ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 27-28 ਅਗਸਤ ਨੂੰ ਗੁਜਰਾਤ ਦਾ ਦੌਰਾ ਕਰਨਗੇ



ਪ੍ਰਧਾਨ ਮੰਤਰੀ ਭੁਜ ਵਿੱਚ ਸਮ੍ਰਿਤੀ ਵਨ ਮੈਮੋਰੀਅਲ ਦਾ ਉਦਘਾਟਨ ਕਰਨਗੇ ਜੋ 2001 ਦੇ ਵਿਨਾਸ਼ਕਾਰੀ ਭੁਚਾਲ ਤੋਂ ਬਾਅਦ ਦਿਖਾਈ ਗਈ ਲੋਕਾਂ ਦੀ ਸਹਿਣਸ਼ੀਲਤਾ ਦੀ ਭਾਵਨਾ ਨੂੰ ਦਰਸਾਉਣ ਲਈ ਆਪਣੀ ਕਿਸਮ ਦੀ ਇੱਕ ਪਹਿਲ ਹੈ



ਆਧੁਨਿਕ ਸਮ੍ਰਿਤੀ ਵਨ ਭੁਚਾਲ ਮਿਊਜ਼ੀਅਮ ਨੂੰ ਸੱਤ ਥੀਮਾਂ 'ਤੇ ਸੱਤ ਬਲਾਕਾਂ: ਪੁਨਰ ਜਨਮ, ਪੁਨਰ ਖੋਜ, ਪੁਨਰ ਬਹਾਲੀ, ਪੁਨਰ ਨਿਰਮਾਣ, ਪੁਨਰ ਵਿਚਾਰ, ਪੁਨਰ ਸੁਰਜੀਤ ਅਤੇ ਨਵੀਨੀਕਰਨ ਵਿੱਚ ਵੰਡਿਆ ਗਿਆ ਹੈ



ਪ੍ਰਧਾਨ ਮੰਤਰੀ ਭੁਜ ਵਿੱਚ ਲਗਭਗ 4400 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ



ਪ੍ਰਧਾਨ ਮੰਤਰੀ ਸਰਦਾਰ ਸਰੋਵਰ ਪ੍ਰੋਜੈਕਟ ਦੀ ਕੱਛ ਬ੍ਰਾਂਚ ਨਹਿਰ ਦਾ ਉਦਘਾਟਨ ਕਰਨਗੇ, ਜੋ ਖੇਤਰ ਵਿੱਚ ਪਾਣੀ ਦੀ ਸਪਲਾਈ ਨੂੰ ਹੁਲਾਰਾ



ਆਪਣੀ ਕਿਸਮ ਦੇ ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਖਾਦੀ ਅਤੇ ਸੁਤੰਤਰਤਾ ਸੰਗ੍ਰਾਮ ਦੌਰਾਨ ਇਸ ਦੀ ਮਹੱਤਤਾ ਦੇ ਸਨਮਾਨ ਲਈ ਆਯੋਜਿਤ ਕੀਤੇ ਜਾ ਰਹੇ ਖਾਦੀ ਉਤਸਵ ਵਿੱਚ ਹਿੱਸਾ ਲੈਣਗੇ



ਵਿਲੱਖਣ ਵਿਸ਼ੇਸ਼ਤਾ: 7500 ਮਹਿਲਾ ਖਾਦੀ ਕਾਰੀਗਰ ਇੱਕੋ ਸਮੇਂ ਅਤੇ ਇੱਕੋ ਥਾਂ 'ਤੇ ਲਾਈਵ ਚਰਖਾ ਕੱਤਣਗੀਆਂ



ਪ੍ਰਧਾਨ ਮੰਤਰੀ ਭਾਰਤ ਵਿੱਚ ਸੁਜ਼ੂਕੀ ਦੇ 40 ਸਾਲਾਂ ਨੂੰ ਸਮਰਪਿਤ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ ਅਤੇ ਭਾਰਤ ਵਿੱਚ ਸੁਜ਼ੂਕੀ ਸਮੂਹ ਦੇ ਦੋ ਪ੍ਰਮੁੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ

Posted On: 25 AUG 2022 3:22PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਅਤੇ 28 ਅਗਸਤ ਨੂੰ ਗੁਜਰਾਤ ਦਾ ਦੌਰਾ ਕਰਨਗੇ। 27 ਅਗਸਤ ਨੂੰ ਸ਼ਾਮ ਕਰੀਬ 5:30 ਵਜੇ ਪ੍ਰਧਾਨ ਮੰਤਰੀ ਅਹਿਮਦਾਬਾਦ ਦੇ ਸਾਬਰਮਤੀ ਨਦੀ ਦੇ ਕੰਢੇ 'ਤੇ ਖਾਦੀ ਉਤਸਵ ਨੂੰ ਸੰਬੋਧਨ ਕਰਨਗੇ। 28 ਅਗਸਤ ਨੂੰ ਸਵੇਰੇ 10 ਵਜੇ ਪ੍ਰਧਾਨ ਮੰਤਰੀ ਭੁਜ ਵਿੱਚ ਸਮ੍ਰਿਤੀ ਵਨ ਮੈਮੋਰੀਅਲ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਦੁਪਹਿਰ ਕਰੀਬ 12 ਵਜੇ ਪ੍ਰਧਾਨ ਮੰਤਰੀ ਭੁਜ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਸ਼ਾਮ ਕਰੀਬ 5 ਵਜੇ ਪ੍ਰਧਾਨ ਮੰਤਰੀ ਗਾਂਧੀਨਗਰ ਵਿੱਚ ਭਾਰਤ ਵਿੱਚ ਸੁਜ਼ੂਕੀ ਦੇ 40 ਸਾਲ ਪੂਰੇ ਹੋਣ ਨੂੰ ਸਮਰਪਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।

ਖਾਦੀ ਉਤਸਵ

ਖਾਦੀ ਨੂੰ ਪ੍ਰਸਿੱਧ ਬਣਾਉਣਖਾਦੀ ਉਤਪਾਦਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨਾਂ ਵਿੱਚ ਖਾਦੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਦੀ ਲਗਾਤਾਰ ਕੋਸ਼ਿਸ਼ ਰਹੀ ਹੈ। ਪ੍ਰਧਾਨ ਮੰਤਰੀ ਦੇ ਯਤਨਾਂ ਦੇ ਨਤੀਜੇ ਵਜੋਂ 2014 ਤੋਂ ਭਾਰਤ ਵਿੱਚ ਖਾਦੀ ਦੀ ਵਿਕਰੀ ਵਿੱਚ ਚਾਰ ਗੁਣਾ ਵਾਧਾ ਹੋਇਆ ਹੈਜਦ ਕਿ ਗੁਜਰਾਤ ਵਿੱਚ ਖਾਦੀ ਦੀ ਵਿਕਰੀ ਵਿੱਚ ਅੱਠ ਗੁਣਾ ਵਾਧਾ ਹੋਇਆ ਹੈ।

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਆਯੋਜਿਤ ਕੀਤੇ ਜਾ ਰਹੇ ਆਪਣੀ ਕਿਸਮ ਦੇ ਇੱਕ ਸਮਾਗਮ ਵਿੱਚ ਖਾਦੀ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਸੁਤੰਤਰਤਾ ਸੰਗ੍ਰਾਮ ਦੌਰਾਨ ਇਸ ਦੀ ਮਹੱਤਤਾ ਬਾਰੇ ਖਾਦੀ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਉਤਸਵ ਦਾ ਆਯੋਜਨ ਅਹਿਮਦਾਬਾਦ ਵਿਖੇ ਸਾਬਰਮਤੀ ਨਦੀ ਦੇ ਕੰਢੇ ਕੀਤਾ ਜਾਵੇਗਾ ਅਤੇ ਗੁਜਰਾਤ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ 7500 ਮਹਿਲਾ ਖਾਦੀ ਕਾਰੀਗਰਾਂ ਨੂੰ ਇੱਕੋ ਸਮੇਂ ਅਤੇ ਇੱਕੋ ਥਾਂ 'ਤੇ ਲਾਈਵ ਚਰਖਾ ਕੱਤਣਗੀਆਂ। ਇਸ ਸਮਾਗਮ ਵਿੱਚ 1920 ਦੇ ਦਹਾਕੇ ਤੋਂ ਵਰਤੀਆਂ ਗਈਆਂ ਵੱਖ-ਵੱਖ ਪੀੜ੍ਹੀਆਂ ਦੇ 22 ਚਰਖਿਆਂ ਨੂੰ ਪ੍ਰਦਰਸ਼ਿਤ ਕਰਕੇ "ਚਰਖਿਆਂ ਦੇ ਵਿਕਾਸ" ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਇਸ ਵਿੱਚ ਆਜ਼ਾਦੀ ਦੇ ਸੰਘਰਸ਼ ਦੌਰਾਨ ਵਰਤੇ ਗਏ ਚਰਖਿਆਂ ਦਾ ਪ੍ਰਤੀਕ "ਯੇਰਵਦਾ ਚਰਖਾ"ਅੱਜ ਵਰਤੀਆਂ ਜਾਂਦੀਆਂ ਨਵੀਨਤਮ ਕਾਢਾਂ ਅਤੇ ਤਕਨਾਲੋਜੀ ਵਾਲੇ ਚਰਖਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਪੌਂਡੂਰੂ ਖਾਦੀ ਬਣਾਉਣ ਦਾ ਲਾਈਵ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਸਮਾਗਮ ਦੌਰਾਨਪ੍ਰਧਾਨ ਮੰਤਰੀ ਗੁਜਰਾਤ ਰਾਜ ਖਾਦੀ ਗ੍ਰਾਮੋਦਯੋਗ ਬੋਰਡ ਦੇ ਨਵੇਂ ਦਫ਼ਤਰ ਦੀ ਇਮਾਰਤ ਅਤੇ ਸਾਬਰਮਤੀ ਵਿਖੇ ਇੱਕ ਫੁੱਟ ਓਵਰ ਬ੍ਰਿਜ ਦਾ ਉਦਘਾਟਨ ਵੀ ਕਰਨਗੇ।

ਭੁਜ ਵਿੱਚ ਪੀਐੱਮ

ਪ੍ਰਧਾਨ ਮੰਤਰੀ ਭੁਜ ਜ਼ਿਲ੍ਹੇ ਵਿੱਚ ਸਮ੍ਰਿਤੀ ਵਨ ਮੈਮੋਰੀਅਲ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦੁਆਰਾ ਕਲਪਨਾ ਅਨੁਸਾਰ ਸਮ੍ਰਿਤੀ ਵੈਨ ਆਪਣੀ ਕਿਸਮ ਦੀ ਇੱਕ ਪਹਿਲ ਹੈ। ਇਹ 2001 ਦੇ ਹੁਜ ਵਿੱਚ ਕੇਂਦਰ ਵਾਲੇ ਭੁਚਾਲ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਲਗਭਗ 13,000 ਲੋਕਾਂ ਦੀ ਮੌਤ ਤੋਂ ਬਾਅਦ ਲੋਕਾਂ ਦੁਆਰਾ ਦਿਖਾਈ ਗਈ ਸਹਿਣਸ਼ੀਲਤਾ ਦੀ ਭਾਵਨਾ ਨੂੰ ਸਮਰਪਿਤ ਲਗਭਗ 470 ਏਕੜ ਦੇ ਖੇਤਰ ਵਿੱਚ ਬਣਾਇਆ ਗਿਆ ਹੈ। ਇਸ ਮੈਮੋਰੀਅਲ ਵਿੱਚ ਉਨ੍ਹਾਂ ਲੋਕਾਂ ਦੇ ਨਾਮ ਹਨਜਿਨ੍ਹਾਂ ਨੇ ਭੁਚਾਲ ਦੌਰਾਨ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ।

ਨਮੂਨੇ ਦੇ ਸਮ੍ਰਿਤੀ ਵਨ ਭੁਚਾਲ ਮਿਊਜ਼ੀਅਮ ਨੂੰ ਸੱਤ ਥੀਮਾਂ ਦੇ ਅਧਾਰ 'ਤੇ ਸੱਤ ਬਲਾਕਾਂ ਵਿੱਚ ਵੰਡਿਆ ਗਿਆ ਹੈ: ਪੁਨਰ ਜਨਮਪੁਨਰ ਖੋਜਪੁਨਰ ਬਹਾਲੀਪੁਨਰ ਨਿਰਮਾਣਪੁਨਰ ਵਿਚਾਰਪੁਨਰ ਸੁਰਜੀਤ ਅਤੇ ਨਵੀਨੀਕਰਨ। ਪਹਿਲਾ ਬਲਾਕ ਧਰਤੀ ਦੇ ਵਿਕਾਸ ਅਤੇ ਹਰ ਵਾਰੀ ਕਾਬੂ ਕਰਨ ਦੀ ਧਰਤੀ ਦੀ ਯੋਗਤਾ ਨੂੰ ਦਰਸਾਉਂਦਾ ਥੀਮ ਪੁਨਰ ਜਨਮ 'ਤੇ ਅਧਾਰਤ ਹੈ। ਦੂਜਾ ਬਲਾਕ ਗੁਜਰਾਤ ਦੀ ਭੂਗੋਲਿਕਤਾ ਅਤੇ ਵੱਖ-ਵੱਖ ਕੁਦਰਤੀ ਆਫ਼ਤਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਲਈ ਰਾਜ ਸੰਵੇਦਨਸ਼ੀਲ ਹੈ। ਤੀਜਾ ਬਲਾਕ ਹਰੇਕ ਨੂੰ 2001 ਦੇ ਭੁਚਾਲ ਤੋਂ ਤੁਰੰਤ ਬਾਅਦ ਦੀ ਸਥਿਤੀ ਵਿੱਚ ਵਾਪਸ ਲੈ ਜਾਂਦਾ ਹੈ। ਇਸ ਬਲਾਕ ਦੀਆਂ ਗੈਲਰੀਆਂ ਵਿਅਕਤੀਆਂ ਅਤੇ ਸੰਸਥਾਵਾਂ ਵਲੋਂ ਕੀਤੇ ਗਏ ਵੱਡੇ ਰਾਹਤ ਯਤਨਾਂ ਨੂੰ ਪ੍ਰਦਰਸ਼ਿਤ ਕਰਦੀਆਂ ਹਨ। ਚੌਥਾ ਬਲਾਕ 2001 ਦੇ ਭੁਚਾਲ ਤੋਂ ਬਾਅਦ ਗੁਜਰਾਤ ਦੀਆਂ ਪੁਨਰ-ਨਿਰਮਾਣ ਪਹਿਲਾਂ ਅਤੇ ਸਫਲਤਾ ਦੀਆਂ ਕਹਾਣੀਆਂ ਨੂੰ ਦਰਸਾਉਂਦਾ ਹੈ। ਪੰਜਵਾਂ ਬਲਾਕ ਵਿਜ਼ਟਰ ਨੂੰ ਕਿਸੇ ਵੀ ਸਮੇਂ ਕਿਸੇ ਵੀ ਕਿਸਮ ਦੀ ਆਫ਼ਤ ਲਈ ਵੱਖ-ਵੱਖ ਕਿਸਮਾਂ ਦੀਆਂ ਆਫ਼ਤਾਂ ਅਤੇ ਭਵਿੱਖ ਦੀ ਤਿਆਰੀ ਬਾਰੇ ਸੋਚਣ ਅਤੇ ਸਿੱਖਣ ਲਈ ਪ੍ਰੇਰਿਤ ਕਰਦਾ ਹੈ। ਛੇਵਾਂ ਬਲਾਕ ਇੱਕ ਸਿਮੂਲੇਟਰ ਦੀ ਮਦਦ ਨਾਲ ਭੁਚਾਲ ਦੇ ਅਨੁਭਵ ਨੂੰ ਪੁਨਰ ਸੁਰਜੀਤ ਕਰਨ ਵਿੱਚ ਸਾਡੀ ਮਦਦ ਕਰਦਾ ਹੈ। ਇਸ ਅਨੁਭਵ ਨੂੰ ਇੱਕ 5ਡੀ ਸਿਮੂਲੇਟਰ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਉਦੇਸ਼ ਆਉਣ ਵਾਲਿਆਂ ਨੂੰ ਇਸ ਪੈਮਾਨੇ 'ਤੇ ਇੱਕ ਘਟਨਾ ਦੀ ਜ਼ਮੀਨੀ ਹਕੀਕਤ ਪ੍ਰਦਾਨ ਕਰਨਾ ਹੈ।ਸੱਤਵਾਂ ਬਲਾਕ ਲੋਕਾਂ ਲਈ ਯਾਦਗਾਰ ਨੂੰ ਜਗ੍ਹਾ ਪ੍ਰਦਾਨ ਕਰਦਾ ਹੈਜਿੱਥੇ ਲੋਕ ਉਹ ਗੁਆਚੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਸਕਦੇ ਹਨ।

ਪ੍ਰਧਾਨ ਮੰਤਰੀ ਭੁਜ ਵਿੱਚ ਲਗਭਗ 4400 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਸਰਦਾਰ ਸਰੋਵਰ ਪ੍ਰੋਜੈਕਟ ਦੀ ਕੱਛ ਬ੍ਰਾਂਚ ਨਹਿਰ ਦਾ ਉਦਘਾਟਨ ਕਰਨਗੇ। ਇਸ ਨਹਿਰ ਦੀ ਕੁੱਲ ਲੰਬਾਈ ਲਗਭਗ 357 ਕਿਲੋਮੀਟਰ ਹੈ। ਪ੍ਰਧਾਨ ਮੰਤਰੀ ਨੇ ਇਸ ਨਹਿਰ ਦੇ ਇੱਕ ਹਿੱਸੇ ਦਾ ਉਦਘਾਟਨ 2017 ਵਿੱਚ ਕੀਤਾ ਸੀ ਅਤੇ ਬਾਕੀ ਬਚੇ ਹਿੱਸੇ ਦਾ ਹੁਣ ਉਦਘਾਟਨ ਕੀਤਾ ਜਾ ਰਿਹਾ ਹੈ। ਇਹ ਨਹਿਰ ਕੱਛ ਵਿੱਚ ਸਿੰਚਾਈ ਸੁਵਿਧਾਵਾਂ ਅਤੇ ਕੱਛ ਜ਼ਿਲ੍ਹੇ ਦੇ ਸਾਰੇ 948 ਪਿੰਡਾਂ ਅਤੇ 10 ਕਸਬਿਆਂ ਵਿੱਚ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਿੱਚ ਮਦਦ ਕਰੇਗੀ। ਪ੍ਰਧਾਨ ਮੰਤਰੀ ਸਰਹੱਦ ਡੇਅਰੀ ਦੇ ਨਵੇਂ ਆਟੋਮੈਟਿਕ ਮਿਲਕ ਪ੍ਰੋਸੈਸਿੰਗ ਅਤੇ ਪੈਕਿੰਗ ਪਲਾਂਟਖੇਤਰੀ ਵਿਗਿਆਨ ਕੇਂਦਰਭੁਜਬਾਬਾ ਸਾਹੇਬ ਅੰਬੇਡਕਰ ਕਨਵੈਨਸ਼ਨ ਸੈਂਟਰ ਗਾਂਧੀਧਾਮਅੰਜਾਰ ਵਿਖੇ ਵੀਰ ਬਾਲ ਸਮਾਰਕਨਛੱਤਰਾਣਾ ਵਿਖੇ ਭੁਜ 2 ਸਬ ਸਟੇਸ਼ਨ ਆਦਿ ਸਮੇਤ ਕਈ ਹੋਰ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਭੁਜ-ਭੀਮਾਸਰ ਰੋਡ ਸਮੇਤ 1500 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ।

ਗਾਂਧੀਨਗਰ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਮਹਾਤਮਾ ਮੰਦਰਗਾਂਧੀਨਗਰ ਵਿਖੇ ਆਯੋਜਿਤ ਕੀਤੇ ਜਾ ਰਹੇ ਭਾਰਤ ਵਿੱਚ ਸੁਜ਼ੂਕੀ ਦੇ 40 ਸਾਲਾਂ ਨੂੰ ਸਮਰਪਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਸਮਾਗਮ ਦੌਰਾਨਪ੍ਰਧਾਨ ਮੰਤਰੀ ਭਾਰਤ ਵਿੱਚ ਸੁਜ਼ੂਕੀ ਸਮੂਹ ਦੇ ਦੋ ਪ੍ਰਮੁੱਖ ਪ੍ਰੋਜੈਕਟਾਂ - ਹੰਸਲਪੁਰਗੁਜਰਾਤ ਵਿੱਚ ਸੁਜ਼ੂਕੀ ਮੋਟਰ ਗੁਜਰਾਤ ਇਲੈਕਟ੍ਰਿਕ ਵਹੀਕਲ ਬੈਟਰੀ ਨਿਰਮਾਣ ਸਹੂਲਤ ਅਤੇ ਖਰਖੋਦਾਹਰਿਆਣਾ ਵਿੱਚ ਮਾਰੂਤੀ ਸੁਜ਼ੂਕੀ ਦੀ ਆਉਣ ਵਾਲੀ ਵਾਹਨ ਨਿਰਮਾਣ ਸੁਵਿਧਾ ਦਾ ਨੀਂਹ ਪੱਥਰ ਰੱਖਣਗੇ।

ਸੁਜ਼ੂਕੀ ਮੋਟਰ ਗੁਜਰਾਤ ਇਲੈਕਟ੍ਰਿਕ ਵਹੀਕਲ ਬੈਟਰੀ ਮੈਨੂਫੈਕਚਰਿੰਗ ਫੈਸਿਲਿਟੀ ਹੰਸਲਪੁਰਗੁਜਰਾਤ ਵਿਖੇ ਇਲੈਕਟ੍ਰਿਕ ਵਾਹਨਾਂ ਲਈ ਐਡਵਾਂਸ ਕੈਮਿਸਟਰੀ ਸੈੱਲ ਬੈਟਰੀਆਂ ਬਣਾਉਣ ਲਈ ਲਗਭਗ 7,300 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਕੀਤੀ ਜਾਵੇਗੀ। ਖਰਖੌਦਾਹਰਿਆਣਾ ਵਿੱਚ ਵਾਹਨ ਨਿਰਮਾਣ ਸਹੂਲਤ ਵਿੱਚ ਪ੍ਰਤੀ ਸਾਲ 10 ਲੱਖ ਯਾਤਰੀ ਵਾਹਨਾਂ ਦਾ ਨਿਰਮਾਣ ਕਰਨ ਦੀ ਸਮਰੱਥਾ ਹੋਵੇਗੀਜਿਸ ਨਾਲ ਇਹ ਦੁਨੀਆ ਵਿੱਚ ਇੱਕ ਸਿੰਗਲ ਸਾਈਟ 'ਤੇ ਸਭ ਤੋਂ ਵੱਡੀ ਯਾਤਰੀ ਵਾਹਨ ਨਿਰਮਾਣ ਸੁਵਿਧਾਵਾਂ ਵਿੱਚੋਂ ਇੱਕ ਬਣ ਜਾਵੇਗੀ। ਪ੍ਰੋਜੈਕਟ ਦਾ ਪਹਿਲਾ ਪੜਾਅ 11,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਸਥਾਪਿਤ ਕੀਤਾ ਜਾਵੇਗਾ।

 

 

 ************

ਡੀਐੱਸ/ਐੱਸਐੱਚ


(Release ID: 1854574) Visitor Counter : 163