ਪ੍ਰਧਾਨ ਮੰਤਰੀ ਦਫਤਰ

ਸੰਸਦ ਭਵਨ ਵਿੱਚ ਉਪ ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ ਦੇ ਵਿਦਾਇਗੀ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 08 AUG 2022 10:28PM by PIB Chandigarh

ਸਤਿਕਾਰਯੋਗ ਉਪ-ਰਾਸ਼ਟਰਪਤੀ, ਸਟੇਜ 'ਤੇ ਮੌਜੂਦ ਸਾਰੇ ਸੀਨੀਅਰ ਪਤਵੰਤੇ, ਮੌਜੂਦ ਸਾਰੇ ਨਾਮਵਰ ਸੰਸਦ ਮੈਂਬਰ, ਹੋਰ ਸਾਰੇ ਮਹਾਨੁਭਾਵ(ਪਤਵੰਤੇ)।

ਜਿਤਨਾ ਮੈਂ ਵੈਂਕਈਆ ਜੀ ਨੂੰ ਜਾਣਦਾ ਹਾਂ, ਮੈਨੂੰ ਨਹੀਂ ਲਗਦਾ ਹੈ ਕਿ ਵਿਦਾਈ ਸੰਭਵ ਹੈ। 11 ਤਾਰੀਖ ਦੇ ਬਾਅਦ ਤੁਸੀਂ ਜ਼ਰੂਰ ਅਨੁਭਵ ਕਰੋਗੇ ਕਿ ਕਿਸੇ ਨਾ ਕਿਸੇ ਕੰਮ ਨਾਲ ਤੁਹਾਡੇ ਪਾਸ ਫੋਨ ਆਵੇਗਾ, ਤੁਹਾਡੇ ਵਿਸ਼ੇ ਵਿੱਚ ਕੋਈ ਵੀ ਜਾਣਕਾਰੀ ਲੈਣੀ ਹੋਵੇਗੀ, ਸੁਖ-ਦੁਖ ਦੀ ਗੱਲ ਹੋਵੇਗੀ ਤਾਂ ਤੁਰੰਤ ਪੁੱਛਣਗੇ। ਯਾਨੀ, ਇੱਕ ਪ੍ਰਕਾਰ ਨਾਲ ਉਹ ਹਰ ਪਲ ਸਰਗਰਮ ਰਹਿੰਦੇ ਹਨ, ਹਰ ਪਲ ਹਰ ਕਿਸੇ ਦੇ ਦਰਮਿਆਨ ਹੁੰਦੇ ਹਨ ਅਤੇ ਇਹ ਉਨ੍ਹਾਂ ਦੀ ਬੜੀ ਵਿਸ਼ੇਸ਼ਤਾ ਰਹੀ ਹੈ। ਉਨ੍ਹਾਂ ਦੇ ਜੀਵਨ ਦੀ ਵੀ ਸਮਰੱਥਾ ਨੂੰ ਅਗਰ ਅਸੀਂ ਦੇਖੀਏ, ਮੈਂ ਜਦੋਂ ਪਾਰਟੀ ਸੰਗਠਨ ਦਾ ਕੰਮ ਕਰਦਾ ਸਾਂ ਅਤੇ ਉਸ ਸਮੇਂ ਅਟਲ ਜੀ ਦੀ ਸਰਕਾਰ ਬਣੀ। ਮੰਤਰੀ ਪਰਿਸ਼ਦ ਦੀ ਰਚਨਾ ਹੋ ਰਹੀ ਸੀ, ਮੈਂ ਸੰਗਠਨ ਦਾ ਕੰਮ ਕਰਦਾ ਸਾਂ ਤਾਂ ਮੇਰਾ ਅਤੇ ਵੈਂਕਈਆ ਜੀ ਦੇ ਦਰਮਿਆਨ ਸੰਵਾਦ ਜ਼ਰਾ ਅਧਿਕ ਰਹਿੰਦਾ ਸੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਵੈਸੇ ਤਾਂ ਇਹ ਪ੍ਰਧਾਨ ਮੰਤਰੀ ਦਾ ਅੰਤਿਮ ਨਿਰਣਾ ਹੁੰਦਾ ਹੈ ਕਿ ਕੌਣ ਮੰਤਰੀ ਬਣੇਗਾ, ਕਿਸ ਮੰਤਰੀ ਨੂੰ ਕੀ ਕੰਮ ਮਿਲੇਗਾ, ਕਿਹੜਾ ਡਿਪਾਰਟਮੈਂਟ ਰਹੇਗਾ ਅਤੇ ਇਹ ਵੀ ਤੈਅ ਸੀ ਕਿ ਸਾਊਥ ਵਿੱਚੋਂ ਵੈਂਕਈਆ ਜੀ ਜਿਹੇ ਸੀਨੀਅਰ ਨੇਤਾ ਦਾ ਮੰਤਰੀ ਹੋਣਾ ਤੈਅ ਸੀ। ਲੇਕਿਨ ਉਹ ਚਾਹੁੰਦੇ ਸਨ ਕਿ ਬਹੁਤ ਬੜਾ ਤਾਮਝਾਮ ਵਾਲਾ ਜ਼ਰਾ ਗਲੈਮਰਸ, ਐਸਾ ਕੋਈ ਡਿਪਾਰਟਮੈਂਟ ਤੋਂ ਮੈਨੂੰ ਬਚਾਓ ਅਤੇ ਬੋਲੇ ਅਗਰ ਪ੍ਰਧਾਨ ਮੰਤਰੀ ਜੀ ਨੂੰ ਬੁਰਾ ਨਾ ਲਗੇ ਤਾਂ ਮੇਰੀ ਇੱਛਾ ਹੈ ਕਿ ਮੇਰੇ ਮਨ ਦਾ ਕੰਮ ਅਗਰ ਹੈ ਉਹ ਗ੍ਰਾਮੀਣ ਵਿਕਾਸ ਹੈ, ਅਗਰ ਗ੍ਰਾਮੀਣ ਵਿਕਾਸ ਦਾ ਕੰਮ ਮੈਨੂੰ ਮਿਲੇ ਤਾਂ ਮੈਂ ਕਰਨਾ ਚਾਹੁੰਦਾ ਹਾਂ। ਯਾਨੀ ਇਹ passion, ਇਹ ਆਪਣੇ ਆਪ ਵਿੱਚ ਬਹੁਤ ਬੜੀ ਬਾਤ ਹੈ।

ਅਟਲ ਜੀ ਨੂੰ ਵੈਂਕਈਆ ਜੀ ਦੀਆਂ ਹੋਰ ਵੀ ਜ਼ਰੂਰਤਾਂ ਸਨ, ਲੇਕਿਨ ਕਿਉਂਕਿ ਉਨ੍ਹਾਂ ਦਾ ਮਨ ਇਹ ਸੀ ਤਾਂ ਅਟਲ ਜੀ ਨੇ ਉਸ ਪ੍ਰਕਾਰ ਨਾਲ ਨਿਰਣਾ ਵੀ ਕੀਤਾ ਅਤੇ ਉਸ ਕੰਮ ਨੂੰ ਬਖੂਬੀ ਵੈਂਕਈਆ ਜੀ ਨੇ ਨਿਭਾਇਆ। ਹੁਣ ਇਕ ਹੋਰ ਵਿਸ਼ੇਸ਼ਤਾ ਦੇਖੋ, ਵੈਂਕਈਆ ਜੀ ਸ਼ਾਇਦ ਇੱਕ ਐਸੇ ਵਿਅਕਤੀ ਹਨ ਕਿ ਜਿਨ੍ਹਾਂ ਨੇ ਗ੍ਰਾਮੀਣ ਵਿਕਾਸ ਮੰਤਰਾਲਾ ਤਾਂ ਦੇਖਿਆ ਹੀ ਦੇਖਿਆ, ਸ਼ਹਿਰੀ ਵਿਕਾਸ ਵੀ ਦੇਖਿਆ । ਯਾਨੀ ਇੱਕ ਪ੍ਰਕਾਰ ਨਾਲ ਵਿਕਾਸ ਦੇ ਜੋ ਦੋਨੋਂ ਪ੍ਰਮੁੱਖ ਪਹਿਲੂ ਕਹੀਏ, ਉਸ ਵਿੱਚ ਉਨ੍ਹਾਂ ਨੇ ਆਪਣੀ ਮਹਾਰਤ ਦਿਖਾਈ।

ਉਹ ਪਹਿਲੇ ਐਸੇ ਉਪ ਰਾਸ਼ਟਰਪਤੀ ਸਨ, ਰਾਜ ਸਭਾ ਦੇ ਪਹਿਲੇ ਸਭਾਪਤੀ (ਚੇਅਰਮੈਨ) ਸਨ, ਜੋ ਰਾਜ ਸਭਾ ਦੇ ਮੈਂਬਰ ਰਹੇ। ਬਾਕੀ ਇਹ ਸੁਭਾਗ ਬਹੁਤ ਘੱਟ ਲੋਕਾਂ ਨੂੰ ਮਿਲਿਆ, ਸ਼ਾਇਦ ਇਕੱਲੇ ਵੈਂਕਈਆ ਜੀ ਨੂੰ ਮਿਲਿਆ। ਹੁਣ ਜੋ ਖ਼ੁਦ ਲੰਬੇ ਸਮੇਂ ਤੱਕ ਰਾਜ ਸਭਾ ਵਿੱਚ ਰਹੇ ਹੋਣ, ਜੋ ਪਾਰਲੀਮੈਂਟਰੀ ਅਫੇਅਰਸ ਦੇ ਰੂਪ ਵਿੱਚ ਕਾਰਜਭਾਰ ਦੇਖ ਚੁੱਕੇ ਹੋਣ, ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਸਦਨ ਵਿੱਚ ਕੀ-ਕੀ ਚਲਦਾ ਹੈ, ਪਰਦੇ ਦੇ ਪਿੱਛੇ ਕੀ-ਕੀ ਚਲਦਾ ਹੈ, ਕਿਹੜਾ ਦਲ  ਕੀ ਕਰੇਗਾ, ਟ੍ਰੇਜਰੀ ਬੈਂਚ ਦੀ ਤਰਫ਼ ਤੋਂ ਕੀ ਹੋਵੇਗਾ, ਸਾਹਮਣੇ ਤੋਂ ਕੀ ਹੋਵੇਗਾ, ਉਹ ਉੱਠ ਕੇ ਉਸ ਦੇ ਪਾਸ ਗਿਆ ਮਤਲਬ ਇਹ ਖੁਰਾਫ਼ਤ ਕੁਝ ਚਲ ਰਹੀ ਹੈ, ਇਨ੍ਹਾਂ ਸਾਰੀਆਂ ਗੱਲਾਂ ਦਾ ਉਨ੍ਹਾਂ ਨੂੰ  ਭਲੀਭਾਂਤੀ ਅੰਦਾਜ਼ ਸੀ ਅਤੇ ਇਸ ਲਈ ਸਭਾਪਤੀ (ਚੇਅਰਮੈਨ)  ਦੇ ਰੂਪ ਵਿੱਚ ਦੋਨੋਂ ਤਰਫ਼ ਉਨ੍ਹਾਂ ਨੂੰ ਪਤਾ ਰਹਿੰਦਾ ਸੀ ਅੱਜ ਇਹ ਕਰਨਗੇ। ਅਤੇ ਇਹ ਉਨ੍ਹਾਂ ਦਾ ਜੋ ਅਨੁਭਵ ਸੀ ਉਹ ਟ੍ਰੇਜਰੀ ਬੈਂਚ ਦੇ ਲਈ ਉਪਯੋਗੀ ਹੁੰਦਾ ਸੀ ਤਾਂ ਵਿਰੋਧੀ ਧਿਰ ਦੇ ਮਿੱਤਰਾਂ ਦੇ ਲਈ ਪਰੇਸ਼ਾਨੀ ਦਾ ਵੀ ਕਾਰਨ ਬਣਦਾ ਸੀ ਕਿ ਪਤਾ ਚਲ ਜਾਂਦਾ ਸੀ। ਲੇਕਿਨ ਉਨ੍ਹਾਂ ਨੇ ਸਦਨ ਨੂੰ ਹੋਰ ਅਧਿਕ ਸਮਰੱਥ ਬਣਾਉਣਾ, ਸਾਂਸਦ ਦਾ ਬੈਸਟ ਦੇਸ਼ ਨੂੰ ਕਿਵੇਂ ਮਿਲੇ, ਇਹ ਉਸ ਦੀ ਚਿੰਤਾ ਹੈ। ਪਾਰਲੀਮੈਂਟਰੀ ਕਮੇਟੀਜ਼ ਅਧਿਕ productive ਹੋਣ, ਆਊਟਕਮ ਓਰੀਐਂਟਿਡ ਹੋਣ ਅਤੇ ਵੈਲਿਊ ਐਡੀਸ਼ਨ ਕਰਨ ਵਾਲੀਆਂ ਹੋਣ। ਸ਼ਾਇਦ ਵੈਂਕਈਆ ਜੀ ਪਹਿਲੇ ਅਜਿਹੇ ਸਭਾਪਤੀ (ਚੇਅਰਮੈਨ) ਰਹੇ ਹੋਣਗੇ ਜਿਨ੍ਹਾਂ ਨੇ ਪਾਰਲੀਮੈਂਟਰੀ ਕਮੇਟੀਜ਼ ਦੇ ਫੰਕਸ਼ਨ ਦੇ ਸਬੰਧ ਵਿੱਚ ਵੀ ਇਤਨੀ ਚਿੰਤਾ ਕੀਤੀ ਹੋਵੇਗੀ ਅਤੇ ਰਾਜੀ- ਨਾਰਾਜ਼ਗੀ ਵਿਅਕਤ ਕਰਦੇ ਹੋਏ ਉਸ ਵਿੱਚ ਸੁਧਾਰ ਲਿਆਉਣ ਦਾ ਇੱਕ ਨਿਰੰਤਰ ਪ੍ਰਯਾਸ ਕੀਤਾ।

ਮੈਂ ਆਸ਼ਾ ਕਰਦਾ ਹਾਂ ਕਿ ਅੱਜ ਜਦੋਂ ਅਸੀਂ ਵੈਂਕਈਆ ਜੀ ਦੇ ਕਾਰਜਾਂ ਦੀ ਸਰਾਹਨਾ ਕਰਦੇ ਹਾਂ ਤਾਂ ਨਾਲ-ਨਾਲ ਅਸੀਂ ਸੰਕਲਪ ਵੀ ਕਰੀਏ ਕਿ ਸਭਾਪਤੀ (ਚੇਅਰਮੈਨ) ਦੇ ਰੂਪ ਵਿੱਚ ਇੱਕ ਸਾਂਸਦ ਦੇ ਨਾਤੇ ਅਸੀਂ ਲੋਕਾਂ ਤੋਂ ਉਨ੍ਹਾਂ ਦੀਆਂ ਜੋ ਅਪੇਖਿਆਵਾਂ (ਉਮੀਦਾਂ) ਰਹੀਆਂ ਹਨ, ਉਨ੍ਹਾਂ ਅਪੇਖਿਆਵਾਂ (ਉਮੀਦਾਂ) ਨੂੰ ਪਰਿਪੂਰਨ ਕਰਕੇ ਸੱਚੇ ਅਰਥ ਵਿੱਚ ਉਨ੍ਹਾਂ ਦੀ ਸਲਾਹ ਨੂੰ ਅਸੀਂ ਜੀਵਨ ਵਿੱਚ ਯਾਦਗਾਰ ਬਣਾਵਾਂਗੇ ਤਾਂ ਮੈਂ ਸਮਝਦਾ ਹਾਂ ਬਹੁਤ ਬੜੀ ਸੇਵਾ ਹੋਵੇਗੀ।

ਵੈਂਕਈਆ ਜੀ ਸਮੇਂ ਦਾ ਸਭ ਤੋਂ ਅਧਿਕ ਉਪਯੋਗ ਕਿਵੇਂ ਹੋਵੇ ਉਨ੍ਹਾਂ ਦੇ ਵਿਅਕਤੀਗਤ ਜੀਵਨ ਵਿੱਚ ਬਹੁਤ ਯਾਤਰਾ ਕਰਨਾ, ਸਥਾਨ-ਸਥਾਨ ’ਤੇ ਖ਼ੁਦ ਜਾਣਾ ਤਾਂ ਉਨ੍ਹਾਂ ਦੇ ਪਿਛਲੇ ਪੰਜ ਦਹਾਕੇ ਦੀ ਜ਼ਿੰਦਗੀ ਰਹੀ। ਲੇਕਿਨ ਜਦੋਂ ਕੋਰੋਨਾਕਾਲ ਆਇਆ, ਅਸੀਂ ਲੋਕ ਮਜ਼ਾਕ ਵਿੱਚ ਇੱਕ ਵਾਰ ਬੈਠੇ ਸਾਂ ਤਾਂ ਗੱਲਾਂ ਚਲ ਰਹੀਆਂ ਸਨ। ਮੈਂ ਕਿਹਾ ਇਸ ਕੋਰੋਨਾ ਦੇ ਕਾਰਨ ਅਤੇ ਇਸ ਲੌਕਡਾਊਨ ਦੇ ਕਾਰਨ ਸਭ ਤੋਂ ਜ਼ਿਆਦਾ ਮੁਸੀਬਤ ਕਿਸ ਨੂੰ ਆਵੇਗੀ, ਮੈਂ ਆਪਣੇ ਸਾਥੀਆਂ ਨੂੰ ਪੁੱਛਿਆ ਸੀ। ਸਭ ਲੋਕਾਂ ਨੂੰ ਲਗਿਆ ਕਿ ਮੋਦੀ ਜੀ ਇਹ ਕੀ ਪੁੱਛ ਰਹੇ ਹਨ। ਮੈਂ ਕਿਹਾ ਕਲਪਨਾ ਕਰੋ, ਸਭ ਤੋਂ ਜ਼ਿਆਦਾ ਤਕਲੀਫ਼ ਕਿਸ ਨੂੰ ਆਵੇਗੀ, ਤਾਂ ਕੋਈ ਜਵਾਬ ਮਿਲਿਆ ਨਹੀਂ। ਮੈਂ ਕਿਹਾ ਕਿ ਇਸ ਪਰਿਸਥਿਤੀ ਵਿੱਚ ਸਭ ਤੋਂ ਜ਼ਿਆਦਾ ਮੁਸੀਬਤ ਅਗਰ ਕਿਸੇ ਨੂੰ ਆਵੇਗੀ ਤਾਂ ਵੈਂਕਈਆ ਨਾਇਡੂ ਨੂੰ ਆਵੇਗੀ। ਕਿਉਂਕਿ ਉਹ ਇਤਨੀ ਦੌੜ-ਭੱਜ ਕਰਨ ਵਾਲੇ ਵਿਅਕਤੀ, ਉਨ੍ਹਾਂ ਦੇ ਲਈ ਇੱਕ ਜਗ੍ਹਾ ’ਤੇ ਬੈਠਣਾ, ਇਹ ਬਹੁਤ ਬੜਾ punishment ਦਾ ਕਾਲਖੰਡ ਸੀ ਉਨ੍ਹਾਂ ਦੇ ਲਈ। ਲੇਕਿਨ ਉਹ innovative ਵੀ ਹਨ ਅਤੇ ਉਸ ਦੇ ਕਾਰਨ ਉਨ੍ਹਾਂ ਨੇ ਇਸ ਕੋਰੋਨਾ ਕਾਲਖੰਡ ਦਾ ਇੱਕ ਬੜਾ ਰਚਨਾਤਮਕ ਉਪਯੋਗ ਕੀਤਾ। ਉਨ੍ਹਾਂ ਨੇ, ਮੈਂ ਇੱਕ ਸ਼ਬਦ ਪ੍ਰਯੋਗ ਕਰਨਾ ਚਾਹਾਂਗਾ, ਬਹੁਤ ਸਾਰੇ ਉਹ ਵਿਦਵਾਨ ਲੋਕਾਂ ਦੀ ਨਜ਼ਰ ਵਿੱਚ ਠੀਕ ਹੋਵੇਗਾ ਕਿ ਨਹੀਂ, ਮੈਂ ਨਹੀਂ ਜਾਣਦਾ ਹਾਂ, ਲੇਕਿਨ ਉਹ ਟੈਲੀ ਯਾਤਰਾ ਕਰਦੇ ਸਨ। ਉਹ ਟੈਲੀ ਯਾਤਰਾ, ਉਨ੍ਹਾਂ ਨੇ ਕੀ ਕੀਤਾ, ਸਵੇਰੇ ਟੈਲੀਫੋਨ ਡਾਇਰੀ ਲੈ ਕੇ ਬੈਠਦੇ ਸਨ ਅਤੇ ਪਿਛਲੇ 50 ਸਾਲ ਵਿੱਚ ਦੇਸ਼ ਵਿੱਚ ਭ੍ਰਮਣ ਕਰਦੇ-ਕਰਦੇ ਜਨਤਕ ਜੀਵਨ ਵਿੱਚ, ਰਾਜਨੀਤਕ ਜੀਵਨ ਵਿੱਚ ਜਿਨ੍ਹਾਂ-ਜਿਨ੍ਹਾਂ ਲੋਕਾਂ ਨਾਲ ਉਨ੍ਹਾਂ ਦਾ ਸਬੰਧ ਆਇਆ, ਉਸ ਵਿੱਚ ਜੋ ਸੀਨੀਅਰ ਲੋਕ ਸਨ, daily 30, 40, 50 ਲੋਕਾਂ ਨੂੰ ਫ਼ੋਨ ਕਰਨਾ, ਉਨ੍ਹਾਂ ਦਾ ਹਾਲ ਪੁੱਛਣਾ, ਕੋਰੋਨਾ ਦੇ ਕਾਰਨ ਕੋਈ ਤਕਲੀਫ਼ ਤਾਂ ਨਹੀਂ ਹੈ ਇਸ ਦੀ ਜਾਣਕਾਰੀ ਪ੍ਰਾਪਕ ਕਰਨਾ ਅਤੇ ਹੋ ਸਕੇ ਤਾਂ ਮਦਦ ਕਰਨਾ।

ਉਨ੍ਹਾਂ ਨੇ ਸਮੇਂ ਦਾ ਇਤਨਾ ਸਦਉਪਯੋਗ ਕੀਤਾ ਸੀ ਲੇਕਿਨ ਉਨ੍ਹਾਂ ਦੂਰ-ਦਰਾਜ ਇਲਾਕਿਆਂ ਵਿੱਚ ਛੋਟੇ-ਛੋਟੇ ਕਾਰਜਕਰਤਾਵਾਂ ਨੂੰ ਜਦੋਂ ਉਨ੍ਹਾਂ ਦਾ ਟੈਲੀਫੋਨ ਆਉਂਦਾ ਸੀ ਤਾਂ ਉਹ ਤਾਂ ਊਰਜਾ ਨਾਲ ਭਰ ਜਾਂਦਾ ਸੀ। ਇਤਨਾ ਹੀ ਨਹੀਂ, ਸ਼ਾਇਦ ਹੀ ਕੋਈ ਐੱਮ ਪੀ (ਸੰਸਦ ਮੈਂਬਰ) ਅਜਿਹਾ ਹੋਵੇਗਾ ਕਿ ਜਿਨ੍ਹਾਂ ਨੂੰ ਕੋਰੋਨਾ ਕਾਲ ਵਿੱਚ ਵੈਂਕਈਆ ਜੀ ਦੀ ਤਰਫ਼ ਤੋਂ ਫ਼ੋਨ ਨਾ ਆਇਆ ਹੋਵੇ, ਉਨ੍ਹਾਂ ਦੀ ਖ਼ਬਰ ਨਾ ਪੁੱਛੀ ਹੋਵੇ, ਵੈਕਸੀਨੇਸ਼ਨ ਦੀ ਚਿੰਤਾ ਨਾ ਕੀਤੀ ਹੋਵੇ। ਯਾਨੀ ਇੱਕ ਪ੍ਰਕਾਰ ਨਾਲ ਪਰਿਵਾਰ ਦੇ ਮੁਖੀ ਦੀ ਤਰ੍ਹਾਂ ਉਨ੍ਹਾਂ ਨੇ ਸਭ ਨੂੰ ਸੰਭਾਲਣਾ, ਸਭ ਦੀ ਚਿੰਤਾ ਕਰਨ ਦਾ ਵੀ ਉਨ੍ਹਾਂ ਦਾ ਪ੍ਰਯਾਸ ਰਿਹਾ।

ਵੈਂਕਈਆ ਜੀ ਦੀ ਇੱਕ ਵਿਸ਼ੇਸ਼ਤਾ ਹੈ, ਮੈਂ ਜੋ ਕਹਿੰਦਾ ਹਾਂ ਨਾ ਕਿ ਉਹ ਕਦੇ ਸਾਡੇ ਤੋਂ ਅਲੱਗ ਹੋ ਹੀ ਨਹੀਂ ਸਕਦੇ ਅਤੇ ਉਸ ਦੀ ਮੈਂ ਉਦਾਹਰਣ ਦਸ ਰਿਹਾ ਹਾਂ। ਇੱਕ ਵਾਰ ਇਲੈਕਸ਼ਨ ਕੈਂਪੇਨ ਦੇ ਲਈ ਉਹ ਬਿਹਾਰ ਗਏ ਹੋਏ ਸਨ। ਅਚਾਨਕ ਉਨ੍ਹਾਂ ਦੇ ਹੈਲੀਕੌਪਟਰ ਨੂੰ ਲੈਂਡਿੰਗ ਕਰਨਾ ਪਿਆ, ਖੇਤ 'ਚ ਉਤਰਨਾ ਪਿਆ। ਹੁਣ ਉਹ ਇਲਾਕਾ ਵੀ ਥੋੜ੍ਹਾ ਚਿੰਤਾਜਨਕ ਸੀ, ਥੋੜ੍ਹੇ ਸਕਿਉਰਿਟੀ ਦੇ ਵੀ ਇਸ਼ੂ ਖੜ੍ਹੇ ਹੋ ਜਾਣ ਇਸ ਪ੍ਰਕਾਰ ਦਾ ਸੀ। ਲੇਕਿਨ ਨਜ਼ਦੀਕ ਦੇ ਇੱਕ ਕਿਸਾਨ ਨੇ ਆ ਕੇ ਉਨ੍ਹਾਂ ਦੀ ਮਦਦ ਕੀਤੀ, ਮੋਟਰਸਾਈਕਲ ’ਤੇ ਉਨ੍ਹਾਂ ਨੂੰ ਨਜ਼ਦੀਕ ਦੇ ਪੁਲਿਸ ਥਾਣੇ ਤੱਕ ਲੈ ਗਿਆ।

ਹੁਣ ਭਾਰਤ ਦੇ ਜਨਤਕ ਜੀਵਨ ਦੇ ਹਿਸਾਬ ਨਾਲ ਦੇਖੀਏ ਤਾਂ ਵੈਂਕਈਆ ਜੀ ਬਹੁਤ ਬੜੇ ਵਿਅਕਤੀ ਹਨ ਲੇਕਿਨ ਅੱਜ ਵੀ ਉਸ ਕਿਸਾਨ ਪਰਿਵਾਰ ਨਾਲ ਉਨ੍ਹਾਂ ਦਾ ਜੀਵੰਤ ਨਾਤਾ ਹੈ। ਯਾਨੀ ਬਿਹਾਰ ਦੇ ਦੂਰ-ਦਰਾਜ ਗ੍ਰਾਮੀਣ ਜੀਵਨ ਵਿੱਚ ਇੱਕ ਘਟਨਾ ਦੇ ਸਮੇਂ ਕਿਸੇ ਦੀ ਮਦਦ ਮਿਲੀ। ਉਹ ਮੋਟਰਸਾਈਕਲ ਵਾਲਾ ਕਿਸਾਨ ਅੱਜ ਵੀ ਵੈਂਕਈਆ ਜੀ ਦੇ ਨਾਲ ਮੇਰੀ ਹਾਤ ਹੁੰਦੀ ਹੈ, ਲਗਾਤਾਰ ਹੁੰਦੀ ਹੈ, ਇਸ ਪ੍ਰਕਾਰ ਦਾ ਗਰਵ (ਮਾਣ) ਨਾਲ ਗੱਲ ਕਰਨ, ਇਹ ਵੈਂਕਈਆ ਜੀ ਦੀ ਵਿਸ਼ੇਸ਼ਤਾ ਹੈ।

ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿਉਂਕਿ ਹਮੇਸ਼ਾ ਸਾਡੇ ਦਰਮਿਆਨ ਇੱਕ ਸਰਗਰਮ ਸਾਥੀ ਦੇ ਰੂਪ ਵਿੱਚ ਰਹਿਣਗੇ, ਮਾਰਗਦਰਸ਼ਕ ਦੇ ਰੂਪ ਵਿੱਚ ਰਹਿਣਗੇ, ਉਨ੍ਹਾਂ ਦਾ ਅਨੁਭਵ ਸਾਡੇ ਲਈ ਕੰਮ ਆਉਂਦਾ  ਰਹੇਗਾ। ਆਉਣ ਵਾਲਾ ਉਨ੍ਹਾਂ ਦਾ ਕਾਰਜਕਾਲ ਅਧਿਕ ਅਨੁਭਵ ਦੇ ਨਾਲ ਹੁਣ ਵੈਂਕਈਆ ਜੀ ਸਮਾਜ ਦੀ ਇੱਕ ਨਵੀਂ ਜ਼ਿੰਮੇਦਾਰੀ ਦੀ ਤਰਫ਼ ਅੱਗੇ ਵਧ ਰਹੇ ਹਨ ਤਦ। ਇਹ ਬਾਤ ਸਹੀ ਹੈ, ਅੱਜ ਸਵੇਰੇ ਜਦੋਂ ਉਹ ਕਹਿ ਰਹੇ ਸਨ ਤਾਂ ਉਨ੍ਹਾਂ ਦਾ ਉਨ੍ਹਾਂ ਨੇ ਭਈ ਮੈਨੂੰ ਜਦੋਂ ਇਹ ਜ਼ਿੰਮੇਵਾਰੀ ਆਈ ਤਾਂ ਮੇਰਾ ਇੱਕ ਪੀੜਾ ਦਾ ਕਾਰਨ ਇਹ ਸੀ ਕਿ ਮੈਨੂੰ ਮੇਰੀ ਪਾਰਟੀ ਤੋਂ ਅਸਤੀਫ਼ਾ ਦੇਣਾ ਪਵੇਗਾ। ਜਿਸ ਪਾਰਟੀ ਦੇ ਲਈ ਮੈਂ ਜੀਵਨ ਖਪਾ ਦਿੱਤਾ, ਇਸ ਤੋਂ ਮੈਨੂੰ ਅਸਤੀਫ਼ਾ ਦੇਣਾ ਪਵੇਗਾ। ਉਸ ਦਾ ਮੈਨੂੰ ਕੋਈ ਉਹ ਸੰਵਿਧਾਨਕ ਜ਼ਰੂਰਤ ਸੀ ਤਾਂ। ਲੇਕਿਨ ਮੈਨੂੰ ਲਗਦਾ ਹੈ ਕਿ ਉਹ ਪੰਜ ਸਾਲ ਦੀ ਜੋ ਕਮੀ ਹੈ ਵੈਂਕਈਆ ਜੀ ਜ਼ਰੂਰ ਭਰਪਾਈ ਕਰ ਦੇਣਗੇ, ਜ਼ਰੂਰ ਉਨ੍ਹਾਂ ਪੁਰਾਣੇ ਸਾਰੇ ਸਾਥੀਆਂ ਨੂੰ ਪ੍ਰੇਰਿਤ ਕਰਨਾ, ਪ੍ਰੋਤਸਾਹਿਤ ਕਰਨਾ, ਪੁਰਸਕ੍ਰਿਤ ਕਰਨ ਦਾ ਉਨ੍ਹਾਂ ਦਾ ਕੰਮ ਨਿਰੰਤਰ ਜਾਰੀ ਰਹੇਗਾ। ਮੇਰੀ ਤਰਫ਼ ਤੋਂ, ਆਪ ਸਭ ਦੀ ਤਰਫ਼ ਤੋਂ ਵੈਂਕਈਆ ਜੀ ਦਾ ਜੀਵਨ ਸਾਡੇ ਲੋਕਾਂ ਦੇ ਲਈ ਬਹੁਤ ਬੜੀ ਅਮਾਨਤ ਹੈ, ਬਹੁਤ ਬੜੀ ਵਿਰਾਸਤ ਹੈ। ਉਨ੍ਹਾਂ ਦੇ ਨਾਲ ਜੋ ਕੁਝ ਵੀ ਅਸੀਂ ਸਿੱਖਿਆ ਹੈ ਉਸ ਨੂੰ ਅਸੀਂ ਅੱਗੇ ਵਧਾਈਏ।

ਭਾਸ਼ਾ ਦੇ ਪ੍ਰਤੀ ਉਨ੍ਹਾਂ ਦਾ ਜੋ ਲਗਾਅ ਹੈ ਅਤੇ ਉਨ੍ਹਾਂ ਨੇ ਮਾਤ੍ਰਭਾਸ਼ਾ ਨੂੰ ਜਿਸ ਪ੍ਰਕਾਰ ਨਾਲ ਪ੍ਰਤਿਸ਼ਠਿਤ ਕਰਨ ਦਾ ਪ੍ਰਯਾਸ ਕੀਤਾ ਹੈ ਉਸ ਨੂੰ ਅੱਗੇ ਵਧਾਉਣ ਦੇ ਹੋਰ ਵੀ ਪ੍ਰਯਾਸ ਹੋਣਗੇ।

ਮੈਂ ਤੁਹਾਡੇ ਵਿੱਚੋਂ ਸ਼ਾਇਦ ਲੋਕਾਂ ਨੂੰ ਅਗਰ ਰੁਚੀ ਹੋਵੇ ਤਾਂ ਮੈਂ ਤਾਕੀਦ ਕਰਾਂਗਾ ਕਿ “ਭਾਸ਼ਿਣੀ” ਇੱਕ ਵੈੱਬਸਾਈਟ ਭਾਰਤ ਸਰਕਾਰ ਨੇ ਲਾਂਚ ਕੀਤੀ ਹੋਈ ਹੈ, ਇਸ "ਭਾਸ਼ਿਣੀ" ਵਿੱਚ ਅਸੀਂ ਭਾਰਤੀ ਭਾਸ਼ਾਵਾਂ ਨੂੰ, ਉਸ ਦੀ ਸਮ੍ਰਿੱਧੀ ਨੂੰ ਅਤੇ ਸਾਡੀਆਂ ਆਪਣੀਆਂ ਹੀ ਭਾਸ਼ਾਵਾਂ ਨੂੰ ਇੱਕ ਭਾਸ਼ਾ ਵਿੱਚੋਂ ਦੂਸਰੀ ਭਾਸ਼ਾ ਵਿੱਚ ਅਗਰ interpretation ਕਰਨਾ ਹੈ, ਟ੍ਰਾਂਸਲੇਸ਼ਨ ਕਰਨਾ ਹੈ, ਉਸ ਵਿੱਚ ਸਾਰੀ ਵਿਵਸਥਾ ਹੈ। ਇੱਕ ਬਹੁਤ ਹੀ ਅੱਛਾ ਟੂਲ ਬਣਿਆ ਹੋਇਆ ਹੈ ਜੋ ਸਾਡੇ ਲੋਕਾਂ ਦੇ ਕਾਫੀ ਕੰਮ ਆ ਸਕਦਾ ਹੈ। ਲੇਕਿਨ ਉਸ ਵਿੱਚੋਂ ਮੈਨੂੰ ਇੱਕ ਹੋਰ ਵਿਚਾਰ ਆਇਆ ਹੈ, ਮੈਂ ਚਾਹਾਂਗਾ ਕਿ ਸਪੀਕਰ ਮਹੋਦਯ(ਸਾਹਿਬ) ਵੀ ਅਤੇ ਹਰਿਵੰਸ਼ ਜੀ ਵੀ, ਹਰਿਵੰਸ਼ ਜੀ ਤਾਂ ਉਸੇ ਦੁਨੀਆ ਦੇ ਵਿਅਕਤੀ ਹਨ, ਜ਼ਰੂਰ ਇਸ ਦਿਸ਼ਾ ਵਿੱਚ ਕੰਮ ਹੋ ਸਕਦਾ ਹੈ। ਦੁਨੀਆ ਵਿੱਚ ਡਿਕਸ਼ਨਰੀ ਵਿੱਚ ਨਵੇਂ ਸ਼ਬਦ ਜੋੜਨ ਦੀ ਪਰੰਪਰਾ ਰਹੀ ਹੈ। ਅਤੇ officially announce ਵੀ ਹੁੰਦਾ ਹੈ, ਇੱਕ ਬੜਾ ਇਸ ਦਾ ਮਹਾਤਮ ਹੁੰਦਾ ਹੈ ਜਦੋਂ ਫਲਾਣੇ ਦੇਸ਼ ਦੀ ਫਲਾਣੀ ਭਾਸ਼ਾ ਦਾ ਫਲਾਣਾ ਵਰਡ ਹੁਣ ਅੰਗ੍ਰੇਜ਼ੀ ਦੀ ਉਸ ਡਿਕਸ਼ਨਰੀ ਵਿੱਚ ਸਥਾਨ ਪ੍ਰਾਪਤ ਕਰ ਰਿਹਾ ਹੈ, ਉਸ ਦਾ ਗੌਰਵ ਵੀ ਹੁੰਦਾ ਹੈ। ਜਿਵੇਂ ਸਾਡਾ ਗੁਰੂ ਸ਼ਬਦ ਉੱਥੋਂ ਦੀ ਅੰਗ੍ਰੇਜ਼ੀ ਡਿਕਸ਼ਨਰੀ ਵਿੱਚ ਉਸ ਦਾ ਹਿੱਸਾ ਬਣ ਚੁੱਕਿਆ ਹੈ, ਅਜਿਹੇ ਕਈ ਸ਼ਬਦ ਹੁੰਦੇ ਹਨ। ਸਾਡੇ ਇੱਥੇ ਜੋ ਮਾਤ੍ਰਭਾਸ਼ਾ ਵਿੱਚ ਭਾਸ਼ਣ ਹੋਵੇ ਦੋਨੋਂ ਸਦਨਾਂ ਵਿੱਚ ਉਸ ਵਿੱਚ ਕਈ ਲੋਕਾਂ ਦੇ ਪਾਸ ਤੋਂ ਬਹੁਤ ਵਧੀਆ ਸ਼ਬਦ ਨਿਕਲੇ, ਨਿਕਲਦੇ ਹਨ। ਅਤੇ ਹੋਰ ਭਾਸ਼ਾ ਦੇ ਲੋਕਾਂ ਦੇ ਲਈ ਉਹ ਸ਼ਬਦ ਬੜਾ ਸਾਰਥਕ ਵੀ ਲਗਦਾ ਹੈ ਅਤੇ ਬੜਾ interesting ਲਗਦਾ ਹੈ। ਕੀ ਸਾਡੇ ਦੋਨੋਂ ਸਦਨ ਹਰ ਸਾਲ ਇਸ ਪ੍ਰਕਾਰ ਦੇ ਨਵੇਂ ਸ਼ਬਦ ਕਿਹੜੇ ਆ ਰਹੇ ਹਨ, ਜੋ ਸੱਚਮੁੱਚ ਵਿੱਚ ਸਾਡੀ ਭਾਸ਼ਾ ਵੈਵਿਧਯ(ਵਿਵਿਧਤਾ) ਨੂੰ  ਲੈ ਕੇ ਆਉਂਦੇ ਹਨ, ਨਵੇਂ ਤਰੀਕੇ ਨਾਲ ਆਉਂਦੇ ਹਨ, ਉਸ ਦਾ ਸੰਗ੍ਰਹਿ ਕਰਕੇ ਚਲੀਏ, ਅਤੇ ਹਰ ਵਰ੍ਹੇ ਇੱਕ ਵਾਰ ਅੱਛੇ ਸ਼ਬਦਾਂ ਦੇ ਸੰਗ੍ਰਹਿ ਦੀ ਪਰੰਪਰਾ ਖੜ੍ਹੀ ਕਰੀਏ ਤਾਕਿ ਸਾਡੀ ਮਾਤ੍ਰਭਾਸ਼ਾ ਨਾਲ ਵੈਂਕਈਆ ਜੀ ਦਾ ਜੋ ਲਗਾਅ ਰਿਹਾ ਹੈ, ਉਨ੍ਹਾਂ ਦੀ ਇਸ legacy ਨੂੰ ਅਸੀਂ ਅੱਗੇ ਵਧਾਈਏ। ਅਤੇ ਜਦੋਂ ਵੀ ਅਸੀਂ ਇਸ ਕੰਮ ਨੂੰ ਕਰਾਂਗੇ, ਸਾਨੂੰ ਹਮੇਸ਼ਾ ਵੈਂਕਈਆ ਜੀ ਦੀਆਂ ਗੱਲਾਂ ਯਾਦ ਆਉਣਗੀਆਂ ਅਥੇ ਇੱਕ ਜੀਵੰਤ ਕੰਮ ਅਸੀਂ ਖੜ੍ਹਾ ਕਰ ਦੇਵਾਂਗੇ।

ਮੈਂ ਫਿਰ ਇੱਕ ਵਾਰ ਆਪ ਸਭ ਨੂੰ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਵੈਂਕਈਆ ਜੀ ਨੂੰ, ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦੇ ਨਾਲ ਬਹੁਤ-ਬਹੁਤ ਧੰਨਵਾਦ।

 

*****

ਡੀਐੱਸ/ਐੱਸਐੱਚ/ਐੱਨਐੱਸ/ਏਕੇ



(Release ID: 1850376) Visitor Counter : 139