ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਤੇਲੰਗਾਨਾ ਦੇ ਰਾਮਾਗੁੰਡਮ ਵਿੱਚ 9500 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
ਰਾਮਾਗੁੰਡਮ ਵਿਖੇ ਫਰਟੀਲਾਇਜ਼ਰ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ
"ਦੁਨੀਆ ਭਰ ਦੇ ਮਾਹਿਰ ਭਾਰਤੀ ਅਰਥਵਿਵਸਥਾ ਦੇ ਵਿਕਾਸ ਪਥ ਨੂੰ ਲੈ ਕੇ ਉਤਸ਼ਾਹਿਤ ਹਨ"
"ਇੱਕ ਨਵਾਂ ਭਾਰਤ ਖੁਦ ਨੂੰ ਆਤਮ-ਵਿਸ਼ਵਾਸ ਅਤੇ ਵਿਕਾਸ ਦੀਆਂ ਇੱਛਾਵਾਂ ਨਾਲ ਦੁਨੀਆ ਦੇ ਸਾਹਮਣੇ ਪੇਸ਼ ਕਰਦਾ ਹੈ"
"ਫਰਟੀਲਾਇਜ਼ਰ ਸੈਕਟਰ ਕੇਂਦਰ ਸਰਕਾਰ ਦੇ ਇਮਾਨਦਾਰ ਯਤਨਾਂ ਦਾ ਪ੍ਰਮਾਣ ਹੈ"
“ਐੱਸਸੀਸੀਐੱਲ ਦੇ ਨਿਜੀਕਰਣ ਦਾ ਕੋਈ ਪ੍ਰਸਤਾਵ ਕੇਂਦਰ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ”
“ਤੇਲੰਗਾਨਾ ਸਰਕਾਰ ਕੋਲ ਐੱਸਸੀਸੀਐੱਲ ਵਿੱਚ 51% ਹਿੱਸੇਦਾਰੀ ਹੈ, ਜਦ ਕਿ ਕੇਂਦਰ ਸਰਕਾਰ ਕੋਲ 49% ਹੈ। ਕੇਂਦਰ ਸਰਕਾਰ ਆਪਣੇ ਪੱਧਰ 'ਤੇ ਐੱਸਸੀਸੀਐੱਲ ਦੇ ਨਿਜੀਕਰਣ ਨਾਲ ਸਬੰਧਿਤ ਕੋਈ ਫ਼ੈਸਲਾ ਨਹੀਂ ਲੈ ਸਕਦੀ"
Posted On:
12 NOV 2022 5:49PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤੇਲੰਗਾਨਾ ਦੇ ਰਾਮਾਗੁੰਡਮ ਵਿੱਚ 9500 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਅੱਜ ਰਾਮਾਗੁੰਡਮ ਫਰਟੀਲਾਇਜ਼ਰਸ ਐਂਡ ਕੈਮੀਕਲਸ ਲਿਮਿਟਿਡ (ਆਰਐੱਫਸੀਐੱਲ) ਪਲਾਂਟ ਦਾ ਦੌਰਾ ਕੀਤਾ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਲਾਂਚ ਕੀਤੇ ਗਏ ਅਤੇ ਨੀਂਹ ਪੱਥਰ ਰੱਖੇ ਜਾਣ ਵਾਲੇ ਪ੍ਰੋਜੈਕਟਾਂ ਨਾਲ ਖੇਤੀਬਾੜੀ ਅਤੇ ਖੇਤੀ ਵਿਕਾਸ ਦੋਵਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਚਿੰਨ੍ਹਤ ਕੀਤਾ ਕਿ ਇੱਕ ਪਾਸੇ, ਪੂਰੀ ਦੁਨੀਆ ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਹੈ ਅਤੇ ਯੁੱਧ ਅਤੇ ਫ਼ੌਜੀ ਕਾਰਵਾਈਆਂ ਦੀਆਂ ਮੁਸ਼ਕਿਲ ਸਥਿਤੀਆਂ ਤੋਂ ਪ੍ਰਭਾਵਿਤ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਪਰ ਇਸ ਸਭ ਦਰਮਿਆਨ, ਮਾਹਿਰ ਭਵਿੱਖਬਾਣੀ ਕਰ ਰਹੇ ਹਨ ਕਿ ਭਾਰਤ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਦਿਸ਼ਾ ਵੱਲ ਵਧ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਹਿਰ ਇਹ ਵੀ ਕਹਿ ਰਹੇ ਹਨ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ 90 ਦੇ ਦਹਾਕੇ ਤੋਂ 30 ਸਾਲਾਂ ਦੇ ਬਰਾਬਰ ਵਿਕਾਸ ਹੋਵੇਗਾ। “ਇਸ ਧਾਰਨਾ ਦਾ ਮੁੱਖ ਕਾਰਨ ਪਿਛਲੇ 8 ਸਾਲਾਂ ਦੌਰਾਨ ਦੇਸ਼ ਵਿੱਚ ਆਈ ਤਬਦੀਲੀ ਹੈ। ਭਾਰਤ ਨੇ ਪਿਛਲੇ 8 ਸਾਲਾਂ ਵਿੱਚ ਕੰਮ ਕਰਨ ਦਾ ਆਪਣਾ ਨਜ਼ਰੀਆ ਬਦਲਿਆ ਹੈ। ਉਨ੍ਹਾਂ ਕਿਹਾ, "ਇਨ੍ਹਾਂ 8 ਸਾਲਾਂ ਵਿੱਚ ਸੋਚ ਦੇ ਨਾਲ-ਨਾਲ ਸ਼ਾਸਨ ਦੀ ਪਹੁੰਚ ਵਿੱਚ ਵੀ ਬਦਲਾਅ ਆਇਆ ਹੈ।" ਉਨ੍ਹਾਂ ਅੱਗੇ ਕਿਹਾ, "ਇਸ ਨੂੰ ਬੁਨਿਆਦੀ ਢਾਂਚੇ, ਸਰਕਾਰੀ ਪ੍ਰਕਿਰਿਆਵਾਂ, ਕਾਰੋਬਾਰ ਕਰਨ ਦੀ ਸੌਖ ਅਤੇ ਭਾਰਤ ਦੇ ਖ਼ਾਹਿਸ਼ੀ ਸਮਾਜ ਦੁਆਰਾ ਪ੍ਰੇਰਿਤ ਤਬਦੀਲੀਆਂ ਵਿੱਚ ਦੇਖਿਆ ਜਾ ਸਕਦਾ ਹੈ।"
ਉਨ੍ਹਾਂ ਕਿਹਾ, “ਇੱਕ ਨਵਾਂ ਭਾਰਤ ਆਪਣੇ ਆਪ ਨੂੰ ਆਤਮ-ਵਿਸ਼ਵਾਸ ਅਤੇ ਵਿਕਾਸ ਦੀਆਂ ਇੱਛਾਵਾਂ ਨਾਲ ਦੁਨੀਆ ਦੇ ਸਾਹਮਣੇ ਪੇਸ਼ ਕਰ ਰਿਹਾ ਹੈ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਇੱਕ ਨਿਰੰਤਰ ਮਿਸ਼ਨ ਹੈ, ਜੋ ਦੇਸ਼ ਵਿੱਚ ਸਾਲ ਵਿੱਚ 365 ਦਿਨ ਚੱਲਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਕੋਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਂਦਾ ਹੈ, ਨਵੇਂ ਪ੍ਰੋਜੈਕਟਾਂ 'ਤੇ ਕੰਮ ਉਸੇ ਸਮੇਂ ਸ਼ੁਰੂ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਜਿਨ੍ਹਾਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ ਹਨ, ਉਨ੍ਹਾਂ ਦੇ ਵਿਕਾਸ ਨੂੰ ਤੇਜ਼ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਰਾਮਾਗੁੰਡਮ ਪ੍ਰੋਜੈਕਟ ਇਸ ਦੀ ਸਪਸ਼ਟ ਉਦਾਹਰਣ ਹੈ। ਰਾਮਾਗੁੰਡਮ ਪ੍ਰੋਜੈਕਟ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਦੁਆਰਾ 7 ਅਗਸਤ 2016 ਨੂੰ ਰੱਖਿਆ ਗਿਆ ਸੀ।
ਪ੍ਰਧਾਨ ਮੰਤਰੀ ਨੇ ਚਿੰਨ੍ਹਤ ਕੀਤਾ ਕਿ 21ਵੀਂ ਸਦੀ ਦਾ ਭਾਰਤ ਖ਼ਾਹਿਸ਼ੀ ਲਕਸ਼ਾਂ ਨੂੰ ਪੂਰਾ ਕਰਕੇ ਅੱਗੇ ਵਧ ਸਕਦਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਜਦੋਂ ਲਕਸ਼ ਖ਼ਾਹਿਸ਼ੀ ਹੁੰਦਾ ਹੈ, ਤਾਂ ਸਾਨੂੰ ਨਵੀਆਂ ਵਿਧੀਆਂ ਦੇ ਨਾਲ ਆਉਣਾ ਪੈਂਦਾ ਹੈ ਅਤੇ ਨਵੀਆਂ ਸੁਵਿਧਾਵਾਂ ਪੈਦਾ ਕਰਨੀਆਂ ਪੈਂਦੀਆਂ ਹਨ”। ਸ਼੍ਰੀ ਮੋਦੀ ਨੇ ਕਿਹਾ ਕਿ ਫਰਟੀਲਾਇਜ਼ਰ ਖੇਤਰ ਕੇਂਦਰ ਸਰਕਾਰ ਦੇ ਇਮਾਨਦਾਰ ਯਤਨਾਂ ਦਾ ਪ੍ਰਮਾਣ ਹੈ। ਉਸ ਸਮੇਂ ਨੂੰ ਯਾਦ ਕਰਦੇ ਹੋਏ ਜਦੋਂ ਭਾਰਤ ਫਰਟੀਲਾਇਜ਼ਰ ਮੰਗਾਂ ਨੂੰ ਪੂਰਾ ਕਰਨ ਲਈ ਵਿਦੇਸ਼ਾਂ 'ਤੇ ਨਿਰਭਰ ਕਰਦਾ ਸੀ, ਪ੍ਰਧਾਨ ਮੰਤਰੀ ਨੇ ਧਿਆਨ ਦਿਵਾਇਆ ਕਿ ਰਾਮਾਗੁੰਡਮ ਪਲਾਂਟ ਸਮੇਤ ਬਹੁਤ ਸਾਰੇ ਫਰਟੀਲਾਇਜ਼ਰ ਪਲਾਂਟ ਜੋ ਪਹਿਲਾਂ ਸਥਾਪਿਤ ਕੀਤੇ ਗਏ ਸਨ, ਪੁਰਾਣੀਆਂ ਟੈਕਨੋਲੋਜੀਆਂ ਕਾਰਨ ਬੰਦ ਕਰਨੇ ਪਏ ਸਨ। ਉਨ੍ਹਾਂ ਅੱਗੇ ਕਿਹਾ ਕਿ ਮਹਿੰਗੇ ਭਾਅ 'ਤੇ ਦਰਾਮਦ ਕੀਤੇ ਗਏ ਯੂਰੀਆ ਨੂੰ ਕਿਸਾਨਾਂ ਤੱਕ ਪਹੁੰਚਾਉਣ ਦੀ ਬਜਾਏ ਹੋਰ ਉਦੇਸ਼ਾਂ ਲਈ ਕਾਲਾਬਜ਼ਾਰੀ ਕੀਤੀ ਗਈ।
ਖਾਦ ਦੀ ਉਪਲਬਧਤਾ ਵਿੱਚ ਸੁਧਾਰ ਲਈ ਉਪਾਅ
· ਯੂਰੀਆ ਦੀ 100% ਨਿੰਮ ਕੋਟਿੰਗ।
· ਬੰਦ ਪਏ 5 ਵੱਡੇ ਪਲਾਂਟ ਖੋਲ੍ਹੇ ਜਾ ਰਹੇ ਹਨ, 60 ਲੱਖ ਟਨ ਤੋਂ ਵੱਧ ਯੂਰੀਆ ਦਾ ਉਤਪਾਦਨ ਹੋਵੇਗਾ
· ਨੈਨੋ ਯੂਰੀਆ ਨੂੰ ਪਫੁੱਲਤ ਕਰਨਾ
· ਸਮੁੱਚੇ ਦੇਸ਼ ਵਿੱਚ ਇੱਕੋ-ਇੱਕ ਬ੍ਰਾਂਡ 'ਭਾਰਤ ਬ੍ਰਾਂਡ'
· ਖਾਦਾਂ ਨੂੰ ਕਿਫਾਇਤੀ ਰੱਖਣ ਲਈ 8 ਸਾਲਾਂ ਵਿੱਚ 9.5 ਲੱਖ ਕਰੋੜ ਰੁਪਏ ਖਰਚ ਕੀਤੇ ਗਏ
· ਇਸ ਸਾਲ 2.5 ਲੱਖ ਤੋਂ ਵੱਧ ਖਰਚ ਕੀਤੇ ਗਏ
· ਯੂਰੀਆ ਬੋਰੇ ਦੀ ਅੰਤਰਰਾਸ਼ਟਰੀ ਕੀਮਤ 2000 ਰੁਪਏ, ਕਿਸਾਨ 270 ਰੁਪਏ ਅਦਾ ਕਰਦੇ ਹਨ
· ਹਰ ਡੀਏਪੀ ਖਾਦ ਦੇ ਬੋਰੇ 'ਤੇ 2500 ਸਬਸਿਡੀ ਮਿਲਦੀ ਹੈ
· ਸੂਚਿਤ ਖਾਦ ਫ਼ੈਸਲੇ ਲਈ ਭੂਮੀ ਸਿਹਤ ਕਾਰਡ
· ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ 2.25 ਲੱਖ ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ
ਸਾਲ 2014 ਤੋਂ ਬਾਅਦ, ਕੇਂਦਰ ਸਰਕਾਰ ਦੁਆਰਾ ਉਠਾਏ ਗਏ ਪਹਿਲੇ ਕਦਮਾਂ ਵਿੱਚੋਂ ਇੱਕ ਯੂਰੀਆ ਦੀ 100% ਨਿੰਮ ਦੀ ਕੋਟਿੰਗ ਨੂੰ ਯਕੀਨੀ ਬਣਾਉਣਾ ਅਤੇ ਕਾਲਾਬਜ਼ਾਰੀ ਨੂੰ ਰੋਕਣਾ ਸੀ। ਉਨ੍ਹਾਂ ਅੱਗੇ ਕਿਹਾ ਕਿ ਭੂਮੀ ਸਿਹਤ ਕਾਰਡ ਮੁਹਿੰਮ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਦੀਆਂ ਸਰਵੋਤਮ ਜ਼ਰੂਰਤਾਂ ਬਾਰੇ ਜਾਣਕਾਰੀ ਯਕੀਨੀ ਬਣਾਉਂਦੀ ਹੈ। ਸਾਲਾਂ ਤੋਂ ਬੰਦ ਪਏ ਪੰਜ ਵੱਡੇ ਫਰਟੀਲਾਇਜ਼ਰ ਪਲਾਂਟ ਮੁੜ ਚਾਲੂ ਕੀਤੇ ਜਾ ਰਹੇ ਹਨ। ਉੱਤਰ ਪ੍ਰਦੇਸ਼ ਦੇ ਗੋਰਖਪੁਰ ਪਲਾਂਟ ਨੇ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਅਤੇ ਰਾਮਾਗੁੰਡਮ ਪਲਾਂਟ ਦੇਸ਼ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਜਦੋਂ ਇਹ ਪੰਜ ਪਲਾਂਟ ਪੂਰੀ ਤਰ੍ਹਾਂ ਕਾਰਜਸ਼ੀਲ ਹੋਣਗੇ ਤਾਂ ਦੇਸ਼ ਨੂੰ 60 ਲੱਖ ਟਨ ਯੂਰੀਆ ਮਿਲੇਗਾ, ਜਿਸ ਨਾਲ ਦਰਾਮਦ 'ਤੇ ਵੱਡੀ ਬੱਚਤ ਹੋਵੇਗੀ ਅਤੇ ਯੂਰੀਆ ਦੀ ਉਪਲਬਧਤਾ ਆਸਾਨ ਹੋਵੇਗੀ। ਰਾਮਾਗੁੰਡਮ ਫਰਟੀਲਾਇਜ਼ਰ ਪਲਾਂਟ ਤੇਲੰਗਾਨਾ, ਆਂਧਰ ਪ੍ਰਦੇਸ਼, ਕਰਨਾਟਕ, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਦੇ ਕਿਸਾਨਾਂ ਦੀ ਸੇਵਾ ਕਰੇਗਾ। ਇਹ ਪਲਾਂਟ ਆਲੇ-ਦੁਆਲੇ ਦੇ ਖੇਤਰਾਂ ਦੀ ਆਰਥਿਕਤਾ ਨੂੰ ਉਤਸ਼ਾਹਿਤ ਕਰੇਗਾ ਅਤੇ ਖੇਤਰ ਵਿੱਚ ਲੌਜਿਸਟਿਕਸ ਨਾਲ ਸਬੰਧਿਤ ਕਾਰੋਬਾਰਾਂ ਨੂੰ ਇੱਕ ਹੁਲਾਰਾ ਦੇਵੇਗਾ।" ਉਨ੍ਹਾਂ ਕਿਹਾ, "ਕੇਂਦਰ ਸਰਕਾਰ ਦੁਆਰਾ ਨਿਵੇਸ਼ ਕੀਤੇ ਗਏ 6000 ਕਰੋੜ ਰੁਪਏ ਤੇਲੰਗਾਨਾ ਦੇ ਨੌਜਵਾਨਾਂ ਨੂੰ ਕਈ ਹਜ਼ਾਰਾਂ ਰੁਪਏ ਦਾ ਲਾਭ ਦੇਵੇਗਾ।" ਪ੍ਰਧਾਨ ਮੰਤਰੀ ਨੇ ਖਾਦ ਦੇ ਖੇਤਰ ਵਿੱਚ ਤਕਨੀਕੀ ਤਰੱਕੀ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਨੈਨੋ ਯੂਰੀਆ ਖੇਤਰ ਵਿੱਚ ਵੱਡੀ ਤਬਦੀਲੀ ਲਿਆਵੇਗਾ। ਪ੍ਰਧਾਨ ਮੰਤਰੀ ਨੇ ਆਤਮਨਿਰਭਰਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਕਿਵੇਂ ਮਹਾਮਾਰੀ ਅਤੇ ਯੁੱਧ ਕਾਰਨ ਖਾਦਾਂ ਦੀ ਵਿਸ਼ਵਵਿਆਪੀ ਕੀਮਤ ਵਿੱਚ ਵਾਧਾ ਕਿਸਾਨਾਂ ਤੱਕ ਨਹੀਂ ਪਹੁੰਚਾਇਆ ਗਿਆ। ਕਿਸਾਨ ਨੂੰ ਯੂਰੀਆ ਦਾ 2000 ਰੁਪਏ ਦਾ ਬੈਗ 270 ਰੁਪਏ ਵਿੱਚ ਉਪਲਬਧ ਕਰਵਾਇਆ ਜਾਂਦਾ ਹੈ। ਇਸੇ ਤਰ੍ਹਾਂ, ਅੰਤਰਰਾਸ਼ਟਰੀ ਬਜ਼ਾਰ ਵਿੱਚ 4000 ਰੁਪਏ ਦੀ ਕੀਮਤ ਵਾਲੇ ਡੀਏਪੀ ਦੇ ਇੱਕ ਬੈਗ 'ਤੇ 2500 ਰੁਪਏ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਂਦੀ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ, "ਪਿਛਲੇ 8 ਸਾਲਾਂ ਵਿੱਚ ਕੇਂਦਰ ਸਰਕਾਰ ਪਹਿਲਾਂ ਹੀ ਲਗਭਗ 10 ਲੱਖ ਕਰੋੜ ਰੁਪਏ ਖਰਚ ਕਰ ਚੁੱਕੀ ਹੈ ਤਾਂ ਜੋ ਕਿਸਾਨਾਂ 'ਤੇ ਖਾਦਾਂ ਦਾ ਬੋਝ ਨਾ ਪਵੇ।" ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਭਾਰਤ ਦੇ ਕਿਸਾਨਾਂ ਨੂੰ ਸਸਤੀਆਂ ਖਾਦਾਂ ਉਪਲਬਧ ਕਰਵਾਉਣ ਲਈ ਇਸ ਸਾਲ ਹੁਣ ਤੱਕ 2.5 ਲੱਖ ਕਰੋੜ ਰੁਪਏ ਖਰਚ ਕੀਤੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਲਗਭਗ 2.25 ਲੱਖ ਕਰੋੜ ਰੁਪਏ ਟਰਾਂਸਫਰ ਕੀਤੇ ਹਨ। ਪ੍ਰਧਾਨ ਮੰਤਰੀ ਨੇ ਮਾਰਕਿਟ ਵਿੱਚ ਉਪਲਬਧ ਖਾਦਾਂ ਦੇ ਬਹੁਤ ਸਾਰੇ ਬ੍ਰਾਂਡਾਂ 'ਤੇ ਵੀ ਚਾਨਣਾ ਪਾਇਆ, ਜੋ ਦਹਾਕਿਆਂ ਤੋਂ ਕਿਸਾਨਾਂ ਲਈ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਸਨ। ਉਨ੍ਹਾਂ ਕਿਹਾ, “ਯੂਰੀਆ ਹੁਣ ਭਾਰਤ ਵਿੱਚ ਸਿਰਫ ਇੱਕ ਬ੍ਰਾਂਡ ਹੋਵੇਗਾ ਅਤੇ ਇਸ ਨੂੰ 'ਭਾਰਤ ਬ੍ਰਾਂਡ' ਕਿਹਾ ਜਾਂਦਾ ਹੈ। ਉਨ੍ਹਾਂ ਨੇ ਟਿੱਪਣੀ ਕੀਤੀ ਇਸ ਦੀ ਗੁਣਵੱਤਾ ਅਤੇ ਕੀਮਤ ਪਹਿਲਾਂ ਹੀ ਨਿਰਧਾਰਿਤ ਕੀਤੀ ਜਾਂਦੀ ਹੈ।" ਇਹ ਇਸ ਗੱਲ ਦੀ ਸਪਸ਼ਟ ਉਦਾਹਰਨ ਹੈ ਕਿ ਸਰਕਾਰ ਕਿਸ ਤਰ੍ਹਾਂ ਸੈਕਟਰ ਵਿੱਚ ਖਾਸ ਕਰਕੇ ਛੋਟੇ ਕਿਸਾਨਾਂ ਲਈ ਸੁਧਾਰ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਨੈਕਟੀਵਿਟੀ ਢਾਂਚੇ ਦੀ ਚੁਣੌਤੀ ਦਾ ਵੀ ਜ਼ਿਕਰ ਕੀਤਾ। ਸਰਕਾਰ ਹਰ ਰਾਜ ਨੂੰ ਆਧੁਨਿਕ ਹਾਈਵੇਅ, ਏਅਰਪੋਰਟ, ਵਾਟਰਵੇਜ਼, ਰੇਲਵੇ ਅਤੇ ਇੰਟਰਨੈੱਟ ਹਾਈਵੇ ਪ੍ਰਦਾਨ ਕਰਕੇ ਇਸ ਚੁਣੌਤੀ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਇਸ ਨੂੰ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਤੋਂ ਨਵੀਂ ਊਰਜਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਤਾਲਮੇਲ ਅਤੇ ਸੂਚਿਤ ਕਾਰਜਸ਼ੈਲੀ ਲੰਬੇ ਸਮੇਂ ਤੋਂ ਲਟਕ ਰਹੇ ਪ੍ਰੋਜੈਕਟਾਂ ਦੀ ਸੰਭਾਵਨਾ ਨੂੰ ਖ਼ਤਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਦਰਾਦਰੀ ਕੋਠਾਗੁਡੇਮ ਜ਼ਿਲ੍ਹੇ ਅਤੇ ਖੰਮਮ ਨੂੰ ਜੋੜਨ ਵਾਲੀ ਰੇਲਵੇ ਲਾਈਨ 4 ਸਾਲਾਂ ਵਿੱਚ ਤਿਆਰ ਕੀਤੀ ਗਈ ਸੀ ਅਤੇ ਇਸ ਨਾਲ ਸਥਾਨਕ ਆਬਾਦੀ ਨੂੰ ਬਹੁਤ ਲਾਭ ਹੋਵੇਗਾ। ਇਸੇ ਤਰ੍ਹਾਂ ਜਿਨ੍ਹਾਂ ਤਿੰਨ ਹਾਈਵੇਅਜ਼ 'ਤੇ ਅੱਜ ਕੰਮ ਸ਼ੁਰੂ ਹੋਇਆ ਹੈ, ਜਿਨ੍ਹਾਂ ਨਾਲ ਸਨਅਤੀ ਪੱਟੀ, ਗੰਨਾ ਅਤੇ ਹਲਦੀ ਉਤਪਾਦਕਾਂ ਨੂੰ ਲਾਭ ਹੋਵੇਗਾ।
ਦੇਸ਼ ਵਿੱਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਆਉਣ 'ਤੇ ਪੈਦਾ ਹੋਣ ਵਾਲੀ ਅਫਵਾਹ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਤਾਕਤਾਂ ਸਿਆਸੀ ਲਾਭ ਲਈ ਰੁਕਾਵਟਾਂ ਖੜ੍ਹੀਆਂ ਕਰਦੀਆਂ ਹਨ। ਉਨ੍ਹਾਂ ਨੇ ਧਿਆਨ ਦਿਵਾਇਆ ਕਿ ਇਸ ਸਮੇਂ ਤੇਲੰਗਾਨਾ ਵਿੱਚ 'ਸਿੰਗਾਰੇਨੀ ਕੋਲੀਰੀਜ਼ ਕੰਪਨੀ ਲਿਮਿਟਿਡ-ਐੱਸਸੀਸੀਐੱਲ' ਅਤੇ ਵੱਖ-ਵੱਖ ਕੋਲਾ ਖਾਣਾਂ ਬਾਰੇ ਅਜਿਹੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ, “ਤੇਲੰਗਾਨਾ ਸਰਕਾਰ ਕੋਲ ਐੱਸਸੀਸੀਐੱਲ ਵਿੱਚ 51% ਹਿੱਸੇਦਾਰੀ ਹੈ, ਜਦ ਕਿ ਕੇਂਦਰ ਸਰਕਾਰ ਕੋਲ 49% ਹੈ। ਕੇਂਦਰ ਸਰਕਾਰ ਆਪਣੇ ਪੱਧਰ 'ਤੇ ਐੱਸਸੀਸੀਐੱਲ ਦੇ ਨਿਜੀਕਰਣ ਨਾਲ ਸਬੰਧਿਤ ਕੋਈ ਫ਼ੈਸਲਾ ਨਹੀਂ ਲੈ ਸਕਦੀ ਹੈ ਅਤੇ ਦੁਹਰਾਇਆ ਕਿ ਐੱਸਸੀਸੀਐੱਲ ਦੇ ਨਿਜੀਕਰਣ ਦਾ ਕੋਈ ਪ੍ਰਸਤਾਵ ਕੇਂਦਰ ਸਰਕਾਰ ਕੋਲ ਵਿਚਾਰ ਅਧੀਨ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਕੋਲਾ ਖਾਣਾਂ ਦੇ ਸਬੰਧ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਅਨੇਕ ਘੁਟਾਲਿਆਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਦੇਸ਼ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਨਾਲ-ਨਾਲ ਮਜ਼ਦੂਰਾਂ, ਗ਼ਰੀਬਾਂ ਅਤੇ ਜਿਨ੍ਹਾਂ ਖੇਤਰਾਂ ਵਿੱਚ ਇਹ ਖਾਣਾਂ ਸਥਿਤ ਹਨ, ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿੱਚ ਕੋਲੇ ਦੀ ਵੱਧਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਲੇ ਦੀਆਂ ਖਾਣਾਂ ਦੀ ਨਿਲਾਮੀ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ, “ਸਾਡੀ ਸਰਕਾਰ ਨੇ ਜਿਸ ਖੇਤਰ ਵਿੱਚ ਖਣਿਜ ਕੱਢੇ ਜਾਂਦੇ ਹਨ, ਉਸ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਲਾਭ ਦੇਣ ਲਈ ਡੀਐੱਮਐੱਫ ਯਾਨੀ ਜ਼ਿਲ੍ਹਾ ਮਿਨਰਲ ਫੰਡ ਵੀ ਬਣਾਇਆ ਹੈ। ਇਸ ਫੰਡ ਦੇ ਤਹਿਤ ਰਾਜਾਂ ਨੂੰ ਹਜ਼ਾਰਾਂ ਕਰੋੜ ਰੁਪਏ ਜਾਰੀ ਕੀਤੇ ਗਏ ਹਨ।"
ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ’ ਦੇ ਮੰਤਰ ਦੀ ਪਾਲਣਾ ਕਰਕੇ ਤੇਲੰਗਾਨਾ ਨੂੰ ਅੱਗੇ ਲਿਜਾਣਾ ਚਾਹੁੰਦੇ ਹਾਂ।
ਇਸ ਮੌਕੇ ਤੇਲੰਗਾਨਾ ਦੇ ਰਾਜਪਾਲ ਡਾ. ਤਮਿਲਿਸਾਈ ਸੁੰਦਰਰਾਜਨ, ਕੇਂਦਰੀ ਮੰਤਰੀ ਜੀ ਕਿਸ਼ਨ ਰੈੱਡੀ, ਸੰਸਦ ਮੈਂਬਰ ਅਤੇ ਵਿਧਾਨ ਸਭਾ ਮੈਂਬਰ ਹਾਜ਼ਰ ਸਨ। ਇਸ ਸਮਾਗਮ ਵਿੱਚ 70 ਵਿਧਾਨ ਸਭਾ ਸੀਟਾਂ ਦੇ ਕਿਸਾਨ ਵੀ ਸ਼ਾਮਲ ਹੋਏ।
ਪਿਛੋਕੜ
ਪ੍ਰਧਾਨ ਮੰਤਰੀ ਨੇ ਰਾਮਾਗੁੰਡਮ ਵਿਖੇ ਖਾਦ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ ਜਿਸ ਦਾ ਰਾਮਾਗੁੰਡਮ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਨੇ 7 ਅਗਸਤ 2016 ਨੂੰ ਰੱਖਿਆ ਸੀ। ਫਰਟੀਲਾਇਜ਼ਰ ਪਲਾਂਟ ਦੀ ਬਹਾਲੀ ਦੇ ਪਿੱਛੇ ਪ੍ਰੇਰਣਾ ਦਰਅਸਲ ਸ਼ਕਤੀ ਯੂਰੀਆ ਦੇ ਉਤਪਾਦਨ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਦਾ ਪ੍ਰਧਾਨ ਮੰਤਰੀ ਦਾ ਵਿਜ਼ਨ ਹੈ। ਰਾਮਾਗੁੰਡਮ ਪਲਾਂਟ ਪ੍ਰਤੀ ਵਰ੍ਹੇ 12.7 ਐੱਲਐੱਮਟੀ ਸਵਦੇਸ਼ੀ ਨੀਮ ਕੋਟੇਡ ਯੂਰੀਆ ਉਤਪਾਦਨ ਉਪਲਬਧ ਕਰਵਾਏਗਾ।
ਇਹ ਪ੍ਰੋਜੈਕਟ ਰਾਮਾਗੁੰਡਮ ਫਰਟੀਲਾਇਜ਼ਰਸ ਐਂਡ ਕੈਮੀਕਲਸ ਲਿਮਿਟਿਡ (ਆਰਐੱਫਸੀਐੱਲ) ਦੀ ਸਰਪਰਸਤੀ ਵਿੱਚ ਸਥਾਪਿਤ ਕੀਤੀ ਗਈ ਹੈ, ਜੋ ਨੈਸ਼ਨਲ ਫਰਟੀਲਾਇਜ਼ਰਸ ਲਿਮਿਟਿਡ (ਐੱਨਐੱਫਐੱਲ), ਇੰਜੀਨੀਅਰਸ ਇੰਡੀਆ ਲਿਮਿਟਿਡ (ਈਆਈਐੱਲ) ਅਤੇ ਫਰਟੀਲਾਇਜ਼ਰਸ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਐੱਫਸੀਆਈਐੱਲ) ਦੀ ਇੱਕ ਸੰਯੁਕਤ ਉੱਦਮ ਕੰਪਨੀ ਹੈ। ਆਰਐੱਫਸੀਐੱਲ ਨੂੰ ਇਸ ਨਵੇਂ ਅਮੋਨੀਆ-ਯੂਰੀਆ ਪਲਾਂਟ ਦੀ ਸਥਾਪਨਾ ਦੀ ਜ਼ਿੰਮੇਦਾਰੀ ਸੌਂਪੀ ਗਈ ਸੀ, ਜਿਸ ਵਿੱਚ 6300 ਕਰੋੜ ਰੁਪਏ ਤੋਂ ਅਧਿਕ ਦਾ ਨਿਵੇਸ਼ ਕੀਤਾ ਗਿਆ ਸੀ। ਇਸ ਆਰਐੱਫਸੀਐੱਲ ਪਲਾਂਟ ਨੂੰ ਗੈਸ ਦੀ ਸਪਲਾਈ ਜਗਦੀਸ਼ਪੁਰ-ਫੂਲਪੁਰ-ਹਲਦੀਆ ਪਾਈਪਲਾਈਨ ਨਾਲ ਕੀਤੀ ਜਾਵੇਗੀ।
ਇਹ ਪਲਾਂਟ ਤੇਲੰਗਾਨਾ ਰਾਜ ਦੇ ਨਾਲ-ਨਾਲ ਆਂਧਰ ਪ੍ਰਦੇਸ਼, ਕਰਨਾਟਕ, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਵਿੱਚ ਕਿਸਾਨਾਂ ਨੂੰ ਯੂਰੀਆ ਖਾਦ ਦੀ ਲੋੜੀਂਦੀ ਅਤੇ ਸਮੇਂ ‘ਤੇ ਸਪਲਾਈ ਸੁਨਿਸ਼ਚਿਤ ਕਰੇਗਾ। ਇਹ ਪਲਾਂਟ ਨਾ ਕੇਵਲ ਖਾਦ ਦੀ ਉਪਲਬਧਤਾ ਵਿੱਚ ਸੁਧਾਰ ਕਰੇਗਾ ਬਲਕਿ ਸੜਕ, ਰੇਲਵੇ, ਸਹਾਇਕ ਉਦਯੋਗ ਆਦਿ ਜਿਹੇ ਬੁਨਿਆਦੀ ਢਾਂਚੇ ਦੇ ਵਿਕਾਸ ਸਮੇਤ ਖੇਤਰ ਵਿੱਚ ਸਹਿਤ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ। ਇਸ ਦੇ ਇਲਾਵਾ ਇੱਥੇ ਫੈਕਟਰੀ ਵਿੱਚ ਮਾਲ ਦੀ ਵਿਭਿੰਨ ਸਪਲਾਈ ਦੇ ਲਈ ਐੱਮਐੱਸਐੱਮਈ ਵਿਕ੍ਰੇਤਾਵਾਂ ਦੇ ਵਿਕਾਸ ਨਾਲ ਇਸ ਖੇਤਰ ਨੂੰ ਲਾਭ ਹੋਵੇਗਾ। ਆਰਐੱਫਸੀਐੱਲ ਦਾ ‘ਭਾਰਤ ਯੂਰੀਆ’ ਨਾ ਕੇਵਲ ਆਯਾਤ ਨੂੰ ਘੱਟ ਕਰਕੇ, ਬਲਕਿ ਫਰਟੀਲਾਇਜ਼ਰਾਂ ਅਤੇ ਵਿਸਤਾਰ ਸੇਵਾਵਾਂ ਦੀ ਸਮੇਂ ‘ਤੇ ਸਪਲਾਈ ਜ਼ਰੀਏ ਸਥਾਨਕ ਕਿਸਾਨਾਂ ਨੂੰ ਪ੍ਰੋਤਸਾਹਨ ਦੇ ਕੇ ਅਰਥਵਿਵਸਥਾ ਨੂੰ ਜ਼ਬਰਦਸਤ ਹੁਲਾਰਾ ਦੇਵੇਗਾ।
ਪ੍ਰਧਾਨ ਮੰਤਰੀ ਨੇ ਭਦ੍ਰਾਚਲਮ ਰੋਡ-ਸੱਤੂਪੱਲੀ ਰੇਲ ਲਾਈਨ ਵੀ ਰਾਸ਼ਟਰ ਨੂੰ ਸਮਰਪਿਤ ਕੀਤੀ, ਜਿਸ ਨੂੰ ਲਗਭਗ 1000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 2200 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਹ ਪ੍ਰੋਜੈਕਟ ਹਨ- ਐੱਨਐੱਚ 765ਡੀਜੀ ਦਾ ਮੇਡਕ-ਸਿੱਦੀਪੇਟ-ਏਲਕਾਠੁਰਤੀ ਸੈਕਸ਼ਨ; ਐੱਨਐੱਚ-161ਬੀਬੀ ਦਾ ਬੋਧਨ-ਬਸਰ-ਭੈਂਸਾ ਸੈਕਸ਼ਨ; ਐੱਨਐੱਚ-353ਸੀ ਦਾ ਸਿਰੋਂਚਾ ਤੋਂ ਮਹਾਦੇਵਪੁਰ ਸੈਕਸ਼ਨ।
Happy to be in Ramagundam. Addressing a programme at launch of various development works. https://t.co/f86T8uVT1Z
— Narendra Modi (@narendramodi) November 12, 2022
Experts around the world are upbeat about the growth trajectory of Indian economy. pic.twitter.com/Q3nZbR4L4C
— PMO India (@PMOIndia) November 12, 2022
आज विकसित होने की आकांक्षा लिए, आत्मविश्वास से भरा हुआ नया भारत दुनिया के सामने है। pic.twitter.com/k9mXNlTfGa
— PMO India (@PMOIndia) November 12, 2022
For us, development is an ongoing process. pic.twitter.com/cQvtAbrTYu
— PMO India (@PMOIndia) November 12, 2022
Neem coating of urea and Soil Health Cards are initiatives which have greatly benefitted our hardworking farmers. pic.twitter.com/1wONSVZKar
— PMO India (@PMOIndia) November 12, 2022
One Nation, One Fertilizer. pic.twitter.com/05ooWPqtSw
— PMO India (@PMOIndia) November 12, 2022
************
ਡੀਐੱਸ/ਟੀਐੱਸ
(Release ID: 1875544)
Visitor Counter : 178
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam