ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਬਲਕ ਡਰੱਗ ਪਾਰਕ ਦਾ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ ਨੇ ਆਈਆਈਆਈਟੀ ਊਨਾ ਰਾਸ਼ਟਰ ਨੂੰ ਸਮਰਪਿਤ ਕੀਤਾ

“ਬਲਕ ਡਰੱਗ ਪਾਰਕ ਅਤੇ ਵੰਦੇ ਭਾਰਤ ਟ੍ਰੇਨ ਹਿਮਾਚਲ ਪ੍ਰਦੇਸ਼ ਪ੍ਰਤੀ ਸਾਡੇ ਪਿਆਰ ਅਤੇ ਸਮਰਪਣ ਦੇ ਪ੍ਰਤੀਕ ਹਨ”

"ਡਬਲ ਇੰਜਣ ਵਾਲੀ ਸਰਕਾਰ ਪੂਰੇ ਹਿਮਾਚਲ ਪ੍ਰਦੇਸ਼ ਵਿੱਚ ਰੇਲ ਸੰਪਰਕ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ"

"ਨਵਾਂ ਭਾਰਤ ਅਤੀਤ ਦੀਆਂ ਚੁਣੌਤੀਆਂ ਨੂੰ ਪਾਰ ਕਰ ਰਿਹਾ ਹੈ ਅਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ"

"ਸਾਡੀ ਸਰਕਾਰ 21ਵੀਂ ਸਦੀ ਦੇ ਭਾਰਤ ਦੀਆਂ ਉਮੀਦਾਂ ਨੂੰ ਪੂਰਾ ਕਰ ਰਹੀ ਹੈ"

"ਪਹਿਲਾਂ ਹਿਮਾਚਲ ਨੂੰ ਉਸਦੀ ਤਾਕਤ ਲਈ ਘੱਟ ਅਤੇ ਸੰਸਦੀ ਸੀਟਾਂ ਦੀ ਗਿਣਤੀ ਦੇ ਅਧਾਰ 'ਤੇ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਸੀ"

"ਅਸੀਂ ਨਾ ਸਿਰਫ ਪਿਛਲੀਆਂ ਸਰਕਾਰਾਂ ਵਲੋਂ ਛੱਡੇ ਗਏ ਵਿਕਾਸ ਦੇ ਪਾੜੇ ਨੂੰ ਭਰ ਰਹੇ ਹਾਂ ਬਲਕਿ ਰਾਜ ਲਈ ਬੁਨਿਆਦ ਦੇ ਮਜ਼ਬੂਤ ਥੰਮ੍ਹ ਵੀ ਬਣਾ ਰਹੇ ਹਾਂ"

“ਪੂਰੀ ਦੁਨੀਆ ਨੇ ਹਿਮਾਚਲ ਪ੍ਰਦੇਸ਼ ਵਿੱਚ ਬਣੀਆਂ ਦਵਾਈਆਂ ਦੀ ਤਾਕਤ ਦੇਖੀ”

“ਹਿਮਾਚਲ ਨੂੰ ਆਈਆਈਟੀ, ਆਈਆਈਆਈਟੀ ਆਈਆਈਐੱਮ ਅਤੇ ਏਮਸ ਪ੍ਰਾਪਤ ਕਰਨ ਲਈ ਡਬਲ ਇੰਜਣ ਸਰਕਾਰ ਦਾ ਇੰਤਜ਼ਾਰ ਕਰਨਾ ਪਿਆ”

"ਮੇਰਾ ਮੰਨਣਾ ਹੈ ਕਿ ਹਿਮਾਚਲ ਦੇ ਵਿਕਾਸ ਦਾ ਸੁਨਹਿਰੀ ਦੌਰ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਵਿੱਚ ਸ਼ੁਰੂ ਹੋਣ ਵਾਲਾ ਹੈ"

Posted On: 13 OCT 2022 11:51AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਊਨਾ ਵਿੱਚ ਬਲਕ ਡਰੱਗ ਪਾਰਕ ਦਾ ਨੀਂਹ ਪੱਥਰ ਰੱਖਿਆ ਅਤੇ ਇੰਡੀਅਨ ਇੰਸਟੀਟਿਊਟ ਆਵ੍ ਇਨਫਰਮੇਸ਼ਨ ਟੈਕਨੋਲੋਜੀ (ਆਈਆਈਆਈਟੀ) ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਤੋਂ ਪਹਿਲਾਂਪ੍ਰਧਾਨ ਮੰਤਰੀ ਨੇ ਅੱਜ ਊਨਾ ਦੇ ਅੰਬ ਅੰਦੌਰਾ ਤੋਂ ਨਵੀਂ ਦਿੱਲੀ ਤੱਕ ਨਵੀਂ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀਸਿੱਖ ਧਰਮ ਦੇ ਗੁਰੂਆਂ ਅਤੇ ਮਾਂ ਚਿੰਤਪੁਰਨੀ ਨੂੰ ਨਮਨ ਕਰਦਿਆਂ ਕੀਤੀ ਅਤੇ ਧਨਤੇਰਸ ਅਤੇ ਦੀਵਾਲੀ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਲਈ ਤੋਹਫ਼ੇ ਭੇਂਟ ਕਰਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਹਿਮਾਚਲ ਪ੍ਰਦੇਸ਼ ਨਾਲ ਆਪਣੀ ਸਾਂਝ ਨੂੰ ਯਾਦ ਕਰਦੇ ਹੋਏਪ੍ਰਧਾਨ ਮੰਤਰੀ ਨੇ ਇਸ ਦੀ ਕੁਦਰਤੀ ਸੁੰਦਰਤਾ 'ਤੇ ਟਿੱਪਣੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਮਾਂ ਚਿੰਤਪੁਰਨੀ ਅੱਗੇ ਆਪਣਾ ਸਿਰ ਝੁਕਾਉਣ ਦਾ ਸੁਭਾਗ ਮਿਲਿਆ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਉਦਯੋਗੀਕਰਣ ਲਈ ਇਹ ਬਹੁਤ ਵੱਡਾ ਦਿਨ ਹੈ ਅਤੇ ਰਾਜ ਦੀ ਆਪਣੀ ਯਾਤਰਾ ਦਾ ਮੁੱਖ ਫੋਕਸ ਸੰਪਰਕ ਅਤੇ ਸਿੱਖਿਆ ਦਾ ਜ਼ਿਕਰ ਕੀਤਾ। ਉਨ੍ਹਾਂ ਅੱਗੇ ਕਿਹਾ, “ਅੱਜ ਇੱਥੇ ਊਨਾ ਵਿਖੇ ਦੇਸ਼ ਦੇ ਦੂਜੇ ਬਲਕ ਡਰੱਗ ਪਾਰਕ ਦਾ ਕੰਮ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਕਿਹਾ, "ਹਿਮਾਚਲ ਪ੍ਰਦੇਸ਼ ਵਿੱਚ ਅੱਜ ਵੱਖ-ਵੱਖ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ ਜਾਂ ਉਨ੍ਹਾਂ ਦੇ ਨੀਂਹ ਪੱਥਰ ਰੱਖੇ ਗਏ ਹਨ। ਇਸ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ।" ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹਿਮਾਚਲ ਨੂੰ ਬਲਕ ਡਰੱਗ ਪਾਰਕ ਬਣਾਉਣ ਲਈ ਰਾਜਾਂ ਵਿੱਚੋਂ ਇੱਕ ਵਜੋਂ ਚੁਣਿਆ ਗਿਆ ਹੈ। ਉਨ੍ਹਾਂ ਕਿਹਾ, “ਬਲਕ ਡਰੱਗ ਪਾਰਕ ਲਈ ਸਿਰਫ ਤਿੰਨ ਰਾਜਾਂ ਵਿੱਚੋਂ ਇੱਕ ਵਜੋਂ ਚੁਣਿਆ ਜਾਣਾ ਰਾਜ ਲਈ ਇੱਕ ਮਹੱਤਵਪੂਰਨ ਫੈਸਲਾ ਹੈ ਅਤੇ ਇਹ ਰਾਜ ਲਈ ਸਾਡੇ ਪਿਆਰ ਅਤੇ ਸਮਰਪਣ ਦਾ ਨਤੀਜਾ ਹੈ।" ਇਸੇ ਤਰ੍ਹਾਂ ਵੰਦੇ ਭਾਰਤ ਨੂੰ ਹਿਮਾਚਲ ਪ੍ਰਦੇਸ਼ ਵਿੱਚ ਲਿਆਉਣ ਦਾ ਫੈਸਲਾ ਵੀ ਦਰਸਾਉਂਦਾ ਹੈ ਕਿ ਸਰਕਾਰ ਰਾਜ ਨੂੰ ਕੀ ਤਰਜੀਹ ਦਿੰਦੀ ਹੈ। ਊਨਾ ਦੱਸਿਆ ਕਿ ਸੂਬੇ ਦੀਆਂ ਪਿਛਲੀਆਂ ਪੀੜ੍ਹੀਆਂ ਨੇ ਰੇਲਗੱਡੀ ਵੀ ਨਹੀਂ ਦੇਖੀ ਸੀ ਅਤੇ ਅੱਜ ਹਿਮਾਚਲ ਪ੍ਰਦੇਸ਼ ਕੋਲ ਸਭ ਤੋਂ ਉੱਨਤ ਰੇਲ ਗੱਡੀਆਂ ਹਨ। ਉਨ੍ਹਾਂ ਇਸ ਗੱਲ 'ਤੇ ਤਸੱਲੀ ਪ੍ਰਗਟਾਈ ਕਿ ਕਿਵੇਂ ਡਬਲ ਇੰਜਣ ਵਾਲੀ ਸਰਕਾਰ ਲੋਕਾਂ ਦੀ ਤਰੱਕੀ ਲਈ ਕੰਮ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਦੀਆਂ ਪਿਛਲੀਆਂ ਸਰਕਾਰਾਂ ਨੇ ਹਿਮਾਚਲ ਪ੍ਰਦੇਸ਼ ਦੇ ਨਾਗਰਿਕਾਂ ਦੀਆਂ ਜਰੂਰਤਾਂ  ਅਤੇ ਇੱਛਾਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ, "ਇਹ ਸਾਡੀਆਂ ਮਾਵਾਂ ਅਤੇ ਭੈਣਾਂ ਨੇ ਅਜਿਹੀ ਸਥਿਤੀ ਦਾ ਸਭ ਤੋਂ ਵੱਧ ਦੁੱਖ ਝੱਲਿਆ ਹੈ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਂ ਹੁਣ ਬਿਹਤਰ ਲਈ ਬਦਲ ਗਿਆ ਹੈ ਅਤੇ ਮੌਜੂਦਾ ਸਰਕਾਰ ਨਾ ਸਿਰਫ਼ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈਸਗੋਂ ਪੂਰੀ ਲਗਨ ਅਤੇ ਤਾਕਤ ਨਾਲ ਉਨ੍ਹਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਦਾ ਟੀਚਾ ਵੀ ਮਿੱਥ ਰਹੀ ਹੈ। ਉਨ੍ਹਾਂ ਅੱਗੇ ਕਿਹਾ, “ਅਸੀਂ ਨਾ ਸਿਰਫ ਪਿਛਲੀਆਂ ਸਰਕਾਰਾਂ ਵਲੋਂ ਛੱਡੇ ਗਏ ਵਿਕਾਸ ਦੇ ਪਾੜੇ ਨੂੰ ਭਰ ਰਹੇ ਹਾਂ ਬਲਕਿ ਰਾਜ ਲਈ ਬੁਨਿਆਦ ਦੇ ਮਜ਼ਬੂਤ ਥੰਮ ਵੀ ਬਣਾ ਰਹੇ ਹਾਂ।"

ਪ੍ਰਧਾਨ ਮੰਤਰੀ ਨੇ ਧਿਆਨ ਦਿਵਾਇਆ ਕਿ ਪਿਛਲੀ ਸਦੀ ਦੇ ਸ਼ੁਰੂ ਵਿੱਚ ਬਹੁਤ ਸਾਰੇ ਦੇਸ਼ ਅਤੇ ਇੱਥੋਂ ਤੱਕ ਕਿ ਗੁਜਰਾਤ ਵਰਗੇ ਕੁਝ ਰਾਜ ਆਪਣੇ ਨਾਗਰਿਕਾਂ ਨੂੰ ਪਖਾਨੇਗ੍ਰਾਮੀਣ ਸੜਕਾਂ ਅਤੇ ਆਧੁਨਿਕ ਸਿਹਤ ਸੰਭਾਲ ਵਰਗੀਆਂ ਬੁਨਿਆਦੀ ਸੁਵਿਧਾਵਾਂ ਪ੍ਰਦਾਨ ਕਰਨ ਵਿੱਚ ਕਾਮਯਾਬ ਰਹੇ। ਉਨ੍ਹਾਂ ਕਿਹਾ, “ਭਾਰਤ ਵਿੱਚਹਾਲਾਂਕਿਪਿਛਲੀ ਸਰਕਾਰ ਨੇ ਆਮ ਲੋਕਾਂ ਲਈ ਇਸ ਬੁਨਿਆਦੀ ਦੇਖਭਾਲ ਨੂੰ ਵੀ ਮੁਸ਼ਕਲ ਬਣਾ ਦਿੱਤਾ ਸੀ। ਪਹਾੜੀ ਖੇਤਰ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਮੈਂ ਇੱਥੇ ਰਹਿੰਦਿਆਂ ਇਸ ਨੂੰ ਨੇੜਿਓਂ ਮਹਿਸੂਸ ਕੀਤਾ।" ਉਨ੍ਹਾਂ ਅੱਗੇ ਕਿਹਾ, “ਨਵਾਂ ਭਾਰਤ ਅਤੀਤ ਦੀਆਂ ਚੁਣੌਤੀਆਂ ਨੂੰ ਪਾਰ ਕਰ ਰਿਹਾ ਹੈ ਅਤੇ ਤੇਜ਼ੀ ਨਾਲ ਵਧ ਰਿਹਾ ਹੈ। ਪਿਛਲੀ ਸਦੀ ਵਿੱਚ ਜਿਹੜੀਆਂ ਸਹੂਲਤਾਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਸਨਉਹ ਹੁਣ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਅਸੀਂ 20ਵੀਂ ਸਦੀ ਦੀਆਂ ਸਹੂਲਤਾਂ ਪ੍ਰਾਪਤ ਕਰਾਂਗੇ ਅਤੇ ਹਿਮਾਚਲ ਪ੍ਰਦੇਸ਼ ਨੂੰ 21ਵੀਂ ਸਦੀ ਦੀਆਂ ਆਧੁਨਿਕ ਸਹੂਲਤਾਂ ਨਾਲ ਜੋੜਾਂਗੇ। ਉਨ੍ਹਾਂ ਕਿਹਾ ਕਿ ਗ੍ਰਾਮੀਣ ਸੜਕਾਂ ਦੁੱਗਣੀ ਰਫ਼ਤਾਰ ਨਾਲ ਬਣਾਈਆਂ ਜਾ ਰਹੀਆਂ ਹਨ ਅਤੇ ਬਰਾਡਬੈਂਡ ਕਨੈਕਟੀਵਿਟੀ ਗ੍ਰਾਮ ਪੰਚਾਇਤਾਂ ਤੱਕ ਪਹੁੰਚਾਈ ਜਾ ਰਹੀ ਹੈ। "ਸਾਡੀ ਸਰਕਾਰ 21ਵੀਂ ਸਦੀ ਦੇ ਭਾਰਤ ਦੀਆਂ ਆਸਾਂ ਨੂੰ ਪੂਰਾ ਕਰ ਰਹੀ ਹੈ।"

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਨੇ ਭਾਰਤ ਨੂੰ ਵਿਸ਼ਵ ਵਿੱਚ ਨੰਬਰ ਇੱਕ ਦਵਾਈ ਨਿਰਮਾਤਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਇਸ ਦੀਆਂ ਸੰਭਾਵਨਾਵਾਂ ਹੋਰ ਵਧਣ ਵਾਲੀਆਂ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਪੂਰੀ ਦੁਨੀਆ ਨੇ ਹਿਮਾਚਲ ਪ੍ਰਦੇਸ਼ ਵਿੱਚ ਬਣੀਆਂ ਦਵਾਈਆਂ ਦੀ ਤਾਕਤ ਦੇਖੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਜਦੋਂ ਦਵਾਈਆਂ ਬਣਾਉਣ ਲਈ ਕੱਚਾ ਮਾਲ ਹਿਮਾਚਲ ਪ੍ਰਦੇਸ਼ ਵਿੱਚ ਪੈਦਾ ਹੋਵੇਗਾਭਾਰਤ ਦੀ ਦੂਜੇ ਦੇਸ਼ਾਂ 'ਤੇ ਨਿਰਭਰਤਾ ਕਾਫੀ ਘੱਟ ਜਾਵੇਗੀ। ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਸਰਕਾਰ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਜਨ ਔਸ਼ਧੀ ਕੇਂਦਰ ਰਾਹੀਂ ਗਰੀਬਾਂ ਅਤੇ ਜਰੂਰਤਾਂ ਲਈ ਪੰਜ ਲੱਖ ਰੁਪਏ ਤੱਕ ਦਾ ਮੁਫਤ ਇਲਾਜ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਧਿਆਨ ਦਵਾਇਆ, “ਬਲਕ ਡਰੱਗ ਪਾਰਕ ਲੋਕਾਂ ਨੂੰ ਮਿਆਰੀ ਅਤੇ ਸਸਤੀ ਡਾਕਟਰੀ ਦੇਖਭਾਲ ਪ੍ਰਦਾਨ ਕਰਨ ਲਈ ਸਰਕਾਰ ਦੀ ਮੁਹਿੰਮ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ।"  ਸ਼੍ਰੀ ਮੋਦੀ ਨੇ ਕਿਹਾ, "ਖੇਤੀ ਹੋਵੇ ਜਾਂ ਉਦਯੋਗਇਹ ਸੰਪਰਕ ਹੈ ਜੋ ਵਿਕਾਸ ਦੀ ਗਤੀ ਨੂੰ ਹੁਲਾਰਾ ਦਿੰਦਾ ਹੈ।" ਉਨ੍ਹਾਂ ਨੰਗਲ ਡੈਮ-ਤਲਵਾੜਾ ਰੇਲਵੇ ਲਾਈਨ ਦੀ ਉਦਾਹਰਨ ਦਿੱਤੀਜਿਸ ਨੂੰ 40 ਸਾਲ ਪਹਿਲਾਂ ਮਨਜ਼ੂਰੀ ਦਿੱਤੀ ਗਈ ਸੀ ਅਤੇ 40 ਸਾਲਾਂ ਤੱਕ ਜ਼ਮੀਨ 'ਤੇ ਕੋਈ ਪ੍ਰਗਤੀ ਨਹੀਂ ਹੋਈਜਦੋਂ ਤੱਕ ਮੌਜੂਦਾ ਸਰਕਾਰ ਨੇ ਇਸ ਨੂੰ ਸਹੀ ਤਰੀਕੇ ਨਾਲ ਨਹੀਂ ਕੀਤਾ।" ਡਬਲ-ਇੰਜਣ ਵਾਲੀ ਸਰਕਾਰ ਪੂਰੇ ਹਿਮਾਚਲ ਪ੍ਰਦੇਸ਼ ਵਿੱਚ ਰੇਲ ਸੰਪਰਕ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਦੇਸ਼ ਮੇਡ ਇਨ ਇੰਡੀਆ ਵੰਦੇ ਭਾਰਤ ਰੇਲ ਗੱਡੀਆਂ ਨਾਲ ਜੁੜਿਆ ਹੋਇਆ ਹੈ ਤਾਂ ਹਿਮਾਚਲ ਦੇਸ਼ ਦੇ ਮੋਹਰੀ ਰਾਜਾਂ ਵਿੱਚੋਂ ਇੱਕ ਬਣ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਵਾਅਦਿਆਂ ਨੂੰ ਪੂਰਾ ਕਰਨ ਅਤੇ ਸਮੇਂ ਤੋਂ ਪਹਿਲਾਂ ਪੂਰਾ ਕਰਨ ਦੀ ਨਵੀਂ ਕਾਰਜਸ਼ੈਲੀ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ, “ਪਹਿਲਾਂ ਦੇ ਸਮਿਆਂ ਦੇ ਉਲਟ ਜਦੋਂ ਹਿਮਾਚਲ ਨੂੰ ਇਸਦੀ ਤਾਕਤ ਦੇ ਅਧਾਰ 'ਤੇ ਘੱਟ ਅਤੇ ਇਸ ਦੀਆਂ ਸੰਸਦੀ ਸੀਟਾਂ ਦੀ ਗਿਣਤੀ ਦੇ ਅਧਾਰ 'ਤੇ ਜ਼ਿਆਦਾ ਸਮਝਿਆ ਜਾਂਦਾ ਸੀਰਾਜ ਵਿੱਚ ਵਿੱਦਿਅਕ ਸੰਸਥਾਵਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨਾਲ ਤੁਰੰਤ ਨਜਿੱਠਿਆ ਜਾ ਰਿਹਾ ਹੈ। ਹਿਮਾਚਲ ਨੂੰ ਆਈਆਈਟੀਆਈਆਈਆਈਟੀ ਆਈਆਈਐੱਮ ਅਤੇ ਏਮਸ ਪ੍ਰਾਪਤ ਕਰਨ ਲਈ ਡਬਲ ਇੰਜਣ ਸਰਕਾਰ ਦੀ ਉਡੀਕ ਕਰਨੀ ਪਈ। ਹਿਮਾਚਲ ਪ੍ਰਦੇਸ਼ ਵਿੱਚ ਸਿੱਖਿਆ ਖੇਤਰ ਨਾਲ ਸਬੰਧਤ ਪਹਿਲਕਦਮੀਆਂ ਦਾ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਊਨਾ ਵਿੱਚ ਆਈਆਈਆਈਟੀ ਦੀ ਸਥਾਈ ਇਮਾਰਤ ਨਾਲ ਵਿਦਿਆਰਥੀਆਂ ਨੂੰ ਵਧੇਰੇ ਰਾਹਤ ਮਿਲੇਗੀ। ਪ੍ਰਧਾਨ ਮੰਤਰੀ ਜਿਨ੍ਹਾਂ ਨੇ ਆਈਆਈਆਈਟੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਸੀਅੱਜ ਬਦਲਦੇ ਕਾਰਜ ਸੱਭਿਆਚਾਰ ਨੂੰ ਹੋਰ ਰੇਖਾਂਕਿਤ ਕਰਨ ਲਈ ਇਮਾਰਤ ਨੂੰ ਸਮਰਪਿਤ ਕਰ ਰਹੇ ਹਨ। ਉਨ੍ਹਾਂ ਮਹਾਮਾਰੀ ਦੀ ਚੁਣੌਤੀ ਦੇ ਬਾਵਜੂਦ ਇਸ ਨੂੰ ਸਮੇਂ ਸਿਰ ਪੂਰਾ ਕਰਨ ਲਈ ਪ੍ਰੋਜੈਕਟ ਵਿੱਚ ਸ਼ਾਮਲ ਲੋਕਾਂ ਦੀ ਸ਼ਲਾਘਾ ਕੀਤੀ।

ਦੇਸ਼ ਭਰ ਵਿੱਚ ਹੁਨਰ ਅਤੇ ਨਵਾਚਾਰੀ ਸੰਸਥਾਵਾਂ ਦੀ ਲੋੜ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੇ ਹੁਨਰ ਅਤੇ ਸਮਰੱਥਾ ਨੂੰ ਨਿਖਾਰਨਾ ਅੱਜ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਨੇ ਹਿਮਾਚਲ ਦੇ ਨੌਜਵਾਨਾਂ ਵੱਲੋਂ ਫੌਜ ਵਿੱਚ ਸੇਵਾ ਕਰਕੇ ਦੇਸ਼ ਦੀ ਸੁਰੱਖਿਆ ਵਿੱਚ ਨਵੇਂ ਪਹਿਲੂ ਸਿਰਜਣ ਵਿੱਚ ਪਾਏ ਯੋਗਦਾਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਅੱਗੇ ਕਿਹਾ, "ਹੁਣ ਵੱਖ-ਵੱਖ ਕਿਸਮਾਂ ਦੇ ਹੁਨਰ ਉਨ੍ਹਾਂ ਨੂੰ ਫੌਜ ਵਿੱਚ ਉੱਚ ਅਹੁਦਿਆਂ 'ਤੇ ਲਿਜਾਣ ਵਿੱਚ ਵੀ ਮਦਦ ਕਰਨਗੇ।"

ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸੁਪਨੇ ਅਤੇ ਸੰਕਲਪ ਬੇਮਿਸਾਲ ਹੁੰਦੇ ਹਨਤਾਂ ਯਤਨ ਵੀ ਉਹੋ ਜਿਹੇ ਕੀਤੇ ਜਾਂਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਦੇ ਮਾਡਲ ਵਿੱਚ ਅਜਿਹੀ ਕੋਸ਼ਿਸ਼ ਹਰ ਪਾਸੇ ਦਿਖਾਈ ਦਿੰਦੀ ਹੈ ਅਤੇ ਇਹ ਕਿ ਇਹ ਇੱਕ ਨਵਾਂ ਇਤਿਹਾਸ ਸਿਰਜੇਗੀ ਅਤੇ ਇੱਕ ਨਵੀਂ ਰਵਾਇਤ ਨਾਲ ਉਭਰੇਗੀ। ਪ੍ਰਧਾਨ ਮੰਤਰੀ ਨੇ ਇਹ ਕਹਿੰਦਿਆਂ ਭਾਸ਼ਣ ਸਮਾਪਤ ਕੀਤਾ, “ਮੇਰਾ ਮੰਨਣਾ ਹੈ ਕਿ ਹਿਮਾਚਲ ਦੇ ਵਿਕਾਸ ਦਾ ਸੁਨਹਿਰੀ ਦੌਰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ ਸ਼ੁਰੂ ਹੋਣ ਵਾਲਾ ਹੈ। ਇਹ ਸੁਨਹਿਰੀ ਦੌਰ ਹਿਮਾਚਲ ਨੂੰ ਵਿਕਾਸ ਦੀ ਉਸ ਉਚਾਈ 'ਤੇ ਲੈ ਜਾਵੇਗਾਜਿਸ ਲਈ ਤੁਸੀਂ ਸਾਰਿਆਂ ਨੇ ਦਹਾਕਿਆਂ ਤੋਂ ਇੰਤਜ਼ਾਰ ਕੀਤਾ ਹੈ।"

ਇਸ ਮੌਕੇ 'ਤੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਰਾਜੇਂਦਰ ਵਿਸ਼ਵਨਾਥ ਅਰਲੇਕਰਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਜੈ ਰਾਮ ਠਾਕੁਰਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸ਼੍ਰੀ ਸੁਰੇਸ਼ ਕਸ਼ਯਪ ਵੀ ਮੌਜੂਦ ਸਨ।

ਪਿਛੋਕੜ

ਆਤਮਨਿਰਭਰ ਭਾਰਤ ਲਈ ਪ੍ਰਧਾਨ ਮੰਤਰੀ ਦੇ ਸੱਦੇ ਨੇ ਸਰਕਾਰ ਦੀਆਂ ਵੱਖ-ਵੱਖ ਨਵੀਆਂ ਪਹਿਲਕਦਮੀਆਂ ਦੇ ਸਮਰਥਨ ਰਾਹੀਂ ਦੇਸ਼ ਨੂੰ ਕਈ ਖੇਤਰਾਂ ਵਿੱਚ ਆਤਮਨਿਰਭਰਤਾ ਦੀ ਪ੍ਰਾਪਤੀ ਵੱਲ ਤੇਜ਼ੀ ਨਾਲ ਅੱਗੇ ਵਧਾਇਆ ਹੈ। ਅਜਿਹਾ ਹੀ ਇੱਕ ਪ੍ਰਮੁੱਖ ਸੈਕਟਰ ਫਾਰਮਾਸਿਊਟੀਕਲ ਹੈ ਅਤੇ ਇਸ ਸੈਕਟਰ ਵਿੱਚ ਆਤਮਨਿਰਭਰਤਾ ਲਿਆਉਣ ਲਈਪ੍ਰਧਾਨ ਮੰਤਰੀ ਨੇ ਊਨਾ ਜ਼ਿਲ੍ਹੇ ਦੇ ਹਰੋਲੀ ਵਿੱਚ ਬਲਕ ਡਰੱਗ ਪਾਰਕ ਦਾ ਨੀਂਹ ਪੱਥਰ ਰੱਖਿਆਜਿਸਨੂੰ 1900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਬਲਕ ਡਰੱਗ ਪਾਰਕ ਏਪੀਆਈ ਆਯਾਤ 'ਤੇ ਨਿਰਭਰਤਾ ਨੂੰ ਘਟਾਉਣ ਵਿੱਚ ਮਦਦ ਕਰੇਗਾ। ਇਹ ਲਗਭਗ 10,000 ਕਰੋੜ ਰੁਪਏ ਦੇ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ 20,000 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰ ਸਕਦਾ ਹੈ। ਇਹ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਵੀ ਹੁਲਾਰਾ ਦੇਵੇਗਾ।

ਪ੍ਰਧਾਨ ਮੰਤਰੀ ਨੇ ਇੰਡੀਅਨ ਇੰਸਟੀਟਿਊਟ ਆਵ੍ ਇਨਫੋਰਮੇਸ਼ਨ ਟੈਕਨੋਲੋਜੀ (ਆਈਆਈਆਈਟੀ) ਊਨਾ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ 2017 ਵਿੱਚ ਰੱਖਿਆ ਸੀ। ਵਰਤਮਾਨ ਵਿੱਚਇਸ ਸੰਸਥਾ ਵਿੱਚ 530 ਤੋਂ ਵੱਧ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ।

ਇਸ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨੇ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਅੰਬ ਅੰਦੌਰਾ ਤੋਂ ਨਵੀਂ ਦਿੱਲੀ ਤੱਕ ਚੱਲਣ ਵਾਲੀਇਹ ਦੇਸ਼ ਵਿੱਚ ਸ਼ੁਰੂ ਕੀਤੀ ਜਾਣ ਵਾਲੀ ਚੌਥੀ ਵੰਦੇ ਭਾਰਤ ਟ੍ਰੇਨ ਹੋਵੇਗੀ ਅਤੇ ਪਹਿਲੀਆਂ ਟ੍ਰੇਨਾਂ ਦੀ ਤੁਲਨਾ ਇੱਕ ਉੱਨਤ ਸੰਸਕਰਣ ਹੈਜੋ ਬਹੁਤ ਹਲਕੀ ਅਤੇ ਘੱਟ ਸਮੇਂ ਵਿੱਚ ਉੱਚ ਰਫਤਾਰ ਤੱਕ ਪਹੁੰਚਣ ਦੇ ਸਮਰੱਥ ਹੈ। ਇਹ ਸਿਰਫ਼ 52 ਸਕਿੰਟਾਂ ਵਿੱਚ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਲੈਂਦੀ ਹੈ। ਰੇਲਗੱਡੀ ਦੀ ਸ਼ੁਰੂਆਤ ਖੇਤਰ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਵਿੱਚ ਮਦਦ ਕਰੇਗੀ ਅਤੇ ਯਾਤਰਾ ਦਾ ਇੱਕ ਆਰਾਮਦਾਇਕ ਅਤੇ ਤੇਜ਼ ਮਾਧਿਅਮ ਪ੍ਰਦਾਨ ਕਰੇਗੀ।

In Una, launching projects related to pharma, education & railways. These will have positive impact on the region's progress. https://t.co/NafVwqSLJt

— Narendra Modi (@narendramodi) October 13, 2022

PM @narendramodi recalls his association with Himachal Pradesh. pic.twitter.com/XlwOs613bb

— PMO India (@PMOIndia) October 13, 2022

Various projects have been inaugurated or their foundation stone have been laid in Himachal Pradesh today. These will greatly benefit the people. pic.twitter.com/JHWm8SfilD

— PMO India (@PMOIndia) October 13, 2022

New India is overcoming challenges of the past and growing rapidly. pic.twitter.com/kQlwZGTa6X

— PMO India (@PMOIndia) October 13, 2022

Our government is fulfilling the aspirations of 21st century India. pic.twitter.com/c5iZ6ijkGo

— PMO India (@PMOIndia) October 13, 2022

Double engine government is committed to improve railway connectivity across Himachal Pradesh. pic.twitter.com/Lq7nE7bxtB

— PMO India (@PMOIndia) October 13, 2022

Education sector related initiatives in Himachal Pradesh will immensely benefit the students. pic.twitter.com/HxgWtpBy5e

— PMO India (@PMOIndia) October 13, 2022

*****

ਡੀਐੱਸ/ਟੀਐੱਸ



(Release ID: 1867432) Visitor Counter : 182