ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰ ਨੇ ਵਪਾਰ ਸੁਗਮਤਾ ਅਤੇ ਸਿਲੇ-ਸਿਲਾਏ ਕੱਪੜਿਆਂ ਜਾਂ ਹੋਜ਼ਰੀ ਦੀ ਬਿਨਾ ਪੈਕੇਜ ਜਾਂ ਖੁੱਲੀ ਵਿਕ੍ਰੀ ਵਿੱਚ ਸ਼ਰਤਾਂ ਦੇ ਭਾਰ ਨੂੰ ਘੱਟ ਕਰਨ ਦੇ ਲਈ ਵਿਧਿਕ ਮਾਪ ਵਿਗਿਆਨ (ਪੈਕੇਜ ਵਿੱਚ ਰੱਖੀਆਂ ਵਸਤੂਆਂ) ਨਿਯਮ, 2011 ਵਿੱਚ ਸੰਸ਼ੋਧਨ ਕੀਤਾ
ਸੰਸ਼ੋਧਨ ਦੇ ਤਹਿਤ ਲਿਗਲ ਮੈਟ੍ਰੋਲੋਜੀ (ਪੈਕੇਜ ਵਿੱਚ ਰੱਖੀਆਂ ਵਸਤੂਆਂ) ਨਿਯਮ, 2011 ਦੇ ਤਹਿਤ 6 ਜ਼ਰੂਰੀ ਐਲਾਨ ਤੋਂ ਸਿਲੇ-ਸਿਲਾਏ ਕੱਪੜੇ ਜਾਂ ਹੋਜ਼ਰੀ ਉਦਯੋਗ ਨੂੰ ਬਿਨਾ ਪੈਕੇਜ ਜਾਂ ਖੁੱਲੀ ਵਿਕ੍ਰੀ ਦੇ ਲਈ ਛੂਟ
ਉਪਭੋਗਤਾ ਦੇ ਹਿਤਾਂ ਦੀ ਰੱਖਿਆ ਦੇ ਲਈ ਉਪਭੋਗਤਾਵਾਂ ਦੇ ਲਈ ਪ੍ਰਾਸੰਗਿਕ ਸਿਰਫ ਚਾਰ ਐਲਾਨ ਕਰਨੇ ਹੋਣਗੇ
प्रविष्टि तिथि:
25 AUG 2022 11:56AM by PIB Chandigarh
ਉਪਭੋਗਤਾ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲਾ ਦੇ ਅਧੀਨ ਉਪਭੋਗਤਾ ਕਾਰਜ ਵਿਭਾਗ ਨੂੰ ਵਿਭਿੰਨ ਮਾਧਿਅਮਾਂ ਨਾਲ ਇਹ ਪ੍ਰਤੀਵੇਦਨ ਮਿਲਿਆ ਸੀ ਕਿ ਬਿਨਾ ਪੈਕੇਜ ਜਾਂ ਖੋਲ ਕੇ ਵੇਚੇ ਜਾਣ ਵਾਲੇ ਸਿਲੇ-ਸਿਲਾਏ ਕੱਪੜਿਆਂ ਜਾਂ ਹੋਜ਼ਰੀ ਨੂੰ ਲਿਗਲ ਮੈਟ੍ਰੋਲੋਜੀ (ਪੈਕੇਜ ਵਿੱਚ ਰੱਖੀਆਂ ਵਸਤੂਆਂ) ਨਿਯਮ, 2011 ਤੋਂ ਛੂਟ ਦਿੱਤੀ ਜਾਵੇ। ਲਿਹਾਜਾ, ਉਪਭੋਗਤਾ ਮਾਮਲੇ ਵਿਭਾਗ ਨੇ ਲਿਗਲ ਮੈਟ੍ਰੋਲੋਜੀ (ਪੈਕੇਜ ਵਿੱਚ ਰੱਖੀਆਂ ਵਸਤੂਆਂ) (ਤੀਸਰਾ ਸੰਸ਼ੋਧਨ) ਨਿਯਮ, 2022 ਦੇ ਜ਼ਰੀਏ ਬਿਨਾ ਪੈਕੇਜ ਜਾਂ ਖੋਲ ਕੇ ਵੇਚੇ ਜਾਣ ਵਾਲੇ ਸਿਲੇ-ਸਿਲਾਏ ਕੱਪੜਿਆਂ ਜਾਂ ਹੋਜ਼ਰੀ ਨੂੰ ਛੂਟ ਪ੍ਰਦਾਨ ਕਰ ਦਿੱਤੀ ਹੈ, ਤਾਕਿ ਵਪਾਰ ਕਰਨਾ ਸੁਗਮ ਹੋਵੇ ਤੇ ਸ਼ਰਤਾਂ ਦਾ ਬੋਝ ਘੱਟ ਹੋਵੇ। ਇਸ ਦੇ ਲਈ ਇਨ੍ਹਾਂ 6 ਐਲਾਨਾਂ ਤੋਂ ਛੋਟ ਦਿੱਤੀ ਗਈ ਹੈ:
ਵਸਤੂਆਂ ਦਾ ਆਮ/ਜੇਨੇਰਿਕ ਨਾਮ।
-
ਪੈਕੇਜ ਵਿੱਚ ਰੱਖੀਆਂ ਵਸਤੂਆਂ ਬਾਰੇ ਉਨ੍ਹਾਂ ਦੀ ਕੁੱਲ ਤਦਾਦ ਨੂੰ ਮਹਿਲਾ ਜਾਂ ਪੁਰਸ਼ ਦੀ ਮਾਨਕ ਇਕਾਈ ਜਾਂ ਸੰਖਿਆ ਦੀਆਂ ਇਕਾਈਆਂ ਦੇ ਤਹਿਤ ਐਲਾਨ ਕਰਨਾ। ਪੈਕੇਜ ਵਿੱਚ ਰੱਖੀਆਂ ਵਸਤੂਆਂ ਦੀ ਕੁੱਲ ਤਦਾਦ, ਉਨ੍ਹਾਂ ਵਿੱਚ ਕਿੰਨੇ ਪੁਰਸ਼ਾਂ ਦੀਆਂ ਇਕਾਈਆਂ ਹਨ, ਕਿੰਨੀਆਂ ਮਹਿਲਾਵਾਂ ਦੀ ਜਾਂ ਕੌਣ ਕਿੰਨੀ ਸੰਖਿਆ ਵਿੱਚ ਹੈ, ਇਸ ਦੇ ਵਿਸ਼ੇ ਵਿੱਚ ਐਲਾਨ ਕਰਨਾ।
-
ਪ੍ਰਤੀ ਇਕਾਈ ਵਿਕ੍ਰੀ ਦੀ ਕੀਮਤ।
-
ਨਿਰਮਾਣ ਜਾਂ ਪੈਕੇਜ ਵਿੱਚ ਰੱਖਣ ਤੋਂ ਪਹਿਲਾਂ ਜਾਂ ਆਯਾਤ ਕਰਨ ਦਾ ਮਹੀਨਾ ਅਤੇ ਵਰ੍ਹੇ।
-
ਸਮੇਂ ਦੇ ਨਾਲ ਅਗਰ ਵਸਤੂ ਉਪਯੋਗ ਦੇ ਲਾਇਕ ਨਹੀਂ ਰਹਿੰਦੀ, ਤਾਂ ਉਸ ਦੇ ਵਿਸ਼ੇ ਵਿੱਚ ਮਿਤੀ, ਮਹੀਨਾ ਅਤੇ ਵਰ੍ਹੇ ਦਾ ਐਲਾਨ, ਜਿਸ ਸਮੇਂ ਦੇ ਅੰਦਰ ਉਸ ਦਾ ਉਪਯੋਗ ਕਰ ਲਿਆ ਜਾਵੇ।
-
ਉਪਭੋਗਤਾ ਸੁਵਿਧਾ ਦਾ ਨਾਮ ਅਤੇ ਪਤਾ।
ਹੁਣ ਉਪਭੋਗਤਾਵਾਂ ਦੇ ਲਈ ਸਿਰਫ ਚਾਰ ਜ਼ਰੂਰੀ ਐਲਾਨ ਕੀਤੇ ਜਾਣੇ ਹਨ, ਜੋ ਇਸ ਪ੍ਰਕਾਰ ਹਨ:
-
ਨਿਰਮਾਤਾ/ਮਾਰਕੀਟਿੰਗ ਕਰਨ ਵਾਲੇ ਬ੍ਰਾਂਡ ਮਾਲਕ/ਆਯਾਤਿਤ ਉਤਪਾਦਾਂ ਦੇ ਮਾਮਲੇ ਵਿੱਚ ਆਯਾਤਕ ਸਮੇਤ ਮੂਲ ਦੇਸ਼ ਜਾਂ ਨਿਰਮਾਤਾ ਦਾ ਨਾਮ ਅਤੇ ਪਤਾ।
-
ਉਪਭੋਗਤਾ ਸੁਵਿਧਾ ਦਾ ਈ-ਮੇਲ ਅਤੇ ਫੋਨ ਨੰਬਰ।
-
ਐੱਸ, ਐੱਮ, ਐੱਲ, ਐਕਸਐੱਲ, ਐਕਸਐਕਸਐੱਲ ਅਤੇ ਐਕਸਐਕਸਐਕਸਐੱਲ ਜਿਹੇ ਅੰਤਰਰਾਸ਼ਟਰੀ ਪੱਧਰ ‘ਤੇ ਮੈਟ੍ਰਿਕ ਨੋਟੇਸ਼ਨ ਦੇ ਮਾਪ ਸੰਕੇਤਾਂ ਦੇ ਨਾਲ ਸੈਂਟੀਮੀਟਰ ਜਾਂ ਮੀਟਰ ਦੇ ਰੂਪ ਵਿੱਚ ਵੇਰਵਾ ਦੇਣਾ ਹੋਵੇਗਾ।
-
ਮੈਕਸੀਮਮ ਰਿਟੇਲ ਪ੍ਰਾਈਸ (ਐੱਮਆਰਪੀ)।
ਉਪਭੋਗਤਾ ਮਾਮਲੇ ਵਿਭਾਗ ਨੇ ਜੋ ਨੋਟੀਫਿਕੇਸ਼ਨ ਜਾਰੀ ਕੀਤੀ ਹੈ, ਉਸ ਦਾ ਉਦੇਸ਼ ਹੈ ਉਪਭੋਗਤਾਵਾਂ ਦੇ ਹਿਤਾਂ ਨਾਲ ਸਮਝੌਤਾ ਕੀਤੇ ਬਗੈਰ ਉਨ੍ਹਾਂ ਨੂੰ ਜ਼ਰੂਰੀ ਜਾਣਕਾਰੀ ਦਿੰਦੇ ਹੋਏ ਉਦਯੋਗਾਂ ਦੇ ਲਈ ਵਪਾਰ ਨੂੰ ਸੁਗਮ ਬਣਾਉਣਾ ਅਤੇ ਸ਼ਰਤਾਂ ਦੇ ਬੋਝ ਨੂੰ ਘੱਟ ਕਰਨਾ।
****
ਏਡੀ/ਟੀਐੱਫਕੇ
(रिलीज़ आईडी: 1854407)
आगंतुक पटल : 213