ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ 19 ਅਕਤੂਬਰ ਨੂੰ ਚਾਂਦਨੀ ਚੌਕ ਤੋਂ ਸਵੱਛ ਭਾਰਤ 2022 ਤਹਿਤ ਮੈਗਾ ਸਵੱਛਤਾ ਅਭਿਆਨ ਦਾ ਉਦਘਾਟਨ ਕਰਨਗੇ
ਸਵੱਛ ਭਾਰਤ 2022 ਤਹਿਤ ਹੁਣ ਤੱਕ ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ 60 ਲੱਖ ਕਿਲੋਗ੍ਰਾਮ ਤੋਂ ਵੱਧ ਕਚਰਾ ਇਕੱਠਾ ਕੀਤਾ ਜਾ ਚੁੱਕਾ ਹੈ
Posted On:
18 OCT 2022 10:54AM by PIB Chandigarh
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ 19 ਅਕਤੂਬਰ 2022 ਨੂੰ ਚਾਂਦਨੀ ਚੌਕ, ਦਿੱਲੀ ਤੋਂ ਸਵੱਛ ਭਾਰਤ 2022 ਦੇ ਤਹਿਤ ਮੈਗਾ ਸਵੱਛਤਾ ਡ੍ਰਾਈਵ ਦੀ ਸ਼ੁਰੂਆਤ ਕਰਨਗੇ। ਇਸੇ ਤਰ੍ਹਾਂ ਦਾ ਸਵੱਛਤਾ ਅਭਿਆਨ 19 ਅਕਤੂਬਰ 2022 ਨੂੰ ਦੇਸ਼ ਭਰ ਦੇ ਸਾਰੇ ਪਿੰਡਾਂ ਵਿੱਚ ਚਲਾਇਆ ਜਾਵੇਗਾ। ਇਸਦਾ ਉਦੇਸ਼ ਯੁਵਾ ਮਾਮਲਿਆਂ ਦੇ ਵਿਭਾਗ ਅਤੇ ਇਸ ਦੀਆਂ ਐੱਨਵਾਈਕੇਐੱਸ ਅਤੇ ਐੱਨਐੱਸਐੱਸ ਜਿਹੀਆਂ ਸੰਬੰਧਿਤ ਸੰਸਥਾਵਾਂ ਦੁਆਰਾ ਸਵੱਛ ਭਾਰਤ 2022 ਦੇ ਪ੍ਰਯਤਨਾਂ ਨੂੰ ਮਜ਼ਬੂਤ ਕਰਨਾ ਹੈ ਅਤੇ ਦੇਸ਼ ਭਰ ਦੇ ਸਾਰੇ ਪਿੰਡਾਂ ਵਿੱਚ ਇਹੋ ਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਮੁਹਿੰਮ ਵਿੱਚ ਜਨ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨਾ ਹੈ।
ਇੱਕ ਨਿਮਰ ਸ਼ੁਰੂਆਤ ਮਹਾਨ ਪਰਿਵਰਤਨ ਅਤੇ ਵੱਡੀ ਤਬਦੀਲੀ ਦੀ ਅਗਵਾਈ ਕਰ ਸਕਦੀ ਹੈ। ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਮਨਾਉਣ ਲਈ ਯੁਵਾ ਮਾਮਲਿਆਂ ਦੇ ਵਿਭਾਗ ਦੁਆਰਾ ਸ਼ੁਰੂ ਕੀਤਾ ਗਿਆ ਸਵੱਛ ਭਾਰਤ ਪ੍ਰੋਗਰਾਮ ਇਸ ਗੱਲ ਦੀ ਗਵਾਹੀ ਭਰਦਾ ਹੈ।
ਮਹਿਜ਼ 17 ਦਿਨ ਪਹਿਲਾਂ, ਇੱਕ ਮਹੀਨੇ ਦੀ ਮਿਆਦ ਵਿੱਚ ਇੱਕ ਕਰੋੜ ਕਿਲੋਗ੍ਰਾਮ ਕਚਰਾ ਇਕੱਠਾ ਕਰਨ ਦੇ ਉਦੇਸ਼ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ। ਹੁਣ ਤੱਕ, ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਤੋਂ ਨੌਜਵਾਨਾਂ ਅਤੇ ਹਰ ਵਰਗ ਦੇ ਲੋਕਾਂ ਦੇ ਭਰਵੇਂ ਸਹਿਯੋਗ ਅਤੇ ਹੁੰਗਾਰੇ ਨਾਲ 60 ਲੱਖ ਕਿਲੋਗ੍ਰਾਮ ਤੋਂ ਵੱਧ ਕਚਰਾ ਇਕੱਠਾ ਕੀਤਾ ਜਾ ਚੁੱਕਾ ਹੈ।
ਇਹ ਇੱਕ ਕਿਸਮ ਦਾ ਟ੍ਰੈਂਡ ਸੈੱਟਰ ਹੈ। ਲੋਕ ਖਾਸ ਤੌਰ 'ਤੇ ਨੌਜਵਾਨ ਆਪਣੇ ਪਿਛੋਕੜ ਅਤੇ ਸਬੰਧਤਾ ਦੇ ਬਾਵਜੂਦ ਨਾ ਸਿਰਫ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਨ ਬਲਕਿ ਸਵੈਇੱਛਤ ਤੌਰ 'ਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਦੂਜਿਆਂ ਨੂੰ ਪ੍ਰੇਰਿਤ ਕਰਨ ਅਤੇ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
ਸਵੱਛਤਾ ਅਭਿਆਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ 2014 ਦੌਰਾਨ ਕੀਤੀ ਗਈ ਸੀ ਅਤੇ ਉਦੋਂ ਤੋਂ ਇਸ ਸਬੰਧ ਵਿੱਚ ਮਹੱਤਵਪੂਰਨ ਪ੍ਰਗਤੀ ਦੇਖੀ ਜਾ ਸਕਦੀ ਹੈ। ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਦੁਆਰਾ ਨਵੇਂ ਸਿਰੇ ਤੋਂ ਫੋਕਸ ਅਤੇ ਵਚਨਬੱਧਤਾ ਨਾਲ ਚਲਾਈ ਗਈ ਪਹਿਲ ਦੀ ਨਿਰੰਤਰਤਾ ਹੈ।
ਯੁਵਾ ਕੇਂਦਰਿਤ ਮਾਡਲ ਦੇ ਨਾਲ ਸਵੱਛ ਭਾਰਤ ਨੇ ਪ੍ਰੋਗਰਾਮ ਦੀ ਵਿਜ਼ੂਅਲਾਈਜ਼ੇਸ਼ਨ, ਲੋਕਾਂ ਦੀ ਲਾਮਬੰਦੀ ਅਤੇ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਚਲਾਉਣ ਵਿੱਚ ਨੌਜਵਾਨਾਂ ਲਈ ਕੇਂਦਰੀ ਭੂਮਿਕਾ ਦੀ ਕਲਪਨਾ ਕੀਤੀ ਹੈ। ਹਾਸ਼ੀਏ ਤੋਂ ਬਾਹਰ ਨਿਕਲ ਕੇ ਨੌਜਵਾਨਾਂ ਦਾ ਵਿਕਾਸ ਦੀ ਮੁੱਖ ਧਾਰਾ ਵਿੱਚ ਆਉਣਾ ਦੇਸ਼ ਲਈ ਸ਼ੁਭ ਸੰਕੇਤ ਹੈ।
ਹਾਲਾਂਕਿ, ਪ੍ਰੋਗਰਾਮ ਦਾ ਫੋਕਸ ਬਿੰਦੂ ਪਿੰਡ ਹੈ ਪਰ ਆਬਾਦੀ ਦੇ ਖਾਸ ਹਿੱਸੇ ਜਿਵੇਂ ਕਿ ਧਾਰਮਿਕ ਸੰਸਥਾਵਾਂ, ਅਧਿਆਪਕ, ਕਾਰਪੋਰੇਟ ਸੰਸਥਾਵਾਂ, ਔਰਤਾਂ ਦੇ ਸਮੂਹ ਅਤੇ ਹੋਰ ਵੀ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਨ ਤਾਂ ਜੋ ਇਸ ਉਦੇਸ਼ ਲਈ ਆਪਣੀ ਇੱਕਜੁਟਤਾ ਦਰਸਾਈ ਜਾ ਸਕੇ ਅਤੇ ਇਸਨੂੰ ਸੱਚਮੁੱਚ ਇੱਕ ਜਨ-ਅੰਦੋਲਨ ਬਣਾਇਆ ਜਾ ਸਕੇ।
ਇਸੇ ਤਰ੍ਹਾਂ ਦੀਆਂ ਮੁਹਿੰਮਾਂ ਇਤਿਹਾਸਕ/ਪ੍ਰਸਿੱਧ ਸਥਾਨਾਂ ਅਤੇ ਟੂਰਿਸਟ ਸਥਾਨਾਂ, ਬੱਸ ਸਟੈਂਡਾਂ/ਰੇਲਵੇ ਸਟੇਸ਼ਨਾਂ, ਰਾਸ਼ਟਰੀ ਰਾਜਮਾਰਗਾਂ ਅਤੇ ਵਿਦਿਅਕ ਸੰਸਥਾਵਾਂ ਜਿਹੇ ਹੌਟਸਪੌਟਸ 'ਤੇ ਵੀ ਚਲਾਈਆਂ ਜਾ ਰਹੀਆਂ ਹਨ।
ਇਹ ਪ੍ਰੋਗਰਾਮ ਪੈਮਾਨੇ ਅਤੇ ਆਊਟਰੀਚ ਦੋਵਾਂ ਪੱਖੋਂ ਵਿਲੱਖਣ ਹੈ ਅਤੇ ਇਸ ਨੂੰ ਯੁਵਾ ਭਾਗੀਦਾਰੀ ਤੋਂ ਜਨ ਅੰਦੋਲਨ ਦੇ ਮਾਡਲ 'ਤੇ ਦਰਸਾਇਆ ਗਿਆ ਹੈ ਅਤੇ ਇਸ ਰਾਹੀਂ ਪ੍ਰੋਗਰਾਮ ਦੀ ਸਫਲਤਾ ਅਤੇ ਸਥਿਰਤਾ ਲਈ ਹਰੇਕ ਨਾਗਰਿਕ ਦੀ ਭੂਮਿਕਾ ਅਤੇ ਯੋਗਦਾਨ ਨੂੰ ਉਕਰਿਆ ਗਿਆ ਹੈ।
ਸਵੱਛ ਭਾਰਤ ਸਿਰਫ਼ ਇੱਕ ਪ੍ਰੋਗਰਾਮ ਨਹੀਂ ਹੈ, ਬਲਕਿ ਇਹ ਆਮ ਆਦਮੀ ਦੀਆਂ ਅਸਲ ਚਿੰਤਾਵਾਂ ਅਤੇ ਮੁੱਦੇ ਨੂੰ ਹੱਲ ਕਰਨ ਦੇ ਉਨ੍ਹਾਂ ਦੇ ਸੰਕਲਪ ਨੂੰ ਦਰਸਾਉਂਦਾ ਹੈ।
ਇਸ ਪਹਿਲ ਦਾ ਮੁੱਖ ਕਾਰਕ ਆਪਣੇ ਸਿਲੋਜ਼ ਨੂੰ ਭੁੱਲ ਕੇ ਸਾਰੇ ਹਿਤਧਾਰਕਾਂ ਵਿੱਚ ਸਹਿਯੋਗ ਅਤੇ ਤਾਲਮੇਲ ਰਿਹਾ ਹੈ। ਵੱਖ-ਵੱਖ ਵਿਭਾਗ/ਏਜੰਸੀਆਂ, ਸੀਬੀਓ’ਸ ਅਤੇ ਸਿਵਲ ਸੁਸਾਇਟੀ ਸੰਸਥਾਵਾਂ; ਇਹ ਸਾਰੇ ਸਿੰਗਲ ਯੂਜ਼ ਪਲਾਸਟਿਕ ਨੂੰ ਖ਼ਤਮ ਕਰਨ ਅਤੇ ਸਫਾਈ ਨੂੰ ਯਕੀਨੀ ਬਣਾਉਣ ਦੇ ਸਾਂਝੇ ਟੀਚੇ ਨੂੰ ਸਾਕਾਰ ਕਰਨ ਲਈ ਇਕੱਠੇ ਹੋ ਰਹੇ ਹਨ।
ਇਸ ਸਵੱਛ ਭਾਰਤ ਪਹਿਲ ਦੀ ਯਾਤਰਾ ਐੱਨਵਾਈਕੇਐੱਸ ਅਤੇ ਐੱਨਐੱਸਐੱਸ ਦੇ ਲੱਖਾਂ ਯੁਵਾ ਵਲੰਟੀਅਰਾਂ ਦੇ ਸਮਰਥਨ ਅਤੇ ਯੋਗਦਾਨ ਬਗੈਰ ਸੰਭਵ ਨਹੀਂ ਹੋਣੀ ਸੀ ਜੋ ਇਸ ਕਾਰਜ ਨੂੰ ਮਿਸ਼ਨਰੀ ਜੋਸ਼ ਨਾਲ ਲਗਾਤਾਰ ਅੱਗੇ ਵਧਾ ਰਹੇ ਹਨ। ਇੱਥੇ ਲੱਖਾਂ ਹੋਰ ਫੇਸਲੈੱਸ ਯੋਧੇ ਹਨ ਜੋ ਖੁਦ ਹੀ ਸਫਾਈ ਮੁਹਿੰਮ ਵਿੱਚ ਸ਼ਾਮਲ ਹੋਏ ਅਤੇ ਬਿਨਾਂ ਸਿਰਲੇਖ ਅਤੇ ਮਾਲਕੀ ਦੇ ਯੋਗਦਾਨ ਪਾਇਆ। ਉਹ ਇਸ ਮੁਹਿੰਮ ਦੇ ਅਸਲੀ ਨਾਇਕ ਹਨ।
********
ਐੱਨਬੀ/ਓਏ
(Release ID: 1868942)
Visitor Counter : 168
Read this release in:
Odia
,
English
,
Urdu
,
Marathi
,
Hindi
,
Bengali
,
Gujarati
,
Tamil
,
Telugu
,
Kannada
,
Malayalam