ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ 5ਵਾਂ ਰਾਸ਼ਟਰੀ ਪੋਸ਼ਣ ਮਾਹ 2022 ਮਨਾਇਆ ਜਾਏਗਾ
ਪੋਸ਼ਣ ਮਾਹ ਦੌਰਾਨ "ਮਹਿਲਾ ਔਰ ਸਵਾਸਥ" ਅਤੇ "ਬੱਚਾ ਔਰ ਸਿਕਸ਼ਾ" 'ਤੇ ਧਿਆਨ ਕੇਂਦਰਿਤ ਕਰਦੇ ਹੋਏ - ਸਸ਼ਕਤ ਨਾਰੀ, ਸਾਕਸ਼ਰ ਬੱਚਾ, ਸਿਹਤਮੰਦ ਭਾਰਤ ਲਈ ਗ੍ਰਾਮ ਪੰਚਾਇਤਾਂ ਨੂੰ ਸਰਗਰਮ ਕੀਤਾ ਜਾਵੇਗਾ
ਅਨੀਮੀਆ ਕੈਂਪਾਂ, ਸਿੱਖਣ ਲਈ ਸਵਦੇਸ਼ੀ ਖਿਡੌਣਿਆਂ ਨੂੰ ਉਤਸ਼ਾਹਿਤ ਕਰਨ, ਆਂਗਣਵਾੜੀ ਵਿੱਚ ਲਿੰਗ ਸੰਵੇਦਨਸ਼ੀਲ ਮੀਂਹ ਦੇ ਪਾਣੀ ਦੀ ਸੰਭਾਲ਼, ਵਿਕਾਸ ਮਾਪ ਮੁਹਿੰਮ ਆਦਿ 'ਤੇ ਗਤੀਵਿਧੀਆਂ ਦੇਸ਼ ਭਰ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ
ਮਾਹ ਦੌਰਾਨ ਰਵਾਇਤੀ ਭੋਜਨ ਨੂੰ ਸਥਾਨਕ ਤਿਉਹਾਰਾਂ ਨਾਲ ਜੋੜਿਆ ਜਾਏਗਾ
Posted On:
31 AUG 2022 10:17PM by PIB Chandigarh
ਪੋਸ਼ਣ ਅਭਿਆਨ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਲਈ ਪੋਸ਼ਣ ਸੰਬੰਧੀ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਭਾਰਤ ਸਰਕਾਰ ਦਾ ਪ੍ਰਮੁੱਖ ਪ੍ਰੋਗਰਾਮ ਹੈ। ਮਾਣਯੋਗ ਪ੍ਰਧਾਨ ਮੰਤਰੀ ਵਲੋਂ ਸ਼ੁਰੂ ਕੀਤਾ ਗਿਆ, ਪੋਸ਼ਣ (POSHAN - ਪ੍ਰਧਾਨ ਮੰਤਰੀ ਦੀ ਸਰਵਪੱਖੀ ਪੋਸ਼ਣ ਯੋਜਨਾ) ਅਭਿਆਨ ਦਾ ਉਦੇਸ਼ ਕੁਪੋਸ਼ਣ ਦੀ ਚੁਣੌਤੀ ਨੂੰ ਇੱਕ ਮਿਸ਼ਨ-ਮੋਡ ਵਿੱਚ ਸੰਬੋਧਿਤ ਕਰਨਾ ਹੈ। ਪੋਸ਼ਣ ਅਭਿਆਨ ਦੇ ਉਦੇਸ਼ਾਂ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਮਿਸ਼ਨ ਪੋਸ਼ਣ 2.0 (ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0) ਨੂੰ ਪੋਸ਼ਣ ਸੰਬੰਧੀ ਸਮੱਗਰੀ, ਡਿਲੀਵਰੀ, ਪਹੁੰਚ ਅਤੇ ਨਤੀਜਿਆਂ ਨੂੰ ਮਜ਼ਬੂਤ ਕਰਨ ਲਈ ਇੱਕ ਏਕੀਕ੍ਰਿਤ ਪੋਸ਼ਣ ਸਹਾਇਤਾ ਪ੍ਰੋਗਰਾਮ ਦੇ ਤੌਰ 'ਤੇ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਸਿਹਤ, ਤੰਦਰੁਸਤੀ ਅਤੇ ਬਿਮਾਰੀ ਅਤੇ ਕੁਪੋਸ਼ਣ ਪ੍ਰਤੀ ਰੋਗ ਪ੍ਰਤੀਰੋਧਕਤਾ ਨੂੰ ਵਿਕਸਿਤ ਕਰਨ ਵਾਲੇ ਅਭਿਆਸਾਂ 'ਤੇ ਧਿਆਨ ਕੇਂਦ੍ਰਤ ਕੀਤਾ ਗਿਆ ਹੈ।
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ 1 ਤੋਂ 30 ਸਤੰਬਰ 2022 ਤੱਕ 5ਵਾਂ ਰਾਸ਼ਟਰੀ ਪੋਸ਼ਣ ਮਾਹ 2022 ਮਨਾ ਰਿਹਾ ਹੈ। ਇਸ ਸਾਲ, "ਮਹਿਲਾ ਔਰ ਸਵਾਸਥ" ਅਤੇ "ਬੱਚਾ ਔਰ ਸਿਕਸ਼ਾ" 'ਤੇ ਮੁੱਖ ਫੋਕਸ ਦੇ ਨਾਲ ਪੋਸ਼ਣ ਪੰਚਾਇਤਾਂ ਦੇ ਰੂਪ ਵਿੱਚ ਪੋਸ਼ਣ ਮਾਹ ਨੂੰ ਗ੍ਰਾਮ ਪੰਚਾਇਤਾਂ ਵਲੋਂ ਸ਼ੁਰੂ ਕੀਤਾ ਜਾਏਗਾ।
ਮਹੀਨਾ ਭਰ ਚੱਲਣ ਵਾਲੇ ਇਸ ਸਮਾਗਮ ਵਿੱਚ 'ਸਵੱਸਥ ਭਾਰਤ' ਦੇ ਵਿਜ਼ਨ ਨੂੰ ਸਾਕਾਰ ਕਰਨ ਲਈ, ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ, ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਕਿਸ਼ੋਰ ਕੁੜੀਆਂ 'ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਦੇ ਹੋਏ ਸੰਵੇਦਨਸ਼ੀਲਤਾ ਡ੍ਰਾਈਵ, ਆਊਟਰੀਚ ਪ੍ਰੋਗਰਾਮਾਂ, ਪਹਿਚਾਣ ਮੁਹਿੰਮਾਂ, ਕੈਂਪਾਂ ਅਤੇ ਮੇਲਿਆਂ ਰਾਹੀਂ ਜ਼ਮੀਨੀ ਪੱਧਰ 'ਤੇ ਪੋਸ਼ਣ ਬਾਰੇ ਜਾਗਰੂਕਤਾ ਲਈ ਦੇਸ਼ ਭਰ ਵਿੱਚ ਤੀਬਰ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ।
ਪੰਚਾਇਤ ਪੱਧਰ 'ਤੇ ਸਬੰਧਿਤ ਜ਼ਿਲ੍ਹਾ ਪੰਚਾਇਤੀ ਰਾਜ ਅਧਿਕਾਰੀਆਂ ਅਤੇ ਸੀਡੀਪੀਓਜ਼ ਦੀ ਅਗਵਾਈ ਹੇਠ ਸਥਾਨਕ ਅਧਿਕਾਰੀਆਂ ਵਲੋਂ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਪੋਸ਼ਣ ਪੰਚਾਇਤ ਕਮੇਟੀਆਂ, ਸਾਰੀਆਂ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ, ਛੇ ਸਾਲ ਤੋਂ ਘੱਟ ਉਮਰ ਦੇ ਬੱਚੇ, ਅਤੇ ਕਿਸ਼ੋਰ ਲੜਕੀਆਂ ਲਈ ਬੁਨਿਆਦੀ ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ ਪ੍ਰਾਪਤ ਕਰਨ ਨੂੰ ਯਕੀਨੀ ਬਣਾਉਣ ਲਈ, ਆਂਗਣਵਾੜੀ ਕੇਂਦਰਾਂ (ਏਡਬਲਿਊਸੀਜ਼), ਵਿਲੇਜ ਹੈਲਥ ਐਂਡ ਨਿਊਟ੍ਰੀਸ਼ਨ ਡੇ (ਵੀਐੱਚਐੱਨਡੀ’ਸ), ਅਤੇ ਹੋਰ ਸੰਬੰਧਿਤ ਪਲੈਟਫਾਰਮਾਂ ਰਾਹੀਂ ਸਮੱਸਿਆ ਨੂੰ ਹੱਲ ਕਰਨ ਅਤੇ ਸੇਵਾ ਪ੍ਰਦਾਨ ਕਰਨ ਨੂੰ ਸਮਰੱਥ ਬਣਾਉਣ ਲਈ ਖੇਤਰ ਪੱਧਰੀ ਵਰਕਰਾਂ (ਐੱਫਐੱਲਡਬਲਿਊਜ਼) - ਏਡਬਲਿਊਡਬਲਿਊਜ਼, ਆਸ਼ਾ’ਸ (ASHAs), ਏਐੱਨਐੱਮ’ਸ (ANMs) - ਨਾਲ ਮਿਲ ਕੇ ਕੰਮ ਕਰਨਗੀਆਂ।
ਆਂਗਣਵਾੜੀ ਸੇਵਾਵਾਂ ਅਤੇ ਚੰਗੇ ਸਿਹਤ ਅਭਿਆਸਾਂ ਬਾਰੇ ਜਾਗਰੂਕਤਾ ਮੁਹਿੰਮਾਂ ਦਾ ਆਯੋਜਨ ਵੀ ਕੀਤਾ ਜਾਵੇਗਾ। ਆਂਗਣਵਾੜੀ ਸੇਵਾਵਾਂ ਦੇ ਦਾਇਰੇ ਵਿੱਚ ਹੋਰ ਲਾਭਾਰਥੀਆਂ ਨੂੰ ਲਿਆਉਣ ਲਈ ਵਿਕਾਸ ਮਾਪ ਮੁਹਿੰਮ ਚਲਾਈ ਜਾਵੇਗੀ। ਸਵੱਸਥ ਬਾਲਕ ਸਪਰਧਾ ਦੇ ਤਹਿਤ ਵਿਕਾਸ ਮਾਪਣ ਦੀਆਂ ਮੁਹਿੰਮਾਂ ਰਾਜਾਂ ਵਲੋਂ ਏਡਬਲਿਊਡਬਲਿਊਜ਼ (AWWs), ਏਡਬਲਿਊਐੱਚ’ਸ (AWHs), ਆਸ਼ਾ (ASHA), ਜ਼ਿਲ੍ਹਾ ਕਾਰਜਕਰਤਾਵਾਂ ਅਤੇ ਏਜੰਸੀਆਂ ਜਿਵੇਂ ਕਿ ਲਾਇਨਜ਼ ਕਲੱਬ, ਰੋਟਰੀ ਕਲੱਬ ਆਦਿ ਦੀ ਮਦਦ ਨਾਲ ਚਲਾਈਆਂ ਜਾਣਗੀਆਂ। ਅਨੀਮੀਆ ਦੀ ਜਾਂਚ ਲਈ ਸਿਹਤ ਕੈਂਪ ਖਾਸ ਤੌਰ 'ਤੇ ਕਿਸ਼ੋਰ ਲੜਕੀਆਂ ਲਈ ਏਡਬਲਿਊਸੀ’ਸ (AWCs) ਵਿਖੇ ਆਯੋਜਿਤ ਕੀਤੇ ਜਾਣਗੇ।
ਇਸ ਤੋਂ ਇਲਾਵਾ, ਆਂਗਣਵਾੜੀ ਕੇਂਦਰਾਂ (AWCs) ਵਿੱਚ ਜਾਂ ਉਨ੍ਹਾਂ ਦੇ ਨੇੜੇ ਨਿਊਟਰੀ-ਗਾਰਡਨ ਜਾਂ ਪੋਸ਼ਣ ਵਾਟਿਕਾਵਾਂ ਲਈ ਜ਼ਮੀਨ ਦੀ ਵੀ ਪਛਾਣ ਕੀਤੀ ਜਾਵੇਗੀ।
ਆਂਗਣਵਾੜੀ ਕੇਂਦਰਾਂ ਵਿੱਚ ਮਹਿਲਾਵਾਂ ਵਿੱਚ ਬਰਸਾਤੀ ਪਾਣੀ ਦੀ ਸੰਭਾਲ਼ ਦੀ ਮਹੱਤਤਾ ਅਤੇ ਕਬਾਇਲੀ ਖੇਤਰਾਂ ਵਿੱਚ ਸਿਹਤਮੰਦ ਮਾਂ ਅਤੇ ਬੱਚੇ ਲਈ ਰਵਾਇਤੀ ਭੋਜਨ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਰਾਜ ਪੱਧਰੀ ਗਤੀਵਿਧੀਆਂ ਦੇ ਤਹਿਤ, 'ਅੰਮਾ ਕੀ ਰਸੋਈ' ਜਾਂ ਰਵਾਇਤੀ ਪੌਸ਼ਟਿਕ ਪਕਵਾਨਾਂ ਦੀ ਦਾਦੀ ਦੀ ਰਸੋਈ ਦਾ ਆਯੋਜਨ ਕੀਤਾ ਜਾਵੇਗਾ। ਮਹੀਨੇ ਦੌਰਾਨ ਰਵਾਇਤੀ ਭੋਜਨਾਂ ਨੂੰ ਸਥਾਨਕ ਤਿਉਹਾਰਾਂ ਨਾਲ ਜੋੜਨ ਲਈ ਵਿਆਪਕ ਪ੍ਰਯਤਨ ਕੀਤੇ ਜਾਣਗੇ। ਆਂਗਣਵਾੜੀ ਕੇਂਦਰਾਂ ਵਿੱਚ ਸਿੱਖਣ ਲਈ ਸਵਦੇਸ਼ੀ ਅਤੇ ਸਥਾਨਕ ਖਿਡੌਣਿਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਪੱਧਰ ਦੇ ਖਿਡੌਣੇ ਬਣਾਉਣ ਦੀ ਇੱਕ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਜਾਵੇਗਾ।
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੁਆਰਾ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਆਸ਼ਾ, ਏਐੱਨਐੱਮ, ਪ੍ਰਾਇਮਰੀ ਹੈਲਥ ਸੈਂਟਰਾਂ, ਕਮਿਊਨਿਟੀ ਹੈਲਥ ਸੈਂਟਰਾਂ ਰਾਹੀਂ, ਸਕੂਲਾਂ ਰਾਹੀਂ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਪੰਚਾਇਤੀ ਰਾਜ ਵਿਭਾਗ ਪੰਚਾਇਤਾਂ ਅਤੇ ਪੇਂਡੂ ਵਿਕਾਸ ਰਾਹੀਂ ਸਵੈ-ਸਹਾਇਤਾ ਗਰੁੱਪਾਂ ਆਦਿ ਰਾਹੀਂ ਔਰਤਾਂ ਅਤੇ ਬੱਚਿਆਂ ਦੇ ਸਿਹਤਮੰਦ ਭਵਿੱਖ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਥੀਮੈਟਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਅਤੇ ਸੰਪੂਰਨ ਪੋਸ਼ਣ ਦੀ ਮਹੱਤਤਾ ਦਾ ਸੰਦੇਸ਼ ਫੈਲਾਉਣਗੇ।
ਰਾਸ਼ਟਰੀ ਪੋਸ਼ਣ ਮਾਹ, ਪੋਸ਼ਣ ਅਤੇ ਚੰਗੀ ਸਿਹਤ ਦੇ ਵਿਸਥਾਰ ਵੱਲ ਧਿਆਨ ਦੇਣ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰਦਾ ਹੈ। 5ਵੇਂ ਰਾਸ਼ਟਰੀ ਪੋਸ਼ਣ ਮਾਹ ਦਾ ਉਦੇਸ਼ ਮਾਣਯੋਗ ਪ੍ਰਧਾਨ ਮੰਤਰੀ ਦੇ ਸੁਪੋਸ਼ਿਤ ਭਾਰਤ (Suposhit Bharat) ਦੇ ਸੰਕਲਪ ਨੂੰ ਪੂਰਾ ਕਰਨ ਲਈ ਜਨ ਅੰਦੋਲਨ ਨੂੰ ਜਨ ਭਾਗੀਦਾਰੀ ਵਿੱਚ ਬਦਲਣਾ ਹੈ।
*********
ਐੱਮਜੀ/ਆਰਐੱਨਐੱਮ/ਆਰਕੇ
(Release ID: 1856172)
Visitor Counter : 727