ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 25 ਅਗਸਤ ਨੂੰ ਸਮਾਰਟ ਇੰਡੀਆ ਹੈਕਾਥੌਨ 2022 ਦੇ ਗ੍ਰੈਂਡ ਫਿਨਾਲੇ ਨੂੰ ਸੰਬੋਧਨ ਕਰਨਗੇ



ਗ੍ਰੈਂਡ ਫਿਨਾਲੇ ਵਿੱਚ 75 ਕੇਂਦਰਾਂ ’ਤੇ 15,000 ਤੋਂ ਅਧਿਕ ਵਿਦਿਆਰਥੀ ਹਿੱਸਾ ਲੈਣਗੇ



ਇਸ ਫਿਨਾਲੇ ਵਿੱਚ 2900 ਤੋਂ ਅਧਿਕ ਸਕੂਲਾਂ ਅਤੇ 2200 ਉਚੇਰੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀ 53 ਕੇਂਦਰੀ ਮੰਤਰਾਲਿਆਂ ਦੁਆਰਾ ਸਾਹਮਣੇ ਰੱਖੀਆਂ ਗਈਆਂ 476 ਸਮੱਸਿਆਵਾਂ ਦਾ ਸਮਾਧਾਨ ਢੂੰਡਣਗੇ



ਸਮਾਰਟ ਇੰਡੀਆ ਹੈਕਾਥੌਨ ਨੇ ਨੌਜਵਾਨਾਂ ਦੇ ਦਰਮਿਆਨ ਪ੍ਰੋਡਕਟ ਇਨੋਵੇਸ਼ਨ, ਸਮੱਸਿਆ-ਸਮਾਧਾਨ ਅਤੇ ਲੀਕ ਤੋਂ ਹਟ ਕੇ ਸੋਚਣ ਦਾ ਸੱਭਿਆਚਾਰ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ

Posted On: 23 AUG 2022 4:14PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਅਗਸਤ ਨੂੰ ਰਾਤ ਅੱਠ ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਮਾਰਟ ਇੰਡੀਆ ਹੈਕਾਥੌਨ 2022 ਦੇ ਗ੍ਰੈਂਡ ਫਿਨਾਲੇ ਨੂੰ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਦਾ ਨਿਰੰਤਰ ਦੇਸ਼ ਵਿੱਚਖਾਸ ਕਰਕੇ ਨੌਜਵਾਨਾਂ ਵਿੱਚ ਇਨੋਵੇਸ਼ਨ ਦੀ ਭਾਵਨਾ ਨੂੰ ਹੁਲਾਰਾ ਦੇਣ ਦਾ ਪ੍ਰਯਾਸ ਰਿਹਾ ਹੈ। ਇਸ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖ ਕੇਸਮਾਰਟ ਇੰਡੀਆ ਹੈਕਾਥੌਨ (ਐੱਸਆਈਐੱਚ) ਦੀ ਸ਼ੁਰੂਆਤ ਸਾਲ 2017 ਵਿੱਚ ਕੀਤੀ ਗਈ ਸੀ। ਐੱਸਆਈਐੱਚ ਵਿਦਿਆਰਥੀਆਂ ਨੂੰ ਸਮਾਜਸੰਗਠਨਾਂ ਅਤੇ ਸਰਕਾਰ ਦੀਆਂ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰਨ ਦੀ ਇੱਕ ਰਾਸ਼ਟਰਵਿਆਪੀ ਪਹਿਲ ਹੈ। ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਦੇ ਦਰਮਿਆਨ ਪ੍ਰੋਡਕਟ ਇਨੋਵੇਸ਼ਨਸਮੱਸਿਆ-ਸਮਾਧਾਨ ਅਤੇ ਲੀਕ ਤੋਂ ਹਟ ਕੇ ਸੋਚਣ ਦਾ ਸੱਭਿਆਚਾਰ ਵਿਕਸਿਤ ਕਰਨਾ ਹੈ।

ਐੱਸਆਈਐੱਚ ਦੀ ਵਧਦੀ ਮਕੂਬਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਐੱਸਆਈਐੱਚ ਦੇ ਲਈ ਰਜਿਸਟਰਡ ਟੀਮਾਂ ਦੀ ਸੰਖਿਆ ਪਹਿਲੇ ਸੰਸਕਰਣ ਵਿੱਚ ਲਗਭਗ 7500 ਤੋਂ ਚਾਰ ਗੁਣਾ ਵਧ ਕੇ ਵਰਤਮਾਨ ਵਿੱਚ ਚਲ ਰਹੇ ਪੰਜਵੇਂ ਸੰਸਕਰਣ ਵਿੱਚ ਲਗਭਗ 29,000 ਹੋ ਗਈ ਹੈ। ਇਸ ਸਾਲ ਐੱਸਆਈਐੱਚ 2022 ਦੇ ਗ੍ਰੈਂਡ ਫਿਨਾਲੇ ਵਿੱਚ ਹਿੱਸਾ ਲੈਣ ਦੇ ਲਈ 15,000  ਤੋਂ ਅਧਿਕ ਵਿਦਿਆਰਥੀ ਅਤੇ ਮੈਂਟਰ ਨੋਡਲ ਕੇਂਦਰਾਂ ’ਤੇ ਪਹੁੰਚ ਰਹੇ ਹਨ। ਇਸ ਫਿਨਾਲੇ ਵਿੱਚ 2900 ਤੋਂ ਅਧਿਕ ਸਕੂਲਾਂ ਅਤੇ 2200  ਉਚੇਰੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ 53 ਕੇਂਦਰੀ ਮੰਤਰਾਲਿਆਂ ਦੁਆਰਾ ਸਾਹਮਣੇ ਰੱਖੀਆਂ ਗਈਆਂ 476 ਸਮੱਸਿਆਵਾਂ ਦਾ ਸਮਾਧਾਨ ਢੂੰਡਣਗੇ। ਇਨ੍ਹਾਂ ਵਿੱਚ ਮੰਦਿਰ ਵਿੱਚ ਉੱਕਰੇ ਸ਼ਿਲਾਲੇਖ ਅਤੇ ਦੇਵਨਗਰੀ ਲਿਪੀ ਵਿੱਚ ਉਨ੍ਹਾਂ ਦੇ ਅਨੁਵਾਦਾਂ ਦੇ ਔਪਟੀਕਲ ਕਰੈਕਟਰ ਰਿਕੋਗੀਨੇਸ਼ਨ (ਓਸੀਆਰ)ਜਲਦੀ ਖਰਾਬ ਹੋਣ ਵਾਲੇ ਖੁਰਾਕੀ ਪਦਾਰਥਾਂ ਦੀ ਕੋਲਡ ਸਪਲਾਈ ਚੇਨ  ਵਿੱਚ ਆਈਓਟੀ-ਅਧਾਰਿਤ ਜੋਖਮ ਨਿਗਰਾਨੀ ਪ੍ਰਣਾਲੀਕਿਸੇ ਇਲਾਕੇ ਦੇ ਹਾਈ ਰੈਜ਼ੋਲਿਊਏਸ਼ਨ ਵਾਲੇ 3ਡੀ ਮਾਡਲਆਪਦਾ ਪ੍ਰਭਾਵਿਤ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਅਤੇ ਸੜਕਾਂ ਦੀ ਸਥਿਤੀ ਆਦਿ ਨਾਲ ਜੁੜੀਆਂ ਸਮੱਸਿਆਵਾਂ ਸ਼ਾਮਲ ਹਨ।

ਇਸ ਸਾਲਸਕੂਲੀ ਵਿਦਿਆਰਥੀਆਂ ਵਿੱਚ ਇਨੋਵੇਸ਼ਨ ਦੇ ਸੱਭਿਆਚਾਰ ਦਾ ਨਿਰਮਾਣ ਕਰਨ ਅਤੇ ਸਕੂਲ ਦੇ ਪੱਧਰ ’ਤੇ ਸਮੱਸਿਆ-ਸਮਾਧਾਨ ਦੀ ਮਨੋਬਿਰਤੀ ਵਿਕਸਿਤ ਕਰਨ ਦੇ ਉਦੇਸ਼ ਨਾਲ ਇੱਕ ਪ੍ਰਯੋਗ ਦੇ ਤੌਰ ’ਤੇ ਸਮਾਰਟ ਇੰਡੀਆ ਹੈਕਾਥੌਨ-ਜੂਨੀਅਰ ਦੀ ਸ਼ੁਰੂਆਤ ਵੀ ਕੀਤੀ ਗਈ ਹੈ। 

 

 

 **********

ਡੀਐੱਸ/ਐੱਸਟੀ


(Release ID: 1854194) Visitor Counter : 135