ਪ੍ਰਧਾਨ ਮੰਤਰੀ ਦਫਤਰ

ਕਰਨਾਟਕ ਦੇ ਮੈਸੂਰੂ ਪੈਲੇਸ ਗ੍ਰਾਊਂਡ ਵਿਖੇ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 21 JUN 2022 9:22AM by PIB Chandigarh

ਰਾਜ ਦੇ ਗਵਰਨਰ ਸ਼੍ਰੀਮਾਨ ਥਾਵਰਚੰਦ ਗਹਿਲੋਤ ਜੀਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮੱਈ ਜੀਸ਼੍ਰੀ ਯਦੁਵੀਰ ਕ੍ਰਿਸ਼ਣਾ ਦਾਤਾ ਚਾਮਰਾਜਾ ਵਾਡੀਯਾਰ ਜੀਰਾਜਮਾਤਾ ਪ੍ਰਮੋਦਾ ਦੇਵੀਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਜੀਦੇਸ਼ ਅਤੇ ਵਿਸ਼ਵ ਭਰ ਦੇ ਸਾਰੇ ਲੋਕਾਂ ਨੂੰ ਅੱਠਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ।

ਅੱਜ ਯੋਗ ਦਿਵਸ ਦੇ ਅਵਸਰ 'ਤੇ ਮੈਂ ਕਰਨਾਟਕ ਦੀ ਸੱਭਿਆਚਾਰਕ ਰਾਜਧਾਨੀਅਧਿਆਤਮ ਅਤੇ ਯੋਗ ਦੀ ਧਰਤੀ ਮੈਸੂਰੂ ਨੂੰ ਪ੍ਰਣਾਮ ਕਰਦਾ ਹਾਂ। ਮੈਸੂਰੂ ਜਿਹੇ ਭਾਰਤ ਦੇ ਅਧਿਆਤਮਿਕ ਕੇਂਦਰਾਂ ਨੇ ਜਿਸ ਯੋਗ-ਊਰਜਾ ਨੂੰ ਸਦੀਆਂ ਤੋਂ ਪੋਸ਼ਿਤ ਕੀਤਾਅੱਜ ਉਹ ਯੋਗ ਊਰਜਾ ਵਿਸ਼ਵ ਸਿਹਤ ਨੂੰ ਦਿਸ਼ਾ ਦੇ ਰਹੀ ਹੈ। ਅੱਜ ਯੋਗ ਵੈਸ਼ਵਿਕ ਸਹਿਯੋਗ ਦਾ ਪਰਸਪਰ  ਅਧਾਰ ਬਣ ਰਿਹਾ ਹੈ। ਅੱਜ ਯੋਗ ਮਾਨਵ ਮਾਤ੍ਰ ਨੂੰ ਨਿਰੋਗ ਜੀਵਨ ਦਾ ਵਿਸ਼ਵਾਸ ਦੇ ਰਿਹਾ ਹੈ।

ਅਸੀਂ ਅੱਜ ਸਵੇਰ ਤੋਂ ਦੇਖ ਰਹੇ ਹਾਂ ਕਿ ਯੋਗ ਦੀਆਂ ਤਸਵੀਰਾਂ ਕੁਝ ਸਾਲ ਪਹਿਲਾਂ ਹੀ ਘਰਾਂ ਵਿੱਚਅਧਿਆਤਮਿਕ ਕੇਂਦਰਾਂ ਵਿੱਚ ਦਿਖਦੀਆਂ ਸਨਅਤੇ ਅੱਜ ਵਿਸ਼ਵ ਦੇ ਕੋਨੇ-ਕੋਨੇ ਤੋਂ ਆ ਰਹੀਆਂ ਹਨ। ਇਹ ਤਸਵੀਰਾਂ ਆਤਮਿਕ ਬੋਧ ਦੇ ਵਿਸਤਾਰ ਦੀਆਂ ਤਸਵੀਰਾਂ ਹਨ। ਇਹ ਤਸਵੀਰਾਂ ਇੱਕ ਸਹਿਜਸੁਭਾਵਿਕ ਅਤੇ ਸਾਂਝੀ ਮਾਨਵੀ ਚੇਤਨਾ ਦੀਆਂ ਤਸਵੀਰਾਂ ਹਨ। ਖਾਸ ਤੌਰ 'ਤੇ ਤਦਜਦੋਂ ਦੁਨੀਆਂ ਨੇ ਬੀਤੇ ਸਾਲਾਂ ਵਿੱਚ ਸਦੀ ਦੀ ਇਤਨੀ ਬੜੀ ਮਹਾਮਾਰੀ ਦਾ ਸਾਹਮਣਾ ਕੀਤਾ ਹੋਵੇ। ਇਨ੍ਹਾਂ ਪਰਿਸਥਿਤੀਆਂ ਵਿੱਚ ਦੇਸ਼ਦ੍ਵੀਪਮਹਾਦ੍ਵੀਪ ਦੀਆਂ ਸੀਮਾਵਾਂ ਤੋਂ ਉੱਪਰ, ਯੋਗ ਦਿਵਸ ਦਾ ਇਹ ਉਤਸ਼ਾਹਇਹ ਸਾਡੀ ਜੀਵਟਤਾ ਦਾ ਵੀ ਪ੍ਰਮਾਣ ਹੈ।

ਯੋਗ ਹੁਣ ਇੱਕ ਵੈਸ਼ਵਿਕ (ਆਲਮੀ) ਪੂਰਬ ਬਣ ਗਿਆ ਹੈ। ਯੋਗ ਕਿਸੇ ਵਿਅਕਤੀ ਮਾਤ੍ਰ ਦੇ ਲਈ ਨਹੀਂਸੰਪੂਰਨ ਮਾਨਵਤਾ ਦੇ ਲਈ ਹੈ। ਇਸ ਲਈਇਸ ਵਾਰ ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ ਹੈ- Yoga for humanity! ਮੈਂ ਇਸ ਥੀਮ ਦੇ ਜ਼ਰੀਏ ਯੋਗ ਦੇ ਇਸ ਸੰਦੇਸ਼ ਨੂੰ ਪੂਰੀ ਮਾਨਵਤਾ ਤੱਕ ਪਹੁੰਚਾਉਣ ਦੇ ਲਈ ਯੂਨਾਇਟਿਡ ਨੇਸ਼ਨਸ ਦਾ ਅਤੇ ਸਾਰੇ ਦੇਸ਼ਾਂ ਦਾ ਹਿਰਦੇ ਤੋਂ ਧੰਨਵਾਦ ਕਰਦਾ ਹਾਂ। ਮੈਂ ਦੁਨੀਆ ਦੇ ਸਾਰੇ ਨਾਗਰਿਕਾਂ ਦਾ ਵੀ ਸਾਰੇ ਭਾਰਤੀਆਂ ਦੀ ਤਰਫ਼ ਤੋਂ ਅਭਿਨੰਦਨ ਕਰਦਾ ਹਾਂ।

ਸਾਥੀਓ,

ਯੋਗ ਦੇ ਲਈ ਸਾਡੇ ਰਿਸ਼ੀਆਂਸਾਡੇ ਮਹਾਰਿਸ਼ੀਆਂ ਨੇਸਾਡੇ ਆਚਾਰੀਆਂ ਨੇ ਕਿਹਾ ਹੈ- “ਸ਼ਾਤਿਮ੍ ਯੋਗੇਨ ਵਿੰਦਤਿ। (शांतिम् योगेन विंदति)

It means Yoga brings peace for us. The peace from yoga is not only for individuals. Yoga brings peace to our society. Yoga brings peace to our nations and the world. And, Yoga brings peace for our universe. This might feel an extreme thought to someone, but our Indian sages have answered this with a simple mantra-  “ਯਤ੍ ਪਿੰਡੇ ਤਤ੍ ਬ੍ਰਹਮਾਂਡੇ। (यत् पिंडे तत् ब्रह्मांडे।)

This whole universe starts from our own body and soul. The universe starts from us. And, Yoga makes us conscious of everything within us and builds a sense of awareness. It starts with self-awareness and proceeds to awareness of the world. When we become aware of ourselves and our world, we begin to spot things that need to be changed, both in ourselves and in the world.

 

These may be individual life-style problems or global challenges like climate change and international conflicts. Yoga makes us conscious, competent and compassionate towards these challenges. Millions of people with a common consciousness and consensus, Millions of people with inner peace will create an environment of global peace. That’s how Yoga can connect the people. That’s how yoga can connect the countries. And that’s how yoga can become a problem solver for all of us.

 

ਸਾਥੀਓ,

ਭਾਰਤ ਵਿੱਚ ਅਸੀਂ ਇਸ ਵਾਰ ਯੋਗ ਦਿਵਸ ਅਸੀਂ ਇੱਕ ਐਸੇ ਸਮੇਂ ’ਤੇ ਮਨਾ ਰਹੇ ਹਾਂਜਦੋਂ ਦੇਸ਼ ਆਪਣੀ ਆਜ਼ਾਦੀ ਦੇ 75ਵੇਂ ਵਰ੍ਹੇ ਦਾ ਪੂਰਬ ਮਨਾ ਰਿਹਾ ਹੈਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਯੋਗ ਦਿਵਸ ਦੀ ਇਹ ਵਿਆਪਕਤਾਇਹ ਸਵੀਕਾਰਤਾ ਭਾਰਤ ਦੀ ਉਸ ਅੰਮ੍ਰਿਤ ਭਾਵਨਾ ਦੀ ਸਵੀਕਾਰਤਾ ਹੈਜਿਸ ਨੇ ਸੁਤੰਤਰਤਾ ਸੰਗ੍ਰਾਮ ਨੂੰ ਊਰਜਾ ਦਿੱਤੀ ਸੀ। 

 

ਇਸੇ ਭਾਵਨਾ ਨੂੰ celebrate ਕਰਨ ਦੇ ਲਈ ਅੱਜ ਦੇਸ਼ ਦੇ 75 ਅਲੱਗ-ਅਲੱਗ ਸ਼ਹਿਰਾਂ ਦੇ 75 ਇਤਿਹਾਸਿਕ ਸਥਲਾਂ ਦੇ ਨਾਲ ਹੀਹੋਰ ਨਗਰਾਂ ਦੇ ਲੋਕ ਵੀ ਇਤਿਹਾਸਿਕ ਸਥਾਨਾਂ ਤੇ ਯੋਗ ਕਰ ਰਹੇ ਹਨ। ਜੋ ਇਤਿਹਾਸਿਕ ਸਥਾਨ ਭਾਰਤ ਦੇ ਇਤਿਹਾਸ ਦੇ ਸਾਖੀ ਰਹੇਜੋ ਸਥਾਨ ਸੱਭਿਆਚਾਰਕ ਊਰਜਾ ਦੇ ਕੇਂਦਰ ਹਨਉਹ ਅੱਜ ਯੋਗ ਦਿਵਸ ਦੇ ਜ਼ਰੀਏ ਇਕੱਠੇ ਜੁੜ ਰਹੇ ਹਨ।

ਇਸ ਮੈਸੂਰੂ ਪੈਲੇਸ ਦਾ ਵੀ ਇਤਿਹਾਸ ਵਿੱਚ ਆਪਣਾ ਹੀ ਵਿਸ਼ੇਸ਼ ਸਥਾਨ ਹੈ। ਭਾਰਤ ਦੇ ਇਤਿਹਾਸਿਕ ਸਥਲਾਂ ’ਤੇ ਸਮੂਹਿਕ ਯੋਗ ਦਾ ਅਨੁਭਵਭਾਰਤ ਦੇ ਅਤੀਤ ਨੂੰ, ਭਾਰਤ ਦੀ ਵਿਵਿਧਤਾ ਨੂੰ, ਅਤੇ ਭਾਰਤ ਦੇ ਵਿਸਤਾਰ ਨੂੰ ਇੱਕ ਸੂਤਰ ਵਿੱਚ ਪਿਰੋਣ ਜਿਹਾ ਹੈ। ਅੰਤਰਰਾਸ਼ਟਰੀ ਪੱਧਰ 'ਤੇ ਵੀ ਅਸੀਂ ਇਸ ਵਾਰ Guardian Ring of Yoga”, ਇਹ Guardian Ring of Yoga” ਦਾ ਐਸਾ ਹੀ ਅਭਿਨਵ ਪ੍ਰਯੋਗ ਅੱਜ ਪੂਰੇ ਵਿਸ਼ਵ‍ਭਰ ਵਿੱਚ ਹੋ ਰਿਹਾ ਹੈ।

 

ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਸੂਰਜ ਉਦੈ ਦੇ ਨਾਲਸੂਰਜ ਦੀ ਗਤੀ ਦੇ ਨਾਲਲੋਕ ਯੋਗ ਕਰ ਰਹੇ ਹਨਯੋਗ ਨਾਲ ਜੁੜ ਰਹੇ ਹਨ। ਜਿਵੇਂ-ਜਿਵੇਂ ਸੂਰਜ ਅੱਗੇ ਵਧ ਰਿਹਾ ਹੈਉਦੈ ਹੋ ਰਿਹਾ ਹੈਉਸ ਦੀ ਪਹਿਲੀ ਕਿਰਨ ਦੇ ਨਾਲ ਅਲੱਗ-ਅਲੱਗ ਦੇਸ਼ਾਂ ਵਿੱਚ ਲੋਕ ਨਾਲ ਜੁੜਦੇ ਜਾ ਰਹੇ ਹਨਪੂਰੀ ਪ੍ਰਿਥਵੀ ਦੇ ਚਾਰੇ ਪਾਸੇ ਯੋਗ ਦੀ ਰਿੰਗ ਬਣ ਰਹੀ ਹੈ। ਇਹੀ ਹੈ Guardian Ring of Yoga. ਯੋਗ ਦੇ ਇਹ ਪ੍ਰਯੋਗ ਸਿਹਤਸੰਤੁਲਨ ਅਤੇ ਸਹਿਯੋਗ ਦੀ ਅਦਭੁਤ ਪ੍ਰੇਰਣਾ ਦੇ ਰਹੇ ਹਨ।

ਸਾਥੀਓ,

ਦੁਨੀਆ ਦੇ ਲੋਕਾਂ ਦੇ ਲਈ ਯੋਗ ਅੱਜ ਸਾਡੇ ਲਈ ਕੇਵਲ part of life ਨਹੀਂ ਹੈ, please remind ਇਹ part of life ਨਹੀਂ ਹੈਬਲਕਿ ਯੋਗ ਹੁਣ way of life ਬਣ ਰਿਹਾ ਹੈ। ਸਾਡਾ ਦਿਨ ਯੋਗ ਦੇ ਨਾਲ ਸ਼ੁਰੂ ਹੋਵੇਇਸ ਤੋਂ ਬਿਹਤਰ ਸ਼ੁਰੂਆਤ ਹੋਰ ਕੀ ਹੋ ਸਕਦੀ ਹੈਲੇਕਿਨਸਾਨੂੰ ਯੋਗ ਨੂੰ ਕਿਸੇ ਖਾਸ ਸਮੇਂ ਅਤੇ ਸਥਾਨ ਤੱਕ ਵੀ ਸੀਮਿਤ ਨਹੀਂ ਰੱਖਣਾ ਹੈ। ਅਸੀਂ ਦੇਖਿਆ ਵੀ ਹੈਸਾਡੇ ਇੱਥੇ ਘਰ ਦੇ ਬੜੇਸਾਡੇ ਯੋਗ ਸਾਧਕ ਦਿਨ ਦੇ ਅਲੱਗ-ਅਲੱਗ ਸਮੇਂ ਵਿੱਚ ਪ੍ਰਾਣਾਯਾਮ ਕਰਦੇ ਹਨ। ਕਈ ਲੋਕ ਆਪਣੇ ਆਫਿਸ ਵਿੱਚ ਵੀ ਕੰਮ ਦੇ ਦਰਮਿਆਨ ਵੀ ਕੁਝ ਦੇਰ ਦੰਡਆਸਣ ਕਰਦੇ ਹਨਫਿਰ ਦੁਬਾਰਾ ਕੰਮ ਸ਼ੁਰੂ ਕਰਦੇ ਹਨ। ਅਸੀਂ ਕਿਤਨੇ ਵੀ ਤਣਾਅਪੂਰਣ ਮਾਹੌਲ ਵਿੱਚ ਕਿਉਂ ਨਾ ਹੋਈਏਕੁਝ ਮਿੰਟਾਂ ਦਾ ਧਿਆਨ ਸਾਨੂੰ relax ਕਰ ਦਿੰਦਾ ਹਾਂਸਾਡੀ productivity ਨੂੰ ਵਧਾ ਦਿੰਦਾ ਹੈ।

ਇਸ ਲਈਸਾਨੂੰ ਯੋਗ ਨੂੰ ਇੱਕ ਅਤਿਰਿਕਤ ਕੰਮ ਦੇ ਤੌਰ 'ਤੇ ਨਹੀਂ ਲੈਣਾ ਹੈ। ਸਾਨੂੰ ਯੋਗ ਨੂੰ ਜਾਣਨਾ ਵੀ ਹੈਸਾਨੂੰ ਯੋਗ ਨੂੰ ਜੀਣਾ ਵੀ ਹੈ। ਸਾਨੂੰ ਯੋਗ ਨੂੰ ਪਾਉਣਾ ਵੀ ਹੈਸਾਨੂੰ ਯੋਗ ਨੂੰ ਅਪਣਾਉਣਾ ਵੀ ਹੈ ਅਤੇ ਸਾਨੂੰ ਯੋਗ ਨੂੰ ਪਣਪਾਉਣਾ ਵੀ ਹੈ। ਅਤੇ ਜਦੋਂ ਅਸੀਂ ਯੋਗ ਨੂੰ ਜੀਣ ਲਗਾਂਗੇਯੋਗ ਦਿਵਸ ਸਾਡੇ ਲਈ ਯੋਗ ਕਰਨ ਦਾ ਨਹੀਂਬਲਕਿ ਆਪਣੀ ਸਿਹਤਸੁਖ ਅਤੇ ਸ਼ਾਂਤੀ ਨੂੰ celebrate ਕਰਨ ਦਾ ਮਾਧਿਅਮ ਬਣ ਜਾਵੇਗਾ।

ਸਾਥੀਓ,

ਅੱਜ ਸਮਾਂ ਹੈ ਕਿ ਅਸੀਂ ਯੋਗ ਨਾਲ ਜੁੜੀਆਂ ਅਨੰਤ ਸੰਭਾਵਨਾਵਾਂ ਨੂੰ ਸਾਕਾਰ ਕਰੀਏ। ਅੱਜ ਸਾਡੇ ਯੁਵਾ ਬੜੀ ਸੰਖਿਆ ਵਿੱਚ ਯੋਗ ਦੇ ਖੇਤਰ ਵਿੱਚ ਨਵੇਂ-ਨਵੇਂ  ideas ਦੇ ਨਾਲ ਆ ਰਹੇ ਹਨ। ਇਸ ਦਿਸ਼ਾ ਵਿੱਚ ਸਾਡੇ ਦੇਸ਼ ਵਿੱਚ ਆਯੁਸ਼ ਮੰਤਰਾਲੇ ਨੇ ‘ਸਟਾਰਟਅੱਪ ਯੋਗਾ ਚੈਲੰਜ’ ਵੀ ਲਾਂਚ ਕੀਤਾ ਹੈ। ਯੋਗ ਦੇ ਅਤੀਤ ਨੂੰ, ਯੋਗ ਦੀ ਯਾਤਰਾ ਨੂੰ ਅਤੇ ਯੋਗ ਨਾਲ ਜੁੜੀਆਂ ਸੰਭਾਵਨਾਵਾਂ ਦੇ ਲਈ ਇੱਥੇ ਮੈਸੂਰੂ ਦੇ ਦਸ਼ਹਿਰਾ ਗ੍ਰਾਊਂਡ ਵਿੱਚ Innovative digital Exhibition ਵੀ ਲਗੀ ਹੈ।

ਮੈਂ ਦੇਸ਼ ਦੇਅਤੇ ਦੁਨੀਆ ਦੇ ਸਾਰੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਪ੍ਰਯਾਸਾਂ ਨਾਲ ਜੁੜਨ ਦਾ ਸੱਦਾ ਦਿੰਦਾ ਹਾਂ। ਮੈਂ ਸਾਲ 2021 ਦੇ ਲਈ Prime Minister’s Awards for outstanding contribution for Promotion and Development of Yoga’ ਦੇ ਜੋ winners ਹਨਮੈਂ ਉਨ੍ਹਾਂ ਸਭ winners ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਨੂੰ ਵਿਸ਼ਵਾਸ ਹੈਯੋਗ ਦੀ ਇਹ ਅਨਾਦਿ ਯਾਤਰਾ ਅਨੰਤ ਭਵਿੱਖ ਦੀ ਦਿਸ਼ਾ ਵਿੱਚ ਐਸੇ ਹੀ ਅਨਵਰਤ ਚਲਦੀ ਰਹੇਗੀ।

ਅਸੀਂ ‘ਸਰਵੇ ਭਵੰਤੁ ਸੁਖਿਨ:ਸਰਵੇ ਸੰਤੁ ਨਿਰਾਮਯ:’ (‘सर्वे भवन्तु सुखिनःसर्वे सन्तु निरामयः’) ਦੇ ਭਾਵ ਦੇ ਨਾਲ ਇੱਕ ਸਵਸਥ ਅਤੇ ਸ਼ਾਂਤੀਪੂਰਣ ਵਿਸ਼ਵ ਨੂੰ ਯੋਗ ਦੇ ਮਾਧਿਅਮ ਨਾਲ ਵੀ ਗਤੀ ਦੇਵਾਂਗੇ। ਇਸੇ ਭਾਵ ਦੇ ਨਾਲਆਪ ਸਭ ਨੂੰ ਇੱਕ ਵਾਰ ਫਿਰ ਯੋਗ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ,

ਬਹੁਤ-ਬਹੁਤ ਵਧਾਈ।

ਧੰਨਵਾਦ।

 

*****

ਡੀਐੱਸ/ਐੱਸਟੀ/ਐੱਨਐੱਸ



(Release ID: 1836072) Visitor Counter : 88