ਪ੍ਰਧਾਨ ਮੰਤਰੀ ਦਫਤਰ

ਭਾਰਤ-ਸਵੀਡਨ ਵਰਚੁਅਲ ਸਮਿਟ ਸਮੇਂ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ

Posted On: 05 MAR 2021 1:16PM by PIB Chandigarh

ਨਮਸਕਾਰ Excellency!

ਸਭ ਤੋਂ ਪਹਿਲਾ COVID-19  ਨਾਲ ਸਵੀਡਨ ਵਿੱਚ ਹੋਈ ਜਨਹਾਨੀ ਦੇ ਲਈ ਮੇਰੀ ਤਰਫ਼ੋਂ ਅਤੇ ਪੂਰੇ ਭਾਰਤ ਦੀ ਤਰਫ਼ੋਂ ਹਾਰਦਿਕ ਸੰਵੇਦਨਾਵਾਂ ਵਿਅਕਤ ਕਰਨਾ ਦਾਹੁੰਦਾ ਹਾਂ। ਸਵੀਡਨ ਵਿੱਚ ਪਰਸੋਂ ਹੋਏ ਹਿੰਸਕ ਹਮਲੇ ਦੇ ਲਈ, ਮੈਂ ਸਾਰੇ ਭਾਰਤੀ ਨਾਗਰਿਕਾਂ ਦੀ ਤਰਫ਼ੋਂ ਸਵੀਡਨ ਦੇ ਲੋਕਾਂ ਦੇ ਨਾਲ solidarity ਵਿਅਕਤ ਕਰਨਾ ਚਾਹੁੰਦਾ ਹਾਂ। ਹਮਲੇ ਵਿੱਚ ਜ਼ਖ਼ਮੀ ਲੋਕ ਜਲਦੀ ਹੀ ਪੂਰੀ ਤਰ੍ਹਾ recover ਹੋਣਗੇ, ਇਹੀ ਸਾਡੀ ਕਾਮਨਾ ਹੈ।

Excellency, 

2018 ਵਿੱਚ  ਸਵੀਡਨ ਨੇ ਪਹਿਲੀ India–ਨੌਰਡਿਕ ਆਯੋਜਤ ਕੀਤੀ ਸੀ। ਉਸ ਸਮੇਂ ਮੈਨੂੰ ਸਟੌਕਹੋਮ ਆਉਣ ਦਾ ਅਵਸਰ ਮਿਲਿਆ ਸੀ। ਮੈਂ ਆਸ਼ਾ ਕਰਦਾ ਹਾਂ ਕਿ ਜਲਦ ਹੀ India–ਨੌਰਡਿਕ summit ਦੇ ਦੌਰਾਨ ਸਾਨੂੰ ਫਿਰ ਤੋਂ ਮਿਲਣ ਦਾ ਮੌਕਾ ਮਿਲੇਗਾ। 2019 ਵਿੱਚ His Majesty the King ਅਤੇ Her Majesty ਦੀ ਭਾਰਤ ਯਾਤਰਾ ਸਾਡੇ ਲਈ ਬਹੁਤ ਸੁਭਾਗ ਦਾ ਅਵਸਰ ਸੀ। ਮੇਰੀ ਉਨ੍ਹਾਂ ਦੇ ਨਾਲ ਕਈ ਵਿਸ਼ਿਆਂ ‘ਤੇ ਬਹੁਤ ਚੰਗੀ ਚਰਚਾ ਹੋਈ ਸੀ। ਮੈਨੂੰ ਬਰਾਬਰ ਯਾਦ ਹੈ ਕਿ His Majesty ਅਤੇ ਮੈਂ crop stubble ਨੂੰ power plants ਵਿੱਚ ਉਪਯੋਗ ਲਈ ਬ੍ਰਿਕੇਟ ਬਣਾਉਣ ਬਾਰੇ collaboration ਨੂੰ review ਕੀਤਾ ਸੀ। ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਇਸ ਦਾ demonstration plant ਚੰਗਾ ਕੰਮ ਕਰ ਰਿਹਾ ਹੈ। ਹੁਣ ਅਸੀਂ ਇਸ ਨੂੰ biomass ਤੋਂ coal ਬਣਾਉਣ ਦੇ ਲਈ ਬੜੇ ਪੱਧਰ ‘ਤੇ scale-up ਕਰ ਸਕਦੇ ਹਾਂ।

Excellency,

COVID-19 ਦੇ ਦੌਰਾਨ ਅਸੀਂ ਰੀਜਨਲ ਅਤੇ global, ਦੋਨੋਂ levels ‘ਤੇ collaboration ਦੇ ਮਹੱਤਵ ਨੂੰ  ਪਹਿਚਾਣਿਆ ਹੈ। ਵਿਸ਼ਵ ਨੂੰ COVID-19 pandemic ਦੇ ਖ਼ਿਲਾਫ਼ ਲੜਾਈ ਵਿੱਚ ਸਹਿਯੋਗ ਦੇਣ ਦੇ ਲਈ ਭਾਰਤ ਨੇ 150 ਤੋਂ ਵੀ ਜ਼ਿਆਦਾ ਦੇਸ਼ਾਂ ਨੂੰ ਦਵਾਈਆਂ ਅਤੇ ਹੋਰ ਜ਼ਰੂਰੀ ਉਪਕਰਣ ਉਪਲਬਧ ਕਰਵਾਏ। ਨਾਲ ਹੀ, ਅਸੀਂ online training programmes ਦੇ ਦੁਆਰਾ ਏਸ਼ੀਆ, South-East Asia ਅਤੇ Africa ਦੇ frontline health workers ਅਤੇ ਪਾਲਿਸੀ ਮੇਕਰਸ ਦੇ ਨਾਲ ਆਪਣੇ ਅਨੁਭਵ ਸਾਂਝੇ ਕੀਤੇ। ਅਸੀਂ ਹੁਣ ਤੱਕ ਲਗਭਗ 50 ਦੇਸ਼ਾਂ ਨੂੰ ‘Made in India’ vaccines ਉਪਲਬਧ ਕਰਵਾਈਆਂ ਹਨ। ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਅਨੇਕ ਦੇਸ਼ਾਂ ਨੂੰ vaccines ਦੀ supply ਕਰਨ ਦੇ ਲਈ ਅਸੀਂ ਪ੍ਰਤੀਬੱਧ ਹਾਂ।

Excellency,

ਅੱਜ ਦੇ ਮਾਹੌਲ ਵਿੱਚ ਸਾਰੇ like-minded ਦੇਸ਼ਾਂ ਦੇ ਦਰਮਿਆਨ coordination, cooperation ਅਤੇ collaboration ਹੋਰ ਮਹੱਤਵਪੂਰਨ ਹੋ ਗਿਆ ਹੈ। Democracy, human rights, rule of law, equality, freedom, justice ਜਿਹੀਆਂ shared values ਸਾਡੇ ਸਬੰਧਾਂ ਅਤੇ ਆਪਸੀ ਸਹਿਯੋਗ ਨੂੰ ਮਜ਼ਬੂਤੀ ਦਿੰਦੇ ਹਨ। Climate change ਦਾ ਮਹੱਤਵਪੂਰਨ ਮੁੱਦਾ ਸਾਡੇ ਦੋਨੋਂ ਦੇਸ਼ਾਂ ਲਈ ਇੱਕ ਪ੍ਰਾਥਮਿਕਤਾ ਹੈ ਅਤੇ ਅਸੀਂ ਇਸ ‘ਤੇ ਤੁਹਾਡੇ ਨਾਲ ਕੰਮ ਕਰਨਾ ਚਾਹਾਂਗੇ। ਭਾਰਤ ਦੀ ਸੰਸਕ੍ਰਿਤੀ ਵਿੱਚ ਵਾਤਾਵਰਣ ਦੀ ਸੰਭਾਲ਼ ਅਤੇ nature ਦੇ ਨਾਲ harmony ਵਿੱਚ ਜੀਉਣ ‘ਤੇ ਹਮੇਸ਼ਾ ਮਹੱਤਵ ਦਿੱਤਾ ਗਿਆ ਹੈ।

Excellency,

ਅਸੀਂ Paris Agreement ਵਿੱਚ ਕੀਤੇ ਗਏ ਆਪਣੇ commitments ‘ਤੇ ਦ੍ਰਿੜ੍ਹਤਾ ਨਾਲ ਅੱਗੇ ਵਧ ਰਹੇ ਹਾਂ। ਅਸੀਂ ਇਨ੍ਹਾਂ targets ਨੂੰ ਨਾ ਸਿਰਫ਼ achieve ਕਰਾਂਗੇ, ਬਲਕਿ ਉਨ੍ਹਾਂ ਨੂੰ exceed ਕਰਾਂਗੇ। G20 ਦੇਸ਼ਾਂ ਵਿੱਚ ਸ਼ਾਇਦ ਭਾਰਤ ਹੀ ਆਪਣੇ commitments ‘ਤੇ ਚੰਗੀ ਤਰ੍ਹਾ progress ਕਰ ਸਕਿਆ ਹੈ। ਪਿਛਲੇ ਪੰਜ ਸਾਲਾਂ ਵਿੱਚ ਸਾਡੀ renewable power ਸਮਰੱਥਾ one hundred and sixty two percent ਵਧੀ ਹੈ। ਅਤੇ ਅਸੀਂ 2030 ਤੱਕ 450 ਗੀਗਾਵਾਟ renewable energy ਲਗਾਉਣ ਦਾ target ਰੱਖਿਆ ਹੈ। LED lights ਦੇ ਇਸਤੇਮਾਲ ਨੂੰ ਹੁਲਾਰਾ ਦੇਣ ਨਾਲ ਅਸੀਂ 30 million tons carbon dioxide emissions ਬਚਾ ਰਹੇ ਹਾਂ। International Solar Alliance ਵਿੱਚ ਸਵੀਡਨ ਦੇ ਸ਼ਾਮਲ ਹੋਣ ਦੀ ਘੋਸ਼ਣਾ ਦਾ ਅਸੀਂ ਸੁਆਗਤ ਕਰਦੇ ਹਾਂ। ਅਸੀਂ ਤੁਹਾਨੂੰ Coalition for Disaster Resilient Infrastructure ਜਲਦੀ join ਕਰਨ ਦੇ ਲਈ ਵੀ ਸੱਦਾ ਦਿੰਦੇ ਹਾਂ।

Excellency,

Post-COVID stabilisation ਅਤੇ recovery ਵਿੱਚ-ਸਵੀਡਨ partnership ਇੱਕ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ। ਅਸੀਂ Innovation, technology, investment, start-ups ਅਤੇ research ਦੇ ਖੇਤਰ ਵਿੱਚ ਆਪਸੀ ਸਹਿਯੋਗ ਨੂੰ ਹੋਰ ਗਹਿਰਾ ਕਰ ਸਕਦੇ ਹਾਂ। Smart cities, water treatment, waste management, circular economy, smart grids, e-mobility, digital transformation ਆਦਿ ਅਨੇਕ ਖੇਤਰਾਂ ਵਿੱਚ ਵੀ ਆਪਸੀ ਸਹਿਯੋਗ ਵਧਾਉਣ ਦਾ ਚੰਗਾ ਪੋਟੇਂਸ਼ੀਅਲ ਹੈ। ਮੈਨੂੰ ਭਰੋਸਾ ਹੈ ਕਿ ਅੱਜ ਦੀ ਸਾਡੀ Virtual Summit ਵਿੱਚ ਸਾਡੇ ਸਹਿਯੋਗ ਦੇ ਨਵੇਂ ਆਯਾਮ ਜੁੜਨਗੇ।

Excellency,

ਮੈਂ ਫਿਰ ਇੱਕ ਵਾਰ ਸਵੀਡਨ ਦੇ ਨਾਗਰਿਕਾਂ ਦੇ ਪ੍ਰਤੀ ਭਾਰਤ ਦੀ ਬਹੁਤ ਉੱਤਮ ਮਿੱਤਰਤਾ ਦੀ ਸਾਡੀ ਯਾਤਰਾ ਨੂੰ ਯਾਦ ਕਰਦੇ ਹੋਏ ਹੁਣ ਮੈਂ ਤੁਹਾਡੇ opening remarks ਸੱਦਾ ਦੇਣਾ ਚਾਹਾਂਗਾ।        

                                                     

  *** *** ***

 

ਡੀਐੱਸ/ਐੱਲਪੀ 



(Release ID: 1870702) Visitor Counter : 114