ਪ੍ਰਧਾਨ ਮੰਤਰੀ ਦਫਤਰ

ਗੁਜਰਾਤ ਦੇ ਸੂਰਤ ਵਿੱਚ ਵਿਕਾਸ ਕਾਰਜਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 29 SEP 2022 2:29PM by PIB Chandigarh

ਭਾਰਤ ਮਾਤਾ ਕੀ-ਜੈ

ਭਾਰਤ ਮਾਤਾ ਕੀ-ਜੈ

ਆਪ ਸਭ ਸੂਰਤਵਾਸੀਆਂ ਨੂੰ ਨਵਰਾਤ੍ਰਿਆਂ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ। ਵੈਸੇ ਨਵਰਾਤ੍ਰਿਆਂ ਦੇ ਸਮੇਂ ਮੇਰੇ ਜਿਹੇ ਵਿਅਕਤੀ ਨੂੰ ਸੂਰਤ ਆਉਣਾ ਆਨੰਦਦਾਇਕ  ਹੈ, ਅੱਛਾ ਲਗਦਾ ਹੈ, ਲੇਕਿਨ ਨਵਰਾਤ੍ਰਿਆਂ ਦਾ ਵਰਤ ਚਲਦਾ ਹੋਵੇ, ਤਦ ਸੂਰਤ ਆਉਣ ਵਿੱਚ ਥੋੜ੍ਹਾ ਕਠਿਨ ਲਗਦਾ ਹੈ। ਸੂਰਤ ਆਓ ਅਤੇ ਸੂਰਤੀ ਖਾਣਾ ਖਾਏ ਬਿਨਾ ਜਾਓ।

ਇਹ ਮੇਰਾ ਸੁਭਾਗ ਹੈ ਕਿ ਨਵਰਾਤ੍ਰਿਆਂ ਦੇ ਇਸ ਪਾਵਨ ਅਵਸਰ ਦੇ ਸਮੇਂ ਵਿੱਚ ਅੱਜ ਅਤੇ ਕੱਲ੍ਹ, ਗੁਜਰਾਤ ਦੀ ਧਰਤੀ ’ਤੇ ਇਨਫ੍ਰਾਸਟ੍ਰਕਚਰ, ਖੇਡ-ਸੱਭਿਆਚਾਰ ਅਤੇ ਆਸਥਾ ਨਾਲ ਜੁੜੇ ਕਈ ਬੜੇ ਆਯੋਜਨਾਂ ਦਾ ਹਿੱਸਾ ਬਣਾਂਗਾ। ਗੁਜਰਾਤ ਦੇ ਗੌਰਵ ਨੂੰ ਹੋਰ ਵਧਾਉਣ ਦਾ ਇਹ ਸੁਭਾਗ ਮਿਲਣਾ, ਤੁਹਾਡੇ ਦਰਮਿਆਨ ਆਉਣਾ ਅਤੇ ਆਪ ਸਭ ਦੇ ਅਸ਼ੀਰਦਵਾਦ ਲੈਣਾ, ਆਪ ਦਾ ਇਹ ਪਿਆਰ, ਆਪ ਦਾ ਇਹ ਉਤਸ਼ਾਹ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਗੁਜਰਾਤ ਦੇ ਲੋਕਾਂ ਦਾ, ਸੂਰਤ ਦੇ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਮੇਰੇ ਸ਼ਬਦ ਵੀ ਕਮ ਪੈ ਰਹੇ ਹਨ, ਇਤਨਾ ਪਿਆਰ ਆਪ ਨੇ ਦਿੱਤਾ ਹੈ।

ਸੂਰਤ ਵਿੱਚ ਵਿਕਾਸ ਦਾ ਲਾਭ ਜਿਸ ਤਰ੍ਹਾਂ ਹਰ ਘਰ ਤੱਕ ਪਹੁੰਚ ਰਿਹਾ ਹੈ, ਉਹ ਜਦੋਂ ਮੈਂ ਦੇਖਦਾ ਹਾਂ, ਸੁਣਦਾ ਹਾਂ ਤਾਂ ਮੇਰੀ ਖੁਸ਼ੀ ਅਨੇਕ ਗੁਣਾ ਵਧ ਜਾਂਦੀ ਹੈ। ਇਸੇ ਕ੍ਰਮ ਵਿੱਚ ਅੱਜ ਸੂਰਤ ਦੇ ਵਿਕਾਸ ਨਾਲ ਜੁੜੀਆਂ ਅਨੇਕ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ ਜਾਂ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ਵਿੱਚੋਂ ਅਧਿਕਤਰ ਪ੍ਰੋਜੈਕਟ, ਸਾਧਾਰਣ ਸੂਰਤ ਵਸੀਆਂ ਨੂੰ, ਮੱਧ ਵਰਗ ਨੂੰ, ਵਪਾਰੀ ਵਰਗ ਨੂੰ ਅਨੇਕ ਪ੍ਰਕਾਰ ਦੀਆਂ ਸੁਵਿਧਾਵਾਂ ਅਤੇ ਲਾਭ ਪਹੁੰਚਾਉਣ ਵਾਲੇ ਹਨ। ਮੈਨੰ ਦੱਸਿਆ ਗਿਆ ਹੈ ਕਿ 75 ਅੰਮ੍ਰਿਤ ਸਰੋਵਰਾਂ ਦੇ ਨਿਰਮਾਣ ਦਾ ਕੰਮ ਸੂਰਤ ਵਿੱਚ ਬਹੁਤ ਤੇਜ਼ੀ ਨਾਲ ਚਲ ਰਿਹਾ ਹੈ। ਇਸ ਦੇ ਲਈ ਵੀ ਜ਼ਿਲ੍ਹੇ ਦੇ ਸਭ ਸਾਥੀ, ਸ਼ਾਸਨ-ਪ੍ਰਸ਼ਾਸਨ, ਹਰ ਕੋਈ ਅਤੇ ਮੇਰੇ ਸੂਰਤਵਾਸੀ ਵੀ ਵਧਾਈ ਦੇ ਪਾਤਰ ਹਨ।

ਸਾਥੀਓ,

ਸੂਰਤ ਸ਼ਹਿਰ ਲੋਕਾਂ ਦੀ ਇਕਜੁੱਟਤਾ ਅਤੇ ਜਨਭਾਗੀਦਾਰੀ, ਦੋਹਾਂ ਦੀ ਬਹੁਤ ਹੀ ਸ਼ਾਨਦਾਰ ਉਦਹਾਰਣ ਹੈ। ਹਿੰਦੁਸਤਾਨ ਦਾ ਕੋਈ ਪ੍ਰਦੇਸ਼ ਐਸਾ ਨਹੀਂ ਹੋਵੇਗਾ, ਜਿਸ ਦੇ ਲੋਕ ਸੂਰਤ ਦੀ ਧਰਤੀ ’ਤੇ ਨਾ ਰਹਿੰਦੇ ਹੋਣ, ਇੱਕ ਪ੍ਰਕਾਰ ਨਾਲ ਮਿੰਨੀ ਹਿੰਦੁਸਤਾਨ। ਸੂਰਤ ਦੀ ਸਭ ਤੋਂ ਬੜੀ ਖਾਸੀਅਤ ਇਹ ਹੈ ਕਿ ਇਹ ਸ਼ਹਿਰ ਸੂਰਤ, ਇਸ ਬਾਤ ਦੇ ਲਈ ਮੈਂ ਹਮੇਸ਼ਾ ਇਸ ’ਤੇ ਮਾਣ ਕਰਦਾ ਹਾਂ, ਇਹ ਸ਼ਹਿਰ ਸ਼੍ਰਮ (ਕਿਰਤ) ਦਾ ਸਨਮਾਨ ਕਰਨ ਵਾਲਾ ਸ਼ਹਿਰ ਹੈ। ਇੱਥੇ ਟੈਲੰਟ ਦੀ ਕਦਰ ਹੁੰਦੀ ਹੈ। ਪ੍ਰਗਤੀ ਦੀਆਂ ਆਕਾਂਖਿਆਵਾਂ ਪੂਰੀਆਂ ਹੁੰਦੀਆਂ ਹਨ, ਅੱਗੇ ਵਧਣ ਦੇ ਸੁਪਨੇ ਸਾਕਾਰ ਹੁੰਦੇ ਹਨ। ਅਤੇ ਸਭ ਤੋਂ ਬੜੀ ਬਾਤ, ਜੋ ਵਿਕਾਸ ਦੀ ਦੌੜ ਵਿੱਚ ਪਿੱਛੇ ਛੁਟ (ਰਹਿ) ਜਾਂਦਾ ਹੈ, ਇਹ ਸ਼ਹਿਰ ਉਸ ਨੂੰ ਜ਼ਿਆਦਾ ਮੌਕਾ ਦਿੰਦਾ ਹੈ, ਉਸ ਦਾ ਹੱਥ ਥਾਮ ਕੇ (ਪਕੜ ਕੇ) ਅੱਗੇ ਲਿਆਉਣ ਦਾ ਪ੍ਰਯਾਸ ਕਰਦਾ ਹੈ। ਸੂਰਤ ਦੀ ਇਹੀ ਸਪਿਰਿਟ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਬਹੁਤ ਬੜੀ ਪ੍ਰੇਰਣਾ ਹੈ।

ਸਾਥੀਓ,

ਇਸ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਜਦੋਂ ਦੁਨੀਆ ਵਿੱਚ ਤਿੰਨ  ''P'' ਯਾਨੀ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਦੀ ਚਰਚਾ ਹੁੰਦੀ ਸੀ, ਤਦ ਮੈਂ ਕਹਿੰਦਾ ਸਾਂ ਕਿ ਸੂਰਤ ਚਾਰ ‘ਪੀ’ ਦੀ ਉਦਹਾਰਣ ਹੈ। ਚਾਰ  ''P'' ਯਾਨੀ ਪੀਪਲਸ, ਪਬਲਿਕ, ਪ੍ਰਾਈਵੇਟ, ਪਾਰਟਨਰਸ਼ਿਪ। ਇਹੀ ਮਾਡਲ ਸੂਰਤ ਨੂੰ ਵਿਸ਼ੇਸ਼ ਬਣਾਉਂਦਾ ਹੈ। ਸੂਰਤ ਦੇ ਲੋਕ ਉਹ ਦੌਰ ਕਦੇ ਭੁੱਲ ਨਹੀਂ ਸਕਦੇ, ਜਦੋਂ ਮਹਾਮਾਰੀਆਂ ਨੂੰ ਲੈ ਕੇ, ਹੜ੍ਹ ਦੀਆਂ ਪਰੇਸ਼ਾਨੀਆਂ ਨੂੰ ਲੈ ਕੇ ਇੱਥੇ ਅਪਪ੍ਰਚਾਰ ਨੂੰ ਹਵਾ ਦਿੱਤੀ ਜਾਂਦੀ ਸੀ। ਉਸ ਕਾਲਖੰਡ ਵਿੱਚ ਇੱਥੋਂ ਦੇ ਵਪਾਰੀ ਅਤੇ ਵਪਾਰੀ  ਸਮਾਜ ਦੇ ਅਨੇਕ ਲੋਕਾਂ ਨੂੰ ਮੈਂ ਇੱਕ ਬਾਤ ਕਹੀ ਸੀ। ਮੈਂ ਕਿਹਾ ਸੀ ਕਿ ਅਗਰ ਸੂਰਤ ਸ਼ਹਿਰ ਦੀ ਬ੍ਰਾਂਡਿੰਗ ਹੋ ਗਈ ਤਾਂ ਹਰ ਸੈਕਟਰ, ਹਰ ਕੰਪਨੀ ਦੀ ਬ੍ਰਾਂਡਿੰਗ ਆਪਣੇ ਆਪ ਹੋ ਜਾਵੇਗੀ। ਅਤੇ ਅੱਜ ਦੇਖੋ, ਸੂਰਤ ਦੇ ਆਪ ਸਭ ਲੋਕਾਂ ਨੇ ਅਜਿਹਾ ਕਰਕੇ ਦਿਖਾ ਦਿੱਤਾ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੁੰਦੇ ਸ਼ਹਿਰਾਂ ਵਿੱਚ ਸੂਰਤ ਦਾ ਨਾਮ ਹੈ ਅਤੇ ਇਸ ਦਾ ਲਾਭ ਇੱਥੇ ਹਰ ਵਪਾਰ-ਕਾਰੋਬਾਰ ਨੂੰ ਹੋ ਰਿਹਾ ਹੈ।

ਭਾਈਓ ਅਤੇ ਭੈਣੋਂ,

ਪਿਛਲੇ 20 ਵਰ੍ਹਿਆਂ ਵਿੱਚ ਸੂਰਤ ਨੇ ਦੇਸ਼ ਦੇ ਬਾਕੀ ਸ਼ਹਿਰਾਂ ਦੀ ਤੁਲਨਾ ਵਿੱਚ ਬਹੁਤ ਅਧਿਕ ਪ੍ਰਗਤੀ ਕੀਤੀ ਹੈ, ਤੇਜ਼ੀ ਨਾਲ ਪ੍ਰਗਤੀ ਕੀਤੀ ਹੈ। ਅੱਜ ਅਸੀਂ ਅਕਸਰ ਦੇਸ਼ ਦੇ ਸਭ ਤੋਂ ਸਵੱਛ ਸ਼ਹਿਰਾਂ ਵਿੱਚ ਸੂਰਤ ਦਾ ਮਾਣ ਨਾਲ ਜ਼ਿਕਰ ਕਰਦੇ ਹਾਂ। ਲੇਕਿਨ ਇਹ ਸੂਰਤ ਦੇ ਲੋਕਾਂ ਦੀ ਨਿਰੰਤਰ ਮਿਹਨਤ ਦਾ ਪਰਿਣਾਮ ਹੈ। ਸੈਂਕੜੇ ਕਿਲੋਮੀਟਰ ਤੋਂ ਅਧਿਕ ਦੇ ਨਵੇਂ ਡ੍ਰੇਨੇਜ ਨੈੱਟਵਰਕ ਨੇ ਸੂਰਤ ਨੂੰ ਇੱਕ ਨਵਾਂ ਜੀਵਨਦਾਨ ਦਿੱਤਾ ਹੈ। ਦੋ ਦਹਾਕਿਆਂ ਵਿੱਚ ਇਸ ਸ਼ਹਿਰ ਵਿੱਚ ਜੋ ਸੀਵਰੇਜ ਟ੍ਰੀਟਮੈਂਟ ਦੀ ਕਪੈਸਿਟੀ ਬਣੀ ਹੈ, ਉਸ ਨਾਲ ਵੀ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿੱਚ ਮਦਦ ਮਿਲੀ ਹੈ। ਅੱਜ ਭਾਕਰ ਅਤੇ ਬਾਮਰੌਲੀ ਵਿੱਚ ਨਵੀਂ ਕਪੈਸਿਟੀ ਜੁੜ ਗਈ ਹੈ। ਇੱਥੇ ਜਿਨ੍ਹਾਂ ਸਾਥੀਆਂ ਨੂੰ ਕੰਮ ਕਰਦੇ ਹੋਏ 20 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ, ਉਹ ਇਸ ਬਦਲਾਅ ਦੇ ਬਹੁਤ ਬੜੇ ਸਾਖੀ ਹਨ। ਬੀਤੇ ਵਰ੍ਹਿਆਂ ਵਿੱਚ ਸੂਰਤ ਵਿੱਚ ਝੁੱਗੀਆਂ ਦੀ ਸੰਖਿਆ ਵਿੱਚ ਵੀ ਕਾਫੀ ਕਮੀ ਆਈ ਹੈ। ਇਨ੍ਹਾਂ 2 ਦਹਾਕਿਆਂ ਵਿੱਚ ਇੱਥੇ ਗ਼ਰੀਬਾਂ ਦੇ ਲਈ, ਝੁੱਗੀਆਂ ਵਿੱਚ ਰਹਿਣ ਵਾਲਿਆਂ ਦੇ ਲਈ ਕਰੀਬ-ਕਰੀਬ 80 ਹਜ਼ਾਰ ਘਰ ਬਣਾਏ ਗਏ ਹਨ। ਸੂਰਤ ਸ਼ਹਿਰ ਦੇ ਲੱਖਾਂ ਲੋਕਾਂ ਦੇ ਜੀਵਨ ਪੱਧਰ ਵਿੱਚ ਇਸ ਨਾਲ ਸੁਧਾਰ ਆਇਆ ਹੈ।

ਸਾਥੀਓ,

ਡਬਲ ਇੰਜਣ ਦੀ ਸਰਕਾਰ ਬਣਨ ਦੇ ਬਾਅਦ ਹੁਣ ਘਰ ਬਣਾਉਣ ਵਿੱਚ ਵੀ ਤੇਜ਼ੀ ਆਈ ਹੈ ਅਤੇ ਸੂਰਤ ਦੇ ਗ਼ਰੀਬਾਂ, ਮਿਡਲ ਕਲਾਸ ਨੂੰ ਦੂਸਰੀਆਂ ਅਨੇਕ ਸੁਵਿਧਾਵਾਂ ਵੀ ਮਿਲਣ ਲਗੀਆਂ ਹਨ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਦੇਸ਼ ਵਿੱਚ ਹੁਣ ਤੱਕ ਲਗਭਗ 4 ਕਰੋੜ ਗ਼ਰੀਬ ਮਰੀਜ਼ਾਂ ਨੂੰ ਮੁਫ਼ਤ ਇਲਾਜ ਮਿਲ ਚੁੱਕਿਆ ਹੈ। ਇਸ ਵਿੱਚ 32 ਲੱਖ ਤੋਂ ਅਧਿਕ ਮਰੀਜ਼ ਗੁਜਰਾਤ ਦੇ ਅਤੇ ਲਗਭਗ ਸਵਾ ਲੱਖ ਮਰੀਜ਼, ਇਹ ਮੇਰੇ ਸੂਰਤ ਤੋਂ ਹਨ। ਉੱਥੇ ਹੀ ਪੀਐੱਮ ਸਵਨਿਧੀ ਯੋਜਨਾ ਦੇ ਤਹਿਤ ਰੇਹੜੀ, ਪਟੜੀ, ਠੇਲੇ ’ਤੇ ਕੰਮ ਕਰਨ ਵਾਲੇ ਦੇਸ਼ ਦੇ ਲਗਭਗ 35 ਲੱਖ ਸਾਥੀਆਂ ਨੂੰ ਹੁਣ ਤੱਕ ਬੈਂਕਾਂ ਤੋਂ ਬਿਨਾ ਗਰੰਟੀ ਦਾ ਸਸਤਾ ਰਿਣ ਮਿਲ ਚੁੱਕਿਆ ਹੈ। ਹੁਣੇ ਸ਼ਾਇਦ ਤੁਸੀਂ ਦੁਨੀਆ ਵਿੱਚ ਬਹੁਤ ਜਾਣੇ-ਪਹਿਚਾਣੇ ਦਾਨਵੀਰ ਬਿਲ ਗੇਟਸ ਦਾ ਇੱਕ ਆਰਟੀਕਲ ਪੜ੍ਹਿਆ ਹੋਵੇਗਾ, ਉਸ ਵਿੱਚ ਉਨ੍ਹਾਂ ਨੇ ਇਸ ਬਾਤ ਦਾ ਜ਼ਿਕਰ ਕੀਤਾ ਹੈ। ਇੱਕ ਲੇਖ ਲਿਖਿਆ ਹੈ ਉਸ ਵਿੱਚ ਇਨ੍ਹਾਂ ਸਭ ਚੀਜ਼ਾਂ ਦਾ ਉਲੇਖ ਕੀਤਾ ਹੈ ਉਨ੍ਹਾਂ ਨੇ। ਸਾਥੀਓ, ਇਸ ਵਿੱਚ ਗੁਜਰਾਤ ਦੇ ਢਾਈ ਲੱਖ ਤੋਂ ਜ਼ਿਆਦਾ ਲੋਕਾਂ ਅਤੇ ਸੂਰਤ ਦੇ ਕਰੀਬ 40 ਹਜ਼ਾਰ ਸਾਥੀਆਂ ਨੂੰ ਇਸ ਦੀ ਮਦਦ ਮਿਲੀ ਹੈ।

ਸਾਥੀਓ,

ਸੂਰਤ ਸ਼ਹਿਰ ਦੇ ਪੱਛਮੀ ਹਿੱਸੇ ਰਾਨਦੇਰ, ਅਰਾਯਣ, ਪਾਲ, ਹਜ਼ੀਰਾ, ਪਾਲਨਪੁਰ, ਜਹਾਂਗੀਰਪੁਰਾ ਅਤੇ ਦੂਸਰੇ ਖੇਤਰਾਂ ਵਿੱਚ ਅੱਜ ਜਿਤਨੀ ਚਹਿਲ-ਪਹਿਲ ਦਿਖਦੀ ਹੈ, ਉਹ 20 ਸਾਲ ਦੇ ਅਖੰਡ ਏਕਨਿਸ਼ਠ ਪਰਿਸ਼੍ਰਮ (ਮਿਹਨਤ) ਦਾ ਪਰਿਣਾਮ ਹੈ। ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਤਾਪੀ ’ਤੇ ਅੱਜ ਦਰਜਨਭਰ ਤੋਂ ਜ਼ਿਆਦਾ ਪੁਲ਼ ਹਨ, ਜੋ ਸ਼ਹਿਰ ਨੂੰ ਵੀ ਜੋੜ ਰਹੇ ਹਨ ਅਤੇ ਸੂਰਤਵਾਸੀਆਂ ਨੂੰ ਸਮ੍ਰਿੱਧੀ ਨਾਲ ਵੀ ਜੋੜ ਰਹੇ ਹਨ। ਇਸ ਪੱਧਰ ਦੀ ਇੰਟਰਸਿਟੀ ਕਨੈਕਟੀਵਿਟੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਸੂਰਤ ਸਹੀ ਮਾਅਨੇ ਵਿੱਚ ਸੇਤੂਆਂ (ਪੁਲ਼ਾਂ)  ਦਾ ਸ਼ਹਿਰ ਹੈ। ਜੋ ਮਾਨਵੀਅਤਾ, ਰਾਸ਼ਟਰੀਅਤਾ ਅਤੇ ਸਮ੍ਰਿੱਧੀ ਦੀਆਂ ਖਾਈਆਂ ਨੂੰ ਭਰ ਕੇ ਜੋੜਨ ਦਾ ਕੰਮ ਕਰਦਾ ਹੈ।

ਭਾਈਓ ਅਤੇ ਭੈਣੋਂ,

ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕਅਰਪਣ ਹੋਇਆ ਹੈ, ਉਹ ਸਾਰੇ ਸੂਰਤ ਦੀ ਇਸੇ ਪਹਿਚਾਣ ਨੂੰ ਸਸ਼ਕਤ ਕਰਨ ਵਾਲੇ ਹਨ। ਸੂਰਤ ਦੇ ਕੱਪੜਾ ਅਤੇ ਹੀਰਾ ਕਾਰੋਬਾਰ ਨਾਲ ਦੇਸ਼ਭਰ ਦੇ ਅਨੇਕ ਪਰਿਵਾਰਾਂ ਦਾ ਜੀਵਨ ਚਲਦਾ ਹੈ। DREAM City ਪ੍ਰੋਜੈਕਟ ਜਦੋਂ ਪੂਰਾ ਹੋ ਜਾਵੇਗਾ ਤਾਂ ਸੂਰਤ, ਵਿਸ਼ਵ ਦੇ ਸਭ ਤੋਂ ਸੁਰੱਖਿਅਤ ਅਤੇ ਸੁਵਿਧਾਜਨਕ ਡਾਇਮੰਡ ਟ੍ਰੇਡਿੰਗ ਹੱਬ ਦੇ ਰੂਪ ਵਿੱਚ ਵਿਕਸਿਤ ਹੋਣ ਵਾਲਾ ਹੈ। ਉਹ ਦਿਨ ਦੂਰ ਨਹੀਂ ਜਦੋਂ ਸੂਰਤ, ਦੁਨੀਆ ਭਰ ਦੇ ਡਾਇਮੰਡ ਕਾਰੋਬਾਰੀਆਂ, ਕੰਪਨੀਆਂ ਦੇ ਲਈ ਇੱਕ ਆਧੁਨਿਕ ਆਫਿਸ ਸਪੇਸ ਦੇ ਰੂਪ ਵਿੱਚ ਪਹਿਚਾਣਿਆ ਜਾਵੇਗਾ।

ਇਤਨਾ ਹੀ ਨਹੀਂ, ਕੁਝ ਮਹੀਨੇ ਪਹਿਲਾਂ ਹੀ ਕੇਂਦਰ ਸਰਕਾਰ ਨੇ ਸੂਰਤ ਪਾਵਰਲੂਮ ਮੈਗਾਕਲਸਟਰ, ਇਹ ਬਹੁਤ ਬੜਾ ਨਿਰਣਾ ਹੈ ਭਾਰਤ ਸਰਕਾਰ ਦਾ, ਪਾਵਰਲੂਮ ਮੈਗਾਕਲਸਟਰ, ਉਸ ਨੂੰ ਸਵੀਕ੍ਰਿਤੀ ਦੇ ਦਿੱਤੀ ਹੈ ਅਤੇ ਇਸ ਨਾਲ ਸਾਇਨ (ਸਾਯਨ) ਅਤੇ ਓਲਪਾਡੋ, ਇਨ੍ਹਾਂ ਖੇਤਰਾਂ ਵਿੱਚ ਪਾਵਰਲੂਮ ਵਾਲਿਆਂ ਨੂੰ ਜੋ ਸਮੱਸਿਆਵਾਂ ਆਉਂਦੀਆਂ ਹਨ ਉਹ ਸਮੱਸਿਆਵਾਂ ਘੱਟ ਹੋਣਗੀਆਂ। ਇਹੀ ਨਹੀਂ, ਇਸ ਨਾਲ ਪ੍ਰਦੂਸ਼ਣ ਨਾਲ ਜੁੜੀਆਂ ਸਮੱਸਿਆਵਾਂ ਦਾ ਵੀ ਸਮਾਧਾਨ ਹੋਵੇਗਾ।

ਸਾਥੀਓ,

ਸੂਰਤੀ ਲੋਕਾਂ ਦੀ ਖਾਸੀਅਤ ਹੈ ਸੁਰਤੀਲਾਲਾ ਨੂੰ ਮੌਜ ਕਰੇ ਬਿਨਾ ਨਹੀਂ ਚਲਦਾ, ਅਤੇ ਬਾਹਰ ਤੋਂ ਆਉਣ ਵਾਲਾ ਵਿਅਕਤੀ ਵੀ ਦੇਖਦੇ ਹੀ ਦੇਖਦੇ ਸੁਰਤੀਲਾਲਾ ਦੇ ਰੰਗ ਵਿੱਚ ਰੰਗ ਜਾਂਦਾ ਹੈ। ਅਤੇ ਮੈਂ ਤਾਂ ਕਾਸ਼ੀ ਦਾ ਸਾਂਸਦ ਹਾਂ, ਇਸ ਲਈ ਲੋਕ ਮੈਨੂੰ ਰੋਜ਼ ਸੁਣਾਉਂਦੇ ਹਨ ਕਿ ਸੂਰਤ ਦਾ ਭੋਜਨ ਅਤੇ ਕਾਸ਼ੀ ਦੀ ਮੌਤ। ਸ਼ਾਮ ਹੋਈ ਨਹੀਂ ਅਤੇ ਤਾਪਤੀ ਨਦੀ ਦੇ ਆਸਪਾਸ ਦੇ ਇਲਾਕਿਆਂ ਵਿੱਚ ਘੁੰਮ ਕੇ ਠੰਢੀ ਹਵਾ ਦਾ ਲੁਤਫ ਉਠਾਉਂਦੇ ਹਨ ਅਤੇ ਕੁਝ ਖਾ-ਪੀ ਕੇ ਹੀ ਘਰ ਪਰਤਦੇ ਹਨ। ਇਸ ਲਈ ਤਾਪਤੀ ਦੇ ਕਿਨਾਰਿਆਂ ਸਹਿਤ, ਸੂਰਤ ਨੂੰ ਹੋਰ ਅਧੁਨਿਕ ਬਣਾਉਣ ਦੇ ਪ੍ਰਯਾਸਾਂ ਨੂੰ ਅੱਗੇ ਵਧਾਉਣ ਦੇ ਲਈ ਭੂਪੇਂਦਰ ਭਾਈ ਅਤੇ ਸੀ ਆਰ ਪਾਟਿਲ ਅਤੇ ਕਾਰਪੋਰੇਸ਼ਨ ਨਾਲ ਜੁੜੇ ਲੋਕ, ਇੱਥੋਂ ਦੇ ਵਿਧਾਇਕ, ਇਨ੍ਹਾਂ ਸਭ ਨੂੰ ਮੈਂ ਵਧਾਈ ਦਿੰਦਾ ਹਾਂ ਤੁਹਾਡੇ ਇਨ੍ਹਾਂ ਪ੍ਰਯਾਸਾਂ ਦੇ ਲਈ। ਬਾਇਓਡਾਇਵਰਸਿਟੀ ਪਾਰਕ ਪ੍ਰੋਜੈਕਟ ਦੇ ਬਣਨ ਨਾਲ ਸੂਰਤਵਾਸੀਆਂ ਦੀ ਟਹਿਲਣ ਦੀ ਇਸ ਆਦਤ ਨੂੰ ਹੋਰ ਸੁਵਿਧਾ ਮਿਲੇਗੀ, ਉੱਠਣ-ਬੈਠਣ -ਸਿੱਖਣ ਦੇ ਲਈ ਨਵੇਂ ਸਥਾਨ ਮਿਲਣਗੇ।

ਭਾਈਓ ਅਤੇ ਭੈਣੋਂ,

ਏਅਰਪੋਰਟ ਨਾਲ ਸ਼ਹਿਰ ਨੂੰ ਜੋੜਨ ਵਾਲੀ ਸੜਕ ਜੋ ਬਣੀ ਹੈ, ਉਹ ਸੂਰਤ ਦੇ ਸੱਭਿਆਚਾਰ, ਸਮ੍ਰਿੱਧੀ ਅਤੇ ਆਧੁਨਿਕਤਾ  ਨੂੰ ਦਰਸਾਉਂਦੀ ਹੈ। ਲੇਕਿਨ ਇੱਥੇ ਅਨੇਕ ਸਾਥੀ ਐਸੇ ਹਨ, ਜਿਨ੍ਹਾਂ ਨੇ ਏਅਰਪੋਰਟ ਦੇ ਲਈ ਵੀ ਸਾਡੇ ਲੰਬੇ ਸੰਘਰਸ਼ ਨੂੰ ਦੇਖਿਆ ਹੈ, ਉਸ ਦਾ ਹਿੱਸਾ ਵੀ ਰਹੇ ਹਨ। ਤਦ ਜੋ ਦਿੱਲੀ ਵਿੱਚ ਸਰਕਾਰ ਸੀ, ਅਸੀਂ ਉਨ੍ਹਾਂ ਨੂੰ ਦੱਸਦੇ-ਦੱਸਦੇ ਥੱਕ ਗਏ ਕਿ ਸੂਰਤ ਨੂੰ ਏਅਰਪੋਰਟ ਦੀ ਜ਼ਰੂਰਤ ਕਿਉਂ ਹੈ, ਇਸ ਸ਼ਹਿਰ ਦੀ ਸਮਰੱਥਾ ਕੀ ਹੈ। ਅੱਜ ਦੇਖੋ, ਕਿਤਨੀਆਂ ਹੀ ਫਲਾਈਟਸ ਇੱਥੋਂ ਚਲਦੀਆਂ ਹਨ, ਕਿਤਨੇ ਹੀ ਲੋਕ ਹਰ ਰੋਜ਼ ਇੱਥੇ ਏਅਰਪੋਰਟ ’ਤੇ ਉਤਰਦੇ ਹਨ। ਤੁਹਾਨੂੰ ਯਾਦ ਹੋਵੇਗਾ, ਇਹੀ ਸਥਿਤੀ ਮੈਟਰੋ ਨੂੰ ਲੈ ਕੇ ਵੀ ਸੀ। ਲੇਕਿਨ ਅੱਜ ਜਦੋਂ ਡਬਲ ਇੰਜਣ ਦੀ ਸਰਕਾਰ ਹੈ, ਤਾਂ ਸਵੀਕ੍ਰਿਤੀ ਵੀ ਤੇਜ਼ ਗਤੀ ਨਾਲ ਮਿਲਦੀ ਹੈ ਅਤੇ ਕੰਮ ਵੀ ਉਤਨੀ ਹੀ ਤੇਜ਼ੀ ਨਾਲ ਹੁੰਦਾ ਹੈ।

ਭਾਈਓ ਅਤੇ ਭੈਣੋਂ,

ਵਪਾਰ-ਕਾਰੋਬਾਰ ਵਿੱਚ ਲੌਜਿਸਟਿਕਸ ਦਾ ਕਿਤਨਾ ਮਹੱਤਵ ਹੁੰਦਾ ਹੈ, ਇਹ ਸੂਰਤ ਵਾਲੇ ਅੱਛੀ ਤਰ੍ਹਾਂ ਜਾਣਦੇ ਹਨ। ਕਈ ਰਾਸ਼ਟਰੀ ਲੌਜਿਸਟਿਕਸ ਪਾਲਿਸੀ ਤੋਂ ਸੂਰਤ ਨੂੰ ਬਹੁਤ ਲਾਭ ਹੋਣ ਵਾਲਾ ਹੈ। ਮਲਟੀ ਮੋਡਲ ਕਨੈਕਟੀਵਿਟੀ ਦੇ ਲਈ ਵੀ ਸੂਰਤ ਵਿੱਚ ਇੱਕ ਬੜੀ ਯੋਜਨਾ ’ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਘੋਘਾ-ਹਜੀਰਾ Ropax Ferry Service   ਨੇ ਸੌਰਾਸ਼ਟਰ ਦੀ ਕ੍ਰਿਸ਼ੀ ਹੱਬ ਨੂੰ ਸੂਰਤ ਦੀ ਬਿਜ਼ਨਸ ਹੱਬ ਨਾਲ ਜੋੜਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਘੋਘਾ ਅਤੇ ਹਜੀਰਾ ਦੇ ਦਰਮਿਆਨ ਰੋ-ਰੋ ਫੇਰੀ ਸਰਵਿਸ ਦੀ ਵਜ੍ਹਾ ਨਾਲ ਲੋਕਾਂ ਦਾ ਸਮਾਂ ਵੀ ਬਚ ਰਿਹਾ ਹੈ ਅਤੇ ਪੈਸਾ ਵੀ ਬਚ ਰਿਹਾ ਹੈ। ਸੜਕ ਦੇ ਰਸਤੇ ਘੋਘਾ ਅਤੇ ਹਜੀਰਾ ਦੇ ਦਰਮਿਆਨ ਦੀ ਦੂਰੀ ਕਰੀਬ-ਕਰੀਬ 400 ਕਿਲੋਮੀਟਰ ਦੇ ਆਸਪਾਸ ਹੁੰਦੀ ਹੈ। ਜਦੋਂਕਿ  ਸਮੁੰਦਰ ਦੇ ਰਸਤੇ ਇਹੀ ਦੂਰੀ ਕੁਝ ਹੀ ਕਿਲੋਮੀਟਰ ਹੋ ਜਾਂਦੀ ਹੈ। ਹੁਣ ਇਹ, ਇਸ ਤੋਂ ਬੜੀ ਸੁਵਿਧਾ ਕੀ ਹੋ ਸਕਦੀ ਹੈ। ਇਸ ਵਜ੍ਹਾ ਨਾਲ ਜਿੱਥੇ ਪਹਿਲਾਂ ਘੋਘਾ ਤੋਂ ਹਜੀਰਾ ਆਉਣ-ਜਾਣ ਵਿੱਚ 10-12 ਘੰਟੇ ਲਗਦੇ ਸਨ, ਉੱਥੇ ਹੀ ਇਹ ਸਫ਼ਰ ਸਾਢੇ ਤਿੰਨ-ਚਾਰ ਘੰਟੇ ਦੇ ਅੰਦਰ ਹੋ ਜਾਂਦਾ ਹੈ। ਅਸੀਂ ਫੇਰੀ ਦੀ ਵਜ੍ਹਾ ਨਾਲ, ਭਾਵਨਗਰ, ਅਮਰੇਲੀ ਅਤੇ ਸੌਰਾਸ਼ਟਰ ਦੇ ਦੂਸਰੇ ਹਿੱਸਿਆਂ ਤੋਂ ਸੂਰਤ ਆਏ ਲੋਕਾਂ ਨੂੰ ਬਹੁਤ ਲਾਭ ਹੋਵੇਗਾ। ਹੁਣ ਪਰਮਾਨੈਂਟ ਟਰਮੀਨਲ ਤਿਆਰ ਹੋਣ ਦੇ ਕਾਰਨ, ਆਉਣ ਵਾਲੇ ਦਿਨਾਂ ਵਿੱਚ ਹੋਰ ਜ਼ਿਆਦਾ ਰੂਟ ਖੁੱਲ੍ਹਣ ਦੀ ਸੰਭਾਵਨਾ ਵਧ ਰਹੀ ਹੈ। ਇਸ ਨਾਲ ਇੱਥੋਂ ਦੇ ਉਦਯੋਗਾਂ ਨੂੰ, ਕਿਸਾਨਾਂ ਨੂੰ ਪਹਿਲਾਂ ਤੋਂ ਜ਼ਿਆਦਾ ਲਾਭ ਹੋਵੇਗਾ।

ਸਾਥੀਓ,

ਸਾਡੀ ਸਰਕਾਰ ਸੂਰਤ ਦੇ ਵਪਾਰੀਆਂ-ਕਾਰੋਬਾਰੀਆਂ ਦੀ ਹਰ ਜ਼ਰੂਰਤ ਨੂੰ ਦੇਖਦੇ ਹੋਏ ਕੰਮ ਕਰ ਰਹੀ ਹੈ, ਨਵੇਂ-ਨਵੇਂ ਇਨੋਵੇਸ਼ਨ ਕਰ ਰਹੀ ਹੈ। ਮੈਂ ਤੁਹਾਨੂੰ ਇੱਕ ਉਦਹਾਰਣ ਦਿੰਦਾ ਹਾਂ। ਤੁਸੀਂ ਜਾਣਦੇ ਹੋ ਕਿ ਸੂਰਤ ਦੇ ਟੈਕਸਟਾਈਲ ਦਾ ਇੱਕ ਬੜਾ ਬਜ਼ਾਰ ਕਾਸ਼ੀ ਅਤੇ ਪੂਰਬੀ ਉੱਤਰ ਪ੍ਰਦੇਸ਼ ਨਾਲ ਵੀ ਜੁੜਿਆ ਹੋਇਆ ਹੈ। ਇੱਥੋਂ ਬੜੀ ਸੰਖਿਆ ਵਿੱਚ ਟਰੱਕਾਂ ਦੇ ਜ਼ਰੀਏ ਸਮਾਨ, ਪੂਰਬੀ ਯੂਪੀ ਭੇਜਿਆ ਜਾਂਦਾ ਰਿਹਾ ਹੈ। ਹੁਣ ਰੇਲਵੇ ਅਤੇ ਪੋਸਟਲ ਡਿਪਾਰਟਮੈਂਟ ਨੇ ਮਿਲ ਕੇ ਇੱਕ ਨਵਾਂ ਸਮਾਧਾਨ ਵੀ ਖੋਜਿਆ ਹੈ, ਇੱਕ ਨਵਾਂ ਇਨੋਵੇਸ਼ਨ ਕੀਤਾ ਹੈ। ਰੇਲਵੇ ਨੇ ਆਪਣੇ ਕੋਚ ਦੇ ਡਿਜ਼ਾਈਨ ਨੂੰ ਇਸ ਤਰ੍ਹਾਂ ਨਾਲ ਬਦਲਿਆ ਹੈ ਕਿ ਉਸ ਵਿੱਚ ਅਸਾਨੀ ਨਾਲ ਕਾਰਗੋ ਫਿਟ ਹੋ ਜਾਂਦਾ ਹੈ। ਇਸ ਦੇ ਲਈ ਖਾਸ ਤੌਰ ’ਤੇ ਇੱਕ ਟਨ ਦੇ ਕੰਟੇਨਰ ਵੀ ਬਣਾਏ ਗਏ ਹਨ। ਇਹ ਕੰਟੇਨਰ ਅਸਾਨੀ ਨਾਲ ਚੜ੍ਹਾਏ ਅਤੇ ਉਤਾਰੇ ਜਾ ਸਕਦੇ ਹਨ। ਸ਼ੁਰੂਆਤੀ ਸਫ਼ਲਤਾ ਦੇ ਬਾਅਦ ਹੁਣ ਸੂਰਤ ਤੋਂ ਕਾਸ਼ੀ ਦੇ ਲਈ ਪੂਰੀ ਇੱਕ ਨਵੀਂ ਟ੍ਰੇਨ ਹੀ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਟ੍ਰੇਨ, ਸੂਰਤ ਤੋਂ ਮਾਲ-ਸਮਾਨ ਢੋਅ ਕੇ ਕਾਸ਼ੀ ਤੱਕ ਜਾਇਆ ਕਰੇਗੀ। ਇਸ ਦਾ ਬਹੁਤ ਬੜਾ ਲਾਭ ਸੂਰਤ ਦੇ ਵਪਾਰੀਆਂ ਨੂੰ ਹੋਵੇਗਾ, ਇੱਥੋਂ ਦੇ ਕਾਰੋਬਾਰੀਆਂ ਨੂੰ ਹੋਵੇਗਾ, ਇੱਥੋਂ ਦੇ ਮੇਰੇ ਮਜ਼ਦੂਰ ਭਾਈਆਂ-ਭੈਣਾਂ ਨੂੰ ਹੋਵੇਗਾ।

ਬਹੁਤ ਜਲਦੀ ਸੂਰਤ ਬਿਜਲੀ ਨਾਲ ਚਲਣ ਵਾਲੇ ਇਲੈਕਟ੍ਰਿਕ ਵਹੀਕਲ, ਬਿਜਲੀ ਨਾਲ ਚਲਣ ਵਾਲੀਆਂ ਗੱਡੀਆਂ ਦੇ ਲਈ ਵੀ ਇਹ ਸੂਰਤ ਪਹਿਚਾਣਿਆ ਜਾਵੇਗਾ। ਸੂਰਤ ਦੀ ਨਿੱਤ ਨਵੀਂ-ਨਵੀਂ ਪਹਿਚਾਣ ਬਣਦੀ ਹੈ, ਕਦੇ ਸਿਲਕ ਸਿਟੀ, ਕਦੇ ਡਾਇਮੰਡ ਸਿਟੀ, ਕਦੇ ਸੇਤੂ ਸਿਟੀ ਅਤੇ ਹੁਣ ਇਲੈਕਟ੍ਰਿਕ ਵ੍ਹੀਕਲ ਵਾਲੇ ਸਿਟੀ ਦੇ ਰੂਪ ਵਿੱਚ ਜਾਣਿਆ ਜਾਵੇਗਾ। ਕੇਂਦਰ ਸਰਕਾਰ ਅੱਜ ਪੂਰੇ ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਚਲਾਉਣ ਦੇ ਲਈ ਸਰਕਾਰਾਂ ਨੂੰ ਮਦਦ ਦੇ ਰਹੀ ਹੈ। ਸੂਰਤ ਇਸ ਮਾਮਲੇ ਵਿੱਚ ਵੀ ਦੇਸ਼ ਦੇ ਬਾਕੀ ਸ਼ਹਿਰਾਂ ਦੀ ਤੁਲਨਾ ਵਿੱਚ ਬਹੁਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਅਤੇ ਮੈਂ ਸੂਰਤ ਨੂੰ ਵਧਾਈ ਦਿੰਦਾ ਹਾਂ, ਇਸ ਕੰਮ ਦੇ ਲਈ। ਅੱਜ ਸੂਰਤ ਸ਼ਹਿਰ ਵਿੱਚ 25 ਚਾਰਜਿੰਗ ਸਟੇਸ਼ਨਸ ਦਾ ਲੋਕਅਰਪਣ ਹੋਇਆ ਅਤੇ ਇਤਨੇ ਹੀ ਸਟੇਸ਼ਨਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਆਉਣ ਵਾਲੇ ਕੁਝ ਸਮੇਂ ਵਿੱਚ ਸੂਰਤ ਵਿੱਚ 500 ਚਾਰਜਿੰਗ ਸਟੇਸ਼ਨਸ ਸਥਾਪਿਤ ਕਰਨ ਦੀ ਤਰਫ਼ ਇਹ ਬਹੁਤ ਬੜਾ ਕਦਮ ਹੈ।

ਸਾਥੀਓ,

ਬੀਤੇ 2 ਦਹਾਕਿਆਂ ਤੋਂ ਵਿਕਾਸ ਦੇ ਜਿਸ ਪਥ ’ਤੇ ਸੂਰਤ ਚਲ ਪਿਆ ਹੈ, ਉਹ ਆਉਣ ਵਾਲੇ ਸਾਲਾਂ ਵਿੱਚ ਹੋਰ ਤੇਜ਼ ਹੋਣ ਵਾਲਾ ਹੈ। ਇਹੀ ਵਿਕਾਸ ਅੱਜ ਡਬਲ ਇੰਜਣ ਸਰਕਾਰ ’ਤੇ ਵਿਸ਼ਵਾਸ ਦੇ ਰੂਪ ਵਿੱਚ ਝਲਕਦਾ ਹੈ। ਜਦੋਂ ਵਿਸ਼ਵਾਸ ਵਧਦਾ ਹੈ, ਤਾਂ ਪ੍ਰਯਾਸ ਵਧਦਾ ਹੈ। ਅਤੇ ਸਬਕਾ ਪ੍ਰਯਾਸ  ਨਾਲ ਰਾਸ਼ਟਰ ਦੇ ਵਿਕਾਸ ਦੀ ਗਤੀ ਤੇਜ਼ ਹੁੰਦੀ ਹੈ। ਇਸ ਗਤੀ ਨੂੰ ਅਸੀਂ ਬਣਾਈ ਰੱਖਾਂਗੇ, ਇਸੇ ਆਸ਼ਾ ਦੇ ਨਾਲ ਸੂਰਤਵਾਸੀਆਂ ਦਾ ਜਿਤਨਾ ਆਭਾਰ ਵਿਅਕਤ ਕਰਾਂ, ਉਤਨਾ ਕਮ ਹੈ। ਸੂਰਤ ਨੇ ਉਦਹਾਰਣ ਸਵਰੂਪ ਪ੍ਰਗਤੀ ਕੀਤੀ ਹੈ। ਮਿੱਤਰੋ, ਹਿੰਦੁਸਤਾਨ ਵਿੱਚ ਸੂਰਤ ਦੇ ਸਮਕਕਸ਼ (ਬਰਾਬਰ) ਕਈ ਸ਼ਹਿਰ ਹਨ, ਲੇਕਿਨ ਸੂਰਤ ਨੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਅਤੇ ਇਹ ਸ਼ਕਤੀ ਗੁਜਰਾਤ ਵਿੱਚ ਵੀ ਹੈ ਦੋਸਤੋ, ਇਹ ਗੁਜਰਾਤ ਦੀ ਸ਼ਕਤੀ ਨੂੰ ਜਰਾ ਵੀ ਆਂਚ ਨਾ ਆਵੇ ਗੁਜਰਾਤ ਦੀ ਵਿਕਾਸ ਯਾਤਰਾ ਵਿੱਚ ਕੋਈ ਕਮੀ ਨਾ ਰਹੇ, ਇਸ ਦੇ ਲਈ ਕੋਟਿ-ਕੋਟਿ ਗੁਜਰਾਤੀ ਪ੍ਰਤੀਬੱਧ ਹੈ, ਸੰਕਲਪਬੱਧ ਹੈ। ਇਸੇ ਵਿਸ਼ਵਾਸ ਦੇ ਨਾਲ ਫਿਰ ਇੱਕ ਵਾਰ ਆਪ ਸਭ ਦਾ ਬਹੁਤ-ਬਹੁਤ ਆਭਾਰ।

ਭਾਰਤ ਮਾਤਾ ਕੀ-ਜੈ,

ਭਾਰਤ ਮਾਤਾ ਕੀ-ਜੈ,

ਭਾਰਤ ਮਾਤਾ ਕੀ-ਜੈ,

ਧੰਨਵਾਦ!

 

*****

 

 

ਡੀਐੱਸ/ਐੱਸਟੀ/ਐੱਨਐੱਸ



(Release ID: 1863615) Visitor Counter : 103