ਪ੍ਰਧਾਨ ਮੰਤਰੀ ਦਫਤਰ

ਪੂਰਬੀ ਆਰਥਿਕ ਮੰਚ 2022 ਦੇ ਸੰਪੂਰਨ ਸੈਸ਼ਨ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ

Posted On: 07 SEP 2022 3:44PM by PIB Chandigarh

Your Excellency, ਰਾਸ਼ਟਰਪਤੀ ਪੁਤਿਨ,

ਸਨਮਾਨਿਤ ਅਤਿਥੀਗਣ,

ਨਮਸਕਾਰ!


ਮੈਨੂੰ ਖੁਸ਼ੀ ਹੈ ਕਿ ਵਲਾਦੀ-ਵੋਸਤੋਕ ਵਿੱਚ ਆਯੋਜਿਤ ਕੀਤੇ ਜਾ ਰਹੇ ਸੱਤਵੇਂ Eastern Economic Forum ਵਿੱਚ ਤੁਹਾਡੇ ਨਾਲ ਵਰਚੁਅਲ ਤੌਰ ‘ਤੇ ਜੁੜਨ ਦਾ ਮੌਕਾ ਮਿਲਿਆ। ਇਸੇ ਮਹੀਨੇ, ਵਲਾਦੀ-ਵੋਸਤੋਕ ਵਿੱਚ ਭਾਰਤ ਦੇ ਕਾਂਸੁਲੇਟ ਦੀ ਸਥਾਪਨਾ ਦੇ ਤੀਹ ਵਰ੍ਹੇ ਪੂਰੇ ਹੋ ਰਹੇ ਹਨ। ਇਸ ਸ਼ਹਿਰ ਵਿੱਚ ਕਾਂਸੁਲੇਟ ਖੋਲ੍ਹਣ ਵਾਲਾ ਪਹਿਲਾ ਦੇਸ਼ ਭਾਰਤ ਹੀ ਸੀ। ਅਤੇ ਤਦ ਤੋਂ, ਇਹ ਸ਼ਹਿਰ ਸਾਡੇ ਸਬੰਧਾਂ ਦੇ ਕਈ milestones ਦਾ ਸਾਖੀ ਰਿਹਾ ਹੈ।


Friends,

2015 ਵਿੱਚ ਸਥਾਪਿਤ ਕੀਤਾ ਗਿਆ ਇਹ ਫ਼ੋਰਮ, ਅੱਜ Russian Far East ਦੇ ਵਿਕਾਸ ਵਿੱਚ ਅੰਤਰਰਾਸ਼ਟਰੀ ਸਹਿਯੋਗ ਦਾ ਇੱਕ ਪ੍ਰਮੁੱਖ ਆਲਮੀ ਮੰਚ ਬਣ ਗਿਆ ਹੈ। ਇਸ ਦੇ ਲਈ ਮੈਂ ਰਾਸ਼ਟਰਪਤੀ ਪੁਤਿਨ ਦੀ ਦੂਰਦਰਸ਼ਤਾ ਦਾ ਅਭਿਨੰਦਨ ਕਰਦਾ ਹਾਂ, ਅਤੇ ਉਨ੍ਹਾਂ ਨੂੰ ਵਧਾਈ ਵੀ ਦਿੰਦਾ ਹਾਂ।


2019 ਵਿੱਚ ਮੈਨੂੰ ਇਸ ਫ਼ੋਰਮ ਵਿੱਚ ਰੂ-ਬ-ਰੂ ਹਿੱਸਾ ਲੈਣ ਦਾ ਮੌਕਾ ਮਿਲਿਆ ਸੀ। ਉਸ ਸਮੇਂ ਅਸੀਂ ਭਾਰਤ ਦੀ “Act Far-East” ਨੀਤੀ ਦਾ ਐਲਾਨ ਕੀਤਾ ਸੀ। ਅਤੇ ਪਰਿਣਾਮ-ਸਰੂਪ, Russian Far East ਦੇ ਨਾਲ ਵਿਭਿੰਨ ਖੇਤਰਾਂ ਵਿੱਚ ਭਾਰਤ ਦਾ ਸਹਿਯੋਗ ਵਧਿਆ ਹੈ। ਅੱਜ ਇਹ ਨੀਤੀ ਭਾਰਤ ਅਤੇ ਰੂਸ ਦੀ "Special and Privileged Strategic Partnership” ਦੀ ਇੱਕ ਪ੍ਰਮੁੱਖ ਥੰਮ੍ਹ ਬਣ ਗਈ ਹੈ।

Friends,

ਚਾਹੇ ਅਸੀਂ International North-South Corridor ਦੀ ਗੱਲ ਕਰੀਏ, ਚੇਨਈ-ਵਲਾਦੀ-ਵੋਸਤੋਕ Maritime Corridor ਦੀ ਜਾਂ, Northern Sea Route ਦੀ। ਭਵਿੱਖ ਵਿੱਚ ਕਨੈਕਟੀਵਿਟੀ ਸਾਡੇ ਸਬੰਧਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ।

ਭਾਰਤ ਆਰਕਟਿਕ ਵਿਸ਼ਿਆਂ ‘ਤੇ ਰੂਸ ਦੇ ਨਾਲ ਆਪਣੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੇ ਲਈ ਇੱਛੁਕ ਹੈ। ਊਰਜਾ ਦੇ ਖੇਤਰ ਵਿੱਚ ਵੀ ਸਹਿਯੋਗ ਦੀਆਂ ਅਪਾਰ ਸੰਭਾਵਨਾਵਾਂ ਹਨ। ਊਰਜਾ ਦੇ ਨਾਲ-ਨਾਲ, ਭਾਰਤ ਨੇ pharma ਅਤੇ diamonds ਦੇ ਖੇਤਰਾਂ ਵਿੱਚ ਵੀ Russian Far East ਵਿੱਚ ਮਹੱਤਵਪੂਰਨ ਨਿਵੇਸ਼ ਕੀਤੇ ਹਨ।

ਰੂਸ coking coal ਦੀ ਸਪਲਾਈ ਦੇ ਮਾਧਿਅਮ ਨਾਲ ਭਾਰਤੀ steel industry ਦੇ ਲਈ ਇੱਕ ਮਹੱਤਵਪੂਰਨ ਭਾਗੀਦਾਰ ਬਣ ਸਕਦਾ ਹੈ। ਸਾਡੇ ਵਿੱਚ ਟੇਲੰਟ ਦੀ ਮੋਬਿਲਿਟੀ ਵਿੱਚ ਵੀ ਅੱਛਾ ਸਹਿਯੋਗ ਬਣ ਸਕਦਾ ਹੈ। ਭਾਰਤੀ ਪ੍ਰਤਿਭਾ ਨੇ ਵਿਸ਼ਵ ਦੇ ਕਈ ਸਾਧਨ-ਸੰਪੰਨ ਖੇਤਰਾਂ ਦੇ ਵਿਕਾਸ ਵਿੱਚ ਯੋਗਦਾਨ ਦਿੱਤਾ ਹੈ। ਮੈਨੂੰ ਵਿਸ਼ਵਾਸ ਹੈ ਕਿ ਭਾਰਤੀਆਂ ਦੀ ਪ੍ਰਤਿਭਾ ਅਤੇ ਪ੍ਰੋਫੈਸ਼ਨਲਿਜ਼ਮ ਨਾਲ Russian Far East ਵਿੱਚ ਤੇਜ਼ੀ ਨਾਲ ਵਿਕਾਸ ਆ ਸਕਦਾ ਹੈ।

Friends,

ਭਾਰਤ ਦੇ ਪ੍ਰਾਚੀਨ ਸਿਧਾਂਤ “ਵਸੁਧੈਵ ਕੁਟੁੰਬਕਮ” ਨੇ ਸਾਨੂੰ ਵਿਸ਼ਵ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਦੇਖਣਾ ਸਿਖਾਇਆ ਹੈ। ਅੱਜ ਦੇ globalized world ਵਿੱਚ, ਵਿਸ਼ਵ ਦੇ ਕਿਸੇ ਇੱਕ ਹਿੱਸੇ ਦੀਆਂ ਘਟਨਾਵਾਂ ਪੂਰੇ ਵਿਸ਼ਵ ‘ਤੇ ਪ੍ਰਭਾਵ ਪੈਦਾ ਕਰਦੀਆਂ ਹਨ।

ਯੂਕ੍ਰੇਨ ਸੰਘਰਸ਼ ਅਤੇ ਕੋਵਿਡ ਮਹਾਮਾਰੀ ਨਾਲ ਗਲੋਬਲ ਸਪਲਾਈ ਚੇਨਸ ‘ਤੇ ਬੜਾ ਅਸਰ ਪਿਆ ਹੈ। Foodgrain, Fertilizer, ਅਤੇ Fuel ਦੀ ਕਮੀ ਵਿਕਾਸਸ਼ੀਲ ਦੇਸ਼ਾਂ ਦੇ ਲਈ ਬੜੀ ਚਿੰਤਾ ਦੇ ਵਿਸ਼ੇ ਹਨ। ਯੂਕ੍ਰੇਨ ਸੰਘਰਸ਼ ਦੀ ਸ਼ੁਰੂਆਤ ਤੋਂ ਹੀ, ਅਸੀਂ diplomacy ਅਤੇ dialogue ਦਾ ਮਾਰਗ ਅਪਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ। ਅਸੀਂ ਇਸ ਸੰਘਰਸ਼ ਨੂੰ ਸਮਾਪਤ ਕਰਨ ਦੇ ਲਈ ਸਾਰੇ ਸ਼ਾਂਤੀਪੂਰਨ ਪ੍ਰਯਤਨਾਂ ਦਾ ਸਮਰਥਨ ਕਰਦੇ ਹਾਂ। ਇਸ ਸਬੰਧ ਵਿੱਚ, ਅਸੀਂ ਅਨਾਜ ਅਤੇ ਫਰਟੀਲਾਈਜ਼ਰ ਦੇ ਸੁਰੱਖਿਅਤ ਨਿਰਯਾਤ ਸਬੰਧਿਤ ਹਾਲ ਦੀ ਸਹਿਮਤੀ ਦਾ ਸੁਆਗਤ ਵੀ ਕਰਦੇ ਹਾਂ।


 

ਮੈਂ ਇੱਕ ਵਾਰ ਫਿਰ ਰਾਸ਼ਟਰਪਤੀ ਪੁਤਿਨ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਇਸ ਫ਼ੋਰਮ ਨੂੰ ਸੰਬੋਧਿਤ ਕਰਨ ਦਾ ਅਵਸਰ ਦਿੱਤਾ। ਅਤੇ ਇਸ ਫ਼ੋਰਮ ਵਿੱਚ ਉਪਸਥਿਤ ਸਾਰੇ ਭਾਗੀਦਾਰਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

****

ਡੀਐੱਸ/ਬੀਐੱਮ



(Release ID: 1857899) Visitor Counter : 117