ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਗੁਜਰਾਤ ਦੇ ਸਟੈਚੂ ਆਵ੍ ਯੂਨਿਟੀ ਵਿਖੇ ਮਿਸ਼ਨ ਲਾਈਫ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 20 OCT 2022 3:04PM by PIB Chandigarh

ਯੂਨਾਈਟਿਡ ਨੇਸ਼ਨਸ (ਸੰਯੁਕਤ ਰਾਸ਼ਟਰ) ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸਜੀਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਜੀਦੇਸ਼-ਵਿਦੇਸ਼ ਤੋਂ ਆਏ ਸਾਰੇ ਹੋਰ ਸਾਰੇ ਮਹਾਨੁਭਾਵਦੇਵੀਓ ਅਤੇ ਸੱਜਣੋਂਇਸ ਗੌਰਵਸ਼ਾਲੀ ਧਰਤੀ ’ਤੇ ਆਪ ਸਭ ਦਾ ਹਾਰਦਿਕ ਸੁਆਗਤ ਹੈ। ਐਂਟੋਨੀਓ ਗੁਟੇਰੇਸ ਜੀ ਦੇ ਲਈ ਤਾਂ ਭਾਰਤ ਦੂਸਰੇ ਘਰ ਜੈਸਾ ਹੈ। ਤੁਸੀਂ ਆਪਣੀ ਯੁਵਾਵਸਥਾ (ਜਵਾਨੀ) ਵਿੱਚ ਬਹੁਤ ਵਾਰ ਭਾਰਤ ਦੀ ਯਾਤਰਾ ਵੀ ਕੀਤੀ ਹੈ।

 

ਗੋਆ ਨਾਲ ਤੁਹਾਡੇ ਪਰਿਵਾਰਕ ਸਬੰਧ ਵੀ ਹਨ। ਮੈਨੂੰ ਐਸਾ ਲਗ ਰਿਹਾ ਹੈ ਕਿ ਮੈਂ ਗੁਜਰਾਤ ਵਿੱਚ ਅੱਜ ਆਪਣੇ ਪਰਿਵਾਰ ਦੇ ਹੀ ਕਿਸੇ ਮੈਂਬਰ ਦਾ ਸੁਆਗਤ ਕਰ ਰਿਹਾ ਹਾਂ। ਐਂਟੋਨੀਓ ਗੁਟੇਰੇਸ ਜੀ ਤੁਹਾਡਾ ਇੱਥੇ ਆਉਣ ਦੇ ਲਈ ਬਹੁਤ-ਬਹੁਤ ਆਭਾਰਬਹੁਤ-ਬਹੁਤ ਅਭਿਨੰਦਨ। ਮੈਨੂੰ ਖੁਸ਼ੀ ਹੈ ਕਿ ਮਿਸ਼ਨ ਲਾਈਫ ਨੂੰ ਲਾਂਚਿੰਗ ਦੇ ਸਮੇਂ ਤੋਂ ਅਨੇਕ ਦੇਸ਼ ਇਸ ਸੰਕਲਪ ਦੇ ਨਾਲ ਜੁੜੇ ਹੋਏ ਹਨ।

ਮੈਂ ਫ੍ਰਾਂਸ ਦੇ ਪ੍ਰੈਜ਼ੀਡੈਂਟ ਸ਼੍ਰੀ ਮੈਕ੍ਰੋਂਯੂਕੇ ਦੀ ਪ੍ਰਧਾਨ ਮੰਤਰੀ ਲਿਜ ਟ੍ਰਸਗੁਆਨਾ ਦੇ ਪ੍ਰੈਜ਼ੀਡੈਂਟ ਇਰਫਾਨ ਅਲੀਅਰਜਨਟੀਨਾ ਦੇ ਪ੍ਰੈਜੀਡੈਂਟ ਅਲਬਰਟੋ ਫਰਨਾਂਡੀਜ਼ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥਮੈਡਾਗਾਸਕਰ ਦੇ ਰਾਸ਼ਟਰਪਤੀ ਐਂਡ੍ਰੀ ਰਾਜੋਏਲਿਨਾ ਜੀਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਜੀਮਾਲਦੀਵ ਦੇ ਭਾਈ ਸੋਲਿਹ ਜੀਜਾਰਜੀਆ ਦੇ ਪ੍ਰਾਇਮ ਮਿਨਿਸਟਰ ਇਰਾਕਲੀ ਗਰਿਬਾਸ਼ਵਿਲੀਐਸਟੋਨੀਆ ਦੇ ਪ੍ਰਾਇਮ ਮਿਨਿਸਟਰ ਕਜਾ ਕੱਲਾਸ ਦਾ ਹਿਰਦੇ ਤੋਂ ਧੰਨਵਾਦ ਕਰਦਾ ਹਾਂ।

 

ਸਾਥੀਓ

ਇਹ ਆਯੋਜਨ ਸਾਡੇ ਰਾਸ਼ਟਰੀ ਗੌਰਵਸਰਦਾਰ ਵਲੱਭ ਭਾਈ ਪਟੇਲ ਦੀ ਵਿਸ਼ਾਲ ਪ੍ਰਤਿਮਾ Statue of Unity ਦੀ ਨਿਕਟਤਾ ਵਿੱਚ ਹੋ ਰਿਹਾ ਹੈਅਤੇ ਕਲਾਈਮੇਟ ਚੇਂਜ ਦੇ ਖ਼ਿਲਾਫ਼ life ਵਿੱਚ unity ਹੀ ਸਭ ਤੋਂ ਮਹੱਤਵਪੂਰਨ Factor ਹੈ। ਦੁਨੀਆ ਦੀ ਸਭ ਤੋਂ ਬੜੀ ਪ੍ਰਤਿਮਾ ਸਾਨੂੰ ਵਾਤਾਵਰਣ ਨਾਲ ਜੁੜੇ ਉੱਚੇ ਲਕਸ਼ ਤੈਅ ਕਰਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਪ੍ਰੇਰਣਾ ਦੇਵੇਗੀ। 

ਸਾਥੀਓ

ਜਦੋਂ ਪ੍ਰਤੀਮਾਨ ਵਿਸ਼ਾਲ ਹੁੰਦੇ ਹਨਤਾਂ ਕੀਰਤੀਮਾਨ ਵੀ ਵਿਸ਼ਾਲ ਹੁੰਦੇ ਹਨ। ਇਸ ਪ੍ਰੋਗਰਾਮ ਦਾ ਆਯੋਜਨ ਗੁਜਰਾਤ ਵਿੱਚ ਹੋਣਾਬਹੁਤ ਮਾਅਨੇ ਰੱਖਦਾ ਹੈ। ਅਤੇ ਇਹ ਬਿਲਕੁਲ ਉਚਿਤ ਵੀ ਹੈ। ਗੁਜਰਾਤਭਾਰਤ ਦੇ ਉਨ੍ਹਾਂ ਰਾਜਾਂ ਵਿੱਚੋਂ ਇੱਕ ਹੈ ਜਿਸ ਨੇ ਸਭ ਤੋਂ ਪਹਿਲਾਂ Renewable Energy ਅਤੇ Environment Protection ਦੀ ਦਿਸ਼ਾ ਵਿੱਚ ਕਾਫ਼ੀ ਕਦਮ ਉਠਾਉਣਾ ਸ਼ੁਰੂ ਕਰ ਦਿੱਤਾ ਸੀ। ਚਾਹੇ ਬਾਤ ਨਹਿਰਾਂ ’ਤੇ ਸੋਲਰ ਪੈਨਲ ਲਗਾਉਣ ਦੀ ਹੋਵੇਜਾਂ ਸੋਕਾ ਗ੍ਰਸਤ ਇਲਾਕਿਆਂ ਵਿੱਚ ਜਲ ਪੱਧਰ ਵਧਾਉਣ ਦੇ ਲਈ Water Conservation  ਦਾ ਅਭਿਯਾਨ ਹੋਵੇਗੁਜਰਾਤ ਹਮੇਸ਼ਾ ਇੱਕ ਪ੍ਰਕਾਰ ਨਾਲ ਲੀਡਰ ਦੇ ਰੂਪ ਵਿੱਚਇੱਕ trendsetter ਦੇ ਰੂਪ ਵਿੱਚ ਰਿਹਾ ਹੈ।

 

ਸਾਥੀਓ,

ਕਲਾਈਮੇਟ ਚੇਂਜ ਨੂੰ ਲੈ ਕੇ ਐਸੀ ਧਾਰਨਾ ਬਣਾ ਦਿੱਤੀ ਹੈ ਜਿਵੇਂ ਇਹ ਸਿਰਫ਼ ਪਾਲਿਸੀ ਨਾਲ ਜੁੜਿਆ ਵਿਸ਼ਾ ਹੈ। ਲੇਕਿਨ ਜਿਵੇਂ ਹੀ ਅਸੀਂ ਇਸ ਮੁੱਦੇ ਨੂੰ ਪਾਲਿਸੀ ਨਾਲ ਜੋੜ ਕੇ ਦੇਖਣ ਲਗਦੇ ਹਾਂਜਾਣੇ-ਅਨਜਾਣੇ ਵਿੱਚ ਸਾਡੇ ਮਨ ਵਿੱਚ ਇਹ ਬਾਤ ਬੈਠ ਜਾਂਦੀ ਹੈ ਕਿ ਇਸ ’ਤੇ ਸਰਕਾਰ ਹੀ ਕੁਝ ਕਰੇਗੀ। ਜਾਂ ਫਿਰ ਇਹ ਸੋਚਦੇ ਹਾਂ ਕਿ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਇਸ 'ਤੇ ਕੋਈ ਕਦਮ ਉਠਾਉਣਾ ਚਾਹੀਦਾ ਹੈ। 

ਇਹ ਬਾਤ ਸਹੀ ਹੈ ਕਿ ਸਰਕਾਰਅੰਤਰਰਾਸ਼ਟਰੀ ਸੰਸਥਾਵਾਂਉਨ੍ਹਾਂ ਦੀ ਭੂਮਿਕਾ ਬੜੀ ਹੈਅਤੇ ਉਹ ਇਸ ਨੂੰ ਸੰਭਾਲਣ ਦਾ ਪ੍ਰਯਾਸਰਤ ਵੀ ਕਰ ਰਹੇ ਹਨ। ਲੇਕਿਨ ਅਸੀਂ ਸਾਰੇ ਦੇਖ ਸਕਦੇ ਹਾਂ ਕਿ ਹੁਣ ਇਸ ਮੁੱਦੇ ਦੀ ਗੰਭੀਰਤਾ ਚਰਚਾਵਾਂ ਤੋਂ ਬਾਹਰ ਨਿਕਲ ਦੇ ਦੁਨੀਆ ਦੇ ਹਰ ਕੋਨੇ ਵਿੱਚਹਰ ਘਰ ਵਿੱਚ ਅੱਜ ਨਜ਼ਰ ਆਉਣ ਲਗੀ ਹੈ।

 

ਕਲਾਈਮੇਟ ਚੇਂਜ ਨਾਲ ਹੋ ਰਹੇ ਬਦਲਾਅ ਲੋਕ ਆਪਣੇ ਆਸਪਾਸ ਮਹਿਸੂਸ ਕਰਨ ਲਗੇ ਹਨ। ਪਿਛਲੇ ਕੁਝ ਦਹਾਕਿਆਂ ਵਿੱਚ ਅਸੀਂ ਇਸ ਦੁਸ਼ਪ੍ਰਭਾਵ ਨੂੰ ਹੋਰ ਤੇਜ਼ ਦੇਖਿਆ ਹੈਅਣਕਿਆਸੀਆਂ ਆਪਦਾਵਾਂ ਨੂੰ ਝੇਲਿਆ ਹੈ। ਅੱਜ ਸਾਡੇ ਗਲੇਸ਼ੀਅਰਸ ਪਿਘਲ ਰਹੇ ਹਨਸਮੁੰਦਰਾਂ ਦਾ ਜਲ ਪੱਧਰ ਵਧ ਰਿਹਾ ਹੈ। ਸਾਡੀਆਂ ਨਦੀਆਂ ਸੁੱਕ ਰਹੀਆਂ ਹਨਮੌਸਮ ਅਨਿਸ਼ਚਿਤ ਹੋ ਰਹੇ ਹਨ। ਅਤੇ ਇਹ ਬਦਲਾਅ ਲੋਕਾਂ ਨੂੰ ਸੋਚਣ ’ਤੇ ਮਜਬੂਰ ਕਰ ਰਹੇ ਹਨ ਕਿ ਕਲਾਈਮੇਟ ਚੇਂਜ ਦੇ ਮੁੱਦੇ ਨੂੰ ਸਿਰਫ਼ ਪਾਲਿਸੀ ਮੇਕਿੰਗ ਦੇ ਲੈਵਲ ’ਤੇ ਹੀ ਨਹੀਂ ਛੱਡਿਆ ਜਾ ਸਕਦਾ।

ਲੋਕ ਖ਼ੁਦ ਮਹਿਸੂਸ ਕਰਨ ਲਗੇ ਹਨ ਕਿ ਇੱਕ ਵਿਅਕਤੀਇੱਕ ਪਰਿਵਾਰ ਅਤੇ ਇੱਕ ਸਮੁਦਾਇ ਦੇ ਤੌਰ ’ਤੇ ਉਨ੍ਹਾਂ ਨੂੰ ਇਸ ਧਰਤੀ ਦੇ ਲਈਇਸ planet ਦੇ ਲਈਕੁਝ ਨਾ ਕੁਝ ਜ਼ਿੰਮੇਵਾਰੀ ਉਠਾਉਣੀਖ਼ੁਦ ਨੂੰ ਵੀ ਕੁਝ ਕਰਨਾ ਚਾਹੀਦਾ ਹੈ। ਲੋਕ ਜਾਣਨਾ ਚਾਹੁੰਦੇ ਹਨ ਕਿ ਆਪਣੇ ਖ਼ੁਦ ਦੇ ਪ੍ਰਯਤਨ ਵਿੱਚ ਜਾਂ ਪਰਿਵਾਰ ਦੇ ਨਾਲ ਅਤੇ ਆਪਣੇ ਸਮੁਦਾਇ ਦੇ ਨਾਲ ਮਿਲ ਕੇ ਉਹ ਕਿਹੜੇ ਕਦਮ ਉਠਾ ਸਕਦੇ ਹਨਜਿਸ ਨਾਲ ਧਰਤੀ ਦੀ ਸੁਰੱਖਿਆ ਹੋ ਸਕੇਇਸ ਪ੍ਰਿਥਵੀ ਦੀ ਸੁਰੱਖਿਆ ਹੋ ਸਕੇ।

ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਮਿਸ਼ਨ ਲਾਈਫ ਵਿੱਚ ਹੈ। ਮਿਸ਼ਨ ਲਾਈਫ ਦਾ ਮੰਤਰ ਹੈ ‘Lifestyle For Environment’। ਪ੍ਰਿਥਵੀ 'ਤੇ ਰਹਿਣ ਵਾਲੇ ਹਰੇਕ ਵਿਅਕਤੀ ਦੇ ਵਿਅਕਤੀਗਤ ਪ੍ਰਯਾਸਾਂ ਦੀ ਕਾਮਨਾ ਦੇ ਨਾਲ ਹੀ ਅੱਜ ਮੈਂ ਮਿਸ਼ਨ ਲਾਈਫ ਦਾ ਇਹ ਵਿਜਨ ਦੁਨੀਆ ਦੇ ਸਾਹਮਣੇ ਰੱਖ ਰਿਹਾ ਹਾਂ। ਮਿਸ਼ਨ ਲਾਈਫ ਇਸ ਧਰਤੀ ਦੀ ਸੁਰੱਖਿਆ ਦੇ ਲਈ ਜਨ-ਜਨ ਦੀਆਂ ਸ਼ਕਤੀਆਂ ਨੂੰ ਜੋੜਦਾ ਹੈਉਨ੍ਹਾਂ ਨੂੰ ਬਿਹਤਰ ਇਸਤੇਮਾਲ ਕਰਨਾ ਸਿਖਾਉਂਦਾ ਹੈ।

 

ਮਿਸ਼ਨ ਲਾਈਫ, ਕਲਾਈਮੇਟ ਚੇਂਜ ਦੇ ਖਿਲਾਫ਼ ਲੜਾਈ ਨੂੰ ਲੋਕਤਾਂਤ੍ਰਿਕ-ਡੈਮੋਕ੍ਰੇਟਿਕਇੱਕ ਪ੍ਰਕਾਰ ਨਾਲ ਉਸ ਦਾ ਵਿਸਤਾਰ ਕਰ ਰਿਹਾ ਹੈ। ਜਿਸ ਵਿੱਚ ਹਰ ਕੋਈ ਆਪਣੀ ਸਮਰੱਥਾ ਦੇ ਹਿਸਾਬ ਨਾਲ ਯੋਗਦਾਨ ਦੇ ਸਕਦਾ ਹੈ। ਮਿਸ਼ਨ ਲਾਈਫ ਇਸ ਬਾਤ ’ਤੇ ਭਰੋਸਾ ਕਰਦਾ ਹੈ ਕਿ ਛੋਟੇ-ਛੋਟੇ ਪ੍ਰਯਾਸਾਂ ਦਾ ਵੀ ਵਿਆਪਕ ਪ੍ਰਭਾਵ ਹੋ ਸਕਦਾ ਹੈ। ਮਿਸ਼ਨ ਲਾਈਫ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਸਾਰੇ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਐਸਾ ਬਹੁਤ ਕੁਝ ਕਰ ਸਕਦੇ ਹਾਂ ਜਿਸ ਨਾਲ ਵਾਤਾਵਰਣ ਦੀ ਸੁਰੱਖਿਆ ਹੋਵੇ।

 

ਮਿਸ਼ਨ ਲਾਈਫ ਇਹ ਮੰਨਦਾ ਹੈ ਕਿ ਆਪਣੀ Lifestyle ਵਿੱਚ ਬਦਲਾਅ ਕਰਕੇ Environment ਦੀ ਰੱਖਿਆ ਕੀਤੀ ਜਾ ਸਕਦੀ ਹੈ। ਮੈਂ ਤੁਹਾਨੂੰ ਦੋ ਬਹੁਤ ਦਿਲਚਸਪ ਉਦਾਹਰਣ ਦੇਣਾ ਚਾਹੁੰਦਾ ਹਾਂਬੜੀ ਸਰਲ ਬਾਤ ਮੈਂ ਦੱਸਣਾ ਚਾਹੁੰਦਾ ਹਾਂ। ਤੁਸੀਂ ਦੇਖਿਆ ਹੋਵੇਗਾ ਕੁਝ ਲੋਕਾਂ ਨੂੰ AC ਦਾ Temperature 17 ਡਿਗਰੀ ਜਾਂ 18 ਡਿਗਰੀ ਸੈਲਸੀਅਸ ’ਤੇ ਰੱਖਣਾ ਪਸੰਦ ਹੁੰਦਾ ਹੈ।

 

ਲੇਕਿਨ AC ਦਾ Temperature ਇਤਨਾ ਘੱਟ ਕਰਨ ਦੇ ਬਾਅਦ ਇਹੀ ਲੋਕ ਸੌਣ ਦੇ ਸਮੇਂ ਕੰਬਲ ਜਾਂ ਰਜਾਈ ਦਾ ਸਹਾਰਾ ਲੈਂਦੇ ਹਨ। AC ਦਾ ਹਰ ਡਿਗਰੀ Temperature ਘੱਟ ਕਰਨਾ,  ਵਾਤਾਵਰਣ 'ਤੇ ਉਤਨਾ ਹੀ ਨਕਾਰਾਤਮਕ ਪ੍ਰਭਾਵ ਯਾਨੀ ਉਸ ਨੂੰ ਅਗਰ ਅਸੀਂ ਬਚਾ ਸਕਦੇ ਹਾਂਕੋਸ਼ਿਸ਼ ਕਰਕੇ ਕਰ ਸਕਦੇ ਹਾਂ। ਯਾਨੀ ਅਸੀਂ ਆਪਣੀ Lifestyle ਨੂੰ ਠੀਕ ਕਰ ਲਈਏਅਸੀਂ ਤਾਂ ਵਾਤਾਵਰਣ ਦੀ ਕਿਤਨੀ ਬੜੀ ਮਦਦ ਹੋਵੇਗੀ।

 

Lifestyle ਤੋਂ ਜਿੱਥੇ ਵੀ ਇੱਕ ਹੋਰ ਉਦਾਹਰਣ ਮੈਂ ਦੱਸਣਾ ਚਾਹੁੰਦਾ ਹਾਂ। ਅਸੀਂ ਦੇਖਦੇ ਹਾਂਕੁਝ ਲੋਕ ਕਿਲੋਮੀਟਰ ਪ੍ਰਤੀ ਲੀਟਰ ਦੀ ਐਵਰੇਜ ਵਾਲੀ ਗੱਡੀ ਲੈ ਕੇ ਜਿੰਮ ਜਾਂਦੇ ਹਨ ਅਤੇ ਜਿੰਮ ਵਿੱਚ ਟ੍ਰੈੱਡ ਮਿਲ ’ਤੇ ਜਮ ਕੇ ਆਪਣਾ ਪਸੀਨਾ ਵਹਾਉਣ ਦੀ ਕੋਸ਼ਿਸ਼ ਕਰਦੇ ਹਨ। ਅਰੇ ਭਾਈਅਗਰ ਇਹ ਪਸੀਨਾ ਤੁਸੀਂ ਪੈਦਲ ਚਲ ਕੇ ਜਾਂ ਸਾਈਕਲ ’ਤੇ ਜਿੰਮ ਜਾ ਕੇ ਉਠਾ ਲੈਂਦੇ ਤਾਂ ਵਾਤਾਵਰਣ ਦੀ ਰੱਖਿਆ ਵੀ ਹੁੰਦੀ ਅਤੇ ਤੁਹਾਡੀ ਸਿਹਤ ਦੀ ਵੀ ਰੱਖਿਆ ਹੁੰਦੀ।

 

ਸਾਥੀਓ

Life style ਨਾਲ ਵਿਅਕਤੀਗਤ ਅਤੇ ਸਮਾਜ ਦੇ ਛੋਟੇ-ਛੋਟੇ ਪ੍ਰਯਾਸਾਂ ਨਾਲ ਕਿਵੇਂ ਬੜੇ ਨਤੀਜੇ ਆ ਸਕਦੇ ਹਨ। ਮੈਂ ਇਸ ਦੀ ਵੀ ਉਦਾਹਰਣ ਦੇਣਾ ਚਾਹੁੰਦਾ ਹਾਂ। ਭਾਰਤ ਵਿੱਚਅਸੀਂ ਕੁਝ ਸਾਲ ਪਹਿਲਾਂ ਦੇਸ਼ਵਾਸੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ LED ਬੱਲਬ ਦਾ ਇਸਤੇਮਾਲ ਕਰਨ ਦੀ ਤਾਕੀਦ ਕੀਤੀ ਸੀ। ਮਕਸਦ ਇਹ ਸੀ ਕਿ ਲੋਕਾਂ ਦਾ ਬਿਜਲੀ ਬਿਲ ਘੱਟ ਹੋਵੇਬਿਜਲੀ ਦਾ ਘੱਟ ਖਰਚ ਹੋਵੇ ਅਤੇ ਵਾਤਾਵਰਣ ਦੀ ਰੱਖਿਆ ਵੀ ਹੋਵੇ। 

ਸਰਕਾਰ ਨੇ LED ਬੱਲਬ ਦੀ ਇੱਕ ਯੋਜਨਾ ਸ਼ੁਰੂ ਕੀਤੀ ਅਤੇ ਦੇਸ਼ ਦਾ ਪ੍ਰਾਈਵੇਟ ਸੈਕਟਰ ਵੀ ਇਸ ਵਿੱਚ ਭਾਗੀਦਾਰ ਹੋ ਗਿਆ। ਇੱਥੇ ਆਏ ਅੰਤਰਰਾਸ਼ਟਰੀ ਐਕਸਪਰਟਸ ਇਹ ਜਾਣ ਕੇ ਉਨ੍ਹਾਂ ਨੂੰ ਹੈਰਾਨੀ ਹੋਵੇਗੀ ਕਿ ਕੁਝ ਹੀ ਸਮੇਂ ਦੇ ਅੰਦਰ ਭਾਰਤ ਦੇ ਲੋਕਾਂ ਨੇ 160 ਕਰੋੜ ਤੋਂ ਜ਼ਿਆਦਾ LED ਬੱਲਬ ਆਪਣੇ ਘਰਾਂ ਵਿੱਚ ਲਗਾ ਲਏਪਰਿਵਰਤਨ ਕਰ ਦਿੱਤਾ ਅਤੇ ਇਸ ਦਾ ਪ੍ਰਭਾਵ ਇਹ ਹੈ ਕਿ 100 ਮਿਲੀਅਨ ਟਨ ਤੋਂ ਜ਼ਿਆਦਾ ਕਾਰਬਨ ਡਾਈਆਕਸਾਈਡ ਦਾ ਉਤਪਾਦਨ ਅਸੀਂ ਘੱਟ ਕਰ ਪਾਏਉਸ ਦਾ ਉਤਸਰਜਨ ਘੱਟ ਕਰ ਪਾਏ।

 

ਅਤੇ ਮੈਂ ਇਹ ਨੋਟ ਕਰਨ ਦੇ ਲਈ ਜ਼ਰੂਰ ਕਹਾਂਗਾਇਹ ਹਰ ਸਾਲ ਹੋ ਰਿਹਾ ਹੈਇਹ ਸਿਰਫ਼ ਇੱਕ ਵਾਰ ਦੀ ਘਟਨਾ ਨਹੀਂ ਹੈਹਰ ਸਾਲ ਇਹ ਬੈਨੇਫਿਟ ਹੋਣ ਵਾਲਾ ਹੈ ਅਤੇ ਉਸ ਦਾ ਲਾਭ ਹੋਣ ਵਾਲਾ ਹੈ। ਹੋ ਰਿਹਾ ਹੈ। LED ਦੀ ਵਜ੍ਹਾ ਨਾਲ ਹੁਣ ਹਰ ਸਾਲ ਇਤਨਾ ਉਤਸਰਜਨ ਘੱਟ ਹੋਣ ਲਗਿਆ ਹੈ।

 

ਸਾਥੀਓ,

ਗੁਜਰਾਤ ਮਹਾਤਮਾ ਗਾਂਧੀ ਦੀ ਭੂਮੀ ਹੈਜਨਮਭੂਮੀ ਹੈ। ਤਾਂ ਉਨ੍ਹਾਂ ਵਿਚਾਰਕਾਂ ਤੋਂ ਇੱਕ ਜੋ ਬਹੁਤ ਮੈਂ ਵਾਤਾਵਰਣ ਸੁਰੱਖਿਆ ਅਤੇ ਪ੍ਰਕ੍ਰਿਤੀ ਦੇ ਨਾਲ ਤਾਲਮੇਲ ਲੈ ਕੇ ਜੀਵਨ ਜਿਊਣ ਦਾ ਮਹੱਤਵ ਸਮਝ ਗਏ ਸੀ। ਉਨ੍ਹਾਂ ਨੇ Trusteeship ਦੀ ਅਵਧਾਰਣਾ ਵਿਕਸਿਤ ਕੀਤੀ ਸੀ। ਮਿਸ਼ਨ ਲਾਈਫ ਇਸ ਸਭ ਨੂੰ ਵਾਤਾਵਰਣ ਦਾ Trustee ਬਣਾਉਂਦਾ ਹੈ। Trustee ਉਹ ਹੁੰਦਾ ਹੈ ਜੋ ਸੰਸਾਧਨਾਂ ਦਾ ਅੰਧਾਧੁੰਧ ਇਸਤੇਮਾਲ ਨਹੀਂ ਹੋਣ ਦਿੰਦਾ। ਇੱਕ Trustee ਇੱਕ ਸ਼ੋਸ਼ਕ ਦੇ ਰੂਪ ਵਿੱਚ ਨਹੀਂ ਬਲਕਿ ਪੋਸ਼ਕ ਦੇ ਰੂਪ ਵਿੱਚ ਕੰਮ ਕਰਦਾ ਹੈ।

ਮਿਸ਼ਨ ਲਾਈਫ P3 ਦੀ ਅਵਧਾਰਨਾ ਨੂੰ ਮਜ਼ਬੂਤ ਕਰੇਗਾ। P3 ਯਾਨੀ Pro Planet People. ਅੱਜ ਅਸੀਂ ਇੱਕ ਐਸੀ ਦੁਨੀਆਂ ਵਿੱਚ ਰਹਿ ਰਹੇ ਹਾਂ ਜਿੱਥੇ ਇਸ ਬਾਤ ਦੀ ਚਰਚਾ ਰਹਿੰਦੀ ਹੈ ਕਿ ਕੌਣ ਕਿਸ ਦੇਸ਼ ਜਾਂ ਗੁੱਟ ਦੇ ਨਾਲ ਹੈਅਤੇ ਕੌਣ ਕਿਸ ਦੇਸ਼ ਜਾਂ ਗੁੱਟ ਦੇ ਖਿਲਾਫ਼ ਹੈ। ਲੇਕਿਨ ਮਿਸ਼ਨ ਲਾਈਫ, ਧਰਤੀ ਦੇ ਲੋਕਾਂ ਨੂੰ Pro Planet People ਦੇ ਤੌਰ ’ਤੇ ਜੋੜਦਾ ਹੈਉਨ੍ਹਾਂ ਨੂੰ ਆਪਣੇ ਵਿਚਾਰਾਂ ਵਿੱਚ ਸਮਾਹਿਤ ਕਰਦਾ ਹੈਇੱਕ ਕਰ ਦਿੰਦਾ ਹੈ। ਇਹ ‘Lifestyle of the planet, for the planet and by the planet’ ਦੇ ਮੂਲ ਸਿਧਾਂਤ 'ਤੇ ਚਲਦਾ ਹੈ।

 

ਸਾਥੀਓ,

ਅਤੀਤ ਤੋਂ ਸਿੱਖ ਕੇ ਹੀ ਅਸੀਂ ਬਿਹਤਰ ਭਵਿੱਖ ਦਾ ਨਿਰਮਾਣ ਕਰ ਸਕਦੇ ਹਾਂ। ਭਾਰਤ ਵਿੱਚ ਹਜ਼ਾਰਾਂ ਵਰ੍ਹਿਆਂ ਤੋਂ ਪ੍ਰਕ੍ਰਿਤੀ ਦੀ ਪੂਜਾ ਦੀ ਸਮ੍ਰਿੱਧ ਪਰੰਪਰਾ ਰਹੀ ਹੈ। ਸਾਡੇ ਵੇਦਾਂ ਵਿੱਚ ਵੀ ਬਹੁਤ ਸਟੀਕ ਤਰੀਕੇ ਨਾਲ ਕਿਹਾ ਹੈ ਕਿ ਜਲਜ਼ਮੀਨਵਾਯੂ ਅਤੇ ਸਾਰੇ ਪ੍ਰਕ੍ਰਿਤੀ ਪ੍ਰਦੱਤ ਚੀਜ਼ਾਂ ਦਾ ਮਹੱਤਵ ਸਮਝਾਉਂਦੇ ਹਨ। ਜਿਵੇਂਅਥਰਵਵੇਦ ਕਹਿੰਦਾ ਹੈ: (माता भूमिः पुत्रोऽहं पृथिव्याः) 

ਅਰਥਾਤਪ੍ਰਿਥਵੀ ਸਾਡੀ ਮਾਤਾ ਅਤੇ ਅਸੀਂ ਉਸ ਦੀ ਸੰਤਾਨ ਹਾਂ। ‘Reduce, Reuse and Recycle’ ਅਤੇ ਸਰਕੁਲਰ ਇਕੌਨਮੀਹਜ਼ਾਰਾਂ ਵਰ੍ਹਿਆਂ ਤੋਂ ਸਾਡੇ ਭਾਰਤਵਾਸੀਆਂ ਦੀ Lifestyle ਦਾ ਅੰਗ ਰਿਹਾ ਹੈ।

 

ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਦੁਨੀਆ ਦੇ ਕਈ ਹਿੱਸਿਆਂ ਵਿੱਚਕਈ ਦੇਸ਼ਾਂ ਵਿੱਚਅਜਿਹੀਆਂ ਪ੍ਰਥਾਵਾਂ ਅੱਜ ਵੀ ਪ੍ਰਚਲਿਤ ਹਨਜੋ ਸਾਨੂੰ ਪ੍ਰਕ੍ਰਿਤੀ ਦੇ ਨਾਲ ਤਾਲਮੇਲ ਬਿਠਾ ਕੇ ਚਲਣ ਦੇ ਲਈ ਪ੍ਰੇਰਿਤ ਕਰਦੀ ਹਨ। ਮਿਸ਼ਨ ਲਾਈਫ ਪ੍ਰਕ੍ਰਿਤੀ ਦੀ ਸੁਰੱਖਿਆ ਨਾਲ ਜੁੜੀ ਹਰ ਉਸ Lifestyle ਨੂੰ ਸਮਾਹਿਤ ਕਰੇਗਾਜਿਸ ਨੂੰ ਸਾਡੇ ਪੂਰਵਜਾਂ ਨੇ ਅਪਣਾਇਆ ਸੀਅਤੇ ਜਿਸ ਨੂੰ ਅਸੀਂ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾ ਸਕਦੇ ਹਾਂ।

 

ਸਾਥੀਓ

ਅੱਜਭਾਰਤ ਵਿੱਚ ਸਲਾਨਾ ਪ੍ਰਤੀ ਵਿਅਕਤੀ ਕਾਰਬਨ ਫੁੱਟਪ੍ਰਿੰਟ ਕਰੀਬ-ਕਰੀਬ ਡੇਢ ਟਨ ਹੀ ਹੈਜਦਕਿ ਦੁਨੀਆ ਦਾ ਔਸਤ ਟਨ ਪ੍ਰਤੀ ਵਰ੍ਹੇ ਦਾ ਹੈ। ਫਿਰ ਵੀਭਾਰਤ ਕਲਾਈਮੇਟ ਚੇਂਜ ਜਿਹੀ ਆਲਮੀ ਸਮੱਸਿਆ ਦੇ ਲਈ ਸਭ ਤੋਂ ਅੱਗੇ ਆ ਕੇ ਕੰਮ ਕਰ ਰਿਹਾ ਹੈ। ਇਸ ਨੇ ਉੱਜਵਲਾ ਯੋਜਨਾ ਸ਼ੁਰੂ ਕੀਤੀ ਤਾਕਿ ਕੋਲੇ ਅਤੇ ਲਕੜੀ ਦੇ ਧੂੰਏਂ ਤੋਂ ਮੁਕਤੀ ਮਿਲੇ। ਅਸੀਂ Water Security ਨੂੰ ਧਿਆਨ ਵਿੱਚ ਰੱਖ ਕੇ ਭਾਰਤ ਵਿੱਚ ਹਰ ਜ਼ਿਲ੍ਹੇ ਵਿੱਚ 75 ‘ਅੰਮ੍ਰਿਤ ਸਰੋਵਰ’ ਅੱਜ ਬਣਾਉਣ ਦਾ ਬਹੁਤ ਬੜਾ ਅਭਿਯਾਨ ਚਲਾ ਰਹੇ ਹਾਂ।

ਸਾਡੇ ਇੱਥੇ waste ਤੋਂ wealth 'ਤੇ ਅਭੂਤਪੂਰਵ ਬਲ ਦਿੱਤਾ ਜਾ ਰਿਹਾ ਹੈ। ਅੱਜਭਾਰਤ ਦੇ ਪਾਸ ਵਿਸ਼ਵ ਵਿੱਚ renewable energy ਦੀ ਚੌਥੀ ਸਭ ਤੋਂ ਬੜੀ ਸਮਰੱਥਾ ਦੇ ਰੂਪ ਵਿੱਚ ਸੀ ਉੱਭਰ ਪਾਏ ਹਾਂ। ਅੱਜ ਅਸੀਂ ਵਿੰਡ ਐਨਰਜੀ ਵਿੱਚ ਵੀ ਚੌਥੇ ਨੰਬਰ 'ਤੇ ਹਾਂਸੋਲਰ ਐਨਰਜੀ ਵਿੱਚ ਪੰਜਵੇਂ ਨੰਬਰ 'ਤੇ ਹਾਂ।

 

ਪਿਛਲੇ 7-8 ਵਰ੍ਹਿਆਂ ਵਿੱਚ ਭਾਰਤ ਦੀ renewable energy ਦੀ ਸਮਰੱਥਾ ਵਿੱਚ ਕਰੀਬ 290 ਪ੍ਰਤੀਸ਼ਤ ਦਾ ਇਜ਼ਾਫਾ (ਵਾਧਾ) ਹੋਇਆ ਹੈ। ਅਸੀਂ ਇਲੈਕਟ੍ਰੌਨਿਕ ਸਮਰੱਥਾ ਦਾ 40 ਪ੍ਰਤੀਸ਼ਤ non-fossil-fuel ਯਾਨੀ ਉਸ source ਨੂੰ ਵੀ ਹਾਸਲ ਕਰਨ ਦਾ ਲਕਸ਼ ਵੀ ਅਸੀਂ ਸਮੇਂ ਸੀਮਾ ਨਾਲ ਸਾਲ ਪਹਿਲਾਂ ਹਾਸਲ ਕਰ ਲਿਆ ਹੈ।

 

ਅਸੀਂ ਪੈਟਰੋਲ ਵਿੱਚ 10 ਪ੍ਰਤੀਸ਼ਤ ਈਥੇਨੌਲ ਬਲੈਂਡਿੰਗ ਦਾ ਲਕਸ਼ ਵੀ ਤੈਅ ਕੀਤਾ ਸੀਅਤੇ ਉਸ ਨੂੰ ਵੀ ਸਮਾਂ ਸੀਮਾ ਤੋਂ ਮਹੀਨੇ ਪਹਿਲਾਂ ਹੀ ਅਸੀਂ ਪੂਰਾ ਕਰ ਲਿਆ ਹੈ। ਭਾਰਤ ਪੈਟਰੋਲ ਵਿੱਚ 20 ਪ੍ਰਤੀਸ਼ਤ ਈਥਾਨੌਲ ਬਲੈਂਡਿੰਗ ਦੇ ਲਕਸ਼ 'ਤੇ ਕੰਮ ਕਰ ਰਿਹਾ ਹੈ। Hydrogen Ecosystem ਦੇ ਲਈ ਭਾਰਤ ਵਾਤਾਵਰਣ ਦੇ ਅਨੁਕੂਲ ਊਰਜਾ ਸਰੋਤ ਦੀ ਤਰਫ਼ ਵੀ ਬਹੁਤ ਤੇਜ਼ੀ ਨਾਲ ਕਦਮ ਵਧਾ ਰਿਹਾ ਹੈਅਤੇ ਇਹ ਗੁਜਰਾਤ ਇਸੇ green hydrogen ਦੇ ਲਈ ਹੱਬ ਦੇ ਰੂਪ ਵਿੱਚ ਵਿਕਸਿਤ ਹੁੰਦਾ ਚਲਿਆ ਜਾ ਰਿਹਾ ਹੈ। ਇਸ ਨਾਲ ਭਾਰਤ ਅਤੇ ਵਿਸ਼ਵ ਦੇ ਕਈ ਦੇਸ਼ਾਂ ਨੂੰ ਨੈੱਟ ਜ਼ੀਰੋ ਦੇ ਆਪਣੇ ਲਕਸ਼ ਨੂੰ ਹਾਸਲ ਕਰਨ ਵਿੱਚ ਬਹੁਤ ਬੜੀ ਮਦਦ ਮਿਲੇਗੀ।

 

ਸਾਥੀਓ

ਅੱਜ ਭਾਰਤ ਪ੍ਰਗਤੀ ਵੀਕਰ ਰਿਹਾ ਹੈ ਅਤੇ ਪ੍ਰਕ੍ਰਿਤੀ ਵੀ ਉਤਨਾ ਹੀ ਉੱਤਮ ਉਦਾਹਰਣ ਬਣਾ ਕੇ ਤਾਲਮੇਲ ਦੇ ਨਾਲ ਜਿਊਣ ਦਾ ਇੱਕ ਰਸਤਾ ਬਣਾ ਰਿਹਾ ਹੈ। ਅੱਜ ਭਾਰਤ ਵਿਸ਼ਵ ਦੀ ਪੰਜਵੀਂ ਬੜੀ ਅਰਥਵਿਵਸਥਾ ਵੀ ਬਣਿਆ ਹੈਸਾਡਾ ਵਣ ਖੇਤਰ ਵੀ ਵਧ ਰਿਹਾ ਹੈਜੰਗਲੀ ਜੀਵਾਂ ਦੀ ਸੰਖਿਆ ਵਿੱਚ ਵੀ ਸਾਡੇ ਇੱਥੇ ਲਗਾਤਾਰ ਵਾਧਾ ਹੋ ਰਿਹਾ ਹੈ। 

ਭਾਰਤ ਹੁਣ ਦੁਨੀਆ ਦੇ ਨਾਲ ਆਪਣੀ ਭਾਗੀਦਾਰੀ ਨੂੰ ਹੋਰ ਜ਼ਿਆਦਾ ਵਧਾਉਣਾ ਚਾਹੁੰਦਾ ਹੈ। One Sun, One World, One Grid ਜਿਹੇ ਅਭਿਯਾਨ ਐਸੇ ਹੀ ਲਕਸ਼ਾਂ ਦੀ ਤਰਫ਼ ਸਾਡੇ ਸੰਕਲਪ ਨੂੰ ਮਜ਼ਬੂਤ ਕਰਦੇ ਹਨ। Coalition for Disaster Resilient Infrastructure ਇਸ ਦੇ ਨਿਰਮਾਣ ਦੀ ਅਗਵਾਈ ਕਰਕੇਭਾਰਤ ਵਾਤਾਵਰਣ ਸੁਰੱਖਿਆ ਦੇ ਪ੍ਰਤੀ ਆਪਣੀ ਅਵਧਾਰਨਾ ਤੋਂ ਦੁਨੀਆ ਨੂੰ ਅਵਗਤ (ਜਾਣੂ) ਕਰਾ ਚੁਕਿਆ ਹੈ। ਮਿਸ਼ਨ ਲਾਈਫ ਇਸ ਕੜੀ ਵਿੱਚ ਇੱਕ ਅਗਲਾ ਕਦਮ ਹੈ।

 ਸਾਥੀਓ

ਸੈਕ੍ਰੇਟਰੀ ਜਨਰਲ Antonio Guterres, ਮੇਰੀ ਇਸ ਬਾਤ ਨਾਲ ਸਹਿਮਤ ਹੋਣਗੇ ਕਿ ਜਦੋਂ ਵੀ ਭਾਰਤ ਅਤੇ ਸੰਯੁਕਤ ਰਾਸ਼ਟਰ ਨੇ ਮਿਲ ਕੇ ਕੰਮ ਕੀਤਾ ਹੈਦੁਨੀਆ ਨੂੰ ਬਿਹਤਰ ਬਣਾਉਣ ਦੇ ਨਵੇਂ ਰਸਤੇ ਮਿਲੇ ਹਨ। ਭਾਰਤ ਨੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਪ੍ਰਸਤਾਵ ਦਿੱਤਾ ਸੀਜਿਸ ਨੂੰ ਸੰਯੁਕਤ ਰਾਸ਼ਟਰ ਨੇ ਸਮਰਥਨ ਦਿੱਤਾ ਸੀ ਅਤੇ ਅੱਜ ਸੰਯੁਕਤ ਰਾਸ਼ਟਰ ਦੇ ਉਸ ਸਮਰਥਨ ਦੇ ਕਾਰਨ ਦੁਨੀਆ ਦੇ ਕਰੋੜਾਂ ਲੋਕਾਂ ਨੂੰ ਸਵਸਥ (ਤੰਦਰੁਸਤ) ਜੀਵਨ ਦੀ ਪ੍ਰੇਰਣਾ ਦਾ ਯੋਗ ਇੱਕ ਕਾਰਨ ਬਣ ਗਿਆ ਹੈ।

ਵੈਸੀ ਹੀ ਇੱਕ ਉਦਾਹਰਣ International Year of Millets ਦੀ ਹੈ। ਭਾਰਤ ਆਪਣੇ ਪਰੰਪਰਾਗਤ ਅਤੇ ਵਾਤਾਵਰਣ ਦੇ ਅਨੁਕੂਲਮੋਟੇ ਅਨਾਜ ਨਾਲ ਦੁਨੀਆ ਨੂੰ ਜੋੜਨਾ ਚਾਹੁੰਦਾ ਸੀ। ਸੰਯੁਕਤ ਰਾਸ਼ਟਰ ਨੇ ਇਸ ਦਾ ਵੀ ਸਮਰਥਨ ਕੀਤਾ । ਅਸੀਂ ਅਗਲੇ ਸਾਲ International Year of Millets ਮਨਾਉਣ ਵਾਲੇ ਹਾਂਲੇਕਿਨ ਹੁਣ ਵੀ ਦੁਨੀਆ ਭਰ ਵਿੱਚ ਇਸ ਦੀ ਚਰਚਾ ਪ੍ਰਾਰੰਭ ਹੋ ਚੁੱਕੀ ਹੈ। 

ਮੈਨੂੰ ਵਿਸ਼ਵਾਸ ਹੈ ਕਿ ਸੰਯੁਕਤ ਰਾਸ਼ਟਰ ਦੇ ਸਮਰਥਨ ਤੋਂ ਮਿਸ਼ਨ ਲਾਈਫ ਨੂੰ ਵਿਸ਼ਵ ਦੇ ਹਰ ਕੋਨੇਹਰ ਦੇਸ਼ਹਰ ਨਾਗਰਿਕ ਤੱਕ ਪਹੁੰਚਾਉਣ ਵਿੱਚ ਬਹੁਤ ਬੜੀ ਸਫ਼ਲਤਾ ਮਿਲੇਗੀ। ਸਾਨੂੰ ਇਸ ਮੰਤਰ ਨੂੰ ਯਾਦ ਰੱਖਣਾ ਹੈ - – प्रकृति रक्षति रक्षिता  ਅਰਥਾਤਜੋ ਪ੍ਰਕ੍ਰਿਤੀ ਦੀ ਰੱਖਿਆ ਕਰਦੇ ਹਨਪ੍ਰਕ੍ਰਿਤੀ ਉਨ੍ਹਾਂ ਦੀ ਰੱਖਿਆ ਕਰਦੀ ਹੈ। ਮੈਨੂੰ ਵਿਸ਼ਵਾਸ ਹੈਇਸੇ ਮਿਸ਼ਨ ਲਾਈਫ ’ਤੇ ਚਲਦੇ ਹੋਏ ਇੱਕ ਬਿਹਤਰ ਦੁਨੀਆ ਦਾ ਨਿਰਮਾਣ ਕਰ ਪਾਵਾਂਗੇ। ਆਪ ਸਭ ਦਾ ਇੱਕ ਵਾਰ ਫਿਰ ਮੈਂ ਆਭਾਰ ਵਿਅਕਤ ਕਰਦਾ ਹਾਂ ਅਤੇ ਯੂਐੱਨ ਦੇ ਇਸ ਸਮਰਥਨ ਦੇ ਲਈ ਮੈਂ ਫਿਰ ਤੋਂ ਇੱਕ ਵਾਰ ਹਿਰਦੇ ਤੋਂ ਧੰਨਵਾਦ ਕਰਦੇ ਹਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਧੰਨਵਾਦ।

 

****


ਡੀਐੱਸ/ਵੀਜੇ/ਡੀਕੇ


(Release ID: 1870126) Visitor Counter : 112