ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦੀ ਬਾਲੀ ਵਿੱਚ ਜੀ-20 ਸਮਿਟ ਦੇ ਅਵਸਰ ’ਤੇ ਜਰਮਨੀ ਦੇ ਸੰਘੀ ਗਣਰਾਜ ਦੇ ਚਾਂਸਲਰ ਦੇ ਨਾਲ ਮੁਲਾਕਾਤ

Posted On: 16 NOV 2022 1:39PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਾਲੀ ਵਿੱਚ ਜੀ-20 ਸਮਿਟ ਦੇ ਅਵਸਰ ’ਤੇ ਜਰਮਨੀ ਦੇ ਸੰਘੀ ਗਣਰਾਜ ਦੇ ਚਾਂਸਲਰ ਮਹਾਮਹਿਮ ਸ਼੍ਰੀ ਓਲਾਫ ਸਕੋਲਜ ਨਾਲ ਮੁਲਾਕਾਤ ਕੀਤੀ।

ਦੋਹਾਂ ਨੇਤਾਵਾਂ ਦੇ ਦਰਮਿਆਨ ਇਸ ਸਾਲ ਤੀਸਰੀ ਮੁਲਾਕਾਤ ਸੀ। ਪਿਛਲੀਆਂ ਮੁਲਾਕਾਤਾਂ 2 ਮਈ 2022 ਨੂੰ ਛਵੇਂ ਭਾਰਤ-ਜਰਮਨੀ ਅੰਤਰ-ਸਰਕਾਰੀ ਮਸ਼ਵਰੇ ਦੇ ਲਈ ਪ੍ਰਧਾਨ ਮੰਤਰੀ ਦੀ ਬਰਲਿਨ ਯਾਤਰਾ ਅਤੇ ਉਸ ਦੇ ਬਾਅਦ ਚਾਂਸਲਰ ਸਕੋਲਜ ਦੇ ਸੱਦੇ ’ਤੇ ਜੀ-20 ਸਮਿਟ ਦੇ ਭਾਗੀਦਾਰ ਦੇਸ਼ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਦੀ ਜਰਮਨੀ ਵਿੱਚ ਸ਼ਲਾੱਸ ਐਲਮੌ (Schloss Elmau) ਦੀ ਯਾਤਰਾ ਦੇ ਦੌਰਾਨ ਹੋਈ ਸੀ।

ਦੋਹਾਂ ਨੇਤਾਵਾਂ ਨੇ ਭਾਰਤ ਅਤੇ ਜਰਮਨੀ ਦੇ ਦਰਮਿਆਨ ਵਿਆਪਕ ਦੁਵੱਲੇ ਸਹਿਯੋਗ ’ਤੇ ਚਰਚਾ ਕੀਤੀ, ਜਿਸ ਨੇ ਆਈਜੀਸੀ ਦੇ ਦੌਰਾਨ ਪ੍ਰਧਾਨ ਮੰਤਰੀ ਅਤੇ ਚਾਂਸਲਰ ਦੁਆਰਾ ਹਰਿਤ ਅਤੇ ਟਿਕਾਊ ਵਿਕਾਸ ਨਾਲ ਸਬੰਧਿਤ ਸਾਂਝੇਦਾਰੀ ’ਤੇ ਦਸਤਖਤ ਦੇ ਨਾਲ ਇੱਕ ਨਵੇਂ ਪੜਾਅ ਵਿੱਚ ਪ੍ਰਵੇਸ਼ ਕੀਤਾ। ਦੋਹਾਂ ਨੇਤਾ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਅਧਿਕ ਗਹਿਰਾ ਕਰਨ ਅਤੇ ਰੱਖਿਆ ਅਤੇ ਸੁਰੱਖਿਆ, ਮਾਈਗ੍ਰੇਸ਼ਨ ਅਤੇ ਮੋਬਿਲਿਟੀ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਵੀ ਸਹਿਮਤ ਹੋਏ।

ਦੋਹਾਂ ਨੇਤਾ ਜੀ-20 ਅਤੇ ਸੰਯੁਕਤ ਰਾਸ਼ਟਰ ਸਹਿਤ ਬਹੁਪੱਖੀ ਮੰਚਾਂ ’ਤੇ ਸਹਿਯੋਗ ਅਤੇ ਤਾਲਮੇਲ ਵਧਾਉਣ ’ਤੇ ਸਹਿਮਤ ਹੋਏ।

 

***

 

ਡੀਐੱਸ/ਏਕੇ


(Release ID: 1876519) Visitor Counter : 114