ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 24 ਅਗਸਤ ਨੂੰ ਹਰਿਆਣਾ ਅਤੇ ਪੰਜਾਬ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਫਰੀਦਾਬਾਦ ਵਿੱਚ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕਰਨਗੇ

ਨਵੇਂ ਬਣੇ ਹਸਪਤਾਲ ਦੇ ਜ਼ਰੀਏ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਆਧੁਨਿਕ ਮੈਡੀਕਲ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਮਿਲੇਗਾ

ਪ੍ਰਧਾਨ ਮੰਤਰੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਾ (ਮੋਹਾਲੀ) ਸਥਿਤ ‘ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਲੋਕਅਰਪਣ ਕਰਨਗੇ

ਪੰਜਾਬ ਅਤੇ ਗੁਆਂਢੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਿਵਾਸੀਆਂ ਨੂੰ ਹਸਪਤਾਲ ਵਿਸ਼ਵ ਪੱਧਰੀ ਕੈਂਸਰ ਕੇਅਰ ਅਤੇ ਇਲਾਜ ਉਪਲਬਧ ਕਰਵਾਏਗਾ

Posted On: 22 AUG 2022 1:38PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 24 ਅਗਸਤ, 2022 ਨੂੰ ਹਰਿਆਣਾ ਅਤੇ ਪੰਜਾਬ ਦਾ ਦੌਰਾ ਕਰਨਗੇ। ਦੋ ਦਿਨਾਂ ਦੇ ਦੌਰਾਨ ਪ੍ਰਧਾਨ ਮੰਤਰੀ ਦੋ ਮਹੱਤਵਪੂਰਨ ਸਿਹਤ ਸੁਵਿਧਾਵਾਂ ਦਾ ਉਦਘਾਟਨ/ਲੋਕਅਰਪਣ ਕਰਨਗੇ। ਪ੍ਰਧਾਨ ਮੰਤਰੀ ਲਗਭਗ ਸਵੇਰੇ 11 ਵਜੇ ਹਰਿਆਣਾ ਦੇ ਫਰੀਦਾਬਾਦ ਵਿੱਚ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕਰਨਗੇ। ਉਸ  ਦੇ ਬਾਅਦ ਪ੍ਰਧਾਨ ਮੰਤਰੀ ਮੋਹਾਲੀ ਜਾਣਗੇ ਅਤੇ ਉੱਥੇ ਮੁੱਲਾਂਪੁਰ, ਨਿਊ ਚੰਡੀਗੜ੍ਹ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਾ (ਮੋਹਾਲੀ) ਵਿੱਚ ਲਗਭਗ 02:15 ਵਜੇ ‘ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ’ ਦਾ ਲੋਕਅਰਪਣ ਕਰਨਗੇ।

ਪ੍ਰਧਾਨ ਮੰਤਰੀ ਹਰਿਆਣਾ ਵਿੱਚ

ਪ੍ਰਧਾਨ ਮੰਤਰੀ ਫਰੀਦਾਬਾਦ ਵਿੱਚ ਅੰਮ੍ਰਿਤਾ ਹਸਪਤਾਲ ਦੇ ਉਦਘਾਟਨ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਆਧੁਨਿਕ ਮੈਡੀਕਲ ਇਨਫ੍ਰਾਸਟ੍ਰਕਚਰ ਉਪਲਬਧ ਹੋ ਜਾਵੇਗਾ। ਇਸ ਹਸਪਤਾਲ ਦਾ ਪ੍ਰਬੰਧਨ ਮਾਤਾ ਅੰਮ੍ਰਿਤਾਨੰਦਮਯੀ ਮੱਠ ਦੁਆਰਾ ਕੀਤਾ ਜਾਵੇਗਾ। ਇਹ ਸੁਪਰ ਸਪੈਸ਼ਲਟੀ ਹਸਪਤਾਲ 2600 ਬਿਸਤਰਿਆਂ ਦਾ ਹੈ। ਹਸਪਤਾਲ ਦੀ ਨਿਰਮਾਣ ਲਾਗਤ ਲਗਭਗ :6000 ਕਰੋੜ ਰੁਪਏ ਹੈ ਅਤੇ ਇੱਥੇ ਫਰੀਦਾਬਾਦ ਅਤੇ ਪੂਰੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਲੋਕਾਂ ਨੂੰ ਉਤਕ੍ਰਿਸ਼ਟ ਸਿਹਤ ਸੁਵਿਧਾਵਾਂ ਉਪਬਲਧ ਹੋਣਗੀਆਂ।

ਪ੍ਰਧਾਨ ਮੰਤਰੀ ਪੰਜਾਬ ਵਿੱਚ

ਪ੍ਰਧਾਨ ਮੰਤਰੀ ਪੰਜਾਬ ਅਤੇ ਗੁਆਂਢੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਿਵਾਸੀਆਂ ਨੂੰ ਵਿਸ਼ਵ ਪੱਧਰੀ ਕੈਂਸਰ ਕੇਅਰ ਅਤੇ ਇਲਾਜ ਉਪਲਬਧ ਕਰਵਾਉਣ ਵਾਲੇ ਮੁੱਲਾਂਪੁਰ, ਨਿਊ ਚੰਡੀਗੜ੍ਹ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਾ (ਮੋਹਾਲੀ)  ਸਥਿਤ ‘ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ’ ਦਾ ਲੋਕਅਰਪਣ ਕਰਨਗੇ। ਇਸ ਹਸਪਤਾਲ ਨੂੰ 660 ਕਰੋੜ ਰੁਪਏ ਦੀ ਲਾਗਤ ਨਾਲ ਟਾਟਾ ਮੈਮੋਰੀਅਲ ਸੈਂਟਰ ਨੇ ਬਣਾਇਆ ਹੈ, ਜੋ ਭਾਰਤ ਸਰਕਾਰ ਦੇ ਪ੍ਰਮਾਣੂ ਊਰਜਾ ਵਿਭਾਗ ਦੇ ਤਹਿਤ ਸਹਾਇਤਾ- ਪ੍ਰਾਪਤ ਸੰਸਥਾਨ ਹੈ।

ਇਹ ਕੈਂਸਰ ਹਸਪਤਾਲ ਤੀਸਰੇ ਪੱਧਰ ਦਾ ਕੇਅਰ  ਹਸਪਤਾਲ ਹੈ, ਜਿਸ ਦੀ 300 ਬਿਸਤਰਿਆਂ ਦੀ ਸਮਰੱਥਾ ਹੈ। ਹਸਪਤਾਲ ਕੈਂਸਰ ਦੇ ਸਭ ਪ੍ਰਕਾਰਾਂ ਦੇ ਇਲਾਜ ਦੇ ਲਈ ਹਰ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ। ਇੱਥੇ ਸਰਜਰੀ, ਰੇਡੀਓਥੈਰੇਪੀ ਅਤੇ ਮੈਡੀਕਲ ਔਨਕੋਲੋਜੀ- ਕੀਮੋਥੈਰੇਪੀ, ਇਮਿਊਨੋਥੈਰੇਪੀ ਅਤੇ ਬੋਨ ਮੈਰੋ ਟ੍ਰਾਂਸਪਲਾਂਟ ਦੀ ਸੁਵਿਧਾ ਉਪਲਬਧ ਹੋਵੇਗੀ।

ਇਹ ਹਸਪਤਾਲ ਪੂਰੇ ਖੇਤਰ ਵਿੱਚ ਕੈਂਸਰ ਕੇਅਰ ਅਤੇ ਇਲਾਜ ਦੇ ਲਈ “ਕੇਂਦਰ” ਦੇ ਰੂਪ ਵਿੱਚ ਅਤੇ ਸੰਗਰੂਰ ਵਿੱਚ 100 ਬਿਸਤਰਿਆਂ ਵਾਲਾ ਹਸਪਤਾਲ ਇਸ ਦੀ “ਸ਼ਾਖਾ” ਦੇ ਰੂਪ ਵਿੱਚ ਕਾਰਜ ਕਰੇਗਾ।

 

 

***

 

ਡੀਐੱਸ/ਏਕੇ


(Release ID: 1853659) Visitor Counter : 158