ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਇੱਫੀ 53 ਨੇ ਮੀਡੀਆ ਪ੍ਰਤੀਨਿਧੀਆਂ ਲਈ ਰੈੱਡ ਕਾਰਪੇਟ ਵਿਛਾਇਆ
ਇੱਫੀ 53 ਫੈਸਟੀਵਲ ਦੀ ਸੁੰਦਰਤਾ ਅਤੇ ਸਮ੍ਰਿੱਧੀ ਨੂੰ ਵਧਾਉਣ ਲਈ ਭਾਰਤ ਅਤੇ ਵਿਦੇਸ਼ਾਂ ਤੋਂ ਮੀਡੀਆ ਦਾ ਸੁਆਗਤ ਕਰਦਾ ਹੈ, ਆਓ ਅਤੇ ਹੁਣੇ ਇੱਕ ਇੱਫੀ ਮੀਡੀਆ ਪ੍ਰਤੀਨਿਧੀ ਵਜੋਂ ਰਜਿਸਟਰ ਕਰੋ
ਇੱਫੀ ਦੇ 53ਵੇਂ ਸੰਸਕਰਣ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ ਨੇ ਅਧਿਕਾਰਤ ਤੌਰ 'ਤੇ ਮੀਡੀਆ ਪ੍ਰਤੀਨਿਧੀਆਂ ਲਈ ਰੈੱਡ ਕਾਰਪੇਟ ਵਿਛਾ ਦਿੱਤਾ ਹੈ। 20 - 28 ਨਵੰਬਰ, 2022 ਦੇ ਦੌਰਾਨ ਗੋਆ ਵਿੱਚ ਆਯੋਜਿਤ ਹੋਣ ਵਾਲੇ ਫੈਸਟੀਵਲ ਵਿੱਚ ਭਾਰਤ ਅਤੇ ਦੁਨੀਆ ਭਰ ਦੀਆਂ ਬਿਹਤਰੀਨ ਸਮਕਾਲੀ ਅਤੇ ਕਲਾਸਿਕ ਫਿਲਮਾਂ ਦੇ ਕੋਲਾਜ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
ਇੱਫੀ 53 ਵਿੱਚ ਇੱਕ ਮੀਡੀਆ ਪ੍ਰਤੀਨਿਧੀ ਹੋਣ ਦੇ ਨਾਤੇ, ਤੁਹਾਡੇ ਲਈ ਵਿਸ਼ਵ-ਪ੍ਰਸਿੱਧ ਫਿਲਮ ਨਿਰਮਾਤਾ, ਅਦਾਕਾਰ, ਟੈਕਨੀਸ਼ੀਅਨ, ਆਲੋਚਕ, ਅਕਾਦਮਿਕ, ਸਾਥੀ ਫਿਲਮ ਪ੍ਰੇਮੀ ਉਡੀਕ ਕਰ ਰਹੇ ਹਨ, ਜੋ ਸਾਰੇ ਟੂਰਿਜ਼ਮ ਰਾਜ ਗੋਆ ਵਿੱਚ ਇਕੱਠੇ ਹੋ ਕੇ ਸਿਨੇਮਾ ਦੇ ਜਸ਼ਨ ਅਤੇ ਪ੍ਰੇਰਨਾ ਦੇ ਸਮੁੰਦਰ ਵਿੱਚ ਗੋਤੇ ਲਾਉਣਗੇ।
ਇਸ ਲਈ ਆਓ ਸਿਨੇਮਾ ਦੇ ਜਸ਼ਨ ਨੂੰ ਮਨਾਉਣ ਲਈ, ਇਨ੍ਹਾਂ ਫਿਲਮਾਂ ਰਾਹੀਂ ਦੱਸੀਆਂ ਗਈਆਂ ਕਹਾਣੀਆਂ ਦੀ ਜੀਵੰਤ ਸੁੰਦਰਤਾ ਅਤੇ ਖੁਦ ਫਿਲਮ ਨਿਰਮਾਤਾਵਾਂ ਦੀਆਂ ਜ਼ਿੰਦਗੀਆਂ, ਇੱਛਾਵਾਂ, ਸੰਘਰਸ਼ਾਂ ਅਤੇ ਸੁਪਨਿਆਂ ਦਾ ਜਸ਼ਨ ਮਨਾਈਏ। ਉਨ੍ਹਾਂ ਫਿਲਮਾਂ ਦੇ ਜਸ਼ਨ ਵਿੱਚ ਸ਼ਾਮਲ ਹੋਵੋ, ਜੋ ਸਕ੍ਰੀਨ ਦੇ ਅੱਗੇ ਅਤੇ ਪਿੱਛੇ ਚਲਦੀਆਂ ਹਨ। ਹਾਂ, ਇਹ ਉਤਸਵ ਸਾਡੇ ਲਈ ਨਾ ਸਿਰਫ਼ ਭਾਰਤ ਅਤੇ ਵਿਸ਼ਵ ਭਰ ਤੋਂ ਸਿਨੇਮਾ ਦੀ ਉੱਤਮਤਾ ਦੀ ਧਿਆਨ ਨਾਲ ਚੁਣੀ ਗਈ ਚੋਣ ਨੂੰ ਸਾਹਮਣੇ ਲਿਆਉਂਦਾ ਹੈ, ਬਲਕਿ ਮਾਸਟਰ ਕਲਾਸ, ਪੈਨਲ ਵਿਚਾਰ-ਵਟਾਂਦਰੇ, ਸੈਮੀਨਾਰਾਂ ਅਤੇ ਹੋਰ ਸੰਵਾਦਾਂ ਦੀ ਇੱਕ ਲੜੀ ਤੋਂ ਪ੍ਰੇਰਿਤ ਹੋਣ ਦਾ ਅਨਮੋਲ ਮੌਕਾ ਵੀ ਦਿੰਦਾ ਹੈ,ਜੋ ਇੱਫੀ ਅਤੇ ਹਰ ਮਹਾਨ ਫਿਲਮ ਫੈਸਟੀਵਲ ਨੂੰ ਬਣਾਉਂਦੇ ਹਨ, ਜੋ ਇਹ ਹੈ।
ਫੈਸਟੀਵਲ ਦੀ ਸਫਲਤਾ ਵਿੱਚ, ਫਿਲਮ ਸੱਭਿਆਚਾਰ ਨੂੰ ਪ੍ਰਸਾਰਿਤ ਕਰਨ ਵਿੱਚ, ਕਲਾ ਲਈ ਸੱਚਾ ਪਿਆਰ ਪੈਦਾ ਕਰਨ ਵਿੱਚ, ਮਨੁੱਖੀ ਸਥਿਤੀ ਦੀ ਚੌੜਾਈ ਅਤੇ ਡੂੰਘਾਈ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਨ ਵਿੱਚ ਸਾਡੀ ਮਦਦ ਕਰਨ ਵਿੱਚ ਸੂਚਨਾ ਅਤੇ ਸੰਚਾਰ ਦੀ ਕੇਂਦਰੀ ਭੂਮਿਕਾ ਹੈ। ਜਿਵੇਂ ਕਿ ਅਸੀਂ ਮੀਡੀਆ ਪ੍ਰਤੀਨਿਧੀਆਂ ਨੂੰ ਤਿਉਹਾਰ ਲਈ ਰਜਿਸਟਰ ਕਰਨ ਅਤੇ ਹਾਜ਼ਰ ਹੋਣ ਲਈ ਸੱਦਾ ਦਿੰਦੇ ਹਾਂ, ਅਸੀਂ ਤੁਹਾਨੂੰ ਮੀਡੀਆ ਦੀ ਸ਼ਕਤੀ ਨਾਲ, ਜਿਸ ਨੂੰ ਤੁਸੀਂ ਆਪਣੀ ਕਲਮ, ਆਵਾਜ਼, ਸੰਵੇਦਨਾਵਾਂ ਅਤੇ ਹੋਰ ਬਹੁਤ ਕੁਝ ਦਿੰਦੇ ਹੋ, ਉਤਸਵ ਦੇ ਜਸ਼ਨ ਵਿੱਚ ਯੋਗਦਾਨ ਪਾਉਣ ਦੇ ਪੇਸ਼ੇਵਰ ਵਿਸ਼ੇਸ਼ ਅਧਿਕਾਰ ਨੂੰ ਅਪਣਾਉਣ ਲਈ ਵੀ ਸੱਦਾ ਦਿੰਦੇ ਹਾਂ।
ਤੁਸੀਂ ਇੱਕ ਮੀਡੀਆ ਪ੍ਰਤੀਨਿਧੀ ਹੋ ਸਕਦੇ ਹੋ, ਜੇਕਰ ਤੁਸੀਂ 1 ਜਨਵਰੀ, 2022 ਨੂੰ 21 ਸਾਲ ਦੀ ਉਮਰ ਪੂਰੀ ਕਰ ਲਈ ਹੈ ਅਤੇ ਪ੍ਰਿੰਟ, ਇਲੈਕਟ੍ਰੌਨਿਕ, ਜਾਂ ਇੱਥੋਂ ਤੱਕ ਕਿ ਕਿਸੇ ਡਿਜੀਟਲ / ਔਨਲਾਈਨ ਮੀਡੀਆ ਸੰਸਥਾ ਨਾਲ ਸਬੰਧਿਤ ਹੋ। ਤੁਹਾਡਾ ਵੀ ਸੁਆਗਤ ਹੈ ਜੇਕਰ ਤੁਸੀਂ ਇੱਕ ਫ੍ਰੀਲਾਂਸ ਪੱਤਰਕਾਰ ਦੇ ਤੌਰ 'ਤੇ ਆਪਣੇ ਖੁਦ ਦੇ ਮਾਰਗ ਨੂੰ ਚਮਕਾ ਰਹੇ ਹੋ, ਬਸ਼ਰਤੇ ਤੁਸੀਂ ਉਮਰ ਦੇ ਮਾਪਦੰਡ ਨੂੰ ਪੂਰਾ ਕਰਦੇ ਹੋ। ਤੁਸੀਂ ਇਸ ਲਿੰਕ 'ਤੇ ਔਨਲਾਈਨ ਰਜਿਸਟਰ ਕਰ ਸਕਦੇ ਹੋ: https://my.iffigoa.org/extranet/media/
ਪ੍ਰਕਿਰਿਆ ਕਾਫ਼ੀ ਸਧਾਰਣ ਹੈ, ਪਰ ਜੇਕਰ ਤੁਹਾਨੂੰ ਕੁਝ ਸ਼ੰਕੇ ਹਨ, ਤਾਂ ਲਿੰਕ ਵਿੱਚ ਦੱਸੇ ਗਏ ਦਿਸ਼ਾ-ਨਿਰਦੇਸ਼ ਤੁਹਾਡੀ ਮਦਦ ਲਈ ਹਨ। ਜੇਕਰ ਤੁਹਾਡੇ ਸ਼ੰਕੇ ਬਣੇ ਰਹਿੰਦੇ ਹਨ, ਤਾਂ ਬੇਝਿਜਕ ਸਾਡੇ ਨਾਲ pibiffi-pib[at]nic[dot]in 'ਤੇ ਸੰਪਰਕ ਕਰੋ ਜਾਂ ਸਾਨੂੰ (ਸਾਰੇ ਕੰਮਕਾਜੀ ਦਿਨਾਂ 'ਤੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਦੇ ਵਿਚਕਾਰ) +91-832-2956418 'ਤੇ ਕਾਲ ਕਰੋ।
5 ਨਵੰਬਰ, 2022 ਨੂੰ ਰਾਤ 11:59:59 (ਭਾਰਤੀ ਸਮਾਂ) ਤੱਕ ਆਪਣੀ ਅਰਜ਼ੀ ਔਨਲਾਈਨ ਜਮ੍ਹਾਂ ਕਰਾਉਣਾ ਨਾ ਭੁੱਲੋ। ਪਰ ਏਨਾ ਸਮਾਂ ਇੰਤਜ਼ਾਰ ਕਿਉਂ ਕਰਨਾ ਹੈ? ਇਸ ਨੂੰ ਤੁਰੰਤ ਜਮ੍ਹਾਂ ਕਰੋ।
ਅਸੀਂ (ਪੀਆਈਬੀ) ਮਾਨਤਾਵਾਂ ਦੀ ਪ੍ਰਕਿਰਿਆ ਕਰਾਂਗੇ, ਜਿਸ ਵਿੱਚ ਪ੍ਰਤੀ ਮੀਡੀਆ ਸੰਸਥਾ ਨੂੰ ਦਿੱਤੀਆਂ ਜਾਣ ਵਾਲੀਆਂ ਮਾਨਤਾਵਾਂ ਦੀ ਸੰਖਿਆ, ਮੀਡੀਆ ਆਉਟਲੇਟ ਦੀ ਮਿਆਦ, ਇਸ ਦੇ ਆਕਾਰ (ਸਰਕੂਲੇਸ਼ਨ, ਦਰਸ਼ਕ, ਪਹੁੰਚ), ਸਿਨੇਮਾ 'ਤੇ ਇਸਦਾ ਫੋਕਸ ਅਤੇ ਇੱਫੀ ਲਈ ਦਿੱਤੀ ਜਾਣ ਵਾਲੀ ਮੀਡੀਆ ਕਵਰੇਜ ਦੇ ਅਨੁਸਾਰ ਸ਼ਾਮਲ ਹੈ।
ਅਸੀਂ ਆਸ ਕਰਦੇ ਹਾਂ ਕਿ ਤੁਸੀਂ ਕੋਵਿਡ-19 ਦੇ ਖਿਲਾਫ, ਜਨਤਕ ਹਿੱਤ ਅਤੇ ਤੁਹਾਡੀ ਆਪਣੀ ਭਲਾਈ ਲਈ ਟੀਕਾਕਰਨ ਕਰਵਾਇਆ ਹੈ। ਜੇਕਰ ਤੁਸੀਂ ਟੀਕਾਕਰਨ ਦੀਆਂ ਇੱਕ ਜਾਂ ਵੱਧ ਖੁਰਾਕਾਂ ਪ੍ਰਾਪਤ ਕੀਤੀਆਂ ਹਨ, ਤਾਂ ਡੈਲੀਗੇਟ ਰਜਿਸਟ੍ਰੇਸ਼ਨ ਪੋਰਟਲ 'ਤੇ ਆਪਣਾ ਟੀਕਾਕਰਨ ਸਰਟੀਫਿਕੇਟ ਅੱਪਲੋਡ ਕਰੋ।
ਇੱਫੀ ਬਾਰੇ
1952 ਵਿੱਚ ਸਥਾਪਿਤ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ), ਏਸ਼ੀਆ ਦੇ ਸਭ ਤੋਂ ਪ੍ਰਮੁੱਖ ਫਿਲਮ ਉਤਸਵਾਂ ਵਿੱਚੋਂ ਇੱਕ ਹੈ। 2004 ਵਿੱਚ ਪਹਿਲੀ ਵਾਰ ਗੋਆ ਵਿੱਚ ਆਯੋਜਿਤ, ਉਤਸਵ ਨੂੰ ਜਦੋਂ ਤੱਟਵਰਤੀ ਰਾਜ ਵਿੱਚ ਮੇਜ਼ਬਾਨੀ ਮਿਲੀ ਹੈ, ਇਹ ਹਰ ਸਾਲ ਇੱਥੇ ਵਾਪਸ ਆ ਰਿਹਾ ਹੈ। ਅਤੇ 2014 ਵਿੱਚ, ਗੋਆ ਨੂੰ ਇੱਫੀ ਲਈ ਸਥਾਈ ਸਥਾਨ ਘੋਸ਼ਿਤ ਕੀਤਾ ਗਿਆ ਸੀ।
ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ ਦਾ ਵਿਚਾਰ ਫਿਲਮਾਂ, ਉਨ੍ਹਾਂ ਦੀਆਂ ਕਹਾਣੀਆਂ ਅਤੇ ਉਨ੍ਹਾਂ ਦੇ ਪਿੱਛੇ ਲੋਕਾਂ ਦਾ ਜਸ਼ਨ ਹੈ। ਅਜਿਹਾ ਕਰਨ ਨਾਲ, ਅਸੀਂ ਫਿਲਮਾਂ - ਲੰਮਾ, ਚੌੜਾ ਅਤੇ ਡੂੰਘਾ; ਲੋਕਾਂ ਵਿੱਚ ਪਿਆਰ, ਸਮਝ ਅਤੇ ਭਾਈਚਾਰੇ ਨੂੰ ਬਣਾਉਣ ਲਈ; ਅਤੇ ਉਨ੍ਹਾਂ ਨੂੰ ਵਿਅਕਤੀਗਤ ਅਤੇ ਸਮੂਹਿਕ ਉੱਤਮਤਾ ਦੀਆਂ ਨਵੀਆਂ ਸਿਖਰਾਂ ਨੂੰ ਸਰ ਕਰਨ ਲਈ ਪ੍ਰੇਰਿਤ ਕਰਾਂਗੇ।
ਇਹ ਉਤਸਵ ਹਰ ਸਾਲ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ ਮੇਜ਼ਬਾਨ ਰਾਜ ਗੋਆ ਦੀ ਐਂਟਰਟੇਨਮੈਂਟ ਸੋਸਾਇਟੀ, ਗੋਆ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਂਦਾ ਹੈ। ਜਦਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਡਾਇਰੈਕਟੋਰੇਟ ਆਵ੍ ਫਿਲਮ ਫੈਸਟੀਵਲ (ਡੀਐੱਫਐੱਫ) ਆਮ ਤੌਰ 'ਤੇ ਹੁਣ ਤੱਕ ਫੈਸਟੀਵਲ ਦੀ ਅਗਵਾਈ ਕਰਦਾ ਰਿਹਾ ਹੈ, ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ) ਵਿੱਚ ਫਿਲਮ ਮੀਡੀਆ ਯੂਨਿਟਾਂ ਦੇ ਰਲੇਵੇਂ ਦੇ ਨਤੀਜੇ ਵਜੋਂ, ਐੱਨਐੱਫਡੀਸੀ ਨੇ ਇਸ ਉਤਸਵ ਦੇ ਸੰਚਾਲਨ ਨੂੰ ਆਪਣੇ ਹੱਥ ਵਿੱਚ ਲਿਆ ਹੈ।
53ਵੇਂ ਇੱਫੀ ਨਾਲ ਸੰਬੰਧਿਤ ਸਾਰੀਆਂ ਤਾਜ਼ਾ ਜਾਣਕਾਰੀਆਂ ਇੱਫੀ ਦੀ ਵੈੱਬਸਾਈਟ www.iffigoa.org 'ਤੇ, ਪੀਆਈਬੀ ਦੀ ਵੈੱਬਸਾਈਟ (pib.gov.in), ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਇੱਫੀ ਦੇ ਸੋਸ਼ਲ ਮੀਡੀਆ ਖਾਤਿਆਂ ਅਤੇ ਪੀਆਈਬੀ ਗੋਆ ਦੇ ਸੋਸ਼ਲ ਮੀਡੀਆ ਹੈਂਡਲਾਂ 'ਤੇ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਜੁੜੇ ਰਹੋ, ਆਓ ਅਸੀਂ ਸਿਨੇਮਾ ਦੇ ਜਸ਼ਨ ਦਾ ਭਰਪੂਰ ਆਨੰਦ ਲਈਏ…ਅਤੇ ਇਸ ਦੀਆਂ ਖੁਸ਼ੀਆਂ ਵੀ ਸਾਂਝੀਆਂ ਕਰੀਏ।
***
ਪੀਆਈਬੀ ਮੁੰਬਈ/ਗੋਆ। ਧੀਪ/ਗੌਤਮ/ਸੀ ਯਾਦਵ-ਇੱਫੀ 53- 2
(Release ID: 1865803)
Visitor Counter : 161
Read this release in:
Marathi
,
Odia
,
Tamil
,
Kannada
,
English
,
Urdu
,
Hindi
,
Manipuri
,
Assamese
,
Bengali
,
Malayalam