ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਪਣਾ ਜਨਮ ਦਿਨ ਅਰਥਵਿਵਸਥਾ, ਸਮਾਜ ਅਤੇ ਵਾਤਾਵਰਣ ਨਾਲ ਜੁੜੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਕੇ ਮਨਾਇਆ
ਸ਼ੁਭਕਾਮਨਾਵਾਂ ਅਤੇ ਸਨੇਹ ਦੇ ਲਈ ਸਾਰਿਆਂ ਦਾ ਧੰਨਵਾਦ ਕੀਤਾ
ਸ਼ੁਭਕਾਮਨਾਵਾਂ ਦੇ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਤਵੰਤਿਆਂ ਦਾ ਧੰਨਵਾਦ ਕੀਤਾ
Posted On:
17 SEP 2022 9:47PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਪਣਾ ਜਨਮ ਦਿਨ ਅਰਥਵਿਵਸਥਾ, ਸਮਾਜ ਅਤੇ ਵਾਤਾਵਰਣ ਨਾਲ ਜੁੜੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਕੇ ਮਨਾਇਆ। ਉਨ੍ਹਾਂ ਨੇ ਸ਼ੁਭਕਾਮਨਾਵਾਂ ਅਤੇ ਸਨੇਹ ਦੇ ਲਈ ਸਾਰਿਆਂ ਦਾ ਆਭਾਰ ਵਿਅਕਤ ਕੀਤਾ।
ਸ਼੍ਰੀ ਮੋਦੀ ਨੇ ਟਵੀਟ ਕੀਤਾ:
"ਮੈਨੂੰ ਪ੍ਰਾਪਤ ਸਨੇਹ ਤੋਂ ਮਸਕੀਨ ਹਾਂ। ਮੈਂ ਅਜਿਹੇ ਹਰ ਵਿਅਕਤੀ ਦਾ ਧੰਨਵਾਦ ਕਰਦਾ ਹਾਂ ਜਿਸ ਨੇ ਮੈਨੂੰ ਮੇਰੇ ਜਨਮ ਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਹ ਸ਼ੁਭਕਾਮਨਾਵਾਂ ਮੈਨੂੰ ਹੋਰ ਵੀ ਕਠਿਨ ਕੰਮ ਕਰਨ ਦੀ ਸ਼ਕਤੀ ਦਿੰਦੀਆਂ ਹਨ। ਮੈਂ ਉਨ੍ਹਾਂ ਸਾਰੇ ਲੋਕਾਂ ਦੀ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਨੇ ਇਸ ਦਿਨ ਨੂੰ ਵਿਭਿੰਨ ਸਮੁਦਾਇਕ ਸੇਵਾ ਦੀਆਂ ਪਹਿਲਾਂ ਦੇ ਲਈ ਸਮਰਪਿਤ ਕੀਤਾ ਹੈ। ਉਨ੍ਹਾਂ ਦਾ ਸੰਕਲਪ ਪ੍ਰਸ਼ੰਸਾਯੋਗ ਹੈ।"
"ਮੈਂ ਆਪਣਾ ਦਿਨ ਸਾਡੀ ਅਰਥਵਿਵਸਥਾ, ਸਮਾਜ ਅਤੇ ਵਾਤਾਵਰਣ ਨਾਲ ਜੁੜੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਕੇ ਬਿਤਾਇਆ। ਮੈਨੂੰ ਸੱਚਮੁੱਚ ਵਿਸ਼ਵਾਸ ਹੈ ਕਿ ਜਦੋਂ ਅਸੀਂ ਸਮੂਹਿਕ ਤੌਰ 'ਤੇ ਇਨ੍ਹਾਂ ਖੇਤਰਾਂ 'ਤੇ ਕੰਮ ਕਰਾਂਗੇ, ਤਾਂ ਅਸੀਂ ਨਿਰੰਤਰ ਅਤੇ ਸਮਾਵੇਸ਼ੀ ਵਿਕਾਸ ਦੇ ਆਪਣੇ ਲਕਸ਼ ਨੂੰ ਪੂਰਾ ਕਰ ਲਵਾਂਗੇ। ਈਸ਼ਵਰ ਨੂੰ ਪ੍ਰਾਰਥਨਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਸਖ਼ਤ ਮਿਹਨਤ ਕਰਦੇ ਰਹੀਏ।"
ਕਈ ਅੰਤਰਰਾਸ਼ਟਰੀ ਨੇਤਾਵਾਂ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈਆਂ ਦਿੱਤੀਆਂ।
ਡੋਮਿਨਿਕਾ ਰਾਸ਼ਟਰਮੰਡਲ ਦੇ ਪ੍ਰਧਾਨ ਮੰਤਰੀ, ਮਹਾਮਹਿਮ ਰੂਜਵੈਲਟ ਸਕੇਰਿਟ ਨੂੰ, ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ,
"ਜਨਮ ਦਿਨ ਦੀਆਂ ਵਧਾਈਆਂ ਦੇ ਲਈ ਪ੍ਰਧਾਨ ਮੰਤਰੀ ਰੂਜਵੈਲਟ ਸਕੇਰਿਟ (@SkerritR) ਦਾ ਧੰਨਵਾਦ।"
ਨੇਪਾਲ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼ੇਰ ਬਹਾਦੁਰ ਦੇਉਬਾ ਨੂੰ, ਪ੍ਰਧਾਨ ਮੰਤਰੀ ਨੇ ਕਿਹਾ
"ਜਨਮ ਦਿਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦੇ ਲਈ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ (@SherBDeuba) ਦਾ ਧੰਨਵਾਦ। ਮੈਂ ਤੁਹਾਡਾ ਤਹਿ ਦਿਲੋਂ ਆਭਾਰੀ ਹਾਂ।"
ਮਾਰੀਸ਼ਸ ਦੇ ਪ੍ਰਧਾਨ ਮੰਤਰੀ ਮਹਾਮਹਿਮ, ਪ੍ਰਵਿੰਦ ਕੁਮਾਰ ਜਗਨਨਾਥ ਨੇ ਵੀ ਪ੍ਰਧਾਨ ਮੰਤਰੀ ਨੂੰ ਵਧਾਈਆਂ ਦਿੱਤੀਆਂ ਅਤੇ ਸ਼੍ਰੀ ਮੋਦੀ ਨੇ ਜਵਾਬ ਦਿੱਤਾ
"ਮੇਰੇ ਪਿਆਰੇ ਦੋਸਤ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਨਾਥ (@KumarJugnauth) ਦਾ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ।"
ਪ੍ਰਧਾਨ ਮੰਤਰੀ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਦੀਆਂ ਸ਼ੁਭਕਾਮਨਾਵਾਂ ਦਾ ਜਵਾਬ ਦਿੱਤਾ
"ਤੁਹਾਡੀਆਂ ਸ਼ੁਭਕਾਮਨਾਵਾਂ ਦੇ ਲਈ ਭੂਟਾਨ ਦੇ ਪ੍ਰਧਾਨ ਮੰਤਰੀ (@PMBhutan) ਧੰਨਵਾਦ। ਮੈਂ ਸੱਚਮੁੱਚ ਉਸ ਅਪਾਰ ਪਿਆਰ ਅਤੇ ਸਨਮਾਨ ਨੂੰ ਮਹੱਤਵ ਦਿੰਦਾ ਹਾਂ ਜੋ ਮੈਨੂੰ ਹਮੇਸ਼ਾ ਭੂਟਾਨ ਵਿੱਚ ਆਪਣੇ ਦੋਸਤਾਂ ਤੋਂ ਮਿਲਿਆ ਹੈ।"
ਪ੍ਰਧਾਨ ਮੰਤਰੀ ਨੇ ਸ਼ੁਭਕਾਮਨਾਵਾਂ ਦੇ ਲਈ ਰਾਸ਼ਟਰੀ ਪਤਵੰਤਿਆਂ ਦਾ ਵੀ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ ਕੀਤਾ।
“ਸ਼ੁਭਕਾਮਨਾਵਾਂ ਦੇ ਲਈ ਤੁਹਾਡਾ ਬਹੁਤ-ਬਹੁਤ ਆਭਾਰ ਮਾਣਯੋਗ ਰਾਸ਼ਟਰਪਤੀ ਜੀ। @rashtrapatibhvn "
ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੂੰ ਪ੍ਰਧਾਨ ਮੰਤਰੀ ਨੇ ਉੱਤਰ ਦਿੱਤਾ
"ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਜੀ ਦੀਆਂ ਸ਼ੁਭਕਾਮਨਾਵਾਂ ਅਤੇ ਉਨ੍ਹਾਂ ਦੇ ਉਦਾਰ ਸ਼ਬਦਾਂ ਦੇ ਲਈ ਆਭਾਰੀ ਹਾਂ। ਧੰਨਵਾਦ। @VPSecretariat"
ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਵੀ ਪ੍ਰਧਾਨ ਮੰਤਰੀ ਨੂੰ ਵਧਾਈਆਂ ਦਿੱਤੀਆਂ, ਪ੍ਰਧਾਨ ਮੰਤਰੀ ਨੇ ਉੱਤਰ ਦਿੱਤਾ।
"ਤੁਹਾਡਾ ਹਿਰਦੇ ਤੋਂ ਧੰਨਵਾਦ, ਮਾਣਯੋਗ ਸ਼੍ਰੀ ਰਾਮ ਨਾਥ ਕੋਵਿੰਦ (@ramnathkovind) ਜੀ।"
ਸਾਬਕਾ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਦੀਆਂ ਸ਼ੁਭਕਾਮਨਾਵਾਂ ‘ਤੇ ਪ੍ਰਧਾਨ ਮੰਤਰੀ ਨੇ ਉੱਤਰ ਦਿੱਤਾ।
"ਤੁਹਾਡੀਆਂ ਸ਼ੁਭਕਾਮਨਾਵਾਂ ਤੋਂ ਪ੍ਰਭਾਵਿਤ ਹਾਂ, ਵੈਂਕਈਆ ਗਾਰੂ। @MVenkaiahNaidu"
***************
ਡੀਐੱਸ
(Release ID: 1861365)
Visitor Counter : 112
Read this release in:
Bengali
,
English
,
Urdu
,
Marathi
,
Hindi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam