ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਗੁਜਰਾਤ ਵਿੱਚ ਪੀਐੱਮਜੇਏਵਾਈ-ਐੱਮਏ ਯੋਜਨਾ ਆਯੁਸ਼ਮਾਨ ਕਾਰਡਾਂ ਦੀ ਵੰਡ ਦੀ ਸ਼ੁਰੂਆਤ ਕਰਨਗੇ

Posted On: 16 OCT 2022 12:41PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 17 ਅਕਤੂਬਰ ਨੂੰ ਸ਼ਾਮ 4 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਵਿੱਚ ਪੀਐੱਮਜੇਏਵਾਈ-ਐੱਮਏ ਯੋਜਨਾ ਆਯੁਸ਼ਮਾਨ ਕਾਰਡਾਂ ਦੀ ਵੰਡ ਦੀ ਸ਼ੁਰੂਆਤ ਕਰਨਗੇ। 

 

ਗੁਜਰਾਤ ਦੇ ਉਸ ਸਮੇਂ ਦੇ ਮੁੱਖ ਮੰਤਰੀ ਹੋਣ ਦੇ ਨਾਤੇ, ਪ੍ਰਧਾਨ ਮੰਤਰੀ ਨੇ ਗ਼ਰੀਬ ਨਾਗਰਿਕਾਂ ਨੂੰ ਮੈਡੀਕਲ ਇਲਾਜ ਅਤੇ ਬਿਮਾਰੀ ਦੇ ਘਾਤਕ ਖਰਚਿਆਂ ਤੋਂ ਬਚਾਉਣ ਲਈ 2012 ਵਿੱਚ "ਮੁਖਯਮੰਤਰੀ ਅੰਮ੍ਰਿਤਮ (ਐੱਮਏ)" ਯੋਜਨਾ ਸ਼ੁਰੂ ਕੀਤੀ ਸੀ।  ਸਾਲ 2014 ਵਿੱਚ, "ਐੱਮਏ" ਸਕੀਮ ਦਾ ਵਿਸਤਾਰ ਉਨ੍ਹਾਂ ਪਰਿਵਾਰਾਂ ਨੂੰ ਕਵਰ ਕਰਨ ਲਈ ਕੀਤਾ ਗਿਆ ਸੀ ਜਿਨ੍ਹਾਂ ਦੀ ਸਾਲਾਨਾ ਆਮਦਨ ਸੀਮਾ 4 ਲੱਖ ਰੁਪਏ ਹੈ। ਬਾਅਦ ਵਿੱਚ, ਕਈ ਹੋਰ ਸਮੂਹਾਂ ਨੂੰ ਵੀ ਕਵਰ ਕਰਨ ਲਈ ਇਸ ਸਕੀਮ ਦਾ ਵਿਸਤਾਰ ਕੀਤਾ ਗਿਆ। ਯੋਜਨਾ ਨੂੰ ਮੁਖਯਮੰਤਰੀ ਅੰਮ੍ਰਿਤਮ ਵਾਤਸਲਯ (ਐੱਮਏਵੀ) ਯੋਜਨਾ ਦੇ ਰੂਪ ਵਿੱਚ ਦੁਬਾਰਾ ਬ੍ਰਾਂਡ ਕੀਤਾ ਗਿਆ ਸੀ।

 

ਯੋਜਨਾ ਦੀ ਸਫ਼ਲਤਾ ਦੇ ਤਜ਼ਰਬੇ ਤੋਂ ਆਕਰਸ਼ਿਤ ਹੋ ਕੇ, ਪ੍ਰਧਾਨ ਮੰਤਰੀ ਨੇ 2018 ਵਿੱਚ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਦੀ ਸ਼ੁਰੂਆਤ ਕੀਤੀ - ਜੋ ਕਿ ਪਰਿਵਾਰ ਦੇ ਆਕਾਰ ਅਤੇ ਉਮਰ 'ਤੇ ਕਿਸੇ ਸੀਮਾ ਤੋਂ ਬਿਨਾਂ ਪ੍ਰਾਇਮਰੀ, ਸੈਕੰਡਰੀ ਅਤੇ ਤੀਸਰੇ ਦਰਜੇ ਦੀ ਦੇਖਭਾਲ਼ ਲਈ ਹਸਪਤਾਲ ਵਿੱਚ ਭਰਤੀ ਹੋਣ ਲਈ 5 ਲੱਖ ਰੁਪਏ ਪ੍ਰਤੀ ਪਰਿਵਾਰ ਪ੍ਰਤੀ ਸਾਲ ਤੱਕ ਦੀ ਕਵਰੇਜ ਪ੍ਰਦਾਨ ਕਰਨ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਹੈ। ਏਬੀ-ਪੀਐੱਮਜੇਏਵਾਈ ਦੀ ਸ਼ੁਰੂਆਤ ਦੇ ਨਾਲ, ਗੁਜਰਾਤ ਨੇ 2019 ਵਿੱਚ ਏਬੀ-ਪੀਐੱਮ-ਜੇਏਵਾਈ ਯੋਜਨਾ ਦੇ ਨਾਲ ਐੱਮਏ/ਐੱਮਏਵੀ ਯੋਜਨਾ ਨੂੰ ਪੀਐੱਮਜੇਏਵਾਈ-ਐੱਮਏ ਯੋਜਨਾ ਨਾਮ ਨਾਲ ਏਕੀਕ੍ਰਿਤ ਕੀਤਾ ਅਤੇ ਐੱਮਏ/ਐੱਮਏਵੀ ਅਤੇ ਏਬੀ-ਪੀਐੱਮਜੇਏਵਾਈ ਦੇ ਤਹਿਤ ਲਾਭਾਰਥੀ ਕੋ-ਬ੍ਰਾਂਡਡ ਪੀਐੱਮਜੇਏਵਾਈ-ਐੱਮਏ ਕਾਰਡਾਂ ਲਈ ਪਾਤਰ ਬਣ ਗਏ। 

 

ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਇਨ੍ਹਾਂ ਕਾਰਡਾਂ ਦੀ ਵੰਡ ਦੀ ਸ਼ੁਰੂਆਤ ਕਰਨਗੇ, ਜਿਸ ਤੋਂ ਬਾਅਦ ਲਾਭਾਰਥੀਆਂ ਦੀ ਈ-ਕੇਵਾਈਸੀ ਕਰਨ ਤੋਂ ਬਾਅਦ, ਰਾਸ਼ਟਰੀ ਸਿਹਤ ਅਥਾਰਟੀ ਦੁਆਰਾ ਸੂਚੀਬੱਧ ਏਜੰਸੀਆਂ ਦੁਆਰਾ, ਪੂਰੇ ਗੁਜਰਾਤ ਵਿੱਚ ਸਾਰੇ ਲਾਭਾਰਥੀਆਂ ਨੂੰ ਪ੍ਰਿੰਟ ਕੀਤੇ 50 ਲੱਖ ਰੰਗਦਾਰ ਆਯੁਸ਼ਮਾਨ ਕਾਰਡ ਉਨ੍ਹਾਂ ਦੇ ਘਰ-ਘਰ ਜਾ ਕੇ ਵੰਡੇ ਜਾਣਗੇ। 

 

 **********

 

 

ਡੀਐੱਸ/ਐੱਲਪੀ/ਏਕੇ



(Release ID: 1868411) Visitor Counter : 89