ਪ੍ਰਧਾਨ ਮੰਤਰੀ ਦਫਤਰ

ਗੁਜਰਾਤ ਦੇ ਭਾਵਨਗਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 29 SEP 2022 6:14PM by PIB Chandigarh

ਭਾਵਨਗਰ ਦੇ ਸਾਰੇ ਸਵਜਨਾਂ (ਸੱਜਣਾਂ) ਨੂੰ ਨਵਰਾਤ੍ਰੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਸਭ ਤੋਂ ਪਹਿਲਾਂ ਤਾਂ ਮੈਨੂੰ ਭਾਵਨਗਰ ਤੋਂ ਮਾਫ਼ੀ ਮੰਗਣੀ ਹੈ, ਮੈਂ ਭੂਤਕਾਲ ਵਿੱਚ ਕਦੇ ਵੀ ਇਤਨੇ ਜ਼ਿਆਦਾ ਸਮੇਂ ਦੇ ਬਾਅਦ ਭਾਵਨਗਰ ਆਇਆ ਹਾਂ, ਐਸੀ ਇਹੀ ਪਹਿਲੀ ਘਟਨਾ ਹੈ। ਵਿੱਚ ਆ ਨਹੀਂ ਸਕਿਆ, ਇਸ ਲਈ ਖਿਮਾ ਮੰਗਦਾ ਹਾਂ। ਅਤੇ ਫਿਰ ਵੀ ਅੱਜ ਤੁਸੀਂ ਜੋ ਅਸ਼ੀਰਵਾਦ ਵਰਸਾਏ ਹਨ, ਜੋ ਪਿਆਰ ਦਿੱਤਾ ਹੈ, ਇਹ ਮੈਂ ਕਦੇ ਵੀ ਨਹੀਂ ਭੁੱਲਾਂਗਾ। ਦੂਰ-ਦੂਰ ਤੱਕ ਮੇਰੀ ਨਜ਼ਰ ਜਾ ਰਹੀ ਹੈ, ਇਤਨੀ ਬੜੀ ਸੰਖਿਆ ਵਿੱਚ ਅਤੇ ਉਹ ਵੀ ਇਤਨੀ ਗਰਮੀ ਵਿੱਚ, ਆਪ ਸਭ ਨੂੰ ਸ਼ਤ-ਸ਼ਤ ਨਮਨ ਕਰਦਾ ਹਾਂ।

ਅੱਜ ਮੇਰੀ ਭਾਵਨਗਰ ਦੀ ਮੁਲਾਕਾਤ ਵਿਸ਼ੇਸ਼ ਹੈ। ਇੱਕ ਤਰਫ਼ ਦੇਸ਼ ਜਿੱਥੇ ਆਜ਼ਾਦੀ ਦੇ 75 ਵਰ੍ਹੇ ਪੂਰੇ ਕਰ ਚੁੱਕਿਆ ਹੈ, ਉੱਥੇ ਹੀ ਇਸ ਸਾਲ ਭਾਵਨਗਰ ਆਪਣੀ ਸਥਾਪਨਾ ਦੇ 300 ਵਰ੍ਹੇ ਪੂਰੇ ਕਰਨ ਜਾ ਰਿਹਾ ਹੈ। 300 ਵਰ੍ਹਿਆਂ ਦੀ ਆਪਣੀ ਇਸ ਯਾਤਰਾ ਵਿੱਚ ਭਾਵਨਗਰ ਨੇ ਨਿਰੰਤਰ(ਟਿਕਾਊ)ਵਿਕਾਸ ਦੀ, ਸੌਰਾਸ਼ਟਰ ਦੀ ਸੱਭਿਆਚਾਰਕ ਰਾਜਧਾਨੀ ਦੇ ਰੂਪ ਵਿੱਚ ਆਪਣੀ ਇੱਕ ਪਹਿਚਾਣ ਬਣਾਈ ਹੈ। ਇਸ ਵਿਕਾਸ ਯਾਤਰਾ ਨੂੰ ਨਵੇਂ ਆਯਾਮ ਦੇਣ ਦੇ ਲਈ ਅੱਜ ਇੱਥੇ ਕਰੋੜਾਂ ਰੁਪਇਆਂ ਦੇ ਅਨੇਕ ਪ੍ਰੋਜੈਕਟਸ ਦਾ ਲੋਕਅਰਪਣ ਹੋਇਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਪ੍ਰੋਜੈਕਟ ਭਾਵਨਗਰ ਦੀ ਪਹਿਚਾਣ ਨੂੰ ਸਸ਼ਕਤ ਕਰਨਗੇ, ਸੌਰਾਸ਼ਟਰ ਦੇ ਕਿਸਾਨਾਂ ਨੂੰ ਸਿੰਚਾਈ ਦੀ ਨਵੀਂ ਸੌਗਾਤ ਦੇਣਗੇ, ਆਤਮਨਿਰਭਰ ਭਾਰਤ ਅਭਿਯਾਨ ਨੂੰ ਹੋਰ ਮਜ਼ਬੂਤੀ ਦੇਣਗੇ। ਰੀਜਨਲ ਸਾਇੰਸ ਸੈਂਟਰ ਦੇ ਬਣਨ ਨਾਲ ਸਿੱਖਿਆ ਅਤੇ ਸੱਭਿਆਚਾਰ ਦੇ ਸ਼ਹਿਰ ਦੇ ਰੂਪ ਵਿੱਚ ਭਾਵਨਗਰ ਦੀ ਪਹਿਚਾਣ ਹੋਰ ਸਮ੍ਰਿੱਧ ਹੋਵੇਗੀ। ਇਨ੍ਹਾਂ ਸਾਰੇ ਪ੍ਰੋਜੈਕਟਸ ਦੇ ਲਈ ਆਪ ਸਭ ਨੂੰ ਬਹੁਤ-ਬਹੁਤ ਵਧਾਈ।

ਭਾਈਓ ਅਤੇ ਭੈਣੋਂ,

ਜਦੋਂ ਵੀ ਮੈਂ ਭਾਵਨਗਰ ਆਇਆ ਹਾਂ ਤਾਂ ਇੱਕ ਬਾਤ ਜ਼ਰੂਰ ਕਹਿੰਦਾ ਰਿਹਾ ਹਾਂ। ਬੀਤੇ ਢਾਈ-ਤਿੰਨ ਦਹਾਕਿਆਂ ਵਿੱਚ  ਜੋ ਗੂੰਜ ਸੂਰਤ, ਵਡੋਦਰਾ ਅਤੇ ਅਹਿਮਦਾਬਾਦ ਦੀ ਰਹੀ ਹੈ, ਹੁਣ ਉਹੀ ਗੂੰਜ ਰਾਜਕੋਟ, ਜਾਮਨਗਰ, ਭਾਵਨਗਰ ਦੀ ਹੋਣ ਵਾਲੀ ਹੈ। ਸੌਰਾਸ਼ਟਰ ਦੀ ਸਮ੍ਰਿੱਧੀ ਨੂੰ ਲੈ ਕੇ ਮੇਰਾ ਵਿਸ਼ਵਾਸ ਇਸ ਲਈ ਪ੍ਰਗਾੜ੍ਹ(ਤੀਬਰ) ਰਿਹਾ ਹੈ, ਕਿਉਂਕਿ ਇੱਥੇ ਉਦਯੋਗ, ਖੇਤੀ, ਟੂਰਿਜ਼ਮ, ਇਨ੍ਹਾਂ ਤਿੰਨਾਂ ਦੇ  ਲਈ ਹੀ ਅਭੂਤਪੂਰਵ  ਸੰਭਾਵਨਾਵਾਂ ਹਨ। ਅੱਜ ਦਾ ਇਹ ਕਾਰਯਕ੍ਰਮ ਇਸੇ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧਦੇ  ਡਬਲ ਇੰਜਣ ਸਰਕਾਰ ਦੇ ਪ੍ਰਯਾਸਾਂ ਦਾ ਇੱਕ ਜਿਊਂਦਾ ਜਾਗਦਾ ਸਬੂਤ ਹੈ। ਭਾਵਨਗਰ ਸਮੁੰਦਰ ਦੇ ਕਿਨਾਰੇ ਵਸਿਆ ਜ਼ਿਲ੍ਹਾ ਹੈ। ਗੁਜਰਾਤ ਦੇ ਪਾਸ ਦੇਸ਼ ਦੀ ਸਭ ਤੋਂ ਲੰਬੀ ਕੋਸਟਲਾਈਨ ਹੈ। ਲੇਕਿਨ ਆਜ਼ਾਦੀ ਦੇ ਬਾਅਦ ਕਈ ਦਹਾਕਿਆਂ ਵਿੱਚ ਤਟੀ ਵਿਕਾਸ ’ਤੇ ਉਤਨਾ ਧਿਆਨ ਨਾ ਦਿੱਤੇ ਜਾਣ ਦੀ ਵਜ੍ਹਾ ਨਾਲ, ਇਹ ਵਿਸ਼ਾਲ ਕੋਸਟਲਾਈਨ ਇੱਕ ਤਰ੍ਹਾਂ ਨਾਲ ਲੋਕਾਂ ਦੇ ਲਈ ਬੜੀ ਚੁਣੌਤੀ ਬਣ ਗਈ ਸੀ। ਸਮੁੰਦਰ ਦਾ ਖਾਰਾ ਪਾਣੀ, ਇੱਥੋਂ ਦੇ ਲਈ ਅਭਿਸ਼ਾਪ (ਸ਼ਰਾਪ) ਬਣਿਆ ਹੋਇਆ ਸੀ। ਸਮੁੰਦਰ ਦੇ ਕਿਨਾਰੇ ਵਸੇ ਪਿੰਡ ਦੇ ਪਿੰਡ ਖਾਲੀ ਹੋ ਗਏ ਸਨ। ਲੋਕ ਇੱਥੇ-ਉੱਥੇ ਪਲਾਇਨ ਕਰਨ ਲਗ ਗਏ ਸਨ। ਕਿਤਨੇ ਹੀ ਨੌਜਵਾਨ ਸੂਰਤ ਜਾਂਦੇ ਸਨ, ਉੱਥੇ ਇੱਕ ਹੀ ਕਮਰੇ ਵਿੱਚ 10-10, 15-15, 20-20 ਲੋਕ ਜੈਸੇ-ਤੈਸੇ ਗੁਜ਼ਾਰਾ ਕਰਦੇ ਸਨ। ਇਹ ਸਥਿਤੀ ਬਹੁਤ ਦੁਖਦ ਸੀ।

ਸਾਥੀਓ,

ਬੀਤੇ 2 ਦਹਾਕਿਆਂ ਵਿੱਚ ਗੁਜਰਾਤ ਦੀ ਕੋਸਟਲਾਈਨ ਨੂੰ ਭਾਰਤ ਦੀ ਸਮ੍ਰਿੱਧੀ ਦਾ ਦੁਆਰ ਬਣਾਉਣ ਦੇ ਲਈ ਅਸੀਂ ਇਮਾਨਦਾਰੀ ਨਾਲ ਪ੍ਰਯਾਸ ਕੀਤਾ ਹੈ। ਰੋਜ਼ਗਾਰ ਦੇ ਅਨੇਕ ਨਵੇਂ ਅਵਸਰ ਖੜ੍ਹੇ ਕੀਤੇ ਹਨ। ਗੁਜਰਾਤ ਵਿੱਚ ਅਸੀਂ ਅਨੇਕਾਂ ਪੋਰਟਸ ਵਿਕਸਿਤ ਕੀਤੇ ਹਨ, ਬਹੁਤ ਸਾਰੇ ਪੋਰਟਸ ਦਾ ਆਧੁਨਿਕੀਕਰਣ ਕਰਾਇਆ, ਗੁਜਰਾਤ ਵਿੱਚ ਅੱਜ ਤਿੰਨ ਬੜੇ LNG ਟਰਮੀਨਲ ਹਨ, ਪੈਟ੍ਰੈਕੈਮੀਕਲ ਹੱਬਸ ਹਨ ਅਤੇ ਦੇਸ਼ ਵਿੱਚ ਗੁਜਰਾਤ ਪਹਿਲਾ ਰਾਜ ਸੀ, ਜਿੱਥੇ ਪਹਿਲਾਂ LNG ਟਰਮੀਨਲ ਬਣਿਆ ਸੀ। ਰਾਜ ਦੇ ਤਟੀ ਇਲਾਕਿਆਂ ਵਿੱਚ ਅਸੀਂ ਸੈਂਕੜੇ ਕੋਸਟਲ ਇੰਡਸਟ੍ਰੀਜ਼ ਡਿਵੈਲਪ ਕੀਤੀਆਂ, ਛੋਟੇ-ਬੜੇ ਅਨੇਕ ਉਦਯੋਗ ਵਿਕਸਿਤ ਕੀਤੇ। ਉਦਯੋਗਾਂ ਦੀ ਊਰਜਾ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਅਸੀਂ ਕੋਲ-ਟਰਮੀਨਲਸ ਦਾ ਇੱਕ ਨੈੱਟਵਰਕ ਵੀ ਤਿਆਰ ਕੀਤਾ ਹੈ। ਅੱਜ ਗੁਜਰਾਤ ਦੇ ਤਟੀ ਇਲਾਕਿਆਂ ਵਿੱਚ ਅਨੇਕ ਪਾਵਰ ਪਲਾਂਟਸ ਜੋ ਕੇਵਲ ਗੁਜਰਾਤ ਹੀ ਨਹੀਂ ਪੂਰੇ ਦੇਸ਼ ਨੂੰ ਊਰਜਾ ਦਿੰਦੇ ਹਨ। ਸਾਡੇ ਮਛੁਆਰੇ ਭਾਈ-ਭੈਣਾਂ ਦੀ ਮਦਦ ਦੇ ਲਈ ਅਸੀਂ ਫਿਸ਼ਿੰਗ ਹਾਰਬਰਸ ਬਣਵਾਏ, ਫਿਸ਼ ਲੈਡਿੰਗ ਸੈਂਟਰਸ ਅਤੇ ਫਿਸ਼ ਪ੍ਰੋਸੈੱਸਿੰਗ ਨੂੰ ਵੀ ਹੁਲਾਰਾ ਦਿੱਤਾ। ਫਿਸ਼ਿੰਗ ਹਾਰਬਰ ਦਾ ਜੋ ਮਜ਼ਬੂਤ ਨੈੱਟਵਰਕ ਅਸੀਂ ਤਿਆਰ ਕੀਤਾ ਹੈ, ਉਸ ਦਾ ਵੀ ਨਿਰੰਤਰ ਵਿਸਤਾਰ ਕੀਤਾ ਜਾ ਰਿਹਾ ਹੈ, ਉਸ ਦਾ ਆਧੁਨਿਕੀਕਰਣ ਕੀਤਾ ਜਾ ਰਿਹਾ ਹੈ। ਗੁਜਰਾਤ ਦੇ ਤਟੀ ਖੇਤਰ ਵਿੱਚ ਮੈਂਗਰੂਵ ਦੇ ਜੰਗਲਾਂ ਦਾ ਵਿਕਾਸ ਕਰਕੇ ਅਸੀਂ ਕੋਸਟਲ ਈਕੋਸਿਸਟਮ ਨੂੰ ਹੋਰ ਸੁਰੱਖਿਅਤ ਬਣਾਇਆ ਹੈ, ਅਤੇ ਮਜ਼ਬੂਤ ਬਣਾਇਆ ਹੈ, ਅਤੇ ਉਸ ਸਮੇਂ ਭਾਰਤ ਸਰਕਾਰ ਵਿੱਚ ਜੋ ਮੰਤਰੀ ਹੋਇਆ ਕਰਦੇ ਸਨ। ਉਨ੍ਹਾਂ ਨੇ ਇੱਕ ਵਾਰ ਕਿਹਾ ਸੀ। ਕਿ ਹਿੰਦੁਸਤਾਨ ਦੇ ਤਟੀ ਰਾਜਾਂ ਨੂੰ ਗੁਜਰਾਤ ਤੋਂ ਮੈਂਗਰੂਵ ਦਾ ਵਿਕਾਸ ਕਿਵੇਂ ਹੋ ਸਕਦਾ ਹੈ, ਇਹ ਸਿੱਖਣਾ ਚਾਹੀਦਾ ਹੈ। ਇਹ ਕੰਮ ਆਪ ਸਭ ਦੇ ਸਹਿਯੋਗ ਨਾਲ ਗੁਜਰਾਤ ਵਿੱਚ ਹੋਇਆ ਹੈ।

ਅਸੀਂ Aquaculture ਨੂੰ ਵੀ ਨਿਰੰਤਰ ਹੁਲਾਰਾ ਦਿੱਤਾ। ਗੁਜਰਾਤ ਦੇਸ਼ ਦੇ ਉਨ੍ਹਾਂ ਮੋਹਰੀ ਰਾਜਾਂ ਵਿੱਚੋਂ ਹੈ, ਜਿੱਥੇ Sea-Weed ਦੀ ਖੇਤੀ ਨੂੰ ਲੈ ਕੇ ਬੜੇ ਪ੍ਰਯਾਸ ਹੋਏ ਹਨ। ਅੱਜ ਗੁਜਰਾਤ ਦੀ ਕੋਸਟ ਲਾਈਨ, ਦੇਸ਼ ਦੇ ਆਯਾਤ-ਨਿਰਯਾਤ ਵਿੱਚ ਬਹੁਤ ਬੜੀ ਭੂਮਿਕਾ ਨਿਭਾਉਣ ਦੇ ਨਾਲ ਹੀ ਲੱਖਾਂ ਲੋਕਾਂ ਨੂੰ ਰੋਜ਼ਗਾਰ ਦਾ ਮਾਧਿਅਮ ਵੀ ਬਣੀ ਹੈ। ਅੱਜ ਗੁਜਰਾਤ ਦੀ ਕੋਸਟਲਾਈਨ, ਰੀ-ਨਿਊਏਬਲ ਐਨਰਜੀ ਅਤੇ ਹਾਈਡ੍ਰੋਜਨ ਈਕੋਸਿਸਟਮ ਉਸ ਦਾ ਸਮਾਨਾਰਥੀ ਬਣ ਕੇ ਉੱਭਰ ਰਹੀ ਹੈ। ਅਸੀਂ ਸੌਰਾਸ਼ਟਰ ਨੂੰ ਵੀ ਊਰਜਾ ਦਾ ਇੱਕ ਮਹੱਤਵਪੂਰਨ ਕੇਂਦਰ ਬਣਾਉਣ ਦਾ ਪ੍ਰਯਾਸ ਕੀਤਾ ਹੈ। ਗੁਜਰਾਤ ਅਤੇ ਦੇਸ਼ ਦੀ ਊਰਜਾ ਉਸ ਦੀਆਂ ਜੋ ਜ਼ਰੂਰਤਾਂ ਹਨ। ਉਸ ਦੇ ਲਈ ਵੀ ਜੋ ਕੁਝ ਵੀ ਚਾਹੀਦਾ ਹੈ, ਅੱਜ ਇਹ ਖੇਤਰ ਉਸ ਦਾ ਬੜਾ ਹੱਬ ਬਣ ਰਿਹਾ ਹੈ। ਹੁਣ ਤਾਂ ਸੌਰ ਊਰਜਾ ਦੇ ਵੀ ਅਨੇਕ ਪ੍ਰੋਜੈਕਟ ਇਸ ਖੇਤਰ ਵਿੱਚ ਲਗ ਰਹੇ ਹਨ। ਪਾਲਿਤਾਨਾ ਵਿੱਚ ਅੱਜ ਜਿਸ ਸੋਲਰ ਪਾਵਰ ਪ੍ਰੋਜੈਕਟ ਦਾ ਉਦਘਾਟਨ ਹੋਇਆ ਹੈ, ਉਸ ਨਾਲ ਖੇਤਰ ਦੇ ਅਨੇਕ ਪਰਿਵਾਰਾਂ ਨੂੰ ਸਸਤੀ ਅਤੇ ਕਾਫੀ ਬਿਜਲੀ ਮਿਲ ਪਾਵੇਗੀ। ਕੋਈ ਸਮਾਂ ਸੀ, ਜੋ ਅੱਜ 20-22 ਸਾਲ ਦੇ ਹੋਣਗੇ ਨਾ ਉਨ੍ਹਾਂ ਨੂੰ ਤਾਂ ਇਨ੍ਹਾਂ ਬਾਤਾਂ ਦਾ ਪਤਾ ਵੀ ਨਹੀਂ ਹੋਵੇਗਾ, ਇਹੀ ਸਾਡੇ ਗੁਜਰਾਤ ਵਿੱਚ ਇੱਕ ਸਮਾਂ ਸੀ, ਜਦੋਂ ਸ਼ਾਮ ਨੂੰ ਖਾਣਾ ਖਾਣ ਦੇ ਸਮੇਂ ਅਗਰ ਬਿਜਲੀ ਆ ਗਈ ਤਾਂ ਖੁਸ਼ੀ ਦਾ ਦਿਨ ਹੁੰਦਾ ਸੀ। ਅਤੇ ਮੈਨੂੰ ਯਾਦ ਹੈ, ਮੈਂ ਮੁੱਖ ਮੰਤਰੀ ਬਣਿਆ ਪਹਿਲੇ ਹੀ ਦਿਨ ਤੋਂ ਲੋਕ ਕਹਿੰਦੇ ਸਨ ਕਿ ਘੱਟ ਤੋਂ ਘੱਟ ਸ਼ਾਮ ਨੂੰ ਖਾਣਾ ਖਾਂਦੇ ਸਮੇਂ ਬਿਜਲੀ ਮਿਲੇ ਐਸਾ ਤਾਂ ਕਰੋ। ਉਹ ਸਾਰੇ ਦੁਖ ਵਾਲੇ ਦਿਨ ਚਲੇ ਗਏ, ਦੋਸਤੋ।

ਅੱਜ ਇੱਥੇ ਕਾਫੀ ਬਿਜਲੀ ਦੇ ਕਾਰਨ ਬਿਜ਼ਨਸ ਦੇ ਨਵੇਂ ਅਵਸਰ ਇੱਥੇ ਬਣ ਰਹੇ ਹਨ, ਉਦਯੋਗ-ਧੰਦੇ ਫਲ-ਫੁੱਲ ਰਹੇ ਹਨ। ਧੋਲੇਰਾ ਵਿੱਚ ਰੀ-ਨਿਊਏਬਲ ਐਨਰਜੀ, ਸਪੇਸ ਅਤੇ ਸੈਮੀਕੰਡਕਟਰ ਇੰਡਸਟ੍ਰੀ ਨੂੰ ਲੈ ਕੇ ਜੋ ਨਿਵੇਸ਼ ਹੋਣ ਜਾ ਰਿਹਾ ਹੈ, ਉਸ ਦਾ ਲਾਭ ਵੀ ਭਾਵਨਗਰ ਨੂੰ ਮਿਲਣ ਵਾਲਾ ਹੈ। ਕਿਉਂਕਿ ਇੱਕ ਪ੍ਰਕਾਰ ਨਾਲ ਉਹ ਭਾਵਨਗਰ ਦਾ ਗੁਆਂਢੀ ਇਲਾਕਾ ਡਿਵੈਲਪ ਹੋ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਹੋਵੇਗਾ ਅਹਿਮਦਾਬਾਦ ਤੋਂ ਧੋਲੇਰਾ, ਭਾਵਨਗਰ ਇਹ ਪੂਰਾ ਖੇਤਰ ਵਿਕਾਸ ਦੀਆਂ ਨਵੀਆਂ-ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰਨ ਵਾਲਾ ਹੈ।

ਭਾਈਓ ਅਤੇ ਭੈਣੋਂ,

ਭਾਵਨਗਰ ਅੱਜ Port-led Development ਦੇ ਇੱਕ ਅਹਿਮ ਸੈਂਟਰ ਦੇ ਰੂਪ ਵਿੱਚ ਵਿਕਸਿਤ ਹੋ ਰਿਹਾ ਹੈ। ਇਸ ਪੋਰਟ ਦੀ ਦੇਸ਼ ਭਰ ਦੇ ਅਲੱਗ-ਅਲੱਗ ਉਦਯੋਗਿਕ ਖੇਤਰਾਂ ਦੇ ਨਾਲ ਮਲਟੀਮੋਡਲ ਕਨੈਕਟੀਵਿਟੀ ਸੁਨਿਸ਼ਚਿਤ ਹੋਵੇਗੀ। ਮਾਲ ਗੱਡੀਆਂ ਦੇ ਲਈ ਅਲੱਗ ਤੋਂ ਜੋ ਟ੍ਰੈਕ ਵਿਛਾਇਆ ਜਾ ਰਿਹਾ ਹੈ, ਉਸ ਨਾਲ ਵੀ ਇਹ ਪੋਰਟ ਜੁੜੇਗਾ ਅਤੇ ਦੂਸਰੇ ਹਾਈਵੇਅ, ਰੇਲਵੇ ਨੈੱਟਵਰਕ ਨਾਲ ਵੀ ਬਿਹਤਰ ਕਨੈਕਟੀਵਿਟੀ ਹੋਵੇਗੀ। ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਇਹ ਕਨੈਕਟੀਵਿਟੀ ਦੀਆਂ ਪਰਿਯੋਜਨਾਵਾਂ ਨੂੰ ਹੋਰ ਨਵਾਂ ਬਲ ਦੇਣ ਵਾਲੀ ਹੈ। ਯਾਨੀ ਭਾਵਨਗਰ ਦਾ ਇਹ ਪੋਰਟ ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਬੜੀ ਭੂਮਿਕਾ ਨਿਭਾਵੇਗਾ ਅਤੇ ਰੋਜ਼ਗਾਰ ਦੇ ਸੈਂਕੜੇ ਨਵੇਂ ਅਵਸਰ ਇੱਥੇ ਬਣਨਗੇ। ਇੱਥੇ ਭੰਡਾਰਣ, ਟ੍ਰਾਂਸਪੋਰਟੇਸ਼ਨ ਅਤੇ ਲੌਜਿਸਟਿਕਸ ਨਾਲ ਜੁੜੇ ਵਪਾਰ-ਕਾਰੋਬਾਰ ਦਾ ਵਿਸਤਾਰ ਹੋਣ ਵਾਲਾ ਹੈ। ਇਹ ਬੰਦਰਗਾਹ ਗੱਡੀਆਂ ਦੀ ਸਕ੍ਰੈਪਿੰਗ, ਕੰਟੇਨਰ ਉਤਪਾਦਨ ਅਤੇ ਧੋਲੇਰਾ ਸਪੈਸ਼ਲ ਇਨਵੈਸਟਮੈਂਟ ਰੀਜਨ ਜਿਹੇ ਬੜੇ ਪ੍ਰੋਜੈਕਟਸ ਦੀਆਂ ਵੀ ਜ਼ਰੂਰਤਾਂ ਨੂੰ ਪੂਰਾ ਕਰੇਗਾ। ਇਸ ਨਾਲ ਇੱਥੇ ਨਵੇਂ ਰੋਜ਼ਗਾਰ ਬਣਨਗੇ, ਸਵੈ-ਰੋਜ਼ਗਾਰ ਦੀਆਂ ਸੰਭਾਵਨਾਵਾਂ ਬਣਨਗੀਆਂ।

ਸਾਥੀਓ,

ਅਲੰਗ ਨੂੰ ਦੁਨੀਆ ਦੇ ਬੜੇ ਸ਼ਿਪ ਬ੍ਰੇਕਿੰਗ ਯਾਰਡਾਂ ਵਿੱਚੋਂ ਇੱਕ ਦੇ ਲਈ ਜਾਣਿਆ ਜਾਂਦਾ ਹੈ। ਸ਼ਾਇਦ ਹੀ ਕੋਈ ਐਸਾ ਹੋਵੇ, ਜਿਸ ਨੂੰ ਅਲੰਗ ਬਾਰੇ ਪਤਾ ਨਾ ਹੋਵੇ। ਕੇਂਦਰ ਸਰਕਾਰ ਨੇ ਜੋ ਨਵੀਂ ਵ੍ਹੀਕਲ ਸਕ੍ਰੈਪਿੰਗ ਪਾਲਿਸੀ ਯਾਨੀ ਪੁਰਾਣੀਆਂ ਗੱਡੀਆਂ ਨੂੰ ਸਕ੍ਰੈਪ ਕਰਨ ਦੇ ਲਈ ਜੋ ਨੀਤੀ ਬਣਾਈ। ਉਹ ਜਦੋਂ ਲਾਗੂ ਹੋਵੇਗੀ, ਮੈਂ ਸਾਥੀਓ ਦਾਅਵੇ ਨਾਲ ਕਹਿੰਦਾ ਹਾਂ। ਪੂਰੇ ਹਿੰਦੁਸਤਾਨ ਵਿੱਚੋਂ ਇਹ ਵ੍ਹੀਕਲ ਸਕ੍ਰੈਪਿੰਗ ਪਾਲਿਸੀ ਦਾ ਸਭ ਤੋਂ ਪਹਿਲਾਂ ਅਤੇ ਸਭ ਤੋਂ ਜ਼ਿਆਦਾ ਲਾਭ  ਕਿਸੇ ਨੂੰ ਮਿਲਣ ਵਾਲਾ ਹੈ, ਤਾਂ ਆਪ ਲੋਕਾਂ ਨੂੰ ਮਿਲਣ ਵਾਲਾ ਹੈ। ਇਸ ਦਾ ਕਾਰਨ ਹੈ, ਅਲੰਗ ਦੇ ਪਾਸ ਤਾਂ ਸਕ੍ਰੈਪਿੰਗ ਨਾਲ ਜੁੜੀ ਮੁਹਾਰਤ ਹੈ। ਬੜੇ-ਬੜੇ ਜਹਾਜ਼ਾਂ ਨੂੰ ਕਿਵੇਂ ਸਕ੍ਰੈਪ ਕੀਤਾ ਜਾਂਦਾ ਹੈ, ਉਸ ਦੀ ਉਨ੍ਹਾਂ ਨੂੰ ਜਾਣਕਾਰੀ ਹੈ। ਅਜਿਹੇ ਵਿੱਚ ਜਹਾਜ਼ਾਂ ਦੇ ਨਾਲ-ਨਾਲ ਦੂਸਰੇ ਛੋਟੇ ਵਾਹਨਾਂ ਦੀ ਸਕ੍ਰੈਪਿੰਗ ਦਾ ਵੀ ਦੇਸ਼ ਦਾ ਇਹ ਬੜਾ ਸੈਂਟਰ ਬਣ ਸਕਦਾ ਹੈ। ਭਾਵਨਗਰ ਦੇ ਮੇਰੇ ਹੋਣਹਾਰ ਉੱਦਮੀਆਂ ਨੂੰ ਮੈਨੂੰ ਇਹ ਯਾਦ ਦਿਵਾਉਣ ਦੀ ਜ਼ਰੂਰਤ ਨਹੀਂ ਹੈ ਕਿ ਉਹ ਵਿਦੇਸ਼ਾਂ ਤੋਂ ਵੀ ਇਹ ਛੋਟੀਆਂ-ਛੋਟੀਆਂ ਗੱਡੀਆਂ ਲਿਆ ਕੇ, ਉਨ੍ਹਾਂ ਨੂੰ ਇੱਥੇ ਸਕ੍ਰੈਪ ਕਰਨ ਦਾ ਕੰਮ ਸ਼ੁਰੂ ਕਰ ਦੇਣਗੇ।

ਸਾਥੀਓ,                            

ਇੱਥੇ ਜਹਾਜ਼ਾਂ ਨੂੰ ਤੋੜ ਕੇ ਜੋ ਲੋਹਾ ਨਿਕਲਦਾ ਹੈ, ਹਾਲੇ ਤੱਕ ਕੰਸਟ੍ਰਕਸ਼ਨ ਸੈਕਟਰ ਵਿੱਚ ਉਸ ਦਾ ਬੜਾ ਉਪਯੋਗ ਹੁੰਦਾ ਹੈ। ਹਾਲ ਹੀ ਵਿੱਚ ਅਸੀਂ ਦੇਖਿਆ ਹੈ ਕਿ ਕੰਟੇਨਰਾਂ ਦੇ ਲਈ ਕਿਸੇ ਇੱਕ ਹੀ ਦੇਸ਼ 'ਤੇ ਅਤਿ-ਨਿਰਭਰਤਾ ਨਾਲ ਕਿਕਨਾ ਬੜਾ ਸੰਕਟ ਖੜ੍ਹਾ ਹੋ ਸਕਦਾ ਹੈ। ਭਾਵਨਗਰ ਦੇ ਲਈ ਇਹ ਵੀ ਇੱਖ ਨਵਾਂ ਅਵਸਰ ਹੈ ਅਤੇ ਬੜਾ ਅਵਸਰ ਹੈ। ਇੱਕ ਤਰਫ਼ ਵੈਸ਼ਵਿਕ ਵਪਾਰ ਵਿੱਚ ਭਾਰਤ ਦੀ ਹਿੱਸੇਦਾਰੀ ਵਧ ਰਹੀ ਹੈ ਅਤੇ ਦੂਸਰੀ ਤਰਫ਼ ਦੁਨੀਆ ਵੀ ਕੰਟੇਨਰਸ ਦੇ ਮਾਮਲੇ ਵਿੱਚ ਭਰੋਸੇਮੰਦ ਸਪਲਾਇਰ ਦੀ ਤਲਾਸ਼ ਵਿੱਚ ਹੈ। ਪੂਰੀ ਦੁਨੀਆ ਨੂੰ ਲੱਖਾਂ ਕੰਟੇਨਰਾਂ ਦੀ ਜ਼ਰੂਰਤ ਹੈ। ਭਾਵਨਗਰ ਵਿੱਚ ਬਣਨ ਵਾਲੇ ਕੰਟੇਨਰ, ਆਤਮਨਿਰਭਰ ਭਾਰਤ ਨੂੰ ਵੀ ਊਰਜਾ ਦੇਣਗੇ ਅਤੇ ਇੱਥੇ ਰੋਜ਼ਗਾਰ ਦੇ ਅਨੇਕ ਨਵੇਂ ਅਵਸਰ ਵੀ ਬਣਾਉਣਗੇ।

ਸਾਥੀਓ,

ਜਦੋਂ ਮਨ ਵਿੱਚ ਲੋਕਾਂ ਦੀ ਸੇਵਾ ਦਾ ਭਾਵ ਹੋਵੇ, ਪਰਿਵਰਤਨ ਲਿਆਉਣ ਦੀ ਇੱਛਾਸ਼ਕਤੀ ਹੋਵੇ, ਤਾਂ ਬੜੇ ਤੋਂ ਬੜੇ ਲਕਸ਼ ਨੂੰ ਪਾਉਣਾ ਸੰਭਵ ਹੁੰਦਾ ਹੈ। ਸੂਰਤ ਤੋਂ ਭਾਵਨਗਰ ਆਉਣ-ਜਾਣ ਵਾਲੀਆਂ ਗੱਡੀਆਂ ਦੀ ਕੀ ਸਥਿਤੀ ਹੁੰਦੀ ਸੀ, ਇਹ ਆਪ ਲੋਕ ਅੱਛੀ ਤਰ੍ਹਾਂ ਜਾਣਦੇ ਹੋ। ਘੰਟਿਆਂ ਦਾ ਸਫ਼ਰ, ਸੜਕ ਹਾਦਸੇ, ਪੈਟਰੋਲ-ਡੀਜ਼ਲ ਦਾ ਖਰਚਾ, ਕਿਤਨੀਆਂ ਸਾਰੀਆਂ ਮੁਸ਼ਕਿਲਾਂ ਸਨ। ਹੁਣ ਜੀਵਨ 'ਤੇ ਸੰਕਟ ਵੀ ਘੱਟ ਹੋਇਆ ਹੈ, ਕਿਰਾਏ-ਭਾੜੇ ਦਾ ਪੈਸਾ ਅਤੇ ਸਮਾਂ ਵੀ ਬਚ ਰਿਹਾ ਹੈ। ਤਮਾਮ ਅੜਚਨਾਂ ਦੇ ਬਾਵਜੂਦ ਅਸੀਂ ਘੋਘਾ-ਦਹੇਜ ਫੇਰੀ ਸ਼ੁਰੂ ਕਰਕੇ ਦਿਖਾਈ, ਇਸ ਸੁਪਨੇ ਨੂੰ  ਪੂਰਾ ਕੀਤਾ। ਘੋਘਾ-ਹਜ਼ੀਰਾ ਰੋ-ਰੋ ਫੇਰੀ ਸਰਵਿਸ ਨਾਲ ਸੌਰਾਸ਼ਟਰ ਅਤੇ ਸੂਰਤ ਦੀ ਦੂਰੀ ਲਗਭਗ 400 ਕਿਲੋਮੀਟਰ ਤੋਂ ਘਟ ਕੇ 100 ਕਿਲੋਮੀਟਰ ਤੋਂ ਵੀ ਘੱਟ ਹੋ ਗਈ ਹੈ। ਬਹੁਤ ਹੀ ਘੱਟ ਸਮੇਂ ਵਿੱਚ ਇਸ ਸੇਵਾ ਨਾਲ ਲਗਭਗ 3 ਲੱਖ ਯਾਤਰੀ ਸਫ਼ਰ ਕਰ ਚੁੱਕੇ ਹਨ। 80 ਹਜ਼ਾਰ ਤੋਂ ਅਧਿਕ ਗੱਡੀਆਂ ਨੂੰ ਇੱਥੋਂ ਉੱਥੇ ਪਹੁੰਚਾਇਆ ਗਿਆ ਹੈ ਅਤੇ ਇਸੇ ਸਾਲ ਹੁਣ ਤੱਕ 40 ਲੱਖ ਲੀਟਰ ਤੋਂ ਅਧਿਕ ਪੈਟਰੋਲ- ਡੀਜ਼ਲ ਦੀ ਬੱਚਤ ਹੋਈ ਹੈ, ਮਤਲਬ ਉਤਨੇ ਪੈਸੇ ਆਪ ਲੋਕਾਂ ਦੀਆਂ ਜੇਬਾਂ ਵਿੱਚ ਬਚੇ ਹਨ। ਅੱਜ ਤੋਂ ਤਾਂ ਇਸ ਰੂਟ 'ਤੇ ਬੜੇ ਜਹਾਜ਼ਾਂ ਦੇ ਲਈ ਵੀ ਰਸਤਾ ਸਾਫ ਹੋਇਆ ਹੈ।

ਸਾਥੀਓ,

ਆਪ ਸਮਝ ਸਕਦੇ ਹੋ ਕਿ ਇਹ ਕਿਤਨੀ ਬੜੀ ਸੇਵਾ ਇਸ ਖੇਤਰ ਦੇ ਸਾਧਾਰਣ ਜਨਾਂ, ਕਿਸਾਨਾਂ ਅਤੇ ਵਪਾਰੀਆਂ ਦੀ ਹੋਈ ਹੈ। ਲੇਕਿਨ ਇਤਨਾ ਸਭ ਕੁਝ ਬਿਨਾ ਕਿਸੇ ਸ਼ੋਰ-ਸ਼ਰਾਬੇ ਦੇ, ਬੜੇ-ਬੜੇ ਇਸ਼ਤਿਹਾਰਾਂ ਦੇ ਪਿੱਛੇ ਪੈਸੇ ਬਰਬਾਦ ਕੀਤੇ ਬਿਨਾ ਇਹ ਸਾਰੇ ਕੰਮ ਹੋ ਰਹੇ ਹਨ, ਸਾਥੀਓ। ਕਿਉਂਕਿ ਸਾਡੀ ਪ੍ਰੇਰਣਾ ਅਤੇ ਲਕਸ਼ ਕਦੇ ਵੀ ਸੱਤਾ ਸੁਖ ਨਹੀਂ ਰਿਹਾ ਹੈ। ਅਸੀਂ ਤਾਂ ਹਮੇਸ਼ਾ ਸੱਤਾ ਨੂੰ ਸੇਵਾ ਦਾ ਮਾਧਿਅਮ ਮੰਨਦੇ ਹਾਂ। ਇਹ ਸਾਡਾ ਸੇਵਾ ਭਾਵ ਯੱਗ ਚਲ ਰਿਹਾ ਹੈ। ਇਸੇ ਸੇਵਾਭਾਵ ਦੇ ਕਾਰਨ ਹੀ ਇਤਨਾ ਪਿਆਰ, ਇਤਨਾ ਅਸ਼ੀਰਵਾਦ ਨਿਰੰਤਰ ਵਧਦਾ ਹੀ ਚਲਿਆ ਜਾ ਰਿਹਾ ਹੈ, ਵਧਦਾ ਹੀ ਚਲਿਆ ਜਾ ਰਿਹਾ ਹੈ।

ਸਾਥੀਓ,

ਸਾਡੇ ਪ੍ਰਯਾਸਾਂ ਨਾਲ ਇਸ ਖੇਤਰ ਵਿੱਚ ਸਿਰਫ਼ ਆਉਣਾ-ਜਾਣਾ, ਟ੍ਰਾਂਸਪੋਰਟੇਸ਼ਨ ਹੀ ਨਹੀਂ, ਇਤਨੀ ਹੀ ਸੁਵਿਧਾ ਹੋਈ ਹੈ ਐਸਾ ਨਹੀਂ ਹੈ, ਲੇਕਿਨ ਟੂਰਿਜ਼ਮ ਨੂੰ ਵੀ ਹੁਲਾਰਾ ਮਿਲਿਆ ਹੈ। ਆਪਣੀ ਸਮੁੰਦਰੀ ਵਿਰਾਸਤ ਨੂੰ ਸਹੇਜ ਕੇ ਉਸ ਨੂੰ ਟੂਰਿਜ਼ਮ ਦੀ ਤਾਕਤ ਬਣਾਉਣ ’ਤੇ ਗੁਜਰਾਤ ਦੇ ਤਟੀ ਖੇਤਰਾਂ ਵਿੱਚ ਅਭੂਤਪੂਰਵ ਕੰਮ ਹੋ ਰਿਹਾ ਹੈ। ਲੋਥਲ ਵਿੱਚ ਬਣਨ ਵਾਲਾ ਮੈਰੀਟਾਈਮ ਮਿਊਜ਼ੀਅਮ, ਸ਼ਾਇਦ ਤੁਹਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਮਾਲੂਮ ਹੋਵੇਗਾ। ਲੋਥਲ ਵਿੱਚ ਦੁਨੀਆ ਵਿੱਚ ਨਾਮ ਕਮਾ ਸਕੇ, ਐਸਾ ਮੈਰੀਟਾਈਮ ਮਿਊਜ਼ੀਅਮ ਬਣ ਰਿਹਾ ਹੈ। ਜਿਵੇਂ Statue of Unity ਉਸ ਨੇ ਇੱਕ ਪਹਿਚਾਣ ਬਣਾਈ ਹੈ। ਇਹ ਲੋਥਲ ਦਾ ਮੈਰੀਟਾਈਮ ਮਿਊਜ਼ੀਅਮ ਵੀ ਬਣਾਵੇਗਾ। ਕਿਉਂਕਿ ਸਾਡੇ ਲਈ ਗਰਵ (ਮਾਣ) ਦੀ ਬਾਤ ਹੈ। ਦੁਨੀਆ ਦਾ ਸਭ ਤੋਂ ਪੁਰਾਣਾ ਬੰਦਰਗਾਹ ਲੋਥਲ ਇਹ ਸਾਡੀ ਗੁਜਰਾਤ ਦੀ ਧਰਤੀ 'ਤੇ ਹੈ, ਇਹ ਸਾਡੇ ਭਾਵਨਗਰ ਦੇ ਕਿਨਾਰੇ 'ਤੇ ਹੈ। ਲੋਥਲ ਸਾਡੀ ਵਿਰਾਸਤ ਦਾ ਇੱਕ ਮਹੱਤਵਪੂਰਨ ਕੇਂਦਰ ਰਿਹਾ ਹੈ, ਜਿਸ ਨੂੰ ਪੂਰੀ ਦੁਨੀਆ ਦੇ ਟੂਰਿਜ਼ਮ ਨਕਸ਼ੇ 'ਤੇ ਲਿਆਉਣ ਦੇ ਲਈ ਬਹੁਤ ਮਿਹਨਤ (ਪਰਿਸ਼੍ਰਮ) ਕੀਤੀ ਜਾ ਰਹੀ ਹੈ। ਲੋਥਲ ਦੇ ਨਾਲ ਵੇਲਾਵਦਰ ਨੈਸ਼ਨਲ ਪਾਰਕ ਵਿੱਚ ਈਕੋ ਟੂਰਿਜ਼ਮ ਨਾਲ ਜੁੜੇ ਸਰਕਿਟ ਦਾ ਲਾਭ ਵੀ ਭਾਵਨਗਰ ਨੂੰ ਹੋਣ ਵਾਲਾ ਹੈ, ਵਿਸ਼ੇਸ਼ ਰੂਪ ਨਾਲ ਛੋਟੇ-ਛੋਟੇ ਜੋ ਬਿਜ਼ਨਸਮੈਨ ਹਨ, ਛੋਟੇ-ਛੋਟੇ ਕਾਰੋਬਾਰੀ ਹਨ, ਵਪਾਰੀ ਹਨ, ਉਨ੍ਹਾਂ ਨੂੰ ਵਿਸ਼ੇਸ਼ ਹੋਣ ਵਾਲਾ ਹੈ।

ਭਾਈਓ ਅਤੇ ਭੈਣੋਂ,

ਸੌਰਾਸ਼ਟਰ ਵਿੱਚ ਕਿਸਾਨਾਂ ਅਤੇ ਮਛੁਆਰਿਆਂ, ਦੋਨਾਂ ਦੇ ਜੀਵਨ ਵਿੱਚ ਪਿਛਲੇ 2 ਦਹਾਕਿਆਂ ਵਿੱਚ ਬਹੁਤ ਬੜਾ ਬਦਲਾਅ ਆਇਆ ਹੈ। ਇੱਕ ਸਮਾਂ ਸੀ, ਜਦੋਂ ਜਾਣਕਾਰੀ ਦੇ ਅਭਾਵ ਵਿੱਚ ਅਕਸਰ ਮਛੁਆਰਿਆਂ ਦਾ ਜੀਵਨ ਖ਼ਤਰੇ ਵਿੱਚ ਪੈ ਜਾਂਦਾ ਸੀ। ਜਦੋਂ ਮੈਂ ਇੱਥੇ ਮੁੱਖ ਮੰਤਰੀ ਸਾਂ, ਤਦ ਮਛੁਆਰਿਆਂ ਨੂੰ ਇੱਕ ਲਾਲ ਰੰਗ ਦੀ ਬਾਸਕਿਟ ਦਿੱਤੀ ਗਈ ਸੀ, ਜਿਸ ਵਿੱਚ ਅਲੱਗ-ਅਲੱਗ ਬਟਨ  ਲਗੇ  ਸਨ।

ਭਾਈਓ ਅਤੇ ਭੈਣੋਂ,

ਦੁਰਘਟਨਾ ਦੀ ਸਥਿਤੀ ਵਿੱਚ ਬਟਨ ਦਬਾਉਣ ’ਤੇ ਕੋਸਟ ਗਾਰਡ ਦੇ ਆਫਿਸ ਵਿੱਚ ਸਿੱਧਾ ਅਲਰਟ ਪਹੁੰਚ ਜਾਂਦਾ ਸੀ। ਜਿਸ ਨਾਲ ਤੁਰੰਤ ਸਹਾਇਤਾ ਪਹੁੰਚਾਉਣਾ ਸੰਭਵ ਹੋ ਪਾਉਂਦਾ ਸੀ। ਇਸੇ ਭਾਵਨਾ ਦਾ 2014 ਦੇ ਬਾਅਦ ਪੂਰੇ ਦੇਸ਼ ਦੇ ਲਈ ਅਸੀਂ ਵਿਸਤਾਰ ਕੀਤਾ ਹੈ। ਮਛੁਆਰਿਆਂ ਦੀਆਂ ਨਾਵਾਂ

(ਕਿਸ਼ਤੀਆਂ) ਨੂੰ ਆਧੁਨਿਕ ਬਣਾਉਣ ਦੇ ਲਈ ਸਬਸਿਡੀ ਦਿੱਤੀ, ਕਿਸਾਨਾਂ ਦੀ ਤਰ੍ਹਾਂ ਹੀ ਮਛੁਆਰਿਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਦਿੱਤੇ।

ਸਾਥੀਓ,

ਅੱਜ ਮੈਨੂੰ ਬਹੁਤ ਸੰਤੋਸ਼ ਹੁੰਦਾ ਹੈ, ਜਦੋਂ ਸੌਨੀ ਯੋਜਨਾ ਨਾਲ ਹੋ ਰਹੇ ਬਦਲਾਅ ਨੂੰ ਮੈਂ ਦੇਖਦਾ ਹਾਂ। ਮੈਨੂੰ ਯਾਦ ਹੈ ਮੈਂ ਜਦੋਂ ਸੌਨੀ ਯੋਜਨਾ ਦੀ ਬਾਤ ਕਹੀ ਸੀ ਤਾਂ ਸਾਡੇ ਸੌਰਾਸ਼ਟਰ ਵਿੱਚ ਮੈਂ ਰਾਜਕੋਟ ਵਿੱਚ ਆ ਕੇ ਇਸ ਦੀ ਸ਼ੁਰੂਆਤ ਕੀਤੀ ਸੀ। ਸਾਰੇ ਮੀਡੀਆ ਵਾਲਿਆਂ ਨੇ ਲਿਖਿਆ ਸੀ ਕਿ ਦੇਖੋ ਚੋਣਾਂ ਆਈਆਂ, ਇਸ ਲਈ ਮੋਦੀ ਜੀ ਨੇ ਐਲਾਨ ਕਰ ਦਿੱਤਾ ਹੈ। ਚੋਣਾਂ ਜਾਣਗੀਆਂ, ਭੁੱਲ ਜਾਣਗੇ। ਲੇਕਿਨ ਮੈਂ ਸਭ ਨੂੰ ਗਲਤ ਸਿੱਧ ਕਰ ਦਿੱਤਾ। ਅੱਜ ਸੌਨੀ ਯੋਜਨਾ ਨਰਮਦਾ ਮਈਆ ਨੂੰ ਲੈ ਕੇ ਉਸ ਨੂੰ ਜਿੱਥੇ-ਜਿੱਥੇ ਪਹੁੰਚਾਉਣ ਦਾ ਸੰਕਲਪ ਕੀਤਾ ਸੀ, ਤੇਜ਼ ਗਤੀ ਨਾਲ ਪਹੁੰਚ ਰਹੀ ਹੈ ਭਾਈਓ। ਅਸੀਂ ਵਚਨ ਦੇ ਪੱਕੇ ਲੋਕ ਹਾਂ, ਅਸੀਂ ਸਮਾਜ ਦੇ ਲਈ ਜੀਣ ਵਾਲੇ ਲੋਕ ਹਾਂ।

ਸਾਥੀਓ,

ਇਸ ਸੌਨੀ ਪਰਿਯੋਜਨਾ ਦੇ ਇਸ ਦੇ ਇੱਕ ਹਿੱਸੇ ਦਾ ਲੋਕਅਰਪਣ ਅੱਜ ਹੁੰਦਾ ਹੈ ਅਤੇ ਦੂਸਰੇ ਹਿੱਸੇ ’ਤੇ ਕੰਮ ਸ਼ੁਰੂ ਹੁੰਦਾ ਹੈ। ਅਸੀਂ ਕੰਮ ਰੁਕਣ ਨਹੀਂ ਦਿੰਦੇ। ਅੱਜ ਵੀ ਜਿਸ ਹਿੱਸੇ ਦਾ ਲੋਕਅਰਪਣ ਹੋਇਆ ਹੈ, ਉਸ ਨਾਲ ਭਾਵਨਗਰ ਅਤੇ ਅਮਰੇਲੀ ਜ਼ਿਲ੍ਹੇ ਦੇ ਅਨੇਕ ਡੈਮ ਤੱਕ ਪਾਣੀ ਪਹੁੰਚ ਰਿਹਾ ਹੈ।

 

 

ਇਸ ਨਾਲ ਭਾਵਨਗਰ ਦੇ ਗਾਰੀਯਾਧਾਰ, ਜੇਸਰ ਅਤੇ ਮਹੁਵਾ ਤਾਲੁਕਾ ਅਤੇ ਅਮਰੇਲੀ ਜ਼ਿਲ੍ਹੇ ਦੇ ਰਾਜੁਲਾ ਅਤੇ ਖਾਂਭਾ ਤਾਲੁਕਾ ਅਨੇਕ ਪਿੰਡਾਂ ਦੇ ਕਿਸਾਨਾਂ ਨੂੰ ਲਾਭ ਹੋਣ ਵਾਲਾ ਹੈ। ਭਾਵਨਗਰ, ਗਿਰ ਸੋਮਨਾਥ, ਅਮਰੇਲੀ, ਬੋਟਾਦ, ਜੂਨਾਗੜ੍ਹ, ਰਾਜਕੋਟ, ਪੋਰਬੰਦਰ ਇਨ੍ਹਾਂ ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ ਅਤੇ ਦਰਜਨਾਂ ਸ਼ਹਿਰਾਂ ਤੱਕ ਪਾਣੀ ਪਹੁੰਚਾਉਣ ਦੇ ਲਈ ਵੀ ਅੱਜ ਕੰਮ ਨਵੇਂ ਸਿਰੇ ਤੋਂ ਜੋੜਿਆ ਗਿਆ ਹੈ।

ਭਾਈਓ ਅਤੇ ਭੈਣੋਂ,

ਅਭਾਵ ਨੂੰ ਦੂਰ ਕਰਨਾ ਅਤੇ ਜੋ ਵਿਕਾਸ ਵਿੱਚ ਪਿੱਛੇ ਛੁਟ ਗਿਆ, ਉਸ ਦਾ ਹੱਥ ਪਕੜ ਕੇ ਅੱਗੇ ਲੈ ਜਾਣਾ, ਇਹ ਡਬਲ ਇੰਜਣ ਸਰਕਾਰ ਦੀ ਪ੍ਰਤੀਬੱਧਤਾ ਹੈ। ਗ਼ਰੀਬ ਤੋਂ ਗ਼ਰੀਬ ਨੂੰ ਜਦੋਂ ਸਾਧਨ ਮਿਲਦੇ ਹਨ, ਜਦੋਂ ਸਰਕਾਰ ਉਨ੍ਹਾਂ ਨੂੰ ਸੰਸਾਧਨ ਦਿੰਦੀ ਹੈ ਤਾਂ ਉਹ ਆਪਣੀ ਤਕਦੀਰ ਬਦਲਣ ਵਿੱਚ ਜੁਟ ਜਾਂਦਾ ਹੈ। ਉਹ ਦਿਨ ਰਾਤ ਮਿਹਨਤ ਕਰਦਾ ਹੈ ਅਤੇ ਗ਼ਰੀਬੀ ਖ਼ਿਲਾਫ਼ ਲੜਾਈ ਲੜ ਕੇ ਗ਼ਰੀਬੀ ਨੂੰ ਪਰਾਸਤ ਕਰਦਾ ਹੈ। ਗੁਜਰਾਤ ਵਿੱਚ ਅਸੀਂ ਅਕਸਰ ਗ਼ਰੀਬ ਕਲਿਆਣ ਮੇਲੇ ਦਾ ਆਯੋਜਨ ਕਰਦੇ ਸਾਂ। ਐਸੇ ਹੀ ਇੱਕ ਕਾਰਯਕ੍ਰਮ ਦੇ ਦੌਰਾਨ ਇੱਥੇ ਭਾਵਨਗਰ ਵਿੱਚ ਇੱਕ ਭੈਣ ਨੂੰ ਮੈਂ ਤਿੰਨ ਪਹੀਆਂ ਵਾਲੀ ਸਾਈਕਲ ਦਿੱਤੀ ਸੀ। ਦਿੱਵਯਾਂਗ ਭੈਣ ਸੀ, ਤਾਂ ਉਸ ਨੇ ਮੈਨੂੰ ਕੀ ਕਿਹਾ। ਤੁਸੀਂ ਦੇਖੋ, ਮਿਜ਼ਾਜ ਦੇਖੋ, ਭਾਵਨਗਰ ਦੇ ਲੋਕਾਂ ਦਾ, ਗੁਜਰਾਤੀਆਂ ਦਾ ਸਪਿਰਿਟ ਦੇਖੋ, ਮੈਨੂੰ ਬਰਾਬਰ ਯਾਦ ਹੈ। ਉਸ ਭੈਣ ਨੇ ਕਿਹਾ ਕਿ ਮੈਨੂੰ ਤਾਂ ਸਾਈਕਲ ਚਲਾਉਣਾ ਆਉਂਦਾ ਨਹੀਂ ਹੈ। ਮੈਨੂੰ ਤਾਂ ਇਲੈਕਟ੍ਰੀਕਲ ਟ੍ਰਾਇਸਾਈਕਲ ਦਿਓ। ਇਹ ਮਿਜ਼ਾਜ ਹੈ ਮੇਰੇ ਗੁਜਰਾਤ ਦਾ, ਇਹ ਮਿਜ਼ਾਜ ਹੈ ਮੇਰੇ ਭਾਵਨਗਰ ਦਾ ਅਤੇ ਇਹ ਜੋ ਵਿਸ਼ਵਾਸ ਸੀ, ਉਸ ਭੈਣ ਦੇ ਮਨ ਵਿੱਚ ਜੋ ਭਰੋਸਾ ਸੀ, ਉਹ ਭਰੋਸਾ ਮੇਰੀ ਸਭ ਤੋਂ ਬੜੀ ਪੂੰਜੀ ਹੈ ਭਾਈਓ। ਗ਼ਰੀਬਾਂ ਦੇ ਇਹੀ ਸੁਪਨੇ, ਇਹੀ ਆਕਾਂਖਿਆਵਾਂ ਮੈਨੂੰ ਨਿਰੰਤਰ ਕੰਮ ਕਰਨ ਦੀ ਊਰਜਾ ਦਿੰਦੇ ਹਨ। ਤੁਹਾਡੇ ਆਸ਼ੀਰਵਾਦ ਨਾਲ ਇਹ ਊਰਜਾ ਬਣੀ ਰਹੇ ,ਅਤੇ ਨਿਰੰਤਰ ਤੁਹਾਡਾ ਪਿਆਰ ਵਧਦਾ ਚਲਿਆ ਜਾ ਰਿਹਾ ਹੈ। ਅਤੇ ਮੈਂ ਅੱਜ ਇਹ ਜ਼ਰੂਰ ਕਹਾਂਗਾ ਕਿ ਮੈਨੂੰ ਆਉਣ ਵਿੱਚ ਕੁਝ ਸਾਲ ਲਗ ਗਏ, ਮੈਂ ਦੇਰ ਨਾਲ ਆਇਆ, ਲੇਕਿਨ ਖਾਲੀ ਹੱਥ ਨਹੀਂ ਆਇਆ ਹਾਂ। ਪਿਛਲੇ ਸਾਲਾਂ ਦਾ ਜੋ ਬਕਾਇਆ ਸੀ, ਉਹ ਵੀ ਲੈ ਕੇ ਆ ਗਿਆ ਹਾਂ। ਅਤੇ ਵੈਸੇ ਵੀ ਭਾਵਨਗਰ ਦਾ ਮੇਰੇ ਉੱਪਰ ਅਧਿਕਾਰ ਹੈ ਭਾਈ, ਤੁਸੀਂ ਭਾਵਨਗਰ ਆਓ ਅਤੇ ਨਰਸੀਬਾਪਾ ਦਾ ਗਾਂਠੀਯਾ, ਦਾਸ ਕੇ ਪੇੜੇ ਅਤੇ ਜਦੋਂ ਗਾਂਠੀਯਾ ਯਾਦ ਕਰਾਂ, ਤਦ ਮੈਨੂੰ ਮੇਰੇ ਹਰਿਸਿੰਹ ਦਾਦਾ ਯਾਦ ਆਉਂਦੇ ਹਨ। ਕਈ ਸਾਲਾਂ ਪਹਿਲਾਂ ਮੈਂ ਛੋਟੇ ਕਾਰਯਕਰਤਾ ਦੇ ਰੂਪ ਵਿੱਚ ਤਦ ਤਾਂ ਮੈਂ ਰਾਜਨੀਤੀ ਵਿੱਚ ਵੀ ਨਹੀਂ ਸਾਂ। ਮੈਨੂੰ ਗਾਂਠੀਯਾ ਖਾਣਾ ਖਾਣਾ ਕਿਸੇ ਨੇ ਸਿਖਾਇਆ ਹੈ, ਤਾਂ ਹਰੀਸਿੰਹ ਦਾਦਾ ਨੇ ਸਿਖਾਇਆ। ਜਦੋਂ ਅਹਿਮਦਾਬਾਦ ਆਏ, ਉਹ ਗਾਂਠੀਯਾ ਲੈ ਕੇ ਆਏ, ਉਹ ਸਾਡੀ ਚਿੰਤਾ ਕਰਦੇ ਸਨ। ਅੱਜ ਜਦੋਂ ਭਾਵਨਗਰ ਆਇਆ ਹਾਂ, ਤਦ ਹੁਣ ਨਵਰਾਤ੍ਰੀ ਦਾ ਵਰਤ ਚਲ ਰਿਹਾ ਹੈ, ਤਾਂ ਹਾਲੇ ਸਭ ਕਿਸੇ ਕੰਮ ਦਾ ਨਹੀਂ ਹੈ। ਫਿਰ ਵੀ ਭਾਵਨਗਰ ਦਾ ਗਾਂਠੀਯਾ ਦੇਸ਼ ਅਤੇ ਦੁਨੀਆ ਵਿੱਚ ਪ੍ਰਸਿੱਧ ਹੈ, ਇਹ ਛੋਟੀ-ਮੋਟੀ ਬਾਤ ਨਹੀਂ ਹੈ ਦੋਸਤੋ। ਇਹ ਭਾਵਨਗਰ ਦੀ ਤਾਕਤ ਹੈ। ਸਾਥੀਓ ਅੱਜ ਵਿਕਾਸ ਦੇ ਅਨੇਕ ਪ੍ਰਕਲਪ ਲੈ ਕੇ ਮੈਂ ਆਇਆ ਹਾਂ। ਅਨੇਕ ਪਰਿਯੋਜਨਾ ਲੈ ਕੇ ਆਇਆ ਹਾਂ। ਇਹ ਭਾਵਨਗਰ ਦੀ ਯੁਵਾ ਪੀੜ੍ਹੀ ਦੇ ਭਵਿੱਖ ਨੂੰ ਨਿਸ਼ਚਿਤ ਕਰਨ ਵਾਲੀਆਂ ਯੋਜਨਾਵਾਂ ਹਨ। ਭਾਵਨਗਰ ਦੇ ਭਵਿੱਖ ਨੂੰ ਚਾਰ ਚੰਦ ਲਗਾਉਣ ਵਾਲੀਆਂ ਯੋਜਨਾਵਾਂ ਹਨ। ਕੋਈ ਕਲਪਨਾ ਨਹੀਂ ਕਰ ਸਕੇਗਾ, ਤੇਜ਼ ਗਤੀ ਨਾਲ  ਭਾਵਨਗਰ ਦਾ ਵਿਕਾਸ ਹੋਵੇ, ਇਸ ਦੇ ਲਈ ਇਹ ਯੋਜਨਾਵਾਂ ਹਨ। ਅਤੇ ਉਸ ਦਾ ਲਾਭ ਸਮਗ੍ਰ ਸੌਰਾਸ਼ਟਰ ਨੂੰ ਮਿਲੇਗਾ, ਸਾਰੇ ਗੁਜਰਾਤ ਨੂੰ ਮਿਲੇਗਾ ਅਤੇ ਦੇਸ਼ ਨੂੰ ਵੀ ਉਸ ਦਾ ਫ਼ਲ ਚਖਣ ਨੂੰ ਮਿਲੇਗਾ। ਭਾਈਓ-ਭੈਣੋਂ ਤੁਸੀਂ ਜੋ ਪਿਆਰ ਵਰਸਾਇਆ ਹੈ, ਜੋ ਅਸ਼ੀਰਵਾਦ ਵਰਸਾਇਆ ਹੈ। ਇਤਨੀ ਵਿਰਾਟ ਸੰਖਿਆ ਵਿੱਚ ਤੁਸੀਂ ਆਏ ਹੋ, ਮੈਂ ਅੰਤਹਕਰਣ-ਪੂਰਵਕ ਤੁਹਾਡਾ ਆਭਾਰੀ ਹਾਂ। ਮੇਰੇ ਨਾਲ ਦੋਨੋਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਬੋਲੋ,

ਭਾਰਤ ਮਾਤਾ ਕੀ – ਜੈ,

ਭਾਰਤ ਮਾਤਾ ਕੀ – ਜੈ,

ਭਾਰਤ ਮਾਤਾ ਕੀ – ਜੈ,

ਬਹੁਤ-ਬਹੁਤ ਧੰਨਵਾਦ।

******

 

ਡੀਐੱਸ/ਐੱਸਟੀ/ਡੀਕੇ



(Release ID: 1864619) Visitor Counter : 87