ਪ੍ਰਧਾਨ ਮੰਤਰੀ ਦਫਤਰ

11ਵੇਂ ਬ੍ਰਿਕਸ ਸਮਿਟ ਦੇ ਦੌਰਾਨ ਬ੍ਰਿਕਸ ਵਪਾਰ ਪਰਿਸ਼ਦ ਅਤੇ ਨਿਊ ਡਿਵੈਲਪਮੈਂਟ ਬੈਂਕ ਦੇ ਨਾਲ ਨੇਤਾਵਾਂ ਦੀ ਗੱਲਬਾਤ ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ

Posted On: 15 NOV 2019 1:56PM by PIB Chandigarh

ਸਤਿਕਾਰਯੋਗ ਚੇਅਰਮੈਨ,

Your Excellencies,

BRICS Business Council ਅਤੇ New Development Bank ਦੇ ਮੈਂਬਰ ਸਾਹਿਬਾਨ,

ਮੈਨੂੰ ਇਸ ਵਿਚਾਰ ਚਰਚਾ ਵਿੱਚ ਸ਼ਾਮਲ ਹੋ ਕੇ ਖੁਸ਼ੀ ਹੋ ਰਹੀ ਹੈ। ਇਹ ਦੋਵੇਂ ਮੈਕੇਨਿਜ਼ਮਸ ਬ੍ਰਿਕਸ ਦੇਸ਼ਾਂ ਦੇ ਵਿਚਕਾਰ ਵਿਵਹਾਰਕ ਸਹਿਯੋਗ ਦੇ ਉਪਯੋਗੀ ਮੰਚ ਹਨ। ਉਨ੍ਹਾਂ ਦੇ ਯਤਨਾਂ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਬ੍ਰਿਕਸ ਦੇਸ਼ ਵਿਸ਼ਵ ਦੇ ਆਰਥਿਕ ਵਾਧੇ ਲਈ ਉਮੀਦ ਦੀ ਕਿਰਨ ਹਨ। ਸਾਡੇ businesses ਦੇ ਇਨੋਵੇਸ਼ਨ ਅਤੇ ਸਾਡੀ ਮਿਹਨਤ ਸਾਡੀ ਊਰਜਾ ਦਾ ਅਧਾਰ ਹਨ। ਅੱਜ ਦੇ ਯੁੱਗ ਵਿੱਚ ਹਰ business ਅਵਸਰ ਨੂੰ ਪਹਿਚਾਣਨਾ ਅਤੇ ਉਸ ਦਾ ਜਲਦੀ ਫਾਇਦਾ ਉਠਾਉਣਾ ਜ਼ਰੂਰੀ ਹੈ।

ਇਸ ਸੰਦਰਭ ਵਿੱਚ ਮੈਂ ਕੁਝ ਸੁਝਾਅ ਦੇਣਾ ਚਾਹਾਂਗਾ। ਪਹਿਲਾਅਗਲੇ ਸਮਿਟ ਤੱਕ 500 ਬਿਲੀਅਨ ਡਾਲਰ ਦੇ Intra-BRICS ਵਪਾਰ ਦਾ ਲਕਸ਼ ਹਾਸਲ ਕਰਨ ਲਈ Council ਇੱਕ ਰੋਡਮੈਪ ਬਣਾਏ। ਸਾਡੇ ਵਿਚਕਾਰ ਆਰਥਿਕ ਪੂਰਕਤਾਵਾਂ ਦੀ ਪਹਿਚਾਣ ਇਸ ਯਤਨ ਵਿੱਚ ਮਹੱਤਵਪੂਰਨ ਹੋਵੇਗੀ। ਦੂਜਾਪੰਜ ਦੇਸ਼ਾਂ ਵਿੱਚ ਕਈ ਐਗਰੋਟੈਕ start-ups ਉੱਭਰੇ ਹਨ। ਇਨ੍ਹਾਂ ਦਾ network ਅਨੁਭਵ ਸਾਂਝਾ ਕਰਨ ਅਤੇ ਸਾਡੀਆਂ ਵੱਡੀਆਂ ਮਾਰਕੀਟਾਂ ਦਾ ਫਾਇਦਾ ਉਠਾਉਣ ਲਈ ਉਪਯੋਗੀ ਹੋਵੇਗਾ। ਇਨ੍ਹਾਂ start ups ਜ਼ਰੀਏ ਖੇਤੀਬਾੜੀ ਵਿੱਚ technology ਅਤੇ data analytical tools ਦੇ ਉਪਯੋਗ ਨੂੰ ਵੀ ਪ੍ਰੋਤਸਾਹਨ ਮਿਲੇਗਾ। ਤੀਜਾ, universal health coverage ਵਿੱਚ ਆ ਰਹੀਆਂ ਚੁਣੌਤੀਆਂ ਦੇ ਸਮਾਧਾਨ ਲਈਡਿਜੀਟਲ ਹੈਲਥ applications ਦੀ ਵਰਤੋਂ ’ਤੇ Council ਭਾਰਤ ਵਿੱਚ ਇੱਕ Hackathon ਆਯੋਜਿਤ ਕਰਨ ’ਤੇ ਵਿਚਾਰ ਕਰੀਏ।

ਚੌਥਾ, small ਅਤੇ medium industries ਲਈ ਇੱਕ working group best practices ਦੇ ਆਦਾਨ-ਪ੍ਰਦਾਨ ਨੂੰ ਅਸਾਨ ਬਣਾਏਗਾ। BRICS Pay, Credit Rating Agency, Reinsurance Pool ਅਤੇ Seed Bank ਜਿਹੇ ਵਿਸ਼ਿਆਂ ’ਤੇ ਜਲਦੀ ਪ੍ਰਗਤੀ ਨਾਲ BRICS business community ਨੂੰ ਵਿਵਹਾਰਕ ਸਹਿਯੋਗ ਦਾ ਬੜਾ ਲਾਭ ਮਿਲੇਗਾ।

New Development Bank ਅਤੇ BRICS Business Council ਵਿਚਕਾਰ partnership agreement ਦੋਵਾਂ ਸੰਸਥਾਵਾਂ ਲਈ ਉਪਯੋਗੀ ਹੋਵੇਗਾ। ਸਾਡੀਆਂ ਅਰਥਵਿਵਸਾਵਾਂ ਨੂੰ ਵੱਡੇ infrastructure finance ਦੀ ਜ਼ਰੂਰਤ ਹੈ। ਮੇਰਾ ਮੰਨਣਾ ਹੈ ਕਿ New Development Bank ਇਸ ਖੇਤਰ ਵਿੱਚ ਬਹੁਮੁੱਲਾ ਸਹਿਯੋਗ ਪ੍ਰਦਾਨ ਕਰ ਸਕਦਾ ਹੈ।

ਮੈਂ NDB ਦੁਆਰਾ project preparation fund ਦੀ ਸ਼ੁਰੂਆਤ ਦਾ ਸਵਾਗਤ ਕਰਦਾ ਹਾਂ। NDB ਦੇ ਪੋਰਟਫੋਲਿਓ ਵਿੱਚ ਪ੍ਰਾਈਵੇਟ ਸੈਕਟਰ ਦੇ ਪ੍ਰੋਜੈਕਟ ਸ਼ਾਮਲ ਕੀਤੇ ਜਾਣ ਨਾਲ ਬੈਂਕ ਦੀ ਮੌਜੂਦਗੀ ਵਧੇਗੀ।

Friends,

ਮੈਂ ਬ੍ਰਿਕਸ ਦੇਸ਼ਾਂ ਅਤੇ NDB ਨੂੰ Coalition for Disaster ਰੈਜ਼ਿਲਿਐਂਟ Infrastructure ਦੀ ਪਹਿਲ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਦਾ ਹਾਂ। Disaster ਰੈਜ਼ਿਲਿਐਂਟ ਇਨਫ੍ਰਾਸਟ੍ਰਕਚਰ ਲਈ guiding principles  ਬਣਾਉਣ ’ਤੇ NDB ਨਾਲ ਕਾਰਜ ਕਰਕੇ ਭਾਰਤ ਨੂੰ ਖੁਸ਼ੀ ਹੋਵੇਗੀ। ਮੈਂ ਬੇਨਤੀ ਕਰਦਾ ਹਾਂ ਕਿ ਭਾਰਤ ਵਿੱਚ NDB ਦੇ Regional Office ਦੀ ਸਥਾਪਨਾ ਦਾ ਕਾਰਜ ਜਲਦੀ ਪੂਰਾ ਕੀਤਾ ਜਾਵੇ। ਇਸ ਨਾਲ ਸਾਡੀ ਤਰਜੀਹ ਦੇ ਖੇਤਰਾਂ ਵਿੱਚ ਪ੍ਰੋਜੈਕਟਾਂ ਨੂੰ ਪ੍ਰੋਤਸਾਹਨ ਮਿਲੇਗਾ।

Friends,

ਭਾਰਤ ਵਿੱਚ ਨਿਵੇਸ਼ ਦੇ ਵਧਦੇ ਅਵਸਰਾਂ ਅਤੇ innovation ਦੇ eco system ਤੋਂ ਤੁਸੀਂ ਜਾਣੂ ਹੋ। ਸਨ 2022 ਤੱਕ New India ਦੇ ਨਿਰਮਾਣ ਅਤੇ ਭਾਰਤ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ ਮੈਂ ਤੁਹਾਨੂੰ ਸਭ ਨੂੰ ਸੱਦਾ ਦਿੰਦਾ ਹਾਂ।

Excellencies, Friends,

ਮੈਂ ਇਹ ਕਹਿੰਦੇ ਹੋਏ ਆਪਣੀ ਗੱਲ ਖ਼ਤਮ ਕਰਾਂਗਾ ਕਿ BRICS ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਸਾਡਾ ਸੁਪਨਾ Council ਅਤੇ NDB ਦੇ ਪੂਰੇ ਸਹਿਯੋਗ ਨਾਲ ਹੀ ਸਾਕਾਰ ਹੋ ਸਕਦਾ ਹੈ। ਇਸ ਉਦੇਸ਼ ਲਈ ਤੁਹਾਡੇ ਯਤਨਾਂ ਵਿੱਚ ਭਾਰਤ ਤੁਹਾਡੇ ਨਾਲ ਹੈ।

ਬਹੁਤ-ਬਹੁਤ ਧੰਨਵਾਦ।

 

 

 **********

ਡੀਐੱਸ/ਐੱਲਪੀ



(Release ID: 1870130) Visitor Counter : 75