ਰੇਲ ਮੰਤਰਾਲਾ

‘ਆਜ਼ਾਦੀ ਕੀ ਰੇਲਗਾੜੀ ਔਰ ਸਟੇਸ਼ਨ‘ ਸਮਾਰੋਹ ਦਾ ਸਮਾਪਨ 23 ਜੁਲਾਈ 2022 ਨੂੰ ਹੋਵੇਗਾ


ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਨਗੇ

ਸਮਾਰੋਹ ਵਿੱਚ ਸਾਰੇ ਖੇਤਰੀ ਰੇਲ ਹਿੱਸਾ ਲੈਣਗੇ

Posted On: 21 JUL 2022 1:09PM by PIB Chandigarh

ਭਾਰਤੀ ਰੇਲ ਦੁਆਰਾ 23 ਜੁਲਾਈ 2022 ਨੂੰ ਨਵੀਂ ਦਿੱਲੀ ਵਿੱਚ ਸਪਤਾਹ ਭਰ ਦਾ ਪ੍ਰਤੀਸ਼ਠਿਤ ਸਮਾਰੋਹ ਆਜ਼ਾਦੀ ਕੀ ਰੇਲਗਾੜੀ ਔਰ ਸਟੇਸ਼ਨ ਦਾ ਸਮਾਪਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਇਸ ਅਵਸਰ ਤੇ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਮੌਜੂਦ ਹੋਣਗੇ। ਸ਼੍ਰੀ ਵੈਸ਼ਣਵ ਵੀਡੀਓ ਕਾਨਫਰੰਸ ਦੇ ਰਾਹੀਂ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ।

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ ਭਾਰਤੀ ਰੇਲ ਦੁਆਰਾ 18 ਜੁਲਾਈ ਤੋਂ 23 ਜੁਲਾਈ ਤੱਕ ਇੱਕ ਸਪਤਾਹ ਦਾ ‘ਆਜ਼ਾਦੀ ਕੀ ਰੇਲਗਾੜੀ ਔਰ ਸਟੇਸ਼ਨ’ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ। ਸਮਾਰੋਹ ਦੇ ਦੌਰਾਨ 75 ਚਿੰਨ੍ਹਿਤ ਸਟੇਸ਼ਨਾਂ/27 ਰੇਲਗੱਡੀਆਂ ਦੀ ਸੁਤੰਤਰਤਾ ਸੰਗ੍ਰਾਮ ਵਿੱਚ ਮਹੱਤਵ ਨੂੰ ਦਿਖਾਇਆ ਗਿਆ ਹੈ।

ਸਾਰੇ ਖੇਤਰਾਂ/ਮੰਡਲਾਂ ਨੂੰ ਆਪਣੇ ਚੋਣਵੇਂ ਸਟੇਸ਼ਨਾਂ (ਸਾਰੇ 75 ਸੁਤੰਤਰਤਾ ਸਟੇਸ਼ਨ) ਦੁਆਰਾ ਸਮਾਪਨ ਸਮਾਰੋਹ ਵਿੱਚ ਵੀਡੀਓ ਕਾਨਫਰੰਸ ਨਾਲ ਜੋੜਿਆ ਜਾਵੇਗਾ। ਜਨਰਲ ਮੈਨੇਜਰ ਸਮਾਗਮ ਵਿੱਚ ਵੀਡੀਓ ਕਾਨਫਰੰਸ ਦੇ ਰਾਹੀਂ ਹਿੱਸਾ ਲੈਣਗੇ। ਇਸ ਸੰਬੰਧ ਵਿੱਚ ਰੇਲਵੇ ਬੋਰਡ ਨੇ ਸਾਰੇ ਖੇਤਰੀ ਰੇਲ ਜਨਰਲ ਮੈਨੇਜਰਾਂ ਨੂੰ ਪਹਿਲਾਂ ਹੀ ਲਿਖਿਆ ਹੈ।

ਸਾਰੇ ਖੇਤਰ/ਮੰਡਲ ਵਿੱਚ ਉਨ੍ਹਾਂ ਦੇ ਨਾਮਿਤ ਸਟੇਸ਼ਨਾਂ (ਸਾਰੇ 75 ਸੁਤੰਤਰਤਾ ਸਟੇਸ਼ਨ) ਦੇ ਰਾਹੀਂ ਦੋ-ਤਰਫਾ ਕਮਿਊਨਿਕੇਸ਼ਨ ਲਿੰਕ ਦੇ ਨਾਲ ਸਮਾਰੋਹ ਦਾ ਲਾਈਵ ਸਟ੍ਰੀਮ ਕੀਤਾ ਜਾਵੇਗਾ।

*******

ਆਰਕੇਜੇ/ਐੱਮ 



(Release ID: 1843600) Visitor Counter : 75