ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰ ਨੇ ਖੁਰਾਕ ਤੇਲ ਉਤਪਾਦਕਾਂ ਨੂੰ ਆਪਣੇ ਉਤਪਾਦ ਦਾ ਵਜਨ ਐਲਾਨ ਕਰਨ ਦੇ ਇਲਾਵਾ ਬਿਨਾ ਤਾਪਮਾਨ ਦੇ ਉਸ ਦੀ ਸ਼ੁੱਧ ਮਾਤਰਾ ਐਲਾਨ ਕਰਨ ਦੇ ਲਈ ਕਿਹਾ
ਨਿਰਮਾਤਾਵਾਂ, ਪੈਕਰਸ ਅਤੇ ਆਯਾਤਕਾਂ ਨੂੰ ਨਿਰਦੇਸ਼ ਜਾਰੀ ਹੋਣ ਦੀ ਮਿਤੀ ਤੋਂ 6 ਮਹੀਨੇ ਦੇ ਅੰਦਰ ਯਾਨੀ 15 ਜਨਵਰੀ 2023 ਤੱਕ ਆਪਣੀ ਲੇਬਲਿੰਗ ਨੂੰ ਠੀਕ ਕਰਨ ਦੀ ਸਲਾਹ ਦਿੱਤੀ ਗਈ ਹੈ
Posted On:
25 AUG 2022 11:55AM by PIB Chandigarh
ਕੇਂਦਰ ਨੇ ਖੁਰਾਕ ਤੇਲ ਨਿਰਮਾਤਾਵਾਂ/ਪੈਕਰਸ/ਆਯਾਤਕਾਂ ਨੂੰ ਆਪਣੇ ਉਤਪਾਦ, ਖੁਰਾਕ ਤੇਲ ਆਦਿ ਦਾ ਵਜਨ ਐਲਾਨ ਕਰਨ ਦੇ ਇਲਾਵਾ ਤਾਪਮਾਨ ਦੇ ਬਿਨਾ ਉਸ ਦੀ ਸ਼ੁੱਧ ਮਾਤਰਾ ਐਲਾਨ ਕਰਨ ਦੀ ਸਲਾਹ ਦਿੱਤੀ ਹੈ। ਉਪਭੋਗਤਾ ਮਾਮਲੇ ਵਿਭਾਗ ਨੇ ਉਨ੍ਹਾਂ ਨੂੰ ਉਤਪਾਦ ਦੇ ਵਜਨ ਦੇ ਨਾਲ ਤਾਪਮਾਨ ਦਾ ਜ਼ਿਕਰ ਕੀਤੇ ਬਿਨਾ ਸ਼ੁੱਧ ਮਾਤਰਾ ਐਲਾਨ ਕਰਨ ਦੀ ਆਪਣੀ ਲੇਬਲਿੰਗ ਵਿੱਚ ਸੁਧਾਰ ਕਰਨ ਦੀ ਸਲਾਹ ਦਿੱਤੀ ਹੈ। ਇਹ ਕੰਮ ਇਸ ਨਿਰਦੇਸ਼ ਦੇ ਜਾਰੀ ਹੋਣ ਦੀ ਮਿਤੀ ਤੋਂ 6 ਮਹੀਨੇ ਦੇ ਅੰਦਰ ਯਾਨੀ 15 ਜਨਵਰੀ, 2023 ਤੱਕ ਕੀਤਾ ਜਾਣਾ ਹੈ।
ਲੀਗਲ ਮੈਟ੍ਰੋਲੌਜੀ (ਪੈਕੇਜਡ ਕਮੋਡਿਟੀਜ਼) ਰੂਲਸ, 2011 ਦੇ ਤਹਿਤ ਉਪਭੋਗਤਾਵਾਂ ਦੇ ਹਿਤ ਵਿੱਚ ਸਾਰੇ ਪ੍ਰੀ-ਪੈਕੇਜਡ ਉਤਪਾਦਾਂ ‘ਤੇ ਹੋਰ ਐਲਾਨਾਂ ਦੇ ਇਲਾਵਾ ਵਜਨ ਜਾਂ ਮਾਪ ਦੀ ਮਾਨਕ ਇਕਾਈਆਂ ਦੇ ਸੰਦਰਭ ਵਿੱਚ ਸ਼ੁੱਧ ਮਾਤਰਾ ਦਾ ਐਲਾਨ ਕਰਨਾ ਲਾਜ਼ਮੀ ਹੈ।
ਨਿਯਮਾਵਲੀ ਦੇ ਪ੍ਰਾਵਧਾਨਾਂ ਦੇ ਅਨੁਸਾਰ ਖੁਰਾਕ ਤੇਲ, ਵਨਸਪਤੀ ਘੀ ਆਦਿ ਦੀ ਸ਼ੁੱਧ ਮਾਤਰਾ ਨੂੰ ਜਾਂ ਤਾਂ ਵਜਨ ਜਾਂ ਮਾਤਰਾ ਵਿੱਚ ਐਲਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਜੇਕਰ ਇਸ ਨੂੰ ਮਾਤਰਾ ਵਿੱਚ ਐਲਾਨ ਕੀਤਾ ਜਾਂਦਾ ਹੈ, ਤਾਂ ਲਾਜ਼ਮੀ ਤੌਰ ‘ਤੇ ਵਸਤੂ ਦਾ ਵਜਨ ਐਲਾਨ ਕੀਤਾ ਜਾਣਾ ਚਾਹੀਦਾ ਹੈ। ਇਹ ਦੇਖਿਆ ਗਿਆ ਹੈ ਕਿ ਉਦਯੋਗ ਲਗਾਤਾਰ ਮਾਤਰਾ ਵਿੱਚ ਸ਼ੁੱਧ ਮਾਤਰਾ ਦਾ ਐਲਾਨ ਕਰਦੇ ਹੋਏ ਤਾਪਮਾਨ ਦਾ ਜ਼ਿਕਰ ਕਰ ਰਹੇ ਹਨ।
ਮੈਨੂਫੈਕਚਰ/ਪੈਕਰਸ/ਆਯਾਤਕ ਖੁਰਾਕ ਤੇਲ ਦੀਆਂ ਇਕਾਈਆਂ ਦੇ ਨਾਲ ਪੈਕਿੰਗ ਦੇ ਸਮੇਂ ਤਾਪਮਾਨ ਦਾ ਜ਼ਿਕਰ ਕਰਦੇ ਹੋਏ ਖੁਰਾਕ ਤੇਲ ਦੀ ਸ਼ੁੱਧ ਮਾਤਰਾ ਦਾ ਐਲਾਨ ਕਰ ਰਹੇ ਹਨ। ਕੁਝ ਨਿਰਮਾਤਾ ਤਾਪਮਾਨ ਨੂੰ 600 C ਤੱਕ ਵਧਾ ਰਹੇ ਹਨ। ਇਹ ਦੇਖਿਆ ਗਿਆ ਹੈ ਕਿ ਜਦ ਪੈਕੇਜਿੰਗ ਵਿੱਚ ਉੱਚ ਤਾਪਮਾਨ ਦਾ ਜ਼ਿਕਰ ਹੁੰਦਾ ਹੈ ਤਦ ਖੁਰਾਕ ਤੇਲ, ਵਨਸਪਤੀ ਘੀ ਆਦਿ ਦੀ ਸ਼ੁੱਧ ਮਾਤਰਾ ਦੀ ਇਸ ਤਰ੍ਹਾਂ ਦੇ ਐਲਾਨ ਨੂੰ ਆਯਤਨ ਦੇ ਸੰਦਰਭ ਵਿੱਚ ਮਾਤਰਾ ਦੇ ਨਾਲ ਅਲੱਗ-ਅਲੱਗ ਤਾਪਮਾਨਾਂ ‘ਤੇ (ਉਦਾਹਰਣ ਦੇ ਲਈ 1 ਲੀਟਰ) ਸਥਿਰ ਰੱਖਿਆ ਜਾਂਦਾ ਹੈ। ਸੋਯਾਬੀਨ ਖੁਰਾਕ ਤੇਲ ਦਾ ਵਜਨ ਅਲੱਗ-ਅਲੱਗ ਤਾਪਮਾਨ ‘ਤੇ ਅਲੱਗ-ਅਲੱਗ ਹੋ ਸਕਦਾ ਹੈ ਇੱਕ ਲੀਟਰ ਦੀ ਮਾਤਰਾ ਵਿੱਚ ਇਹ ਨਿਮਨਅਨੁਸਾਰ ਹੈ:
ਲੜੀ ਨੰ.
|
ਤਾਪਮਾਨ
|
ਵਜਨ (ਗ੍ਰਾਮ ਵਿੱਚ)
|
1
|
210C
|
919.1
|
2
|
300C
|
913.0
|
3
|
400C
|
906.2
|
4
|
500C
|
899.4
|
5
|
600C
|
892.6
|
ਇਸ ਲਈ ਅਲੱਗ-ਅਲੱਗ ਤਾਪਮਾਨ ‘ਤੇ ਖੁਰਾਕ ਤੇਲ ਦਾ ਵਜਨ ਅਲੱਗ-ਅਲੱਗ ਹੁੰਦਾ ਹੈ। ਇਸ ਲਈ ਇਹ ਸੁਨਿਸ਼ਚਿਤ ਕਰਨ ਦੇ ਲਈ ਕਿ ਖਰੀਦ ਦੇ ਸਮੇਂ ਉਪਭੋਗਤਾ ਨੂੰ ਪੈਕੇਜ ਵਿੱਚ ਸਹੀ ਮਾਤਰਾ ਮਿਲੇ ਖੁਰਾਕ ਤੇਲ ਦੇ ਨਿਰਮਾਤਾ/ਪੈਕਰ/ਆਯਾਤਕ ਆਦਿ ਨੂੰ ਤਾਪਮਾਨ ਦਾ ਜ਼ਿਕਰ ਕੀਤੇ ਬਿਨਾ ਉਕਤ ਉਤਪਾਦਾਂ ਨੂੰ ਪੈਕ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਇਸ ਨਾਲ ਇਹ ਵੀ ਸੁਨਿਸ਼ਚਿਤ ਹੋਵੇਗਾ ਕਿ ਮਾਤਰਾ ਅਤੇ ਮਾਸ (mass) ਵਿੱਚ ਪੈਕੇਜ ‘ਤੇ ਐਲਾਨ ਮਾਤਰਾ ਸਹੀ ਹੋਵੇ।
***
ਏਡੀ/ਟੀਐੱਫਕੇ
(Release ID: 1854409)
Visitor Counter : 123