ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੀ ਬਾਲੀ ਵਿੱਚ ਜੀ-20 ਸਮਿਟ ਤੋਂ ਹਟਕੇ ਯੂਕੇ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ
Posted On:
16 NOV 2022 3:47PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਾਲੀ ਵਿੱਚ ਅੱਜ ਜੀ-20 ਸਮਿਟ ਤੋਂ ਹਟਕੇ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਮੁਲਾਕਾਤ ਕੀਤੀ। ।
ਦੋਹਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਸੀ। ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸੁਨਕ ਨੂੰ ਅਹੁਦਾ ਸੰਭਾਲਣ 'ਤੇ ਵਧਾਈ ਦਿੱਤੀ।
ਦੋਹਾਂ ਨੇਤਾਵਾਂ ਨੇ ਭਾਰਤ-ਯੂਕੇ ਵਿਆਪਕ ਰਣਨੀਤਕ ਭਾਈਵਾਲੀ ਦੀ ਸਥਿਤੀ ਅਤੇ ਭਵਿੱਖ ਦੇ ਸਬੰਧਾਂ ਲਈ ਰੋਡਮੈਪ 2030 ਦੀ ਪ੍ਰਗਤੀ 'ਤੇ ਤਸੱਲੀ ਪ੍ਰਗਟਾਈ। ਦੋਹਾਂ ਨੇਤਾਵਾਂ ਨੇ ਜੀ-20 ਅਤੇ ਰਾਸ਼ਟਰਮੰਡਲ ਸਮੇਤ ਦੁਵੱਲੀਆਂ ਅਤੇ ਬਹੁ-ਪੱਖੀ ਫੋਰਮਾਂ 'ਤੇ ਇਕੱਠੇ ਕੰਮ ਕਰਨ ਦੇ ਮਹੱਤਵ ਦੀ ਸ਼ਲਾਘਾ ਕੀਤੀ।
ਦੋਹਾਂ ਨੇਤਾਵਾਂ ਵਲੋਂ ਵਪਾਰ, ਗਤੀਸ਼ੀਲਤਾ, ਰੱਖਿਆ ਅਤੇ ਸੁਰੱਖਿਆ ਵਰਗੇ ਸਹਿਯੋਗ ਦੇ ਮਹੱਤਵਪੂਰਨ ਖੇਤਰਾਂ 'ਤੇ ਚਰਚਾ ਕੀਤੀ ਗਈ।
***
ਡੀਐੱਸ/ਏਕੇ
(Release ID: 1876520)
Visitor Counter : 117
Read this release in:
English
,
Urdu
,
Hindi
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam