ਰੇਲ ਮੰਤਰਾਲਾ

ਭਾਰਤੀ ਰੇਲਵੇ ਵੱਡੇ ਪੈਮਾਨੇ ‘ਤੇ ਡਿਜ਼ੀਟਲ ਇੰਡੀਆ ਪਹਿਲ ਨੂੰ ਹੁਲਾਰਾ ਦੇ ਰਿਹਾ ਹੈ


ਲੈਣ-ਦੇਣ ਦੇ ਡਿਜ਼ੀਟਲ ਤਰੀਕੇ ਰੇਲ ਯਾਤਰੀਆਂ ਦੀ ਯਾਤਰਾ ਨੂੰ ਸੁਵਿਧਾਜਨਕ ਬਣਾ ਰਹੇ ਹਨ

ਈ-ਕੈਟਰਿੰਗ ਸੇਵਾ ਵਰਤਮਾਨ ਵਿੱਚ 310 ਰੇਲਵੇ ਸਟੇਸ਼ਨਾਂ ‘ਤੇ 1755 ਸੇਵਾ ਪ੍ਰਦਾਤਾਵਾਂ ਅਤੇ 14 ਫੂਡ ਐਗ੍ਰੀਗੇਟਰਸ ਦੇ ਰਾਹੀਂ ਉਪਲਬਧ ਹੈ ਜੋ ਪ੍ਰਤੀਦਿਨ ਔਸਤਨ 41,844 ਭੋਜਨ ਦੀ ਸਪਲਾਈ ਕਰਦੀ ਹੈ

596 ਟ੍ਰੇਨਾਂ ਵਿੱਚ 3081 ਪੀਓਐੱਸ ਮਸ਼ੀਨਾਂ ਉਪਲਬਧ ਹਨ ਅਤੇ 4316 ਸਥਿਰ ਇਕਾਈਆਂ ਪੀਓਐੱਸ ਮਸ਼ੀਨਾਂ ਦੇ ਨਾਲ ਉਪਲਬਧ ਹਨ

Posted On: 22 SEP 2022 11:55AM by PIB Chandigarh

ਭਾਰਤੀ ਰੇਲਵੇ ਵਿੱਚ ਡਿਜੀਟਲ ਇੰਡੀਆ ਪਹਿਲ ਨੂੰ ਹੁਲਾਰਾ ਦੇਣ ਲਈ ਰੇਲਵੇ ਸਟੇਸ਼ਨਾਂ ‘ਤੇ ਖਾਨਪਾਨ ਇਕਾਈਆਂ ਦੇ ਰਾਹੀਂ ਫੂਡ ਪਦਾਰਥਾਂ ਦੀ ਖਰੀਦ ਲਈ ਡਿਜੀਟਲ ਲੈਣਦੇਣ ਦੀ ਵਿਵਸਥਾ ਨੂੰ ਪ੍ਰੋਤਹਾਸਿਤ ਕੀਤਾ ਜਾ ਰਿਹਾ ਹੈ ਅਤ 8878 ਸਥਿਰ ਇਕਾਈਆਂ ਵਿੱਚ ਡਿਜੀਟਲ ਭੁਗਤਾਨ ਦੀ ਸੁਵਿਧਾ ਹੈ।

ਇਸ ਦੇ ਇਲਾਵਾ ਖਾਨਪਾਨ ਇਕਾਈਆਂ ਵਿੱਚ ਹੈਂਡਹੈਲਡ ਪੀਓਐੱਸ ਮਸ਼ੀਨਾਂ ਮੁਦ੍ਰਿਤ ਬਿਲ ਅਤੇ ਰਸੀਦਾਂ ਬਣਾਉਣ ਲਈ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜੋ ਕੀਤੇ ਗਏ ਲੈਣ ਦੇਣ ਦੇ ਸਾਰੇ ਵੇਰਵਿਆਂ ਨੂੰ ਦਰਸਾਉਂਦੀਆਂ ਹਨ ਅਤੇ ਓਵਰਚਾਰਜਿੰਗ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਦੀਆਂ ਹਨ। ਵਰਤਮਾਨ ਵਿੱਚ 596 ਟ੍ਰੇਨਾਂ ਵਿੱਚ 3081 ਪੀਓਐੱਸ ਮਸ਼ੀਨਾਂ ਉਪਲਬਧ ਹਨ। 4316 ਸਥਿਰ ਇਕਾਈਆਂ ਪੀਓਐੱਸ ਮਸ਼ੀਨ ਦੇ ਨਾਲ ਉਪਲੱਬਧ ਹਨ।   

ਟ੍ਰੇਨਾਂ ਵਿੱਚ ਯਾਤਰੀਆਂ ਲਈ ਉਪਲਬਧ ਵਿਕਲਪਾਂ ਦੀ ਸੀਮਾ ਨੂੰ ਵਧਾਉਣ ਲਈ ਭਾਰਤੀ ਰੇਲਵੇ ‘ਤੇ ਈ-ਖਾਨਪਾਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਈ-ਖਾਨਪਾਨ ਸੇਵਾਵਾਂ ਦਾ ਪ੍ਰਬੰਧਨ ਆਈਆਰਸੀਟੀਸੀ ਦੁਆਰਾ ਕੀਤਾ ਜਾਂਦਾ ਹੈ। ਯਾਤਰੀ ਈ-ਟਿਕਟ ਦੀ ਬੁਕਿੰਗ ਦੇ ਸਮੇਂ ਜਾ ਟ੍ਰੇਨ ਵਿੱਚ ਯਾਤਰਾ ਕਰਦੇ ਸਮੇਂ ਐੱਪ/ਕਾਲ ਸੈਂਟਰ/ਵੈਬਸਾਈਟ/1323 ‘ਤੇ ਕਾਲ ਕਰਕੇ ਆਪਣੀ ਪਸੰਦ ਦੇ ਭੋਜਨ ਦਾ ਪ੍ਰੀ-ਆਰਡਰ ਦੇ ਸਕਦੇ ਹਨ। ਈ-ਕੈਟਰਿੰਗ ਸੇਵਾ ਵਰਤਮਾਨ ਵਿੱਚ 1755 ਸੇਵਾ ਪ੍ਰਦਾਤਾਵਾਂ ਅਤੇ 14 ਫੂਡ ਐਗ੍ਰੀਗੇਟਰਸ ਦੇ ਰਾਹੀਂ 310 ਰੇਲਵੇ ਸਟੇਸ਼ਨਾਂ ‘ਤੇ ਉਪਲਬਧ ਹੈ ਜੋ ਪ੍ਰਤੀਦਿਨ ਔਸਤਨ 41,844 ਭੋਜਨ ਦੀ ਸਪਲਾਈ ਕਰਦੀ ਹੈ।

***
 

ਵਾਈਬੀ/ਡੀਐੱਸਡੀ(Release ID: 1861654) Visitor Counter : 101