ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਵਰਗੀ ਸ਼੍ਰੀ ਹਰਮੋਹਨ ਸਿੰਘ ਯਾਦਵ ਦੀ 10ਵੀਂ ਪੁਣਯਤਿਥੀ 'ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ




ਅੱਜ ਭਾਰਤੀ ਲੋਕਤੰਤਰ ਲਈ ਇੱਕ ਵੱਡਾ ਦਿਨ ਹੈ ਕਿਉਂਕਿ ਕਬਾਇਲੀ ਭਾਈਚਾਰੇ ਦੀ ਇੱਕ ਮਹਿਲਾ ਨੇ ਦੇਸ਼ ਦੇ ਉੱਚ ਅਹੁਦੇ ਦਾ ਚਾਰਜ ਸੰਭਾਲ਼ ਲਿਆ ਹੈ



"ਸ਼੍ਰੀ ਹਰਮੋਹਨ ਸਿੰਘ ਯਾਦਵ ਨੇ ਆਪਣੇ ਲੰਬੇ ਸਿਆਸੀ ਜੀਵਨ ਵਿੱਚ ਡਾ. ਰਾਮ ਮਨੋਹਰ ਲੋਹੀਆ ਦੇ ਵਿਚਾਰਾਂ ਨੂੰ ਅੱਗੇ ਵਧਾਇਆ"



"ਹਰਮੋਹਨ ਸਿੰਘ ਯਾਦਵ ਜੀ ਨੇ ਸਿੱਖ ਕਤਲੇਆਮ ਵਿਰੁੱਧ ਨਾ ਸਿਰਫ਼ ਸਿਆਸੀ ਸਟੈਂਡ ਲਿਆ, ਸਗੋਂ ਉਹ ਸਿੱਖ ਭੈਣਾਂ-ਭਰਾਵਾਂ ਦੀ ਰੱਖਿਆ ਲਈ ਅੱਗੇ ਆਏ ਅਤੇ ਲੜੇ"



ਪਿਛਲੇ ਸਮਿਆਂ ਦੌਰਾਨ ਵਿਚਾਰਧਾਰਕ ਜਾਂ ਰਾਜਨੀਤਕ ਹਿਤਾਂ ਨੂੰ ਸਮਾਜ ਤੇ ਦੇਸ਼ ਦੇ ਹਿਤਾਂ ਤੋਂ ਉੱਤੇ ਰੱਖਣ ਦਾ ਰੁਝਾਨ ਪੈਦਾ ਹੋਇਆ ਹੈ"



"ਇਹ ਹਰ ਸਿਆਸੀ ਪਾਰਟੀ ਦੀ ਜ਼ਿੰਮੇਵਾਰੀ ਹੈ ਕਿ ਕਿਸੇ ਪਾਰਟੀ ਜਾਂ ਵਿਅਕਤੀ ਦਾ ਵਿਰੋਧ ਦੇਸ਼ ਦਾ ਵਿਰੋਧ ਨਾ ਬਣੇ"



"ਡਾ. ਲੋਹੀਆ ਨੇ ਰਾਮਾਇਣ ਮੇਲੇ ਕਰਵਾ ਕੇ ਤੇ ਗੰਗਾ ਦੀ ਦੇਖਭਾਲ਼ ਕਰਕੇ ਦੇਸ਼ ਦੀ ਸੱਭਿਆਚਾਰਕ ਤਾਕਤ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ"



"ਸਮਾਜਿਕ ਨਿਆਂ ਦਾ ਮਤਲਬ ਹੈ ਕਿ ਸਮਾਜ ਦੇ ਹਰ ਵਰਗ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ, ਅਤੇ ਕੋਈ ਵੀ ਵਿਅਕਤੀ ਜੀਵਨ ਦੀਆਂ ਬੁਨਿਆਦੀ ਜ਼ਰੂਰਤਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ"

Posted On: 25 JUL 2022 5:56PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵਰਗੀ ਸ਼੍ਰੀ ਹਰਮੋਹਨ ਸਿੰਘ ਯਾਦਵਸਾਬਕਾ ਸੰਸਦ ਮੈਂਬਰਐੱਮਐੱਲਸੀਵਿਧਾਇਕ ਅਤੇ ਸ਼ੌਰਯ ਚੱਕਰ ਪੁਰਸਕਾਰ ਨਾਲ ਸਨਮਾਨਿਤ ਅਤੇ ਯਾਦਵ ਭਾਈਚਾਰੇ ਦੀ ਇੱਕ ਮਹਾਨ ਸ਼ਖ਼ਸੀਅਤ ਅਤੇ ਨੇਤਾ ਦੀ 10ਵੀਂ ਪੁਣਯਤਿਥੀ 'ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਵਰਗੀ ਸ਼੍ਰੀ ਹਰਮੋਹਨ ਸਿੰਘ ਯਾਦਵ ਨੂੰ ਉਨ੍ਹਾਂ ਦੀ 10ਵੀਂ ਪੁਣਯਤਿਥੀ 'ਤੇ ਸ਼ਰਧਾਂਜਲੀਆਂ ਦਿੱਤੀਆਂ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਅੱਜ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਬਾਇਲੀ ਭਾਈਚਾਰੇ ਦੀ ਮਹਿਲਾ ਨੇ ਦੇਸ਼ ਦਾ ਸਰਬਉੱਚ ਅਹੁਦਾ ਸੰਭਾਲਿਆ ਹੈ। ਉਨ੍ਹਾਂ ਨੇ ਇਸ ਨੂੰ ਭਾਰਤ ਦੇ ਲੋਕਤੰਤਰ ਲਈ ਵੱਡਾ ਦਿਨ ਦੱਸਿਆ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮਹਾਨ ਨੇਤਾਵਾਂ ਦੀ ਸ਼ਾਨਦਾਰ ਵਿਰਾਸਤ ਨੂੰ ਯਾਦ ਕੀਤਾਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਮੋਹਨ ਸਿੰਘ ਯਾਦਵ ਜੀ ਨੇ ਉੱਤਰ ਪ੍ਰਦੇਸ਼ ਅਤੇ ਕਾਨਪੁਰ ਦੀ ਧਰਤੀ ਤੋਂ ਆਪਣੇ ਲੰਬੇ ਸਿਆਸੀ ਜੀਵਨ ਵਿੱਚ ਡਾ. ਰਾਮ ਮਨੋਹਰ ਲੋਹੀਆ ਜੀ ਦੇ ਵਿਚਾਰਾਂ ਨੂੰ ਅੱਗੇ ਵਧਾਇਆ। ਉਨ੍ਹਾਂ ਨੇ ਰਾਜ ਅਤੇ ਦੇਸ਼ ਦੀ ਰਾਜਨੀਤੀ ਵਿੱਚ ਜੋ ਯੋਗਦਾਨ ਪਾਇਆਸਮਾਜ ਲਈ ਜੋ ਕੰਮ ਕੀਤਾਉਹ ਅੱਜ ਵੀ ਪੀੜ੍ਹੀਆਂ ਨੂੰ ਸੇਧ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ਗ੍ਰਾਮ ਸਭਾ ਤੋਂ ਰਾਜ ਸਭਾ’ ਤੱਕ ਦੀ ਆਪਣੀ ਲੰਬੀ ਅਤੇ ਵਿਲੱਖਣ ਯਾਤਰਾ ਵਿੱਚ ਸਮਾਜ ਅਤੇ ਭਾਈਚਾਰੇ ਪ੍ਰਤੀ ਆਪਣੇ ਸਮਰਪਣ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਸ਼੍ਰੀ ਹਰਮੋਹਨ ਸਿੰਘ ਯਾਦਵ ਦੀ ਮਿਸਾਲੀ ਦਲੇਰੀ ਨੂੰ ਨੋਟ ਕਰਦਿਆਂ ਕਿਹਾ, “ਹਰਮੋਹਨ ਸਿੰਘ ਯਾਦਵ ਜੀ ਨੇ ਸਿੱਖ ਕਤਲੇਆਮ ਦੇ ਵਿਰੁੱਧ ਨਾ ਸਿਰਫ਼ ਸਿਆਸੀ ਸਟੈਂਡ ਲਿਆਸਗੋਂ ਉਹ ਅੱਗੇ ਆਏ ਅਤੇ ਸਿੱਖ ਭਰਾਵਾਂ ਅਤੇ ਭੈਣਾਂ ਦੀ ਰੱਖਿਆ ਲਈ ਲੜੇ। ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਉਨ੍ਹਾਂ ਨੇ ਕਈ ਬੇਕਸੂਰ ਸਿੱਖ ਪਰਿਵਾਰਾਂ ਦੀ ਜਾਨ ਬਚਾਈ। ਦੇਸ਼ ਨੇ ਵੀ ਉਨ੍ਹਾਂ ਦੀ ਅਗਵਾਈ ਨੂੰ ਮਾਨਤਾ ਦਿੱਤੀ ਅਤੇ ਉਨ੍ਹਾਂ ਨੂੰ ਸ਼ੌਰਯ ਚੱਕਰ ਦਿੱਤਾ ਗਿਆ।

ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਸ਼ਬਦਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਪਾਰਟੀ ਸਿਆਸਤ ਤੋਂ ਉੱਪਰ ਰਾਸ਼ਟਰ ਦੀ ਪ੍ਰਮੁੱਖਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਪਾਰਟੀਆਂ ਲੋਕਤੰਤਰ ਕਾਰਨ ਹੋਂਦ ਚ ਹਨ ਅਤੇ ਲੋਕਤੰਤਰ ਦੇਸ਼ ਕਾਰਨ ਹੈ। ਸਾਡੇ ਦੇਸ਼ ਦੀਆਂ ਜ਼ਿਆਦਾਤਰ ਪਾਰਟੀਆਂਖਾਸ ਤੌਰ 'ਤੇ ਸਾਰੀਆਂ ਗ਼ੈਰ-ਕਾਂਗਰਸੀ ਪਾਰਟੀਆਂ ਨੇ ਵੀ ਇਸ ਵਿਚਾਰ ਅਤੇ ਦੇਸ਼ ਲਈ ਸਹਿਯੋਗ ਅਤੇ ਤਾਲਮੇਲ ਦੇ ਆਦਰਸ਼ ਦੀ ਪਾਲਣਾ ਕੀਤੀ ਹੈ। ਉਨ੍ਹਾਂ ਨੇ 1971 ਦੀ ਜੰਗਪਰਮਾਣੂ ਪ੍ਰੀਖਣ ਅਤੇ ਐਮਰਜੈਂਸੀ ਵਿਰੁੱਧ ਲੜਾਈ ਦੀਆਂ ਉਦਾਹਰਣਾਂ ਦਿੱਤੀਆਂ ਤਾਂ ਜੋ ਦੇਸ਼ ਲਈ ਇੱਕਜੁਟ ਮੋਰਚਾ ਖੜ੍ਹਾ ਕਰਨ ਲਈ ਸਿਆਸੀ ਪਾਰਟੀਆਂ ਦੀ ਭਾਵਨਾ ਨੂੰ ਦਰਸਾਇਆ ਜਾ ਸਕੇ। ਜਦੋਂ ਐਮਰਜੈਂਸੀ ਦੌਰਾਨ ਦੇਸ਼ ਦੇ ਲੋਕਤੰਤਰ ਨੂੰ ਕੁਚਲਿਆ ਗਿਆ ਸੀਸਾਰੀਆਂ ਪ੍ਰਮੁੱਖ ਪਾਰਟੀਆਂਅਸੀਂ ਸਾਰੇ ਇਕੱਠੇ ਹੋ ਕੇ ਸੰਵਿਧਾਨ ਨੂੰ ਬਚਾਉਣ ਲਈ ਲੜੇ। ਉਸ ਸੰਘਰਸ਼ ਵਿੱਚ ਚੌਧਰੀ ਹਰਮੋਹਨ ਸਿੰਘ ਯਾਦਵ ਜੀ ਵੀ ਇੱਕ ਬਹਾਦਰ ਸਿਪਾਹੀ ਸਨ। ਭਾਵ ਸਾਡੇ ਦੇਸ਼ ਅਤੇ ਸਮਾਜ ਦੇ ਹਿੱਤ ਹਮੇਸ਼ਾ ਵਿਚਾਰਧਾਰਾਵਾਂ ਤੋਂ ਵੱਡੇ ਹੁੰਦੇ ਹਨ। ਹਾਲਾਂਕਿਪ੍ਰਧਾਨ ਮੰਤਰੀ ਨੇ ਕਿਹਾ, “ਪਿਛਲੇ ਕੁਝ ਸਮੇਂ ਦੌਰਾਨ ਸਮਾਜ ਅਤੇ ਦੇਸ਼ ਦੇ ਹਿਤਾਂ ਤੋਂ ਉੱਪਰ ਵਿਚਾਰਧਾਰਕ ਜਾਂ ਰਾਜਨੀਤਕ ਹਿਤਾਂ ਨੂੰ ਰੱਖਣ ਦਾ ਰੁਝਾਨ ਵਧਿਆ ਹੈ। ਕਈ ਵਾਰਕੁਝ ਵਿਰੋਧੀ ਪਾਰਟੀਆਂ ਸਰਕਾਰ ਦੇ ਕੰਮ ਵਿਚ ਰੁਕਾਵਟਾਂ ਖੜ੍ਹੀਆਂ ਕਰਦੀਆਂ ਹਨ ਕਿਉਂਕਿ ਜਦੋਂ ਉਹ ਸੱਤਾ ਵਿਚ ਸਨਤਾਂ ਉਹ ਖ਼ੁਦ ਫ਼ੈਸਲੇ ਲਾਗੂ ਨਹੀਂ ਕਰ ਸਕਦੀਆਂ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕ ਇਸ ਨੂੰ ਪਸੰਦ ਨਹੀਂ ਕਰਦੇ। ਇਹ ਹਰ ਸਿਆਸੀ ਪਾਰਟੀ ਦੀ ਜ਼ਿੰਮੇਵਾਰੀ ਹੈ ਕਿ ਕਿਸੇ ਪਾਰਟੀ ਜਾਂ ਵਿਅਕਤੀ ਦਾ ਵਿਰੋਧ ਦੇਸ਼ ਦੇ ਵਿਰੋਧ ਵਿੱਚ ਨਹੀਂ ਬਦਲਣਾ ਚਾਹੀਦਾ। ਵਿਚਾਰਧਾਰਾਵਾਂ ਅਤੇ ਸਿਆਸੀ ਲਾਲਸਾਵਾਂ ਦੀ ਆਪਣੀ ਥਾਂ ਹੈਅਤੇ ਹੋਣੀ ਚਾਹੀਦੀ ਹੈ। ਪਰਦੇਸ਼ਸਮਾਜ ਅਤੇ ਰਾਸ਼ਟਰ ਪਹਿਲਾਂ ਆਉਂਦੇ ਹਨ।"

ਪ੍ਰਧਾਨ ਮੰਤਰੀ ਨੇ ਡਾ. ਲੋਹੀਆ ਦੇ ਸੱਭਿਆਚਾਰਕ ਤਾਕਤ ਦੇ ਸੰਕਲਪ 'ਤੇ ਵਿਚਾਰ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਮੂਲ ਭਾਰਤੀ ਵਿਚਾਰਧਾਰਾ ਵਿੱਚਸਮਾਜ ਵਿਵਾਦ ਜਾਂ ਬਹਿਸ ਦਾ ਮੁੱਦਾ ਨਹੀਂ ਹੈ ਅਤੇ ਇਸ ਨੂੰ ਏਕਤਾ ਅਤੇ ਸਮੂਹਿਕਤਾ ਦੇ ਢਾਂਚੇ ਵਜੋਂ ਦੇਖਿਆ ਜਾਂਦਾ ਹੈ। ਉਨ੍ਹਾਂ ਯਾਦ ਕੀਤਾ ਕਿ ਡਾ: ਲੋਹੀਆ ਨੇ ਰਮਾਇਣ ਮੇਲੇ ਲਗਾ ਕੇ ਤੇ ਗੰਗਾ ਦੀ ਦੇਖਭਾਲ਼ ਕਰਕੇ ਦੇਸ਼ ਦੀ ਸੱਭਿਆਚਾਰਕ ਤਾਕਤ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਨਮਾਮਿ ਗੰਗੇ’ ਜਿਹੀਆਂ ਪਹਿਲਾਂਸਮਾਜ ਦੇ ਸੱਭਿਆਚਾਰਕ ਚਿੰਨ੍ਹਾਂ ਨੂੰ ਮੁੜ ਸੁਰਜੀਤ ਕਰਨ ਅਤੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਕਰਤੱਵਾਂ ਦੀ ਮਹੱਤਤਾ 'ਤੇ ਜ਼ੋਰ ਦੇ ਕੇ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਜ ਦੀ ਸੇਵਾ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਸਮਾਜਿਕ ਨਿਆਂ ਦੀ ਭਾਵਨਾ ਨੂੰ ਮੰਨੀਏ ਅਤੇ ਇਸ ਨੂੰ ਅਪਣਾਈਏ। ਉਨ੍ਹਾਂ ਨੇ ਕਿਹਾ ਕਿ ਅੱਜ ਜਦੋਂ ਦੇਸ਼ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ ਤਾਂ ਇਸ ਨੂੰ ਸਮਝਣਾ ਅਤੇ ਇਸ ਦਿਸ਼ਾ ਵੱਲ ਵਧਣਾ ਬਹੁਤ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਸਮਾਜਿਕ ਨਿਆਂ ਦਾ ਮਤਲਬ ਹੈ ਕਿ ਸਮਾਜ ਦੇ ਹਰ ਵਰਗ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ ਅਤੇ ਕੋਈ ਵੀ ਵਿਅਕਤੀ ਜੀਵਨ ਦੀਆਂ ਬੁਨਿਆਦੀ ਜ਼ਰੂਰਤਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਦਲਿਤਪਿਛੜੇਆਦਿਵਾਸੀਮਹਿਲਾਵਾਂਦਿੱਵਯਾਂਗ ਜਦੋਂ ਅੱਗੇ ਆਉਣਗੇ ਤਾਂ ਹੀ ਦੇਸ਼ ਅੱਗੇ ਵਧੇਗਾ। ਹਰਮੋਹਨ ਜੀ ਨੇ ਇਸ ਤਬਦੀਲੀ ਲਈ ਸਿੱਖਿਆ ਨੂੰ ਸਭ ਤੋਂ ਜ਼ਰੂਰੀ ਸਮਝਿਆ। ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦਾ ਕੰਮ ਪ੍ਰੇਰਨਾਦਾਇਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਬੇਟੀ ਬਚਾਓਬੇਟੀ ਪੜ੍ਹਾਓਆਦਿਵਾਸੀ ਖੇਤਰਾਂ ਲਈ ਏਕਲਵਿਆ ਸਕੂਲਮਾਤ ਭਾਸ਼ਾ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਜਿਹੀਆਂ ਪਹਿਲਾਂ ਰਾਹੀਂ ਇਸ ਰਾਹ 'ਤੇ ਅੱਗੇ ਵਧ ਰਿਹਾ ਹੈ, "ਦੇਸ਼ ਸਿੱਖਿਆ ਰਾਹੀਂ ਸਸ਼ਕਤੀਕਰਣ ਦੇ ਮੰਤਰ 'ਤੇ ਅੱਗੇ ਵਧ ਰਿਹਾ ਹੈ ਅਤੇ ਸਿੱਖਿਆ ਹੀ ਸਸ਼ਕਤੀਕਰਣ ਹੈ"।

ਸ਼੍ਰੀ ਹਰਮੋਹਨ ਸਿੰਘ ਯਾਦਵ (18 ਅਕਤੂਬਰ 1921 - 25 ਜੁਲਾਈ 2012)

ਸ਼੍ਰੀ ਹਰਮੋਹਨ ਸਿੰਘ ਯਾਦਵ (18 ਅਕਤੂਬਰ 1921 - 25 ਜੁਲਾਈ 2012) ਯਾਦਵ ਭਾਈਚਾਰੇ ਦੇ ਇੱਕ ਮਹਾਨ ਵਿਅਕਤੀ ਅਤੇ ਨੇਤਾ ਸਨ। ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੀ ਭਾਗੀਦਾਰੀ ਮਰਹੂਮ ਨੇਤਾ ਦੇ ਕਿਸਾਨਾਂਪਿਛੜੇ ਵਰਗਾਂ ਅਤੇ ਸਮਾਜ ਦੇ ਹੋਰ ਵਰਗਾਂ ਲਈ ਯੋਗਦਾਨ ਨੂੰ ਮਾਨਤਾ ਦੇਣ ਲਈ ਹੈ।

ਸ਼੍ਰੀ ਹਰਮੋਹਨ ਸਿੰਘ ਯਾਦਵ ਲੰਬੇ ਸਮੇਂ ਤੱਕ ਰਾਜਨੀਤੀ ਵਿੱਚ ਸਰਗਰਮ ਰਹੇ ਅਤੇ ਐੱਮਐੱਲਸੀਐੱਮਐੱਲਏਰਾਜ ਸਭਾ ਦੇ ਮੈਂਬਰ ਅਤੇ 'ਅਖਿਲ ਭਾਰਤੀ ਯਾਦਵ ਮਹਾਸਭਾਦੇ ਚੇਅਰਮੈਨ ਦੇ ਤੌਰ 'ਤੇ ਵੱਖ-ਵੱਖ ਅਹੁਦਿਆਂ 'ਤੇ ਸੇਵਾ ਕੀਤੀ। ਉਨ੍ਹਾਂ ਨੇ ਆਪਣੇ ਪੁੱਤਰ ਸ਼੍ਰੀ ਸੁਖਰਾਮ ਸਿੰਘ ਦੀ ਮਦਦ ਨਾਲ ਕਾਨਪੁਰ ਅਤੇ ਇਸ ਦੇ ਆਲ਼ੇ-ਦੁਆਲ਼ੇ ਬਹੁਤ ਸਾਰੀਆਂ ਵਿੱਦਿਅਕ ਸੰਸਥਾਵਾਂ ਦੀ ਸਥਾਪਨਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।

ਸ਼੍ਰੀ ਹਰਮੋਹਨ ਸਿੰਘ ਯਾਦਵ ਨੂੰ 1991 ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਕਈ ਸਿੱਖਾਂ ਦੀਆਂ ਜਾਨਾਂ ਬਚਾਉਣ ਵਿੱਚ ਬਹਾਦਰੀ ਦੇ ਪ੍ਰਦਰਸ਼ਨ ਸਦਕਾ ਸ਼ੌਰਯ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।

आज, हमारे देश के लिए एक बहुत बड़ा लोकतान्त्रिक दिन भी है।

आज हमारी नई राष्ट्रपति का शपथ ग्रहण हुआ है।

आजादी के बाद पहली बार आदिवासी समाज से एक महिला राष्ट्रपति देश का नेतृत्व करने जा रही हैं: PM @narendramodi

— PMO India (@PMOIndia) July 25, 2022

लोहिया जी के विचारों को उत्तर प्रदेश और कानपुर की धरती से हरमोहन सिंह यादव जी ने अपने लंबे राजनैतिक जीवन में आगे बढ़ाया।

उन्होंने प्रदेश और देश की राजनीति में जो योगदान किया, समाज के लिए जो कार्य किया, उनसे आने वाली पीढ़ियों को मार्गदर्शन मिल रहा है: PM

— PMO India (@PMOIndia) July 25, 2022

हरमोहन सिंह यादव जी ने न केवल सिख संहार के खिलाफ राजनैतिक स्टैंड लिया, बल्कि सिख भाई-बहनों की रक्षा के लिए वो सामने आकर लड़े।

अपनी जान पर खेलकर उन्होंने कितने ही सिख परिवारों की, मासूमों की जान बचाई।

देश ने भी उनके इस नेतृत्व को पहचाना, उन्हें शौर्य चक्र दिया गया: PM

— PMO India (@PMOIndia) July 25, 2022

दलों का अस्तित्व लोकतन्त्र की वजह से है, और लोकतन्त्र का अस्तित्व देश की वजह से है।

हमारे देश में अधिकांश पार्टियों ने, विशेष रूप से सभी गैर-काँग्रेसी दलों ने इस विचार को, देश के लिए सहयोग और समन्वय के आदर्श को निभाया भी है: PM @narendramodi

— PMO India (@PMOIndia) July 25, 2022

हालांकि, हाल के समय में विचारधारा या राजनीतिक स्वार्थों को समाज और देश के हित से भी ऊपर रखने का चलन शुरू हुआ है।

कई बार तो सरकार के कामों में विपक्ष के कुछ दल इसलिए अड़ंगे लगाते हैं क्योंकि जब वो सत्ता में थे तो अपने लिए फैसले वो लागू नहीं कर पाए: PM @narendramodi

— PMO India (@PMOIndia) July 25, 2022

आपातकाल के दौरान जब देश के लोकतन्त्र को कुचला गया तो सभी प्रमुख पार्टियों ने, हम सबने एक साथ आकर संविधान को बचाने के लिए लड़ाई भी लड़ी।

चौधरी हरमोहन सिंह यादव जी भी उस संघर्ष के एक जुझारू सैनिक थे।

यानी, हमारे यहाँ देश और समाज के हित, विचारधाराओं से बड़े रहे हैं: PM

— PMO India (@PMOIndia) July 25, 2022

ये हर एक राजनैतिक पार्टी का दायित्व है कि दल का विरोध, व्यक्ति का विरोध देश के विरोध में न बदले।

विचारधाराओं का अपना स्थान है, और होना चाहिए।

राजनीतिक महत्वाकांक्षाएं हैं, तो हो सकती हैं।

लेकिन, देश सबसे पहले है, समाज सबसे पहले है। राष्ट्र प्रथम है: PM @narendramodi

— PMO India (@PMOIndia) July 25, 2022

सामाजिक न्याय का अर्थ है- समाज के हर वर्ग को समान अवसर मिलें, जीवन की मौलिक जरूरतों से कोई भी वंचित न रहे।

दलित, पिछड़ा, आदिवासी, महिलाएं, दिव्यांग, जब आगे आएंगे, तभी देश आगे जाएगा।

हरमोहन जी इस बदलाव के लिए शिक्षा को सबसे जरूरी मानते थे: PM @narendramodi

— PMO India (@PMOIndia) July 25, 2022

समाज की सेवा के लिए ये भी आवश्यक है कि हम सामाजिक न्याय की भावना को स्वीकार करें, उसे अंगीकार करें।

आज जब देश अपनी आजादी के 75 वर्ष पर अमृत महोत्सव मना रहा है, तो ये समझना और इस दिशा में बढ़ना बहुत जरूरी है: PM @narendramodi

— PMO India (@PMOIndia) July 25, 2022

 

 ************

ਡੀਐੱਸ/ਏਕੇ



(Release ID: 1844836) Visitor Counter : 127