ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪਹਿਲੇ "ਅਰੁਣ ਜੇਟਲੀ ਮੈਮੋਰੀਅਲ ਲੈਕਚਰ" ਵਿੱਚ ਹਿੱਸਾ ਲਿਆ
ਆਉਣ ਵਾਲੇ ਵਰ੍ਹਿਆਂ ਤੱਕ ਭਾਰਤੀਆਂ ਦੇ ਦਿਲਾਂ 'ਚ ਰਹਿਣਗੇ ਸ਼ਿੰਜ਼ੋ ਆਬੇ
ਅਰੁਣ ਜੇਟਲੀ ਦੀ ਸ਼ਖ਼ਸੀਅਤ ਵਿਵਿਧਤਾ ਨਾਲ ਭਰਪੂਰ ਸੀ ਅਤੇ ਉਨ੍ਹਾਂ ਦਾ ਸੁਭਾਅ ਸਾਰਿਆਂ ਲਈ ਦੋਸਤਾਨਾ ਸੀ। ਹਰ ਕੋਈ ਉਨ੍ਹਾਂ ਦੀ ਗ਼ੈਰ–ਮੌਜੂਦਗੀ ਨੂੰ ਮਹਿਸੂਸ ਕਰਦਾ ਹੈ"
"ਸਰਕਾਰ ਦੇ ਮੁਖੀ ਵਜੋਂ 20 ਵਰ੍ਹਿਆਂ ਦੇ ਮੇਰੇ ਅਨੁਭਵਾਂ ਦਾ ਸਾਰ ਇਹ ਹੈ ਕਿ – ਸਮਾਵੇਸ਼ ਤੋਂ ਬਿਨਾ, ਅਸਲ ਵਿਕਾਸ ਤੇ ਵਿਕਾਸ ਤੋਂ ਬਿਨਾ ਸਮਾਵੇਸ਼ ਦਾ ਲਕਸ਼ ਪੂਰਾ ਨਹੀਂ ਕੀਤਾ ਜਾ ਸਕਦਾ"
"ਪਿਛਲੇ 8 ਵਰ੍ਹਿਆਂ ਵਿੱਚ ਸਮਾਵੇਸ਼ ਦੀ ਗਤੀ ਅਤੇ ਪੈਮਾਨਾ ਬੇਮਿਸਾਲ ਹੈ"
“ਅੱਜ ਦਾ ਭਾਰਤ ਅਗਲੇ 25 ਵਰ੍ਹਿਆਂ ਲਈ ‘ਮਜਬੂਰੀ ਨਾਲ ਸੁਧਾਰਾਂ’ ਦੀ ਬਜਾਏ ‘ਦ੍ਰਿੜ੍ਹਤਾ ਰਾਹੀਂ ਸੁਧਾਰ’ ਨਾਲ ਇੱਕ ਰੂਪ–ਰੇਖਾ ਤਿਆਰ ਕਰ ਰਿਹਾ ਹੈ”
"ਅਸੀਂ ਸੁਧਾਰਾਂ ਨੂੰ ਜ਼ਰੂਰੀ ਬੁਰਾਈ ਨਹੀਂ ਮੰਨਦੇ, ਪਰ ਇਸ ਨੂੰ ਜਿੱਤ ਦੀ ਚੋਣ ਵਜੋਂ ਸਮਝਦੇ ਹਾਂ"
"ਸਾਡੀ ਨੀਤੀ ਲੋਕਾਂ ਦੀ ਨਬਜ਼ 'ਤੇ ਅਧਾਰਿਤ ਹੈ"
"ਅਸੀਂ ਨੀਤੀ ਨੂੰ ਲੋਕ-ਲੁਭਾਊ ਭਾਵਨਾਵਾਂ ਦੇ ਦਬਾਅ ਹੇਠ ਨਹੀਂ ਆਉਣ ਦਿੱਤਾ"
"ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਨਿਜੀ ਖੇਤਰ ਨੂੰ ਤਰੱਕੀ ਦੇ ਹਿੱਸੇਦਾਰ ਵਜੋਂ ਉਤਸ਼ਾਹਿਤ ਕਰੇ ਅਤੇ ਅਸੀਂ ਇਸ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ"
Posted On:
08 JUL 2022 9:12PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਸਿੰਗਾਪੁਰ ਸਰਕਾਰ ਦੇ ਸੀਨੀਅਰ ਮੰਤਰੀ ਸ਼੍ਰੀ ਥਰਮਨ ਸ਼ਨਮੁਗਰਤਨਮ ਦੁਆਰਾ ਦਿੱਤੇ ਪਹਿਲੇ ‘ਅਰੁਣ ਜੇਟਲੀ ਮੈਮੋਰੀਅਲ ਲੈਕਚਰ’ (AJML) ਵਿੱਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੇ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਵੀ ਕੀਤਾ।
ਇਸ ਮੌਕੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ, ਜਿਨ੍ਹਾਂ ਦਾ ਅੱਜ ਦੇਹਾਂਤ ਹੋ ਗਿਆ, ਨਾਲ ਆਪਣੀ ਨੇੜਲੀ ਦੋਸਤੀ ਨੂੰ ਯਾਦ ਕੀਤਾ। ਸ਼੍ਰੀ ਆਬੇ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਲਈ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਅਤੇ ਅਸਹਿ ਦਰਦ ਦਾ ਦਿਨ ਹੈ। ਸ਼੍ਰੀ ਆਬੇ ਨੂੰ ਭਾਰਤ ਦਾ ਭਰੋਸੇਮੰਦ ਮਿੱਤਰ ਦੱਸਦਿਆਂ ਪ੍ਰਧਾਨ ਮੰਤਰੀ ਨੇ ਸ਼੍ਰੀ ਸ਼ਿੰਜੋ ਆਬੇ ਦੇ ਕਾਰਜਕਾਲ ਦੌਰਾਨ ਦੋਵੇਂ ਦੇਸ਼ਾਂ ਦੀ ਸਾਂਝੀ ਵਿਰਾਸਤ ’ਤੇ ਆਧਾਰਿਤ ਭਾਰਤ-ਜਪਾਨ ਸਬੰਧਾਂ ਦੇ ਵਾਧੇ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਜਪਾਨ ਦੀ ਮਦਦ ਨਾਲ ਸ਼ੁਰੂ ਕੀਤੇ ਜਾ ਰਹੇ ਪ੍ਰੋਜੈਕਟਾਂ ਰਾਹੀਂ ਸ਼੍ਰੀ ਆਬੇ ਆਉਣ ਵਾਲੇ ਵਰ੍ਹਿਆਂ ਤੱਕ ਭਾਰਤੀਆਂ ਦੇ ਦਿਲਾਂ ਵਿੱਚ ਬਣੇ ਰਹਿਣਗੇ।
ਪ੍ਰਧਾਨ ਮੰਤਰੀ ਨੇ ਆਪਣੇ ਦੂਜੇ ਮਿੱਤਰ ਸ਼੍ਰੀ ਅਰੁਣ ਜੇਟਲੀ ਨੂੰ ਪਿਆਰ ਨਾਲ ਯਾਦ ਕੀਤਾ, ਜਿਨ੍ਹਾਂ ਦੀ ਯਾਦ ਵਿੱਚ ਅੱਜ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਅਸੀਂ ਬੀਤੇ ਦਿਨਾਂ ਨੂੰ ਯਾਦ ਕਰਦੇ ਹਾਂ ਤਾਂ ਮੈਨੂੰ ਉਨ੍ਹਾਂ ਬਾਰੇ ਬਹੁਤ ਸਾਰੀਆਂ ਗੱਲਾਂ, ਉਨ੍ਹਾਂ ਨਾਲ ਜੁੜੀਆਂ ਕਈ ਘਟਨਾਵਾਂ ਯਾਦ ਆਉਂਦੀਆਂ ਹਨ। ਅਸੀਂ ਸਾਰੇ ਉਨ੍ਹਾਂ ਦੀ ਭਾਸ਼ਣਬਾਜ਼ੀ ਤੋਂ ਹੈਰਾਨ ਹੁੰਦੇ ਸਾਂ। ਉਨ੍ਹਾਂ ਦੀ ਸ਼ਖ਼ਸੀਅਤ ਵਿਵਿਧਤਾ ਨਾਲ ਭਰਪੂਰ ਸੀ, ਉਨ੍ਹਾਂ ਦਾ ਸੁਭਾਅ ਸਾਰਿਆਂ ਲਈ ਦੋਸਤਾਨਾ ਸੀ। ਪ੍ਰਧਾਨ ਮੰਤਰੀ ਨੇ ਸ਼੍ਰੀ ਜੇਟਲੀ ਦੇ ਸਥਾਈ ਵਨ-ਲਾਈਨਰਜ਼ (ਇੱਕ–ਇੱਕ ਵਾਕ ਦੀਆਂ ਟਿੱਪਣੀਆਂ) ਨੂੰ ਯਾਦ ਕੀਤਾ। ਸ਼੍ਰੀ ਜੇਟਲੀ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਕੋਈ ਉਨ੍ਹਾਂ ਦੀ ਗ਼ੈਰ–ਮੌਜੂਦਗੀ ਨੂੰ ਮਹਿਸੂਸ ਕਰਦਾ ਹੈ।
ਪ੍ਰਧਾਨ ਮੰਤਰੀ ਨੇ 'ਅਰੁਣ ਜੇਟਲੀ ਮੈਮੋਰੀਅਲ ਲੈਕਚਰ' ਲਈ ਸਿੰਗਾਪੁਰ ਸਰਕਾਰ ਦੇ ਸੀਨੀਅਰ ਮੰਤਰੀ ਸ਼੍ਰੀ ਥਰਮਨ ਸ਼ਨਮੁਗਰਤਨਮ ਦਾ ਧੰਨਵਾਦ ਕੀਤਾ। ਉਨ੍ਹਾਂ ਦੀ ਬੁੱਧੀ ਦੀ ਡੂੰਘਾਈ, ਖੋਜ ਅਤੇ ਆਪਣੀ ਖੋਜ ਵਿਚ ਸਥਾਨਕ ਅਹਿਸਾਸ ਨੂੰ ਸ਼ਾਮਲ ਕਰਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਭਾਸ਼ਣ ਦਾ ਵਿਸ਼ਾ “ਸਮੂਹਿਕਤਾ ਰਾਹੀਂ ਵਿਕਾਸ, ਵਿਕਾਸ ਦੇ ਰਾਹੀਂ ਸੰਮਲਿਤਤਾ” ਸਰਕਾਰ ਦੀ ਵਿਕਾਸ ਨੀਤੀ ਦੀ ਨੀਂਹ ਹੈ। ਉਨ੍ਹਾਂ ਕਿਹਾ,“ਸਾਧਾਰਣ ਸ਼ਬਦਾਂ ਵਿੱਚ, ਇਹ ਥੀਮ, ਮੇਰੇ ਅਨੁਸਾਰ, ਸਬਕਾ ਸਾਥ ਸਬਕਾ ਵਿਕਾਸ ਹੈ।”
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਹ ਥੀਮ ਅੱਜ ਦੇ ਨੀਤੀ ਨਿਰਮਾਤਾਵਾਂ ਦੀਆਂ ਚੁਣੌਤੀਆਂ ਅਤੇ ਦੁਬਿਧਾਵਾਂ ਨੂੰ ਫੜਦਾ ਹੈ। ਪ੍ਰਧਾਨ ਮੰਤਰੀ ਨੇ ਸਵਾਲ ਕੀਤਾ, “ਕੀ ਸਮਾਵੇਸ਼ ਬਿਨਾ ਸਹੀ ਵਿਕਾਸ ਸੰਭਵ ਹੈ? ਕੀ ਵਿਕਾਸ ਤੋਂ ਬਿਨਾ ਸਮਾਵੇਸ਼ ਬਾਰੇ ਸੋਚਿਆ ਜਾ ਸਕਦਾ ਹੈ?” ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ, “ਸਰਕਾਰ ਦੇ ਮੁਖੀ ਵਜੋਂ 20 ਵਰ੍ਹਿਆਂ ਦੇ ਮੇਰੇ ਅਨੁਭਵਾਂ ਦਾ ਸਾਰ ਇਹ ਹੈ ਕਿ – ਸਮਾਵੇਸ਼ ਤੋਂ ਬਿਨਾ, ਅਸਲ ਵਿਕਾਸ ਸੰਭਵ ਨਹੀਂ ਹੈ। ਅਤੇ, ਵਿਕਾਸ ਤੋਂ ਬਿਨਾ ਸਮਾਵੇਸ਼ ਦਾ ਲਕਸ਼ ਵੀ ਪੂਰਾ ਨਹੀਂ ਕੀਤਾ ਜਾ ਸਕਦਾ।” ਇਸ ਲਈ, ਉਨ੍ਹਾਂ ਅੱਗੇ ਕਿਹਾ, 'ਅਸੀਂ ਸਮਾਵੇਸ਼ ਦੁਆਰਾ ਵਿਕਾਸ ਦਾ ਰਾਹ ਅਪਣਾਇਆ ਅਤੇ ਸਾਰਿਆਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ'।
ਉਨ੍ਹਾਂ ਕਿਹਾ ਕਿ ਪਿਛਲੇ 8 ਵਰ੍ਹਿਆਂ ਵਿੱਚ ਸ਼ਾਮਲ ਕਰਨ ਦੀ ਗਤੀ ਤੇ ਪੈਮਾਨਾ ਦੁਨੀਆ ਵਿੱਚ ਬੇਮਿਸਾਲ ਰਿਹਾ ਹੈ। ਆਪਣੀ ਗੱਲ ਨੂੰ ਦਰਸਾਉਣ ਲਈ, ਪ੍ਰਧਾਨ ਮੰਤਰੀ ਨੇ 9 ਕਰੋੜ ਤੋਂ ਵੱਧ ਔਰਤਾਂ ਨੂੰ ਗੈਸ ਕਨੈਕਸ਼ਨ, ਗਰੀਬਾਂ ਲਈ 10 ਕਰੋੜ ਤੋਂ ਵੱਧ ਪਖਾਨੇ, 45 ਕਰੋੜ ਤੋਂ ਵੱਧ ਜਨ-ਧਨ ਖਾਤੇ, ਗਰੀਬਾਂ ਨੂੰ 3 ਕਰੋੜ ਪੱਕੇ ਘਰ ਜਿਹੇ ਉਪਾਵਾਂ ਦੀ ਸੂਚੀ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਆਯੁਸ਼ਮਾਨ ਸਕੀਮ ਤਹਿਤ 50 ਕਰੋੜ ਲੋਕਾਂ ਲਈ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਯਕੀਨੀ ਬਣਾ ਕੇ ਅਤੇ ਪਿਛਲੇ 4 ਵਰ੍ਹਿਆਂ ਵਿੱਚ 3.5 ਕਰੋੜ ਤੋਂ ਵੱਧ ਮਰੀਜ਼ਾਂ ਨੂੰ ਮੁਫ਼ਤ ਇਲਾਜ ਦਾ ਲਾਭ ਉਠਾ ਕੇ, ਸ਼ਾਮਿਲ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ ਪਰ ਇਸ ਨਾਲ ਮੰਗ ਵਧੀ ਅਤੇ ਬਹੁਤ ਵਧੀਆ ਵਿਕਾਸ ਹੋਇਆ। ਅਤੇ ਭਾਰਤ ਦੀ ਲਗਭਗ ਇੱਕ–ਤਿਹਾਈ ਆਬਾਦੀ ਗੁਣਵੱਤਾ ਵਾਲੀ ਸਿਹਤ ਸੰਭਾਲ਼ ਦੇ ਦਾਇਰੇ ਵਿੱਚ ਆਈ ਹੈ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਨੇ ਭਾਰਤ ਵਿੱਚ ਸਿਹਤ ਸੰਭਾਲ਼ ਖੇਤਰ ਨੂੰ ਬਦਲ ਦਿੱਤਾ ਹੈ ਅਤੇ ਸਿਹਤ ਸੰਭਾਲ਼ ਬੁਨਿਆਦੀ ਢਾਂਚੇ ਵਿੱਚ ਤਰੱਕੀ ਦਾ ਵਰਣਨ ਕੀਤਾ। ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਸਾਡੇ ਦੇਸ਼ ਦੀ ਔਸਤ ਇਹ ਸੀ ਕਿ 10 ਵਰ੍ਹਿਆਂ ਵਿੱਚ 50 ਮੈਡੀਕਲ ਕਾਲਜ ਬਣਾਏ ਗਏ ਸਨ। ਜਦੋਂ ਕਿ ਪਿਛਲੇ 7-8 ਵਰ੍ਹਿਆਂ ਵਿੱਚ, ਭਾਰਤ ਵਿੱਚ 209 ਨਵੇਂ ਮੈਡੀਕਲ ਕਾਲਜ ਬਣਾਏ ਗਏ ਹਨ, ਜੋ ਪਹਿਲਾਂ ਨਾਲੋਂ 4 ਗੁਣਾ ਵੱਧ ਹਨ। ਇਸ ਤੋਂ ਇਲਾਵਾ, “ਪਿਛਲੇ 7-8 ਵਰ੍ਹਿਆਂ ਵਿੱਚ ਭਾਰਤ ਵਿੱਚ ਅੰਡਰ ਗਰੈਜੂਏਟ ਮੈਡੀਕਲ ਸੀਟਾਂ ਵਿੱਚ 75% ਦਾ ਵਾਧਾ ਹੋਇਆ ਹੈ। ਹੁਣ ਭਾਰਤ ਵਿੱਚ ਸਲਾਨਾ ਕੁੱਲ ਮੈਡੀਕਲ ਸੀਟਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਅੰਕੜਿਆਂ ਰਾਹੀਂ ਅਸੀਂ ਸੈਕਟਰ ਦੇ ਵਿਕਾਸ 'ਤੇ ਸਮਾਵੇਸ਼ ਯੋਜਨਾ ਦੇ ਪ੍ਰਭਾਵ ਨੂੰ ਦੇਖ ਸਕਦੇ ਹਾਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ 5 ਲੱਖ ਕਾਮਨ ਸਰਵਿਸ ਸੈਂਟਰਾਂ, ਯੂਪੀਆਈ ਅਤੇ ਪੀਐੱਮ ਸਵਨਿਧੀ (PM SVANIDHI) ਸਕੀਮ ਰਾਹੀਂ ਸਟ੍ਰੀਟ ਵਿਕਰੇਤਾਵਾਂ ਨੂੰ ਸ਼ਾਮਲ ਕਰਨ ਦਾ ਘੇਰਾ ਵਧਾਇਆ ਗਿਆ ਹੈ। ਇਸੇ ਤਰ੍ਹਾਂ, ਖ਼ਾਹਿਸ਼ੀ ਜ਼ਿਲ੍ਹਾ ਅਤੇ ਰਾਸ਼ਟਰੀ ਸਿੱਖਿਆ ਨੀਤੀ (NEP) ਵਿੱਚ ਮਾਤ ਭਾਸ਼ਾ ਵਿੱਚ ਸਿੱਖਿਆ, ਹਵਾਈ ਯਾਤਰਾ ਨੂੰ ਪਹੁੰਚਯੋਗ ਬਣਾਉਣ ਲਈ ਉਡਾਨ (UDAAN) ਸਕੀਮ ਸ਼ਾਮਲ ਕਰਨ ਅਤੇ ਵਿਕਾਸ ਦੋਵਾਂ ਵੱਲ ਲੈ ਜਾ ਰਹੀ ਹੈ। ਉਨ੍ਹਾਂ ਨੇ ‘ਹਰ ਘਰ ਜਲ’ ਰਾਹੀਂ 6 ਕਰੋੜ ਟੂਟੀਆਂ ਪਾਣੀ ਦੇ ਕਨੈਕਸ਼ਨ ਪ੍ਰਦਾਨ ਕਰਕੇ ਵੱਡੇ ਪੱਧਰ 'ਤੇ ਸ਼ਾਮਲ ਕਰਨ ਦੀ ਗੱਲ ਵੀ ਕੀਤੀ। ਸਵਾਮਿਤਵ (SVAMITVA) ਸਕੀਮ ਰਾਹੀਂ ਸਭ ਤੋਂ ਕਮਜ਼ੋਰ ਵਰਗਾਂ ਦੇ ਜਾਇਦਾਦ ਦੇ ਅਧਿਕਾਰਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਪਹਿਲਾਂ ਹੀ 80 ਲੱਖ ਪ੍ਰਾਪਰਟੀ ਕਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ, ਜਿਸ ਨਾਲ ਉਹ ਵਿੱਤ ਦਾ ਲਾਭ ਉਠਾ ਸਕਣਗੇ।
“ਅੱਜ ਦਾ ਭਾਰਤ ਆਉਣ ਵਾਲੇ 25 ਵਰ੍ਹਿਆਂ ਲਈ ਮਜਬੂਰੀ ਦੁਆਰਾ ਸੁਧਾਰਾਂ ਦੀ ਬਜਾਏ ਦ੍ਰਿੜ੍ਹਤਾ ਨਾਲ ਸੁਧਾਰਾਂ ਦੇ ਨਾਲ ਇੱਕ ਰੂਪ–ਰੇਖਾ ਤਿਆਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤ ਵਿੱਚ ਵੱਡੇ ਸੁਧਾਰ ਉਦੋਂ ਹੀ ਹੋਏ ਸਨ ਜਦੋਂ ਪਹਿਲੀਆਂ ਸਰਕਾਰਾਂ ਕੋਲ ਹੋਰ ਕੋਈ ਵਿਕਲਪ ਨਹੀਂ ਬਚਿਆ ਸੀ। ਅਸੀਂ ਸੁਧਾਰਾਂ ਨੂੰ ਜ਼ਰੂਰੀ ਬੁਰਾਈ ਨਹੀਂ ਮੰਨਦੇ, ਬਲਕਿ ਜਿੱਤ-ਜਿੱਤ ਦੀ ਚੋਣ ਸਮਝਦੇ ਹਾਂ, ਜਿਸ ਵਿੱਚ ਰਾਸ਼ਟਰੀ ਹਿਤ ਅਤੇ ਲੋਕ ਹਿਤ ਹੁੰਦੇ ਹਨ।'' ਪ੍ਰਧਾਨ ਮੰਤਰੀ ਨੇ ਸੁਧਾਰਾਂ ਪ੍ਰਤੀ ਸਰਕਾਰ ਦੀ ਪਹੁੰਚ ਨੂੰ ਵਿਸਤ੍ਰਿਤ ਕਰਦਿਆਂ ਕਿਹਾ, “ਸਾਡੀ ਨੀਤੀ ਬਣਾਉਣਾ ਲੋਕਾਂ ਦੀ ਨਬਜ਼ 'ਤੇ ਅਧਾਰਿਤ ਹੈ। ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੁਣਦੇ ਹਾਂ, ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਉਨ੍ਹਾਂ ਦੀਆਂ ਇੱਛਾਵਾਂ ਨੂੰ ਸਮਝਦੇ ਹਾਂ। ਇਸ ਲਈ ਅਸੀਂ ਮਕਬੂਲ ਭਾਵਨਾਵਾਂ ਦੇ ਦਬਾਅ ਹੇਠ ਨੀਤੀ ਨੂੰ ਨਹੀਂ ਆਉਣ ਦਿੱਤਾ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਘੱਟੋ-ਘੱਟ ਸਰਕਾਰ ਅਤੇ ਵੱਧ ਤੋਂ ਵੱਧ ਸ਼ਾਸਨ ਦੀ ਪਹੁੰਚ ਵਧੀਆ ਨਤੀਜੇ ਦੇ ਰਹੀ ਹੈ। ਉਨ੍ਹਾਂ ਕੋਵਿਡ ਲਈ ਟੀਕਾ ਵਿਕਾਸ ਵਿੱਚ ਨਿਜੀ ਅਤੇ ਜਨਤਕ ਖੇਤਰ ਦੀ ਭਾਈਵਾਲੀ ਦੀ ਉਦਾਹਰਣ ਦਿੱਤੀ। ਉਨ੍ਹਾਂ ਕਿਹਾ,“ਸਾਡੇ ਦੇਸ਼ ਦੇ ਨਿਜੀ ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਪਰ ਉਹਨਾਂ ਦੇ ਪਿੱਛੇ ਸਰਕਾਰ ਦੀ ਪੂਰੀ ਤਾਕਤ ਤਰੱਕੀ ਵਿੱਚ ਭਾਈਵਾਲ ਦੇ ਰੂਪ ਵਿੱਚ ਖੜ੍ਹੀ ਸੀ। ਅੱਜ ਭਾਰਤ ਪੂਰੀ ਦੁਨੀਆ ਵਿੱਚ ਸਭ ਤੋਂ ਭਰੋਸੇਮੰਦ ਅਤੇ ਅਤਿ-ਆਧੁਨਿਕ ਪੁਲਾੜ ਸੇਵਾ ਪ੍ਰਦਾਤਾਵਾਂ ਵਿੱਚੋਂ ਇੱਕ ਹੈ। ਸਾਡਾ ਪ੍ਰਾਈਵੇਟ ਸੈਕਟਰ ਈਕੋਸਿਸਟਮ ਇਸ ਖੇਤਰ ਵਿੱਚ ਵੀ ਵਧੀਆ ਕੰਮ ਕਰ ਰਿਹਾ ਹੈ। ਪਰ ਉਨ੍ਹਾਂ ਦੇ ਪਿੱਛੇ ਵੀ, 'ਪ੍ਰਗਤੀ ਵਿੱਚ ਭਾਈਵਾਲ' ਵਜੋਂ, ਸਰਕਾਰ ਪੂਰੀ ਤਾਕਤ ਨਾਲ ਖੜ੍ਹੀ ਹੈ।" “ਹੁਣ ਸਿਰਫ਼ ਨਿਜੀ ਖੇਤਰ ਜਾਂ ਸਰਕਾਰ ਦੁਆਰਾ ਦਬਦਬੇ ਵਾਲੇ ਅਤਿ ਮਾਡਲ ਪੁਰਾਣੇ ਹੋ ਗਏ ਹਨ। ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਨਿਜੀ ਖੇਤਰ ਨੂੰ ਪ੍ਰਗਤੀ ਵਿੱਚ ਹਿੱਸੇਦਾਰ ਵਜੋਂ ਉਤਸ਼ਾਹਿਤ ਕਰੇ ਅਤੇ ਅਸੀਂ ਇਸ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਟੂਰਿਜ਼ਮ ਬਾਰੇ ਵੀ ਸੋਚ ਦਾ ਵਿਸਤਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 75 ਪ੍ਰਸਿੱਧ ਸਥਾਨਾਂ 'ਤੇ ਹਾਲ ਹੀ ਵਿੱਚ ਮਨਾਏ ਗਏ ਯੋਗ ਦਿਵਸ ਨੇ ਲੋਕਾਂ ਨੂੰ ਸੈਰ ਸਪਾਟੇ ਦੀਆਂ ਕਈ ਨਵੀਆਂ ਥਾਵਾਂ ਬਾਰੇ ਜਾਣੂ ਕਰਵਾਇਆ ਹੈ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ‘ਆਜ਼ਾਦੀ ਕਾ ਅੰਮ੍ਰਿਤ ਕਾਲ’ ਦੇਸ਼ ਲਈ ਬਹੁਤ ਸਾਰੇ ਮੌਕੇ ਲੈ ਕੇ ਆ ਰਿਹਾ ਹੈ ਅਤੇ ਉਨ੍ਹਾਂ ਨੂੰ ਹਾਸਲ ਕਰਨ ਦਾ ਸਾਡਾ ਸੰਕਲਪ ਅਟੁੱਟ ਹੈ।
ਪਹਿਲੇ ਏਜੇਐੱਮਐੱਲ ਵਿੱਚ ਮੁੱਖ ਭਾਸ਼ਣ ਸ਼੍ਰੀ ਥਰਮਨ ਸ਼ਨਮੁਗਰਤਨਮ, ਸੀਨੀਅਰ ਮੰਤਰੀ, ਸਿੰਗਾਪੁਰ ਸਰਕਾਰ ਵੱਲੋਂ, “ਸਮੂਹਿਕਤਾ ਦੁਆਰਾ ਵਿਕਾਸ, ਵਿਕਾਸ ਦੁਆਰਾ ਸਮਾਵੇਸ਼” ਉੱਤੇ ਦਿੱਤਾ ਗਿਆ ਸੀ। ਲੈਕਚਰ ਤੋਂ ਬਾਅਦ ਸ਼੍ਰੀ ਮੈਥਿਆਸ ਕੋਰਮੈਨ (ਓਈਸੀਡੀ ਸਕੱਤਰ-ਜਨਰਲ) ਅਤੇ ਸ਼੍ਰੀ ਅਰਵਿੰਦ ਪਨਗੜੀਆ (ਪ੍ਰੋਫੈਸਰ, ਕੋਲੰਬੀਆ ਯੂਨੀਵਰਸਿਟੀ) ਦੁਆਰਾ ਇੱਕ ਪੈਨਲ ਚਰਚਾ ਕੀਤੀ ਗਈ।
ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਬਾਰੇ ਵਿਭਾਗ ਨੇ ਸ਼੍ਰੀ ਅਰੁਣ ਜੇਟਲੀ ਦੇ ਦੇਸ਼ ਲਈ ਵਡਮੁੱਲੇ ਯੋਗਦਾਨ ਨੂੰ ਮਾਨਤਾ ਦੇਣ ਵਾਸਤੇ ਪਹਿਲਾ 'ਅਰੁਣ ਜੇਟਲੀ ਮੈਮੋਰੀਅਲ ਲੈਕਚਰ' ਆਯੋਜਿਤ ਕੀਤਾ।
ਪ੍ਰਧਾਨ ਮੰਤਰੀ ਨੇ 8 ਤੋਂ 10 ਜੁਲਾਈ ਤੱਕ ਆਯੋਜਿਤ ਕੀਤੇ ਜਾ ਰਹੇ ਤਿੰਨ ਦਿਨਾ ਸਮਾਗਮ ਕੌਟਿਲਿਆ ਆਰਥਿਕ ਸੰਮੇਲਨ (ਕੇਈਸੀ) ਵਿੱਚ ਭਾਗ ਲੈਣ ਵਾਲੇ ਡੈਲੀਗੇਟਾਂ ਨਾਲ ਵੀ ਗੱਲਬਾਤ ਕੀਤੀ।
https://twitter.com/narendramodi/status/1545405565920505856
https://twitter.com/PMOIndia/status/1545407603496620033
https://twitter.com/PMOIndia/status/1545407835286433792
https://twitter.com/PMOIndia/status/1545408600222597120
https://twitter.com/PMOIndia/status/1545408595533393921
https://twitter.com/PMOIndia/status/1545409289636188160
https://twitter.com/PMOIndia/status/1545409286800834560
https://twitter.com/PMOIndia/status/1545410749832794112
https://twitter.com/PMOIndia/status/1545410956733587456
https://twitter.com/PMOIndia/status/1545411285445378050
https://twitter.com/PMOIndia/status/1545412898708922370
https://twitter.com/PMOIndia/status/1545412895831654402
***********
ਡੀਐੱਸ
(Release ID: 1840416)
Visitor Counter : 158
Read this release in:
Telugu
,
English
,
Urdu
,
Hindi
,
Marathi
,
Bengali
,
Manipuri
,
Assamese
,
Odia
,
Odia
,
Tamil
,
Kannada
,
Malayalam