ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬੰਗਲੁਰੂ ਵਿਖੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 2 ਦਾ ਉਦਘਾਟਨ ਕੀਤਾ

Posted On: 11 NOV 2022 3:09PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੰਗਲੁਰੂ ਵਿਖੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 2 ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ, ਜਿੱਥੇ ਉਨ੍ਹਾਂ ਨੂੰ ਟਰਮੀਨਲ 2 ਭਵਨ ਦੇ ਮਾਡਲ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਨੇ ਅਨੁਭਵ ਕੇਂਦਰ ਵਿੱਚ ਸਹੂਲਤਾਂ ਦਾ ਮੁਆਇਨਾ ਵੀ ਕੀਤਾ ਅਤੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਟਰਮੀਨਲ 2 ਪੈਦਲ ਚਲ ਕੇ ਦੇਖਿਆ। ਪ੍ਰਧਾਨ ਮੰਤਰੀ ਨੇ ਟਰਮੀਨਲ 2 ਬਾਰੇ ਇੱਕ ਲਘੂ ਫਿਲਮ ਵੀ ਦੇਖੀ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਬੰਗਲੁਰੂ ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਟਰਮੀਨਲ 2 ਸਮਰੱਥਾ ਅਤੇ ਸਹੂਲਤ ਵਧਾਏਗਾ। ਇਹ ਸਾਡੇ ਸ਼ਹਿਰੀ ਕੇਂਦਰਾਂ ਨੂੰ ਉੱਚ ਪੱਧਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਾਡੇ ਯਤਨਾਂ ਦਾ ਇੱਕ ਹਿੱਸਾ ਹੈ। ਟਰਮੀਨਲ ਸੁੰਦਰ ਅਤੇ ਯਾਤਰੀ ਅਨੁਕੂਲ ਹੈ! ਇਸ ਦਾ ਉਦਘਾਟਨ ਕਰਕੇ ਪ੍ਰਸੰਨਤਾ ਹੋਈ।”

ਪਿਛੋਕੜ

ਬੰਗਲੁਰੂ ਵਿੱਚ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਟਰਮੀਨਲ 2 ਲਗਭਗ 5000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਟਰਮੀਨਲ ਹਵਾਈ ਅੱਡੇ ਦੀ ਯਾਤਰੀਆਂ ਦੀ ਸੰਭਾਲ ਸਮਰੱਥਾ ਨੂੰ 2.5 ਕਰੋੜ ਦੀ ਮੌਜੂਦਾ ਸਮਰੱਥਾ ਤੋਂ ਦੁੱਗਣਾ ਕਰ ਕੇ 5-6 ਕਰੋੜ ਯਾਤਰੀ ਪ੍ਰਤੀ ਸਾਲ ਕਰ ਦੇਵੇਗਾ।

ਟਰਮੀਨਲ 2 ਨੂੰ ਬੰਗਲੁਰੂ ਦੀ ਗਾਰਡਨ ਸਿਟੀ ਦੇ ਪ੍ਰਤੀ ਇੱਕ ਟ੍ਰਿਬਿਊਟ ਦੇ ਤੌਰ ‘ਤੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਦੇ ਯਾਤਰੀ ਅਨੁਭਵ ਨੂੰ “ਬਗੀਚੇ ਵਿੱਚ ਟਹਿਲਣ” ਜਿਹਾ ਬਣਾਉਣ ਦਾ ਉਦੇਸ਼ ਹੈ। ਯਾਤਰੀ ਇੱਥੇ 10,000 ਤੋਂ ਅਧਿਕ ਵਰਗਮੀਟਰ ਦੀਆਂ ਹਰੀਆਂ ਦੀਵਾਰਾਂ, ਹੈਂਗਿੰਗ ਗਾਰਡਨ ਅਤੇ ਆਊਟਡੋਰ ਗਾਰਡਨਸ ਵਿੱਚੋਂ ਗੁਜਰਨਗੇ। ਇਸ ਹਵਾਈ ਅੱਡੇ ਨੇ ਪਹਿਲਾਂ ਹੀ ਪਰਿਸਰ ਵਿੱਚ ਅਖੁੱਟ ਊਰਜਾ ਦੇ 100 ਪ੍ਰਤੀਸ਼ਤ ਉਪਯੋਗ ਦੇ ਨਾਲ ਸਸਟੇਨੇਬਿਲਿਟੀ ਦੇ ਮਾਮਲੇ ਵਿੱਚ ਇੱਕ ਬੈਂਚਮਾਰਕ ਸਥਾਪਿਤ ਕਰ ਲਿਆ ਹੈ। ਟਰਮੀਨਲ 2 ਨੂੰ ਬਣਾਉਂਦੇ ਹੋਏ ਇਸ ਦੇ ਡਿਜ਼ਾਈਨ ਵਿੱਚ ਸਸਟੇਨੇਬਿਲਿਟੀ ਦੇ ਸਿਧਾਂਤਾਂ ਨੂੰ ਪਰੋਇਆ ਗਿਆ ਹੈ। ਨਿਰੰਤਰਤਾ ਦੀਆਂ ਅਜਿਹੀਆਂ ਪਹਿਲਾਂ ਦੇ ਅਧਾਰ ‘ਤੇ ਟਰਮੀਨਲ 2 ਦੁਨੀਆ ਦਾ ਅਜਿਹਾ ਸਭ ਤੋਂ ਵੱਡਾ ਟਰਮੀਨਲ ਹੋਵੇਗਾ, ਜਿਸ ਦਾ ਪਰਿਚਾਲਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਨੂੰ ਯੂਐੱਸ ਜੀਬੀਸੀ (ਗ੍ਰੀਨ ਬਿਲਡਿੰਗ ਕੌਂਸਿਲ) ਦੁਆਰਾ ਪਹਿਲਾਂ ਹੀ ਪ੍ਰਮਾਣਿਤ ਪਲੈਟੀਨਮ ਰੇਟਿੰਗ ਪ੍ਰਾਪਤ ਹੋ ਗਈ ਹੈ। ‘ਨੌਰਸ’ ਦੀ ਥੀਮ ਟਰਮੀਨਲ 2 ਦੇ ਲਈ ਕਮਿਸ਼ਨ ਕੀਤੀਆਂ ਗਈਆਂ ਸਾਰੀਆਂ ਕਲਾਕ੍ਰਿਤੀਆਂ ਨੂੰ ਇੱਕ ਕਰਦੀ ਹੈ। ਇਹ ਕਲਾਕ੍ਰਿਤੀਆਂ ਕਰਨਾਟਕ ਦੀ ਵਿਰਾਸਤ ਅਤੇ ਸੱਭਿਆਚਾਰ ਦੇ ਨਾਲ-ਨਾਲ ਵਿਆਪਕ ਭਾਰਤੀ ਲੋਕਾਚਾਰ ਨੂੰ ਦਰਸਾਉਂਦੀਆਂ ਹਨ।

ਕੁੱਲ ਮਿਲਾ ਕੇ, ਟਰਮੀਨਲ 2 ਦਾ ਡਿਜ਼ਾਈਨ ਅਤੇ ਵਾਸਤੂਕਲਾ ਚਾਰ ਮਾਰਗਦਰਸ਼ਕ ਸਿਧਾਂਤਾਂ ਤੋਂ ਪ੍ਰਭਾਵਿਤ ਹੈ: ਟਰਮੀਨਲ ਦਾ ਇੱਕ ਬਗੀਚੇ ਵਿੱਚ ਹੋਣਾ, ਸਸਟੇਨੇਬਿਲਿਟੀ, ਟੈਕਨੋਲੋਜੀ ਅਤੇ ਕਲਾ ਤੇ ਸੱਭਿਆਚਾਰ। ਇਹ ਸਾਰੇ ਪਹਿਲੂ ਟੀ-2 ਨੂੰ ਇੱਕ ਅਜਿਹੇ ਟਰਮੀਨਲ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਦੇ ਹਨ, ਜੋ ਆਧੁਨਿਕ ਹੋਣ ਦੇ ਨਾਲ-ਨਾਲ ਕੁਦਰਤ ਨਾਲ ਵੀ ਜੁੜਿਆ ਹੈ ਅਤੇ ਸਾਰੇ ਯਾਤਰੀਆਂ ਨੂੰ ਇੱਕ ਯਾਦਗਾਰ ‘ਡੈਸਟੀਨੇਸ਼ਨ’ ਅਨੁਭਵ ਪ੍ਰਦਾਨ ਕਰਦਾ ਹੈ।

ਪ੍ਰਧਾਨ ਮੰਤਰੀ ਦੇ ਨਾਲ ਕਰਨਾਟਕ ਦੇ ਮੁੱਖ ਮੰਤਰੀ, ਸ਼੍ਰੀ ਬਸਵਰਾਜ ਬੋਮਈ, ਕਰਨਾਟਕ ਦੇ ਰਾਜਪਾਲ, ਸ਼੍ਰੀ ਥਾਵਰ ਚੰਦ ਗਹਿਲੋਤ ਅਤੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਵੀ ਸਨ।

*****

ਡੀਐੱਸ/ਟੀਐੱਸ 



(Release ID: 1875243) Visitor Counter : 84