ਗ੍ਰਹਿ ਮੰਤਰਾਲਾ
ਰਾਸ਼ਟਰੀ ਪੁਰਸਕਾਰ ਪੋਰਟਲ ਦਾ ਸ਼ੁਭਾਰੰਭ ਵੱਖ-ਵੱਖ ਪੁਰਸਕਾਰਾਂ ਲਈ ਨਾਮਾਂਕਣ ਸ਼ੁਰੂ
Posted On:
22 AUG 2022 12:28PM by PIB Chandigarh
ਸਰਕਾਰ ਦੁਆਰਾ ਇੱਕ ਆਮ ਰਾਸ਼ਟਰੀ ਪੁਰਸਕਾਰ ਪੋਰਟਲ (https://awards.gov.in ) ਵਿਕਸਿਤ ਕੀਤਾ ਗਿਆ ਹੈ ਤਾਕਿ ਪਾਰਦਰਸ਼ਿਤਾ ਅਤੇ ਜਨਭਾਗੀਦਾਰੀ ਸੁਨਿਸ਼ਚਿਤ ਕਰਨ ਲਈ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲੇ/ਵਿਭਾਗਾਂ/ਏਜੰਸੀਆਂ ਦੇ ਸਾਰੇ ਪੁਰਸਕਾਰਾਂ ਨੂੰ ਇੱਕ ਮੰਚ ਤੇ ਲਿਆਇਆ ਜਾ ਸਕੇ। ਇਹ ਪੋਰਟਲ ਹਰੇਕ ਨਾਗਰਿਕ ਜਾ ਸੰਗਠਨ ਨੂੰ ਭਾਰਤ ਸਰਕਾਰ ਦੁਆਰਾ ਸਥਾਪਿਤ ਵੱਖ-ਵੱਖ ਪੁਰਸਕਾਰਾਂ ਲਈ ਵਿਅਕਤੀਆਂ/ਸੰਗਠਨਾਂ ਨੂੰ ਨਾਮਿਤ ਕਰਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
ਵਰਤਮਾਨ ਵਿੱਚ ਨਿਮਨਲਿਖਤ ਪੁਰਸਕਾਰਾਂ ਲਈ ਨਾਮਾਂਕਣ/ਸਿਫਾਰਿਸ਼ਾਂ ਖੁੱਲ੍ਹੀਆਂ ਹਨ:
-
ਪਦਮ ਪੁਰਸਕਾਰ-ਅੰਤਿਮ ਮਿਤੀ 15/09/2022
-
ਵਾਨਿਕੀ ਵਿੱਚ ਉਤਕ੍ਰਿਸ਼ਟਤਾ ਲਈ ਰਾਸ਼ਟਰੀ ਪੁਰਸਕਾਰ 2022- ਅੰਤਿਮ ਮਿਤੀ 30/09/2022
-
ਰਾਸ਼ਟਰੀ ਗੋਪਾਲ ਰਤਨ ਪੁਰਸਕਾਰ 2022- ਅੰਤਿਮ ਮਿਤੀ 15/09/2022
-
ਰਾਸ਼ਟਰੀ ਜਲ ਪੁਰਸਕਾਰ 2022-ਅੰਤਿਮ ਮਿਤੀ 15/09/2022
-
ਬਜ਼ੁਰਗ ਨਾਗਰਿਕਾਂ ਲਈ ਰਾਸ਼ਟਰੀ ਪੁਰਸਕਾਰ-ਵਾਯੋਓਸ਼੍ਰੇਸ਼ਠ ਸਨਮਾਨ 2022- ਅੰਤਿਮ ਮਿਤੀ 29/09/2022
-
ਵਿਅਕਤੀਗਤ ਉਤਕ੍ਰਿਸ਼ਟਤਾ ਲਈ ਰਾਸ਼ਟਰੀ ਪੁਰਸਕਾਰ 2021- ਅੰਤਿਮ ਮਿਤੀ 28/08/2022
-
ਵਿਅਕਤੀਗਤ ਉਤਕ੍ਰਿਸ਼ਟਤਾ ਲਈ ਰਾਸ਼ਟਰੀ ਪੁਰਸਕਾਰ 2021- ਅੰਤਿਮ ਮਿਤੀ 28/08/2022
-
ਦਿੱਵਿਯਾਂਗਜਨਾਂ ਦੇ ਸਸ਼ਕਤੀਕਰਣ ਵਿੱਚ ਕਾਰਜ ਸੰਸਥਾਨਾਂ ਲਈ ਰਾਸ਼ਟਰੀ ਪੁਰਸਕਾਰ 2021-ਅੰਤਿਮ ਮਿਤੀ 28/08/2022
-
ਦਿੱਵਿਯਾਂਗਜਨਾਂ ਦੇ ਸਸ਼ਕਤੀਕਰਣ ਵਿੱਚ ਕਾਰਜ ਸੰਸਥਾਨਾਂ ਲਈ ਰਾਸ਼ਟਰੀ ਪੁਰਸਕਾਰ 2022-ਅੰਤਿਮ ਮਿਤੀ 28/08/2022
-
ਰਾਸ਼ਟਰੀ ਸੀਐੱਸਆਰ ਪੁਰਸਕਾਰ 2022- ਅੰਤਿਮ ਮਿਤੀ 31/08/2022
-
ਨਾਰੀ ਸ਼ਕਤੀ ਪੁਰਸਕਾਰ 2022- ਅੰਤਿਮ ਮਿਤੀ 31/10/2022
-
ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ 2023 – ਅੰਤਿਮ ਮਿਤੀ 31/08/2022
-
ਅਲਕੋਹਲ ਅਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਰੋਕਥਾਮ ਦੇ ਖੇਤਰ ਵਿੱਚ ਉਤਕ੍ਰਿਸ਼ਟ ਸੇਵਾਵਾਂ ਲਈ ਰਾਸ਼ਟਰੀ ਪੁਰਸਕਾਰ 2022- ਅੰਤਿਮ ਮਿਤੀ 29/08/2022
-
ਜੀਵਨ ਰੱਖਿਆ ਪਦਕ- ਅੰਤਿਮ ਮਿਤੀ 30/09/2022
ਅਧਿਕ ਜਾਣਕਾਰੀ ਅਤੇ ਨਾਮਾਂਕਣ ਕਰਨ ਲਈ ਕ੍ਰਿਪਾ ਕਰਕੇ ਰਾਸ਼ਟਰੀ ਪੁਰਸਕਾਰ ਪੋਰਟਲ https://awards.gov.in ਤੇ ਜਾਓ
****
(Release ID: 1853615)
Visitor Counter : 171