ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦੀ ਆਖਰੀ ਮਿਤੀ 31 ਅਕਤੂਬਰ, 2022 ਤੱਕ ਵਧਾ ਦਿੱਤੀ ਗਈ ਹੈ
प्रविष्टि तिथि:
07 OCT 2022 2:21PM by PIB Chandigarh
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦੀ ਆਖਰੀ ਮਿਤੀ 30 ਸਤੰਬਰ, 2022 ਤੋਂ 31 ਅਕਤੂਬਰ, 2022 ਸ਼ਾਮ 5.00 ਵਜੇ ਤੱਕ ਵਧਾ ਦਿੱਤੀ ਹੈ। ਆਮ ਲੋਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਨਵਾਂ ਨੈਸ਼ਨਲ ਅਵਾਰਡ ਪੋਰਟਲ (https://awards.gov.in/) ਅਪਰੇਸ਼ਨਲ ਹੈ।
ਬਿਨੈਕਾਰਾਂ ਨੂੰ ਬੇਨਤੀ ਹੈ ਕਿ ਉਹ ਰਾਸ਼ਟਰੀ ਪੁਰਸਕਾਰ ਪੋਰਟਲ (https://awards.gov.in/) 'ਤੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ, 2023 ਲਈ ਰਜਿਸਟਰ ਕਰਨ ਅਤੇ ਅਰਜ਼ੀ ਦੇਣ। ਇਹ ਉਨ੍ਹਾਂ ਲੋਕਾਂ 'ਤੇ ਵੀ ਲਾਗੂ ਹੁੰਦਾ ਹੈ ਜਿਨ੍ਹਾਂ ਨੇ ਪਹਿਲਾਂ ਹੀ ਪੁਰਾਣੇ "ਪੀਐੱਮਆਰਪੀਬੀ ਪੋਰਟਲ" ਯਾਨੀ https://nca-wcd.nic.in/ 'ਤੇ ਅਰਜ਼ੀ ਦਿੱਤੀ ਹੋਈ ਹੈ।
***********
ਐੱਸਐੱਸ/ਟੀਐੱਫਕੇ
(रिलीज़ आईडी: 1865960)
आगंतुक पटल : 169