ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਾਰੇ ਨਾਗਰਿਕਾਂ ਨੂੰ 31 ਜੁਲਾਈ ਨੂੰ ਸਵੇਰੇ 11 ਵਜੇ 'ਮਨ ਕੀ ਬਾਤ' ਦੇ ਜੁਲਾਈ ਐਡੀਸ਼ਨ ਨੂੰ ਸੁਣਨ ਲਈ ਸੱਦਾ ਦਿੱਤਾ
ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਪੁਸਤਿਕਾ ਦਾ ਜੂਨ ਐਡੀਸ਼ਨ ਸਾਂਝਾ ਕੀਤਾ
Posted On:
30 JUL 2022 6:27PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਰੇ ਨਾਗਰਿਕਾਂ ਨੂੰ 31 ਜੁਲਾਈ ਨੂੰ ਸਵੇਰੇ 11 ਵਜੇ ‘ਮਨ ਕੀ ਬਾਤ’ ਪ੍ਰੋਗਰਾਮ ਦੇ ਜੁਲਾਈ ਐਡੀਸ਼ਨ ਨੂੰ ਸੁਣਨ ਲਈ ਸੱਦਾ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਪੁਸਤਿਕਾ ਦੇ ਜੂਨ ਐਡੀਸ਼ਨ ਨੂੰ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਪੁਲਾੜ ਵਿੱਚ ਭਾਰਤ ਦੀ ਸ਼ਾਨਦਾਰ ਪ੍ਰਗਤੀ, ਖੇਡਾਂ ਦੇ ਮੈਦਾਨ ਵਿੱਚ ਅਦਭੁਤ ਗੌਰਵ ਅਤੇ ਰਥ ਯਾਤਰਾ ਜਿਹੇ ਅਣਗਿਣਤ ਦਿਲਚਸਪ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਮੈਂ ਆਪ ਸਭ ਨੂੰ ਕੱਲ੍ਹ, 31 ਜੁਲਾਈ ਨੂੰ ਸਵੇਰੇ 11 ਵਜੇ ਇਸ ਮਹੀਨੇ ਦੀ ਮਨ ਕੀ ਬਾਤ (#MannKiBaat) ਨੂੰ ਸੁਣਨ ਦੇ ਲਈ ਸੱਦਾ ਦਿੰਦਾ ਹਾਂ।
ਇਸ ਦੇ ਨਾਲ ਹੀ ਇੱਕ ਪੁਸਤਿਕਾ ਵੀ ਸਾਂਝੀ ਕਰ ਰਿਹਾ ਹਾਂ ਜਿਸ ਵਿੱਚ ਪਿਛਲੇ ਮਹੀਨੇ ਦੇ ਦਿਲਚਸਪ ਵਿਸ਼ਿਆਂ ਜਿਵੇਂ ਕਿ ਪੁਲਾੜ ਵਿੱਚ ਭਾਰਤ ਦੀ ਸ਼ਾਨਦਾਰ ਪ੍ਰਗਤੀ, ਖੇਡਾਂ ਦੇ ਮੈਦਾਨ ਵਿੱਚ ਅਦਭੁਤ ਗੌਰਵ, ਰਥ ਯਾਤਰਾ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ।”
*****
ਡੀਐੱਸ/ਟੀਐੱਸ
(Release ID: 1846590)
ਵਿਜ਼ੀਟਰ ਕਾਊਂਟਰ : 168
Read this release in:
Assamese
,
English
,
Urdu
,
Marathi
,
हिन्दी
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam