ਪ੍ਰਧਾਨ ਮੰਤਰੀ ਦਫਤਰ
ਪਹਿਲੇ ਕਵਾਡ ਨੇਤਾਵਾਂ ਦੇ ਵਰਚੁਅਲ ਸਮਿਟ ਸਮੇਂ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ
Posted On:
12 MAR 2021 1:28PM by PIB Chandigarh
ਮਹਾਮਹਿਮ,
ਰਾਸ਼ਟਰਪਤੀ ਬਾਇਡਨ,
ਪ੍ਰਧਾਨ ਮੰਤਰੀ ਮੌਰਿਸਨ, ਅਤੇ
ਪ੍ਰਧਾਨ ਮੰਤਰੀ ਸੁਗਾ,
ਦੋਸਤਾਂ ਦੇ ਦਰਮਿਆਨ ਹੋਣਾ ਅੱਛਾ ਹੈ!
ਮੈਂ ਇਸ ਪਹਿਲ ਦੇ ਲਈ ਰਾਸ਼ਟਰਪਤੀ ਬਾਇਡਨ ਦਾ ਆਭਾਰੀ ਹਾਂ।
ਮਹਾਮਹਿਮ,
ਅਸੀਂ ਆਪਣੀਆਂ ਲੋਕਤਾਂਤਰਿਕ ਕਦਰਾਂ-ਕੀਮਤਾਂ, ਅਤੇ ਸੁਤੰਤਰ, ਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਆਰਾ ਇਕਜੁੱਟ ਹਾਂ।
ਅੱਜ ਸਾਡਾ ਏਜੰਡਾ – ਟੀਕਿਆਂ, ਜਲਵਾਯੂ ਪਰਿਵਰਤਨ ਅਤੇ ਉੱਭਰਦੀਆਂ ਟੈਕਨੋਲੋਜੀਆਂ ਜਿਹੇ ਖੇਤਰਾਂ ਨੂੰ ਕਵਰ ਕਰਨਾ- ਕਵਾਡ ਨੂੰ ਆਲਮੀ ਭਲਾਈ ਦੇ ਲਈ ਇੱਕ ਤਾਕਤ ਬਣਾਉਣਾ ਹੈ।
ਮੈਂ ਇਸ ਸਾਕਾਰਾਤਮਕ ਦ੍ਰਿਸ਼ਟੀਕੋਣ ਨੂੰ ਭਾਰਤ ਦੇ ਪ੍ਰਾਚੀਨ ਦਰਸ਼ਨ ਵਸੁਧੈਵ ਕੁਟੁੰਬਕਮ ਦੇ ਵਿਸਤਾਰ ਦੇ ਰੂਪ ਵਿੱਚ ਦੇਖਦਾ ਹਾਂ, ਜੋ ਦੁਨੀਆ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਮੰਨਦਾ ਹੈ।
ਅਸੀਂ ਆਪਣੀਆਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਅਤੇ ਇੱਕ ਸੁਰੱਖਿਅਤ, ਸਥਿਰ ਅਤੇ ਸਮ੍ਰਿੱਧ ਹਿੰਦ-ਪ੍ਰਸ਼ਾਂਤ ਨੂੰ ਹੁਲਾਰਾ ਦੇਣ ਦੇ ਲਈ ਪਹਿਲਾਂ ਤੋਂ ਕਿਤੇ ਅਧਿਕ ਨਾਲ ਮਿਲਕੇ ਕੰਮ ਕਰਾਂਗੇ।
ਅੱਜ ਦੀ ਸ਼ਿਖਰ ਬੈਠਕ ਤੋਂ ਪਤਾ ਚਲਦਾ ਹੈ ਕਿ ਕਵਾਡ ਦੇ ਯੁਗ ਦੀ ਸ਼ੁਰੂਆਤ ਹੋ ਗਈ ਹੈ।
ਹੁਣ ਇਹ ਖੇਤਰ ਵਿੱਚ ਸਥਿਰਤਾ ਦਾ ਇੱਕ ਮਹੱਤਵਪੂਰਨ ਥੰਮ੍ਹ ਬਣਿਆ ਰਹੇਗਾ।
ਧੰਨਵਾਦ।
****
ਡੀਐੱਸ/ਐੱਲਪੀ
(Release ID: 1870540)
Visitor Counter : 145