ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਵਡੋਦਰਾ ਵਿੱਚ ਸੀ-295 ਹਵਾਈ ਜਹਾਜ਼ ਨਿਰਮਾਣ ਇਕਾਈ ਦਾ ਨੀਂਹ ਪੱਥਰ ਰੱਖਿਆ


"'ਮੇਕ ਇਨ ਇੰਡੀਆ, ਮੇਕ ਫੌਰ ਦਾ ਗਲੋਬ' ਦੇ ਮੰਤਰ ਨਾਲ ਭਾਰਤ ਅੱਗੇ ਵਧ ਰਿਹਾ ਹੈ"

“ਮਸ਼ਹੂਰ ਸੰਸਕ੍ਰਿਤਕ ਅਤੇ ਸਿੱਖਿਆ ਕੇਂਦਰ ਵਡੋਦਰਾ, ਹਵਾਬਾਜ਼ੀ ਖੇਤਰ ਦੀ ਹੱਬ ਵਜੋਂ ਇੱਕ ਨਵੀਂ ਪਛਾਣ ਵਿਕਸਤ ਕਰੇਗਾ”

"ਅਸੀਂ ਹਵਾਈ ਆਵਾਜਾਈ ਦੇ ਮਾਮਲੇ ਵਿੱਚ ਦੁਨੀਆ ਦੇ ਚੋਟੀ ਦੇ ਤਿੰਨ ਦੇਸ਼ਾਂ ਵਿੱਚ ਸ਼ਾਮਲ ਹੋਣ ਜਾ ਰਹੇ ਹਾਂ"

"ਮਹਾਮਾਰੀ, ਯੁੱਧ ਅਤੇ ਸਪਲਾਈ-ਲੜੀ ਰੁਕਾਵਟਾਂ ਦੇ ਬਾਵਜੂਦ ਭਾਰਤ ਦੀ ਵਿਕਾਸ ਗਤੀ ਨੂੰ ਬਰਕਰਾਰ ਰੱਖਿਆ ਗਿਆ ਹੈ"

"ਭਾਰਤ ਘੱਟ ਲਾਗਤ ਨਿਰਮਾਣ ਅਤੇ ਉੱਚ ਉਤਪਾਦਨ ਦੇ ਮੌਕੇ ਪੇਸ਼ ਕਰ ਰਿਹਾ ਹੈ"

"ਅੱਜ, ਭਾਰਤ ਇੱਕ ਨਵੀਂ ਮਾਨਸਿਕਤਾ, ਇੱਕ ਨਵੀਂ ਕਾਰਜ-ਸੰਸਕ੍ਰਿਤੀ ਨਾਲ ਕੰਮ ਕਰ ਰਿਹਾ ਹੈ"

"ਅੱਜ ਸਾਡੀਆਂ ਨੀਤੀਆਂ ਸਥਿਰ, ਅਨੁਮਾਨਯੋਗ ਅਤੇ ਭਵਿੱਖਮੁਖੀ ਹਨ"

"2025 ਤੱਕ ਸਾਡਾ ਟੀਚਾ ਆਪਣੇ ਰੱਖਿਆ ਨਿਰਮਾਣ ਨੂੰ 25 ਬਿਲੀਅਨ ਡਾਲਰ ਤੋਂ ਵਧਾਉਣ ਦਾ ਹੈ। ਸਾਡਾ ਰੱਖਿਆ ਨਿਰਯਾਤ ਵੀ 5 ਬਿਲੀਅਨ ਡਾਲਰ ਤੋਂ ਵੱਧ ਹੋਵੇਗਾ"

Posted On: 30 OCT 2022 4:25PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਵਡੋਦਰਾ ਵਿੱਚ ਸੀ-295 ਹਵਾਈ ਜਹਾਜ਼ ਨਿਰਮਾਣ ਇਕਾਈ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਆਤਮਨਿਰਭਰ ਭਾਰਤ ਦੇ ਤਹਿਤ ਏਰੋਸਪੇਸ ਉਦਯੋਗ ਵਿੱਚ ਤਕਨੀਕੀ ਅਤੇ ਨਿਰਮਾਣ ਦੀਆਂ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ।

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅਸੀਂ ਭਾਰਤ ਨੂੰ ਵਿਸ਼ਵ ਦਾ ਨਿਰਮਾਣ ਕੇਂਦਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਲੜਾਕੂ ਜਹਾਜ਼, ਟੈਂਕ, ਪਣਡੁੱਬੀਆਂ, ਦਵਾਈਆਂ, ਵੈਕਸੀਨ, ਇਲੈਕਟ੍ਰਾਨਿਕ ਯੰਤਰ, ਮੋਬਾਈਲ ਫੋਨ ਅਤੇ ਕਾਰਾਂ ਬਣਾ ਰਿਹਾ ਹੈ, ਜੋ ਕਈ ਦੇਸ਼ਾਂ ਵਿੱਚ ਪ੍ਰਸਿੱਧ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤ ‘ਮੇਕ ਇਨ ਇੰਡੀਆ, ਮੇਕ ਫੌਰ ਦ ਗਲੋਬ’ ਦੇ ਮੰਤਰ ਨਾਲ ਅੱਗੇ ਵੱਧ ਰਿਹਾ ਹੈ ਅਤੇ ਹੁਣ ਭਾਰਤ ਦੁਨੀਆ ਵਿੱਚ ਟਰਾਂਸਪੋਰਟ ਏਅਰਕ੍ਰਾਫਟ ਦਾ ਇੱਕ ਵੱਡਾ ਨਿਰਮਾਤਾ ਬਣਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅੰਦਾਜ਼ਾ ਲਗਾ ਸਕਦੇ ਹਨ ਕਿ ਭਾਰਤ ਜਲਦੀ ਹੀ ਵੱਡੇ ਯਾਤਰੀ ਹਵਾਈ ਜਹਾਜ਼ਾਂ ਦਾ ਨਿਰਮਾਣ ਕਰੇਗਾ, ਜੋ 'ਮੇਕ ਇਨ ਇੰਡੀਆ' ਸ਼ਬਦ ਨੂੰ ਮਾਣ ਨਾਲ ਬਿਆਨ ਕਰਨਗੇ।

ਉਨ੍ਹਾਂ ਕਿਹਾ ਕਿ ਅੱਜ ਜਿਸ ਇਕਾਈ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਉਹ ਦੇਸ਼ ਦੇ ਰੱਖਿਆ ਅਤੇ ਟਰਾਂਸਪੋਰਟ ਖੇਤਰ ਨੂੰ ਬਦਲਣ ਦੀ ਤਾਕਤ ਰੱਖਦੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਭਾਰਤੀ ਰੱਖਿਆ ਖੇਤਰ ਵਿੱਚ ਇੰਨਾ ਵੱਡਾ ਨਿਵੇਸ਼ ਹੋ ਰਿਹਾ ਹੈ। ਇੱਥੇ ਨਿਰਮਿਤ ਟਰਾਂਸਪੋਰਟ ਏਅਰਕ੍ਰਾਫਟ ਨਾ ਸਿਰਫ ਹਥਿਆਰਬੰਦ ਬਲਾਂ ਨੂੰ ਤਾਕਤ ਪ੍ਰਦਾਨ ਕਰਨਗੇ ਬਲਕਿ ਇਹ ਹਵਾਈ ਜਹਾਜ਼ ਨਿਰਮਾਣ ਦੇ ਇੱਕ ਨਵੇਂ ਈਕੋਸਿਸਟਮ ਨੂੰ ਵਿਕਸਤ ਕਰਨ ਵਿੱਚ ਮਦਦ ਕਰਨਗੇ। ਉਨ੍ਹਾਂ ਕਿਹਾ, "ਵਡੋਦਰਾ ਜੋ ਇੱਕ ਸੱਭਿਆਚਾਰਕ ਅਤੇ ਸਿੱਖਿਆ ਕੇਂਦਰ ਵਜੋਂ ਮਸ਼ਹੂਰ ਹੈ, ਹੁਣ ਹਵਾਬਾਜ਼ੀ ਖੇਤਰ ਇੱਕ ਦੀ ਹੱਬ ਵਜੋਂ ਇੱਕ ਨਵੀਂ ਪਛਾਣ ਵਿਕਸਿਤ ਕਰੇਗਾ।" ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ 100 ਤੋਂ ਵੱਧ ਐੱਮਐੱਸਐੱਮਈ ਵੀ ਇਸ ਪ੍ਰੋਜੈਕਟ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ 'ਮੇਕ ਇਨ ਇੰਡੀਆ, ਮੇਕ ਫੌਰ ਦ ਗਲੋਬ' ਦੇ ਵਾਅਦੇ ਨੂੰ ਇਸ ਥਾਂ ਤੋਂ ਨਵਾਂ ਹੁਲਾਰਾ ਮਿਲੇਗਾ ਕਿਉਂਕਿ ਇਹ ਪ੍ਰੋਜੈਕਟ ਭਵਿੱਖ ਵਿੱਚ ਹੋਰ ਦੇਸ਼ਾਂ ਨੂੰ ਨਿਰਯਾਤ ਲਈ ਆਰਡਰ ਲੈਣ ਦੇ ਯੋਗ ਹੋਵੇਗਾ।

ਭਾਰਤ ਦੇ ਤੇਜ਼ੀ ਨਾਲ ਵੱਧ ਰਹੇ ਹਵਾਬਾਜ਼ੀ ਖੇਤਰ 'ਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਹਵਾਈ ਆਵਾਜਾਈ ਦੇ ਮਾਮਲੇ ਵਿੱਚ ਦੁਨੀਆ ਦੇ ਚੋਟੀ ਦੇ ਤਿੰਨ ਦੇਸ਼ਾਂ ਵਿੱਚ ਸ਼ਾਮਲ ਹੋਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ 'ਉਡਾਣ ਯੋਜਨਾ' ਬਹੁਤ ਸਾਰੇ ਯਾਤਰੀਆਂ ਨੂੰ ਹਵਾਈ ਯਾਤਰੀਆਂ ਵਿੱਚ ਬਦਲਣ ਵਿੱਚ ਮਦਦ ਕਰ ਰਹੀ ਹੈ। ਯਾਤਰੀ ਅਤੇ ਕਾਰਗੋ ਹਵਾਈ ਜਹਾਜ਼ਾਂ ਦੀ ਵਧਦੀ ਮੰਗ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਅਗਲੇ 15 ਸਾਲਾਂ ਵਿੱਚ 2000 ਤੋਂ ਵੱਧ ਹਵਾਈ ਜਹਾਜ਼ਾਂ ਦੀ ਲੋੜ ਹੋਵੇਗੀ। ਪ੍ਰਧਾਨ ਮੰਤਰੀ ਨੇ ਚਿੰਨ੍ਹਤ ਕੀਤਾ ਕਿ ਅੱਜ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ ਅਤੇ ਭਾਰਤ ਨੇ ਪਹਿਲਾਂ ਹੀ ਇਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਇਸ 'ਤੇ ਵੀ ਚਾਨਣਾ ਪਾਇਆ ਕਿ ਭਾਰਤ ਦੁਨੀਆ ਲਈ ਇੱਕ ਆਲਮੀ ਮੌਕਾ ਪੇਸ਼ ਕਰ ਰਿਹਾ ਹੈ ਜੋ ਕਿ ਕੋਰੋਨਾ ਮਹਾਮਾਰੀ ਅਤੇ ਯੁੱਧ ਨਾਲ ਘਿਰੀ ਹੋਈ ਹੈ ਅਤੇ ਸਪਲਾਈ ਲੜੀ ਵਿੱਚ ਰੁਕਾਵਟਾਂ ਨਾਲ ਨਜਿੱਠ ਰਹੀ ਹੈ। ਉਨ੍ਹਾਂ ਨੇ ਧਿਆਨ ਦਿਵਾਇਆ ਕਿ ਅਜਿਹੇ ਔਖੇ ਹਾਲਾਤਾਂ ਦੇ ਬਾਵਜੂਦ ਭਾਰਤ ਦੀ ਵਿਕਾਸ ਗਤੀ ਨਿਰੰਤਰ ਰਹੀ ਹੈ। ਉਨ੍ਹਾਂ ਵਿਸਥਾਰ ਵਿੱਚ ਦੱਸਿਆ ਕਿ ਸੰਚਾਲਨ ਸਥਿਤੀਆਂ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਭਾਰਤ ਲਾਗਤ ਪ੍ਰਤੀਯੋਗਤਾ ਦੇ ਨਾਲ-ਨਾਲ ਗੁਣਵੱਤਾ 'ਤੇ ਧਿਆਨ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਭਾਰਤ ਘੱਟ ਲਾਗਤ ਨਿਰਮਾਣ ਅਤੇ ਉੱਚ ਉਤਪਾਦਨ ਦਾ ਮੌਕਾ ਪੇਸ਼ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਕੋਲ ਹੁਨਰਮੰਦ ਮਨੁੱਖੀ ਸ਼ਕਤੀ ਦਾ ਇੱਕ ਵਿਸ਼ਾਲ ਪ੍ਰਤਿਭਾ ਭੰਡਾਰ ਹੈ। ਪਿਛਲੇ 8 ਸਾਲਾਂ ਵਿੱਚ ਸਰਕਾਰ ਵੱਲੋਂ ਕੀਤੇ ਗਏ ਸੁਧਾਰਾਂ 'ਤੇ ਰੌਸ਼ਨੀ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇਸ਼ ਵਿੱਚ ਨਿਰਮਾਣ ਲਈ ਬੇਮਿਸਾਲ ਮਾਹੌਲ ਸਿਰਜ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਾਰਪੋਰੇਟ ਟੈਕਸ ਢਾਂਚੇ ਨੂੰ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣਾਉਣ, 100 ਫੀਸਦੀ ਐੱਫਡੀਆਈ ਰੂਟ ਖੋਲ੍ਹਣ, ਨਿੱਜੀ ਕੰਪਨੀਆਂ ਲਈ ਰੱਖਿਆ ਅਤੇ ਪੁਲਾੜ ਖੇਤਰਾਂ ਨੂੰ ਖੋਲ੍ਹਣ, 29 ਕੇਂਦਰੀ ਕਿਰਤ ਕਾਨੂੰਨਾਂ ਨੂੰ 4 ਕੋਡਾਂ 'ਚ ਬਦਲਣ, 33,000 ਪਾਲਣਾਵਾਂ ਨੂੰ ਖਤਮ ਕਰਨ ਅਤੇ ਦਰਜਨਾਂ ਟੈਕਸਾਂ ਦੇ ਗੁੰਝਲਦਾਰ ਜਾਲ ਨੂੰ ਖਤਮ ਕਰਕੇ ਵਸਤੂ ਅਤੇ ਸੇਵਾ ਕਰ ਦੀ ਸਿਰਜਣਾ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਕਿਹਾ, "ਅੱਜ ਭਾਰਤ ਵਿੱਚ ਆਰਥਿਕ ਸੁਧਾਰਾਂ ਦੀ ਇੱਕ ਨਵੀਂ ਗਾਥਾ ਲਿਖੀ ਜਾ ਰਹੀ ਹੈ ਅਤੇ ਰਾਜਾਂ ਤੋਂ ਇਲਾਵਾ ਨਿਰਮਾਣ ਖੇਤਰ ਇਸ ਦਾ ਸਭ ਤੋਂ ਵੱਧ ਲਾਭ ਉਠਾ ਰਿਹਾ ਹੈ।"

ਪ੍ਰਧਾਨ ਮੰਤਰੀ ਨੇ ਸਫਲਤਾ ਦਾ ਸਿਹਰਾ ਮਾਨਸਿਕਤਾ ਵਿੱਚ ਬਦਲਾਅ ਨੂੰ ਦਿੱਤਾ। ਉਨ੍ਹਾਂ ਕਿਹਾ, "ਅੱਜ, ਭਾਰਤ ਇੱਕ ਨਵੀਂ ਮਾਨਸਿਕਤਾ, ਇੱਕ ਨਵੀਂ ਕਾਰਜ-ਸੰਸਕ੍ਰਿਤੀ ਨਾਲ ਕੰਮ ਕਰ ਰਿਹਾ ਹੈ"। ਉਨ੍ਹਾਂ ਉਸ ਸਮੇਂ ਨੂੰ ਯਾਦ ਕੀਤਾ, ਜਦੋਂ ਸ਼ਾਸਨ ਵਾਲੀ ਧਾਰਨਾ ਇਹ ਸੀ ਕਿ ਸਰਕਾਰ ਸਭ ਜਾਣਦੀ ਹੈ, ਇਹ ਮਾਨਸਿਕਤਾ ਦੇਸ਼ ਦੀ ਪ੍ਰਤਿਭਾ ਅਤੇ ਨਿੱਜੀ ਖੇਤਰ ਦੀ ਸ਼ਕਤੀ ਨੂੰ ਦਬਾਉਂਦੀ ਹੈ। “ਹੁਣ ‘ਸਬਕਾ ਪ੍ਰਯਾਸ’ ਦੀ ਪਾਲਣਾ ਕਰਦਿਆਂ, ਸਰਕਾਰ ਨੇ ਜਨਤਕ ਅਤੇ ਨਿੱਜੀ ਖੇਤਰ ਨੂੰ ਬਰਾਬਰ ਮਹੱਤਵ ਦੇਣਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਪਿਛਲੀ ਸਰਕਾਰ ਦੀ ਅਸਥਾਈ ਪਹੁੰਚ 'ਤੇ ਵੀ ਅਫਸੋਸ ਜਤਾਇਆ, ਜਿੱਥੇ ਨਿਰਮਾਣ ਖੇਤਰ ਨੂੰ ਸਬਸਿਡੀ ਦੇ ਮਾਧਿਅਮ ਨਾਲ ਚਾਲੂ ਨਹੀਂ ਰੱਖਿਆ ਗਿਆ। ਲੌਜਿਸਟਿਕਸ, ਬਿਜਲੀ ਸਪਲਾਈ ਜਾਂ ਪਾਣੀ ਦੀ ਸਪਲਾਈ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਅਣਗਹਿਲੀ ਸੀ। ਉਨ੍ਹਾਂ ਕਿਹਾ, “ਅਸੀਂ ਫੈਸਲੇ ਲੈਣ ਦੀ ਅਸਥਾਈ ਪਹੁੰਚ ਨੂੰ ਤਿਆਗ ਦਿੱਤਾ ਹੈ ਅਤੇ ਨਿਵੇਸ਼ਕਾਂ ਲਈ ਕਈ ਨਵੇਂ ਪ੍ਰੋਤਸਾਹਨ ਲੈ ਕੇ ਆਏ ਹਾਂ। ਅਸੀਂ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ ਲਾਂਚ ਕੀਤੀ, ਜਿਸ ਨੇ ਬਦਲਾਅ ਨੂੰ ਪ੍ਰਤੱਖ ਬਣਾਇਆ। ਅੱਜ ਸਾਡੀਆਂ ਨੀਤੀਆਂ ਸਥਿਰ, ਅਨੁਮਾਨਯੋਗ ਅਤੇ ਭਵਿੱਖਮੁਖੀ ਹਨ।"

ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਵੀ ਯਾਦ ਕੀਤਾ ਜਦੋਂ ਪ੍ਰਮੁੱਖ ਸੋਚ ਸੇਵਾ ਖੇਤਰ 'ਤੇ ਧਿਆਨ ਕੇਂਦਰਿਤ ਕਰਨ ਦੀ ਸੀ, ਕਿਉਂਕਿ ਨਿਰਮਾਣ ਨੂੰ ਪਹੁੰਚ ਤੋਂ ਬਾਹਰ ਮੰਨਿਆ ਜਾਂਦਾ ਸੀ। ਉਨ੍ਹਾਂ ਕਿਹਾ, “ਅੱਜ ਅਸੀਂ ਸੇਵਾਵਾਂ ਅਤੇ ਨਿਰਮਾਣ ਦੋਵਾਂ ਖੇਤਰਾਂ ਵਿੱਚ ਸੁਧਾਰ ਕਰ ਰਹੇ ਹਾਂ।" ਉਨ੍ਹਾਂ ਇੱਕ ਸੰਪੂਰਨ ਪਹੁੰਚ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ, ਜੋ ਨਿਰਮਾਣ ਅਤੇ ਸੇਵਾ ਖੇਤਰ ਦੋਵਾਂ 'ਤੇ ਕੇਂਦਰਿਤ ਹੈ। ਉਨ੍ਹਾਂ ਅੱਗੇ ਕਿਹਾ, "ਅੱਜ ਭਾਰਤ ਨਿਰਮਾਣ ਵਿੱਚ ਸਭ ਤੋਂ ਮੋਹਰੀ ਰਹਿਣ ਦੀ ਤਿਆਰੀ ਕਰ ਰਿਹਾ ਹੈ।" ਪ੍ਰਧਾਨ ਮੰਤਰੀ ਨੇ ਚਿੰਨ੍ਹਤ ਕੀਤਾ, “ਇਹ ਇਸ ਲਈ ਸੰਭਵ ਹੋਇਆ ਕਿਉਂਕਿ ਪਿਛਲੇ 8 ਸਾਲਾਂ ਵਿੱਚ ਅਸੀਂ ਹੁਨਰ ਵਿਕਾਸ 'ਤੇ ਧਿਆਨ ਕੇਂਦਰਿਤ ਕੀਤਾ ਅਤੇ ਇਸਦੇ ਲਈ ਮਾਹੌਲ ਬਣਾਇਆ। ਇਨ੍ਹਾਂ ਸਾਰੀਆਂ ਤਬਦੀਲੀਆਂ ਨੂੰ ਅਪਣਾ ਕੇ ਅੱਜ ਨਿਰਮਾਣ ਖੇਤਰ ਵਿੱਚ ਭਾਰਤ ਦੀ ਵਿਕਾਸ ਯਾਤਰਾ ਇਸ ਪੜਾਅ 'ਤੇ ਪਹੁੰਚ ਗਈ ਹੈ।"

ਸਰਕਾਰ ਦੀਆਂ ਨਿਵੇਸ਼ ਪੱਖੀ ਨੀਤੀਆਂ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਸ ਦੇ ਲਾਭ ਸਿੱਧੇ ਵਿਦੇਸ਼ੀ ਨਿਵੇਸ਼ ਵਿੱਚ ਸਪੱਸ਼ਟ ਦਿਖਾਈ ਦਿੰਦੇ ਹਨ। ਉਨ੍ਹਾਂ ਕਿਹਾ, “ਪਿਛਲੇ ਅੱਠ ਸਾਲਾਂ ਵਿੱਚ 160 ਤੋਂ ਵੱਧ ਦੇਸ਼ਾਂ ਦੀਆਂ ਕੰਪਨੀਆਂ ਨੇ ਭਾਰਤ ਵਿੱਚ ਨਿਵੇਸ਼ ਕੀਤਾ ਹੈ।” ਉਨ੍ਹਾਂ ਅੱਗੇ ਦੱਸਿਆ ਕਿ ਅਜਿਹੇ ਵਿਦੇਸ਼ੀ ਨਿਵੇਸ਼ ਕੁਝ ਖਾਸ ਉਦਯੋਗਾਂ ਤੱਕ ਹੀ ਸੀਮਤ ਨਹੀਂ ਹਨ, ਬਲਕਿ ਅਰਥਵਿਵਸਥਾ ਦੇ 61 ਖੇਤਰਾਂ ਵਿੱਚ ਫੈਲੇ ਹੋਏ ਹਨ ਅਤੇ ਭਾਰਤ ਦੇ 31 ਰਾਜਾਂ ਨੂੰ ਕਵਰ ਕਰਦੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਕੱਲੇ ਏਰੋਸਪੇਸ ਸੈਕਟਰ ਵਿੱਚ 3 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ 2014 ਤੋਂ ਬਾਅਦ, ਇਸ ਖੇਤਰ ਵਿੱਚ ਨਿਵੇਸ਼ ਸਾਲ 2000 ਤੋਂ 2014 ਦੌਰਾਨ ਕੀਤੇ ਗਏ ਨਿਵੇਸ਼ ਨਾਲੋਂ 5 ਗੁਣਾ ਵਧਿਆ ਹੈ। ਸ਼੍ਰੀ ਮੋਦੀ ਨੇ ਚਾਨਣਾ ਪਾਇਆ ਕਿ ਆਉਣ ਵਾਲੇ ਸਾਲਾਂ ਵਿੱਚ ਰੱਖਿਆ ਅਤੇ ਏਰੋਸਪੇਸ ਖੇਤਰ ਆਤਮਨਿਰਭਰ ਭਾਰਤ ਅਭਿਯਾਨ ਦੇ ਮਹੱਤਵਪੂਰਨ ਥੰਮ੍ਹ ਬਣਨ ਜਾ ਰਹੇ ਹਨ। ਉਨ੍ਹਾਂ ਕਿਹਾ, "ਸਾਡਾ ਟੀਚਾ 2025 ਤੱਕ ਆਪਣੇ ਰੱਖਿਆ ਨਿਰਮਾਣ ਨੂੰ 25 ਬਿਲੀਅਨ ਡਾਲਰ ਤੋਂ ਪਾਰ ਲਿਜਾਣ ਦਾ ਹੈ। ਸਾਡਾ ਰੱਖਿਆ ਨਿਰਯਾਤ ਵੀ 5 ਬਿਲੀਅਨ ਡਾਲਰ ਤੋਂ ਵਧ ਜਾਵੇਗਾ।" ਪ੍ਰਧਾਨ ਮੰਤਰੀ ਨੇ ਚਿੰਨ੍ਹਤ ਕੀਤਾ ਕਿ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਵਿਕਸਤ ਕੀਤੇ ਜਾ ਰਹੇ ਰੱਖਿਆ ਗਲਿਆਰੇ ਇਸ ਖੇਤਰ ਨੂੰ ਵਧਾਉਣ ਵਿੱਚ ਬਹੁਤ ਮਦਦ ਕਰਨਗੇ। ਸ਼੍ਰੀ ਮੋਦੀ ਨੇ ਗਾਂਧੀਨਗਰ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਡਿਫੈਂਸ ਐਕਸਪੋ ਦੇ ਆਯੋਜਨ ਲਈ ਰੱਖਿਆ ਮੰਤਰਾਲੇ ਅਤੇ ਗੁਜਰਾਤ ਸਰਕਾਰ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਰੇਖਾਂਕਿਤ ਕੀਤਾ ਕਿ ਡੈਫ-ਐਕਸਪੋ ਵਿੱਚ ਪ੍ਰਦਰਸ਼ਿਤ ਕੀਤੇ ਗਏ ਸਾਰੇ ਉਪਕਰਣ ਅਤੇ ਤਕਨੀਕਾਂ ਭਾਰਤ ਵਿੱਚ ਬਣੇ ਸਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਪ੍ਰੋਜੈਕਟ ਸੀ-295 ਦਾ ਪ੍ਰਤੀਬਿੰਬ ਸਾਨੂੰ ਆਉਣ ਵਾਲੇ ਸਾਲਾਂ ਦੇ ਡੈਫ-ਐਕਸਪੋ ਵਿੱਚ ਵੀ ਦਿਖਾਈ ਦੇਵੇਗਾ।"

ਸੰਬੋਧਨ ਦੀ ਸਮਾਪਤੀ 'ਤੇ ਪ੍ਰਧਾਨ ਮੰਤਰੀ ਨੇ ਉਦਯੋਗ ਜਗਤ ਨਾਲ ਜੁੜੇ ਸਾਰੇ ਲੋਕਾਂ ਨੂੰ ਇਸ ਸਮੇਂ ਦੇਸ਼ ਵਿੱਚ ਬੇਮਿਸਾਲ ਨਿਵੇਸ਼ ਭਰੋਸੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਸਟਾਰਟ-ਅੱਪਸ ਨੂੰ ਅੱਗੇ ਵਧਣ ਵਿੱਚ ਮਦਦ ਕਰਨ ਲਈ ਵਧੇਰੇ ਸੋਚ-ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਖੋਜ ਦੇ ਖੇਤਰ ਵਿੱਚ ਨਿੱਜੀ ਖੇਤਰ ਦੀ ਭਾਗੀਦਾਰੀ ਵਧਾਉਣ 'ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, “ਜੇ ਅਸੀਂ ਇਸ ਦਿਸ਼ਾ ਵਿੱਚ ਅੱਗੇ ਵਧਦੇ ਹਾਂ, ਤਾਂ ਅਸੀਂ ਨਵਾਚਾਰ ਅਤੇ ਨਿਰਮਾਣ ਦਾ ਇੱਕ ਵਧੇਰੇ ਮਜ਼ਬੂਤ ​​ਈਕੋਸਿਸਟਮ ਵਿਕਸਤ ਕਰਨ ਦੇ ਯੋਗ ਹੋਵਾਂਗੇ। ਤੁਹਾਨੂੰ ਹਮੇਸ਼ਾ ਸਬਕਾ ਪ੍ਰਯਾਸ ਦੇ ਮੰਤਰ ਨੂੰ ਯਾਦ ਰੱਖਣਾ ਚਾਹੀਦਾ ਹੈ।"

ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰਿਆ ਦੇਵਵ੍ਰਤ, ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜਯੋਤੀਰਾਦਿਤਿਆ ਸਿੰਧੀਆ, ਟਾਟਾ ਸੰਨਜ਼ ਦੇ ਚੇਅਰਮੈਨ ਸ਼੍ਰੀ ਐੱਨ ਚੰਦਰਸ਼ੇਖਰਨ ਅਤੇ ਏਅਰਬੱਸ ਦੇ ਮੁੱਖ ਵਣਜ ਅਧਿਕਾਰੀ ਮਿਸਟਰ ਕ੍ਰਿਸਟੀਅਨ ਸ਼ੈਰਰ ਹਾਜ਼ਰ ਸਨ।

ਪਿਛੋਕੜ

ਸੀ-295 ਏਅਰਕ੍ਰਾਫਟ ਨਿਰਮਾਣ ਇਕਾਈ ਦੇਸ਼ ਵਿੱਚ ਨਿੱਜੀ ਖੇਤਰ ਦੀ ਪਹਿਲੀ ਹਵਾਈ ਜਹਾਜ਼ ਨਿਰਮਾਣ ਸਹੂਲਤ ਹੋਵੇਗੀ। ਇਸ ਇਕਾਈ ਦੀ ਵਰਤੋਂ ਟਾਟਾ ਐਡਵਾਂਸਡ ਸਿਸਟਮਜ਼ ਲਿਮਿਟਿਡ ਅਤੇ ਏਅਰਬੱਸ ਡਿਫੈਂਸ ਐਂਡ ਸਪੇਸ, ਸਪੇਨ ਦਰਮਿਆਨ ਸਹਿਯੋਗ ਰਾਹੀਂ ਭਾਰਤੀ ਹਵਾਈ ਸੈਨਾ ਲਈ 40 ਸੀ-295 ਹਵਾਈ ਜਹਾਜ਼ਾਂ ਦੇ ਨਿਰਮਾਣ ਲਈ ਕੀਤੀ ਜਾਵੇਗੀ। ਇਹ ਇਕਾਈ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਨੂੰ ਪ੍ਰਾਪਤ ਕਰਨ ਲਈ ਇੱਕ ਅਹਿਮ ਕਦਮ ਹੋਵੇਗੀ ਅਤੇ ਇਸ ਖੇਤਰ ਵਿੱਚ ਨਿੱਜੀ ਖਿਡਾਰੀਆਂ ਦੀ ਸਮਰੱਥਾ ਨੂੰ ਖੋਲ੍ਹਣ ਵਿੱਚ ਵੀ ਮਦਦ ਕਰੇਗੀ।

https://twitter.com/narendramodi/status/1586655379601379328

https://twitter.com/PMOIndia/status/1586656492161114112

https://twitter.com/PMOIndia/status/1586656633559490561

https://twitter.com/PMOIndia/status/1586657423045013504

https://twitter.com/PMOIndia/status/1586657634358206464

https://twitter.com/PMOIndia/status/1586658694506237952

https://twitter.com/PMOIndia/status/1586659997835935744

https://twitter.com/PMOIndia/status/1586660408508567552

https://twitter.com/PMOIndia/status/1586661388084162560

https://twitter.com/PMOIndia/status/1586661797074898944

https://youtu.be/hq5Qz0UL_1E 

*****

ਡੀਐੱਸ/ਟੀਐੱਸ 



(Release ID: 1873760) Visitor Counter : 104