ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦੇਸ਼ ਦੇ ਪਹਿਲੇ ਯੂਨੈਸਕੋ ਵਰਲਡ ਹੈਰੀਟੇਜ ਸ਼ਹਿਰ ਅਹਮਦਾਬਾਦ ਦੀ ਟਾਈਮ ਮੈਗਜ਼ੀਨ ਦੀ ਵਿਸ਼ਵ ਦੇ 50 ਮਹਾਨਤਮ ਸਥਾਨਾਂ ਦੀ ਸੂਚੀ ਵਿੱਚ ਸ਼ਾਮਲ ਹੋਣ ‘ਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ


ਹਰੇਕ ਭਾਰਤੀ ਅਤੇ ਵਿਸ਼ੇਸ਼ ਤੌਰ ‘ਤੇ ਗੁਜਰਾਤ ਦੇ ਲੋਕਾਂ ਦੇ ਲਈ ਇਹ ਬਹੁਤ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਭਾਰਤ ਦੇ ਪਹਿਲੇ ਯੂਨੈਸਕੋ ਵਰਲਡ ਹੈਰੀਟੇਜ (UNESCO World Heritage) ਸ਼ਹਿਰ, ਅਹਮਦਾਬਾਦ ਨੂੰ ਹੁਣ ਟਾਈਮ ਮੈਗਜ਼ੀਨ ਦੁਆਰਾ “2022 ਦੇ ਵਿਸ਼ਵ ਦੇ ਮਹਾਨਤਮ ਸਥਾਨਾਂ” ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਅਗਵਾਈ ਵਿੱਚ ਗੁਜਰਾਤ ਵਿੱਚ ਜੋ ਵਰਲਡ-ਕਲਾਸ ਇਨਫ੍ਰਾਸਟ੍ਰਕਚਰ ਬਣਾਉਣ ਦੀ ਨੀਂਹ ਰੱਖੀ ਗਈ ਇਹ ਉਸੇ ਦਾ ਪਰਿਣਾਮ ਹੈ

ਅਹਮਦਾਬਾਦ ਦਾ ਸਾਬਰਮਤੀ ਰਿਵਰਫ੍ਰੰਟ ਹੋਵੇ ਜਾਂ ਸਾਇੰਸ ਸਿਟੀ, ਮੋਦੀ ਜੀ ਨੇ ਹਮੇਸ਼ਾ Next-Gen ਇਨਫ੍ਰਾਸਟ੍ਰਕਚਰ ਬਣਾਉਣ ਅਤੇ ਭਾਰਤ ਨੂੰ ਭਵਿੱਖ ਦੇ ਲਈ ਤਿਆਰ ਕਰਨ ‘ਤੇ ਜ਼ੋਰ ਦਿੱਤਾ ਹੈ

प्रविष्टि तिथि: 14 JUL 2022 11:47AM by PIB Chandigarh

ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦੇਸ਼ ਦੇ ਪਹਿਲੇ ਯੂਨੈਸਕੋ ਵਰਲਡ ਹੈਰੀਟੇਜ ਸ਼ਹਿਰ ਅਹਮਦਾਬਾਦ ਦੀ ਟਾਈਮ ਮੈਗਜ਼ੀਨ ਦੀ ਵਿਸ਼ਵ ਦੇ 50 ਮਹਾਨਤਮ ਸਥਾਨਾਂ ਦੀ ਸੂਚੀ ਵਿੱਚ ਸ਼ਾਮਲ ਹੋਣ ‘ਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ।

 

ਆਪਣੇ ਟਵੀਟਸ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਰੇਕ ਭਾਰਤੀ ਅਤੇ ਵਿਸ਼ੇਸ਼ ਤੌਰ ‘ਤੇ ਗੁਜਰਾਤ ਦੇ ਲੋਕਾਂ ਦੇ ਲਈ ਇਹ ਬਹੁਤ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਭਾਰਤ ਦੇ ਪਹਿਲੇ ਯੂਨੈਸਕੋ ਵਰਲਡ ਹੈਰੀਟੇਜ (UNESCO World Heritage) ਸ਼ਹਿਰ, ਅਹਮਦਾਬਾਦ ਨੂੰ ਹੁਣ ਟਾਈਮ ਮੈਗਜ਼ੀਨ ਦੁਆਰਾ 2022 ਦੇ ਵਿਸ਼ਵ ਦੇ 50 ਮਹਾਨਤਮ ਸਥਾਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਉਪਲਬਧੀ ‘ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ। 

 

ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ 2001 ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਗੁਜਰਾਤ ਜੋ ਵਰਲਡ-ਕਲਾਸ ਇਨਫ੍ਰਾਸਟ੍ਰਕਚਰ ਬਣਾਉਣ ਦੀ ਨੀਂਹ ਰੱਖੀ ਗਈ ਇਹ ਉਸੇ ਦਾ ਪਰਿਣਾਮ ਹੈ। ਅਹਮਦਾਬਾਦ ਦਾ ਸਾਬਰਮਤੀ ਰਿਵਰਫ੍ਰੰਟ ਹੋਵੇ ਜਾਂ ਸਾਇੰਸ ਸਿਟੀ, ਮੋਦੀ ਜੀ ਨੇ ਹਮੇਸ਼ਾ Next-Gen ਇਨਫ੍ਰਾਸਟ੍ਰਕਚਰ ਬਣਾਉਣ ਅਤੇ ਭਾਰਤ ਨੂੰ ਭਵਿੱਖ ਦੇ ਲਈ ਤਿਆਰ ਕਰਨ ‘ਤੇ ਜ਼ੋਰ ਦਿੱਤਾ ਹੈ।

 

*****

ਐੱਨਡਬਲਿਊ/ਆਰਕੇ/ਏਵਾਈ/ਆਰਆਰ


(रिलीज़ आईडी: 1841491) आगंतुक पटल : 210
इस विज्ञप्ति को इन भाषाओं में पढ़ें: Bengali , English , Urdu , हिन्दी , Marathi , Manipuri , Gujarati , Odia , Tamil , Telugu , Malayalam