ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਪ੍ਰਧਾਨ ਮੰਤਰੀ ਰਾਸ਼ਟਰੀ ਅਪ੍ਰੈਂਟਿਸਸ਼ਿਪ ਮੇਲਾ ਪੂਰੇ ਭਾਰਤ ਵਿੱਚ 200 ਸਥਾਨਾਂ ‘ਤੇ ਆਯੋਜਿਤ ਕੀਤਾ ਜਾਵੇਗਾ


ਅਪ੍ਰੈਂਟਿਸਸ਼ਿਪ ਮੇਲਾ ਦੇ ਰਾਹੀਂ ਹੁਣ ਤੱਕ 67,035 ਅਪ੍ਰੈਂਟਿਸਸ਼ਿਪ ਟ੍ਰੇਨਿੰਗ ਪ੍ਰਸਤਾਵ ਦਿੱਤੇ ਗਏ ਹਨ

ਰੋਜ਼ਗਾਰ ਅਵਸਰਾਂ ਨੂੰ ਹੁਲਾਰਾ ਦੇਣ ਲਈ ਮੇਲਿਆ ਵਿੱਚ 36+ ਉਦਯੋਗ, 500+ਟ੍ਰੇਡ ਅਤੇ 1000+ ਕਾਰੋਬਾਰ ਸ਼ਾਮਲ ਹੋਣਗੇ

Posted On: 10 JUL 2022 1:28PM by PIB Chandigarh

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਰੋਜ਼ਗਾਰ ਦੇ ਅਵਸਰਾਂ ਅਤੇ ਵਿਵਹਾਰਿਕ ਵਿੱਚ 11 ਜੁਲਾਈ, 2022 ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਅਪ੍ਰੈਂਟਿਸਸ਼ਿਪ ਮੇਲੇ ਦਾ ਆਯੋਜਨ ਕਰਨਗੇ। ਹੁਣ ਤੱਕ, 188410 ਆਵੇਦਕਾਂ ਨੇ ਅਪ੍ਰੈਂਟਿਸਸ਼ਿਪ ਮੇਲੇ ਵਿੱਚ ਹਿੱਸਾ ਲਿਆ ਹੈ ਅਤੇ ਅੱਜ ਤੱਕ ਪਲੈਟਫਾਰਮ ‘ਤੇ 67,035 ਅਪ੍ਰੈਂਟਸਸ਼ਿਪ ਪ੍ਰਸਤਾਵ ਦਿੱਤੇ ਜਾ ਚੁੱਕੇ ਹਨ।

ਇਸ ਇੱਕ ਦਿਨੀਂ ਪ੍ਰੋਗਰਾਮ ਵਿੱਚ 36 ਸੈਕਟਰ ਅਤੇ 1000 ਤੋਂ ਅਧਿਕ ਕੰਪਨੀਆਂ ਅਤੇ 500 ਅਲਗ-ਅਲਗ ਪ੍ਰਕਾਰ ਦੇ ਟ੍ਰੇਡ ਸ਼ਾਮਲ ਹੋਣਗੇ। ਐੱਮਐੱਸਡੀਈ 200 ਤੋਂ ਅਧਿਕ ਸਥਾਨਾਂ ‘ਤੇ ਇਸ ਪ੍ਰੋਗਰਾਮ ਦਾ ਆਯੋਜਨ ਕਰਨਗੇ ਜਿਸ ਵਿੱਚ ਆਵੇਦਕਾਂ ਨੂੰ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਦੇ ਰਾਹੀਂ ਆਪਣੇ ਕਰੀਅਰ ਨੂੰ ਆਕਾਰ ਦੇਣ ਦਾ ਅਵਸਰ ਮਿਲੇਗਾ।

ਹਿੱਸਾ ਲੈਣ ਦੇ ਲਈ ਉਮੀਦਵਾਰਾਂ ਦੇ ਕੋਲ 5ਵੀਂ ਤੋਂ 12ਵੀਂ ਤੱਕ ਦੇ ਕੋਲ ਹੋਣ ਸੰਬੰਧੀ ਪ੍ਰਮਾਣ ਪੱਤਰ, ਕੌਸ਼ਲ ਟ੍ਰੇਨਿੰਗ ਪ੍ਰਮਾਣ ਪੱਤਰ, ਆਈਟੀਆਈ ਡਿਪਲੋਮਾ ਜਾਂ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ। ਇਸ ਦੇ ਇਲਾਵਾ, ਯੁਵਾ ਅਤੇ ਆਕਾਂਖੀ ਕਾਰਜਬਲ ਵੈਲਡਿੰਗ, ਇਲੈਕਟ੍ਰੋਨਿਕ ਵਰਕ, ਹਾਊਸਕੀਪਿੰਗ, ਬਿਊਟੀਸ਼ਿਅਨ, ਮੈਕੇਨਿਕ ਵਰਕ ਆਦਿ ਜਿਹੇ 500 ਤੋਂ ਅਧਿਕ ਟ੍ਰੇਡਾਂ ਦਾ ਚੋਣ ਕਰਨ ਵਿੱਚ ਸਮਰੱਥ ਹੋਣਗੇ।

ਉਮੀਦਵਾਰ ਟ੍ਰੇਨਿੰਗ ਦੇ ਬਾਅਦ ਆਪਣੀ ਰੋਜ਼ਗਾਰ ਸਮਰੱਥਾ ਵਿੱਚ ਸੁਧਾਰ ਲਿਆਉਂਦੇ ਹੋਏ ਨੈਸ਼ਨਲ ਕੌਂਸਲ ਫਾਰ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ (ਐੱਨਸੀਵੀਈਟੀ) ਵਿੱਚ ਮਾਨਤਾ ਪ੍ਰਾਪਤ ਪ੍ਰਮਾਣ ਪੱਤਰ ਵੀ ਪ੍ਰਾਪਤ ਕਰਨਗੇ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਕੰਪਨੀਆਂ ਨੂੰ ਅਧਿਕ ਸਿਖਿਆਰਥੀਆਂ ਨੂੰ ਨਿਯੁਕਤ ਕਰਨ ਲਈ ਪ੍ਰੋਤਸਾਹਿਤ ਕਰਨਾ ਹੈ ਨਾਲ ਹੀ ਟ੍ਰੇਨਿੰਗ ਅਤੇ ਵਿਵਹਾਰਿਕ ਕੌਸ਼ਲ ਦੇ ਰਾਹੀਂ ਨਿਯੁਕਤੀਆਂ ਨੂੰ ਉਨ੍ਹਾਂ ਦੀ ਸਮਰੱਥਾ ਦਾ ਪਤਾ ਲਗਾਉਣ ਅਤੇ ਵਿਕਸਿਤ ਕਰਨ ਵਿੱਚ ਵੀ ਮਦਦ ਕਰਨਾ ਹੈ।

ਪ੍ਰਧਾਨ ਮੰਤਰੀ ਰਾਸ਼ਟਰੀ ਅਪ੍ਰੈਂਟਿਸਸ਼ਿਪ ਮੇਲੇ ‘ਤੇ ਆਪਣੇ ਵਿਚਾਰ ਵਿਅਕਤ ਕਰਦੇ ਹੋਏ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਕੱਤਰ ਸ਼੍ਰੀ ਰਾਜੇਸ਼ ਅਗ੍ਰਵਾਲ ਨੇ ਕਿਹਾ, “ਸਾਨੂੰ ਉਮੀਦ ਹੈ ਕਿ ਅਪ੍ਰੈਂਟਿਸਸ਼ਿਪ ਮੇਲਾ ਦੇਸ਼ ਭਰ ਵਿੱਚ ਪ੍ਰਤਿਭਾਸ਼ਾਲੀ ਵਿਅਕਤੀਆਂ ਲਈ ਰੋਜ਼ਗਾਰ ਦਾ ਅਤਿਰਿਕਤ ਅਵਸਰ ਉਪਲਬਧ ਕਰਾਵੇਗਾ।

ਜਿੱਥੇ ਇੰਨ੍ਹਾ ਪ੍ਰੋਗਰਾਮਾਂ ਦਾ ਪ੍ਰਾਥਮਿਕ ਉਦੇਸ਼ ਅਧਿਕ ਸਿਖਿਆਰਥੀਆਂ ਦੀ ਭਰਤੀ ਕਰਨਾ ਹੈ ਇੱਥੇ ਧਿਆਨ ਰੱਖਣਾ ਮਹੱਤਵਪੂਰਨ ਹੈ ਕਿ ਇਸ ਤਰ੍ਹਾਂ ਦੀ ਅਪ੍ਰੈਂਟਿਸਸ਼ਿਪ ਪ੍ਰੈਕਟੀਕਲ ਸਿਖਲਾਈ ਲਈ ਜ਼ਰੂਰਤ ਹਨ ਜਿੱਥੇ ਕਿ ਅਸੀਂ ਇੱਥੇ ਲਈ ਯਤਨ ਕਰ ਰਹੇ ਹਨ। ਇਸ ਦਾ ਮਹੱਤਵਪੂਰਨ ਪ੍ਰਭਾਵ ਪੈਦਾ ਸੀ ਜਿਵੇਂ ਕਿ ਦੇਸ਼ ਭਰ ਵਿੱਚ ਅਪ੍ਰੈਂਟਿਸਸ਼ਿਪ ਦੀ ਵਧਦੀ ਸੰਖਿਆ ਅਤੇ ਉਨ੍ਹਾਂ ਦੇ ਸਫਲ ਨਿਸ਼ਪਾਦਨ ਨਾਲ ਪ੍ਰਦਰਸ਼ਿਤ ਹੁੰਦਾ ਹੈ।

ਕੌਸ਼ਲ ਵਿਕਾਸ ਦੇ ਤਹਿਤ ਅਪ੍ਰੈਂਟਿਸਸ਼ਿਪ ਸਭ ਤੋਂ ਟਿਕਾਊ ਮਾਡਲ ਹੈ ਅਤੇ ਸਿਕਲ ਇੰਡੀਆ ਦੇ ਤਹਿਤ ਇਸ ਨੂੰ ਵਿਆਪਕ ਰੂਪ ਤੋਂ ਹੁਲਾਰਾ ਮਿਲ ਰਿਹਾ ਹੈ। ਹਾਲ ਹੀ ਵਿੱਚ ਸਿਖਿਆਰਥੀਆਂ ਦੇ ਪਹਿਲੇ ਸਮੂਹ ਨੂੰ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰੋਮੋਸ਼ਨ ਸਕੀਮ (ਐੱਨਏਪੀਐੱਸ) ਦੇ ਤਹਿਤ ਹਰੇਕ ਲਾਭਾਰਥੀ ਡੀਬੀਟੀ ਦੇ ਰਾਹੀਂ ਉਨ੍ਹਾਂ ਦੇ ਖਾਤਿਆਂ ਵਿੱਚ ਵਜੀਫਾ ਸਬਸਿਡੀ ਪ੍ਰਾਪਤ ਹੋਈ ਹੈ।

ਪ੍ਰਧਾਨ ਮੰਤਰੀ ਰਾਸ਼ਟਰੀ ਅਪ੍ਰੈਂਟਿਸਸ਼ਿਪ ਮੇਲਿਆਂ ਵਿੱਚ ਹਿੱਸਾ ਲੈਣ ਵਾਲੀਆਂ ਕੰਪਨੀਆਂ ਇੱਕ ਹੀ ਮੰਚ ‘ਤੇ ਸੰਭਾਵਿਤ ਸਿਖਿਆਰਥੀਆਂ ਨੂੰ ਮਿਲ ਸਕਦੀ ਹੈ ਅਤੇ ਉਸ ਸਥਾਨ ‘ਤੇ ਆਵੇਦਕਾਂ ਦਾ ਚੋਣ ਵੀ ਕਰ ਸਕਦੇ ਹਨ। ਭਵਿੱਖ ਦੇ ਵਿੱਦਿਅਕ ਕੋਰਸ ਲਈ ਸਿਖਿਆਰਥੀਆਂ ਦੁਆਰਾ ਇੱਕਠੇ ਕੀਤੇ ਗਏ ਵੱਖ-ਵੱਖ ਕ੍ਰੇਡਿਟ ਦੇ ਜਮਾਕਰਤਾਵਾਂ ਦੇ ਨਾਲ ਜਲਦ ਹੀ ਇੱਕ ਕ੍ਰੇਡਿਟ ਬੈਂਕ ਆਈਡੀਆ ਵੀ ਜੋੜਿਆ ਜਾਵੇਗਾ।

ਹਰੇਕ ਮਹੀਨੇ, ਅਪ੍ਰੈਂਟਿਸਸ਼ਿਪ ਮੇਲਾ ਆਯੋਜਿਤ ਕੀਤਾ ਜਾਵੇਗਾ। ਜਿਸ ਵਿੱਚ ਚੁਣੇ ਵਿਅਕਤੀਆਂ ਨੂੰ ਨਵੇਂ ਕੌਸ਼ਲ ਪ੍ਰਾਪਤ ਕਰਨ ਲਈ ਸਰਾਕਰੀ ਮਾਨਦੰਡਾਂ ਦੇ ਅਨੁਸਾਰ ਮਾਸਿਕ ਵਜੀਫਾ ਪ੍ਰਦਾਨ ਕੀਤੇ ਜਾਣਗੇ। ਜਿਸ ਵਿੱਚ ਉਨ੍ਹਾਂ ਨੇ ਸਿੱਖਣ ਦੇ ਦੌਰਾਨ ਆਮਦਨ ਅਰਜਿਤ ਕਰਨ ਦਾ ਅਵਸਰ ਪ੍ਰਾਪਤ ਹੋਵੇਗਾ। ਸਿਖਿਆਰਥੀਆਂ ਦੇ ਵਜੀਫੇ ਦਾ ਭੁਗਤਾਨ ਔਨਲਾਈਨ ਕੀਤਾ ਜਾਵੇਗਾ।

https://dgt.gov.in/appmela2022/ ਜਾਂ https://www.apprenticeshipindia.gov.in/  ‘ਤੇ ਵਿਜ਼ਿਟ ਕਰਕੇ ਮੇਲੇ ਲਈ ਰਜਿਸਟ੍ਰੇਸ਼ਨ ਕਰਵਾਇਆ ਜਾ ਸਕਦਾ ਹੈ ਅਤੇ ਮੇਲੇ ਦੇ ਨਿਕਟਤਮ ਸਥਾਨ ਦਾ ਪਤਾ ਲਗਾ ਸਕਦੇ ਹਨ।

*****

ਐੱਮਜੀਪੀਐੱਸ/ਏਕੇ



(Release ID: 1840776) Visitor Counter : 163