ਪ੍ਰਧਾਨ ਮੰਤਰੀ ਦਫਤਰ
ਮੇਰੇ ਮਿੱਤਰ, ਆਬੇ ਸਾਨ' - ਪ੍ਰਧਾਨ ਮੰਤਰੀ ਨੇ ਸ਼ਿੰਜ਼ੋ ਆਬੇ ਨੂੰ ਸ਼ਰਧਾਂਜਲੀ ਅਰਪਿਤ ਕੀਤੀ
प्रविष्टि तिथि:
08 JUL 2022 9:33PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਸ਼ਿੰਜ਼ੋ ਆਬੇ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ।
ਟਵੀਟਾਂ ਦੀ ਇੱਕ ਲੜੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ:
"ਮਿਸਟਰ ਆਬੇ ਦੇ ਅਕਾਲ ਚਲਾਣੇ ਨਾਲ, ਜਪਾਨ ਅਤੇ ਦੁਨੀਆ ਨੇ ਇੱਕ ਮਹਾਨ ਦੂਰਦਰਸ਼ੀ ਨੂੰ ਗੁਆ ਦਿੱਤਾ ਹੈ ਅਤੇ, ਮੈਂ ਇੱਕ ਪਿਆਰਾ ਮਿੱਤਰ ਗੁਆ ਦਿੱਤਾ ਹੈ।
ਮੇਰੇ ਮਿੱਤਰ ਆਬੇ ਸਾਨ ਨੂੰ ਸ਼ਰਧਾਂਜਲੀ..."
"ਮੈਂ ਪਹਿਲੀ ਵਾਰ ਆਬੇ ਸਾਨ ਨੂੰ 2007 ਵਿੱਚ ਮਿਲਿਆ ਸੀ ਅਤੇ ਉਦੋਂ ਤੋਂ, ਸਾਡੇ ਵਿੱਚ ਬਹੁਤ ਸਾਰੀਆਂ ਯਾਦਗਾਰੀ ਚਰਚਾਵਾਂ ਹੋਈਆਂ। ਮੈਂ ਉਨ੍ਹਾਂ ਵਿੱਚੋਂ ਹਰ ਇੱਕ ਨੂੰ ਸੰਜੋ ਕੇ ਰੱਖਾਂਗਾ। ਆਬੇ ਸਾਨ ਨੇ ਭਾਰਤ-ਜਪਾਨ ਸਬੰਧਾਂ ਨੂੰ ਊਰਜਾ ਪ੍ਰਦਾਨ ਕੀਤੀ। ਉਨ੍ਹਾਂ ਨੇ ਇਹ ਸੁਨਿਸ਼ਚਿਤ ਕੀਤਾ ਕਿ ਜਪਾਨ ਨਿਊ ਇੰਡੀਆ ਦੇ ਵਿਕਾਸ ਨੂੰ ਰਫ਼ਤਾਰ ਦੇਣ ਲਈ ਸਦਾ ਨਾਲ ਹੈ।"
"ਜਿੱਥੋਂ ਤੱਕ ਗਲੋਬਲ ਲੀਡਰਸ਼ਿਪ ਦਾ ਸਵਾਲ ਹੈ, ਆਬੇ ਸਾਨ ਆਪਣੇ ਸਮੇਂ ਤੋਂ ਅੱਗੇ ਸਨ। ਕਵਾਡ, ਆਸੀਆਨ-ਅਗਵਾਈ ਵਾਲੇ ਮੰਚ, ਇੰਡੋ ਪੈਸਿਫਿਕ ਓਸ਼ੀਅਨ ਇਨੀਸ਼ਿਏਟਿਵ, ਏਸ਼ੀਆ-ਅਫਰੀਕਾ ਗ੍ਰੋਥ ਕੌਰੀਡੋਰ ਅਤੇ ਕੋਲਿਸ਼ਨ ਫੌਰ ਡਿਜ਼ਾਸਟਰ ਰੈਜ਼ਿਲਿਐਂਟ ਇਨਫ੍ਰਾਸਟ੍ਰਕਚਰ, ਸਭ ਨੇ ਉਨ੍ਹਾਂ ਦੇ ਯੋਗਦਾਨ ਦਾ ਲਾਭ ਉਠਾਇਆ।"
*********
ਡੀਐੱਸ/ਏਕੇ
(रिलीज़ आईडी: 1840253)
आगंतुक पटल : 150
इस विज्ञप्ति को इन भाषाओं में पढ़ें:
Tamil
,
हिन्दी
,
Marathi
,
Bengali
,
Manipuri
,
Odia
,
Telugu
,
Urdu
,
English
,
Assamese
,
Gujarati
,
Kannada
,
Malayalam