ਪ੍ਰਧਾਨ ਮੰਤਰੀ ਦਫਤਰ
ਗਾਂਧੀਨਗਰ ਵਿੱਚ ਗਿਫਟ ਸਿਟੀ ਵਿੱਚ ਆਈਐੱਫਐੱਸਸੀਏ (IFSCA) ਹੈੱਡਕੁਆਰਟਰ ਦਾ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
29 JUL 2022 7:40PM by PIB Chandigarh
ਨਮਸਕਾਰ!
ਪ੍ਰੋਗਰਾਮ ਵਿੱਚ ਮੌਜੂਦ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ, ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਜੀ, ਮੰਤਰੀ ਮੰਡਲ ਦੇ ਮੇਰੇ ਹੋਰ ਸਾਥੀ, ਬਿਜ਼ਨੇਸ ਵਰਲਡ ਦੇ ਸਾਰੇ ਪਤਵੰਤੇ, ਇੱਥੇ ਮੌਜੂਦ ਹੋਰ ਸਾਰੀਆਂ ਸ਼ਖ਼ਸੀਅਤਾਂ, ਦੇਵੀਓ ਅਤੇ ਸੱਜਣੋ!
ਅੱਜ ਭਾਰਤ ਦੀ ਵਧਦੀ ਆਰਥਿਕ ਸਮਰੱਥਾ, ਭਾਰਤ ਦੀ ਵਧਦੀ ਤਕਨੀਕੀ ਸਮਰੱਥਾ ਅਤੇ ਭਾਰਤ ਵਿੱਚ ਵਿਸ਼ਵ ਦੇ ਵਧਦੇ ਭਰੋਸੇ ਲਈ ਇਹ ਦਿਨ ਬਹੁਤ ਮਹੱਤਵਪੂਰਨ ਹੈ, ਇੱਕ ਅਹਿਮ ਦਿਨ ਹੈ। ਅਜਿਹੇ ਸਮੇਂ ਜਦੋਂ ਭਾਰਤ ਆਪਣੀ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਆਧੁਨਿਕ ਹੁੰਦੇ ਭਾਰਤ ਦੇ ਨਵੇਂ ਸੰਸਥਾਨ ਅਤੇ ਨਵੀਆਂ ਪ੍ਰਣਾਲੀਆਂ ਭਾਰਤ ਦਾ ਮਾਣ ਵਧਾ ਰਹੀਆਂ ਹਨ।
ਅੱਜ ਗਿਫਟ ਸਿਟੀ ਵਿੱਚ, International Financial Services Centres Authority - IFSCA Headquarters Building ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਮੈਨੂੰ ਵਿਸ਼ਵਾਸ ਹੈ, ਇਹ ਭਵਨ ਆਪਣੇ ਆਰਕੀਟੈਕਚਰ ਵਿੱਚ ਜਿਨ੍ਹਾਂ ਸ਼ਾਨਦਾਰ ਹੋਵੇਗਾ, ਉਨ੍ਹਾਂ ਹੀ ਭਾਰਤ ਨੂੰ ਆਰਥਿਕ ਮਹਾਸ਼ਕਤੀ ਬਣਾਉਣ ਦੇ ਅਸੀਮਿਤ ਮੌਕੇ ਵੀ ਪੈਦਾ ਕਰੇਗਾ। IFSCA ਵੀ ਇੱਕ enabler ਬਣੇਗਾ, innovation ਨੂੰ ਸਪੋਰਟ ਕਰੇਗਾ, ਅਤੇ ਇਹ ਸਭ ਦੇ ਨਾਲ growth opportunities ਲਈ ਇੱਕ catalyst ਦਾ ਵੀ ਕੰਮ ਕਰੇਗਾ। ਇਹ ਅੱਜ ਗਿਫਟ ਸਿਟੀ ਵਿੱਚ NSE IFSC- SGX Connect ਦੀ launching ਰਾਹੀਂ ਸ਼ੁਰੂ ਕੀਤਾ ਜਾ ਰਿਹਾ ਹੈ।
ਸਾਥੀਓ,
ਅੱਜ India International Bullion Exchange ਨੂੰ ਵੀ launch ਕੀਤਾ ਗਿਆ ਹੈ। New Development Bank ਦੇ Indian regional office, 3 Foreign Banks, ਅਤੇ 4 International Trade Financing Services Platforms, ਇਨ੍ਹਾਂ ਸਭ ਨਾਲ ਅਨੇਕ ਮਹੱਤਵਪੂਰਨ ਪੜ੍ਹਾਵਾਂ ਨੂੰ ਅੱਜ ਅਸੀਂ ਪਾਰ ਕੀਤਾ ਹੈ। ਇਸ ਨਾਲ 130 ਕਰੋੜ ਦੇਸ਼ਵਾਸੀਆਂ ਦੀ ਸਮਰੱਥਾ ਨੂੰ ਆਧੁਨਿਕ ਵਿਸ਼ਵ ਅਰਥਵਿਵਸਥਾ ਨਾਲ ਜੁੜਨ ਵਿੱਚ ਹੋਰ ਮਦਦ ਮਿਲੇਗੀ।
ਭਾਰਤ ਹੁਣ USA, UK ਅਤੇ ਸਿੰਗਾਪੁਰ ਵਰਗੇ ਦੁਨੀਆ ਦੇ ਉਨ੍ਹਾਂ ਦੇਸ਼ਾਂ ਦੀ ਕਤਾਰ ਵਿੱਚ ਖੜ੍ਹਾ ਹੋ ਰਿਹਾ ਹੈ, ਜਿੱਥੋਂ ਗਲੋਬਲ ਫਾਇਨੈਂਸ ਨੂੰ ਦਿਸ਼ਾ ਦਿੱਤੀ ਜਾਂਦੀ ਹੈ। ਮੈਂ ਇਸ ਮੌਕੇ 'ਤੇ ਆਪ ਸਭ ਨੂੰ ਅਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਵਿਸ਼ੇਸ਼ ਤੌਰ 'ਤੇ ਸਿੰਗਾਪੁਰ ਦੇ ਆਪਣੇ ਸਹਿਯੋਗੀਆਂ ਦਾ ਵੀ ਅਭਿਨੰਦਨ ਕਰਦਾ ਹਾਂ, ਜਿਨ੍ਹਾਂ ਦੇ ਸਹਿਯੋਗ ਨਾਲ ਦੋਵਾਂ ਦੇਸ਼ਾਂ ਲਈ ਸੰਭਾਵਨਾਵਾਂ ਦੇ ਆਯਾਮ ਖੁੱਲ੍ਹ ਰਹੇ ਹਨ।
ਸਾਥੀਓ,
ਗੁਜਰਾਤ ਵਿੱਚ ਰਹਿੰਦਿਆਂ ਜਦੋਂ ਮੈਂ ਗਿਫਟ ਸਿਟੀ ਦੀ ਕਲਪਨਾ ਕੀਤੀ ਸੀ ਤਾਂ ਇਹ ਕੇਵਲ ਵਪਾਰ-ਕਾਰੋਬਾਰ ਜਾਂ ਆਰਥਿਕ ਗਤੀਵਿਧੀਆਂ ਤੱਕ ਸੀਮਿਤ ਨਹੀਂ ਸੀ। ਗਿਫਟ ਸਿਟੀ ਦੀ ਕਲਪਨਾ ਵਿੱਚ ਦੇਸ਼ ਦੇ ਆਮ ਇਨਸਾਨ ਦੀਆਂ ਇੱਛਾਵਾਂ ਨਾਲ ਜੁੜੀਆਂ ਹਨ। ਗਿਫਟ ਸਿਟੀ ਵਿੱਚ ਭਾਰਤ ਦੇ ਭਵਿੱਖ ਦਾ ਸੁਪਨਾ ਜੁੜਿਆ ਹੈ, ਭਾਰਤ ਦੇ ਸੁਨਹਿਰੀ ਅਤੀਤ ਦੇ ਸੁਪਨੇ ਵੀ ਜੁੜੇ ਹਨ।
ਮੈਨੂੰ ਯਾਦ ਹੈ, ਜਨਵਰੀ 2013 ਵਿੱਚ ਜਦੋਂ ਮੈਂ 'ਗਿਫਟ ਵੰਨ' ਦੇ inauguration ਲਈ ਇੱਥੇ ਆਇਆ ਸੀ, ਉਦੋਂ ਲੋਕ ਇਸ ਨੂੰ ਗੁਜਰਾਤ ਦੀ ਸਭ ਤੋਂ ਉੱਚੀ ਇਮਾਰਤ ਕਹਿੰਦੇ ਸਨ। ਕਈ ਲੋਕਾਂ ਲਈ ਏਹੀ ਇਸ ਦੀ ਪਹਿਚਾਣ ਸੀ। ਪਰ, ਗਿਫਟ ਸਿਟੀ ਇੱਕ ਆਇਡੀਆ ਸੀ ਜੋ ਆਪਣੇ ਸਮੇਂ ਤੋਂ ਬਹੁਤ ਅੱਗੇ ਸੀ। ਤੁਸੀਂ ਯਾਦ ਕਰੋ, 2008 ਵਿੱਚ World economic crisis ਅਤੇ recession ਦਾ ਦੌਰ ਸੀ। ਭਾਰਤ ਵਿੱਚ ਵੀ ਬਦਕਿਸਮਤੀ ਨਾਲ ਉਸ ਸਮੇਂ policy paralysis ਦਾ ਮਾਹੌਲ ਸੀ। ਪਰ, ਉਸ ਸਮੇਂ, ਯਾਨੀ ਕਿ ਉਸ ਸਮੇਂ ਦੀ ਦੁਨੀਆ ਦੀ ਸਥਿਤੀ ਦੀ ਕਲਪਨਾ ਕਰੋ, ਗੁਜਰਾਤ Fintech ਦੇ ਖੇਤਰ ਵਿੱਚ ਨਵੇਂ ਅਤੇ ਵੱਡੇ ਕਦਮ ਉਠਾ ਰਿਹਾ ਸੀ। ਮੈਨੂੰ ਖੁਸ਼ੀ ਹੈ ਕਿ ਇਹ idea ਅੱਜ ਇਨ੍ਹਾਂ ਅੱਗੇ ਵਧ ਚੁੱਕਾ ਹੈ। ਗਿਫਟ ਸਿਟੀ commerce ਅਤੇ technology ਦੇ ਇੱਕ ਹੱਬ ਵਜੋਂ ਇੱਕ ਮਜ਼ਬੂਤ ਪਹਿਚਾਣ ਬਣਾ ਰਿਹਾ ਹੈ। ਗਿਫਟ ਸਿਟੀ wealth ਅਤੇ wisdom ਦੋਵਾਂ ਨੂੰ celebrate ਕਰਦਾ ਹੈ। ਮੈਨੂੰ ਇਹ ਦੇਖ ਕੇ ਵੀ ਖੁਸ਼ੀ ਹੋ ਰਹੀ ਹੈ ਕਿ ਗਿਫਟ ਸਿਟੀ ਦੇ ਜ਼ਰੀਏ, ਭਾਰਤ ਵਿਸ਼ਵ ਪੱਧਰ 'ਤੇ ਸੇਵਾ ਖੇਤਰ ਵਿੱਚ ਮਜ਼ਬੂਤ ਦਾਅਵੇਦਾਰੀ ਨਾਲ ਅੱਗੇ ਵਧ ਰਿਹਾ ਹੈ।
ਸਾਥੀਓ,
ਗਿਫਟ ਸਿਟੀ ਦੀ ਇੱਕ ਹੋਰ ਖਾਸ ਗੱਲ ਇਹ ਹੈ ਕਿ ਇਹ tri-city approach ਦਾ ਮੁੱਖ ਥੰਮ੍ਹ ਹੈ। ਅਹਿਮਦਾਬਾਦ, ਗਾਂਧੀਨਗਰ ਅਤੇ ਗਿਫਟ ਸਿਟੀ, ਤਿੰਨੋਂ ਇੱਕ ਦੂਸਰੇ ਤੋਂ ਸਿਰਫ਼ 30 ਮਿੰਟ ਦੀ ਦੂਰੀ 'ਤੇ ਹਨ। ਅਤੇ ਤਿੰਨਾਂ ਦੀ ਆਪਣੀ ਇੱਕ ਖਾਸ ਪਹਿਚਾਣ ਹੈ। ਅਹਿਮਦਾਬਾਦ, ਇੱਕ ਮਾਣਮੱਤੇ ਇਤਿਹਾਸ ਸਮੇਟ ਕੇ ਰੱਖਦਾ ਹੈ, ਗਾਂਧੀਨਗਰ ਪ੍ਰਸ਼ਾਸਨ ਦਾ ਕੇਂਦਰ ਹੈ, ਨੀਤੀ ਅਤੇ ਫ਼ੈਸਲਿਆਂ ਦਾ ਮੁੱਖ ਮਥਕ ਹੈ ਅਤੇ ਗਿਫਟ ਸਿਟੀ ਅਰਥਵਿਵਸਥਾ ਦਾ ਮੁੱਖ ਕੇਂਦਰ ਹੈ। ਯਾਨੀ ਜੇਕਰ ਤੁਸੀਂ ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਵੀ ਸ਼ਹਿਰ ਵਿੱਚ ਜਾਂਦੇ ਹੋ ਤਾਂ ਤੁਸੀਂ past, present ਜਾਂ future ਤੋਂ ਸਿਰਫ਼ ਤੀਹ ਮਿੰਟ ਦੂਰੀ 'ਤੇ ਹੋ।
ਸਾਥੀਓ,
ਗਿਫਟ ਸਿਟੀ ਨਾਲ ਜੁੜੇ initiatives, ‘ease of doing business’ ਅਤੇ ‘ease of living’ ਦੀ ਦਿਸ਼ਾ ਵੱਲ ਸਾਡੇ ਪ੍ਰਯਤਨਾਂ ਦਾ ਹਿੱਸਾ ਵੀ ਹਨ। ਸਾਨੂੰ ਯਾਦ ਰੱਖਣਾ ਹੋਵੇਗਾ ਕਿ ਇੱਕ vibrant fintech ਸੈਕਟਰ ਦਾ ਮਤਲਬ ਕੇਵਲ easier business climate, reforms और regulations ਤੱਕ ਹੀ ਸੀਮਿਤ ਨਹੀਂ ਹੁੰਦਾ। ਇਹ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੇ professionals ਨੂੰ ਬਿਹਤਰ ਜੀਵਨ ਅਤੇ ਨਵੇਂ ਮੌਕੇ ਦੇਣ ਦਾ ਇੱਕ ਮਾਧਿਅਮ ਵੀ ਹੈ।
ਗਿਫਟ ਸਿਟੀ ਇੱਕ ਅਜਿਹੀ ਜਗ੍ਹਾ ਬਣ ਰਿਹਾ ਹੈ ਜਿੱਥੋਂ ਨਵੇਂ-ਨਵੇਂ ideas ਨਿਕਲ ਰਹੇ ਹਨ, wealth creation ਹੋ ਰਹੀ ਹੈ, ਅਤੇ ਦੁਨੀਆ ਦੇ ਸਭ ਤੋਂ ਬੇਹਤਰ minds ਆ ਕੇ ਇੱਥੇ ਸਿੱਖ ਰਹੇ ਹਨ, grow ਕਰ ਰਹੇ ਹਨ। ਯਾਨੀ ਗਿਫਟ ਸਿਟੀ ਇੱਕ ਤਰ੍ਹਾਂ ਨਾਲ ਭਾਰਤ ਦੇ ਪੁਰਾਣੇ ਆਰਥਿਕ ਗੌਰਵ ਨੂੰ ਪ੍ਰਾਪਤ ਕਰਨ ਦਾ ਵੀ ਇੱਕ ਮਾਧਿਅਮ ਬਣ ਰਿਹਾ ਹੈ। ਇੱਥੇ ਇੰਡਸਟ੍ਰੀ ਦੇ ਜੋ ਵੀ ਦਿੱਗਜ਼ ਹਨ, ਉਹ ਜਾਣਦੇ ਹਨ ਕਿ ਭਾਰਤ ਦੇ ਲੋਕ ਸੈਂਕੜੇ ਸਾਲਾਂ ਤੋਂ ਵਪਾਰ ਅਤੇ ਕਾਰੋਬਾਰ ਲਈ ਪੂਰੀ ਦੁਨੀਆ ਵਿੱਚ ਜਾਂਦੇ ਰਹੇ ਹਨ। ਦੁਨੀਆ ਦਾ ਸ਼ਾਇਦ ਹੀ ਕੋਈ ਅਜਿਹਾ ਹਿੱਸਾ ਹੋਵੇ ਜਿੱਥੇ ਭਾਰਤੀ ਨਾ ਪਹੁੰਚੇ ਹੋਣ। ਭਾਰਤੀ ਵਪਾਰੀਆਂ ਨੇ innovative financing techniques ਦੀ ਵਰਤੋਂ ਕੀਤੀ।
ਮੈਂ ਜਿਸ ਜਗ੍ਹਾ ਤੋਂ ਆਉਂਦਾ ਹਾਂ, ਮੇਰਾ ਜੋ ਜਨਮ ਸਥਾਨ ਹੈ - ਵਡਨਗਰ, ਉੱਥੇ ਖੁਦਾਈ ਚਲ ਰਹੀ ਹੈ ਅਤੇ ਉਥੋਂ ਵੀ ਖੁਦਾਈ ਵਿੱਚ ਪੁਰਾਤਨ ਕਾਲ ਦੇ ਸਿੱਕੇ ਵੀ ਮਿਲੇ ਰਹੇ ਹਨ। ਇਹ ਇਸ ਗੱਲ ਦਾ ਸਬੂਤ ਹੈ ਕਿ ਸਾਡੀ ਵਪਾਰਕ ਵਿਵਸਥਾ ਅਤੇ ਸਬੰਧ ਕਿੰਨੇ ਵਿਆਪਕ ਸਨ। ਪਰ ਆਜ਼ਾਦੀ ਤੋਂ ਬਾਅਦ ਅਸੀਂ ਆਪਣੇ ਵਿਰਸੇ, ਆਪਣੀ ਇਸ ਤਾਕਤ ਨੂੰ ਪਹਿਚਾਣਨ ਤੋਂ ਕਤਰਾਉਣ ਲਗੇ। ਸੰਭਵ ਹੈ ਕਿ ਗ਼ੁਲਾਮੀ ਅਤੇ ਕਮਜ਼ੋਰ ਆਤਮਵਿਸ਼ਵਾਸ ਦਾ ਅਸਰ ਸੀ ਕਿ ਅਸੀਂ ਆਪਣੇ ਕਾਰੋਬਾਰੀ, ਸੱਭਿਆਚਾਰਕ ਅਤੇ ਹੋਰ ਸਬੰਧਾਂ ਨੂੰ ਜਿੰਨਾ ਹੋ ਸਕੇ ਸੀਮਿਤ ਕਰ ਦਿੱਤਾ। ਪਰ, ਹੁਣ ਨਵਾਂ ਭਾਰਤ ਇਸ ਪੁਰਾਣੀ ਸੋਚ ਨੂੰ ਵੀ ਬਦਲ ਰਿਹਾ ਹੈ। ਅੱਜ integration ਸਾਡੇ ਲਈ ਸਭ ਤੋਂ ਮਹੱਤਵਪੂਰਨ ਏਜੰਡਾ ਹੈ। ਇੱਕ ਗਲੋਬਲ ਮਾਰਕਿਟਸ ਦੇ ਨਾਲ, ਗਲੋਬਲ ਸਪਲਾਈ ਚੇਨਜ਼ ਨਾਲ ਤੇਜ਼ੀ ਨਾਲ integrate ਕਰ ਰਹੇ ਹਾਂ। ਅਤੇ ਗਿਫਟ ਸਿਟੀ ਭਾਰਤ ਦੇ ਨਾਲ-ਨਾਲ ਗਲੋਬਲ opportunities ਨਾਲ ਜੁੜਨ ਦਾ ਇੱਕ ਮਹੱਤਵਪੂਰਨ ਗੇਟਵੇ ਹੈ। ਜਦੋਂ ਤੁਸੀਂ ਗਿਫਟ ਸਿਟੀ ਨਾਲ integrate ਕਰੋਗੇ, ਤਾਂ ਤੁਸੀਂ ਪੂਰੀ ਦੁਨੀਆ ਨਾਲ integrate ਕਰੋਗੇ।
ਸਾਥੀਓ,
ਅੱਜ ਭਾਰਤ ਦੁਨੀਆ ਦੀ ਸਭ ਤੋਂ ਵੱਡੀ economies ਵਿੱਚੋਂ ਇੱਕ ਹੈ। ਇਸ ਲਈ, ਭਵਿੱਖ ਵਿੱਚ ਜਦੋਂ ਸਾਡੀ economy ਅੱਜ ਦੇ ਮੁਕਾਬਲੇ ਕੀਤੇ ਜ਼ਿਆਦਾ ਵੱਡੀ ਹੋਵੇਗੀ, ਸਾਨੂੰ ਇਸ ਲਈ ਹੁਣ ਤੋਂ ਤਿਆਰ ਹੋਣਾ ਪਵੇਗਾ ਅਤੇ ਵੱਡਾ ਹੋਣਾ ਤੈਅ ਹੈ। ਇਸ ਦੇ ਲਈ ਸਾਨੂੰ ਅਜਿਹੇ institutions ਚਾਹੀਦੇ ਹਨ, ਜੋ global economy ਵਿੱਚ ਸਾਡੀ ਵਰਤਮਾਨ ਅਤੇ ਭਵਿੱਖ ਦੇ ਰੋਲ ਨੂੰ cater ਕਰ ਸਕਣ। India International Bullion Exchange - IIBX ਇਸ ਦਿਸ਼ਾ ਵਿੱਚ ਇੱਕ ਕਦਮ ਹੈ।
ਗੋਲਡ ਦੇ ਲਈ ਭਾਰਤ ਦੇ ਲੋਕਾਂ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਸੋਨਾ ਭਾਰਤ ਵਿੱਚ ਮਹਿਲਾਵਾਂ ਦੀ ਆਰਥਿਕ ਸ਼ਕਤੀ ਦਾ ਵੱਡਾ ਮਾਧਿਅਮ ਰਿਹਾ ਹੈ। ਮਹਿਲਾਵਾਂ ਦੇ ਵਿਸ਼ੇਸ਼ ਸਨੇਹ ਕਾਰਨ, Gold ਸਾਡੀ ਸਮਾਜਿਕ ਅਤੇ ਸੱਭਿਆਚਾਰਕ ਪ੍ਰਣਾਲੀ ਦਾ ਵੀ ਉਨ੍ਹਾਂ ਹੀ ਅਹਿਮ ਹਿੱਸਾ ਰਿਹਾ ਹੈ। ਇਹ ਇੱਕ ਵੱਡੀ ਵਜ੍ਹਾ ਹੈ ਕਿ ਭਾਰਤ ਅੱਜ ਸੋਨੇ-ਚਾਂਦੀ ਦੇ ਖੇਤਰ ਵਿੱਚ ਇੱਕ ਬਹੁਤ ਵੱਡਾ ਮਾਰਕਿਟ ਹੈ। ਪਰ, ਕੀ ਭਾਰਤ ਦੀ ਪਹਿਚਾਣ ਸਿਰਫ ਏਨੀ ਹੀ ਹੋਣੀ ਚਾਹੀਦੀ ਹੈ? ਭਾਰਤ ਦੀ ਪਹਿਚਾਣ market maker ਦੀ ਵੀ ਹੋਣੀ ਚਾਹੀਦੀ ਹੈ। IIBX ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਗੋਲਡ ਨਾਲ ਜੁੜੀ ਇੰਡਸਟ੍ਰੀ ਦੇ ਪਲੇਅਰਸ ਨੂੰ, ਖਾਸ ਤੌਰ 'ਤੇ ਜਵੈਲਰਜ਼, ਇਹ ਵਿਸਥਾਰ ਕਰਨ ਵਿੱਚ ਮਦਦ ਕਰੇਗਾ, ਉਨ੍ਹਾਂ ਲਈ ਨਵੇਂ ਮੌਕਿਆਂ ਦਾ ਰਾਹ ਬਣਾਏਗਾ। ਉਹ direct ਅਤੇ transparent ਢੰਗ ਨਾਲ ਸਿੱਧਾ bullion ਖਰੀਦ ਸਕਣਗੇ, ਅਤੇ international price discovery ਵਿੱਚ participate ਵੀ ਕਰਨਗੇ। ਨਾਲ ਹੀ, IIBX exchange ਰਾਹੀਂ ਸਿੱਧੇ ਗੋਲਡ ਵਿੱਚ ਟ੍ਰੇਡ ਕਰਨ ਦੇ ਮੌਕੇ ਵੀ ਪ੍ਰਦਾਨ ਕਰੇਗਾ। ਜਿਵੇਂ-ਜਿਵੇਂ ਗੋਲਡ ਦੀ ਮਾਰਕਿਟ ਵੀ organized ਹੋਵੇਗੀ, ਭਾਰਤ ਵਿੱਚ ਗੋਲਡ ਦੀ ਡਿਮਾਂਡ ਗੋਲਡ prices ਨੂੰ ਪ੍ਰਭਾਵਤ ਕਰੇਗੀ ਅਤੇ ਨਿਰਧਾਰਿਤ ਵੀ ਕਰੇਗੀ।
ਸਾਥੀਓ,
ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਜੋ ਕੁਝ ਵੀ ਹੋਵੇਗਾ, ਉਸ ਦਾ ਪ੍ਰਭਾਵ ਪੂਰੇ ਵਿਸ਼ਵ 'ਤੇ ਪਵੇਗਾ, ਉਸ ਨਾਲ ਪੂਰੀ ਦੁਨੀਆ ਨੂੰ ਦਿਸ਼ਾ ਮਿਲੇਗੀ। ਅਸੀਂ ਲੋਕਲ aspirations ਨੂੰ ਵੀ ਮਹੱਤਵ ਦਿੰਦੇ ਹਾਂ ਅਤੇ ਗਲੋਬਲ cooperation ਦਾ ਮਹੱਤਵ ਸਮਝਦੇ ਹਾਂ। ਇੱਕ ਪਾਸੇ, ਅਸੀਂ ਗਲੋਬਲ ਕੈਪੀਟਲ ਨੂੰ ਲੋਕਲ ਵੈਲਫੇਅਰ ਦੇ ਲਈ ਲਾ ਰਹੇ ਹਾਂ। ਦੂਸਰੇ ਪਾਸੇ, ਅਸੀਂ ਗਲੋਬਲ ਵੈਲਫੇਅਰ ਲਈ ਲੋਕਲ productivity ਵੀ harness ਕਰ ਰਹੇ ਹਾਂ। ਅੱਜ ਭਾਰਤ ਵਿੱਚ ਰਿਕਾਰਡ ਫੌਰੇਨ ਡਾਇਰੈਕਟ ਇਨਵੈਸਟਮੈਂਟ ਆ ਰਿਹਾ ਹੈ। ਇਹ ਇਨਵੈਸਟਮੈਂਟ ਦੇਸ਼ ਵਿੱਚ ਮੌਕੇ ਪੈਦਾ ਕਰ ਰਿਹਾ ਹੈ, ਨੌਜਵਾਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰ ਰਿਹਾ ਹੈ। ਇਹ ਸਾਡੀ ਇੰਡਸਟ੍ਰੀ ਨੂੰ ਊਰਜਾ ਦੇ ਰਿਹਾ ਹੈ, ਸਾਡੀ productivity ਨੂੰ ਵਧਾ ਰਿਹਾ ਹੈ। ਅਤੇ ਇਹ productivity ਨਾ ਸਿਰਫ਼ ਭਾਰਤ ਦੀ ਤਾਕਤ ਬਣ ਰਹੀ ਹੈ, ਇਸ ਦਾ ਲਾਭ ਪੂਰੇ ਵਿਸ਼ਵ ਨੂੰ ਹੋ ਰਿਹਾ ਹੈ। ਇਹ ਗੱਲ ਸਹੀ ਹੈ ਕਿ ਅੱਜ ਜੋ investors ਭਾਰਤ ਵਿੱਚ ਨਿਵੇਸ਼ ਕਰ ਰਹੇ ਹਨ, ਉਹ ਆਪਣੇ investment 'ਤੇ ਚੰਗੇ returns ਕਮਾ ਰਹੇ ਹਨ। ਪਰ, ਇਸ ਦੇ ਪ੍ਰਭਾਵ, ਇਸ ਨਾਲ ਜੁੜੀਆਂ ਸੰਭਾਵਨਾਵਾਂ ਇਸ ਤੋਂ ਕਿਤੇ ਜ਼ਿਆਦਾ ਵਿਆਪਕ ਹਨ। ਅੱਜ ਸਾਡੇ exports record level ਨੂੰ ਛੂਹ ਰਹੇ ਹਨ। ਸਾਡੇ products ਨਵੇਂ - ਨਵੇਂ ਦੇਸ਼ਾਂ, ਨਵੇਂ-ਨਵੇਂ markets ਤੱਕ ਪਹੁੰਚ ਰਹੇ ਹਨ।
ਇੱਕ ਅਜਿਹੇ ਸਮੇਂ ਅਤੇ ਉਹ ਸਮਾਂ ਅਜਿਹਾ ਹੈ ਜਦੋਂ ਗਲੋਬਲ ਸਪਲਾਈ ਚੇਨਸ ਅਨਿਸ਼ਚਿਤਤਾ ਸ਼ਿਕਾਰ ਹਨ, ਦੁਨੀਆ ਇਸ ਅਨਿਸ਼ਚਿਤਤਾ ਤੋਂ ਚਿੰਤਤ ਹੈ, ਭਾਰਤ ਦੁਨੀਆ ਨੂੰ quality products ਅਤੇ services ਦਾ ਭਰੋਸਾ ਦੇ ਰਿਹਾ ਹੈ। ਇਸ ਲਈ, ਜਿਵੇਂ ਕਿ ਮੈਂ ਕਿਹਾ, ਇਹ ਲੋਕਲ ਵੈਲਫੇਅਰ ਦੇ ਲਈ ਗਲੋਬਲ ਕੈਪੀਟਲ ਅਤੇ ਗਲੋਬਲ ਵੈਲਫੇਅਰ ਦੇ ਲਈ ਲੋਕਲ productivity ਦਾ ਇੱਕ ਅਦਭੁਤ combination ਹੈ। ਗਿਫਟ ਸਿਟੀ ਨਾਲ ਜੁੜੇ ਸਾਰੇ institutions ਇਸ bond ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਇੱਥੇ ਕਈ institutions ਅਜਿਹੇ ਹਨ, ਜਿਨ੍ਹਾਂ ਦੇ ਕੋਲ ਗਲੋਬਲ footprints ਵੀ ਹਨ, ਅਤੇ ਲੋਕਲ connect ਵੀ ਹੈ।
ਸਾਥੀਓ,
ਨਵੇਂ ਭਾਰਤ ਦੀਆਂ ਨਵੀਆਂ ਸੰਸਥਾਵਾਂ ਤੋਂ, ਨਵੀਆਂ ਵਿਵਸਥਾਵਾਂ ਤੋਂ ਵੀ ਮੈਨੂੰ ਬਹੁਤ ਉਮੀਦਾਂ ਹਨ ਅਤੇ ਤੁਹਾਡੇ 'ਤੇ ਮੇਰਾ ਪੂਰਾ ਭਰੋਸਾ ਵੀ ਹੈ। ਅੱਜ 21ਵੀਂ ਸਦੀ ਵਿੱਚ, finance ਅਤੇ ਟੈਕਨੋਲੋਜੀ ਇੱਕ ਦੂਸਰੇ ਨਾਲ ਜੁੜੇ ਹੋਏ ਹਨ। ਅਤੇ ਜਦੋਂ ਗੱਲ ਟੈਕਨੋਲੋਜੀ ਦੀ ਹੋਵੇ, ਗੱਲ ਸਾਇੰਸ ਅਤੇ ਸੌਫਟਵੇਅਰ ਦੀ ਹੋਵੇ, ਤਾਂ ਭਾਰਤ ਕੋਲ edge ਵੀ ਹੈ ਅਤੇ experience ਵੀ ਹੈ। ਅੱਜ, real time digital payments ਵਿੱਚ ਪੂਰੀ ਦੁਨੀਆ ਵਿੱਚ 40 ਪ੍ਰਤੀਸ਼ਤ ਹਿੱਸੇਦਾਰੀ ਇਕੱਲੇ ਭਾਰਤ ਦਾ ਹੈ। ਅੱਜ ਅਸੀਂ ਇਸ ਵਿੱਚ ਲੀਡਰ ਹਾਂ। Fintech ਦੇ ਖੇਤਰ ਵਿੱਚ ਭਾਰਤ ਦੀ ਇਹ ਤਾਕਤ ਪੂਰੀ ਦੁਨੀਆ ਨੂੰ ਆਕਰਸ਼ਿਤ ਕਰ ਰਹੀ ਹੈ। ਇਸ ਲਈ, ਮੈਂ ਉਮੀਦ ਕਰਦਾ ਹਾਂ ਕਿ Fintech ਵਿੱਚ ਤੁਸੀਂ ਨਵੀਆਂ innovations ਲਈ ਟਾਰਗੇਟ ਕਰੋ। GIFT IFSC fintech ਦੀ ਗਲੋਬਲ ਲੈਬੋਰਟਰੀ ਬਣਕੇ ਉਭਰੇ।
ਸਾਥੀਓ,
ਮੈਂ ਇੱਕ ਹੋਰ ਅਹਿਮ ਪਹਿਲੂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਭਾਰਤ ਲਈ, success ਅਤੇ service, ਸਫ਼ਲਤਾ ਅਤੇ ਸੇਵਾ ਇਕ ਦੂਜੇ ਦੇ ਸਮਾਨਾਰਥੀ ਹਨ। ਲੋਕ ਕਲਿਆਣ ਤੋਂ ਜਗਕਲਿਆਣ, ਇਹ ਸਾਡੀ ਭਾਵਨਾ ਹੈ। ਇਹੀ ਕਾਰਨ ਹੈ ਕਿ, ਅੱਜ ਭਾਰਤ sustainable development ਦੇ ਖੇਤਰ ਵਿੱਚ ਵਿਸ਼ਵ ਸੰਭਾਵਨਾਵਾਂ ਦੀ ਅਗਵਾਈ ਕਰ ਰਿਹਾ ਹੈ। ਅਸੀਂ ਆਪਣੇ ਲਈ Net zero carbon emission ਦਾ ਟੀਚਾ ਤੈਅ ਕੀਤਾ ਹੈ। ਰਾਸ਼ਟਰੀ ਪੱਧਰ 'ਤੇ, ਅਸੀਂ ਗਤੀਸ਼ਕਤੀ ਮਾਸਟਰ ਪਲਾਨ ਨੂੰ ਅੱਗੇ ਵਧਾ ਰਹੇ ਹਾਂ, renewable energy ਅਤੇ e-mobility ਲਈ ਨਵੇਂ ਰਿਕਾਰਡ ਕਾਇਮ ਕਰ ਰਹੇ ਹਾਂ। ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਇੰਟਰਨੈਸ਼ਨਲ ਸੋਲਰ ਅਲਾਇੰਸ ਨੂੰ ਦਿਸ਼ਾ ਦੇ ਰਿਹਾ ਹੈ। ਇਹ ਇੱਕ ਅਜਿਹਾ ਖੇਤਰ ਹੈ ਜਿਸ ਵਿੱਚ ਸਾਡਾ ਸਮਰਪਣ ਅਪਾਰ ਸੰਭਾਵਨਾਵਾਂ ਨੂੰ ਖੋਲ੍ਹੇਗਾ। ਮੈਂ ਚਾਹੁੰਦਾ ਹਾਂ ਕਿ GIFT IFSC, sustainable ਅਤੇ climate projects ਲਈ global debt और equity capital ਦਾ ਇੱਕ gateway ਬਣੇ। ਇਸੇ ਤਰ੍ਹਾਂ, ਭਾਰਤ ਨੂੰ aircraft leasing, ship financing, carbon trading, digital currency, ਅਤੇ IP rights ਤੋਂ investment management ਤੱਕ ਕਈ financial innovations ਦੀ ਲੋੜ ਹੈ। IFSCA ਨੂੰ ਇਸ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। IFSCA ਨੂੰ regulation ਅਤੇ operation cost ਨੂੰ ਵੀ ਨਾ ਸਿਰਫ਼ ਭਾਰਤ ਵਿੱਚ ਬਲਕਿ ਦੁਬਈ, ਸਿੰਗਾਪੁਰ ਵਰਗੇ ਦੇਸ਼ਾਂ ਦੀ ਤੁਲਨਾ ਵਿੱਚ ਵੀ competitive ਬਣਾਉਣਾ ਚਾਹੀਦਾ ਹੈ। ਤੁਹਾਡਾ ਟੀਚਾ ਹੋਣਾ ਚਾਹੀਦਾ ਹੈ ਕਿ IFSCA regulations ਵਿੱਚ ਇੱਕ ਲੀਡਰ ਬਣੇ, rule of law ਲਈ high standards ਸੈੱਟ ਕਰੇ ਅਤੇ ਦੁਨੀਆ ਲਈ ਪਸੰਦੀਦਾ arbitration center ਬਣ ਕੇ ਉੱਭਰੇ।
ਸਾਥੀਓ,
ਬੈਕਿੰਗ ਸੈਕਟਰ ਦੇ ਜੋ ਸਾਥੀ ਇੱਥੇ ਹਨ, ਉਨ੍ਹਾਂ ਦੇ ਸਹਿਯੋਗ ਨਾਲ ਪਿਛਲੇ 8 ਸਾਲਾਂ ਵਿੱਚ ਦੇਸ਼ ਨੇ financial inclusion ਦੀ ਇੱਕ ਨਵੀਂ wave ਦੇਖੀ ਹੈ। ਇੱਥੋਂ ਤੱਕ ਕਿ ਗ਼ਰੀਬ ਤੋਂ ਗ਼ਰੀਬ ਵੀ ਅੱਜ formal financial institutions ਨਾਲ ਜੁੜ ਰਿਹਾ ਹੈ। ਅੱਜ ਜਦੋਂ ਸਾਡੀ ਇੱਕ ਵੱਡੀ ਆਬਾਦੀ finance ਨਾਲ ਜੁੜ ਗਈ ਹੈ, ਖੇਤਰ ਵਿੱਚ financial education ਦਾ ਬਹੁਤ ਵੱਡਾ scope ਹੈ। ਅੱਜ ਭਾਰਤ ਵਿੱਚ ਇੱਕ ਵੱਡਾ aspirational class ਹੈ ਜੋ growth ਲਈ invest ਕਰਨਾ ਚਾਹੁੰਦਾ ਹੈ। ਜੇਕਰ ਉਨ੍ਹਾਂ ਲਈ ਅਜਿਹੇ financial courses ਹਨ ਜੋ ਉਨ੍ਹਾਂ ਨੂੰ ਵੱਖ-ਵੱਖ financial instruments ਅਤੇ ਉਨ੍ਹਾਂ ਦੇ features ਬਾਰੇ ਸਿਖਾ ਸਕਣ, ਤਾਂ ਇਹ ਉਨ੍ਹਾਂ ਦੀ ਬਹੁਤ ਮਦਦ ਮਿਲੇਗੀ।
ਇੱਕ ਉਦਾਹਰਣ mutual funds ਦੀ ਵੀ ਹੈ। Association of Mutual Funds ਦੇ ਮੁਤਾਬਕ 2014 ਵਿੱਚ ਭਾਰਤ ਵਿੱਚ mutual fund industry ਦੇ assets under management ਲਗਭਗ 10 ਲੱਖ ਕਰੋੜ ਸੀ। ਇਨ੍ਹਾਂ ਅੱਠ ਸਾਲਾਂ ਵਿੱਚ ਜੂਨ 2022 ਤੱਕ ਇਹ 250 ਫੀਸਦੀ ਵਧ ਕੇ 35 ਲੱਖ ਕਰੋੜ ਹੋ ਗਈ ਹੈ। ਯਾਨੀ ਲੋਕ invest ਕਰਨਾ ਚਾਹੁੰਦੇ ਹਨ, ਉਹ ਇਸ ਦੇ ਲਈ ਤਿਆਰ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਲਈ education ਅਤੇ information ensure ਬਣਾਈਏ। ਮੈਂ ਤਾਂ ਕਹਾਂਗਾ ਕਿ ਸਾਡੇ financial ecosystem ਨੂੰ non-finance colleges ਨਾਲ tie-up ਕੀਤਾ ਜਾਣਾ ਚਾਹੀਦਾ ਹੈ, ਨੌਜਵਾਨਾਂ ਨੂੰ educate ਕਰਨਾ ਚਾਹੀਦਾ ਹੈ। ਆਖਰਕਾਰ, ਇਹ ਨੌਜਵਾਨ ਹੀ ਹਨ ਜੋ ਆਉਣ ਵਾਲੇ ਸਮੇਂ ਵਿੱਚ earners ਅਤੇ investors ਬਣਨਗੇ। ਇਨ੍ਹਾਂ courses ਵਿੱਚ ਲੋਕਾਂ ਦਾ ਭਰੋਸਾ ਪੈਦਾ ਹੋਵੇ, ਇਸ ਲਈ ਇਨ੍ਹਾਂ ਨੂੰ not for profit mode 'ਤੇ ਚਲਾਇਆ ਜਾਣਾ ਚਾਹੀਦਾ ਹੈ। ਗਿਫਟ ਸਿਟੀ private players ਦੇ ਕੰਮਕਾਜ ਨੂੰ ਦੇਖ ਕੇ ਇਸ ਲਈ ਇੱਕ ਵਧੀਆ ਰੋਡਮੈਪ ਅਤੇ ਗ੍ਰਾਊਂਡ ਰੂਲਸ ਤਿਆਰ ਕਰਨ 'ਤੇ ਕੰਮ ਕਰ ਸਕਦਾ ਹੈ। ਇਸ ਸਾਲ ਬਜਟ ਵਿੱਚ ਗਿਫਟ ਸਿਟੀ ਵਿੱਚ Foreign Universities ਨੂੰ ਲੈ ਕੇ ਜੋ ਐਲਾਨ ਹੋਏ ਹਨ, ਉਸ ਨਾਲ ਵੀ ਮਦਦ ਮਿਲੇਗੀ।
ਸਾਥੀਓ,
ਮੈਨੂੰ ਵਿਸ਼ਵਾਸ਼ ਹੈ ਕਿ ਤੁਸੀਂ ਦੇਸ਼ ਦੀ ਸਮਰੱਥਾ ਦਾ ਪੂਰਾ ਉਪਯੋਗ ਕਰੋਗੇ, ਅਤੇ ਅੰਮ੍ਰਿਤ ਕਾਲ ਵਿੱਚ ਦੇਸ਼ ਦੀਆਂ ਉਮੀਦਾਂ 'ਤੇ ਖਰਾ ਉਤਰੋਗੇ। ਉਸੇ ਭਾਵਨਾ ਵਿੱਚ, ਸਭ ਦਾ ਬਹੁਤ-ਬਹੁਤ ਧੰਨਵਾਦ! ਮੈਂ ਗੁਜਰਾਤ ਸਰਕਾਰ ਦਾ ਵੀ ਧੰਨਵਾਦ ਕਰਾਂਗਾ ਕਿ ਗਿਫਟ ਸਿਟੀ ਦੇ ਇੰਨੇ ਵੱਡੇ ਮਿਸ਼ਨ ਵਿੱਚ ਗੁਜਰਾਤ ਸਰਕਾਰ ਦੀਆਂ ਨੀਤੀਆਂ ਬਹੁਤ ਹੀ ਪੂਰਕ ਅਤੇ ਪੌਸ਼ਕ ਬਣ ਰਹੀਆਂ ਹਨ। ਅਤੇ ਇਸ ਦੇ ਲਈ ਵੀ ਮੈਂ ਗੁਜਰਾਤ ਸਰਕਾਰ ਦੀਆਂ ਸਾਰੇ initiatives ਦੀ ਸ਼ਲਾਘਾ ਕਰਦਾ ਹਾਂ, ਮੈਂ ਗੁਜਰਾਤ ਦੇ ਮੁੱਖ ਮੰਤਰੀ ਜੀ ਦਾ ਅਭਿਨੰਦਨ ਕਰਦਾ ਹਾਂ।
ਇੱਥੇ ਮੈਂ ਦੇਖ ਰਿਹਾ ਹਾਂ GEMs ਅਤੇ ਜਵੈਲਰੀ ਦੀ ਦੁਨੀਆ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਦਿਖਾਈ ਦਿੰਦੇ ਹਨ। ਮੈਨੂੰ ਪੂਰਾ ਵਿਸ਼ਵਾਸ਼ ਹੈ ਕਿ ਉਹ ਇਸ ਮੌਕੇ ਨੂੰ ਭਲੀਭਾਂਤ ਸਮਝਦੇ ਹਨ। ਉਨ੍ਹਾਂ ਲਈ ਕਿਤਨਾ ਬੜਾ ਮੌਕਾ ਪੈਦਾ ਹੋਇਆ ਉਸ ਦਾ ਅੰਦਾਜਾ ਉਨ੍ਹਾਂ ਨੂੰ ਭਲੀਭਾਂਤ ਪਤਾ ਹੈ ਅਤੇ ਇਸ ਦਾ ਉਹ ਭਰਪੂਰ ਲਾਭ ਉਠਾਉਣਗੇ। ਇਸ ਵਿਸ਼ਵਾਸ ਦੇ ਨਾਲ, ਮੈਂ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਧੰਨਵਾਦ!
**********
ਡੀਐੱਸ/ਟੀਐੱਸ/ਐੱਨਐੱਸ
(Release ID: 1846586)
Visitor Counter : 156
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Malayalam