ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਜੀ- 7 ਸਿਖਰ ਸੰਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ

Posted On: 28 JUN 2022 8:01AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੀ-7 ਸਿਖਰ ਸੰਮੇਲਨ ਦੇ ਦੌਰਾਨ ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਸੁਸ਼੍ਰੀ ਉਰਸੁਲਾ ਵੌਨ ਡੇਰ ਲੇਯੇਨ (Ms. Ursula von der Leyen) ਦੇ ਨਾਲ 27 ਜੂਨ 2022 ਨੂੰ ਜਰਮਨੀ ਦੇ ਸ਼ਲੌਸ ਐਲਮੌ ਵਿੱਚ ਮੁਲਾਕਾਤ ਕੀਤੀ

ਬੈਠਕ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਰਾਏਸੀਨਾ ਵਾਰਤਾ ਦੇ ਦੌਰਾਨ ਅਪ੍ਰੈਲ 2022 ਵਿੱਚ ਪ੍ਰਧਾਨ ਵੌਨ ਡੇਰ ਲੇਯੇਨ ਦੀ ਸਿਰਜਨਾਤਮਕ ਦਿੱਲੀ ਯਾਤਰਾ  ਨੂੰ  ਯਾਦ ਕੀਤਾ। ਦੋਹਾਂ ਨੇਤਾਵਾਂ ਨੇ ਭਾਰਤ ਅਤੇ ਯੂਰਪੀ ਸੰਘ ਦੇ ਦਰਮਿਆਨ ਵਪਾਰ, ਨਿਵੇਸ਼ ਅਤੇ ਜੀਆਈ ਸਮਝੌਤਿਆਂ ’ਤੇ ਵਾਰਤਾਲਾਪ ਫਿਰ ਤੋਂ ਸ਼ੁਰੂ ਹੋਣ ’ਤੇ ਪ੍ਰਸੰਨਤਾ ਵਿਅਕਤ ਕੀਤਾ। ਉਨ੍ਹਾਂ ਨੇ ਡਿਜੀਟਲ ਸਹਿਯੋਗ, ਜਲਵਾਯੂ ਕਾਰਵਾਈ ਅਤੇ ਟੈਕਨੋਲੋਜੀ ਅਤੇ ਇਨੋਵੇਸ਼ਨ ਸਮੇਤ ਕਈ ਖੇਤਰਾਂ ਵਿੱਚ ਭਾਰਤ-ਯੂਰਪੀ ਸੰਘ ਦੀਆਂ ਗਤੀਵਿਧੀਆਂ ਦੀ ਸਮੀਖਿਆ ਵੀ ਕੀਤੀ।

ਦੋਹਾਂ ਨੇਤਾਵਾਂ ਨੇ ਸਮਕਾਲੀ ਆਲਮੀ ਅਤੇ ਖੇਤਰੀ ਘਟਨਾਕ੍ਰਮ ’ਤੇ ਵੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਹੈ।

 

***

ਡੀਐੱਸ/ਏਕੇ


(Release ID: 1837619) Visitor Counter : 133