ਵਿੱਤ ਮੰਤਰਾਲਾ

ਭਾਰਤ ਦੇ ਵਿਦੇਸ਼ੀ ਕਰਜ਼ 2021-22 ਦੇ ਬਾਰੇ ਵਿੱਚ ਸਥਿਤੀ ਰਿਪੋਰਟ ਦਾ 28ਵਾਂ ਐਡੀਸ਼ਨ ਜਾਰੀ ਕੀਤਾ ਗਿਆ

Posted On: 05 SEP 2022 4:08PM by PIB Chandigarh

ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਦੀ ਵਿਦੇਸ਼ੀ ਕਰਜ਼ ਪ੍ਰਬੰਧਨ ਇਕਾਈ (ਈਡੀਐੱਮਯੂ) ਨੇ ਭਾਰਤ ਦੇ ਵਿਦੇਸ਼ੀ ਕਰਜ਼ 2021-22 ’ਤੇ ਸਥਿਤੀ ਰਿਪੋਰਟ ਦਾ 28ਵਾਂ ਐਡੀਸ਼ਨ ਜਾਰੀ ਕੀਤਾ ਹੈ।

 

ਮਾਰਚ 2022 ਦੇ ਅੰਤ ਵਿੱਚ ਭਾਰਤ ਦਾ ਵਿਦੇਸ਼ੀ ਕਰਜ਼ 620.7 ਬਿਲੀਅਨ ਅਮਰੀਕੀ ਡਾਲਰ ਸੀ, ਜੋ ਮਾਰਚ 2021 ਦੇ ਅੰਤ ਵਿੱਚ ਰਹੇ 573.7 ਬਿਲੀਅਨ ਅਮਰੀਕੀ ਡਾਲਰ ਦੇ ਕਰਜ਼ੇ ਤੋਂ 8.2 ਫੀਸਦੀ ਜ਼ਿਆਦਾ ਸੀ। ਜਦੋਂਕਿ ਇਸ ਦਾ 53.2 ਫੀਸਦੀ ਅਮਰੀਕੀ ਡਾਲਰ ਦੇ ਮੁੱਲ ਵਰਗ ਵਿੱਚ ਸੀ, ਭਾਰਤੀ ਰੁਪਏ ਦੇ ਮੁੱਲ ਵਰਗ ਦਾ ਕਰਜ਼ 31.2 ਫੀਸਦੀ ਅਨੁਮਾਨਤ ਸੀ ਜੋ ਦੂਸਰੀ ਸਭ ਤੋਂ ਵੱਡੀ ਰਾਸ਼ੀ ਹੈ।

 

ਮਾਰਚ 2022 ਦੇ ਅੰਤ ਵਿੱਚ ਵਿਦੇਸ਼ੀ ਕਰਜ਼ ਸ਼ੁੱਧ ਘਰੇਲੂ ਉਤਪਾਦ ਦੇ ਅਨੁਪਾਤ ਵਿੱਚ ਮਾਮੂਲੀ ਰੂਪ ਤੋਂ ਗਿਰ ਕੇ 19.9 ਫੀਸਦੀ ਹੋ ਗਿਆ ਜੋ ਇੱਕ ਸਾਲ ਪਹਿਲਾਂ ਦੇ 21.2 ਫੀਸਦੀ ਸੀ। ਵਿਦੇਸ਼ੀ ਕਰਜ਼ ਦੇ ਅਨੁਪਾਤ ਦੇ ਰੂਪ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਮਾਮੂਲੀ ਰੂਪ ਨਾਲ ਗਿਰ ਕੇ ਮਾਰਚ 2022 ਦੇ ਅੰਤ ਵਿੱਚ 97.8 ਫੀਸਦੀ ’ਤੇ ਰਿਹਾ ਜੋ ਇੱਕ ਸਾਲ ਪਹਿਲਾਂ 100.6 ਫੀਸਦੀ ਸੀ।

 

ਲੌਂਗ ਟਰਮ ਕਰਜ਼ 499.1 ਬਿਲੀਅਨ ਅਮਰੀਕੀ ਡਾਲਰ ਅਨੁਮਾਨਤ ਸੀ, ਜੋ 80.4 ਫੀਸਦੀ ਦਾ ਸਭ ਤੋਂ ਵੱਡਾ ਹਿੱਸਾ ਸੀ, ਜਦੋਂਕਿ 121.7 ਬਿਲੀਅਨ ਅਮਰੀਕੀ ਡਾਲਰ ਦਾ ਸ਼ੌਰਟ ਟਰਮ ਕਰਜ਼ ਅਜਿਹੇ ਕੁੱਲ ਕਰਜ਼ ਦਾ 19.6 ਫੀਸਦੀ ਸੀ। ਸ਼ੌਰਟ ਟਰਮ ਵਪਾਰ ਕਰਜ਼ ਮੁੱਖ ਰੂਪ ਨਾਲ ਵਪਾਰ ਕਰਜ਼ (96 ਫੀਸਦੀ) ਫਾਈਨਾਂਸਿੰਗ ਆਯਾਤ ਦੇ ਰੂਪ ਵਿੱਚ ਸੀ।

ਵਣਜ ਉਧਾਰ (ਸੀਬੀ), ਐੱਨਆਰਆਈ ਜਮ੍ਹਾਂ ਰਾਸ਼ੀ, ਸ਼ੌਰਟ ਟਰਮ ਵਪਾਰ ਕਰਜ਼ ਅਤੇ ਬਹੁਪੱਖੀ ਕਰਜ਼ ਇਕੱਠੇ ਮਿਲ ਕੇ ਕੁੱਲ ਵਿਦੇਸ਼ੀ ਕਰਜ਼ ਦਾ 90 ਫੀਸਦੀ ਹੈ, ਜਦੋਂਕਿ ਮਾਰਚ 2021 ਦੇ ਦੌਰਾਨ ਐੱਨਆਰਆਈ ਵਿੱਚ ਮਾਮੂਲੀ ਕਮੀ ਹੋਈ ਤਾਂ ਦੂਸਰੇ ਪਾਸੇ ਸੀਬੀ ਸ਼ੌਰਟ ਟਰਮ ਵਪਾਰ ਕਰਜ਼ ਅਤੇ ਬਹੁਪੱਖੀ ਕਰਜ਼ ਵਿੱਚ ਇਸ ਮਿਆਦ ਦੇ ਦੌਰਾਨ ਵਾਧਾ ਹੋਇਆ। ਸੀਬੀ, ਸ਼ੌਰਟ ਟਰਮ ਵਪਾਰ ਕਰਜ਼ ਅਤੇ ਬਹੁਪੱਖੀ ਕਰਜ਼ ਵਿੱਚ ਵਾਧਾ ਹੋਇਆ ਜੋ ਕੁੱਲ ਮਿਲਾ ਕੇ ਐੱਨਆਰਆਈ ਦੀ ਜਮ੍ਹਾਂ ਰਾਸ਼ੀ ਵਿੱਚ ਆਈ ਕਮੀ ਤੋਂ ਕਿਤੇ ਜ਼ਿਆਦਾ ਸੀ।

 

ਮਾਰਚ 2022 ਦੇ ਅੰਤ ਤੱਕ, ਸੰਪ੍ਰਭੂ ਵਿਦੇਸ਼ੀ ਕਰਜ਼ (ਐੱਸਈਡੀ) ਦੀ ਰਾਸ਼ੀ 130.7 ਬਿਲੀਅਨ ਅਮਰੀਕੀ ਡਾਲਰ ਸੀ, ਜੋ ਪਿਛਲੇ ਸਾਲ ਦੇ ਪੱਧਰ ਤੋਂ 17.1 ਫੀਸਦੀ ਜ਼ਿਆਦਾ ਹੈ। ਇਹ 2021-22 ਦੇ ਦੌਰਾਨ ਆਈਐੱਮਐਫ ਦੁਆਰਾ ਦਿੱਤੀ ਗਈ ਐੱਸਡੀਆਰ ਦੀ ਵਾਧੂ ਅਲੋਕੇਸ਼ਨ ਨੂੰ ਦਰਸਾਉਂਦਾ ਹੈ। ਮਾਰਚ 2021 ਦੇ ਅੰਤ ਐੱਸਡੀਆਰ 5.5 ਬਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 22.9 ਬਿਲੀਅਨ ਅਮਰੀਕੀ ਡਾਲਰ ਹੋ ਗਿਆ। ਦੂਸਰੇ ਪਾਸੇ ਜੀ-ਸੇਕ ਦੀ ਐਫਪੀਆਈ ਹੋਲਡਿੰਗ ਜੋ ਇੱਕ ਸਾਲ ਪਹਿਲਾਂ 20.4 ਮਿਲੀਅਨ ਅਮਰੀਕੀ ਡਾਲਰ ਸੀ ਘਟ ਕੇ 19.5 ਬਿਲੀਅਨ ਅਮਰੀਕੀ ਡਾਲਰ ਰਹਿ ਗਈ।

 

ਮਾਰਚ 2022 ਦੇ ਅੰਤ ਵਿੱਚ ਗ਼ੈਰ-ਸੰਪ੍ਰਭੂ ਵਿਦੇਸ਼ੀ ਕਰਜ਼ 490.0 ਬਿਲੀਅਨ ਅਮਰੀਕੀ ਡਾਲਰ ਅਨੁਮਾਨਤ ਸੀ ਜੋ ਇੱਕ ਸਾਲ ਪਹਿਲਾਂ ਦੇ ਪੱਧਰ ਤੋਂ 6.1 ਫੀਸਦੀ ਦਾ ਵਾਧਾ ਦਰਸ਼ਾਉਂਦਾ ਹੈ। ਸੀਬੀ, ਐੱਨਆਰਆਈ ਜਮ੍ਹਾ ਰਾਸ਼ੀ ਅਤੇ ਸ਼ੌਰਟ ਟਰਮ ਵਪਾਰ ਕਰਜ਼ ਗ਼ੈਰ-ਸੰਪ੍ਰਭੂ ਕਰਜ਼ ਦੇ ਲਗਭਗ 95 ਫੀਸਦੀ ਹੈ। ਮਾਰਚ 2022 ਦੇ ਅੰਤ ਵਿੱਚ ਸ਼ੌਰਟ ਟਰਮ ਵਪਾਰ ਕਰਜ਼ 20.7 ਫੀਸਦੀ ਵਧ ਕੇ 117.4 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਜਿਸ ਵਿੱਚ ਸਾਲ 2021-22 ਦੇ ਦੌਰਾਨ ਆਯਾਤ ਵਿੱਚ ਹੋਏ ਭਾਰੀ ਵਾਧੇ ਦਾ ਯੋਗਦਾਨ ਹੈ।

 

ਕਰਜ਼ ਸੇਵਾ ਅਨੁਪਾਤ ਵਰਤਮਾਨ ਪ੍ਰਾਪਤੀਆਂ ਵਿੱਚੋਂ ਉਛਾਲ ਅਤੇ ਕਰਜ਼ ਸੇਵਾ ਭੁਗਤਾਨ ਵਿੱਚ ਕਮੀ ਦੇ ਕਾਰਨ ਸਾਲ 2020-21 ਵਿੱਚ 8.2 ਫੀਸਦੀ ਸੀ ਜੋ 2021-22 ਦੇ ਦੌਰਾਨ ਘਟ ਕੇ 5.2 ਫੀਸਦੀ ਰਹਿ ਗਿਆ। ਮਾਰਚ 2022 ਦੇ ਅੰਤ ਵਿੱਚ ਵਿਦੇਸ਼ੀ ਕਰਜ਼ ਦੇ ਸਟੌਕ ਤੋਂ ਪੈਦਾ ਹੋਣ ਵਾਲੀਆਂ ਕਰਜ਼ ਸੇਵਾ ਭੁਗਤਾਨ ਜ਼ਿੰਮੇਵਾਰੀਆਂ ਵਿੱਚ ਆਉਣ ਵਾਲੇ ਸਾਲਾਂ ਵਿੱਚ ਗਿਰਾਵਟ ਦਾ ਰੁਖ ਹੋਣ ਦਾ ਅਨੁਮਾਨ ਹੈ।

 

ਕ੍ਰੋਸ-ਕੰਟਰੀ ਪਰਿਪੇਖ ਵਿੱਚ ਭਾਰਤ ਦਾ ਵਿਦੇਸ਼ੀ ਕਰਜ਼ ਮਾਮੂਲੀ ਹੈ, ਜੋ ਵਿਸ਼ਵ ਪੱਧਰ ਦੇ 23ਵੇਂ ਸਥਾਨ ’ਤੇ ਹੈ। ਵਿਭਿੰਨ ਕਰਜ਼ ਦੁਰਬਲਤਾ ਸੰਕੇਤਕਾਂ ਦੇ ਸੰਦਰਭ ਵਿੱਚ ਭਾਰਤ ਦੀ ਸਥਿਰਤਾ ਨਿਮਨ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ (ਐੱਲਐੱਮਆਈਸੀ) ਦੀ ਤੁਲਨਾ ਵਿੱਚ ਇੱਕ ਸਮੂਹ ਦੇ ਰੂਪ ਵਿੱਚ ਅਤੇ ਉਨ੍ਹਾਂ ਵਿੱਚੋਂ ਕਈ ਤੋਂ ਤਾਂ ਵਿਅਕਤੀਗਤ ਰੂਪ ਵਿੱਚ ਵੀ ਬਿਹਤਰ ਸੀ।

 

ਸਥਿਤੀ ਰਿਪੋਰਟ ਨੂੰ ਦੇਖਣ ਦੇ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ:

https://dea.gov.in/sites/default/files/India%27s%20External%20Debt%20-%20A%20Status%20Report%202021-22.pdf

****

ਆਰਐੱਮ/ ਐੱਮਵੀ/ ਕੇਐੱਮਐੱਨ(Release ID: 1857149) Visitor Counter : 197