ਪ੍ਰਧਾਨ ਮੰਤਰੀ ਦਫਤਰ

ਵਯਾਰਾ, ਗੁਜਰਾਤ ਵਿੱਚ ਕਈ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 20 OCT 2022 10:25PM by PIB Chandigarh

ਭਾਰਤ ਮਾਤਾ ਕੀ-ਜੈ,

ਭਾਰਤ ਮਾਤਾ ਕੀ-ਜੈ, 

ਆਪ ਸਭ ਜ਼ਿਲ੍ਹੇ ਦੇ ਕੋਨੇ-ਕੋਨੇ ਤੋਂ ਸਾਨੂੰ ਸਭ ਨੂੰ ਅਸ਼ੀਰਵਾਦ ਦੇਣ ਦੇ ਲਈ ਆਏ ਹੋ, ਮੈਨੂੰ ਦੱਸਿਆ ਗਿਆ ਕਿ ਕਰੀਬ ਢਾਈ-ਤਿੰਨ ਘੰਟੇ ਤੋਂ ਆਪ ਸਭ ਇੱਥੇ ਆਏ ਹੋਏ ਹੋ। ਤੁਹਾਡਾ ਇਹ ਧੀਰਜ, ਤੁਹਾਡਾ ਇਹ ਪ੍ਰੇਮ, ਤੁਹਾਡਾ ਉਤਸ਼ਾਹ ਅਤੇ ਆਨੰਦ, ਇਹ ਮਾਹੌਲ ਮੈਨੂੰ ਤੁਹਾਡੇ ਲਈ ਕੰਮ ਕਰਨ ਦੇ ਲਈ ਇੱਕ ਨਵੀਂ ਤਾਕਤ ਅਤੇ ਊਰਜਾ ਦਿੰਦਾ ਹੈ। ਨਵਾਂ ਵਿਸ਼ਵਾਸ ਦਿੰਦਾ ਹੈ ਅਤੇ ਉਸ ਦੇ ਲਈ ਆਪ ਸਭ ਨੂੰ ਸਭ ਤੋਂ ਪਹਿਲਾਂ ਮੇਰੀ ਰਾਮ-ਰਾਮ।

 

ਪਿਛਲੇ ਵੀਹ ਸਾਲਾਂ ਤੋਂ ਆਪ ਸਭ ਦਾ ਸਾਥ, ਤੁਹਾਡੀ ਭਾਵਨਾ, ਤੁਹਾਡਾ ਪ੍ਰੇਮ, ਸਾਡੇ ਇਹ ਸਨੇਹਪੂਰਨ ਸਬੰਧ, ਸ਼ਾਇਦ ਮੈਨੂੰ ਹੀ ਇਹ ਸਭ ਸੁਭਾਗ ਮਿਲਿਆ ਹੈ, ਅਤੇ ਇਹ ਸਭ ਮੈਨੂੰ ਆਦਿਵਾਸੀ ਭਾਈਆਂ, ਭੈਣਾਂ ਅਤੇ ਮਾਤਾਵਾਂ ਨੇ ਦਿੱਤਾ ਹੈ। 

 

ਐਸਾ ਸੁਭਾਗ ਰਾਜਨੀਤੀ ਵਿੱਚ ਕਿਸੇ ਦਾ ਨਹੀਂ ਹੋਵੇਗਾ, ਜੋ ਤੁਸੀਂ ਮੈਨੂੰ ਦਿੱਤਾ ਹੈ। ਅਤੇ 20-20 ਸਾਲ ਤੱਕ ਅਖੰਡ ਅਤੇ ਨਿਰੰਤਰ ਪ੍ਰੇਮ ਅਤੇ ਉਸੇ ਵਜ੍ਹਾ ਨਾਲ ਮੈਂ ਗਾਂਧੀਨਗਰ ਵਿੱਚ ਰਹਾਂ ਜਾਂ ਦਿੱਲੀ ਵਿੱਚ ਰਹਾਂ, ਮਨ ਵਿੱਚ ਸਿਰਫ਼ ਇੱਕ ਹੀ ਖਿਆਲ ਆਉਂਦਾ ਹੈ, ਆਪ ਸਭ ਦਾ ਉਪਕਾਰ ਮੰਨਣ ਦਾ ਅਵਸਰ ਮਿਲਦਾ ਹੈ, ਤਾਂ ਹਰ ਵਾਰ ਤੁਹਾਡਾ ਉਪਕਾਰ ਮੰਨਦਾ ਰਹਿੰਦਾ ਹਾਂ। 

 

ਅੱਜ ਵੀ ਇੱਥੇ ਤਾਪੀ ਨਰਮਦਾ ਸਹਿਤ ਪੂਰੇ ਆਦਿਵਾਸੀ ਖੇਤਰ ਵਿੱਚ ਜਨਜਾਤੀ ਖੇਤਰ ਵਿੱਚ ਸੈਂਕੜੇ ਕਰੋੜਾਂ ਰੁਪਏ ਦੇ ਪ੍ਰੋਜੈਕਟ੍ਸ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਉਦਘਾਟਨ ਹੋਇਆ ਹੈ। ਮੈਂ ਕੱਲ੍ਹ ਅਤੇ ਅੱਜ ਜੋ ਪ੍ਰੋਗਰਾਮ ਕੀਤੇ ਹਨ, ਉਸ ਵਿੱਚ ਜੋ ਨੀਂਹ ਪੱਥਰ ਰੱਖਿਆ ਗਿਆ ਅਤੇ ਉਦਘਾਟਨ ਕੀਤਾ ਹੈ, ਉਸ ਵਿੱਚ ਜੋ ਬਜਟ ਦਾ ਅਨੁਮਾਨ ਅਤੇ ਖਰਚ ਹੋਇਆ ਹੈ, ਜੇਕਰ ਮੈਂ ਸਭ ਨੂੰ ਮਿਲਾ ਲਵਾਂ, ਤਾਂ ਪਹਿਲਾਂ ਦੀਆਂ ਸਰਕਾਰਾਂ ਦੇ 12 ਮਹੀਨੇ ਦੇ ਬਜਟ ਵੀ ਐਸਾ ਨਹੀਂ ਸੀ, ਉਸ ਤੋਂ ਜ਼ਿਆਦਾ ਬਜਟ ਮੇਰੇ ਇੱਕ ਪ੍ਰਵਾਸ ਵਿੱਚ ਖਰਚ ਹੋਇਆ ਹੈ, ਇਹ ਸਭ ਤੁਹਾਡੇ ਲਈ ਹੈ। 

 

ਇਹ ਸਭ ਤੁਹਾਡੇ ਲਈ ਹੀ ਹੈ, ਐਸਾ ਨਹੀਂ ਹੈ, ਤੁਹਾਡੇ ਸਭ ਦੇ ਬੱਚਿਆਂ ਦੇ ਉੱਜਵਲ ਭਵਿੱਖ ਦੇ ਲਈ ਹੈ। ਤੁਹਾਡੇ ਮਾਤਾ-ਪਿਤਾ ਨੇ ਜੋ ਜ਼ਿੰਦਗੀਆਂ ਬਿਤਾਈਆਂ ਹਨ ਅਤੇ ਉਨ੍ਹਾਂ ਨੇ ਕੁਝ ਜ਼ਿੰਦਗੀ ਤਾਂ ਜੰਗਲਾਂ ਵਿੱਚ ਗੁਜਾਰੀ ਹੈ। ਉਨ੍ਹਾਂ ਵਿੱਚੋਂ ਕੁਝ ਕਠਿਨਾਈਆਂ ਤਾਂ ਘੱਟ ਹੋਈਆਂ ਹਨ, ਫਿਰ ਵੀ ਤੁਹਾਨੂੰ ਮੁਸੀਬਤ ਵਿੱਚ ਤਾਂ ਰਹਿਣਾ ਹੀ ਪਿਆ। ਲੇਕਿਨ ਮੈਂ ਤੁਹਾਨੂੰ ਵਚਨ ਦਿੰਦਾ ਹਾਂ ਅਤੇ ਇਸ ਲਈ ਦਿਨ-ਰਾਤ ਕੰਮ ਕਰਦਾ ਹਾਂ ਕਿ ਜੋ ਸਾਰੀਆਂ ਮੁਸ਼ਕਿਲਾਂ ਤੁਸੀਂ ਭੁਗਤੀਆਂ ਹਨ, ਉਹ ਸਭ ਤੁਹਾਡੇ ਬੱਚਿਆਂ ਨੂੰ ਨਾ ਭੁਗਤਣੀਆਂ ਪੈਣ। ਇਸ ਲਈ ਅਸੀਂ ਆਦਿਵਾਸੀ ਖੇਤਰ ਦਾ ਵਿਕਾਸ ਕਰਨਾ ਚਾਹੁੰਦੇ ਹਾਂ। 

 

ਆਦਿਵਾਸੀ ਖੇਤਰ ਦੇ ਹਿਤਾਂ ਦੇ ਲਈ, ਆਦਿਵਾਸੀ ਭਾਈਆਂ ਦੇ ਕਲਿਆਣ ਦੇ ਲਈ ਅਸੀਂ ਤਾਂ ਪੂਰੀ-ਪੂਰੀ ਮਿਹਨਤ ਕਰਦੇ ਹਾਂ, ਕਿਉਂਕਿ ਆਪ ਸਭ ਦੇ ਅਸ਼ੀਰਵਾਦ ਨਾਲ ਹੀ ਅਸੀਂ ਬੜੇ ਹੋਏ ਹਾਂ, ਕਿਉਂਕਿ ਇਸ ਖੇਤਰ ਵਿੱਚ ਪਹਿਲਾਂ ਦੀਆਂ ਸਰਕਾਰਾਂ ਵੀ ਤੁਸੀਂ ਦੇਖੀਆਂ ਹਨ। ਤੁਸੀਂ ਬੋਲਦੇ ਨਹੀਂ ਹੋ, ਲੇਕਿਨ ਤੁਸੀਂ ਸਭ ਕੁਝ ਜਾਣਦੇ ਹੋ।

 

ਇੱਕ ਪਾਸੇ ਪਹਿਲਾਂ ਦੀਆਂ ਕਾਂਗਰਸ ਦੀਆਂ ਸਰਕਾਰਾਂ ਅਤੇ ਅੱਜ ਪੂਰੇ ਦੇਸ਼ ਵਿੱਚ ਭਾਜਪਾ ਦੀਆਂ ਸਰਕਾਰਾਂ ਨੂੰ ਦੇਖ ਲਓ, ਕਾਂਗਰਸ ਦੀਆਂ ਸਰਕਾਰਾਂ ਨੇ ਤੁਹਾਡੇ ਉੱਜਵਲ ਭਵਿੱਖ ਦੀ ਕੋਈ ਚਿੰਤਾ ਨਹੀਂ ਕੀਤੀ। ਉਨ੍ਹਾਂ ਦੇ ਦਿਮਾਗ ਵਿੱਚ ਤਾਂ ਕੇਵਲ ਚੋਣ ਹੀ ਰਹਿੰਦੀ ਹੈ ਅਤੇ ਚੋਣ ਦੇ ਪਹਿਲਾਂ ਵਾਅਦੇ ਕਰਦੇ ਹਨ, ਝੂਠੇ ਵਾਅਦੇ ਕਰਕੇ ਭੁੱਲ ਜਾਂਦੇ ਹਨ।

 

ਦੂਸਰੇ ਪਾਸੇ ਭਾਜਪਾ ਦੀ ਸਰਕਾਰ ਹੈ, ਜੋ ਆਦਿਵਾਸੀਆਂ ਦੇ ਕਲਿਆਣ ਦੇ ਲਈ ਸਰਬਉੱਚ ਪ੍ਰਾਥਮਿਕਤਾ ਦਿੰਦੀ ਹੈ। ਸਾਡੇ ਆਦਿਵਾਸੀ ਭਾਈ-ਭੈਣ ਸ਼ਕਤੀਸ਼ਾਲੀ ਬਣਨ, ਸਮਰੱਥ ਬਣਨ, ਉਨ੍ਹਾਂ ਦਾ ਪੂਰਾ ਖੇਤਰ ਧੂਮ-ਧਾਮ ਨਾਲ ਅੱਗੇ ਵਧੇ, ਉਸ ਦੇ ਲਈ ਅਸੀਂ ਕੰਮ ਕਰਦੇ ਹਾਂ। ਇੱਕ ਪਾਸੇ ਕਾਂਗਰਸ ਨੇ ਐਸੀ ਸਰਕਾਰ ਚਲਾਈ ਕਿ ਉਸ ਨੂੰ ਆਦਿਵਾਸੀ ਪਰੰਪਰਾ ਦਾ ਮਜ਼ਾਕ ਕਰਨਾ ਅੱਛਾ ਲਗਦਾ ਹੈ।

 

 

 

 

 

ਜੇਕਰ ਮੈਂ ਕਦੇ ਆਦਿਵਾਸੀ ਦੀ ਪਗੜੀ ਪਹਿਨਾਂ ਜਾਂ ਜੈਕੇਟ ਪਹਿਨਾਂ ਤਾਂ ਉਹ ਆਪਣੇ ਭਾਸ਼ਣਾਂ ਵਿੱਚ ਮਜ਼ਾਕ ਉਡਾਉਂਦੇ ਹਨ, ਲੇਕਿਨ ਮੈਂ ਇਹ ਕਾਂਗਰਸ ਦੇ ਨੇਤਾਵਾਂ ਨੂੰ ਕਹਿਣਾ ਚਾਹਾਂਗਾ ਕਿ  ਆਦਿਵਾਸੀ ਨੇਤਾਵਾਂ ਦਾ, ਉਨ੍ਹਾਂ ਦੀਆਂ ਪਰੰਪਰਾਵਾਂ ਦਾ, ਉਨ੍ਹਾਂ ਦੇ ਸੱਭਿਆਚਾਰ ਦਾ ਰਾਜਨੀਤਕ ਲਾਭ ਉਠਾਉਣ ਦੇ ਲਈ ਆਪ ਜੋ ਮਜ਼ਾਕ ਉਡਾ ਰਹੇ ਹੋ, ਉਸ ਨੂੰ ਇਹ ਆਦਿਵਾਸੀ ਬੰਧੂ ਕਦੇ ਭੁੱਲਦਾ ਨਹੀਂ ਹੈ ਅਤੇ ਸਮਾਂ ਆਉਣ ’ਤੇ ਉਸ ਦਾ ਹਿਸਾਬ ਚੁਕਦਾ ਕਰਦਾ ਹੈ। 

 

ਇੱਕ ਪਾਸੇ ਕਾਂਗਰਸ ਦੀਆਂ ਸਰਕਾਰਾਂ ਆਦਿਵਾਸੀਆਂ ਦੀ ਤਰਫੋਂ ਬਣਾਈਆਂ ਗਈਆਂ ਚੀਜ਼ਾਂ ਦਾ ਕੋਈ ਮੁੱਲ ਹੀ ਨਹੀਂ ਸਮਝਦੇ ਸਨ, ਅਸੀਂ ਤਾਂ ਅੱਜ ਜਿੱਥੇ-ਜਿੱਥੇ ਭਾਜਪਾਂ ਦੀਆਂ ਸਰਕਾਰਾਂ ਹਨ, ਉੱਥੇ ਵਨ-ਧਨ ਦੀ ਤਾਕਤ ਸਾਡੇ ਲਈ ਬੜੀ ਮਹੱਤਵਪੂਰਨ ਹੈ ਅਤੇ ਦੁਨੀਆ ਦੇ ਬਜ਼ਾਰਾਂ ਵਿੱਚ ਇਸ ਵਨ-ਧਨ ਦਾ ਮੁੱਲ ਮਿਲੇ, ਇਸ ਦਾ ਭਾਵ-ਤਾਵ ਹੋਵੇ, ਉਸ ਦੀ ਅਸੀਂ ਚਿੰਤਾ ਕਰਦੇ ਹਾਂ।

 

ਭਾਈਓ ਅਤੇ ਭੈਣੋਂ,

ਦੇਸ਼ ਵਿੱਚ ਜਿੱਥੇ-ਜਿੱਥੇ ਵੀ ਭਾਜਪਾ ਦੀ ਸਰਕਾਰ ਬਣੀ ਹੈ, ਉੱਥੇ ਆਦਿਵਾਸੀਆਂ ਦੇ ਕਲਿਆਣ ਨੂੰ ਸਰਬਉੱਚ ਪ੍ਰਾਥਮਿਕਤਾ ਦਿੰਦੇ ਹੋਏ ਅਸੀਂ ਕਿਸੇ ਵੀ ਸਰਕਾਰ ਦੀ ਤੁਲਨਾ ਵਿੱਚ ਸਭ ਤੋਂ ਜ਼ਿਆਦਾ ਸਮਰਪਿਤ ਰੂਪ ਨਾਲ ਕੰਮ ਕਰਨ ਦੀ ਸਰਕਾਰ ਦੇ ਰੂਪ ਵਿੱਚ ਸਰਗਰਮ ਰਹੇ ਹਾਂ। 

 

ਆਜ਼ਾਦੀ ਦੇ ਬਾਅਦ ਦਹਾਕਿਆਂ ਤੱਕ ਕਾਂਗਰਸ ਦੀਆਂ ਸਰਕਾਰਾਂ ਨੇ ਸ਼ਾਸਨ ਕੀਤਾ ਅਤੇ ਉਨ੍ਹਾਂ ਨੇ ਆਦਿਵਾਸੀ ਭਾਈ-ਭੈਣਾਂ ਦੇ ਜੀਵਨ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਦੀ ਕਦੇ ਚਿੰਤਾ ਨਹੀਂ ਕੀਤੀ ਹੈ। ਸਾਡੇ ਲਈ ਆਦਿਵਾਸੀ ਭਾਈ-ਭੈਣਾਂ ਦਾ ਤੇਜ਼ ਰੂਪ ਨਾਲ ਵਿਕਾਸ ਅਤੇ ਭਵਿੱਖ ਦੇ ਲਈ ਵੀ ਵਿਕਾਸ ਉਨ੍ਹਾਂ ਨੂੰ ਅੱਛੀਆਂ ਤੋਂ ਅੱਛੀਆਂ ਸੁਵਿਧਾਵਾਂ ਉਪਲਬਧ ਹੋਣ, ਉਸ ਦਾ ਵੀ ਅਸੀਂ ਵਿਚਾਰ ਕੀਤਾ ਹੈ, ਜਿਸ ਬਾਰੇ ਕਾਂਗਰਸ ਦੀਆਂ ਸਰਕਾਰਾਂ ਨੇ ਕਦੇ ਸੋਚਿਆ ਵੀ ਨਹੀਂ ਹੈ। ਜ਼ਿਆਦਾ ਤੋਂ  ਜ਼ਿਆਦਾ ਸੁਵਿਧਾਵਾਂ ਤੁਹਾਨੂੰ ਮਿਲਣ, ਉਸ ਦੇ ਲਈ ਅਸੀਂ ਕੰਮ ਕਰਦੇ ਰਹੇ ਹਾਂ।

 

ਜਦੋਂ ਅਸੀਂ ਅਧਿਕਤਮ ਸੁਵਿਧਾ ਦੇਣ ਦਾ  ਕੰਮ ਕਰ ਰਹੇ ਹਾਂ, ਮੈਨੂੰ ਵਿਸ਼ਵਾਸ ਹੈ ਕਿ ਇਸ ਦੀ ਵਜ੍ਹਾ ਨਾਲ ਕਾਂਗਰਸ ਦੇ ਲੋਕ ਆ ਕੇ ਝੂਠਾ ਪ੍ਰਚਾਰ ਕਰਨਗੇ, ਲੇਕਿਨ ਉਨ੍ਹਾਂ ਦੇ ਅਹੰਕਾਰ ਨੂੰ ਮੇਰੇ ਆਦਿਵਾਸੀ ਭਾਈ ਭੈਣ ਚੁਕਤਾ ਕਰ ਦੇਣਗੇ, ਮੈਨੂੰ  ਇਸ ਬਾਤ ਦਾ ਵਿਸ਼ਵਾਸ ਹੈ।

 

ਘਰ ਵਿੱਚ ਬਿਜਲੀ ਹੋਵੇ, ਪੱਕਾ ਮਕਾਨ ਹੋਵੇ, ਗੈਸ ਦਾ ਕਨੈਕਸ਼ਨ ਹੋਵੇ, ਸ਼ੌਚਾਲਯ (ਪਖਾਨਾ) ਹੋਵੇ, ਘਰ ਦੇ ਪਾਸ ਚਿਤਿਕਸਾ ਦਾ ਕੇਂਦਰ ਹੋਵੇ, ਕਮਾਉਣ ਦੇ ਲਈ ਆਜੀਵਿਕਾ ਦੇ ਸਾਧਨ ਹੋਣ ਅਤੇ ਬਾਲਕਾਂ ਦੇ ਲਈ ਪਾਸ ਵਿੱਚ ਕ੍ਰੀੜਾਸਥਲ ਅਤੇ ਸਕੂਲ ਹੋਵੇ, ਪਿੰਡ ਤੱਕ ਆਉਣ ਵਾਲੀ ਸੜਕ ਹੋਵੇ, ਇਸ ਦੇ ਲਈ ਇੱਕ-ਇੱਕ ਕਦਮ ਅੱਗੇ ਵਧਾ ਕੇ ਅਸੀਂ ਮੁਸੀਬਤ ਨੂੰ ਦੂਰ ਕਰਨ ਦੇ ਲਈ ਅਭਿਯਾਨ ਚਲਾਇਆ ਹੈ। ਮੈਨੂੰ ਯਾਦ ਹੈ ਕਿ ਗੁਜਰਾਤ ਨੇ ਐਸਾ ਕੁਝ ਅਭੂਤਪੂਰਵ ਕੀਤਾ ਹੈ। ਅੱਜ ਗੁਜਰਾਤ ਵਿੱਚ ਮੈਨੂੰ ਯਾਦ ਹੈ ਕਿ ਜਦੋਂ ਮੈਂ ਪਹਿਲੀ ਵਾਰ ਸੀਐੱਮ ਬਣਿਆ, ਤਾਂ ਸ਼ਹਿਰ ਦੇ ਲੋਕ ਐਸਾ ਕਹਿੰਦੇ ਸਨ ਕਿ ਘੱਟ ਤੋਂ ਘੱਟ ਨੂੰ ਬਿਜਲੀ ਮਿਲ ਜਾਵੇ, ਐਸਾ ਤਾਂ ਕੁਝ ਕਰੋ। ਅੱਜ ਗੁਜਰਾਤ ਵਿੱਚ 24 ਘੰਟੇ ਬਿਜਲੀ ਆਉਣ ਲਗੀ ਹੈ, ਲੇਕਿਨ ਵਿਸ਼ੇਸ਼ਤਾ ਦੇਖੋ ਬਿਜਲੀ ਦੇਣ ਦੀ ਬਾਤ ਆਈ ਸੀ, ਮੈਂ ਇੱਥੇ ਸੀਐੱਮ ਸਾਂ, ਤਦ ਸਭ ਤੋਂ ਪਹਿਲਾਂ ਕਿਹੜੇ ਜ਼ਿਲ੍ਹੇ ਨੂੰ 24 ਘੰਟੇ ਬਿਜਲੀ ਵਿੱਚ ਮਿਲੀ ਸੀ, ਤੁਹਾਨੂੰ ਯਾਦ ਹੈ ਨਾ।

 

ਗੁਜਰਾਤ ਵਿੱਚ ਜਯੋਤੀ ਗ੍ਰਾਮ ਯੋਜਨਾ 24 ਘੰਟੇ ਬਿਜਲੀ ਦੇਣ ਦਾ ਵਿਵਸਥਾ ਮੇਰੇ ਡਾਂਗ ਜ਼ਿਲ੍ਹੇ ਨੂੰ ਮਿਲੀ ਸੀ। ਯਾਨੀ ਆਦਿਵਾਸੀਆਂ ਦੇ 300 ਪਿੰਡ ਵਿੱਚ ਬਿਜਲੀ ਪਹੁੰਚਾਈ ਅਤੇ ਘਰ-ਘਰ ਜਯੋਤੀ ਗ੍ਰਾਮ ਦਾ ਲਾਭ ਦਿੰਦੇ ਹੋਏ ਸਭ ਨੂੰ 24 ਘੰਟੇ ਬਿਜਲੀ ਦਿੱਤੀ। ਅਗਰ ਕੋਈ ਦੂਸਰੇ ਨੇਤਾ ਹੁੰਦੇ ਤਾਂ ਉਹ ਅਹਿਮਦਾਬਾਦ ਜਾਂ ਵਡੋਦਰਾ ਜਿਹਾ ਸ਼ਹਿਰ ਚੁਣਦੇ, ਕਿਉਂਕਿ ਅਖ਼ਬਾਰਾਂ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਛਪਣ, ਡਾਂਗ ਵਿੱਚ ਤਾਂ ਕੌਣ ਛਾਪਦਾ ਉਨ੍ਹਾਂ ਦੀ ਤਸਵੀਰ। ਮੇਰੇ ਲਈ ਮੇਰੇ ਆਦਿਵਾਸੀਆਂ ਦਾ ਕਲਿਆਣ ਹੀ ਮੇਰੀ ਪ੍ਰਾਥਮਿਕਤਾ ਸੀ ਅਤੇ ਡਾਂਗ ਜ਼ਿਲ੍ਹੇ ਤੋਂ ਮੈਂ ਜੋ ਪ੍ਰੇਰਣਾ ਲਈ ਅਤੇ ਮੈਂ ਦੇਖਿਆ ਕਿ ਜਿਵੇਂ ਹੀ ਬਿਜਲੀ ਪਹੁੰਚੀ, ਬੱਚਿਆਂ ਵਿੱਚ ਪੜ੍ਹਾਈ ਦਾ ਉਤਸਾਹ ਦਿਖਾ ਅਤੇ ਲੋਕਾਂ ਦਾ ਜੀਵਨ ਬਦਲਿਆ ਅਤੇ ਉਸੇ ਤੋਂ ਪ੍ਰੇਰਣਾ ਲੈ ਕੇ ਮੈਂ ਜਦ ਪ੍ਰਧਾਨ ਮੰਤਰੀ ਬਣਿਆ, ਤਦ ਮੈਂ ਹਿਸਾਬ ਕੀਤਾ ਕਿ ਹਿੰਦੁਸਤਾਨ ਵਿੱਚ ਐਸੇ ਕਿਤਨੇ ਪਿੰਡ ਹਨ, ਜਿੱਥੇ ਬਿਜਲੀ ਨਹੀਂ ਹੈ।

ਸਾਨੂੰ ਸ਼ਰਮ ਆਉਂਦੀ ਹੈ ਕਿ ਇਨ੍ਹਾਂ ਲੋਕਾਂ ਨੇ ਕੀ-ਕੀ ਕੀਤਾ ਹੈ। 18000 ਪਿੰਡ ਐਸੇ ਸਨ, ਜਿੱਥੇ ਬਿਜਲੀ ਦਾ ਇੱਕ ਖੰਭਾ ਤੱਕ ਨਹੀਂ ਪਹੁੰਚਿਆ ਸੀ। ਅਸੀਂ ਅਭਿਯਾਨ ਚਲਾਇਆ ਅਤੇ ਅੱਜ ਹਿੰਦੁਸਤਾਨ ਦਾ ਇੱਕ ਵੀ ਪਿੰਡ ਐਸਾ ਨਹੀਂ ਹੈ ਕਿ ਜਿੱਥੇ ਬਿਜਲੀ ਨਹੀਂ ਹੈ। ਇਹ ਸਭ ਮੈਂ ਡਾਂਗ ਤੋਂ ਸਿੱਖਿਆ। ਡਾਂਗ ਦਾ ਕੰਮ ਦੇਖ ਕੇ ਮੈਂ ਇਹ ਸਭ ਸਿੱਖਿਆ ਸੀ ਅਤੇ ਇਸ ਲਈ ਮੇਰੇ ਲਈ ਆਦਿਵਾਸੀ ਖੇਤਰ ਲੋਕ ਸਿੱਖਿਆ ਦਾ ਸਭ ਤੋਂ ਬੜਾ ਮਾਧਿਅਮ ਰਿਹਾ ਹੈ। ਆਦਿਵਾਸੀ ਖੇਤਰਾਂ ਵਿੱਚ ਕ੍ਰਿਸ਼ੀ (ਖੇਤੀਬਾੜੀ) ਨੂੰ ਜੀਵਨ ਮਿਲੇ, ਉਸ ਦੇ ਲਈ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਅਸੀਂ ਵਲਸਾਡ ਜ਼ਿਲ੍ਹੇ ਵਿੱਚ ਬਾੜੀ ਯੋਜਨਾ ਦਾ ਅਰੰਭ ਕੀਤਾ ਸੀ।

 

ਮੇਰੇ ਆਦਿਵਾਸੀ ਭਾਈ-ਭੈਣਾਂ ਦੇ ਪਾਸ ਮੁਸ਼ਕਿਲ ਨਾਲ ਇੱਕ ਵਿੱਘਾ ਜਾਂ ਦੋ ਵਿੱਘੇ ਜ਼ਮੀਨ ਹੁੰਦੀ ਹੈ ਅਤੇ ਉਹ ਵੀ ਖੱਡੇ-ਗੱਡੇ ਵਾਲੀ ਜਾਂ ਪਹਾੜਾਂ ਦੇ ਪਾਸ। ਹੁਣ ਐਸੀ ਸਥਿਤੀ ਵਿੱਚ ਉਹ ਬੇਚਾਰਾ ਕੀ ਕਰੇਗਾ? ਆਪਣੇ ਹਿਸਾਬ ਨਾਲ ਥੋੜ੍ਹੀ-ਬਹੁਤ ਮਿਹਨਤ ਕਰਕੇ ਬਾਜਰਾ ਪੱਕੇ ਅਤੇ ਦਿਨ ਪੂਰਾ ਕਰੇ, ਪੇਟ ਭਰਨ ਜਿਤਨਾ ਵੀ ਨਹੀਂ ਮਿਲਦਾ ਸੀ।

 

ਅਸੀਂ ਉਸ ਦੀ ਚਿੰਤਾ ਨੂੰ ਸਮਝਦੇ ਹੋਏ ਬਾੜੀ ਯੋਜਨਾ ਲੈ ਕੇ ਆਏ ਅਤੇ ਅੱਜ ਵੀ ਵਲਸਾਡ ਵੱਲ ਦੇ ਖੇਤਰ ਵਿੱਚ ਜਾਂਦੇ ਹਾਂ ਤਾਂ ਛੋਟੀ ਜਿਹੀ ਜ਼ਮੀਨ ’ਤੇ ਮੇਰੇ ਆਦਿਵਾਸੀ ਭਾਈ-ਭੈਣ ਕਾਜੂ ਦੀ ਖੇਤੀ ਕਰਨ ਲਗੇ ਹਨ। ਅੰਬ, ਅਮਰੂਦ ਹੋਵੇ ਜਾਂ ਨਿੰਬੂ, ਚੀਕੂ ਐਸੇ ਸਾਰੇ ਫ਼ਲਾਂ ਦਾ ਉਤਪਾਦਨ ਕਰਨ ਲਗੇ ਹਨ ਅਤੇ ਗੋਆ ਦੇ ਸਾਹਮਣੇ ਟੱਕਰ ਲੈਣ ਵਾਲੀ ਐਸੇ ਕਾਜੂ ਦੀ ਖੇਤੀ ਮੇਰੇ ਆਦਿਵਾਸੀ ਭਾਈ ਕਰ ਰਹੇ ਹਨ।

 

ਅਤੇ ਇਸ ਬਾੜੀ ਪ੍ਰੋਜੈਕਟ ਨੇ ਇਤਨਾ ਸਾਰਾ ਜੀਵਨ ਪਰਿਵਰਤਨ ਕਰ ਦਿੱਤਾ ਹੈ ਅਤੇ ਉਸ ਦੀ ਹਵਾ ਪੂਰੇ ਦੇਸ਼ ਵਿੱਚ ਪਹੁੰਚੀ ਹੈ, ਸਾਡੇ ਆਦਿਵਾਸੀ ਭਾਈ ਬੰਜਰ ਜ਼ਮੀਨ 'ਤੇ ਫਲ ਪਕਾਉਂਦੇ ਹਨ, ਬਾਂਸ ਦੀ ਖੇਤੀ ਕਰਨ ਲਗੇ ਹਨ ਅਤੇ ਉਸ ਵਕਤ ਸਾਡੇ ਰਾਸ਼ਟਰਪਤੀ ਅਬਦੁਲ ਕਲਾਮ ਸਨ, ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਇਹ ਸਭ ਦੇਖਣ ਆਉਣਾ ਚਾਹੁੰਦਾ ਹਾਂ, ਮੈਂ ਕਿਹਾ ਕਿ ਤੁਸੀਂ ਆਓ। ਉਨ੍ਹਾਂ ਦਾ ਜਨਮ ਦਿਨ ਸੀ, ਉਨ੍ਹਾਂ ਨੇ ਕੋਈ ਵੀ ਸੁਵਿਧਾ ਨਹੀਂ ਲਈ ਅਤੇ ਵਲਸਾਡ ਜ਼ਿਲ੍ਹੇ ਦੇ ਆਦਿਵਾਸੀ ਪਿੰਡਾਂ ਵਿੱਚ ਗਏ ਅਤੇ ਬਾੜੀ ਪ੍ਰੋਜੈਕਟ ਨੂੰ ਉਨ੍ਹਾਂ ਨੇ ਦੇਖਿਆ ਅਤੇ ਉਸ ਦੀ ਭਰਪੂਰ ਪ੍ਰਸ਼ੰਸਾ ਕੀਤੀ।

 

ਇਸ ਬਾੜੀ ਪ੍ਰੋਜੈਕਟ ਨਾਲ ਸਾਡੇ ਆਦਿਵਾਸੀ ਲੋਕਾਂ ਦੇ ਜੀਵਨ ਵਿੱਚ ਬੜਾ ਪਰਿਵਰਤਨ ਆਇਆ ਹੈ। ਸਾਡੇ ਆਦਿਵਾਸੀ ਭਾਈਆਂ ਦੇ ਲਈ ਸਮੱਸਿਆ ਵੀ ਕੈਸੀ ਹੈ? ਸਭ ਤੋਂ ਜ਼ਿਆਦਾ ਬਾਰਿਸ਼ (ਵਰਖਾ) ਉੱਥੇ ਹੁੰਦੀ ਹੈ, ਲੇਕਿਨ ਪਾਣੀ ਵਹਿ ਕੇ ਚਲਾ ਜਾਂਦਾ ਹੈ ਅਤੇ ਗਰਮੀ ਦੇ ਮੌਸਮ ਵਿੱਚ ਪੀਣ ਤੱਕ ਦਾ ਪਾਣੀ ਨਹੀਂ ਮਿਲਦਾ ਹੈ। ਕਾਂਗਰਸ ਦੀਆਂ ਸਰਕਾਰਾਂ ਨੂੰ ਇਸ ’ਤੇ ਧਿਆਨ ਦੇਣ ਦੀ ਵੀ ਫੁਰਸਤ ਨਹੀਂ ਸੀ। ਮੈਂ ਤਾਂ ਕੁਝ ਐਸੇ ਨੇਤਾ ਵੀ ਦੇਖੇ ਹਨ, ਉਨ੍ਹਾਂ ਨੇ ਆਪਣੇ ਪਿੰਡਾਂ ਵਿੱਚ ਪਾਣੀ ਦੀਆਂ ਟੰਕੀਆਂ ਤਾਂ ਬਣਵਾਈਆਂ, ਕਿੰਤੂ ਉਹ ਪਾਣੀ ਦੀਆਂ ਟੰਕੀਆਂ ਇੱਕ ਵਾਰ ਵੀ ਭਰੀਆਂ ਨਹੀਂ ਗਈਆਂ ਸਨ।

 

ਐਸੇ ਦਿਨ ਵੀ ਮੈਂ ਦੇਖੇ ਹਨ, ਜਦੋਂ ਮੈਂ ਸੀਐੱਮ ਬਣਿਆ, ਤਦ ਮੈਂ ਇਨ੍ਹਾਂ ਟੰਕੀਆਂ ਨੂੰ ਭਰਨ ਦਾ ਕੰਮ ਕੀਤਾ। ਇਹ ਆਦਿਵਾਸੀਆਂ ਦੇ ਪ੍ਰਤੀ ਦੇਖਣ ਦੀ ਮੈਨੂੰ ਪਹਿਲਾਂ ਵੀ ਆਦਤ ਸੀ। ਬਿਜਲੀ ਦੀ ਤਰ੍ਹਾਂ ਅਸੀਂ ਪਾਣੀ ਦੇ ਪਿੱਛੇ ਵੀ ਪਏ। ਅਸੀਂ ਹੈਂਡਪੰਪ ਲਗਾਏ, ਜਿੱਥੇ ਵੀ ਦੇਖੋ ਉੱਥੇ ਹੈਂਡ ਪੰਪ ਦੀ ਚਰਚਾ ਹੁੰਦੀ ਸੀ ਅਤੇ ਅੱਜ ਅਸੀਂ ਪਾਣੀ ਦੀ ਗ੍ਰਿੱਡ ਬਣਾ ਰਹੇ ਹਾਂ। ਪਾਣੀ ਨੂੰ ਉਚਾਈ ’ਤੇ ਲੈ ਜਾ ਕੇ ਆਦਿਵਾਸੀਆਂ ਦੇ ਦੂਰ ਪਿੰਡਾਂ ਤੱਕ ਨਹਿਰਾਂ ਦਾ ਲੀਪ ਇਰੀਗੇਸ਼ਨ ਕਰਕੇ ਪੂਰਾ ਨੈੱਟਵਰਕ ਵਿਛਾਇਆ ਅਤੇ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਹੈ ਅਤੇ ਡਾਬਾ-ਕਾਠਾ ਕੈਨਾਲ ਦੇ ਲਈ ਆਦਿਵਾਸੀ ਭਾਈਆਂ ਦੇ ਲਈ ਕਿਤਨੀ ਕਠਿਨ ਬਾਤ ਹੁੰਦੀ ਸੀ।

 

ਕੈਨਾਲ ਦੇ ਡਾਬਾ-ਕਾਠਾ ਤੋਂ ਪਾਣੀ ਉਠਾ ਕੇ ਮੇਰੇ ਆਦਿਵਾਸੀ ਭਾਈਆਂ ਅਤੇ ਕਿਸਾਨਾਂ ਨੂੰ ਮੈਂ ਪਾਣੀ ਦਿੱਤਾ ਹੈ ਅਤੇ ਇਸੇ ਵਜ੍ਹਾ ਨਾਲ ਤਿੰਨ-ਤਿੰਨ ਉਪਜ ਹੋਣ ਲਗੀਆਂ ਹਨ। ਸੈਂਕੜੇ ਕਰੋੜਾਂ ਰੁਪਏ ਦੀ ਇਸ ਯੋਜਨਾ ਦਾ ਲਾਭ ਮੇਰੇ ਕਿਸਾਨ ਭਾਈਆਂ ਨੂੰ ਮਿਲੇ, ਆਦਿਵਾਸੀ ਖੇਤਰ ਵਿੱਚ ਮੇਰੀਆਂ ਮਾਤਾਵਾਂ-ਭੈਣਾਂ ਨੂੰ ਇਹ ਪਾਣੀ ਪਹੁੰਚੇ, ਉਸ ਦੇ ਲਈ ਮੈਂ ਇਹ ਕੰਮ ਕੀਤਾ ਹੈ ਅਤੇ ਇਸ ਵਜ੍ਹਾ ਨਾਲ ਪਾਣੀ ਦੀ ਸੁਵਿਧਾ ਵਿੱਚ ਸੁਧਾਰ ਆਇਆ ਹੈ।

 

ਇੱਕ ਸਮਾਂ ਸੀ, ਗੁਜਰਾਤ ਵਿੱਚ 100 ਵਿੱਚੋਂ 25 ਘਰ ਐਸੇ ਸਨ, ਜਿੱਥੇ ਘਰਾਂ ਵਿੱਚ ਪਾਣੀ ਆਉਂਦਾ ਸੀ, ਹੈਂਡਪੰਪ ਵੀ ਦੂਰ-ਦੂਰ ਸਨ ਅਤੇ ਅੱਜ ਗੁਜਰਾਤ ਵਿੱਚ ਭੂਪੇਂਦਰ ਭਾਈ ਦੀ ਸਰਕਾਰ ਨੇ ਜੋ ਮਿਹਨਤ ਕੀਤੀ ਹੈ, ਜਿਸ ਕੰਮ ਦੀ ਮੈਂ ਸ਼ੁਰੂਆਤ ਕੀਤੀ ਸੀ, ਅੱਜ ਗੁਜਰਾਤ ਵਿੱਚ 100 ਵਿੱਚੋਂ 100 ਘਰਾਂ ਵਿੱਚ ਪਾਈਪ ਨਾਲ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਹੈ।  ਇਸ 'ਤੇ ਕਾਫੀ ਕੰਮ ਹੋ ਗਿਆ ਹੈ।


 

ਭਾਈਓ-ਭੈਣੋਂ,

ਆਦਿਵਾਸੀ ਖੇਤਰ ਦੀਆਂ ਮੂਲਭੂਤ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਅਸੀਂ ਵਨ ਬੰਧੂ ਕਲਿਆਣ ਯੋਜਨਾ ਦਾ ਸਹਾਰਾ ਲਿਆ ਹੈ ਅਤੇ ਅੱਜ ਇੱਥੇ ਮੰਗੂ ਭਾਈ ਆਏ ਹਨ, ਇਹ ਮੇਰਾ ਸੁਭਾਗ ਹੈ ਕਿ ਹੁਣ ਤਾਂ ਉਹ ਮੱਧ ਪ੍ਰਦੇਸ਼ ਦੇ ਰਾਜਪਾਲ ਹਨ। ਕੋਈ ਵੀ ਸੋਚ ਸਕਦਾ ਹੈ, ਕੀ ਗੁਜਰਾਤ ਦੀ ਆਦਿਵਾਸੀ ਮਾਤਾ ਦੇ ਗਰਭ ਤੋਂ ਜਨਮੇ ਮੰਗੂ ਭਾਈ ਮੱਧ ਪ੍ਰਦੇਸ਼ ਦੇ ਰਾਜਪਾਲ ਬਣ ਉੱਥੇ ਕਲਿਆਣ ਕੰਮ ਕਰ ਰਹੇ ਹਨ। ਸਾਡਾ ਸੁਭਾਗ ਹੈ ਕਿ ਅੱਜ ਐਸੇ ਸ਼ੁਭ ਅਵਸਰ ’ਤੇ ਸਰਕਾਰ ਦੇ ਇਸ ਪ੍ਰੋਗਰਾਮ ਵਿੱਚ ਉਹ ਆਏ ਅਤੇ ਸਾਨੂੰ ਸਭ ਨੂੰ ਅਸ਼ੀਰਵਾਦ ਦਿੱਤਾ ਹੈ।

 

ਮੰਗੂ ਭਾਈ ਜਦੋਂ ਇੱਥੇ ਮੰਤਰੀ ਸਨ, ਦਿਨ ਅਤੇ ਰਾਤ ਆਦਿਵਾਸੀਆਂ ਦੇ ਲਈ ਮਿਹਨਤ ਕਰਕੇ ਸਮਰਪਿਤ ਜੀਵਨ ਉਨ੍ਹਾਂ ਨੇ ਬਿਤਾਇਆ ਸੀ ਅਤੇ ਸੰਪੂਰਨ ਨਿਸ਼ਕਲੰਕ (ਨਿਹਕਲੰਕ) ਨੇਤਾ ਰਹੇ ਹਨ। ਐਸੇ ਆਦਿਵਾਸੀ ਨੇਤਾ ਨੂੰ ਤਿਆਰ ਕਰਨਾ ਸਿਰਫ਼ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੈ ਅਤੇ ਜਿਸ ਦਾ ਗਰਵ (ਮਾਣ) ਪੂਰੇ ਦੇਸ਼ ਵਿੱਚ ਆਦਿਵਾਸੀ ਸਮਾਜ ਕਰਦਾ ਹੈ। ਅਤੇ ਉਸ ਵਕਤ ਮੰਗੂ ਭਾਈ ਦੀ ਅਗਵਾਈ ਵਿੱਚ ਕੰਮ ਸ਼ੁਰੂ ਹੋਏ ਸਨ, ਉਹ ਸਾਰੇ ਕੰਮ ਅੱਜ ਸਾਡੇ ਜਨਜਾਤੀਯ ਜ਼ਿਲ੍ਹੇ ਵਿੱਚ, ਤਾਪੀ ਜ਼ਿਲ੍ਹੇ ਵਿੱਚ ਸਾਡੀਆਂ ਅਨੇਕ ਬੇਟੀਆਂ ਸਕੂਲ-ਕਾਲਜ ਜਾਣ ਲਗੀਆਂ। ਆਦਿਵਾਸੀ ਸਮਾਜ ਦੇ ਅਨੇਕ ਬੇਟੇ-ਬੇਟੀਆਂ ਸਾਇੰਸ ਵਿੱਚ ਪੜ੍ਹਨ ਲਗੇ ਹਨ, ਡਾਕਟਰ ਇੰਜੀਨੀਅਰ ਬਣ ਰਹੇ ਹਨ। ਨਰਸਿੰਗ ਵਿੱਚ ਜਾਣ ਲਗੇ ਹਨ ਅਤੇ ਹੁਣ ਤਾਂ ਵਿਦੇਸਾਂ ਵਿੱਚ ਵੀ ਜਾਣ ਲਗੇ ਹਨ।

 

20-25 ਸਾਲ ਪਹਿਲਾਂ ਪੂਰਾ ਆਦਿਵਾਸੀ ਖੇਤਰ ਮਹਿਜ਼ ਕੁਝ ਆਦਿਵਾਸੀ ਆਸ਼ਰਮ ਸ਼ਾਲਾਵਾਂ ਨਾਲ ਚਲਦਾ ਸੀ। ਸਾਇੰਸ ਸਟ੍ਰੀਮ ਦਾ ਸਕੂਲ ਨਹੀਂ ਸੀ। 10ਵੀਂ-12ਵੀਂ ਵਿੱਚ ਜੇਕਰ ਵਿਗਿਆਨ ਵਿਸ਼ਾ ਨਹੀਂ ਹੋਵੇਗਾ, ਤਾਂ ਮੇਰੇ ਆਦਿਵਾਸੀ ਬੱਚੇ ਕਿੱਥੋਂ ਇੰਜੀਨੀਅਰ ਡਾਕਟਰ ਬਣ ਪਾਉਣਗੇ? ਇਨ੍ਹਾਂ ਸਾਰੀਆਂ ਮੁਸੀਬਤਾਂ ਤੋਂ ਮੈਂ ਸਭ ਨੂੰ ਬਾਹਰ ਕੱਢਿਆ ਅਤੇ ਅੱਜ ਬੱਚੇ ਡਾਕਟਰ ਇੰਜੀਨੀਅਰ ਬਣ ਰਹੇ ਹਨ ਅਤੇ ਪੜ੍ਹ-ਲਿਖ ਕੇ ਦੇਸ਼, ਸਮਾਜ ਅਤੇ ਆਦਿਵਾਸੀ ਖੇਤਰ ਦਾ ਨਾਮ ਰੌਸ਼ਨ ਕਰ ਰਹੇ ਹਨ। ਇਹ ਕੰਮ ਅਸੀਂ ਕੀਤਾ ਹੈ। ਕਾਂਗਰਸ ਨੇ ਇਸ ’ਤੇ ਵਿਚਾਰ ਵੀ ਨਹੀਂ ਕੀਤਾ ਕਿ ਐਸੇ ਕੰਮ ਕਰਨੇ ਚਾਹੀਦੇ ਹਨ।

 

ਭਾਈਓ-ਭੈਣੋਂ,

ਕਾਂਗਰਸ ਦੀ ਸੋਚ ਅਤੇ ਉਸ ਦੇ ਕੰਮ ਕਰਨ ਦੀ ਪੱਧਤੀ, ਅਸੀਂ ਸੋਚ ਬਦਲੀ ਅਤੇ ਕੰਮ ਦਾ ਤਰੀਕਾ ਬਦਲ ਦਿੱਤਾ ਅਤੇ ਕੱਲ੍ਹ ਗੁਜਰਾਤ ਵਿੱਚ ਗਾਂਧੀਨਗਰ ਵਿੱਚ ਮੈਂ ਹਿੰਦੁਸਤਾਨ ਦਾ ਸਭ ਤੋਂ ਪਹਿਲੇ ਐਸੇ ਬੜੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਹੈ, ਜੋ ਹੈ ਮਿਸ਼ਨ ਸਕੂਲ ਆਵ੍ ਐਕਸੀਲੈਂਸ। ਪੂਰੇ ਵਿਸ਼ਵ ਦੇ ਬਰਾਬਰ ਹੋਣ, ਅਜਿਹੀਆਂ ਟੈਕਨੋਲੋਜੀ ਸ਼ਾਲਾਵਾਂ ਤੱਕ ਲੈ ਜਾਣ ਅਤੇ ਗੁਜਰਾਤ ਵਿੱਚ ਜੋ ਸ਼ਾਲਾਵਾਂ ਪਸੰਦ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚੋਂ ਚਾਰ ਹਜ਼ਾਰ ਸ਼ਾਲਾਵਾਂ ਆਦਿਵਾਸੀ ਖੇਤਰ ਦੀਆਂ ਹਨ, ਕਿਉਂਕਿ ਮੈਨੂੰ ਸਾਡੇ ਆਦਿਵਾਸੀ ਬੇਟੇ-ਬੇਟੀਆਂ 'ਤੇ ਭਰੋਸਾ ਹੈ ਕਿ ਜੇਕਰ ਉਨ੍ਹਾਂ ਨੂੰ ਇਹ ਸਿੱਖਿਆ ਮਿਲੇਗੀ, ਤਾਂ ਉਹ ਦੁਨੀਆ ਵਿੱਚ ਨਾਮ ਰੌਸ਼ਨ ਕਰਨਗੇ। ਐਸਾ ਭਰੋਸਾ ਮੈਨੂੰ ਆਦਿਵਾਸੀ ਬੇਟੇ-ਬੇਟੀਆਂ 'ਤੇ ਹੈ।

 

ਪਿਛਲੇ ਵੀਹ ਸਾਲਾਂ ਵਿੱਚ ਆਦਿਵਾਸੀ ਖੇਤਰ ਵਿੱਚ ਦਸ ਹਜ਼ਾਰ ਤੋਂ ਜ਼ਿਆਦਾ ਸਕੂਲਾਂ ਦਾ ਨਿਰਮਾਣ ਕੀਤਾ, ਏਕਲਵਯ ਮਾਡਲ ਸਕੂਲ ਅਤੇ ਬੇਟੀਆਂ ਦੇ ਲਈ ਰਹਿਣ ਵਾਲੇ ਸਕੂਲਾਂ ਦੀ ਸ਼ੁਰੂਆਤ ਕੀਤੀ, ਤਾਕਿ ਉਹ ਪੜ੍ਹ ਸਕਣ। ਉਨ੍ਹਾਂ ਦੇ ਲਈ ਖੇਲਕੂਦ (ਖੇਡਾਂ) ਦੀ ਵਿਵਸਥਾ ਕੀਤੀ। ਅੱਜ ਆਦਿਵਾਸੀ ਖੇਤਰ ਦੇ ਬੇਟੇ-ਬੇਟੀਆਂ ਖੇਲ ਕੁੰਭ ਦਾ ਆਯੋਜਨ ਕਰਦੇ ਹਨ, ਤਾਂ ਇਨਾਮ ਉਹ ਹੀ ਲੈ ਕੇ ਜਾਂਦੇ ਹਨ। ਉਨ੍ਹਾਂ ਦੀ ਇਹ ਤਾਕਤ ਹੈ। ਨਰਮਦਾ ਵਿੱਚ ਬਿਰਸਾ ਮੁੰਡਾ ਜਨਜਾਤੀਯ ਯੂਨੀਵਰਸਿਟੀ, ਗੋਧਰਾ ਵਿੱਚ ਗੋਵਿੰਦ ਗੁਰੂ ਯੂਨੀਵਰਸਿਟੀ ਜਨਜਾਤੀਯ ਬੱਚਿਆਂ ਦੇ ਲਈ ਇਹ ਕੰਮ ਅਸੀਂ ਕੀਤੇ ਹਨ।

 

ਆਦਿਵਾਸੀ ਬੱਚਿਆਂ ਨੂੰ ਮਿਲਣ ਵਾਲੇ ਵਜ਼ੀਫੇ ਦਾ ਬਜਟ ਵੀ ਅਸੀਂ ਡਬਲ ਕਰ ਦਿੱਤਾ ਹੈ। ਏਕਲਵਯ ਮਾਡਲ ਸਕੂਲਾਂ ਦੀ ਸੰਖਿਆ ਵੀ ਵਧਾ ਦਿੱਤੀ ਹੈ। ਆਪਣੇ ਆਦਿਵਾਸੀ ਬੱਚਿਆਂ ਨੂੰ ਪੜ੍ਹਾਈ ਮਿਲੇ ਜਾਂ ਵਿਦੇਸ਼ ਜਾ ਕੇ ਉਹ ਪੜ੍ਹਨਾ ਚਾਹੁੰਦੇ ਹਨ, ਤਾਂ ਉਸ ਵਿੱਚ ਵੀ ਆਰਥਿਕ ਸਹਾਇਤਾ ਕਰਨ ਦੀ ਯੋਜਨਾ ਬਣਾਈ ਹੈ।

 

ਅੱਜ ਪੂਰੇ ਵਿਸ਼ਵ ਵਿੱਚ ਬੜੇ-ਬੜੇ ਦੇਸ਼ ਵਿੱਚ ਸਾਡੇ ਆਦਿਵਾਸੀ ਸ਼ਾਨਦਾਰ ਕੰਮ ਕਰ ਰਹੇ ਹਨ। ਸਾਡੀ ਸਰਕਾਰ ਜਿਸ ਪ੍ਰਕਾਰ ਨਾਲ ਪਾਰਦਰਸ਼ਿਤਾ ਲਿਆਈ ਹੈ, ਭ੍ਰਿਸ਼ਟਾਚਾਰ ਤੋਂ ਮੁਕਤ ਕੰਮ ਕੀਤੇ ਹਨ, ਖੇਲੋ ਇੰਡੀਆ ਦਾ ਕੰਮ ਕੀਤਾ ਹੈ, ਉਸ ਨਾਲ ਸਾਡੇ ਆਦਿਵਾਸੀ ਬੱਚਿਆਂ ਨੂੰ ਅਵਸਰ ਪ੍ਰਾਪਤ ਹੋ ਰਹੇ ਹਨ।

 

ਭਾਈਓ-ਭੈਣੋਂ,

ਵਨ ਬੰਧੂ ਯੋਜਨਾ ਲੈ ਕੇ ਮੈਂ ਗੁਜਰਾਤ ਆਇਆ ਸਾਂ, ਉਸ ਯੋਜਨਾ ਨੂੰ ਅੱਜ ਵੀ ਭੂਪੇਂਦਰ ਭਾਈ ਅੱਗੇ ਵਧਾ ਰਹੇ ਹਨ ਅਤੇ ਇੱਕ ਲੱਖ  ਕਰੋੜ ਰੁਪਏ ਤੋਂ ਵੀ ਜ਼ਿਆਦਾ ਰਕਮ ਉਸ ਵਿੱਚ ਖਰਚ ਕੀਤੀ ਗਈ। ਇੱਕ ਲੱਖ ਕਰੋੜ ਰੁਪਏ ਉਮਰਗਾਂਓਂ ਤੋਂ ਅੰਬਾਜੀ ਗਾਓਂ ਦੇ ਆਦਿਵਾਸੀ ਖੇਤਰ ਵਿੱਚ ਖਰਚ ਕੀਤੇ ਗਏ ਹਨ।

 

ਉਸ ਦੇ ਦੂਸਰੇ ਪੜਾਅ ਦਾ ਕਾਰਜ, ਇੱਕ ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਖਰਚ ਕੀਤਾ ਗਿਆ ਅਤੇ ਇਨ੍ਹਾਂ ਬੱਚਿਆਂ ਨੂੰ ਕਈ ਨਵੀਆਂ ਸ਼ਾਲਾਵਾਂ, ਮੈਡੀਕਲ ਕਾਲਜ, ਨਰਸਿੰਗ ਕਾਲਜ ਇੱਕ ਦੇ ਬਾਅਦ ਇੱਕ ਕੰਮ ਹੁੰਦੇ ਗਏ। ਇਸ ਯੋਜਨਾ ਦੇ ਤਹਿਤ, ਆਦਿਵਾਸੀਆਂ ਦੇ ਲਈ ਢਾਈ ਲੱਖ ਕਰੋੜ ਰੁਪਏ ਖਰਚ ਕੀਤੇ ਗਏ ਹਨ। ਤਕਰੀਬਨ 2.5 ਲੱਖ ਘਰ ਬਣਾਉਣ ਦਾ ਕੰਮ ਮੇਰੇ ਗੁਜਰਾਤ ਵਿੱਚ ਕੀਤਾ ਗਿਆ ਹੈ। ਮੇਰੇ ਆਦਿਵਾਸੀ ਭਾਈਆਂ ਨੂੰ ਪੱਕਾ ਘਰ ਮਿਲੇ, ਜ਼ਮੀਨ ਦਾ ਪੱਟਾ ਮਿਲੇ, ਇਸ ਦਾ ਸਵਾਮਿਤਵ (ਮਲਕੀਅਤ) ਮਿਲੇ, ਉਸ ਦੇ ਲਈ ਅਸੀਂ ਕੰਮ ਕੀਤਾ ਹੈ।

 

ਭਾਈਓ-ਭੈਣੋਂ,

ਆਦਿਵਾਸੀ ਖੇਤਰ ਵਿੱਚ ਪਿਛਲੇ ਪੰਜ-ਸੱਤ ਸਾਲਾਂ ਵਿੱਚ 6 ਲੱਖ ਘਰ, ਇੱਕ ਲੱਖ ਆਦਿਵਾਸੀ ਪਰਿਵਾਰਾਂ ਨੂੰ ਜ਼ਮੀਨ ਦੇ ਪੱਟੇ ਦਿੱਤੇ ਗਏ ਹਨ, ਇਹ ਕੰਮ ਅਸੀਂ ਕਰ ਪਾਏ ਹਾਂ। ਮੈਨੂੰ ਯਾਦ ਹੈ ਤੁਸੀਂ ਜਦੋਂ ਮੈਨੂੰ ਸੇਵਾ ਕਰਨ ਦਾ ਅਵਸਰ ਦਿੱਤਾ ਅਤੇ ਜਨਜਾਤੀਯ ਸਮਾਜ ਵਿੱਚ ਕੁਪੋਸ਼ਣ ਦੀ ਸਮੱਸਿਆ ਸੀ। ਸਾਡੀਆਂ ਬੇਟੀਆਂ ਜਦੋਂ 11-12 ਜਾਂ 13 ਸਾਲ ਦੀਆਂ ਹੁੰਦੀਆਂ ਸਨ, ਜਦੋਂ ਉਨ੍ਹਾਂ ਦੇ ਸਰੀਰ ਦਾ ਜੋ ਵਿਕਾਸ ਹੋਣਾ ਚਾਹੀਦਾ ਸੀ, ਪਰਿਵਾਰਕ ਸਮੱਸਿਆਵਾਂ ਦੀ ਅਸੀਂ ਚਿੰਤਾ ਕੀਤੀ ਅਤੇ ਬੱਚਿਆਂ ਦੇ ਲਈ ਸੰਜੀਵਨੀ ਦੁੱਧ ਯੋਜਨਾ ਜ਼ਰੀਏ ਪਿੰਡ-ਪਿੰਡ ਤੱਕ ਦੁੱਧ ਪਹੁੰਚਾਇਆ, ਅਨਾਜ ਪਹੁੰਚਾਇਆ।

 

ਡੇਢ ਹਜ਼ਾਰ ਤੋਂ ਜ਼ਿਆਦਾ ਦੇ ਕਰੀਬ ਸਿਹਤ ਕੇਂਦਰ ਸ਼ੁਰੂ ਕੀਤੇ ਅਤੇ ਸਿਕਲ ਸੈੱਲ ਜਿਹੀਆਂ ਬਿਮਾਰੀਆਂ ਦੇ ਲਈ ਮੈਂ ਪੂਰੇ ਦੇਸ਼ ਭਰ ਵਿੱਚ ਅਭਿਯਾਨ ਚਲਾਇਆ ਹੈ। ਦੁਨੀਆ ਭਰ ਵਿੱਚ ਇਸ ਦੇ ਲਈ ਅੱਛੇ ਤੋਂ ਅੱਛਾ ਇਲਾਜ ਮਿਲ ਪਾਵੇ, ਇਸ ਦੇ ਲਈ ਅਸੀਂ ਕੰਮ ਕਰ ਰਹੇ ਹਾਂ। ਤਾਕਿ ਸਦੀਆਂ ਤੋਂ ਮੇਰੇ ਜੋ ਆਦਿਵਾਸੀ ਪਰਿਵਾਰ ਸਿਕਲ ਸੈੱਲ ਦੀ ਬਿਮਾਰੀ ਵਿੱਚ ਜੀ ਰਹੇ ਹਨ, ਉਸ ਤੋਂ ਉਨ੍ਹਾਂ ਨੂੰ ਮੁਕਤੀ ਮਿਲੇ। ਉਸ ਦੇ ਲਈ ਭਗੀਰਥ ਕੰਮ ਅਸੀਂ ਕੀਤੇ ਹਨ।

 

ਭਾਈਓ-ਭੈਣੋਂ,

ਸਾਡਾ ਕੰਮ ਸਮੱਸਿਆਵਾਂ ਤੋਂ ਮੁਕਤੀ ਮਿਲੇ, ਜਿਤਨਾ ਹੋ ਸਕੇ ਉਤਨੀ ਜਲਦੀ ਮੁਕਤੀ ਮਿਲੇ, ਉਸ ਦੇ ਨਾਲ ਮੈਂ ਪੋਸ਼ਣ ਯੋਜਨਾ ਦੇ ਮਾਧਿਅਮ ਨਾਲ ਸਾਡੇ ਬੱਚੇ ਸਵਸਥ ਬਣਨ, ਗਰਭਅਵਸਥਾ ਵਿੱਚ ਸਾਡੀਆਂ ਮਾਤਾਵਾਂ-ਭੈਣਾਂ ਨੂੰ ਪੌਸ਼ਟਿਕ ਭੋਜਨ ਮਿਲੇ, ਉਸ ਦੇ ਲਈ ਹਜ਼ਾਰਾਂ ਰੁਪਏ ਦੀ ਕਿੱਟ ਦੇ ਕੇ ਅਸੀਂ ਮਦਦ ਕਰ ਰਹੇ ਹਾਂ। ਮਾਤਾਵਾਂ ਹੋਣ, ਭੈਣਾਂ ਹੋਣ, ਬੱਚੇ ਹੋਣ, ਉਨ੍ਹਾਂ ਨੂੰ ਸਮੇਂ ਸਿਰ ਟੀਕਾ ਲਗੇ, ਉਨ੍ਹਾਂ ਨੂੰ ਲਕਵਾ ਜਿਹੀ ਕੋਈ ਬਿਮਾਰੀ ਨਾ ਹੋਵੇ, ਕਿਸੇ ਵੀ ਗੰਭੀਰ ਪ੍ਰਕਾਰ ਦੀ ਬਿਮਾਰੀ ਛੋਟੇ-ਛੋਟੇ ਬੱਚਿਆਂ ਦੇ ਜੀਵਨ ਵਿੱਚ ਨਾ ਆ ਜਾਵੇ, ਉਸ ਦੇ ਲਈ ਅਸੀਂ ਇੰਦਰਧਨੁਸ਼ ਯੋਜਨਾ ਦਾ ਇਸਤੇਮਾਲ ਕਰ ਰਹੇ ਹਾਂ।

 

ਇਤਨਾ ਹੀ ਨਹੀਂ, ਢਾਈ ਸਾਲ ਤੋਂ ਅਧਿਕ ਸਮਾਂ ਬੀਤ ਗਿਆ, ਪੂਰੇ ਦੇਸ਼ ਵਿੱਚ ਕੋਰੋਨਾ ਮਹਾਮਾਰੀ ਆਈ, ਇਸ ਸਥਿਤੀ ਵਿੱਚ ਅਸੀਂ ਸਭ ਤੋਂ ਪਹਿਲਾਂ ਕੰਮ ਕੀ ਕੀਤਾ, ਅਸੀਂ ਤੈਅ ਕੀਤਾ ਕਿ ਮੁਸੀਬਤ ਵਿੱਚ ਪਿੰਡ ਵਿੱਚ, ਜੰਗਲਾਂ ਵਿੱਚ ਜੀਣ ਵਾਲੇ, ਮੱਧ ਵਰਗੀ 80 ਕਰੋੜ ਲੋਕਾਂ, ਦੁਨੀਆ ਇਹ ਅੰਕੜਾ ਸੁਣ ਲਵੇ ਤਾਂ ਉਨ੍ਹਾਂ ਦੀਆਂ ਅੱਖਾਂ ਫਟ ਜਾਂਦੀਆਂ ਹਨ, ਐਸੇ ਲੋਕਾਂ ਨੂੰ ਮੁਫ਼ਤ ਰਾਸ਼ਨ ਮਿਲੇ ਅਤੇ ਗ਼ਰੀਬ ਦੇ ਘਰ ਦਾ ਚੁੱਲ੍ਹਾ ਨਾ ਬੁਝੇ, ਐਸੀ ਵਿਵਸਥਾ ਅਸੀਂ ਕੀਤੀ ਹੈ। ਤਿੰਨ ਲੱਖ ਕਰੋੜ ਰੁਪਏ ਗ਼ਰੀਬਾਂ ਦੇ ਲਈ ਖਰਚ ਕਰਨ ਦਾ ਅਸੀਂ ਕੰਮ ਕੀਤਾ ਹੈ। ਕੋਈ ਪਰਿਵਾਰ ਭੁੱਖਾ ਨਾ ਰਹੇ, ਕੋਈ ਬੱਚਾ ਭੁੱਖਾ ਨਾ ਸੌਂ ਜਾਵੇ। ਉਸ ਦੀ ਚਿੰਤਾ ਕਰਨ ਵਾਲੇ ਅਸੀਂ ਹਾਂ।

 

ਸਾਡੀਆਂ ਮਾਤਾਵਾਂ-ਭੈਣਾਂ, ਤਦ ਫੌਰੈਸਟ ਡਿਪਾਰਟਮੈਂਟ ਦੇ ਨਾਲ ਕਿਤਨੀ ਤਕਰਾਰ ਹੁੰਦੀ ਹੈ, ਜਦੋਂ ਘਰ ਵਿੱਚ ਲਕੜੀ ਦੇ ਧੂੰਏਂ ਦੇ ਕਾਰਨ ਅੱਖਾਂ ਖਰਾਬ ਹੋ ਜਾਂਦੀਆਂ ਹਨ। ਅਸੀਂ ਤੁਹਾਨੂੰ ਗੈਸ ਦੇ ਕਨੈਕਸ਼ਨ ਦਿੱਤੇ, ਗੈਸ ਦੇ ਸਿਲੰਡਰ ਦਿੱਤੇ ਅਤੇ ਭੂਪੇਂਦਰ ਭਾਈ ਨੂੰ ਅਭਿਨੰਦਨ ਦੇ ਰਿਹਾ ਹਾਂ ਕਿ ਦੀਵਾਲੀ ’ਤੇ ਉਨ੍ਹਾਂ ਸਭ ਨੂੰ ਦੋ ਸਿਲੰਡਰ ਫ੍ਰੀ ਵਿੱਚ ਦੇਣ ਦਾ ਨਿਰਣਾ ਲਿਆ ਹੈ। ਸਾਡੀਆਂ ਮਾਤਾਵਾਂ-ਭੈਣਾਂ ਦੇ ਅਸ਼ੀਰਵਾਦ ਨਾਲ ਸਾਨੂੰ ਨਵੇਂ ਕਾਰਜ ਕਰਨ ਦੀ ਤਾਕਤ ਮਿਲਦੀ ਹੈ। ਇਸ ਦੀ ਵਜ੍ਹਾ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਲਾਭ ਹੋਇਆ ਹੈ। 

 

ਅਸੀਂ ਆਯੁਸ਼ਮਾਨ ਭਾਰਤ ਯੋਜਨਾ ਲੈ ਕੇ ਆਏ ਹਾਂ। ਤੁਹਾਨੂੰ ਕੋਈ ਵੀ ਬਿਮਾਰੀ ਹੋਵੇ, ਤਾਂ ਪੰਜ ਲੱਖ ਰੁਪਏ ਤੱਕ ਦਾ ਬਿਲ ਦੇਣ ਦੇ ਲਈ ਤੁਹਾਡਾ ਇਹ ਬੇਟਾ ਤਿਆਰ ਹੈ। ਹਰ ਸਾਲ ਪੰਜ ਲੱਖ ਰੁਪਏ, ਕੇਵਲ ਇੱਕ ਲੱਖ ਨਹੀਂ। ਜੇਕਰ ਤੁਸੀਂ ਹਾਲੇ ਚਾਲੀ ਸਾਲ ਜੀਏਂ, ਤਾਂ ਹਰ ਵਰ੍ਹੇ ਪੰਜ-ਪੰਜ ਲੱਖ ਰੁਪਏ ਤੁਹਾਡੀ ਬਿਮਾਰੀ ਵਿੱਚ ਕੰਮ ਆਉਣ, ਆਯੁਸ਼ਮਾਨ ਯੋਜਨਾ ਯਾਨੀ ਇਹ ਕੰਮ ਸੋਨੇ ਦੀ ਲਕੜੀ ਦੀ ਤਰ੍ਹਾਂ ਹੈ। ਸੋਨੇ ਦੀ ਲਕੜੀ ਨੂੰ ਲੈ ਕੇ ਤੁਸੀਂ ਕਿਤੇ ਵੀ ਜਾਂਦੇ ਹੋ, ਤਾਂ ਤੁਰੰਤ ਪੈਸਾ ਮਿਲ ਜਾਂਦਾ ਹੈ। ਆਯੁਸ਼ਮਾਨ ਕਾਰਡ ਸੋਨੇ ਦੀ ਲਕੜੀ ਦੀ ਤਰ੍ਹਾਂ ਹੈ। ਇਹ ਆਯੁਸ਼ਮਾਨ ਕਾਰਡ ਐਸਾ ਹੈ ਕਿ ਬੜੇ ਤੋਂ ਬੜੇ ਹਸਪਤਾਲਾਂ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ। ਤੁਹਾਡੀ ਬਿਮਾਰੀ ਵਿੱਚ ਬੜੇ ਤੋਂ ਬੜੇ ਅਪਰੇਸ਼ਨ ਦੀ ਜ਼ਰੂਰਤ ਹੋਵੇ ਤਾਂ, ਅਪਰੇਸ਼ਨ ਹੋ ਜਾਂਦਾ ਹੈ।

 

ਇਤਨਾ ਹੀ ਨਹੀਂ, ਆਪ ਸਿਰਫ਼ ਤਾਪੀ, ਵਯਾਰੀ ਜਾਂ ਸੂਰਤ ਵਿੱਚ ਇਹ ਸਭ ਕਰਵਾਓ ਐਸਾ ਨਹੀਂ ਹੈ। ਆਪ ਚਾਹੇ ਕੋਲਕਾਤਾ, ਮੁੰਬਈ, ਦਿੱਲੀ ਵਿੱਚ ਵੀ ਹੋਵੋਂ, ਉੱਥੇ ਵੀ ਸੋਨੇ ਦੀ ਲਕੜੀ ਦੀ ਤਰ੍ਹਾ ਇਹ ਕੰਮ ਕਰੇਗਾ। ਕਾਰਡ ਦਿਖਾਓ, ਮੋਦੀ ਸਾਹਬ ਦੀ ਤਸਵੀਰ ਦੇਖਣਗੇ ਤਾਂ ਦਰਵਾਜ਼ੇ ਖੋਲ੍ਹ ਦੇਣਗੇ। ਭਾਈਓ ਗ਼ਰੀਬਾਂ ਦੇ ਲਈ ਅਸੀਂ ਇਹ ਕੰਮ ਕੀਤਾ ਹੈ। ਸਾਡੇ ਆਦਿਵਾਸੀ ਸਮਾਜ ਨੂੰ ਕੋਈ ਤਕਲੀਫ਼ ਨਾ ਹੋਵੇ, ਉਸ ਦੀ ਅਸੀਂ ਚਿੰਤਾ ਕਰਦੇ ਹਾਂ। ਸਾਡੇ ਆਦਿਵਾਸੀ ਸਮਾਜ ਨੇ ਸੁਤੰਤਰਤਾ ਦੇ ਅੰਦੋਲਨ ਵਿੱਚ ਕਿਤਨਾ ਬੜਾ ਯੋਗਦਾਨ ਦਿੱਤਾ ਹੈ।

 

ਕਿਤਨੇ ਵੀਰ ਪੁਰਸ਼ਾਂ ਨੇ ਯੋਗਦਾਨ ਦਿੱਤੇ ਹਨ ਅਤੇ ਆਦਿਵਾਸੀ ਭਗਵਾਨ ਬਿਰਸਾ ਮੁੰਡਾ ਨੇ ਆਪਣੀ ਜ਼ਿੰਦਗੀ ਦੇ ਦਿੱਤੀ, ਲੇਕਿਨ ਪਹਿਲਾਂ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਭੁਲਾ ਦਿੱਤਾ। ਕਈ ਐਸੇ ਬੱਚੇ ਹੋਣਗੇ ਕਿ ਬਿਰਸਾ ਮੁੰਡਾ ਦਾ ਨਾਮ ਪਹਿਲੀ ਵਾਰ ਸੁਣਿਆ ਹੋਵੇਗਾ। ਹੁਣ ਤਾਂ 15 ਨਵੰਬਰ ਬਿਰਸਾ ਮੁੰਡਾ ਦੇ ਜਨਮ ਦਿਨ ਨੂੰ ਆਦਿਵਾਸੀ ਗੌਰਵ ਦਿਨ ਮਨਾਉਣ ਦਾ ਤੈਅ ਕੀਤਾ ਗਿਆ ਹੈ।

 

ਤੁਹਾਨੂੰ ਅਸਚਰਜ ਹੋਵੇਗਾ ਕਿ ਸਦੀਆਂ ਤੋਂ ਇਹ ਆਦਿਵਾਸੀ ਸਮਾਜ ਦੇਸ਼ ਵਿੱਚ ਹੈ ਜਾਂ ਨਹੀਂ ਹੈ। ਆਦਿਵਾਸੀ ਸਮਾਜ ਇੱਥੇ ਸਨ ਜਾਂ ਨਹੀਂ। ਭਗਵਾਨ ਰਾਮ ਦੇ ਜ਼ਮਾਨੇ ਵਿੱਚ ਸ਼ਬਰੀ ਮਾਤਾ ਸੀ ਜਾਂ ਨਹੀਂ, ਲੇਕਿਨ ਦੇਸ਼ ਆਜ਼ਾਦ ਹੋਇਆ ਅਤੇ ਜਦੋਂ ਤੱਕ ਅਟਲ ਜੀ ਦੀ ਸਰਕਾਰ ਨਹੀਂ ਬਣੀ, ਆਦਿਵਾਸੀ ਦੇ ਕਲਿਆਣ  ਦੇ ਲਈ ਕੋਈ ਮੰਤਰਾਲਾ ਹੀ ਨਹੀਂ ਸੀ।

 

ਪਹਿਲੀ ਵਾਰ ਭਾਜਪਾ ਦੀ ਸਰਕਾਰ ਬਣੀ, ਤਦ ਆਦਿਵਾਸੀਆਂ ਦੇ ਲਈ ਅਲੱਗ ਤੋਂ ਮੰਤਰਾਲਾ ਬਣਿਆ ਅਤੇ ਆਦਿਵਾਸੀਆਂ ਦੇ ਲਈ ਅਲੱਗ ਤੋਂ ਬਜਟ ਅਲਾਟ ਕੀਤਾ ਗਿਆ ਅਤੇ ਆਦਿਵਾਸੀਆਂ ’ਤੇ ਧਿਆਨ ਦੇਣ ਦੀ ਸ਼ੁਰੂਆਤ ਹੋਈ। ਇਹ ਕੰਮ ਕਾਂਗਰਸ ਵਾਲੇ ਵੀ ਕਰ ਸਕਦੇ ਸਨ, ਲੇਕਿਨ ਉਨ੍ਹਾਂ ਨੇ ਕੀਤਾ ਹੀ ਨਹੀਂ।

 

ਭਾਜਪਾ ਵਾਲੇ ਆਏ ਅਤੇ ਆਦਿਵਾਸੀਆਂ ਦੇ ਲਈ ਅਲੱਗ ਤੋਂ ਬਜਟ ਅਤੇ ਮੰਤਰਾਲਾ ਬਣਾਇਆ ਅਤੇ ਹੁਣ ਉਨ੍ਹਾਂ ਦੇ ਵਿਕਾਸ ਦੇ ਲਈ ਕੰਮ ਹੁੰਦੇ ਹਨ। ਅਟਲ ਜੀ ਦੀ ਸਰਕਾਰ ਨੇ ਗ੍ਰਾਮ ਸੜਕ ਯੋਜਨਾ ਬਣਾਈ। ਆਦਿਵਾਸੀ ਖੇਤਰ ਵਿੱਚ ਪਿੰਡ ਤੱਕ ਸੜਕ ਜਾਵੇ ਇਸ ਦੀ ਚਿੰਤਾ ਅਸੀਂ ਕੀਤੀ। 

 

ਭਾਈਓ-ਭੈਣੋਂ, 

ਇਹ ਡਬਲ ਇੰਜਣ ਦੀ ਸਰਕਾਰ ਡਬਲ ਇੱਛਾ ਸ਼ਕਤੀ ਦੇ ਨਾਲ ਕੰਮ ਕਰ ਰਹੀ ਹੈ। ਇਹ ਸਾਡੀ ਸਰਕਾਰ ਹੈ, ਜਿਨ੍ਹਾਂ ਨੇ ਐੱਮਐੱਸਪੀ ਦੇ ਦਾਇਰੇ ਨੂੰ ਸਾਰੇ ਉਤਪਾਦਨ ਵਿੱਚ 12 ਹਜ਼ਾਰ ਤੋਂ ਵਧਾ ਕੇ 90 ਹਜ਼ਾਰ ਕਰ ਦਿੱਤੀਆਂ ਹਨ। 90 ਹਜ਼ਾਰ ਅਜਿਹੀਆਂ ਚੀਜ਼ਾਂ ਜੋ ਸਾਡੇ ਆਦਿਵਾਸੀ ਖੇਤਰ ਵਿੱਚ ਪੈਦਾ ਹੁੰਦੀਆਂ ਹਨ, ਉਨ੍ਹਾਂ ਨੂੰ ਅਸੀਂ ਇਸ ਵਿੱਚ ਜੋੜ ਦਿੱਤਾ ਹੈ। ਘੁਮੰਤੂ ਜਨਜਾਤੀ ਨੂੰ ਵੀ ਅਸੀਂ ਪ੍ਰਾਥਮਿਕਤਾ ਦਿੱਤੀ ਹੈ। 

 

ਉਸ ਦੇ ਲਈ ਅਲੱਗ ਤੋਂ ਬੋਰਡ ਬਣਾਇਆ। ਸਾਡੇ ਦੇਸ਼ ਵਿੱਚ ਪਹਿਲਾਂ ਕਈ ਤਰ੍ਹਾਂ ਦੇ ਕਾਇਦੇ ਸਨ, ਅੰਗ੍ਰੇਜ਼ਾਂ ਨੇ ਤਾਂ ਖ਼ੁਦ ਦੇ ਲਾਭ ਦੇ ਲਈ ਇਹ ਕਾਇਦੇ ਬਣਾਏ ਸਨ, ਲੇਕਿਨ ਮੇਰੇ ਆਦਿਵਾਸੀ ਲੋਕ ਬਾਂਸ ਵੀ ਨਹੀਂ ਕੱਟ ਪਾਉਂਦੇ ਸਨ, ਅਗਰ ਕੱਟਦੇ ਸਨ ਤਾਂ ਉਨ੍ਹਾਂ ਨੂੰ ਜੇਲ੍ਹ ਜਾਣਾ ਪੈਂਦਾ ਸੀ। ਆਦਿਵਾਸੀ ਭਾਈ ਬਾਂਸ ਕੱਟਣ ਤਾਂ ਉਸ ਨਾਲ ਬਣਨ ਵਾਲੀਆਂ ਚੀਜ਼ਾਂ ਨੂੰ ਵੇਚ ਕੇ ਉਸ ਤੋਂ ਜ਼ਰੂਰਤ ਦੀਆਂ ਚੀਜ਼ਾਂ ਖਰੀਦ ਕੇ ਰੋਜ਼ੀ -ਰੋਟੀ ਕਮਾ ਸਕਦਾ ਹੈ।

 

ਮੈਂ ਆ ਕੇ ਇਹ ਕਾਇਦਾ ਬਦਲ ਦਿੱਤਾ। ਮੈਂ ਕਿਹਾ ਕਿ ਇਹ ਬਾਂਸ ਘਾਹ ਹੈ, ਰੁੱਖ ਨਹੀਂ ਹੈ, ਬਾਂਸ ਦੀ ਖੇਤੀ ਕੋਈ ਵੀ ਕਰ ਸਕਦਾ ਹੈ, ਇਸ ਨੂੰ ਕੱਟ ਸਕਦਾ ਹੈ ਅਤੇ ਇਸ ਨੂੰ ਵੇਚ ਸਕਦਾ ਹੈ। ਇਹ ਮੇਰੇ ਲਈ ਆਦਿਵਾਸੀਆਂ ਦਾ ਅਧਿਕਾਰ ਹੈ।

 

ਅੰਗ੍ਰੇਜ਼ਾਂ ਦੇ ਜ਼ਮਾਨੇ ਦਾ ਨਿਯਮ ਤੁਹਾਡੇ ਇਸ ਬੇਟੇ ਨੇ ਆ ਕੇ ਬਦਲ ਦਿੱਤਾ ਅਤੇ ਅੱਜ ਮੇਰੇ ਆਦਿਵਾਸੀ ਭਾਈ ਬਾਂਸ ਦੀ ਖੇਤੀ ਦੇ ਮਾਲਿਕ ਬਣ ਗਏ ਹਨ ਅਤੇ ਅੱਠ ਸਾਲਾਂ ਵਿੱਚ ਅਸੀਂ ਆਦਿਵਾਸੀ ਖੇਤਰ ਦੇ ਲਈ ਬਜਟ ਤਿੰਨ ਗੁਣਾ ਵਧਾ ਦਿੱਤਾ ਹੈ। ਇਨ੍ਹਾਂ ਸਾਰੇ ਪ੍ਰਯਾਸਾਂ ਨਾਲ ਆਦਿਵਾਸੀਆਂ ਨੂੰ ਰੋਜ਼ਗਾਰ ਮਿਲੇ, ਆਦਿਵਾਸੀ ਬੇਟੀਆਂ ਨੂੰ ਪ੍ਰਗਤੀ ਦਾ ਅਵਸਰ ਮਿਲੇ, ਉਨ੍ਹਾਂ ਨੂੰ ਸਵੈ-ਰੋਜ਼ਗਾਰ ਮਿਲੇ, ਐਸਾ ਪ੍ਰਯਾਸ ਅਸੀਂ ਕੀਤਾ ਹੈ।

 

ਅੱਜ ਤਾਂ ਦੇਸ਼ ਨੂੰ ਗਰਵ (ਮਾਣ) ਹੈ ਕਿ ਰਾਸ਼ਟਰਪਤੀ ਪਦ ’ਤੇ ਦੇਸ਼ ਵਿੱਚ ਆਦਿਵਾਸੀ ਬੇਟੀ ਬੈਠੀ ਹੈ। ਐਸਾ ਪਹਿਲੀ ਵਾਰ ਦੇਸ਼ ਵਿੱਚ ਹੋਇਆ ਹੈ, ਗਵਰਨਰ ਪਦ 'ਤੇ ਸਾਡੇ ਮੰਗੂ ਭਾਈ ਬੈਠੇ ਹਨ। ਇਹ ਪਰਿਵਰਤਨ ਅਸੀਂ ਲੈ ਕੇ ਆਏ ਹਾਂ। ਆਦਿਵਾਸੀਆਂ ਨੇ ਸੁਤੰਤਰਤਾ ਦੇ ਸੰਗ੍ਰਾਮ ਵਿੱਚ ਜੋ ਕੰਮ ਕੀਤਾ ਹੈ। ਉਹ ਅੰਗ੍ਰੇਜ਼ਾਂ ਦੇ ਸਾਹਮਣੇ ਝੁਕੇ ਨਹੀਂ ਹਨ। ਆਦਿਵਾਸੀ ਸਮਾਜ ਦੀਆਂ ਅਜਿਹੀਆਂ ਕਈ ਘਟਨਾਵਾਂ ਹਨ, ਜਿਨ੍ਹਾਂ ਨੂੰ ਸਭ ਭੁੱਲ ਗਏ ਹਨ।

 

ਜਿਸ ਦੇ ਲਈ ਮੈਂ ਤੈਅ ਕੀਤਾ ਹੈ, ਸਾਰੇ ਰਾਜਾਂ ਦੀਆਂ ਅਜਿਹੀਆਂ ਜੋ ਵੀ ਘਟਨਾਵਾਂ ਹਨ, ਇਸ ਦੇ ਬੜੇ-ਬੜੇ ਮਿਊਜ਼ੀਅਮ ਬਣਾਵਾਂਗੇ ਅਤੇ ਬੱਚਿਆਂ ਨੂੰ ਦਿਖਾਉਣ ਦੇ ਲਈ ਲੈ ਕੇ ਜਾਵਾਂਗੇ ਕਿ ਦੇਖੋ ਅੱਜ ਅਸੀਂ   ਜੋ ਸੁਖ ਚੈਨ ਨਾਲ ਜੀ ਰਹੇ ਹਾਂ, ਉਸ ਦੇ ਲਈ ਸਾਡੇ ਆਦਿਵਾਸੀ ਭਾਈਆਂ ਨੇ ਜੋ ਇਤਨੇ ਸਾਰੇ ਬਲੀਦਾਨ ਦਿੱਤੇ ਹਨ, ਉਨ੍ਹਾਂ ਦਾ ਜ਼ਰਾ ਅਸੀਂ ਅਭਿਨੰਦਨ ਕਰੀਏ। ਉਨ੍ਹਾਂ ਦੇ ਚਰਨਾਂ ਦੀ ਧੂਲ (ਧੂੜ) ਲਈਏ। ਇਹ ਮੈਨੂੰ ਭਾਵੀ ਪੀੜ੍ਹੀ ਨੂੰ ਸਿਖਾਉਣਾ ਹੈ।

 

ਭਾਈਓ-ਭੈਣੋਂ

ਇਹ ਡਬਲ ਇੰਜਣ ਦੀ ਸਰਕਾਰ ਟੂਰਿਜ਼ਮ ਦੇ ਖੇਤਰ ਵਿੱਚ ਵੀ ਅਨੇਕ ਕੰਮ ਕਰ ਰਹੀ ਹੈ। ਤੁਸੀਂ ਸੋਚੋ ਦੇਵਮੋਗਰਾ, ਗੁਜਰਾਤ ਦੇ ਇੱਕ ਵੀ ਸੀਐੱਮ ਨੇ ਕਦੇ ਦੇਵਮੋਗਰਾ ਦਾ ਨਾਮ ਵੀ ਨਹੀਂ ਸੁਣਿਆ ਸੀ, ਮੈਂ ਦੇਵਮੋਗਰਾ ਗਿਆ ਸਾਂ ਅਤੇ ਉਸ ਦੇ ਬਾਅਦ ਦੇਵਮੋਗਰਾ ਦਾ ਮੇਲਾ ਹੋਵੇ, ਉਸ ਦੀ ਵਿਵਸਥਾ ਹੋਵੇ, ਕਿਤਨਾ ਬਦਲ ਦਿੱਤਾ ਹੈ। ਇਹ ਸਾਪੂਤਾਰਾ ਰੋਜ਼ਗਾਰ ਦਾ ਪੂਰਾ ਕੇਂਦਰ ਬਣ ਗਿਆ ਹੈ।

 

ਅੱਜ ਸਟੈਚੂ ਆਵ੍ ਯੂਨਿਟੀ ਪੂਰੇ ਖੇਤਰ ਦੇ ਆਦਿਵਾਸੀਆਂ ਦੇ ਲਈ ਰੋਜ਼ਗਾਰ ਦਾ ਕੇਂਦਰ ਬਣ ਗਿਆ ਹੈ। ਵਿਕਾਸ ਦੀ ਬਹੁਤ ਪ੍ਰਗਤੀ ਹੋਈ ਹੈ। ਅੱਜ ਇਸ ਦੇ ਲਈ ਦੋਨਾਂ ਨੂੰ ਜੋੜਦਾ ਮਾਰਗ ਤਿਆਰ ਕੀਤਾ ਜਾ ਰਿਹਾ ਹੈ, ਵਿਚਕਾਰ ਤੀਰਥ ਖੇਤਰ ਆਉਣਗੇ।

 

ਆਪ ਵਿਚਾਰ ਕਰੋ ਕਿ ਕਮਾਈ ਕਰਨ ਦੇ ਕਿਤਨੇ ਸਾਧਨ ਆਦਿਵਾਸੀਆਂ ਦੇ ਘਰ ’ਤੇ ਹੀ ਤਿਆਰ ਹੋ ਰਹੇ ਹਨ। ਹੁਣ ਉਨ੍ਹਾਂ ਨੂੰ ਰਸਤੇ ਦੇ ਕਾਲੇ ਡਾਮਰ ਦੇ ਕੰਮ ਕਰਨ ਦੇ ਲਈ ਸ਼ਹਿਰ ਫੁੱਟਪਾਥ ’ਤੇ ਜੀਣਾ ਪਵੇ, ਉਹ ਦਿਨ ਗਏ। ਹੁਣ ਤਾਂ ਉਹ ਆਪਣੇ ਘਰ ’ਤੇ ਰਹਿ ਕੇ ਹੀ ਰੋਜ਼ੀ-ਰੋਟੀ ਕਮਾ ਸਕਣ, ਐਸੀ ਤਾਕਤ ਮੈਨੂੰ ਦੇਣੀ ਹੈ।

 

ਵਿਕਾਸ ਦੀ ਇਹ ਭਾਗੀਦਾਰੀ ਗ਼ਰੀਬ ਤੋਂ ਗ਼ਰੀਬ ਇਨਸਾਨ ਨੂੰ ਸਸ਼ਕਤ ਬਣਾਉਣ ਦੇ ਲਈ ਹੁੰਦੀ ਹੈ। ਸਾਡੇ ਜਨਜਾਤੀਯ ਨੌਜਵਾਨਾਂ ਦੀ ਸਮਰੱਥਾ ਵਧਾਉਣ ਦੇ ਲਈ ਡਬਲ ਇੰਜਣ ਦੀ ਸਰਕਾਰ ਲਗਾਤਾਰ ਪ੍ਰਯਾਸ ਕਰ ਰਹੀ ਹੈ।

 

ਸਬਕਾ ਪ੍ਰਯਾਸ, ਇਸੇ ਮੰਤਰ ਦੇ ਨਾਲ ਅਸੀਂ ਚਲ ਰਹੇ ਹਾਂ। ਸਮਾਜ ਦਾ ਸੁਦੂਰਵਰਤੀ ਆਦਮੀ ਵੀ ਸਮਾਜ ਦਾ ਹਿੱਸੇਦਾਰ ਬਣੇ ਅਤੇ ਦੂਰ ਦੇ ਇਨਸਾਨ ਦਾ ਵੀ ਭਲਾ ਕਰਨ ਦੇ ਲਈ ਵਿਕਾਸਾਤਮਕ ਸਮਾਜ ਵੀ ਉਨ੍ਹਾਂ ਦੀ ਜ਼ਿੰਮੇਦਾਰੀ ਸੰਭਾਲਣ, ਐਸੀ ਅਸੀਂ ਵਿਵਸਥਾ ਕਰ ਰਹੇ ਹਾਂ।

 

ਭਾਈਓ-ਭੈਣੋਂ, 

ਭਾਜਪਾ ਦੀ ਸਰਕਾਰ ਗ਼ਰੀਬਾਂ ਅਤੇ ਆਦਿਵਾਸੀਆਂ ਦੇ ਕਲਿਆਣ ਦੇ ਲਈ ਹੈ। ਗ਼ਰੀਬ ਹੋਵੇ ਪੀੜਿਤ ਹੋਵੇ ਜਾਂ ਸ਼ੋਸ਼ਿਤ ਹੋਵੇ, ਉਨ੍ਹਾਂ ਦਾ ਕੰਮ ਕਰਨ ਦੇ ਲਈ ਅਸੀਂ ਦਿਲ ਤੋਂ ਪ੍ਰਯਾਸ ਕਰ ਰਹੇ ਹਾਂ ਅਤੇ ਇਸ ਲਈ ਆਪ ਸਭ ਇਤਨੀ ਬੜੀ ਸੰਖਿਆ ਵਿੱਚ ਆ ਕੇ ਅਸ਼ੀਰਵਾਦ ਦਿੰਦੇ ਹੋ। ਤੁਹਾਡਾ ਅਸ਼ੀਰਵਾਦ ਹੀ ਸਾਡੀ ਊਰਜਾ ਅਤੇ ਪ੍ਰੇਰਣਾ ਹੈ। ਤੁਹਾਡਾ ਅਸ਼ੀਰਵਾਦ ਹੀ ਸਾਡੀ ਸਮਰੱਥਾ ਹੈ। 

 

ਤੁਹਾਡਾ ਅਸ਼ੀਰਵਾਦ ਹੀ ਸਾਡੇ ਕੰਮ ਕਰਨ ਦਾ ਸੰਕਲਪ ਹੈ। ਤੁਹਾਡਾ ਅਸ਼ੀਰਵਾਦ ਹੀ ਸਾਡਾ ਜੀਵਨ ਤੁਹਾਡੇ ਲਈ ਸਮਰਪਿਤ ਕਰਨ ਦੇ ਲਈ ਹੈ ਅਤੇ ਤੁਹਾਡੇ ਅਸ਼ੀਰਵਾਦ ਦੀ ਹੀ ਪੂੰਜੀ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਵੀ ਨਿਰੰਤਰ ਤੁਹਾਡੀ ਪ੍ਰਗਤੀ ਕਰਦੇ ਰਹੀਏ, ਤੁਹਾਡੀ ਸੁਖ-ਸੁਵਿਧਾ ਦੇ ਲਈ ਕੰਮ ਕਰਦੇ ਰਹੀਏ, ਐਸਾ ਅਸ਼ੀਰਵਾਦ ਬਣਿਆ ਰਹੇ। ਇਹੀ ਕਾਮਨਾ ਕਰਦਾ ਹਾਂ। ਇਤਨੇ ਸਾਰੇ ਵਿਕਾਸ ਕਾਰਜਾਂ ਨੂੰ ਤੁਹਾਡੇ ਚਰਨਾਂ ਵਿੱਚ ਸਮਰਪਿਤ ਕਰਦੇ ਹੋਏ ਮੈਂ ਆਪਣੀ ਬਾਤ ਸਮਾਪਤ ਕਰਦਾ ਹਾਂ। ਦੋਨੋਂ ਹੱਥ ਉਠਾ ਕੇ ਪੂਰੀ ਤਾਕਤ ਨਾਲ ਮੇਰੇ ਨਾਲ ਬੋਲੋ-

 

ਭਾਰਤ ਮਾਤਾ ਕੀ – ਜੈ,

ਹੋਰ ਜ਼ੋਰ ਨਾਲ ਭਾਰਤ ਮਾਤਾ ਕੀ-ਜੈ

ਹੋਰ ਜ਼ੋਰ ਨਾਲ ਭਾਰਤ ਮਾਤਾ ਕੀ-ਜੈ

ਖੂਬ-ਖੂਬ ਧੰਨਵਾਦ।

*****

ਡੀਐੱਸਐੱਸਟੀ/ਐੱਨਐੱਸ



(Release ID: 1871054) Visitor Counter : 128