ਪ੍ਰਧਾਨ ਮੰਤਰੀ ਦਫਤਰ

ਦਿੱਲੀ ਵਿਖੇ ‘ਉਦਯਮੀ ਭਾਰਤ’ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 30 JUN 2022 3:56PM by PIB Chandigarh

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਨਾਰਾਇਣ ਰਾਣੇ ਜੀ, ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਜੀ, ਮੰਤਰੀ ਮੰਡਲ ਦੇ ਹੋਰ ਸਾਰੇ ਮੈਂਬਰ, ਦੇਸ਼ ਦੇ ਅਲੱਗ-ਅਲੱਗ ਰਾਜਾਂ ਤੋਂ ਆਏ ਹੋਏ ਮੰਤਰੀਗਣ, ਦੇਸ਼ਭਰ ਦੇ MSME ਸੈਕਟਰ ਨਾਲ ਜੁੜੇ ਸਾਰੇ ਮੇਰੇ ਉਦਯਮੀ ਭਾਈ-ਭੈਣ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸਜਣੋਂ,

ਸਾਡੇ ਇੱਥੇ ਬਚਪਨ ਤੋਂ ਇੱਕ ਸਲੋਕ ਸਿਖਾਇਆ ਜਾਂਦਾ ਹੈ, ਅਤੇ ਇਹ ਸਲੋਕ ਅਸੀਂ ਸਭ ਨੇ ਸੁਣਿਆ ਹੈ-

ਉਦੁਯਮੇਨ ਹੀ ਸਿਧਯੰਤਿ, ਕਾਰਯਾਣਿ ਨਾ ਮਨੌਰਥੇ: (उद्यमेन ही सिध्यन्ति, कार्याणि ना मनौरथे:)

ਯਾਨੀ ਉਦਯਮ ਕਰਨ ਨਾਲ ਹੀ ਸਿੱਧੀ ਮਿਲਦੀ ਹੈ, ਸਿਰਫ਼ ਸੋਚਦੇ ਰਹਿਣ ਨਾਲ ਕੁਝ ਨਹੀਂ ਹੁੰਦਾ, ਅਤੇ ਸੋਚਣ ਵਾਲਿਆਂ ਦੀ ਕਮੀ ਨਹੀਂ ਹੁੰਦੀ। ਇਸ ਸਲੋਕ ਦੇ ਭਾਵ ਨੂੰ ਅਗਰ ਮੈਂ ਅੱਜ ਦੇ ਸਮੇਂ ਦੇ ਹਿਸਾਬ ਨਾਲ ਥੋੜ੍ਹਾ ਬਦਲ ਕੇ ਕਹਾਂ ਤਾਂ ਮੈਂ ਇਹ ਕਹਾਂਗਾ ਕਿ MSME’s ਦੇ ਉਦਯਮ ਨਾਲ ਹੀ ਆਤਮਨਿਰਭਰ ਭਾਰਤ ਅਭਿਯਾਨ ਨੂੰ ਸਿੱਧੀ ਮਿਲੇਗੀ, ਭਾਰਤ ਸਸ਼ਕਤ ਹੋਵੇਗਾ। ਕਹਿਣ ਨੂੰ ਤਾਂ ਆਪ ਲੋਕ ਸੂਖਮ, ਲਘੂ ਅਤੇ ਦਰਮਿਆਨੇ ਉੱਦਮੀ ਹੋ, ਲੇਕਿਨ 21ਵੀਂ ਸਦੀ ਦਾ ਭਾਰਤ ਜਿਸ ਉਚਾਈ ਨੂੰ ਪ੍ਰਾਪਤ ਕਰੇਗਾ, ਉਸ ਵਿੱਚ ਆਪ ਸਭ ਦੀ ਭੂਮਿਕਾ ਬਹੁਤ ਅਹਿਮ ਹੈ।

ਭਾਰਤ ਦਾ ਐਕਸਪੋਰਟ ਲਗਾਤਾਰ ਵਧੇ, ਭਾਰਤ ਦੇ ਪ੍ਰੋਡਕਟਸ ਨਵੇਂ ਬਜ਼ਾਰਾਂ ਵਿੱਚ ਪਹੁੰਚਣ  ਇਸ ਦੇ ਲਈ ਦੇਸ਼ ਦੇ MSME ਸੈਕਟਰ ਦਾ ਸਸ਼ਕਤ ਹੋਣਾ ਬਹੁਤ ਜ਼ਰੂਰੀ ਹੈ। ਸਾਡੀ ਸਰਕਾਰ, ਤੁਹਾਡੀ ਇਸੇ ਸਮਰੱਥਾ, ਇਸ ਸੈਕਟਰ ਦੀਆਂ ਅਸੀਮ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰਣਾ ਲੈ ਰਹੀ ਹੈ, ਨਵੀਆਂ ਨੀਤੀਆਂ ਬਣਾ ਰਹੀ ਹੈ। ਸਾਡੇ ਦੇਸ਼ ਦੇ ਹਰ ਜ਼ਿਲ੍ਹੇ ਵਿੱਚ, ਹਰ ਹਿੱਸੇ ਵਿੱਚ ਜੋ ਸਾਡੇ ਅਦਭੁਤ ਉਤਪਾਦ ਹਨ, ਉਨ੍ਹਾਂ ਲੋਕਲ ਉਤਪਾਦਾਂ ਨੂੰ ਅਸੀਂ ਗਲੋਬਲ ਬਣਾਉਣ ਦਾ ਸੰਕਲਪ ਲਿਆ ਹੈ।

ਪ੍ਰਯਾਸ ਇਹ ਹੈ ਕਿ ਮੇਕ ਇਨ ਇੰਡੀਆ ਦੇ ਲਈ ਲੋਕਲ ਸਪਲਾਈ ਚੇਨ ਬਣੇ, ਜੋ ਭਾਰਤ ਦੀ ਵਿਦੇਸ਼ਾਂ 'ਤੇ ਨਿਰਭਰਤਾ ਘੱਟ ਕਰ ਸਕੇ। ਹੁਣ ਇਸ ਲਈ MSMEs ਸੈਕਟਰ ਦਾ ਵਿਸਤਾਰ ਕਰਨ ’ਤੇ ਅਭੂਤਪੂਰਵ ਬਲ ਦਿੱਤਾ ਜਾ ਰਿਹਾ ਹੈ। ਇਸੇ ਕੜੀ ਵਿੱਚ ਅੱਜ ਅਨੇਕ ਨਵੀਆਂ ਯੋਜਨਾਵਾਂ ਲਾਂਚ ਕੀਤੀਆਂ ਗਈਆਂ ਹਨ। ਹਜ਼ਾਰਾਂ ਕਰੋੜ ਰੁਪਏ ਦੀਆਂ ਇਹ ਯੋਜਨਾਵਾਂ, MSMEs ਦੀ ਕੁਆਲਿਟੀ ਅਤੇ ਪ੍ਰਮੋਸ਼ਨ ਨਾਲ ਜੁੜੀਆਂ ਹਨ। MSME ਈਕੋਸਿਸਟਮ ਨੂੰ ਹੋਰ ਸਸ਼ਕਤ ਕਰਨ ਦੇ ਲਈ ਲਗਭਗ 6 ਹਜ਼ਾਰ ਕਰੋੜ ਰੁਪਏ ਦੀ ramp ਸਕੀਮ ਹੋਵੇ, First time exporters ਨੂੰ ਪ੍ਰੋਤਸਾਹਨ ਦੇਣ ਦਾ ਪ੍ਰੋਗਰਾਮ ਹੋਵੇ, ਅਤੇ ਪ੍ਰਧਾਨ ਮੰਤਰੀ ਰੋਜ਼ਗਾਰ ਸ੍ਰਿਜਨ ਪ੍ਰੋਗਰਾਮ ਦੇ ਦਾਇਰੇ ਨੂੰ ਵਧਾਉਣ ਦਾ ਨਿਰਣਾ ਹੋਵੇ, ਸਰਕਾਰ ਦੇ ਇਨ੍ਹਾਂ ਮਹੱਤਵਪੂਰਨ ਪ੍ਰਯਾਸਾਂ ਨਾਲ ਭਾਰਤ ਦੇ MSME ਸੈਕਟਰ ਨੂੰ ਹੋਰ ਗਤੀ ਮਿਲਣ ਵਾਲੀ ਹੈ।

ਥੋੜ੍ਹੀ ਦੇਰ ਪਹਿਲਾਂ ਦੇਸ਼ ਦੀਆਂ 18 ਹਜ਼ਾਰ MSMEs ਨੂੰ 500 ਕਰੋੜ ਰੁਪਏ ਤੋਂ ਅਧਿਕ ਟ੍ਰਾਂਸਫਰ ਕੀਤੇ ਗਏ ਹਨ, ਤੁਹਾਡੇ ਸਾਹਮਣੇ ਡਿਜੀਟਲ, already  ਉਨ੍ਹਾਂ ਦੇ ਅਕਾਊਂਟ ਨੂੰ ਪੈਸੇ ਚਲੇ ਗਏ। 50 ਹਜ਼ਾਰ ਕਰੋੜ ਰੁਪਏ ਦੇ ਸੈਲਫ ਰਿਲਾਇੰਟ ਇੰਡੀਆ ਫੰਡ ਦੇ ਤਹਿਤ 1400 ਕਰੋੜ ਰੁਪਏ ਤੋਂ ਅਧਿਕ MSME’s ਦੇ ਲਈ ਰਿਲੀਜ਼ ਹੋਏ ਹਨ। ਸਾਰੇ ਲਾਭਾਰਥੀਆਂ ਨੂੰ, ਪੂਰੇ MSME sector ਨੂੰ ਮੈਂ ਇਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਹੁਣੇ ਇੱਥੇ ਮੰਚ 'ਤੇ ਆਉਣ ਤੋਂ ਪਹਿਲਾਂ ਮੈਨੂੰ ਅਨੇਕ ਸਾਥੀਆਂ ਨਾਲ ਬਾਤਚੀਤ ਕਰਨ ਦਾ ਅਵਸਰ ਮਿਲਿਆ ਅਤੇ ਉਨ੍ਹਾਂ ਲੋਕਾਂ ਨਾਲ ਮੈਂ ਬਾਤ ਕਰ ਰਿਹਾ ਸਾਂ ਜਿਨ੍ਹਾਂ ਨੂੰ ਸਰਕਾਰ ਦੀ ਕਿਸੇ ਨਾ ਕਿਸੇ ਯੋਜਨਾ ਦਾ ਉਨ੍ਹਾਂ ਨੂੰ ਲਾਭ ਮਿਲਿਆ ਸੀ। ਹੁਣ ਉਨ੍ਹਾਂ ਨੇ ਉਸ ਵਿੱਚ ਆਪਣੇ ਟੇਲੰਟਸ, ਆਪਣੇ ਪਰਿਸ਼੍ਰਮ (ਮਿਹਨਤ), ਆਪਣੀ ਸਕਿੱਲ ਇਨ੍ਹਾਂ ਸਭ ਨੂੰ ਲਗਾ ਕੇ ਇੱਕ ਨਵੀਂ ਦੁਨੀਆ ਖੜ੍ਹੀ ਕਰ ਦਿੱਤੀ ਹੈ।

ਬਾਤਚੀਤ ਦੇ ਦੌਰਾਨ, ਜਿਸ ਪ੍ਰਕਾਰ ਦਾ ਆਤਮਵਿਸ਼ਵਾਸ ਮੈਂ ਇਨ੍ਹਾਂ ਨੌਜਵਾਨ ਜ਼ਿਆਦਾਤਰ ਸਨ, ਸਾਡੀਆਂ ਮਾਤਾਵਾਂ-ਭੈਣਾਂ ਸਨ, ਬੇਟੀਆਂ ਸਨ। ਉਨ੍ਹਾਂ ਸਭ ਉਦਯਮੀਆਂ ਵਿੱਚ ਮੈਂ ਜੋ ਅਨੁਭਵ ਕਰ ਰਿਹਾ ਸਾਂ, ਉਹ ਆਤਮਵਿਸ਼ਵਾਸ ਅਤੇ ਆਤਮਨਿਰਭਰ ਭਾਰਤ ਦਾ ਜੋ ਅਭਿਯਾਨ ਹੈ ਉਸ ਵਿੱਚ ਇੱਕ ਨਵੀਂ ਊਰਜਾ ਦਾ ਅਹਿਸਾਸ ਹੁੰਦਾ ਸੀ। ਸ਼ਾਇਦ ਮੈਨੂੰ ਜ਼ਿਆਦਾ ਸਮਾਂ ਹੁੰਦਾ ਤਾਂ ਮੈਂ ਹੋਰ ਘੰਟਿਆਂ ਤੱਕ ਉਨ੍ਹਾਂ ਨਾਲ ਗੱਲਾਂ ਕਰਦਾ ਰਹਿੰਦਾ ਕਿ ਹਰੇਕ ਦੇ ਪਾਸ ਕੁਝ ਨਾ ਕੁਝ ਕਹਿਣ ਨੂੰ ਹੈ, ਹਰੇਕ ਦੇ ਕੋਲ ਆਪਣਾ ਅਨੁਭਵ ਹੈ, ਹਰੇਕ ਦਾ ਆਪਣਾ ਇੱਕ ਸਾਹਸ ਹੈ, ਹਰੇਕ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੀ ਪ੍ਰਤਿਸ਼ਠਾ ਨੂੰ ਬਣਦੇ ਦੇਖਿਆ ਹੈ। ਇਹ ਆਪਣੇ-ਆਪ ਵਿੱਚ ਬੜਾ ਸੁਖਦ ਅਨੁਭਵ ਸੀ।

ਅੱਜ ਬਹੁਤ ਸਾਰੇ ਸਾਥੀਆਂ ਨੂੰ ਪੁਰਸਕਾਰ ਵੀ ਮਿਲਿਆ ਹੈ। ਜਿਨ੍ਹਾਂ ਸਾਥੀਆਂ ਨੇ ਪੁਰਸਕਾਰ ਪ੍ਰਾਪਤ ਕੀਤਾ ਹੈ ਮੈਂ ਉਨ੍ਹਾਂ ਨੂੰ ਵਧਾਈ ਤਾਂ ਦਿੰਦਾ ਹਾਂ ਲੇਕਿਨ ਜਦੋਂ ਪੁਰਸਕਾਰ ਮਿਲਦਾ ਹੈ ਤਾਂ ਅਪੇਖਿਆਵਾਂ  (ਉਮੀਦਾਂ) ਜਰਾ ਜ਼ਿਆਦਾ ਵਧ ਜਾਂਦੀਆਂ ਹਨ। ਅਸੀਂ ਚਾਹਾਂਗੇ ਕਿ ਤੁਸੀਂ ਜੋ ਕੀਤਾ ਹੈ, ਹੁਣ ਇੱਕ ਬਹੁਤ ਬੜੀ ਛਲਾਂਗ ਲਗਾਓ। ਤੁਸੀਂ ਜੋ ਕੀਤਾ ਹੈ ਉਸ ਨਾਲ ਤੁਸੀਂ ਅਨੇਕਾਂ ਨੂੰ ਪ੍ਰੇਰਿਤ ਕਰੋਂ ਅਤੇ ਇੱਕ ਐਸਾ ਮਾਹੌਲ ਅਸੀਂ ਬਣਾ ਦੇਈਏ ਕਿ ਹੁਣ ਅੱਗੇ ਹੀ ਅੱਗੇ ਜਾਣਾ ਹੈ।

ਸਾਥੀਓ,

ਤੁਸੀਂ ਵੀ ਜਾਣਦੇ ਹੋ ਕਿ ਜਦੋਂ ਅਸੀਂ MSME ਕਹਿੰਦੇ ਹਾਂ ਤਾਂ ਤਕਨੀਕੀ ਭਾਸ਼ਾ ਵਿੱਚ ਵਿਸਤਾਰ ਹੁੰਦਾ ਹੈ Micro, Small ਅਤੇ Medium Enterprises. ਲੇਕਿਨ ਇਹ ਸੂਖਮ, ਲਘੂ ਅਤੇ ਇਸ ਦਾ ਦਰਮਿਆਨੇ ਉਦਯਮ, ਭਾਰਤ ਦੀ ਵਿਕਾਸ ਯਾਤਰਾ ਦਾ ਬਹੁਤ ਬੜਾ ਅਧਾਰ ਹਨ। ਭਾਰਤ ਦੀ ਅਰਥਵਿਵਸਥਾ ਵਿੱਚ ਲਗਭਗ ਇੱਕ ਤਿਹਾਈ ਹਿੱਸੇਦਾਰੀ MSME ਸੈਕਟਰ ਦੀ ਹੈ। ਅਸਾਨ ਸ਼ਬਦਾਂ ਵਿੱਚ ਕਹਾਂ ਤਾਂ ਭਾਰਤ ਅੱਜ ਅਗਰ 100 ਰੁਪਏ ਕਮਾਉਂਦਾ ਹੈ, ਤਾਂ ਉਸ ਵਿੱਚ 30 ਰੁਪਏ ਮੇਰੇ MSME ਸੈਕਟਰ ਦੀ ਵਜ੍ਹਾ ਨਾਲ ਆਉਂਦੇ ਹਨ। MSME ਸੈਕਟਰ ਨੂੰ ਸਸ਼ਕਤ ਕਰਨ ਦਾ ਮਤਲਬ ਹੈ, ਪੂਰੇ ਸਮਾਜ ਨੂੰ ਸਸ਼ਕਤ ਕਰਨਾ, ਸਭ ਨੂੰ ਵਿਕਾਸ ਦੇ ਲਾਭ ਦਾ ਭਾਗੀਦਾਰ ਬਣਾਉਣਾ, ਸਭ ਨੂੰ ਅੱਗੇ ਵਧਾਉਣਾ। ਇਸ ਸੈਕਟਰ ਨਾਲ ਜੁੜੇ ਕਰੋੜਾਂ ਸਾਥੀ ਦੇਸ਼ ਦੇ ਗ੍ਰਾਮੀਣ ਖੇਤਰਾਂ ਤੋਂ ਆਉਂਦੇ ਹਨ। ਇਸ ਲਈ MSME ਸੈਕਟਰ, ਦੇਸ਼ ਦੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਸਰਕਾਰ ਦੀਆਂ ਸਰਬਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ।

ਸਾਥੀਓ,

ਅੱਜ ਪੂਰੀ ਦੁਨੀਆ ਭਾਰਤ ਦੀ ਅਰਥਵਿਵਸਥਾ ਦੀ ਗਤੀ ਨੂੰ ਦੇਖ ਕੇ ਪ੍ਰਭਾਵਿਤ ਹੈ ਅਤੇ ਇਸ ਗਤੀ ਵਿੱਚ ਬਹੁਤ ਬੜੀ ਭੂਮਿਕਾ ਸਾਡੇ MSME ਸੈਕਟਰ ਦੀ ਹੈ। ਇਸ ਲਈ MSME ਅੱਜ Macro Economy  ਦੀ ਮਜ਼ਬੂਤੀ ਦੇ ਲਈ ਜ਼ਰੂਰੀ ਹੈ। ਅੱਜ ਭਾਰਤ ਜਿਤਨਾ ਨਿਰਯਾਤ ਕਰ ਰਿਹਾ ਹੈ, ਉਸ ਵਿੱਚ ਬਹੁਤ ਬੜਾ ਹਿੱਸਾ MSME ਸੈਕਟਰ ਦਾ ਹੈ। ਇਸ ਲਈ MSME ਅੱਜ Maximum Exports ਦੇ ਲਈ ਜ਼ਰੂਰੀ ਹਨ। MSME ਸੈਕਟਰ ਨੂੰ ਮਜ਼ਬੂਤੀ ਦੇਣ ਦੇ ਲਈ ਪਿਛਲੇ ਅੱਠ ਸਾਲ ਵਿੱਚ ਸਾਡੀ ਸਰਕਾਰ ਨੇ ਬਜਟ ਵਿੱਚ 650 ਪ੍ਰਤੀਸ਼ਤ ਤੋਂ ਜ਼ਿਆਦਾ ਦਾ ਵਾਧਾ ਕੀਤਾ ਹੈ। ਅਤੇ ਇਸ ਲਈ ਸਾਡੇ ਲਈ MSME ਦਾ ਮਤਲਬ ਹੈ - Maximum Support to Micro Small and Medium Enterprises!

ਇਸ ਸੈਕਟਰ ਤੋਂ 11 ਕਰੋੜ ਤੋਂ ਵੀ ਅਧਿਕ ਲੋਕ ਇਸ ਨਾਲ direct-indirect ਜੁੜੇ ਹੋਏ ਹਨ। ਇਸ ਲਈ MSME ਅੱਜ Maximum Employment ਦੇ ਲਈ ਬਹੁਤ ਜ਼ਰੂਰੀ ਹੈ। ਇਸ ਲਈ ਜਦੋਂ 100 ਸਾਲ ਦਾ ਸਭ ਤੋਂ ਬੜਾ ਸੰਕਟ ਆਇਆ ਤਾਂ, ਅਸੀਂ ਆਪਣੇ ਛੋਟੇ ਉੱਦਮਾਂ ਨੂੰ ਬਚਾਉਣ ਦੇ ਨਾਲ ਹੀ ਉਨ੍ਹਾਂ ਨੂੰ ਨਵੀਂ ਤਾਕਤ ਦੇਣ ਦਾ ਵੀ ਫ਼ੈਸਲਾ ਕੀਤਾ। ਕੇਂਦਰ ਸਰਕਾਰ ਨੇ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ ਦੇ ਤਹਿਤ ਸਾਢੇ 3 ਲੱਖ ਕਰੋੜ ਰੁਪਏ ਦੀ ਮਦਦ MSMEs ਦੇ ਲਈ ਸੁਨਿਸ਼ਚਿਤ ਕੀਤੀ।

ਇੱਕ ਰਿਪੋਰਟ ਦੇ ਮੁਤਾਬਕ ਇਸ ਨਾਲ ਕਰੀਬ ਡੇਢ ਕਰੋੜ ਰੋਜ਼ਗਾਰ ਖ਼ਤਮ ਹੋਣ ਤੋਂ ਬਚ ਗਏ, ਇਹ ਬਹੁਤ ਬੜਾ ਅੰਕੜਾ ਹੈ। ਦੁਨੀਆ ਦੇ ਕਈ ਦੇਸ਼ਾਂ ਦੀ ਆਬਾਦੀ ਤੋਂ ਵੀ ਜ਼ਿਆਦਾ ਬੜਾ ਅੰਕੜਾ ਹੈ ਇਹ। ਆਪਦਾ ਦੇ ਸਮੇਂ ਮਿਲੀ ਇਹੀ ਮਦਦ ਅੱਜ ਦੇਸ਼ ਦੇ MSMEs ਸੈਕਟਰ ਨੂੰ ਨਵੇਂ ਰੋਜ਼ਗਾਰ ਦੇ ਨਿਰਮਾਣ ਦੇ ਲਈ ਪ੍ਰੋਤਸਾਹਿਤ ਕਰ ਰਹੀ ਹੈ। ਅਸੀਂ ਇਸ ਸਾਲ ਦੇ ਬਜਟ ਵਿੱਚ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ ਨੂੰ ਅਗਲੇ ਸਾਲ ਦੇ ਮਾਰਚ ਤੱਕ ਵਧਾਉਣ ਦਾ ਵੀ ਐਲਾਨ ਕੀਤਾ ਹੈ। ਇਸ ਦੇ ਤਹਿਤ, ਜੋ ਵੀ ਇਸ ਦੇ ਤਹਿਤ ਆਉਂਦੇ ਹਨ, ਉਨ੍ਹਾਂ ਨੂੰ ਵੀ 50 ਹਜ਼ਾਰ ਕਰੋੜ ਰੁਪਏ ਤੋਂ ਵਧਾ ਕੇ ਹੁਣ 5 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ, 10 ਗੁਣਾ ਜ਼ਿਆਦਾ।

ਸਾਥੀਓ,

ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ ਸਾਡੇ MSMEs, ਭਾਰਤ ਦੀ ਆਤਮਨਿਰਭਰਤਾ ਦੇ ਵਿਰਾਟ ਲਕਸ਼ ਦੀ ਪ੍ਰਾਪਤੀ ਦਾ ਵੀ ਬਹੁਤ ਬੜਾ ਮਾਧਿਅਮ ਹਨ। ਇੱਕ ਸਮਾਂ ਸੀ ਜਦੋਂ ਪਹਿਲਾਂ ਦੀਆਂ ਸਰਕਾਰਾਂ ਨੇ ਇਸ ਸੈਕਟਰ ਦੀ ਸ਼ਕਤੀ 'ਤੇ ਭਰੋਸਾ ਨਹੀਂ ਕੀਤਾ, ਇਸ ਸੈਕਟਰ ਨੂੰ ਇੱਕ ਤਰ੍ਹਾਂ ਨਾਲ ਬੰਨ੍ਹ ਦਿੱਤਾ ਸੀ, ਉਨ੍ਹਾਂ ਦੇ ਨਸੀਬ ’ਤੇ ਛੱਡ ਦਿੱਤਾ ਸੀ। ਉਹ ਆਪਣੇ ਬਲਬੂਤੇ 'ਤੇ ਕੁਝ ਕਰ ਪਾਉਣ (ਸਕਣ) ਤਾਂ ਕਰ ਲੈਣ, ਉਨ੍ਹਾਂ ਨੂੰ ਕੋਈ ਅਵਸਰ ਮਿਲ ਜਾਵੇ ਤਾਂ ਕੁਝ ਅੱਗੇ ਵਧ ਲੈਣ। ਸਾਡੇ ਇੱਥੇ ਛੋਟੇ ਉਦਯੋਗਾਂ ਨੂੰ ਛੋਟਾ ਬਣਾ ਕੇ ਰੱਖਿਆ ਜਾਂਦਾ ਸੀ, ਭਲੇ ਹੀ ਉਨ੍ਹਾਂ ਵਿੱਚ ਕਿਤਨੀ ਹੀ ਸੰਭਾਵਨਾ ਕਿਉਂ ਨਾ ਹੋਵੇ!

ਛੋਟੇ ਉਦਯੋਗਾਂ ਦੇ ਲਈ ਇਤਨੀ ਛੋਟੀ ਪਰਿਭਾਸ਼ਾ ਤੈਅ ਕੀਤੀ ਗਈ ਸੀ ਕਿ ਆਪ ਸਭ 'ਤੇ ਹਮੇਸ਼ਾ ਇਹ ਦਬਾਅ ਰਹਿੰਦਾ ਸੀ ਕਿ ਇਸ ਤੋਂ ਜ਼ਿਆਦਾ ਵਪਾਰ ਕੀਤਾ ਤਾਂ ਜੋ ਫਾਇਦੇ ਮਿਲਦੇ ਹਨ, ਉਹ ਮਿਲਣਾ ਬੰਦ ਹੋ ਜਾਣਗੇ। ਇਸ ਲਈ ਸ‍ਕੋਪ ਸੀ ਤਾਂ ਵੀ ਵਧਣਾ ਨਹੀਂ ਚਾਹੁੰਦਾ ਸੀ, ਅਗਰ ਵਧਦਾ ਸੀ ਤਾਂ ਕਾਗਜ਼ 'ਤੇ ਆਉਣ ਹੀ ਨਹੀਂ ਦਿੰਦਾ ਸੀ। ਛੁਪ-ਛੁਪ ਕੇ ਤਾਂ ਥੋੜ੍ਹਾ-ਬਹੁਤ ਕਰ ਲੈਂਦਾ ਹੋਵੇਗਾ। ਤੁਹਾਡੀ ਬਾਤ ਮੈਂ ਨਹੀਂ ਦੱਸਦਾ ਹਾਂ, ਉਹ ਤਾਂ ਹੋਰਾਂ ਦੀ ਬਾਤ ਕਰ ਰਿਹਾ ਸੀ। ਆਪ ਲੋਕ ਕਦੇ ਬੁਰਾ ਨਹੀਂ ਕਰ ਸਕਦੇ। ਆਪ ਲੋਕ ਤਾਂ ਅੱਛੇ ਲੋਕ ਹੋ।

ਅਤੇ ਇਸ ਦਾ ਇੱਕ ਬੜਾ ਦੁਸ਼ਪ੍ਰਭਾਵ ਰੋਜ਼ਗਾਰ ’ਤੇ ਵੀ ਪੈਂਦਾ ਸੀ। ਜੋ ਕੰਪਨੀ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਦੇ ਸਕਦੀ ਸੀ, ਉਹ ਵੀ ਜ਼ਿਆਦਾ ਰੋਜ਼ਗਾਰ ਨਹੀਂ ਦਿੰਦੀ ਸੀ ਤਾਕਿ ਉਹ ਸੂਖਮ ਅਤੇ ਲਘੂ ਉਦਯੋਗ ਦੀ ਸੀਮਾ ਤੋਂ ਬਾਹਰ ਚਲੀ ਜਾਂਦੀ ਸੀ! ਉਸ ਨੂੰ ਟੈਂਸ਼ਨ ਰਹਿੰਦੀ ਸੀ ਕਿ ਭਈ ਇਸ ਤੋਂ ਨੰਬਰ ਵਧਣਾ ਨਹੀਂ ਚਾਹੀਦਾ ਹੈ। ਇਸ ਸੋਚ ਅਤੇ ਇਨ੍ਹਾਂ ਨੀਤੀਆਂ ਦੀ ਵਜ੍ਹਾ ਨਾਲ ਕਿਤਨੇ ਹੀ ਉਦਯੋਗਾਂ ਦਾ ਵਿਕਾਸ ਅਤੇ ਪ੍ਰਗਤੀ ਰੁਕ ਗਈ ਸੀ।

ਅਸੀਂ ਇਸ ਰੁਕਾਵਟ ਨੂੰ ਦੂਰ ਕਰਨ ਦੇ ਲਈ MSMEs ਦੀ ਪਰਿਭਾਸ਼ਾ ਨੂੰ ਬਦਲ ਦਿੱਤਾ ਅਤੇ ਸਾਥ (ਨਾਲ) ਹੀ ਸੂਖਮ, ਲਘੂ ਅਤੇ ਦਰਮਿਆਨ  ਉਦਯੋਗਾਂ ਦੀਆਂ ਜ਼ਰੂਰਤਾਂ ਦਾ ਵੀ ਧਿਆਨ ਰੱਖਿਆ। ਅਸੀਂ ਇਹ ਸੁਨਿਸ਼ਚਿਤ ਕੀਤਾ ਕਿ ਇਹ ਉਦਯਮ ਅੱਗੇ ਵੀ ਵਧਣ ਅਤੇ ਉਨ੍ਹਾਂ ਨੂੰ ਜ਼ਰੂਰੀ ਲਾਭ ਅਤੇ ਸਹਾਇਤਾ ਵੀ ਮਿਲਦੀ ਰਹੇ। ਅਗਰ ਕੋਈ ਉਦਯੋਗ ਅੱਗੇ ਵਧਣਾ ਚਾਹੁੰਦਾ ਹੈ, ਵਿਸਤਾਰ ਕਰਨਾ ਚਾਹੁੰਦਾ ਹੈ, ਤਾਂ ਸਰਕਾਰ ਨਾ ਕੇਵਲ ਉਸ ਨੂੰ ਸਹਿਯੋਗ ਦੇ ਰਹੀ ਹੈ, ਬਲਕਿ ਨੀਤੀਆਂ ਵਿੱਚ ਜ਼ਰੂਰੀ ਬਦਲਾਅ ਵੀ ਕਰ ਰਹੀ ਹੈ।

ਅੱਜ wholesale ਵਪਾਰੀ ਹੋਣ, ਰਿਟੇਲ ਵਪਾਰੀ ਹੋਣ, ਰਿਟੇਲ ਵੈਂਡਰਸ ਹੋਣ, ਇਹ ਸਾਰੇ MSME ਦੀ ਨਵੀਂ ਪਰਿਭਾਸ਼ਾ ਦੇ ਤਹਿਤ priority sector lending ਦੇ ਤਹਿਤ ਰਿਣ ਦਾ ਲਾਭ ਲੈ ਰਹੇ ਹਨ। ਅਤੇ ਤੁਸੀਂ ਜਾਣਦੇ ਹੋ ਇਸ ਦਾ ਮਤਲਬ ਕੀ ਹੁੰਦਾ ਹੈ। Manufacturing ਅਤੇ  service sector ਦੇ ਦਰਮਿਆਨ ਦੇ ਅੰਤਰ ਨੂੰ ਵੀ ਦੂਰ ਕੀਤਾ ਗਿਆ ਹੈ। ਅੱਜ GeM ਦੇ ਮਾਧਿਅਮ ਨਾਲ ਸਰਕਾਰ ਨੂੰ ਸਮਾਨ ਅਤੇ ਸੇਵਾਵਾਂ ਮੁਹੱਈਆ ਕਰਵਾਉਣ ਦੇ ਲਈ MSMEs ਨੂੰ ਬਹੁਤ ਬੜਾ ਪਲੈਟਫਾਰਮ ਮਿਲ ਚੁੱਕਿਆ ਹੈ। ਅਤੇ ਮੈਂ ਆਪ ਸਾਰੇ ਸਾਥੀਆਂ ਤੋਂ ਅਤੇ ਤੁਹਾਡੇ ਮਾਧਿਅਮ ਨਾਲ ਤੁਹਾਡੇ ਸਾਰੇ ਐਸੋਸੀਏਸ਼ਨ ਨੂੰ MSME’s ਦੇ ਸੈਕਟਰ ਵਿੱਚ ਹੋਣ, ਛੋਟੇ-ਛੋਟੇ ਲੋਕ, ਤੁਸੀਂ GeM ਪੋਰਟਲ ’ਤੇ ਰਜਿਸ‍ਟਰੀ ਕਰਵਾ ਹੀ ਦਿਓ।

ਇੱਕ ਵਾਰ GeM ਪੋਰਟਲ ਵਿੱਚ ਹੈ ਤਾਂ ਸਰਕਾਰ ਨੂੰ ਕੁਝ ਵੀ ਖਰੀਦਣਾ ਹੈ ਤਾਂ ਪਹਿਲਾਂ ਉੱਥੇ ਜਾਣਾ ਹੀ ਪਵੇਗਾ। ਤੁਸੀਂ ਕਹੋਗੇ ਕਿ ਮੈਂ ਨਹੀਂ ਦੇ ਪਾਵਾਂਗਾ, ਤਾਂ ਫਿਰ ਕਿਤੇ ਹੋਰ ਜਾਵਾਂਗੇ। ਇਤਨਾ ਬੜਾ ਨਿਰਣਾ ਅਤੇ ਸਰਕਾਰ ਇੱਕ ਬਹੁਤ ਬੜਾ ਖਰੀਦਦਾਰ ਹੁੰਦੀ ਹੈ। ਉਸ ਨੂੰ ਅਨੇਕਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਅਤੇ ਉਸ ਨੂੰ ਜ਼ਿਆਦਾਤਰ ਉਨ੍ਹਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਜਿਸ ਨੂੰ ਤੁਸੀਂ ਉਤਪਾਦਿਤ ਪੈਦਾ ਕਰਦੇ ਹੋ। ਅਤੇ ਇਸ ਲਈ ਮੈਂ ਚਾਹੁੰਦਾ ਹਾਂ ਕਿ GeM  ਪੋਰਟਲ 'ਤੇ ਇੱਕ ਮਿਸ਼ਨ ਮੋਡ ਵਿੱਚ ਤੁਸੀਂ ਅਭਿਯਾਨ ਚਲਾਓ। ਅੱਜ ਕਰੀਬ 50-60 ਲੱਖ ਲੋਕ ਉਸ ਨਾਲ ਜੁੜੇ ਹੋਏ ਹਨ ਜੋ ਵਿਕਰੇਤਾ ਹਨ, ਇਹ ਤਿੰਨ-ਚਾਰ ਕਰੋੜ ਲੋਕ ਕਿਉਂ ਨਹੀਂ ਹੋ ਸਕਦੇ ਹਨ। ਤਾਕਿ ਸਰਕਾਰ ਵੀ, ਉਸ ਨੂੰ ਵੀ choice ਰਹੇਗੀ ਕਿ ਕਿਸ ਪ੍ਰਕਾਰ ਨਾਲ ਚੀਜ਼ਾਂ ਲਈਆਂ ਜਾ ਸਕਦੀਆਂ ਹਨ।    

ਦੇਖੋ, ਪਹਿਲਾਂ ਸਰਕਾਰੀ ਖਰੀਦ ਵਿੱਚ MSME’s ਨੂੰ ਕਦਮ ਜਮਾਉਣ ਦੀ ਕਿਤਨੀਆਂ ਮੁਸ਼ਕਿਲਾਂ ਆਉਂਦੀਆਂ ਸਨ। ਉਸ ਦੇ ਲਈ ਬੜਾ ਮੁਸ਼ਕਿਲ ਹੁੰਦਾ ਸੀ ਕਿ ਇਤਨੀ ਬੜੀ requirement, ਇਤਨਾ ਬੜਾ ਟੈਂਡਰ, ਮੈਂ ਕਿੱਥੇ ਜਾਵਾਂਗਾ। ਉਹ ਵਿਚਾਰਾ ਕਿਸੇ ਹੋਰ ਨੂੰ ਦੇ ਦਿੰਦਾ ਸੀ ਉਹ ਜਾ ਕੇ ਦਿੰਦਾ ਹੈ। ਹੁਣ ਜ਼ਰੂਰੀ ਨਹੀਂ ਹੈ। ਅਗਰ ਤੁਸੀਂ ਇੱਕ ਥਰਮਸ ਵੀ ਵੇਚਣਾ ਚਾਹੁੰਦੇ ਹੋ, ਇੱਕ ਥਰਮਸ, ਤਾਂ ਵੀ GeM ਪੋਰਟਲ ਤੋਂ ਇਹ ਦੇਸ਼ ਖਰੀਦ ਸਕਦਾ ਹੈ, ਸਰਕਾਰ ਖਰੀਦ ਸਕਦੀ ਹੈ।

ਮੈਨੂੰ ਮੇਰੇ ਆਫਿਸ ਵਿੱਚ ਇੱਕ ਵਾਰ ਇੱਕ ਥਰਮਸ ਦੀ ਜ਼ਰੂਰਤ ਸੀ, ਤਾਂ ਅਸੀਂ GeM ਪੋਰਟਲ ’ਤੇ ਗਏ ਤਾਂ ਤਮਿਲ ਨਾਡੂ ਦੇ ਪਿੰਡ ਦੀ ਮਹਿਲਾ ਨੇ ਕਿਹਾ ਕਿ ਮੈਂ ਦੇ ਸਕਦੀ ਹਾਂ। ਅਤੇ ਪੀਐੱਮ ਆਫਿਸ ਵਿੱਚ ਤਮਿਲ ਨਾਡੂ ਦੇ ਪਿੰਡ ਤੋਂ ਥਰਮਸ ਆਈ, ਉਸ ਨੂੰ ਪੇਮੈਂਟ ਮਿਲ ਗਈ, ਥਰਮਸ ਨਾਲ ਮੈਨੂੰ ਗਰਮ ਚਾਹ ਵੀ ਮਿਲ ਗਈ, ਉਸ ਦਾ ਵੀ ਕੰਮ ਹੋ ਗਿਆ। ਇਹ GeM  ਪੋਰਟਲ ਦੀ ਇਹੀ ਤਾਕਤ ਹੈ ਅਤੇ ਇਹ ਤੁਹਾਡੇ ਫਾਇਦੇ ਦੇ ਲਈ ਹੈ। ਤੁਹਾਨੂੰ ਇਸ ਦਾ ਜਿਤਨਾ ਫਾਇਦਾ ਉਠਾ ਸਕਦੇ ਹੋ ਉਠਾਉਣਾ ਚਾਹੀਦਾ ਹੈ।

ਦੂਸਰਾ ਇੱਕ ਮਹੱਤਵਪੂਰਨ ਨਿਰਣਾ ਕੀਤਾ ਹੈ- 200 ਕਰੋੜ ਰੁਪਏ ਤੱਕ ਦੀ ਸਰਕਾਰੀ ਖਰੀਦ ਵਿੱਚ ਹੁਣ Global ਟੈਂਡਰ ਨਹੀਂ ਕਰਨਾ, ਹੁਣ ਸਾਡੀ ਸਰਕਾਰ ਦਾ ਨਿਰਣਾ ਹੈ। ਇਸ ਦਾ ਮਤਲਬ ਇੱਕ ਪ੍ਰਕਾਰ ਨਾਲ ਤੁਹਾਡੇ ਲਈ ਰਿਜ਼ਰਵੇਸ਼ਨ ਹੋ ਗਿਆ ਹੈ। ਹੁਣ ਇਹ ਨਾ ਹੋਵੇ ਕਿ ਭਈ 200 ਕਰੋੜ ਤੱਕ ਤਾਂ ਲੈਣ ਨਹੀਂ ਹੈ ਤਾਂ ਜਿਵੇਂ ਵੀ ਦਿਓ ਮੋਦੀ ਜਾਵੇਗਾ ਕਿੱਥੇ, ਉਸ ਨੂੰ ਤਾਂ ਲੈਣਾ ਹੀ ਪਵੇਗਾ, ਐਸਾ ਮਤ ਕਰਨਾ। ਕੁਆਲਿਟੀ compromise ਮਤ ਕਰਨਾ। ਤੁਸੀਂ ਐਸਾ ਕਰਕੇ ਦਿਖਾਓ ਕਿ ਸਰਕਾਰ ਨੂੰ ਨਿਰਣਾ ਕਰਨ ਦੇ ਲਈ ਮਜਬੂਰ ਹੋਣਾ ਪਵੇ ਕਿ ਅੱਜ ਤਾਂ ਤੁਸੀਂ 200 ਕਰੋੜ ਕੀਤਾ ਹੈ, ਅੱਗੇ ਤੋਂ 500 ਕਰੋੜ ਦਾ ਪ੍ਰਤੀਬੰਧ (ਰੋਕ) ਲਗਾ ਦਿਓ, ਅਸੀਂ 500 ਕਰੋੜ ਤੱਕ ਦੇਣ ਨੂੰ ਤਿਆਰ ਹਾਂ। ਅਸੀਂ ਇੱਕ healthy competition ਦੀ ਤਰਫ਼ ਜਾ ਰਹੇ ਹਾਂ।

ਸਾਥੀਓ,

Global markets ਵਿੱਚ ਵੀ MSME’s ਉਦਯੋਗ ਦੇਸ਼ ਦਾ ਹੋਰ ਅਤੇ ਉੱਚਾ ਲਹਿਰਾਈਏ, ਇਸ ਦੇ ਲਈ ਨਿਰੰਤਰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਇਸੇ ਦਿਸ਼ਾ ਵਿੱਚ first time MSME exporters ਦੇ ਲਈ ਨਵੇਂ Initiative ਲਏ ਗਏ ਹਨ। ਆਰਥਿਕ ਮਦਦ ਹੋਵੇ, ਸਰਟੀਫਿਕੇਸ਼ਨ ਨਾਲ ਜੁੜੀ ਮਦਦ ਹੋਵੇ, ਇਹ ਸੁਵਿਧਾਵਾਂ export ਪ੍ਰੋਸੈੱਸ ਨੂੰ ਫ੍ਰਸਟ ਟਾਈਮ ਐਕਸਪੋਰਟਰਸ ਦੇ ਲਈ ਹੋਰ ਅਸਾਨ ਬਣਾਵੇਗੀ। ਅਤੇ ਮੈਂ ਤਾਂ ਚਾਹਾਂਗਾ ਕਿ ਸਾਡੇ ਅਧਿਕਤਮ ਲੋਕ ਗ‍ਲੋਬਲ ਮਾਰਕਿਟ ਦੀ ਤਰਫ਼ ਨਜ਼ਰ ਕਰਨ। ਤੁਸੀਂ ਇਹ ਚਿੰਤਾ ਮਤ ਕਰੋ ਕਿ ਤੁਹਾਡੀ ਫੈਕਟਰੀ ਬਹੁਤ ਛੋਟੀ ਹੈ, ਤੁਸੀਂ ਚੀਜ਼ ਬਹੁਤ ਛੋਟੀ ਬਣਾਉਂਦੇ ਹੋ। ਤੁਸੀਂ ਚਿੰਤਾ ਮਤ ਕਰੋ, ਤੁਸੀਂ ਖੋਜਦੇ ਰਹੋ, ਦੁਨੀਆ ਵਿੱਚ ਕੋਈ ਤਾਂ ਹੋਵੇਗਾ ਜੋ ਇਸ ਦੇ ਇੰਤਜ਼ਾਰ ਵਿੱਚ ਹੋਵੇਗਾ।

ਅਤੇ ਮੈਂ ਤਾਂ ਆਪਣੇ ਮਿਸ਼ਨ ਨੂੰ ਵੀ ਕਿਹਾ ਹੈ ਵਿਦੇਸ਼ ਵਿਭਾਗ ਵਿੱਚ ਕਿ ਹੁਣ ਵਿਦੇਸ਼ ਵਿਭਾਗ ਡਿਪਲੋਮੈਟਿਕ ਜੋ ਕੰਮ ਕਰਦੇ ਆਏ ਹਨ ਉਹ ਲੇਕਿਨ ਤਿੰਨ ਚੀਜ਼ਾਂ ਉਨ੍ਹਾਂ ਨੂੰ ਕਰਨੀਆਂ ਹੀ ਪੈ ਰਹੀਆਂ ਹਨ,ਹਰ ਮਿਸ਼ਨ ਨੂੰ ਮੈਂ ਕਿਹਾ ਹੈ। ਮੈਂ ਮਿਸ਼ਨ ਦਾ ਮੁੱਲਾਂਕਣ ਤਿੰਨ ਬਾਤਾਂ ਨੂੰ ਜੋੜ ਕੇ ਕਰਾਂਗਾ।  ਇੱਕ- ਟ੍ਰੇਡ, ਦੂਸਰਾ ਟੈਕਨੋਲੋਜੀ ਅਤੇ ਤੀਸਰਾ ਟੂਰਿਜ਼ਮ। ਅਗਰ ਤੁਸੀਂ ਉਸ ਦੇਸ਼ ਵਿੱਚ ਭਾਰਤ ਦੇ ਪ੍ਰਤੀਨਿਧੀ ਹੋ, ਤਾਂ ਤੁਹਾਨੂੰ ਇਹ ਦੱਸਣਾ ਹੋਵੇਗਾ ਕਿ ਹਿੰਦੁਸਤਾਨ ਤੋਂ ਕਿਤਨਾ ਸਮਾਨ ਉਸ ਦੇਸ਼ ਨੇ ਇੰਪੋਰਟ ਕੀਤਾ - ਇਹ ਹਿਸਾਬ-ਕਿਤਾਬ ਰੱਖਾਂਗਾ। 

ਦੂਸਰਾ, ਮੈਂ ਕਿਹਾ ਹੈ ਕਿ ਉਸ ਦੇਸ਼ ਦੇ ਪਾਸ ਅਗਰ ਕੋਈ ਵਧੀਆ ਟੈਕਨੋਲੋਜੀ ਹੈ, ਉਸ ਨੂੰ ਆਪ ਹਿੰਦੁਸਤਾਨ ਵਿੱਚ ਲਿਆਏ ਹੋ ਜਾਂ ਨਹੀਂ ਲਿਆਏ। ਕੀ ਕੋਸ਼ਿਸ਼ ਕੀਤੀ, ਇਹ ਨਾਪਿਆ ਜਾਵੇਗਾ। ਅਤੇ ਤੀਸਰਾ, ਉਸ ਦੇਸ਼ ਦੇ ਕਿਤਨੇ ਲੋਕ ਭਾਰਤ ਨੂੰ ਦੇਖਣ ਦੇ ਲਈ ਆਏ।  ਇਹ 3-ਟਾ ਜੋ ਹਨ ਨਾ, ਅੱਜ ਮਿਸ਼ਨ ਪੂਰੇ ਲਗੇ ਹੋਏ ਹਨ। ਲੇਕਿਨ ਅਗਰ ਆਪ ਉਸ ਮਿਸ਼ਨ ਨਾਲ ਸੰਪਰਕ ਨਹੀਂ ਕਰੋਗੇ, ਆਪ ਇਹ ਨਹੀਂ ਦੱਸੋਗੇ ਕਿ ਹਾਂ ਭਾਈ ਇਹ ਬਣਾਉਂਦੇ ਹਾਂ, ਤੁਹਾਡੇ ਦੇਸ਼ ਵਿੱਚ ਉੱਥੇ ਇਹ ਜ਼ਰੂਰਤ ਹੈ, ਤਾਂ ਫਿਰ ਉਹ ਮਿਸ਼ਨ ਵਾਲੇ ਕੀ ਕਰਨਗੇ। ਸਰਕਾਰ ਤੁਹਾਡੀ ਮਦਦ ਕਰਨ ਲਈ ਤਿਆਰ ਹੈ, ਪਰ ਤੁਸੀਂ ਵੀ ਆਪਣੇ ਪਿੰਡ ਵਿੱਚ, ਆਪਣੇ ਰਾਜ ਵਿੱਚ, ਆਪਣੇ ਦੇਸ਼ ਵਿੱਚ ਵੇਚਣ ਦੀ ਬਜਾਏ, ਤੁਹਾਡਾ ਬ੍ਰਾਂਡ ਦੁਨੀਆ ਵਿੱਚ ਜਾਵੇ, ਇਹਸੁਪਨੇ ਲੈ ਕੇ ਅੱਜ ਇੱਥੋਂ ਜਾਣਾ ਹੈ। ਅਗਲੀ ਵਾਰ ਮੈਂ ਪੁੱਛਾਂਗਾ ਕਿ ਪਹਿਲਾਂ 5 ਦੇਸ਼ਾਂ ਵਿੱਚ ਮਾਲ ਜਾ ਰਿਹਾ ਸੀ ਹੁਣ 50 ਦੇਸ਼ਾਂ ਵਿੱਚ ਜਾ ਰਿਹਾ ਹੈ ਜਾਂ ਨਹੀਂ ਜਾ ਰਿਹਾ ਹੈ, ਅਤੇ ਮੁਫ਼ਤ ਵੇਚਣਾ ਨਹੀਂ ਹੈ, ਕਮਾਉਣਾ ਹੈ ਤੁਹਾਨੂੰ। 

ਸਾਥੀਓ,

ਪਿਛਲੇ 8 ਵਰ੍ਹਿਆਂ ਵਿੱਚ ਐੱਮਐੱਸਐੱਮਈ (MSME) ਸੈਕਟਰ ਦਾ ਇਤਨਾ ਵਿਸਤਾਰ ਇਸ ਕਾਰਨ ਹੋਇਆ ਹੈ ਕਿਉਂਕਿ ਸਾਡੀ ਸਰਕਾਰ ਦੇਸ਼ ਦੇ ਐੱਮਐੱਸਐੱਮਈ ( MSME ) ਉਦਯਮੀਆਂ, ਕੁਟੀਰ ਉਦਯੋਗਾਂ, ਹਥ ਕਰਘਾ, ਹਸਤਸ਼ਿਲਪ ਹੈਂਡੀਕ੍ਰਾਫਟ ਨਾਲ ਜੁੜੇ ਕਾਰੀਗਰਾਂ 'ਤੇ ਭਰੋਸਾ ਕਰਦੀ ਹੈ। ਸਾਡੀ ਨੀਯਤ ਅਤੇ ਸਾਡੀ ਨਿਸ਼ਠਾ ਬਿਲਕੁੱਲ ਸਾਫ ਹੈ ਅਤੇ ਇਸ ਦੇ ਪਰਿਣਾਮ ਨਜ਼ਰ ਆ ਰਿਹਾ ਹੈ । ਅਸੀਂ ਕਿਵੇਂ ਬਦਲਾਅ ਲਿਆਏ ਹਾਂ, ਇਸ ਦੀ ਇੱਕ ਉਦਾਹਰਣ ਪ੍ਰਧਾਨ ਮੰਤਰੀ ਰੋਜ਼ਗਾਰ ਸ੍ਰਿਜਣ ਕਾਰਯਕ੍ਰਮ ਵੀ ਹੈ।  2008 ਵਿੱਚ ਜਦੋਂ ਦੇਸ਼ ਅਤੇ ਪੂਰੀ ਦੁਨੀਆ ਆਰਥਿਕ ਮੰਦੀ ਦੀ ਲਪੇਟ ਵਿੱਚ ਸੀ, ਤਦ ਇਸ ਯੋਜਨਾ ਨੂੰ ਲਾਗੂ ਕੀਤਾ ਗਿਆ ਸੀ। ਤਦ ਇਹ ਦਾਅਵਾ ਕੀਤਾ ਗਿਆ ਸੀ ਕਿ ਅਗਲੇ 4 ਵਰ੍ਹਿਆਂ ਦੇ ਦੌਰਾਨ, ਯਾਨੀ ਮੈਂ 2008 ਦੀ ਬਾਤ ਕਰ ਰਿਹਾ ਹਾਂ, ਚਾਰ ਵਰ੍ਹਿਆਂ ਦੇ ਅੰਦਰ ਲੱਖਾਂ ਰੋਜ਼ਗਾਰ ਪੈਦਾ ਕੀਤੇ ਜਾਣਗੇ। ਪਰ 4 ਸਾਲ ਬਾਅਦ ਵੀ ਤਦ ਹੀ ਸਰਕਾਰ ਆਪਣੇ ਅੱਧੇ ਲਕਸਾਂ ਦੇ ਤਦ ਵੀ ਨਿਕਟ ਤੱਕ ਨਹੀਂ ਪਹੁੰਚ ਪਾਈ ਸੀ।

 2014 ਤੋਂ ਬਾਅਦ, ਅਸੀਂ ਦੇਸ਼ ਦੇ ਐੱਮਐੱਸਐੱਮਈ ( MSME), ਦੇਸ਼ ਦੇ ਨੌਜਵਾਨਾਂ ਦੇ ਹਿਤ ਵਿੱਚ ਇਸ ਯੋਜਨਾ ਨੂੰ ਲਾਗੂ ਕਰਨ ਲਈ ਨਵੇਂ ਲਕਸ਼ ਤੈਅ ਕੀਤੇ, ਨਵੇਂ ਤੌਰ-ਤਰੀਕੇ ਅਪਣਾਏ, ਅਤੇ ਨਵੀਂ ਊਰਜਾ ਨਾਲ ਲਗ ਗਏ। ਇਸ ਦਰਮਿਆਨ ਕਰੋਨਾ ਦਾ ਸੰਕਟ ਆਇਆ, ਹੋਰ ਵੀ ਛੋਟੇ-ਮੋਟ ਸੰਕਟ ਤੁਸੀਂ ਦੇਖਦੇ ਹੋ ਦੁਨੀਆ ਭਰ ਵਿੱਚ ਕੀ ਚਲ ਰਿਹਾ ਹੈ। ਇਸ ਦੇ ਬਾਵਜੂਦ ਵੀ ਬੀਤੇ ਵਰ੍ਹਿਆਂ ਵਿੱਚ ਇਸ ਯੋਜਨਾ ਦੇ ਤਹਿਤ ਹੀ 40 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਮਿਲ ਚੁੱਕਿਆ ਹੈ ਅਤੇ  ਐੱਮਐੱਸਐੱਮਈ (( MSME) ਦੇ ਮਾਧਿਅਮ ਨਾਲ। 

ਇਸ ਦੌਰਾਨ, ਇਨ੍ਹਾਂ ਉੱਦਮਾਂ ਨੂੰ ਲਗਭਗ 14 ਹਜ਼ਾਰ ਕਰੋੜ ਰਪਏ ਦੀ ਮਾਰਜਿਨ ਮਨੀ ਸਬਸਿਡੀ ਦਿੱਤੀ ਗਈ ਹੈ।ਇਸ ਨਾਲ ਦੇਸ਼ ਵਿੱਚ ਲੱਖਾਂ ਨਵੇਂ ਉਦਯਮ ਸ਼ੁਰੂ ਹੋਏ ਹਨ। ਦੇਸ਼ ਦੇ ਨੌਜਵਾਨਾਂ ਨੂੰ ਬੜੀ ਸੰਖਿਆ ਵਿੱਚ ਰੋਜ਼ਗਾਰ ਦੇਣ ਦੇ ਲਈ ਇਸ ਯੋਜਨਾ ਵਿੱਚ ਅੱਜ ਨਵੇਂ ਆਯਾਮ ਜੋੜੇ ਜਾ ਰਹੇ ਹਨ।ਹੁਣ ਇਸ ਯੋਜਨਾ ਦੇ ਦਾਇਰੇ ਵਿੱਚ ਆਉਣ ਵਾਲੇ ਪ੍ਰੋਜੈਕਟਸ, ਇਸ ਦੀ cost Limit   ਨੂੰ ਵਧਾ ਦਿੱਤਾ ਗਿਆ ਹੈ। ਮੈਨੂਫੈਕਚਰਿੰਗ ਸੈਕਟਰ ਵਿੱਚ ਇਸ ਨੂੰ 25 ਲੱਖ ਰੁਪਏ ਤੋਂ ਵਧਾ ਕੇ 50 ਲੱਖ, ਤਾਂ ਸਰਵਿਸ ਸੈਕਟਰ ਵਿੱਚ ਇਸ ਨੂੰ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤਾ ਗਿਆ ਹੈ ਯਾਨੀ ਇੱਕ ਪ੍ਰਕਾਰ ਨਾਲ ਡਬਲ।

ਇਹੀ ਨਹੀਂ, ਜੋ 100 ਤੋਂ ਜ਼ਿਆਦਾ ਸਾਡੇ aspirational districts  ਹਨ,ਅੱਜ ਤੁਸੀਂ ਦੇਖਿਆ ਹੋਵੇਗਾ aspirational districts  ਵਿੱਚ ਕੰਮ ਜੋ ਕੀਤਾ ਹੈ, ਉਨ੍ਹਾਂ ਨੂੰ ਵੀ ਅੱਜ ਅਸੀਂ ਸਨਮਾਨਿਤ ਕੀਤਾ।ਕਿਉਂਕਿ ਜਿਨ੍ਹਾਂ ਜ਼ਿਲ੍ਹਿਆਂ ਨੂੰ ਰਾਜ ਵੀ ਗਿਣਦਾ ਨਹੀਂ ਸੀ, ਉਨ੍ਹਾਂ ਜ਼ਿਲ੍ਹਿਆਂ ਵਿੱਚ ਅੱਜ ਉਹ ਤਾਕਤ ਆਈ ਹੈ ਕਿ ਹਿੰਦੁਸਤਾਨ ਨੂੰ ਅੱਜ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਨੌਬਤ ਆ ਗਈ ਹੈ।ਇਹ ਬਦਲਾਅ ਕਿਵੇਂ ਆਉਂਦਾ ਹੈ, ਉਸ ਦਾ ਇੱਕ ਨਮੂਨਾ ਹੈ। ਅਤੇ aspirational districts  ਦੇ ਸਾਡੇ ਨੌਜਵਾਨਾਂ ਨੂੰ ਅਸੀਂ ਮਦਦ ਕਰੀਏ,ਇਤਨਾ ਹੀ ਨਹੀਂ ਸਾਡੇ ਦੇਸ਼ ਨੇ ਇੱਕ ਬਹੁਤ ਬੜਾ initiative ਲਿਆ ਹੈ। ਜੋ ਸਾਡੇ ਟਰਾਂਸਜੈਂਡਰ ਹਨ, ਈਸ਼ਵਰ ਨੇ ਉਨ੍ਹਾਂ ਦੇ ਨਾਲ ਜੋ ਵੀ ਕੀਤਾ ਹੈ,ਉਨ੍ਹਾਂ ਨੂੰ ਵੀ ਅਧਿਕ ਅਵਸਰ ਮਿਲਣ, ਉਨ੍ਹਾਂ ਦੇ ਲਈ ਵੀ ਪਹਿਲੀ ਵਾਰ ਇੱਕ ਵਿਸ਼ੇਸ਼ ਦਰਜਾ ਦੇ ਕੇ ਉਨ੍ਹਾਂ ਨੂੰ ਵੀ ਆਰਥਿਕ ਸਹਾਇਤਾ ਅਤੇ ਉਨ੍ਹਾਂ ਦੇ ਅੰਦਰ ਜੋ ਸਮਰੱਥਾਵਾਂ ਹਨ ਉਨ੍ਹਾਂ ਨੂੰ ਅੱਗੇ ਵਧਾਉਣ ਦੇ ਲਈ ਅਵਸਰ ਦੇਣਾ, ਉਸ ਦਿਸ਼ਾ ਵਿੱਚ ਕੰਮ ਕੀਤਾ ਹੈ। 

ਸਾਥੀਓ,

ਸਹੀ ਨੀਤੀਆਂ ਹੋਣ ਅਤੇ ਸਬਕਾ ਪ੍ਰਯਾਸ ਹੋਵੇ ਤਾਂ ਕਿਵੇਂ ਬੜਾ ਬਦਲਾਅ ਆਉਂਦਾ ਹੈ, ਇਸ ਦੀ ਇੱਕ ਬੜੀ ਉਦਾਹਰਣ ਹੁਣੇ ਅਸੀਂ ਜਦ ਫਿਲਮ ਦੇਖ ਰਹੇ ਸੀ, ਉਸ ਵਿੱਚ ਵੀ ਉਸ ਦਾ ਉਲੇਖ ਸੀ, ਸਾਡਾ ਖਾਦੀ।ਆਜ਼ਾਦੀ ਦੇ ਸ਼ੁਰੂ-ਸ਼ੁਰੂ ਵਿੱਚ ਤਾਂ ਖਾਦੀ ਯਾਦ ਰਹੀ। ਹੌਲ਼ੀ-ਹੌਲ਼ੀ ਖਾਦੀ ਸੁੰਗੜ ਕੇ ਨੇਤਾਵਾਂ ਦਾ costume ਬਣ ਗਿਆ, ਨੇਤਾਵਾਂ ਦੇ ਲਈ ਹੀ ਬਚ ਗਈ ਉਹ। ਬੜਾ-ਬੜਾ ਕੁੜਤਾ ਪਹਿਨੋ, ਚੋਣਾਂ ਲੜੋ ਇਹੀ ਚਲਦਾ ਸੀ।ਉਸ ਖਾਦੀ ਵਿੱਚ ਫਿਰ ਤੋਂ ਪ੍ਰਾਣ ਭਰਨ ਦਾ ਕੰਮ ਕੀਤਾ। ਪਹਿਲਾਂ ਦੀਆਂ ਜੋ ਨੀਤੀਆਂ ਸਨ, ਉਸ ਨੂੰ ਅੱਜ ਦੇਸ਼ ਭਲੀ-ਭਾਂਤ ਜਾਣਦਾ ਹੈ।

ਹੁਣ ਪਹਿਲੀ ਵਾਰ ਖਾਦੀ ਅਤੇ ਗ੍ਰਾਮੋਉਦਯੋਗ ਦਾ ਟਰਨਓਵਰ 1 ਲੱਖ ਕਰੋੜ ਰੁਪਏ ਦੇ ਪਾਰ ਪਹੁੰਚਿਆ ਹੈ।ਇਹ ਇਸ ਲਈ ਸੰਭਵ ਹੋਇਆ ਹੈ ਕਿਉਂਕਿ ਪਿੰਡਾਂ ਵਿੱਚ ਸਾਡੇ ਛੋਟੇ-ਛੋਟੇ ਉਦਯਮੀਆਂ ਨੇ,ਸਾਡੀਆਂ ਭੈਣਾਂ ਨੇ, ਸਾਡੀਆਂ ਬੇਟੀਆਂ ਨੇ ਬਹੁਤ ਮਿਹਨਤ ਕੀਤੀ ਹੈ।ਬੀਤੇ 8 ਵਰ੍ਹਿਆਂ ਵਿੱਚ ਖਾਦੀ ਦੀ ਵਿਕਰੀ 4 ਗੁਣਾ ਵਧੀ ਹੈ। ਬੀਤੇ 8 ਵਰ੍ਹਿਆਂ ਵਿੱਚ ਖਾਦੀ ਅਤੇ ਗ੍ਰਾਮਉਦਯੋਗ ਵਿੱਚ ਡੇਢ ਕਰੋੜ ਤੋਂ ਜ਼ਿਆਦਾ ਸਾਥੀਆਂ ਦੇ ਲਈ ਰੋਜ਼ਗਾਰ ਦੇ ਅਵਸਰ ਪੈਦਾ ਹੋਏ ਹਨ।ਹੁਣ ਭਾਰਤ ਦੀ ਖਾਦੀ local  ਤੋਂ global  ਹੋ ਰਹੀ ਹੈ, ਵਿਦੇਸ਼ੀ ਫੈਸ਼ਨ ਬ੍ਰੈਂਡ ਵੀ ਖਾਦੀ ਦੀ ਆਕਰਸ਼ਿਤ ਹੋ ਰਹੇ ਹਨ, ਸਾਡਾ ਉਸ ‘ਤੇ ਭਰੋਸਾ ਹੋਣਾ ਚਾਹੀਦਾ ਹੈ। ਅਸੀਂ ਅਗਰ ਭਰੋਸਾ ਨਹੀਂ ਕਰਾਂਗੇ, ਦੁਨੀਆ ਕਿਉਂ ਭਰੋਸਾ ਕਰੇਗੀ ਜੀ। ਤੁਸੀਂ ਆਪਣੇ ਘਰ ਵਿੱਚ ਆਪਣੇ ਬੱਚੇ ਦਾ ਸਨਮਾਨ ਨਹੀਂ ਕਰੋਗੇ ਅਤੇ ਤੁਸੀਂ ਚਾਹੋਗੇ ਕਿ ਮੁਹੱਲੇ ਵਾਲੇ ਕਰਨ , ਹੋ ਸਕਦਾ ਹੈ ਕੀ । ਨਵੇਂ-ਨਵੇਂ ਖੇਤਰਾਂ ਨਾਲ, ਨਵੇਂ-ਨਵੇਂ ਬਜ਼ਾਰਾਂ ਦੇ ਲਈ ਨਵੇਂ ਰਸਤੇ ਬਣੇ ਹਨ, ਜਿਸ ਦਾ ਛੋਟੇ ਉਦਯੋਗਾਂ ਦੇ ਲਈ ਬਹੁਤ ਫਾਇਦਾ ਹੋ ਰਿਹਾ ਹੈ।

ਸਾਥੀਓ, 

Entrepreneurship- ਉਦਯਮਸ਼ੀਲਤਾ ਅੱਜ ਸਾਡੇ ਪਿੰਡ, ਗ਼ਰੀਬ, ਛੋਟੇ ਸ਼ਹਿਰਾਂ-ਕਸਬਿਆਂ ਦੇ ਪਰਿਵਾਰਾਂ ਦੇ ਲਈ ਵਿਕਲਪ ਬਣ ਰਹੀ ਹੈ।ਇਸ ਦਾ ਇੱਕ ਵੱਡਾ ਕਾਰਨ ਹੈ, ਰਿਣ ਮਿਲਣ ਵਿੱਚ ਅਸਾਨੀ। 2014 ਤੋਂ ਪਹਿਲਾਂ ਤੱਕ ਭਾਰਤ ਵਿੱਚ ਬੈਂਕਾਂ ਦੇ ਦਰਵਾਜ਼ੇ ਤੱਕ ਪਹੁੰਚਣਾ ਆਮ ਮਾਨਵੀ ਦੇ ਲਈ ਬਹੁਤ ਮੁਸ਼ਕਿਲ ਸੀ। ਬਿਨਾ ਗਰੰਟੀ ਤੋਂ ਬੈਂਕਾਂ ਤੋਂ ਕਰਜ਼ ਪਾਉਣਾ (ਪ੍ਰਾਪਤ ਕਰਨਾ)  ਲਗਭਗ ਅਸੰਭਵ ਸੀ।ਪਿੰਡ-ਗ਼ਰੀਬ, ਭੂਮੀਹੀਣ, ਛੋਟੇ ਕਿਸਾਨ, ਛੋਟੇ ਦੁਕਾਨਦਾਰ ਦੀ ਗਰੰਟੀ ਭਲਾ ਕੌਣ ਦੇਵੇਗਾ, ਅਤੇ ਬਿਨਾ ਗਰੰਟੀ ਦੇ ਉਹ ਕਰੇਗਾ ਕੀ? ਉੁਸ ਨੂੰ ਸ਼ਾਹੂਕਾਰ ਦੇ ਪਾਸ ਜਾਣ ਪੈਂਦਾ ਸੀ। ਬੈਂਕ ਰਿਣ ਨਹੀਂ ਦਿੰਦੇ ਸਨ ਅਤੇ ਦੂਜੀ ਜਗ੍ਹਾ ਤੋਂ ਜਦ ਲੈਂਦੇ ਸਨ ਤਾਂ ਵਿਆਜ ਨਾਲ ਮਰ ਜਾਂਦੇ ਸਨ।ਕਰਜ਼ ਦੇ ਬੋਝ ਵਿੱਚ ਡੁੱਬ ਜਾਂਦੇ ਸਨ ਅਤੇ ਇਸ ਲਈ ਉਹ ਬੜੀ defensive ਜ਼ਿੰਦਗੀ ਜੀਣ ਦੇ ਲਈ ਮਜਬੂਰ ਹੋ ਜਾਂਦਾ ਸੀ।ਅਜਿਹੀ ਸਥਿਤੀ ਵਿੱਚ ਪਿੰਡ ਵਿੱਚ ਰਹਿਣ ਵਾਲੇ, ਗ਼ਰੀਬ, ਦਲਿਤ, ਵੰਚਿਤ, ਸ਼ੋਸ਼ਿਤ, ਪਿਛੜੇ, ਆਦਿਵਾਸੀ, ਇਨ੍ਹਾਂ ਦੇ ਬੇਟਾ-ਬੇਟੀ ਸਵੈਰੋਜ਼ਗਾਰ ਬਾਰੇ ਸੋਚਦੇ ਹੀ ਨਹੀਂ ਸਨ, ਉਹ ਰੋਜ਼ਗਾਰ ਦੇ ਲਈ ਕਿਤੇ ਸ਼ਹਿਰ ਵਿੱਚ ਜਾ ਕੇ ਝੁੱਗੀ-ਝੌਂਪੜੀ ਦੀ ਜ਼ਿੰਦਗੀ ਗੁਜਾਰਨੀ ਪਵੇ, ਬਿਚਾਰਾ ਮਜਬੂਰਨ ਚਲਿਆਂ ਜਾਂਦਾ ਸੀ। ਹੁਣ ਸਾਡੀਆਂ ਭੈਣਾਂ-ਬੇਟੀਆਂ ਦੇ ਸਾਹਮਣੇ ਤਾਂ ਨਵੇਂ ਵਿਕਲਪ ਲੈ ਕੇ ਅਸੀਂ ਆਏ ਹਾਂ।ਉਨ੍ਹਾਂ ਸੀਮਿਤ ਵਿਕਲਪਾਂ ਨਾਲ ਅਸੀਂ ਉਨ੍ਹਾਂ ਨੂੰ ਬਾਹਰ ਲੈ ਜਾਣ ਦਾ ਪ੍ਰਯਾਸ ਕੀਤਾ ਹੈ।

ਸਾਥੀਓ,

ਇਤਨੇ ਬੜੇ ਦੇਸ਼ ਦਾ ਤੇਜ਼ ਵਿਕਾਸ, ਸਭ ਨੂੰ ਸਾਥ ਲੈ ਕੇ ਹੀ ਹੋ ਸਕਦਾ ਹੈ। ਇਸ ਲਈ 2014 ਵਿੱਚ ਸਬਕਾ ਸਾਥ, ਸਬਕਾ ਵਿਕਾਸ ਦੇ ਮੰਤਰ ‘ਤੇ ਚਲਦੇ ਹੋਏ ਅਸੀਂ ਇਸ ਦਾਇਰੇ ਨੂੰ ਵਧਾਉਣ ਦਾ ਫੈਸਲਾ ਕੀਤਾ। ਇਸ ਦੇ ਲਈ ਅਸੀਂ ਰਿਫਾਰਮਸ ਦਾ, ਨਵੀਆਂ ਸੰਸਥਾਵਾਂ ਦੇ ਨਿਰਮਾਣ ਦਾ, ਸਕਿਲ ਡਿਵੈਲਪਮੈਂਟ ਅਤੇ access to credit ਦਾ ਰਸਤਾ ਚੁਣਿਆ। ਉਦਯਮਸ਼ੀਲਤਾ ਨੂੰ ਹਰ ਭਾਰਤੀ ਦੇ ਲਈ ਸਹਿਜ ਬਣਾਉਣ ਵਿੱਚ ਮੁਦਰਾ ਯੋਜਨਾ ਦੀ ਬਹੁਤ ਬੜੀ ਭੂਮਿਕਾ ਹੈ। ਬਿਨਾ ਗਰੰਟੀ ਦੇ ਬੈਂਕ ਰਿਣ ਦੀ ਇਸ ਯੋਜਨਾ ਨੇ ਮਹਿਲਾ ਉਦਯਮੀਆਂ, ਮੇਰੇ ਦਲਿਤ, ਪਿਛੜੇ, ਆਦਿਵਾਸੀ ਉਦਯਮੀਆਂ ਦਾ ਇੱਕ ਬਹੁਤ ਬੜਾ ਵਰਗ ਦੇਸ਼ ਵਿੱਚ ਤਿਆਰ ਕੀਤਾ ਹੈ, ਅਤੇ ਨਵੇਂ-ਨਵੇਂ ਖੇਤਰਾਂ ਵਿੱਚ ਕੀਤਾ ਹੈ, ਦੂਰ-ਸੁਦੂਰ ਪਿੰਡਾਂ ਵਿੱਚ ਕੀਤਾ ਹੈ।

ਇਸ ਯੋਜਨਾ ਦੇ ਤਹਿਤ ਹੁਣ ਤੱਕ ਲਗਭਗ 19 ਲੱਖ ਕਰੋੜ ਰੁਪਏ ਰਿਣ ਦੇ ਤੌਰ ‘ਤੇ ਦਿੱਤੇ ਗਏ ਹਨ। ਅਤੇ ਰਿਣ ਲੈਣ ਵਾਲਿਆਂ ਵਿੱਚ ਲਗਭਗ 7 ਕਰੋੜ ਐਸੇ ਉੱਦਮੀ ਹਨ, ਜਿਨ੍ਹਾਂ ਨੇ ਪਹਿਲੀ ਵਾਰ ਕੋਈ ਉਦਯਮ ਸ਼ੁਰੂ ਕੀਤਾ ਹੈ, ਅਤੇ ਉਹ ਇੱਕ ਨਵੇਂ ਉਦਯਮੀ ਬਣੇ ਹਨ। ਯਾਨੀ ਮੁਦਰਾ ਯੋਜਨਾ ਦੀ ਮਦਦ ਨਾਲ, 7 ਕਰੋੜ ਤੋਂ ਅਧਿਕ ਸਾਥੀ ਪਹਿਲੀ ਵਾਰ ਸਵੈਰੋਜ਼ਗਾਰ ਨਾਲ ਜੁੜੇ ਹਨ। ਅਤੇ ਖੁਦ ਜੁੜੇ ਇਤਨਾ ਹੀ ਨਹੀਂ ਹੈ, ਕਿਸੇ ਨੇ ਇੱਕ ਨੂੰ, ਕਿਸੇ ਨੇ ਦੋ ਨੂੰ, ਕਿਸੇ ਨੇ ਤਿੰਨ ਨੂੰ ਆਪਣੇ ਇੱਥੇ ਰੋਜ਼ਗਾਰ ਦਿੱਤਾ ਹੈ, ਉਹ job seeker ਨਹੀਂ, ਉਹ job creator ਬਣਿਆ ਹੈ।

ਸਾਥੀਓ,

ਇਹ ਬਾਤ ਵੀ ਖਾਸ ਹੈ ਕਿ ਮੁਦਰਾ ਯੋਜਨਾ ਦੇ ਤਹਿਤ ਜੋ ਲਗਭਗ 36 ਕਰੋੜ ਰਿਣ ਦਿੱਤੇ ਗਏ, ਉਸ ਵਿੱਚੋਂ ਲਗਭਗ 70 ਪ੍ਰਤੀਸ਼ਤ ਰਿਣ, ਇਹ ਹੋਰ ਖੁਸ਼ੀ ਦੀ ਬਾਤ ਹੈ, ਅਤੇ ਦੇਸ਼ ਕਿਵੇਂ ਬਦਲ ਰਿਹਾ ਹੈ, ਦੇਸ਼ ਕਿਵੇਂ ਵਧ ਰਿਹਾ ਹੈ, ਇਸ ਦੀ ਇਹ ਸਭ ਤੋਂ ਬੜੀ ਉਦਾਹਰਣ ਹੈ... ਇਹ ਜੋ ਰਿਣ ਦਿੱਤੇ ਗਏ ਹਨ ਉਸ ਵਿੱਚ 70 ਪ੍ਰਤੀਸ਼ਤ ਮਹਿਲਾ ਉਦਯਮੀ ਹਨ। ਕਲਪਨਾ ਕਰੋ, ਕਿਤਨੀ ਬੜੀ ਸੰਖਿਆ ਵਿੱਚ ਸਾਡੀਆਂ ਭੈਣਾਂ-ਬੇਟੀਆਂ ਇਸ ਇੱਕ ਯੋਜਨਾ ਨਾਲ ਹੀ ਉਦਯਮੀ ਬਣੀਆਂ ਹਨ, ਸਵੈਰੋਜ਼ਗਾਰ ਨਾਲ ਜੁੜੀਆਂ ਹਨ ਅਤੇ ਉਸ ਦੇ ਕਾਰਨ ਉਨ੍ਹਾਂ ਦਾ ਜੋ ਆਤਮਵਿਸ਼ਵਾਸ, ਆਤਮਸਨਮਾਨ ਬਣਿਆ ਹੋਵੇਗਾ, ਪਰਿਵਾਰ ਵਿੱਚ ਜੋ ਉਸ ਦੀ ਇੱਜ਼ਤ ਬਣੀ ਹੋਵੇਗੀ, ਸਮਾਜ ਵਿੱਚ ਉਸ ਦੀ ਇੱਜ਼ਤ ਬਣੀ ਹੋਵੇਗੀ, ਉਸ ਦੀ ਤਾਂ ਕੋਈ ਗਿਣਤੀ ਹੀ ਨਹੀਂ ਹੋ ਸਕਦੀ, ਦੋਸਤੋ।

ਸਾਥੀਓ,

MSME ਸੈਕਟਰ ਭਲੇ ਹੀ ਪੂਰੀ ਤਰ੍ਹਾਂ ਨਾਲ ਫੌਰਮਲ ਨਾ ਹੋਵੇ ਲੇਕਿਨ access to credit formal ਰਿਹਾ ਹੈ। ਭਾਰਤ ਦੀ ਅਰਥਵਿਵਸਥਾ ਦਾ ਆਕਲਨ ਕਰਨ ਵਾਲੇ ਇਸ ਪਹਿਲੂ ਦੀ ਚਰਚਾ ਬਹੁਤ ਜ਼ਿਆਦਾ ਨਹੀਂ ਕਰਦੇ। ਅਤੇ ਇਸ ਵਿੱਚ ਅਸੀਂ 10-20 ਹਜ਼ਾਰ ਰੁਪਏ ਦੀ ਬਾਤ ਨਹੀਂ ਕਰ ਰਹੇ ਹਾਂ, ਜਿਸ ਨੂੰ ਪਹਿਲਾਂ ਮਾਇਕ੍ਰੋਫਾਇਨੈਂਸ ਮੰਨਿਆ ਜਾਂਦਾ ਸੀ। ਇੱਥੇ ਅਸੀਂ 50 ਹਜ਼ਾਰ ਤੋਂ ਲੈ ਕੇ 10 ਲੱਖ ਰੁਪਏ ਤੱਕ ਦੇ ਗਰੰਟੀ ਫ੍ਰੀ finance ਦੀ ਬਾਤ ਕਰ ਰਹੇ ਹਾਂ, ਜੋ ਅੱਜ ਮਹਿਲਾ ਉਦਯਮੀਆਂ ਤੱਕ ਪਹੁੰਚ ਰਿਹਾ ਹੈ।

ਯਾਨੀ ਪਹਿਲਾਂ ਜਿੱਥੇ ਮਹਿਲਾ ਉਦਯਮਤਾ ਦੇ ਲਈ ਮਾਇਕ੍ਰੋਫਾਇਨੈਂਸ ਨੂੰ ਸਿਰਫ਼ ਪਸ਼ੂਪਾਲਣ, ਕਢਾਈ-ਬੁਣਾਈ...ਮੈਨੂੰ ਯਾਦ ਹੈ ਅਸੀਂ ਜਦੋਂ ਗੁਜਰਾਤ ਵਿੱਚੋਂ ਤਾਂ ਕਦੇ-ਕਦੇ ਸਰਕਾਰ ਦੀਆਂ ਅਜਿਹੀਆਂ ਯੋਜਨਾਵਾਂ ਆਉਂਦੀਆਂ ਸਨ, ਮੁਰਗੀ ਦੇ ਲਈ ਪੈਸੇ ਦਿੰਦੇ ਸਨ ਅਤੇ ਫਿਰ ਦੱਸਦੇ ਸਨ- ਮੁਰਗੀ ਲਵੋ, ਇਤਨੇ ਅੰਡੇ ਹੋਣਗੇ, ਫਿਰ ਇਤਨੀਆਂ ਮੁਰਗੀਆਂ ਹੋਣਗੀਆਂ, ਫਿਰ ਇਤਨੇ ਅੰਡੇ ਹੋਣਗੇ। ਅਤੇ ਉਹ ਬਿਚਾਰਾ ਰਿਣ ਲੈਂਦਾ ਸੀ, ਪੰਜ ਮੁਰਗੀਆਂ ਲੈ ਆਉਂਦਾ ਸੀ ਅਤੇ ਸ਼ਾਮ ਨੂੰ ਲਾਲ ਗੱਡੀ ਵਾਲੇ ਅਫਸਰ ਆ ਜਾਂਦੇ ਸਨ, ਉਹ ਕਹਿੰਦੇ ਸਨ ਰਾਤ ਨੂੰ ਰੁਕਣਾ ਹੈ। ਹੁਣ ਰਾਤ ਨੂੰ ਰੁਕਣ ਦਾ ਮਤਲਬ ਕੀ ਹੈ, ਪੰਜ ਵਿੱਚੋਂ ਦੋ ਗਈਆਂ। ਅਸੀਂ ਸਭ ਨੇ ਦੇਖਿਆ ਹੈ ਨਾ।

ਅੱਜ ਵਕਤ ਬਦਲ ਚੁੱਕਿਆ ਹੈ। ਐਸੀਆਂ ਛੋਟੀਆਂ-ਛੋਟੀਆਂ ਚੀਜ਼ਾਂ ਵਿੱਚ ਸਭ ਸੀਮਿਤ ਰੱਖਿਆ ਗਿਆ। ਅਸੀਂ ਮੁਦਰਾ ਯੋਜਨਾ ਦੇ ਮਾਧਿਅਮ ਨਾਲ ਪੂਰੇ ਗ੍ਰਾਫ ਨੂੰ ਬਦਲ ਦਿੱਤਾ, ਉਸ ਦਾ ਹੌਸਲਾ ਬੁਲੰਦ ਬਣਾ ਦਿੱਤਾ। 10 ਲੱਖ ਰੁਪਏ ਚਾਹੀਦੇ ਹਨ, ਉਠਾਓ...ਕਰੋ ਕੁਝ। ਮੈਨੂੰ ਇਹ ਜਾਣ ਕੇ ਵੀ ਬਹੁਤ ਅੱਛਾ ਲਗਿਆ ਕਿ ਉਦਯਮ ਪੋਰਟਲ ‘ਤੇ ਰਜਿਸਟਰਡ ਕੁੱਲ MSMEs ਵਿੱਚੋਂ ਕਰੀਬ 18 ਪ੍ਰਤੀਸ਼ਤ ਮਹਿਲਾਵਾਂ ਹਨ, ਇਹ ਵੀ ਆਪਣੇ-ਆਪ ਵਿੱਚ ਬਹੁਤ ਅੱਛੀ ਬਾਤ  ਹੈ। ਇਹ ਭਾਗੀਦਾਰੀ ਹੋਰ ਵਧੇ, ਇਸ ਦੇ ਲਈ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ।

ਸਾਥੀਓ,

Entrepreneurship ਵਿੱਚ ਇਹ inclusiveness, ਇਹ ਆਰਥਿਕ ਸਮਾਵੇਸ਼ ਹੀ ਸਹੀ ਮਾਇਨੇ ਵਿੱਚ ਸਮਾਜਿਕ ਨਿਆਂ ਹੈ। ਕੀ ਤੁਸੀਂ ਕਦੇ ਸੋਚਿਆ ਸੀ ਕਿ ਰੇਹੜੀ, ਠੇਲੇ, ਪਟੜੀ ‘ਤੇ ਆਪਣਾ ਛੋਟਾ ਜਿਹਾ ਕੰਮ ਕਰਨ ਵਾਲੇ ਸਾਥੀਆਂ ਨੂੰ ਬੈਂਕਾਂ ਤੋਂ ਰਿਣ ਮਿਲੇਗਾ? ਮੈਂ ਬਿਲਕੁਲ ਵਿਸ਼ਵਾਸ ਨਾਲ ਕਹਿੰਦਾ ਹਾਂ ਜੀ ਜਿਸ ਬੈਂਕ ਮੈਨੇਜਰ ਦੇ ਘਰ ਵਿੱਚ ਵਰ੍ਹਿਆਂ ਤੋਂ ਜੋ ਸਬਜੀ ਪਹੁੰਚਾਉਂਦਾ ਹੋਵੇਗਾ, ਵਰ੍ਹਿਆਂ ਤੋਂ ਅਖਬਾਰ ਉਨ੍ਹਾਂ ਦੇ ਇੱਥੇ ਦਿੰਦਾ (ਪਾਉਂਦਾ) ਹੋਵੇਗਾ, ਉਸ ਨੂੰ ਵੀ ਸ਼ਾਇਦ ਉਸ ਬੈਂਕ ਵਾਲੇ ਨੇ ਕਦੇ ਰਿਣ ਨਹੀਂ ਦਿੱਤਾ ਹੋਵੇਗਾ। ਇਸ ਦਾ ਮਤਲਬ ਇਹ ਨਹੀਂ ਕਿ ਉਸ ਦਾ ਅਵਿਸ਼ਵਾਸ ਸੀ, ਉਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਕੁਝ ਮਿਲੇਗਾ, ਲੇਕਿਨ ਇੱਕ ਅਜਿਹੀ ਸੋਚ ਦਾ ਦਾਇਰਾ ਬਣ ਗਿਆ ਸੀ ਕਿ ਇਸ ਦੇ ਬਾਹਰ ਨਹੀਂ ਨਿਕਲ ਸਕਦੇ।

ਅੱਜ ਉਹ ਰੇਹੜੀ-ਪਟੜੀ ਵਾਲੇ ਬੈਂਕ ਦੇ ਦਰਵਾਜ਼ੇ ‘ਤੇ ਜਾ ਕੇ ਖੜ੍ਹੇ ਰਹਿੰਦੇ ਹਨ, ਬਿਨਾ ਗਰੰਟੀ ਪੈਸਾ ਦਿੱਤਾ ਜਾਂਦਾ ਹੈ ਉਨ੍ਹਾਂ ਨੂੰ ਅਤੇ ਇਸੇ ਦਾ ਨਾਮ ਹੈ ਸਵਨਿਧੀ। ਅੱਜ ਪੀਐੱਮ ਸਵਨਿਧੀ ਯੋਜਨਾ ਦੇ ਤਹਿਤ ਲੱਖਾਂ ਐਸੇ ਸਾਥੀਆਂ ਨੂੰ ਸਿਰਫ਼ ਰਿਣ ਹੀ ਨਹੀਂ ਮਿਲ ਰਿਹਾ ਹੈ, ਬਲਕਿ ਉਨ੍ਹਾਂ ਦੇ ਛੋਟੇ ਕਾਰੋਬਾਰ ਨੂੰ ਬੜਾ ਕਰਨ ਦਾ ਰਸਤਾ ਵੀ ਮਿਲਿਆ ਹੈ। ਸਾਡੇ ਜੋ ਸਾਥੀ ਪਿੰਡ ਤੋਂ ਸ਼ਹਿਰ ਆਉਂਦੇ ਹਨ ਸਰਕਾਰ ਇਨ੍ਹਾਂ ਨੂੰ ਇੱਕ ਸਾਥੀ ਦੀ ਤਰ੍ਹਾਂ ਸਪੋਰਟ ਕਰ ਰਹੀ ਹੈ ਅਤੇ ਇਹ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਗ਼ਰੀਬੀ ਦੇ ਕੁਚੱਕਰ ਤੋਂ ਬਾਹਰ ਨਿਕਲਣ ਦੇ ਲਈ ਪ੍ਰਯਾਸ ਕਰ ਰਹੇ ਹਨ।

ਅਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਅਗਰ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਡਿਜੀਟਲ ਪੇਮੈਂਟ ਕਰੋ ਤਾਂ ਆਪ 50 ਵਾਰ ਸੋਚੋਗੇ, ਡਿਜੀਟਲ ਪੇਮੈਂਟ ਕਰਾਂਗਾ ਤਾਂ ਰਿਕਾਰਡ ਬਣੇਗਾ, ਰਿਕਾਰਡ ਬਣੇਗਾ ਤਾਂ ਮੋਦੀ ਦੇਖੇਗਾ, ਮੋਦੀ ਦੇਖੇਗਾ ਤਾਂ ਕਿਸੇ ਇਨਕਮ ਟੈਕਸ ਵਾਲੇ ਨੂੰ ਭੇਜੇਗਾ, ਇਸ ਲਈ ਡਿਜੀਟਲ ਨਹੀਂ ਕਰਾਂਗਾ। ਤੁਹਾਨੂੰ ਖੁਸ਼ੀ ਹੋਵੇਗੀ ਸਬਜ਼ੀ, ਦੁੱਧ ਵੇਚਣ ਵਾਲੇ ਮੇਰੇ ਠੇਲੇਵਾਲੇ ਡਿਜੀਟਲ ਪੇਮੈਂਟ ਕਰ ਰਹੇ ਹਨ। ਅਤੇ ਮੈਂ ਮੰਨਦਾ ਹਾਂ ਦੋਸਤੋ, ਇਸ ਪ੍ਰਗਤੀ ਵਿੱਚ ਸਾਨੂੰ ਸ਼ਰੀਕ ਹੋਣਾ ਹੈ। ਇਸ ਪ੍ਰਗਤੀ ਦਾ ਤੁਹਾਨੂੰ ਅਗਵਾਈ ਕਰਨੀ ਹੈ। ਅੱਗੇ ਆਓ ਦੋਸਤੋ, ਮੈਂ ਤੁਹਾਡੇ ਨਾਲ ਚਲਣ ਦੇ ਲਈ ਤਿਆਰ ਹਾਂ। ਇਹੀ ਸੱਚੀ ਪ੍ਰਗਤੀ ਹੈ, ਇਹੀ ਸਹੀ ਵਿਕਾਸ ਹੈ।

ਮੈਂ ਅੱਜ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ, MSME ਸੈਕਟਰ ਨਾਲ ਜੁੜੇ ਆਪਣੇ ਹਰ ਭਾਈ-ਭੈਣਾਂ ਨੂੰ ਇਹ ਵਿਸ਼ਵਾਸ ਦਿਵਾਉਂਦਾ ਹਾਂ ਸਰਕਾਰ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ, ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਨੀਤੀਆਂ ਬਣਾਉਣ ਦੇ ਲਈ ਤਿਆਰ ਹੈ, ਨਿਰਣੇ ਕਰਨ ਦੇ ਲਈ ਤਿਆਰ ਹੈ ਅਤੇ proactively ਤੁਹਾਡਾ ਹੱਥ ਪਕੜ ਕੇ ਚਲਣ ਦੇ ਲਈ ਤਿਆਰ ਹੈ, ਆਪ ਅੱਗੇ ਆਓ ਦੋਸਤੋ।

 

ਉਦਯਮੀ ਭਾਰਤ ਦੀ ਹਰ ਸਿੱਧੀ... ਅਤੇ ਮੈਨੂੰ ਉਸ ਵਿੱਚ ਕੋਈ ਦੁਬਿਧਾ ਨਹੀਂ ਹੈ, ਆਤਮਨਿਰਭਰ ਭਾਰਤ ਦੀ ਪ੍ਰਾਣਸ਼ਕਤੀ ਇਸੇ ਵਿੱਚ ਹੈ ਦੋਸਤੋ, ਤੁਹਾਡੇ ਹੀ ਵਿੱਚ ਹੈ ਤੁਹਾਡੇ ਪੁਰੁਸ਼ਾਰਥ (ਮਿਹਨਤ) ਵਿੱਚ ਹੈ। ਅਤੇ ਮੇਰੇ ਦੇਸ਼ ਦੇ MSME ਸੈਕਟਰ ‘ਤੇ, ਆਪ ਸਭ ‘ਤੇ, ਦੇਸ਼ ਦੀ ਯੁਵਾ ਪੀੜ੍ਹੀ ਵਿੱਚ, ਅਤੇ ਵਿਸ਼ੇਸ਼ ਕਰਕੇ ਸਾਡੀਆਂ ਬੇਟੀਆਂ ਜੋ ਸਾਹਸ ਦੇ ਨਾਲ ਅੱਗੇ ਰਹੀਆਂ ਹਨ, ਉਨ੍ਹਾਂ ‘ਤੇ ਮੇਰਾ ਭਰੋਸਾ ਹੈ। ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਇਹ ਦੇਸ਼ ਆਪਣੇ ਸਾਰੇ ਸੁਪਨਿਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਸਿੱਧ ਹੁੰਦੇ ਹੋਏ ਦੇਖਣ ਵਾਲਾ ਹੈ। ਆਪ ਆਪਣੀਆਂ ਅੱਖਾਂ ਦੇ ਸਾਹਮਣੇ ਦੇਖੋਗੇ ਕਿ ਹਾਂ ਇਹ ਬਦਲਿਆ ਹੋਇਆ, ਇਹ ਹੋਇਆ, ਤੁਹਾਨੂੰ ਦਿਖੇਗਾ ਜੀ।

ਦੇਸ਼ ਦੇ MSME ਸੈਕਟਰ ਨੂੰ ਮੇਰੀ ਤਾਕੀਦ ਹੈ ਕਿ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਦਾ ਪੂਰਾ ਲਾਭ ਉਠਾਉਣ। ਅਤੇ ਤੁਹਾਡੀ ਐਸੋਸੀਏਸ਼ਨ ਵਿੱਚ ਜਾਵਾਂਗਾ ਮੈਂ। ਅੱਜ ਤੋਂ ਦੇਖਣਾ ਸ਼ੁਰੂ ਕਰਾਂਗਾ GeM ਪੋਰਟਲ ‘ਤੇ ਇਸੇ ਹਫਤੇ ਵਿੱਚ ਇੱਕ ਕਰੋੜ ਲੋਕ ਜ਼ਿਆਦਾ ਵਧੇ ਕਿ ਨਹੀਂ ਵਧੇ, ਮੈਂ ਦੇਖਣਾ ਚਾਹੁੰਦਾ ਹਾਂ। ਜਰਾ ਐਸੋਸੀਏਸ਼ਨ ਦੇ ਲੋਕ ਆਓ ਮੈਦਾਨ ਵਿੱਚ। ਸਰਕਾਰ ਤੁਹਾਡੇ ਤੋਂ ਲੈਣ ਦੇ ਲਈ ਤਿਆਰ ਹੈ, ਆਪ ਜੁੜੋ ਤਾਂ। ਸਰਕਾਰ ਨੂੰ ਦੱਸੋ ਮੈਂ ਇਹ ਬਣਾਉਂਦਾ ਹਾਂ, ਲੈ ਲਵੋ। ਆਪ ਦੇਖੋ ਬਿਨਾ ਹਿਕਚਿਕ ਹਰ ਚੀਜ਼ ਤੁਹਾਡੀ ਚਲੀ ਜਾਵੇਗੀ ਜੀ।

 

ਸਾਥੀਓ, ਮੈਨੂੰ ਅੱਛਾ ਲਗਿਆ, ਜਿਨ੍ਹਾਂ ਸਾਥੀਆਂ ਨੂੰ ਸਨਮਾਨ ਕਰਨ ਦਾ ਮੈਨੂੰ ਅਵਸਰ ਮਿਲਿਆ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਹੋਰ ਲੋਕ ਨਹੀਂ ਕਰਦੇ ਹੋਣਗੇ। ਉਹ ਵੀ ਆਪਣੀ ਤਿਆਰੀ ਕਰਨ, ਅਗਲੀ ਵਾਰ ਤੁਹਾਨੂੰ ਸਨਮਾਨ ਕਰਨ ਦਾ ਮੈਨੂੰ ਮੌਕਾ ਮਿਲੇ। ਅਚੀਵ ਲੋਕਾਂ ਨੂੰ ਸਨਮਾਨ ਕਰਨ ਦਾ ਮੈਨੂੰ ਮੌਕਾ ਮਿਲੇ। ਹੋਰ ਅਧਿਕ ਉਚਾਈਆਂ ਨੂੰ ਪ੍ਰਾਪਤ ਕਰੀਏ।

ਆਪ ਸਭ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ !

 

*****

 

 

ਡੀਐੱਸ/ਟੀਐੱਸ/ਐੱਨਐੱਸ



(Release ID: 1838696) Visitor Counter : 168