ਬਿਜਲੀ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿਜਲੀ ਮੰਤਰਾਲੇ ਦੇ ਤਹਿਤ ਇੱਕ ਮਿਨੀ ਰਤਨ ਬਿਜਲੀ ਜਨਤਕ ਖੇਤਰ ਉੱਦਮ ਨੀਪਕੋ ਲਿਮਿਟਿਡ ਦੁਆਰਾ ਲਾਗੂਕਰਨ 600 ਮੈਗਾਵਾਟ ਕਾਮੇਂਗ ਹਾਈਡਰੋ ਪਾਵਰ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਕੀਤਾ

Posted On: 19 NOV 2022 12:59PM by PIB Chandigarh
  • ਅਰੁਣਾਚਲ ਪ੍ਰਦੇਸ਼ ਵਿੱਚ 600 ਮੈਗਾਵਾਟ ਕਾਮੇਂਗ ਹਾਈਡਰੋ ਪਾਵਰ ਸਟੇਸ਼ਨ ਭਾਰਤ ਸਰਕਾਰ ਦੇ ਰਾਸ਼ਟਰੀ ਪੱਧਰ ’ਤੇ ਨਿਰਧਾਰਿਤ ਯੋਗਦਾਨ (ਐੱਨਡੀਸੀ) ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਪ੍ਰਮੁੱਖ ਕਦਮ ਹੋਵੇਗਾ।

  • ਇਹ ਪ੍ਰੋਜੈਕਟ ਸਾਲ 2030 ਤੱਕ 30,000 ਮੈਗਾਵਾਟ ਦੀ ਅਨੁਮਾਨਿਤ ਜਲ ਬਿਜਲੀ ਸਮਰੱਥਾ ਦਾ ਇੱਕ ਹਿੱਸਾ ਹੋਵੇਗੀ।

  • ਇਹ  ਪ੍ਰੋਜੈਕਟ ਲਗਭਗ 8200 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ ਵਿੱਚ 80 ਕਿਲੋਮੀਟਰ ਤੋਂ ਅਧਿਕ ਦੇ ਖੇਤਰ ਵਿੱਚ ਫੈਲੇ ਹੋਏ ਹੈ।

  • ਇਹ ਪ੍ਰੋਜੈਕਟ ਅਰੁਣਾਚਲ ਪ੍ਰਦੇਸ਼ ਨੂੰ ਬਿਜਲੀ ਸਰਪਲਸ ਰਾਜ ਬਣਾ ਦੇਵੇਗਾ ਜਿਸ ਨਾਲ ਰਾਸ਼ਟਰੀ ਗ੍ਰਿਡ ਨੂੰ ਗ੍ਰਿਡ ਸਥਿਰਤਾ ਅਤੇ ਗ੍ਰਿਡ ਵਿੱਚ ਸੌਰ ਅਤੇ ਪਵਨ ਊਰਜਾ ਸੰਸਾਧਨਾ ਦੇ ਏਕੀਕਰਣ ਅਤੇ ਸੰਤੁਲਨ ਦੇ ਮਾਮਲੇ ਵਿੱਚ ਭਾਰੀ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 600 ਮੈਗਾਵਾਟ ਕਾਮੇਂਗ ਹਾਈਡਰੋ ਪਾਵਰ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਕੀਤਾ,  ਜੋ ਬਿਜਲੀ ਮੰਤਰਾਲੇ ਦੇ ਅਧੀਨ ਮਿਨੀ ਰਤਨ ਬਿਜਲੀ ਜਨਤਕ ਖੇਤਰ ਉੱਦਮ ਨੀਪਕੋ  ਲਿਮਿਟਿਡ ਦੁਆਰਾ ਲਾਗੂ ਕੀਤੀ ਗਈ ਸਭ ਤੋਂ ਵੱਡੀ ਜਲ ਬਿਜਲੀ ਪ੍ਰੋਜੈਕਟ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਕੇਂਦਰੀ ਬਿਜਲੀ ਤੇ ਨਵੀਨ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ.ਕੇ. ਸਿੰਘ ਨੇ ਇਹ ਸੁਨਿਸ਼ਚਿਤ ਕਰਨ ਦੇ ਲਈ ਇਸ ਪ੍ਰੋਜੈਕਟ ਦੀ ਨਿਯਮਿਤ ਰੂਪ ਨਾਲ ਨਿਗਰਾਨੀ ਕੀਤੀ ਹੈ ਕਿ ਵਿੰਭਿਨ ਚੁਣੌਤੀਆਂ ਦੇ ਬਾਵਜੂਦ ਕਾਮੇਂਗ ਜਲ ਬਿਜਲੀ ਪ੍ਰੋਜੈਕਟ ਸ਼ੁਰੂ ਹੋਵੇ ਅਤੇ ਸਵੱਛ ਊਰਜਾ ਉਤਪਾਦਨ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਸਮ੍ਰਿੱਧੀ ਲਿਆਉਣ ਦੇ ਲਈ ਰਾਸ਼ਟਰ ਨੂੰ ਸਮਰਪਿਤ ਹੋਵੇ। ਉਨ੍ਹਾਂ ਨੇ ਉੱਤਰ ਪੂਰਵ ਖੇਤਰ ਦੇ ਵਿਕਾਸ ਅਤੇ ਊਰਜਾ ਬਦਲਾਅ ਅਤੇ ਗ੍ਰਿਡ ਸਥਿਰਤਾ ਦੇ ਲਈ ਜਲ ਬਿਜਲੀ ਦੇ ਵਿਕਾਸ ਨੂੰ ਉੱਚ ਪ੍ਰਾਥਮਿਕਤਾ ਦਿੱਤੀ ਹੈ। 

ਉੱਤਰ ਪੂਰਵ ਵਿੱਚ ਛੇਵੇਂ ਜਲ ਬਿਜਲੀ ਪਲਾਂਟ ਯਾਨੀ ਅਰੁਣਾਚਲ ਪ੍ਰਦੇਸ਼ ਵਿੱਚ 600 ਮੈਗਾਵਾਟ ਕਾਮੇਂਗ ਹਾਈਡਰੋ ਪਾਵਰ ਸਟੇਸ਼ਨ ਦੀ ਸਥਾਪਨਾ ਪੇਰਿਸ ਸਮਝੌਤਾ 2015 ਦੇ ਤਹਿਤ ਭਾਰਤ ਸਰਕਾਰ ਦੁਆਰਾ ਰਾਸ਼ਟਰੀ ਪੱਧਰ ’ਤੇ ਨਿਰਧਾਰਿਤ ਯੋਗਦਾਨ (ਐੱਨਡੀਸੀ) ਦੀ ਸਹੁੰ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੋਵੇਗਾ। ਇਹ ਪ੍ਰੋਜੈਕਟ ਸਾਲ 2030 ਤੱਕ, 30,000 ਮੈਗਾਵਾਟ ਦੀ ਅਨੁਮਾਨਿਤ ਜਲ ਬਿਜਲੀ ਸਮਰੱਥਾ ਦਾ ਇੱਕ ਹਿੱਸਾ ਬਣੇਗੀ।

ਇਹ ਪ੍ਰੋਜੈਕਟ ਲਗਭਦ 8200 ਕਰੋੜ ਰੁਪਏ ਦੀ ਲਾਗਤ ਨਾਲ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ ਵਿੱਚ 80 ਕਿਲੋਮੀਟਰ ਤੋਂ ਅਧਿਕ ਖੇਤਰ ਵਿੱਚ ਫੈਲੀ ਹੋਈ ਹੈ।

ਇਹ ਪ੍ਰੋਜੈਕਟ ਵਿੱਚ 3353 ਮਿਲੀਅਨ ਯੂਨਿਟ ਬਿਜਲੀ ਪੈਦਾ ਕਰਨ ਦੇ ਲਈ 150 ਮੈਗਾਵਾਟ ਦੀ ਚਾਰ ਯੂਨਿਟ ਵਾਲੇ ਦੋ ਬੰਨ੍ਹ ਅਤੇ ਇੱਕ ਬਿਜਲੀਘਰ ਸ਼ਾਮਲ ਹਨ। ਇਸ ਪ੍ਰੋਜੈਕਟ ਨਾਲ ਪ੍ਰਤੀਸਾਲ 3353 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਅਰੁਣਾਚਲ ਪ੍ਰਦੇਸ਼ ਨੂੰ ਗ੍ਰਿੱਡ ਸਥਿਰਤਾ ਅਤੇ ਗ੍ਰਿਡ ਵਿੱਚ ਸੌਰ ਅਤੇ ਪਵਨ ਊਰਜਾ ਸਰੋਤਾਂ ਦੇ ਏਕੀਕਰਣ ਅਤੇ ਸੰਤੁਲਨ ਦੇ ਮਾਮਲੇ ਵਿੱਚ ਰਾਸ਼ਟਰੀ ਗ੍ਰਿਡ ਨੂੰ ਭਾਰੀ ਲਾਭ ਪਹੁੰਚਾਉਣ ਦੇ ਨਾਲ ਇੱਕ ਸਰਪਲਸ ਬਿਜਲੀ ਵਾਲਾ ਰਾਜ ਵੀ ਬਣਾ ਦੇਵੇਗਾ।

ਪੂਰੀ ਦੁਨੀਆ ਵਿੱਚ ਜ਼ਿਆਦਾ ਬੁਨਿਆਦੀ ਢਾਂਚਾ ਪ੍ਰੋਜੈਕਟ ਕੋਵਿਡ-19 ਮਹਾਮਾਰੀ ਦੁਆਰਾ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਲੇਕਿਨ ਇਸ ਵੱਡੇ ਪ੍ਰੋਜੈਕਟ ਨੂੰ ਨੀਪਕੋ  ਲਿਮਿਟਿਡ (ਇਹ ਭਾਰਤ ਸਰਕਾਰ ਦਾ ਉਦਯੋਗ ਅਤੇ ਮਹਾਰਤਨ, ਐੱਨਟੀਪੀਸੀ ਲਿਮਿਟਿਡ ਦੀ ਪੂਰਨ ਖੁਦਮੁਖਤਿਆਰੀ ਵਾਲੀ ਸਹਾਇਕ ਕੰਪਨੀ ਹੈ) ਦੁਆਰਾ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਜੂਨ, 2020 ਤੋਂ ਫਰਵਰੀ, 2021 ਤੱਕ ਪ੍ਰਗਤੀਸ਼ੀਲ ਰੂਪ ਨਾਲ ਚਾਲੂ ਕੀਤਾ ਗਿਆ ਸੀ।

ਕੇਂਦਰੀ ਕਾਨੂੰਨ  ਅਤੇ ਨਿਆਂ ਮੰਤਰੀ ਸ਼੍ਰੀ ਕਿਰੇਨ ਰਿਜਿਜੂ, ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬ੍ਰਿਗੇਡੀਅਰ (ਡਾ.) ਬੀ.ਡੀ. ਮਿਸ਼ਰਾ (ਰਿਟਾਇਡ), ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ, ਅਰੁਣਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ਼੍ਰੀ ਚੋਵਨਾ ਮੀਨ ਅਤੇ ਸਾਂਸਦ ਸ਼੍ਰੀ ਨਬਾਮ ਰੇਬੀਆ ਇਸ ਸਮਾਰੋਹ ਵਿੱਚ ਸ਼ਾਮਲ ਹੋਏ।

ਨੀਪਕੋ  ਲਿਮਿਟਿਡ, ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਅਧੀਨ ਅਨੁਸੂਚੀ-ਏ ਵਾਲਾ ਮਿਨੀ ਰਤਨ ਉਦਮ ਹੈ  ਇੱਕ ਪ੍ਰਮੁਖ ਬਿਜਲੀ ਉਤਪਾਦਨ ਉੱਦਮ ਹੈ ਜਿਸ ਦੀ ਕੁੱਲ ਪਰਿਚਾਲਨ ਸਮਰੱਥਾ 2057 ਮੈਗਾਵਾਟ ਹੈ  ਜਿਸ ਵਿੱਚ ਹਾਈਡਰੋ, ਕੁਦਰਤੀ ਗੈਸ ਅਧਾਰਿਤ/ਧਰਮਲ ਪਾਵਰ ਸਟੇਸ਼ਨਾਂ ਦੇ ਨਾਲ-ਨਾਲ ਸੌਰ ਪਲਾਂਟ ਵੀ ਸ਼ਾਮਲ ਹੈ। ਇਸ ਨੇ ਉੱਤਰ ਪੂਰਵ ਖੇਤਰ ਵਿੱਚ ਬਿਜਲੀ ਪਰਿਦ੍ਰਿਸ਼ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਇਹ ਕੰਪਨੀ ਹੁਣ ਸੌਰ ਦੇ ਨਾਲ ਬਹੁਉਦੇਸ਼ੀ ਪ੍ਰੋਜੈਕਟ ਦੇ ਲਈ ਜੰਮੂ-ਕਸ਼ਮੀਰ ਵਿੱਚ ਪ੍ਰਵੇਸ਼ ਕਰ ਰਹੇ ਹਨ।

https://static.pib.gov.in/WriteReadData/userfiles/image/1668842482975_DJI_0172AX9Q.JPG https://static.pib.gov.in/WriteReadData/userfiles/image/1668842480137_24.5MhighTengaDamofKamengHPSofNEEPCO7BDT.JPG

“ਕਾਮੇਂਗ ਡੈਮ ਅਤੇ ਹਾਈਡਰੋ ਪਾਵਰ ਸਟੇਸ਼ਨ, ਅਰੁਣਚਾਲ ਪ੍ਰਦੇਸ਼ ਦੇ ਹਵਾਈ ਦ੍ਰਿਸ਼”

 

***

 

ਐੱਸਐੱਸ/ਆਈਜੀ



(Release ID: 1877387) Visitor Counter : 89