ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਸਥਾਪਨਾ ਦਿਵਸ ‘ਤੇ ਬਲ ਕਰਮਚਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਆਪਣੀ ਬਹਾਦਰੀ ਨਾਲ ਸੀਆਰਪੀਐੱਫ ਨੇ ਨਾ ਸਿਰਫ ਦੇਸ਼ ਦੀ ਸੁਰੱਖਿਆ ਨੂੰ ਬਰਕਰਾਰ ਰੱਖਣ ਵਿੱਚ ਵਿਲੱਖਣ ਯੋਗਦਾਨ ਦਿੱਤਾ ਹੈ ਬਲਕਿ ਵੀਰਤਾ ਦਾ ਇੱਕ ਗੌਰਵਸ਼ਾਲੀ ਇਤਿਹਾਸ ਵੀ ਬਣਾਇਆ ਹੈ ਜਿਸ ਤੇ ਹਰ ਭਾਰਤੀ ਨੂੰ ਗਰਵ ਹੈ


ਸਥਾਪਨਾ ਦਿਵਸ ਦੀ CRPF ਦੇ ਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਉਨ੍ਹਾਂ ਦੀ ਰਾਸ਼ਟਰ ਸੇਵਾ ਅਤੇ ਸਮਰਪਣ ਨੂੰ ਸਲਾਮ ਕਰਦਾ ਹਾਂ

Posted On: 27 JUL 2022 12:24PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਸਥਾਪਨਾ ਦਿਵਸ ਤੇ ਬਲ ਕਰਮਚਾਰੀਆਂ  ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇੱਕ ਟਵੀਟ ਵਿੱਚ ਗ੍ਰਹਿ ਮੰਤਰੀ ਨੇ ਕਿਹਾ ਕਿ ਆਪਣੀ ਬਹਾਦਰੀ ਨਾਲ ਸੀਆਰਪੀਐੱਫ ਨੇ ਨਾ ਸਿਰਫ ਦੇਸ਼ ਦੀ ਸੁਰੱਖਿਆ ਨੂੰ ਬਰਕਰਾਰ ਰੱਖਣ ਵਿੱਚ ਵਿਲੱਖਣ ਯੋਗਦਾਨ ਦਿੱਤਾ ਹੈ ਬਲਕਿ ਵੀਰਤਾ ਦਾ ਇੱਕ ਗੌਰਵਸ਼ਾਲੀ ਇਤਿਹਾਸ ਵੀ ਬਣਾਇਆ ਹੈ ਜਿਸ ਤੇ ਹਰ ਭਾਰਤੀ ਨੂੰ ਗਰਵ ਹੈ। ਸਥਾਪਨਾ ਦਿਵਸ ਦੀ CRPF ਦੇ ਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਉਨ੍ਹਾਂ ਦੀ ਰਾਸ਼ਟਰ ਸੇਵਾ ਅਤ ਸਮਰਪਣ ਨੂੰ ਸਲਾਮ ਕਰਦਾ ਹਾਂ।

ਕੇਂਦਰੀ ਰਿਜਰਵ ਪੁਲਿਸ ਬਲ ਦੀ ਸਥਾਪਨਾ 27 ਜੁਲਾਈ,1939 ਨੂੰ ਕ੍ਰਾਉਨ ਰਿਪ੍ਰੇਜੇਂਟੇਟਿਵ ਪੁਲਿਸ ਦੇ ਰੂਪ ਵਿੱਚ ਹੋਈ ਸੀ। ਆਜ਼ਾਦੀ ਤੋਂ ਬਾਅਦ 28 ਦਸੰਬਰ, 1949 ਨੂੰ ਸੰਸਦ ਦੇ ਇੱਕ ਅਧਿਨਿਯਮ ਦੁਆਰਾ ਇਸ ਬਲ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ ਨਾਮ ਦਿੱਤਾ ਗਿਆ। ਤਤਕਾਲੀਨ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੇ ਨਵ ਸੁਤੰਤਰ ਰਾਸ਼ਟਰ ਦੀ ਬਦਲਦੀਆਂ ਜ਼ਰੂਰਤਾਂ ਦੇ ਅਨੁਸਾਰ ਇਸ ਬਲ ਲਈ ਇੱਕ ਬਹੁਆਯਾਮੀ ਭੂਮਿਕਾ ਦੀ ਕਲਪਨਾ ਕੀਤੀ ਸੀ।

*****

ਐੱਨਡਬਲਿਊ/ਆਰਕੇ/ਏਵਾਈ/ਆਰਆਰ



(Release ID: 1845603) Visitor Counter : 118