ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ‘ਅੰਬੇਡਕਰ ਐਂਡ ਮੋਦੀ: ਰਿਫੌਰਮਰਸ ਆਈਡਿਆਜ਼ ਪਰਫੌਰਮਰਸ ਇੰਪਲੀਮੈਂਟੇਸ਼ਨ’ ਪੁਸਤਕ ਜਾਰੀ ਕੀਤੀ
ਇਹ ਪੁਸਤਕ ਡਾ. ਅੰਬੇਡਕਰ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਕੀਤੇ ਜਾ ਰਹੇ ਕਠੋਰ ਪ੍ਰਯਤਨਾਂ ਦਾ ਦਸਤਾਵੇਜ਼ ਹੈ: ਸ਼੍ਰੀ ਅਨੁਰਾਗ ਠਾਕੁਰ
“ਮੈਡੀਕਲ ਐਜੁਕੇਸ਼ਨ ਦੇ ਖੇਤਰ ਵਿੱਚ ਜ਼ਿਕਰਯੋਗ ਉਪਲਬਧੀ, 208 ਕਾਲਜ ਖੋਲੇ ਗਏ, ਸੀਟਾਂ ਦੀ ਸੰਖਿਆ ਵਧਾ ਕੇ 1 ਲੱਖ ਤੋਂ ਜ਼ਿਆਦਾ ਕੀਤੀ ਗਈ”
“ਅੰਬੇਡਕਰ ਨੇ ਆਪਣਾ ਪੂਰਾ ਜੀਵਨ ਸਮਾਨਤਾ, ਮਾਨਵਅਧਿਕਾਰ ਅਤੇ ਸਮਾਜਿਕ ਨਿਆਂ ਦੇ ਲਈ ਸੰਘਰਸ਼ ਕਰਨ ਨੂੰ ਸਮਰਪਿਤ ਕੀਤਾ”
Posted On:
16 SEP 2022 4:23PM by PIB Chandigarh
ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਅੱਜ ‘ਅੰਬੇਡਕਰ ਐਂਡ ਮੋਦੀ: ਰਿਫੌਰਮਰਸ ਆਈਡਿਆਜ਼ ਪਰਫੌਰਮਰਸ ਇੰਪਲੀਮੈਂਟੇਸ਼ਨ’ ਪੁਸਤਕ ਜਾਰੀ ਕੀਤੀ। ਇਸ ਅਵਸਰ ‘ਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ, ਭਾਰਤ ਦੇ ਸਾਬਕਾ ਚੀਫ ਜਸਟਿਸ ਸ਼੍ਰੀ ਕੇ ਜੀ ਬਾਲ ਕ੍ਰਿਸ਼ਣਨ, ਕੇਂਦਰੀ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਅਤੇ ਬਲੂਕ੍ਰਾਫਟ ਡਿਜੀਟਲ ਫਾਉਂਡੇਸ਼ਨ ਦੇ ਡਾਇਰੈਕਟਰ ਸ਼੍ਰੀ ਹਿਤੇਸ਼ ਜੈਨ ਵੀ ਮੌਜੂਦ ਸਨ।
ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਪੁਸਤਕ ਮਹਾਨ ਸੁਧਾਰਕ ਬਾਬਾ ਸਾਹੇਬ ਡਾ. ਭਾਮਰਾਓ ਅੰਬੇਡਕਰ ਦੇ ਉਤ੍ਰਿਸ਼ਟ ਵਿਚਾਰਾਂ ਅਤੇ ਦੂਰਦਰਸ਼ਿਤਾ ਦਾ ਇਕੱਠ ਨਹੀਂ ਹੈ, ਬਲਕਿ ਇਹ ਇਸ ਗੱਲ ਦਾ ਸੰਕਲਨ ਵੀ ਹੈ ਕਿ ਪਿਛਲੇ ਅੱਠ ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਉਨ੍ਹਾਂ ਵਿਚਾਰਾਂ ਨੂੰ ਕਿਵੇਂ ਲਾਗੂ ਕੀਤਾ ਗਿਆ ਹੈ। ਇਹ ਡਾ. ਅੰਬੇਡਕਰ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਕੀਤੇ ਜਾ ਰਹੇ ਕਠੋਰ ਪ੍ਰਯਤਨਾਂ ਦਾ ਦਸਤਾਵੇਜ਼ ਹੈ।
ਸ਼੍ਰੀ ਠਾਕੁਰ ਨੇ ਡਾ. ਅੰਬੇਡਕਰ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਇੱਕ ਉਤਕ੍ਰਿਸ਼ਟ ਰਾਜਨੇਤਾ ਸਨ, ਜਿਨ੍ਹਾਂ ਦੇ ਵਿਚਾਰਾਂ, ਦਖਲਅੰਦਾਜ਼ੀ ਅਤੇ ਦਰਸ਼ਨ ਨੇ ਸਾਡੇ ਰਾਸ਼ਟਰ ਤੇ ਦੇਸ਼ ਦੀ ਬੁਨਿਆਦ ਤਿਆਰ ਕੀਤੀ, ਜਿਸ ਨੂੰ ਅੱਜ ਅਸੀਂ ਜਾਣਦੇ ਹਾਂ। ਉਨ੍ਹਾਂ ਨੇ ਕਿਹਾ, “ਅੰਬੇਡਕਰ ਨੇ ਆਪਣਾ ਪੂਰਾ ਜੀਵਨ ਸਮਾਨਤਾ, ਮਾਨਵਅਧਿਕਾਰ ਅਤੇ ਸਮਾਜਿਕ ਨਿਆਂ ਦੇ ਲਈ ਸੰਘਰਸ਼ ਕਰਨ ਨੂੰ ਸਮਰਪਿਤ ਕੀਤਾ। ਉਸ ਹਾਸ਼ੀਏ ‘ਤੇ ਮੌਜੂਦ ਅਤੇ ਸਮਾਜਿਕ ਤੌਰ ‘ਤੇ ਉਤਪੀੜਿਤ ਲੋਕਾਂ ਦੀ ਆਵਾਜ਼ ਸਨ। ਉਨ੍ਹਾਂ ਦੇ ਜੀਵਨ ਅਤੇ ਪ੍ਰਭਾਵ ਦਾ ਆਧੁਨਿਕ ਭਾਰਤ ਦੇ ਨਿਰਮਾਣ ‘ਤੇ ਵਿਆਪਕ ਪ੍ਰਭਾਵ ਬਰਕਰਾਰ ਹੈ।”
ਉਨ੍ਹਾਂ ਨੇ ਕਿਹਾ ਕਿ ਪਹਿਲੇ ਕਾਨੂੰਨ ਮੰਤਰੀ ਦੇ ਰੂਪ ਵਿੱਚ ਡਾ. ਅੰਬੇਡਕਰ ਨੇ ਭੇਦਭਾਵ ਵਿਹੀਨ ਅਜਿਹੇ ਸਮਾਜ ਦੀ ਪਰਿਕਲਪਨਾ ਕੀਤੀ ਸੀ, ਜੋ ਹਾਸ਼ੀਏ ‘ਤੇ ਮੌਜੂਦ ਲੋਕਾਂ ਨੂੰ ਮੁੱਖਧਾਰਾ ਵਿੱਚ ਲੈ ਕੇ ਆਵੇ, ਜੋ ਵਿਕਾਸ ਦੇ ਲਾਭ ਸਾਰਿਆਂ ਦੇ ਬਰਾਬਰ ਰੂਪ ਨਾਲ ਵੰਡੇ ਕਰੇ, ਲੇਕਿਨ ਸੁਤੰਤਰਤਾ ਦੇ ਬਾਅਦ ਤੋਂ ਸਰਕਾਰਾਂ ਦੇ ਪ੍ਰਯਤਨ ਇਨ੍ਹਾਂ ਵਿਚਾਰਾਂ ਨੂੰ ਸਾਕਾਰ ਕਰਨ ਵਿੱਚ ਨਾਕਾਮ ਰਹੇ ਹਨ। ਵਰ੍ਹੇ 2014 ਦੇ ਬਾਅਦ ਤੋਂ ਸਰਕਾਰ ਨੇ ਇਨ੍ਹਾਂ ਉਦੇਸ਼ਾਂ ਨੂੰ ਪੂਰਾ ਕਰਨ ਦਾ ਅਣਥਕ ਪ੍ਰਯਤਨ ਕੀਤਾ ਹੈ।
ਸਰਕਾਰ ਦੇ ਮੂਲਭੂਦ ਦਰਸ਼ਨ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ ਕਿ ਸਰਕਾਰ ਬਣਾਉਣ ਦੇ ਬਾਅਦ, ਸ਼ੁਰੂਆਤ ਵਿੱਚ ਹੀ ਪ੍ਰਧਾਨ ਮੰਤਰੀ ਨੇ ਦਲਿਤਾਂ, ਸਮਾਜ ਦੇ ਉਤਪੀੜਿਤ ਅਤੇ ਵੰਚਿਤ ਵਰਗਾਂ ਦੇ ਲਈ ਸਮਰਪਿਤ ਰਹਿਣ ਦਾ ਐਲਾਣ ਕੀਤਾ ਸੀ। ਤਦ ਤੋਂ, ਸਰਕਾਰ ਦੇ ਕਾਰਜਾਂ ਅਤੇ ਨੀਤੀਆਂ ਨੇ ਅੰਤਯੋਦਯ ਦੇ ਅਨੁਰੂਪ ਕਾਰਜ ਕੀਤਾ ਹੈ। ਚਾਹੇ ਮੇਕ ਇਨ ਇੰਡੀਆ ਹੋਵੇ ਜਾਂ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ, ਇਹ ਡਾ. ਅੰਬੇਡਕਰ ਦੀ ਕਲਪਨਾ ਦੇ ਅਨੁਰੂਪ ਆਧੁਨਿਕ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਸਰਕਾਰ ਦੇ ਵੱਲੋਂ ਕੀਤੀ ਗਈ ਪਹਿਲਾਂ ਹਨ।
ਡਾ. ਬਾਬਾ ਸਾਹੇਬ ਅੰਬੇਡਕਰ ਦਾ ਜੀਵਨ ਮੰਤਰੀ ‘ਬਹੁਜਨ ਹਿਤਾਯ, ਬਹੁਜਨ ਸੁਖਾਯ’ ਹਮੇਸ਼ਾ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਵਿਕਾਸ ਮਾਡਲ ਦੇ ਮੂਲ ਵਿੱਚ ਰਿਹਾ ਹੈ। ਦੇਸ਼ ਵਿੱਚ ਸਿੱਖਿਆ ਦੇ ਖੇਤਰ ਵਿੱਚ ਆਈਆਈਟੀ, ਆਈਆਈਐੱਮ, ਆਈਆਈਆਈਟੀ ਅਤੇ ਹੋਰ ਉੱਚ ਸਿੱਖਿਅਣ ਸੰਸਥਾਵਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ। ਡਾ. ਅੰਬੇਡਕਰ ਦੀ ਦੂਰਦ੍ਰਿਸ਼ਟੀ ਅਤੇ ਉਨ੍ਹਾਂ ਦੇ ਬਰਾਬਰ ਆਪਣੇ ਵਿਸ਼ਵਾਸਾਂ ਤੋਂ ਪ੍ਰੇਰਿਤ ਹੋ ਕੇ, ਪ੍ਰਧਾਨ ਮੰਤਰੀ ਮੋਦੀ ਨੇ ਪ੍ਰਾਥਮਿਕ, ਉੱਚ ਅਤੇ ਮੈਡੀਕਲ ਸਿੱਖਿਆ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸਿੱਖਿਆ ਖੇਤਰ ਵਿੱਚ ਤੇਜ਼ ਗਤੀ ਨਾਲ ਬਦਲਾਵ ਲਿਆਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਪਿਛਲੇ ਅੱਠ ਵਰ੍ਹਿਆਂ ਵਿੱਚ 208 ਤੋਂ ਵੱਧ ਮੈਡੀਕਲ ਕਾਲਜ ਖੋਲੇ ਗਏ ਹਨ ਅਤੇ ਮੈਡੀਕਲ ਸੀਟਾਂ ਦੀ ਸੰਖਿਆ 78 ਹਜ਼ਾਰ ਤੋਂ ਵਧਾ ਕੇ 1 ਲੱਖ ਤੋਂ ਵੱਧ ਕਰ ਦਿੱਤੀ ਗਈ ਹੈ, ਜੋ ਇੱਕ ਜ਼ਿਕਰਯੋਗ ਉਪਲਬਧੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੇਸ਼ ਵਿੱਚ ਡਾਕਟਰਾਂ ਦੀ ਸੰਖਿਆ ਅਤੇ ਚੰਗੀ ਮੈਡਕੀਲ ਸੁਵਿਧਾਵਾਂ ਤੱਕ ਗਰੀਬ ਤੋਂ ਗਰੀਬ ਲੋਕਾਂ ਦੀ ਪਹੁੰਚ ਦੇ ਅੰਤਰ ਨੂੰ ਪੱਟਣ ਦੇ ਲਈ ਵੀ ਕੰਮ ਕਰ ਰਹੇ ਹਨ।
ਸ਼੍ਰੀ ਠਾਕੁਰ ਨੇ ਦੇਸ਼ ਦੇ ਬੁਨਿਆਦੀ ਢਾਂਚੇ ਵਿੱਚ ਹੋਏ ਸੁਧਾਰ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਦੇਸ਼ ਦੇ ਸੁਦੂਰ ਕੋਨੇ-ਕੋਨੇ ਤੱਕ ਬਿਜਲੀ ਪਹੁੰਚਾਈ ਜਾ ਚੁੱਕੀ ਹੈ, 45 ਕਰੋੜ ਤੋਂ ਵੱਧ ਬੈਂਕ ਖਾਤੇ ਖੋਲੇ ਗਏ ਹਨ, ਸੰਕਟ ਦੇ ਸਮੇਂ ਮਹਿਲਾਵਾਂ ਦੇ ਖਾਤਿਆਂ ਵਿੱਚ 31 ਹਜ਼ਾਰ ਕਰੋੜ ਰੁਪਏ ਤੋਂ ਵੱਧ ਰਕਮ ਟਰਾਂਸਫਰ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੰਮ ਇਸ ਸਰਕਾਰ ਦੀ ਪਹਿਚਾਣ ਕਰਵਾਉਂਦੇ ਹਨ। ਸ਼੍ਰੀ ਠਾਕੁਰ ਨੇ ਕਿਹਾ ਕਿ ਜਿੱਥੇ ਇੱਕ ਤਰਫ ਭੀਮ ਨੇ ਮਜ਼ਬੂਤ ਡਿਜੀਟਲ ਭੁਗਤਾਨ ਪ੍ਰਣਾਲੀ ਦੀ ਮਿਸਾਲ ਕਾਇਮ ਕੀਤੀ ਹੈ, ਉੱਥੇ ਹੀ ਦੂਸਰੀ ਤਰਫ ਅਸੀਂ 11 ਕਰੋੜ ਤੋਂ ਵੱਧ ਸ਼ੌਚਾਲਯ ਅਤੇ 3 ਕਰੋੜ ਤੋਂ ਵੱਧ ਮਕਾਨਾਂ ਦਾ ਨਿਰਮਾਣ ਕੀਤਾ ਹੈ।
ਸ਼੍ਰੀ ਠਾਕੁਰ ਨੇ ਪ੍ਰਧਾਨ ਮੰਤਰੀ ਮੋਦੀ ਦੇ ਮਹਿਲਾਵਾਂ ‘ਤੇ ਕੇਂਦ੍ਰਿਤ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੀ ਅਦਭੁਤ ਪਰਿਕਲਪਨਾ ਦਾ ਇਸ ਸਰਕਾਰ ਦੇ ਮੁੱਖ ਥੰਮਾਂ ਵਿੱਚੋਂ ਇੱਕ ਦੇ ਰੂਪ ਵਿੱਚ ਜ਼ਿਕਰ ਕੀਤਾ ਅਤੇ ਕਿਹਾ ਕਿ ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਉੱਜਵਲਾ ਯੋਜਨਾ ਦੇ ਤਹਿਤ 12 ਕਰੋੜ ਮਹਿਲਾਵਾਂ ਨੂੰ ਗੈਸ ਸਿਲੰਡਰ ਮਿਲੇ ਅਤੇ ਮਾਤ੍ਰਿਤਵ ਅਵਕਾਸ਼ ਨੂੰ 12 ਹਫਤੇ ਤੋਂ ਵਧਾ ਕੇ 26 ਹਫਤੇ ਕਰ ਦਿੱਤਾ ਗਿਆ ਹੈ।
ਪਿਛੜੇ ਸਮੁਦਾਇਆਂ ਦੇ ਲਈ ਫਾਇਦਿਆਂ ਦੀ ਚਰਚਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਮੁਦ੍ਰਾ ਯੋਜਨਾ ਨੇ ਅਨੁਸੂਚਿਤ ਜਨਜਾਤੀ ਅਤੇ ਹੋਰ ਪਿਛੜੇ ਸਮੁਦਾਏ ਦੇ 34 ਕਰੋੜ ਮੈਂਬਰਾਂ ਨੂੰ ਗਾਰੰਟੀ ਦੇ ਬਿਨਾ 18 ਲੱਖ ਕਰੋੜ ਰੁਪਏ ਦੇ ਲੋਨ ਪ੍ਰਦਾਨ ਕਰਨ ਵਿੱਚ ਮਦਦ ਕੀਤੀ ਹੈ। ਉੱਜਵਲਾ ਯੋਜਨਾ ਨਾਲ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਸਮੁਦਾਇਆਂ ਦੇ 3.1 ਕਰੋੜ ਮੈਂਬਰਾਂ ਨੂੰ ਲਾਭ ਮਿਲਿਆ ਹੈ ਅਤੇ ਇਨ੍ਹਾਂ ਸਮੁਦਾਇਆਂ ਦੇ ਮੈਂਬਰਾਂ ਨੂੰ 1.31 ਕਰੋੜ ਪੱਕੇ ਘਰ ਉਪਲਬਧ ਕਰਵਾਏ ਗਏ ਹਨ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਕਿਹਾ “ਅਨੁਸੂਚਿ ਜਾਤੀ ਦੇ ਨੌਜਵਾਨਾਂ ਦੇ ਉਥਾਨ ਦੇ ਲਈ ਡਾ. ਅੰਬੇਡਕਰ ਦੀ ਪਰਿਕਲਪਨਾ ‘ਤੇ ਅਧਾਰਿਤ, ਅੰਬੇਡਕਰ ਸੋਸ਼ਲ ਇਨੋਵੇਸ਼ ਐਂਡ ਇੰਕਿਊਬੇਸ਼ਨ ਮਿਸ਼ਨ (ਏਐੱਸਆਈਆਈਐੱਮ) 2020 ਵਿੱਚ ਸ਼ੁਰੂ ਕੀਤਾ ਗਿਆ ਸੀ। ਪੀਐੱਮ ਦਕਸ਼ ਯੋਜਨਾ ਨੇ 2.27 ਲੱਖ ਨੌਜਵਾਨਾਂ ਨੂੰ ਕੁਸ਼ਲ ਜਨਸ਼ਕਤੀ ਨਾਲ ਜੋੜਣ ਦੇ ਲਈ ਟ੍ਰੇਂਡ ਕੀਤਾ ਹੈ। ਕਰਮਚਾਰੀ ਰਾਜ ਬੀਮਾ ਮਜ਼ਦੂਰੀ ਸੀਮਾ ਜੋ 2014 ਤੋਂ ਪਹਿਲਾਂ ਸਿਰਫ 15,000/- ਰੁਪਏ ਸੀ ਵਧਾ ਕੇ 21,000 ਰੁਪਏ ਕਰ ਦਿੱਤੀ ਗਈ ਹੈ।”
ਬਾਬਾ ਸਾਹੇਬ ਦੇ ਸਨਮਾਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪੰਜ ਤੀਰਥ ਦਾ ਗਠਨ ਕੀਤਾ ਅਤੇ ਸੰਸਦ ਵਿੱਚ ਡਾ. ਅੰਬੇਡਕਰ ਦਾ ਚਿੱਤਰ (ਇਮੇਜ) ਵੀ ਲਗਵਾਇਆ।
ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਆਪਣੇ ਭਾਸ਼ਣ ਵਿੱਚ ਡਾ. ਅੰਬੇਡਕਰ ਦੇ ਬਹੁਆਯਾਮੀ ਵਿਅਕਤੀ ਨੂੰ ਰੇਖਾਂਕਿਤ ਕੀਤਾ। ਸੁਤੰਤਰ ਭਾਰਤ ਦੇ ਸ਼ੁਰੂਆਤੀ ਵਰ੍ਹਿਆਂ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ, ਸ਼੍ਰੀ ਕੋਵਿੰਦ ਨੇ ਕਿਹਾ ਕਿ ਬਾਬਾ ਸਾਹੇਬ ਦੇ ਯੋਗਦਾਨ ਨੇ ਬੈਂਕਿੰਗ, ਸਿੰਚਾਈ, ਬਿਜਲੀ ਵਿਵਸਥਾ, ਸਿੱਖਿਆ ਪ੍ਰਣਾਲੀ, ਕਿਰਤ ਪ੍ਰਬੰਧਨ, ਰੈਵੇਨਿਊ ਸ਼ੇਅਰਿੰਗ ਸਿਸਟਮ ਆਦਿ ਨਾਲ ਸੰਬੰਧਿਤ ਨੀਤੀਆਂ ਨੂੰ ਆਕਾਰ ਦਿੱਤਾ।
ਸ਼੍ਰੀ ਕੋਵਿੰਦ ਨੇ ਉਸ ਸਮੇਂ ਨੂੰ ਯਾਦ ਕੀਤਾ, ਜਦੋਂ ਤਤਕਾਲੀਨ ਮੁੱਖ ਮੰਤਰੀ ਨਰੇਂਦਰ ਮੋਦੀ ਨੇ 2010 ਵਿੱਚ ਗੁਜਰਾਤ ਦੇ ਗੌਰਵ ਯਾਤਰਾ ਦਾ ਆਯੋਜਨ ਕੀਤਾ ਸੀ। ਇੱਕ ਸਜੇ-ਧਜੇ ਹਾਥੀ ਦੇ ਉੱਪਰ ਭਾਰਤੀ ਸੰਵਿਧਾਨ ਦੀ ਇੱਕ ਵੱਡੀ ਪ੍ਰਤੀ ਵਿਰਾਜਮਾਨ ਸੀ, ਜਦਕਿ ਪ੍ਰਧਾਨ ਮੰਤਰੀ ਲੋਕਾਂ ਦੇ ਨਾਲ ਪੈਦਲ ਚਰ ਰਹੇ ਸਨ। ਸੰਵਿਧਾਨ ਦੇ ਪ੍ਰਤੀ ਸ਼ਰਧਾ ਅਤੇ ਬਾਬਾ ਸਾਹੇਬ ਦੇ ਸਨਮਾਨ ਦਾ ਇਸ ਤੋਂ ਬਿਹਤਰ ਉਦਾਹਰਣ ਨਹੀਂ ਹੋ ਸਕਦਾ।
ਡਾ. ਅੰਬੇਡਕਰ ਦੀ ਪਰਿਕਲਪਨਾ ਅਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਦੇ ਵਿੱਚ ਸਮਾਨਤਾਵਾਂ ਦੱਸਦੇ ਹੋਏ, ਸ਼੍ਰੀ ਕੋਵਿੰਦ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ, ਜਿਸ ਨੂੰ ਦੇਸ਼ ਭਰ ਤੋਂ ਪ੍ਰਾਪਤ ਦੋ ਲੱਖ ਤੋਂ ਵੱਧ ਸੁਝਾਵਾਂ ਨਾਲ ਤਿਆਰ ਕੀਤਾ ਗਿਆ ਹੈ, ਅਤੇ ਜੋ ਕਿਸੇ ਦੀ ਮਾਤ੍ਰਭਾਸ਼ਾ ਵਿੱਚ ਸਿੱਖਿਆ ਪ੍ਰਦਾਨ ਕਰਦੀ ਹੈ, ਬਾਬਾ ਸਾਹੇਬ ਦੇ ਵਿਚਾਰ ਦੇ ਅਨੁਰੂਪ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਟਿਲ ਕਾਨੂੰਨਾਂ ਨੂੰ ਬਦਲਣ ਦੇ ਲਈ ਚਾਰ ਲੇਬਰ ਕੋਡਸ, ਮਜ਼ਦੂਰਾਂ ਦੇ ਲਈ ਯੂਨੀਵਰਸਲ ਅਕਾਉਂਟ ਨੰਬਰ ਡਾ. ਅੰਬੇਡਕਰ ਦੀ ਪਰਿਕਲਪਨਾ ਦਾ ਪਰਿਣਾਮ ਹੈ।
ਭਾਰਤ ਦੇ ਸਾਬਕਾ ਚੀਫ ਜਸਟਿਸ, ਬਾਲਾਕ੍ਰਿਸ਼ਣ ਨੇ ਭਾਰਤ ਦੇ ਮਹਾਨਤਮ ਵਿਚਾਰਕਾਂ ਵਿੱਚੋਂ ਇੱਕ ਦੇ ਰੂਪ ਵਿੱਚ ਡਾ. ਅੰਬੇਡਕਰ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਭਾਰਤ ਦੇ ਉਦਯੋਗੀਕਰਣ, ਮਹਿਲਾ ਸਸ਼ਕਤੀਕਰਣ, ਸਿੱਖਿਆ ਅਤੇ ਆਧੁਨਿਕੀਕਰਣ ‘ਤੇ ਬਾਬਾ ਸਾਹੇਬ ਦੇ ਸੁਝਾਵਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਰਤਮਾਨ ਸਰਕਾਰ ਦੀਆਂ ਨੀਤੀਆਂ ਡਾ. ਅੰਬੇਡਕਰ ਦੁਆਰਾ ਪੇਸ਼ ਭਾਰਤ ਦੇ ਅਦਭੁਤ ਵਿਚਾਰ ਦੇ ਸਾਰ ਨੂੰ ਲਾਗੂ ਕਰਦੀਆਂ ਹਨ।
ਆਯੋਜਨ ਤੋਂ ਪਹਿਲਾਂ, ਜਸਟਿਸ ਕੇ ਜੀ ਬਾਲਾਕ੍ਰਿਸ਼ਣ ਅਤੇ ਸ਼੍ਰਈ ਅਨੁਰਾਗ ਠਾਕੁਰ ਨੇ ਤਿੰਨ ਦਿਨਾਂ ਡਿਜੀਟਲ ਇੰਟਰਐਕਟਿਵ ਮਲਟੀ-ਮੀਡੀਆ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ, ਜਿਸ ਵਿੱਚ ਕੇਂਦਰੀ ਸੰਚਾਰ ਬਿਊਰੋ ਦੁਆਰਾ ਸੁਤੰਤਰਤਾ ਦਾ ਅੰਮ੍ਰਿਤ ਮਹੋਤਸਵ ‘ਤੇ ਡਾ. ਬੀ. ਆਰ. ਅੰਬੇਡਕਰ ਦੇ ਜੀਵਨ, ਸਿੱਖਿਆਵਾਂ ਅਤੇ ਯੋਗਦਾਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਪ੍ਰਦਰਸ਼ਨੀ ਡਾ. ਅੰਬੇਡਕਰ ਦੇ ਆਦਰਸ਼ਾਂ ਅਤੇ ਸਰਕਾਰ ਦੀ ਵਿਕਾਸਾਤਮਕ ਪਹਿਲਾਂ ਬਾਰੇ ਜਾਗਰੂਕ ਪੈਦਾ ਕਰਦੇ ਹੋਏ ਸੈਲਾਨੀਆਂ ਨੂੰ ਲੰਬਾ ਅਨੁਭਵ ਪ੍ਰਦਾਨ ਕਰਦੀ ਹੈ। ਇਸ ਵਿੱਚ ਹੋਲੋਕਿਊਬ, ਡਿਜੀਟਲ ਇੰਟਰਐਕਟਿਵ ਪਜ਼ਲਸ, ਆਰਐੱਫਆਈਡੀ ਅਧਾਰਿਟ ਡਿਜੀਟਲ ਇੰਟਰਐਕਟਿਵ ਡਿਸਪਲੇ, ਇੰਟਰੈਕਟਿਵ ਟਚ ਵਾਲ ਅਤੇ ਫਲਿਪ ਬੁਕਸ ਦਾ ਪ੍ਰਦਰਸ਼ਨ ਸ਼ਾਮਲ ਹੈ।
‘ਅੰਬੇਡਕਰ ਐਂਡ ਮੋਦੀ: ਰਿਫੌਰਮਰਸ ਆਈਡਿਆਜ਼ ਪਰਫੌਰਮਰਸ ਇੰਪਲੀਮੈਂਟੇਸ਼ਨ’ ਪੁਸਤਕ ਬਾਰੇ
ਇਸ ਕਿਤਾਬ ਨੂੰ ਬਲੂਕ੍ਰਾਫਟ ਡਿਜੀਟਲ ਫਾਉਂਡੇਸ਼ਨ ਦੁਆਰਾ ਬਹੁਤ ਸੂਝਬੂਝ ਅਤੇ ਵਿਦਵਤਾ ਦੇ ਨਾਲ ਸੰਕਲਿਤ ਕੀਤਾ ਗਿਆ ਹੈ। ਇਹ ਫਾਉਂਡੇਸ਼ਨ ਉਨ੍ਹਾਂ ਮੋਹਰੀ ਸੰਗਠਨਾਂ ਵਿੱਚੋਂ ਇੱਕ ਹੈ ਜੋ ਭਾਰਤੀ ਪ੍ਰਤੀਭਾਵਾਂ ਨੂੰ ਅਵਸਰ ਦਿੰਦੀਆਂ ਹਨ ਅਤੇ ਸਮਾਜਿਕ ਕਲਿਆਣ ਦੇ ਲਈ ਵਿਸ਼ਿਸ਼ਟ ਵਿਚਾਰਾਂ ਨੂੰ ਲਾਗੂ ਤੇ ਜਾਗਰੂਕਤਾ ਪੈਦਾ ਕਰਕੇ ਭਾਰਤੀ ਸਮਾਜ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੀਆਂ ਹਨ। ਇਸ ਕਿਤਾਬ ਵਿੱਚ ਪ੍ਰਸਤਾਵਨਾ ਰਾਜ ਸਭਾ ਸਾਂਸਦ ਇਲੈਯਾਰਾਜਾ (ਮਸ਼ਹੂਰ ਸੰਗੀਤਕਾਰ ਅਤੇ ਗੀਤਕਾਰ) ਨੇ ਲਿਖੀ ਹੈ। ਇਹ ਪ੍ਰਸਤਾਵਨਾ ਗਿਆਨ ਦੇ ਉਸ ਵਿਸ਼ਾਲ ਸਾਗਰ ਨੂੰ ਲੈ ਕੇ ਇੱਕ ਬੇਸ਼ਕੀਮਤੀ ਅੰਤਰਦ੍ਰਿਸ਼ਟੀ ਪ੍ਰਦਾਨ ਕਰਦੀ ਹੈ ਜਿਸ ਨੂੰ ਡਾ. ਅੰਬੇਡਕਰ ਦੇ ਕਾਰਜਾਂ ਵਿੱਚ ਪਾਇਆ ਜਾ ਸਕਦਾ ਹੈ ਅਤੇ ਠੀਕ ਉਸੀ ਸਮੇਂ ਇਸ ਵਿੱਚ ਭਾਰਤ ਦੀ ਪ੍ਰਗਤੀ ਨੂੰ ਸੁਨਿਸ਼ਚਿਤ ਕਰਨ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਕੀਤੇ ਗਏ ਸੁਧਾਰਾਂ ‘ਤੇ ਵੀ ਗੱਲ ਕੀਤੀ ਗਈ ਹੈ ਜੋ ਡਾ. ਬਾਬਾ ਸਾਹੇਬ ਅੰਬੇਡਕਰ ਦੇ ਵਿਜ਼ਨ ਅਨੁਰੂਪ ਹਨ।
ਇਹ ਕਿਤਾਬ ਡਾ. ਬਾਬਾ ਸਾਹੇਬ ਅੰਬੇਡਕਰ ਦੇ ਵਿਚਾਰਾਂ ਅਤੇ ਕਾਰਜਾਂ ‘ਤੇ ਕੀਤੇ ਜਾਣ ਵਾਲੇ ਨਿਰੰਤਰ ਰਿਸਰਚ ਵਿੱਚ ਇੱਕ ਮਹੱਤਵਪੂਰਨ ਸੰਕਲਨ ਦਾ ਕੰਮ ਕਰਦੀ ਹੈ ਅਤੇ ਇਹ ਦੇਸ਼ ਦੇ ਨੀਤੀਗਤ ਪਰਿਦ੍ਰਿਸ਼ ਵਿੱਚ ਵੀ ਇੱਕ ਮਹੱਤਵਪੂਰਨ ਯੋਗਦਾਨ ਸਾਬਿਤ ਹੋਵੇਗੀ। ਇਹ ਇੱਕ ਸੁਤੰਤਰ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੀ ਯਾਤਰਾ ਵਿੱਚ ਇੱਕ ਮੀਲ ਦੇ ਪੱਥਰ ਦੇ ਰੂਪ ਵਿੱਚ ਕੰਮ ਕਰਦੀ ਹੈ ਅਤੇ ਵਿਸ਼ਲੇਸ਼ਣ ਕਰਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਦੂਰਦਰਸ਼ੀ ਤੇ ਸ਼ਾਨਦਾਰ ਨੇਤ੍ਰਿਤਵ ਵਿੱਚ ਡਾ. ਅੰਬੇਡਕਰ ਜਿਹੇ ਵਿਅਕਤੀਤਵਾਂ ਦੇ ਵਿਜ਼ਨ ਆਖਿਰਕਾਰ ਕਿਵੇਂ ਸਾਕਾਰ ਹੋ ਰਿਹਾ ਹੈ।
ਇਹ ਪੁਸਤਕ ਵਿਦਵਾਨਾਂ ਦੇ ਦ੍ਰਿਸ਼ਟੀਕੋਣ ਤੋਂ ਡਾ. ਅੰਬੇਡਕਰ ਦੇ ਜੀਵਨ, ਕੰਮਾਂ ਅਤੇ ਉਪਲਬਧੀਆਂ ਵਿੱਚ ਗਹਿਰਾਈ ਤੋਂ ਝਾਂਕਦੀ ਹੈ ਅਤੇ ਡਾ. ਅੰਬੇਡਕਰ ਦੇ ਆਦਰਸ਼ਾਂ ਤੇ ਨਵੇਂ ਭਾਰਤ ਦੀ ਵਿਕਾਸ ਯਾਤਰਾ ਦੇ ਵਿੱਚ ਇੱਕ ਨਿਰਵਿਵਾਦ ਮੇਲ ਨੂੰ ਪੇਸ਼ ਕਰਦੀ ਹੈ।
*****
ਸੌਰਭ ਸਿੰਘ
(Release ID: 1860281)
Visitor Counter : 156
Read this release in:
Kannada
,
Assamese
,
Tamil
,
Telugu
,
Malayalam
,
English
,
Urdu
,
Hindi
,
Marathi
,
Gujarati
,
Odia