ਗ੍ਰਹਿ ਮੰਤਰਾਲਾ

ਸਾਲ 2022 ਲਈ ਕੇਂਦਰੀ ਗ੍ਰਹਿ ਮੰਤਰੀ ਦਾ “ਸਪੈਸ਼ਲ ਆਪ੍ਰੇਸ਼ਨ ਮੈਡਲ” 4 ਵਿਸ਼ੇਸ਼ ਆਪ੍ਰੇਸ਼ਨਾਂ ਲਈ ਦਿੱਤਾ ਗਿਆ

Posted On: 31 OCT 2022 11:30AM by PIB Chandigarh

ਸਾਲ 2022 ਲਈ “ਕੇਂਦਰੀ ਗ੍ਰਹਿ ਮੰਤਰੀ ਸਪੈਸ਼ਲ ਆਪ੍ਰੇਸ਼ਨ ਮੈਡਲ” ਨੂੰ 4 ਵਿਸ਼ੇਸ਼ ਆਪ੍ਰੇਸ਼ਨਾਂ ਲਈ ਸਨਮਾਨਿਤ ਕੀਤਾ ਗਿਆ ਹੈ। ਮੈਡਲ ਦਾ ਗਠਨ 2018 ਵਿੱਚ ਉਨ੍ਹਾਂ ਆਪ੍ਰੇਸ਼ਨਾਂ ਨੂੰ ਮਾਨਤਾ ਦੇਣ ਦੇ ਉਦੇਸ਼ ਨਾਲ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਉੱਚ ਪੱਧਰੀ ਯੋਜਨਾਬੰਦੀ, ਦੇਸ਼/ਰਾਜ/ਯੂਟੀ ਦੀ ਸੁਰੱਖਿਆ ਲਈ ਉੱਚ ਮਹੱਤਵ ਹੈ ਅਤੇ ਸਮਾਜ ਦੇ ਜ਼ਿਆਦਾਤਰ ਵਰਗਾਂ ਦੀ ਸੁਰੱਖਿਆ ’ਤੇ ਮਹੱਤਵਪੂਰਨ ਪ੍ਰਭਾਵ ਹੈ। ਇਹ ਪੁਰਸਕਾਰ ਅੱਤਵਾਦ ਵਿਰੋਧੀ, ਸਰਹੱਦੀ ਕਾਰਵਾਈ, ਹਥਿਆਰ ਨਿਯੰਤਰਣ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਰੋਕਥਾਮ ਅਤੇ ਬਚਾਅ ਕਾਰਜਾਂ ਵਰਗੇ ਖੇਤਰਾਂ ਵਿੱਚ ਵਿਸ਼ੇਸ਼ ਆਪ੍ਰੇਸ਼ਨ ਲਈ ਦਿੱਤਾ ਜਾਵੇਗਾ। ਇਸ ਦਾ ਐਲਾਨ ਹਰ ਸਾਲ 31 ਅਕਤੂਬਰ ਨੂੰ ਕੀਤਾ ਜਾਂਦਾ ਹੈ। ਇੱਕ ਸਾਲ ਵਿੱਚ, ਆਮ ਤੌਰ ’ਤੇ ਪੁਰਸਕਾਰ ਲਈ 3 ਵਿਸ਼ੇਸ਼ ਆਪ੍ਰੇਸ਼ਨਾਂ ਨੂੰ ਮੰਨਿਆ ਜਾਂਦਾ ਹੈ,ਅਤੇ ਅਸਧਾਰਨ ਸਥਿਤੀਆਂ ਵਿੱਚ ਇਹ ਪੁਰਸਕਾਰ ਰਾਜ/ਯੂਟੀ ਪੁਲਿਸ ਨੂੰ ਉਤਸ਼ਾਹਿਤ ਕਰਨ ਲਈ 5 ਵਿਸ਼ੇਸ਼ ਆਪ੍ਰੇਸ਼ਨਾਂ ਤੱਕ ਦਿੱਤਾ ਜਾ ਸਕਦਾ ਹੈ।

(ਪੁਰਸਕਾਰ ਲੈਣ ਵਾਲਿਆਂ ਦੀ ਸੂਚੀ ਲਈ ਇੱਥੇ ਕਲਿੱਕ ਕਰੋ)

*****

ਐੱਨਡਬਲਿਊ/ਆਰਕੇ/ਏਕੇ/ਏਐੱਸ



(Release ID: 1872261) Visitor Counter : 127