ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਮੈਸੂਰੂ ਪੈਲੇਸ ਮੈਦਾਨ, ਮੈਸੂਰੂ ਵਿਖੇ ਇੱਕ ਸਮੂਹਿਕ ਯੋਗ ਪੇਸ਼ਕਾਰੀ ਵਿੱਚ ਹਿੱਸਾ ਲਿਆ
ਮੈਸੂਰੂ ਵਿਖੇ ਪ੍ਰਧਾਨ ਮੰਤਰੀ ਦੇ ਯੋਗ ਪ੍ਰੋਗਰਾਮ ਤੋਂ ਇਲਾਵਾ ਦੇਸ਼ ਭਰ ਵਿੱਚ 75 ਪ੍ਰਮੁੱਖ ਸਥਾਨਾਂ 'ਤੇ ਵਿਸ਼ਾਲ ਯੋਗ ਪ੍ਰੋਗਰਾਮ ਆਯੋਜਿਤ ਕੀਤੇ ਗਏ
ਦੇਸ਼ ਭਰ ਵਿੱਚ ਵਿਭਿੰਨ ਗੈਰ-ਸਰਕਾਰੀ ਸੰਗਠਨਾਂ ਦੁਆਰਾ ਕਰੋੜਾਂ ਲੋਕਾਂ ਦੀ ਭਾਗੀਦਾਰੀ ਨਾਲ ਸਮੂਹਿਕ ਯੋਗ ਪ੍ਰਦਰਸ਼ਨ ਵੀ ਕਰਵਾਏ ਜਾ ਰਹੇ ਹਨ
ਮੈਸੂਰੂ ਵਿੱਚ ਪ੍ਰਧਾਨ ਮੰਤਰੀ ਦਾ ਯੋਗ ਪ੍ਰੋਗਰਾਮ ਇੱਕ ਇਨੋਵੇਟਿਵ ਪ੍ਰੋਗਰਾਮ ਦਾ ਹਿੱਸਾ ਹੈ - 'ਗਾਰਡੀਅਨ ਯੋਗ ਰਿੰਗ' - ਜੋ ‘ਇੱਕ ਸੂਰਜ, ਇੱਕ ਧਰਤੀ’ ਦੇ ਸੰਕਲਪ ਨੂੰ ਰੇਖਾਂਕਿਤ ਕਰਦਾ ਹੈ
"ਯੋਗ ਕੇਵਲ ਇੱਕ ਵਿਅਕਤੀ ਲਈ ਨਹੀਂ ਬਲਕਿ ਪੂਰੀ ਮਾਨਵਤਾ ਲਈ ਹੈ"
"ਯੋਗ ਸਾਡੇ ਸਮਾਜ, ਰਾਸ਼ਟਰਾਂ, ਸੰਸਾਰ ਵਿੱਚ ਸ਼ਾਂਤੀ ਲਿਆਉਂਦਾ ਹੈ, ਅਤੇ ਯੋਗ ਸਾਡੇ ਬ੍ਰਹਿਮੰਡ ਵਿੱਚ ਸ਼ਾਂਤੀ ਲਿਆਉਂਦਾ ਹੈ"
"ਯੋਗ ਦਿਵਸ ਦੀ ਵਿਆਪਕ ਸਵੀਕ੍ਰਿਤੀ ਭਾਰਤ ਦੀ ਉਸ ਅੰਮ੍ਰਿਤ ਭਾਵਨਾ ਦੀ ਸਵੀਕ੍ਰਿਤੀ ਹੈ ਜਿਸ ਨੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਨੂੰ ਊਰਜਾ ਦਿੱਤੀ"
"ਭਾਰਤ ਦੇ ਇਤਿਹਾਸਿਕ ਸਥਾਨਾਂ 'ਤੇ ਸਮੂਹਿਕ ਯੋਗ ਦਾ ਅਨੁਭਵ ਭਾਰਤ ਦੇ ਅਤੀਤ, ਭਾਰਤ ਦੀ ਵਿਵਿਧਤਾ ਅਤੇ ਭਾਰਤ ਦੇ ਵਿਸਤਾਰ ਨੂੰ ਜੋੜਨ ਜਿਹਾ ਹੈ"
"ਯੋਗ ਦੇ ਅਭਿਆਸ ਸਿਹਤ, ਸੰਤੁਲਨ ਅਤੇ ਸਹਿਯੋਗ ਲਈ ਸ਼ਾਨਦਾਰ ਪ੍ਰੇਰਣਾ ਦੇ ਰਹੇ ਹਨ"
"ਅੱਜ ਯੋਗ ਨਾਲ ਜੁੜੀਆਂ ਅਨੰਤ ਸੰਭਾਵਨਾਵਾਂ ਨੂੰ ਮਹਿਸੂਸ ਕਰਨ ਦਾ ਸਮ
Posted On:
21 JUN 2022 8:11AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਦੇ ਮੌਕੇ ‘ਤੇ ਮੈਸੂਰੂ ਪੈਲੇਸ ਮੈਦਾਨ, ਮੈਸੂਰੂ ਵਿੱਚ ਇੱਕ ਵਿਸ਼ਾਲ ਯੋਗ ਪ੍ਰਦਰਸ਼ਨ ਵਿੱਚ ਹਜ਼ਾਰਾਂ ਪ੍ਰਤੀਭਾਗੀਆਂ ਦੇ ਨਾਲ ਹਿੱਸਾ ਲਿਆ। ਇਸ ਮੌਕੇ ਹੋਰਨਾਂ ਦੇ ਨਾਲ, ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤ, ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ ਅਤੇ ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਵੀ ਮੌਜੂਦ ਸਨ।
ਇਸ ਮੌਕੇ 'ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਮੈਸੂਰੂ ਜਿਹੇ ਅਧਿਆਤਮਿਕ ਕੇਂਦਰਾਂ ਦੁਆਰਾ ਸਦੀਆਂ ਤੋਂ ਪਾਲ਼ੀ ਗਈ ਯੋਗ ਊਰਜਾ ਅੱਜ ਗਲੋਬਲ ਹੈਲਥ ਨੂੰ ਦਿਸ਼ਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਯੋਗ ਆਲਮੀ ਪੱਧਰ 'ਤੇ ਸਹਿਯੋਗ ਦਾ ਅਧਾਰ ਬਣ ਰਿਹਾ ਹੈ ਅਤੇ ਮਾਨਵਤਾ ਨੂੰ ਸੁਅਸਥ ਜੀਵਨ ਦਾ ਵਿਸ਼ਵਾਸ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਅਸੀਂ ਦੇਖਦੇ ਹਾਂ ਕਿ ਯੋਗ ਘਰਾਂ ਵਿੱਚੋਂ ਨਿਕਲ ਕੇ ਪੂਰੀ ਦੁਨੀਆ ਵਿੱਚ ਫੈਲ ਗਿਆ ਹੈ ਅਤੇ ਇਹ, ਖਾਸ ਕਰਕੇ ਪਿਛਲੇ ਦੋ ਵਰ੍ਹਿਆਂ ਵਿੱਚ ਇੱਕ ਬੇਮਿਸਾਲ ਮਹਾਮਾਰੀ ਵਿੱਚ ਅਧਿਆਤਮਿਕ ਅਨੁਭਵ, ਅਤੇ ਕੁਦਰਤੀ ਅਤੇ ਸਾਂਝੀ ਮਾਨਵੀ ਚੇਤਨਾ ਦੀ ਤਸਵੀਰ ਬਣ ਗਿਆ ਹੈ। ਉਨ੍ਹਾਂ ਕਿਹਾ “ਯੋਗ ਹੁਣ ਇੱਕ ਵਿਸ਼ਵ ਤਿਉਹਾਰ ਬਣ ਗਿਆ ਹੈ। ਯੋਗ ਕੇਵਲ ਕਿਸੇ ਇੱਕ ਵਿਅਕਤੀ ਲਈ ਨਹੀਂ, ਬਲਕਿ ਸਮੁੱਚੀ ਮਾਨਵਤਾ ਲਈ ਹੈ। ਇਸ ਲਈ, ਇਸ ਵਾਰ ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ ਹੈ - ਮਾਨਵਤਾ ਲਈ ਯੋਗ।” ਉਨ੍ਹਾਂ ਨੇ ਇਸ ਵਿਸ਼ੇ ਨੂੰ ਆਲਮੀ ਪੱਧਰ 'ਤੇ ਲਿਜਾਣ ਲਈ ਸੰਯੁਕਤ ਰਾਸ਼ਟਰ ਅਤੇ ਸਾਰੇ ਦੇਸ਼ਾਂ ਦਾ ਧੰਨਵਾਦ ਕੀਤਾ।
ਭਾਰਤੀ ਰਿਸ਼ੀਆਂ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ, “ਯੋਗ ਸਾਡੇ ਲਈ ਸ਼ਾਂਤੀ ਲਿਆਉਂਦਾ ਹੈ। ਯੋਗ ਤੋਂ ਸ਼ਾਂਤੀ ਸਿਰਫ਼ ਵਿਅਕਤੀਆਂ ਲਈ ਨਹੀਂ ਹੈ। ਯੋਗ ਸਾਡੇ ਸਮਾਜ ਵਿੱਚ ਸ਼ਾਂਤੀ ਲਿਆਉਂਦਾ ਹੈ। ਯੋਗ ਸਾਡੇ ਦੇਸ਼ਾਂ ਅਤੇ ਦੁਨੀਆ ਵਿੱਚ ਸ਼ਾਂਤੀ ਲਿਆਉਂਦਾ ਹੈ। ਅਤੇ, ਯੋਗ ਸਾਡੇ ਬ੍ਰਹਿਮੰਡ ਵਿੱਚ ਸ਼ਾਂਤੀ ਲਿਆਉਂਦਾ ਹੈ।” ਉਨ੍ਹਾਂ ਅੱਗੇ ਕਿਹਾ, “ਇਹ ਸਾਰਾ ਬ੍ਰਹਿਮੰਡ ਸਾਡੇ ਆਪਣੇ ਸਰੀਰ ਅਤੇ ਆਤਮਾ ਤੋਂ ਸ਼ੁਰੂ ਹੁੰਦਾ ਹੈ। ਬ੍ਰਹਿਮੰਡ ਸਾਡੇ ਤੋਂ ਸ਼ੁਰੂ ਹੁੰਦਾ ਹੈ। ਅਤੇ, ਯੋਗ ਸਾਨੂੰ ਸਾਡੇ ਅੰਦਰਲੀ ਹਰ ਚੀਜ਼ ਬਾਰੇ ਸੁਚੇਤ ਕਰਦਾ ਹੈ ਅਤੇ ਜਾਗਰੂਕਤਾ ਦੀ ਭਾਵਨਾ ਪੈਦਾ ਕਰਦਾ ਹੈ।"
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤ ਅਜਿਹੇ ਸਮੇਂ ਯੋਗ ਦਿਵਸ ਮਨਾ ਰਿਹਾ ਹੈ ਜਦੋਂ ਦੇਸ਼ ਆਪਣੀ ਆਜ਼ਾਦੀ ਕਾ 75ਵਾਂ ਵਰ੍ਹਾ, ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਯੋਗ ਦਿਵਸ ਦੀ ਇਹ ਵਿਆਪਕ ਸਵੀਕ੍ਰਿਤੀ, ਭਾਰਤ ਦੀ ਉਸ ਅੰਮ੍ਰਿਤ ਭਾਵਨਾ ਦੀ ਸਵੀਕ੍ਰਿਤੀ ਹੈ ਜਿਸ ਨੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਨੂੰ ਊਰਜਾ ਦਿੱਤੀ। ਇਸ ਲਈ ਦੇਸ਼ ਭਰ ਵਿੱਚ 75 ਆਈਕੌਨਿਕ ਸਥਾਨਾਂ 'ਤੇ ਸਮੂਹਿਕ ਯੋਗ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜੋ ਭਾਰਤ ਦੇ ਸ਼ਾਨਦਾਰ ਇਤਿਹਾਸ ਦੇ ਗਵਾਹ ਹਨ ਅਤੇ ਸੱਭਿਆਚਾਰਕ ਊਰਜਾ ਦਾ ਕੇਂਦਰ ਰਹੇ ਹਨ। ਉਨ੍ਹਾਂ ਦੱਸਿਆ "ਭਾਰਤ ਦੇ ਇਤਿਹਾਸਿਕ ਸਥਾਨਾਂ 'ਤੇ ਸਮੂਹਿਕ ਯੋਗ ਦਾ ਅਨੁਭਵ ਭਾਰਤ ਦੇ ਅਤੀਤ, ਭਾਰਤ ਦੀ ਵਿਵਿਧਤਾ ਅਤੇ ਭਾਰਤ ਦੇ ਵਿਸਤਾਰ ਨੂੰ ਜੋੜਨ ਜਿਹਾ ਹੈ।” ਉਨ੍ਹਾਂ ਇੱਕ ਅਨੂਠੇ ਪ੍ਰੋਗਰਾਮ 'ਗਾਰਡੀਅਨ ਯੋਗ ਰਿੰਗ' ਬਾਰੇ ਵੀ ਗੱਲ ਕੀਤੀ ਜੋ ਕਿ 79 ਦੇਸ਼ਾਂ ਅਤੇ ਸੰਯੁਕਤ ਰਾਸ਼ਟਰ ਸੰਗਠਨਾਂ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਦੇ ਦਰਮਿਆਨ ਇੱਕ ਸਹਿਯੋਗੀ ਮਸ਼ਕ ਹੈ ਜੋ ਰਾਸ਼ਟਰੀ ਸਰਹੱਦਾਂ ਦੇ ਪਾਰ ਯੋਗ ਦੀ ਇਕਜੁਟ ਸ਼ਕਤੀ ਨੂੰ ਦਰਸਾਉਂਦਾ ਹੈ। ਜਦੋਂ ਸੂਰਜ ਦੁਨੀਆ ਭਰ ਵਿੱਚ ਪੂਰਬ ਤੋਂ ਪੱਛਮ ਵੱਲ ਵਧਦਾ ਹੈ, ਭਾਗ ਲੈਣ ਵਾਲੇ ਦੇਸ਼ਾਂ ਵਿੱਚ ਸਮੂਹਿਕ ਯੋਗ ਪ੍ਰਦਰਸ਼ਨ, ਜੇਕਰ ਧਰਤੀ ਉੱਤੇ ਇੱਕ ਬਿੰਦੂ ਤੋਂ ਦੇਖਿਆ ਜਾਵੇ, ਇੱਕ ਤੋਂ ਬਾਅਦ ਇੱਕ ਦਿਖਾਈ ਦਿੰਦਾ ਹੈ, ਲਗਭਗ ਮਿਲ ਕੇ ਇੱਕ ਜਾਪਦਾ ਹੈ, ਇਸ ਤਰ੍ਹਾਂ 'ਇੱਕ ਸੂਰਜ, ਇੱਕ ਧਰਤੀ' ਦੇ ਸੰਕਲਪ ਨੂੰ ਰੇਖਾਂਕਿਤ ਕਰਦਾ ਹੈ। ਉਨ੍ਹਾਂ ਕਿਹਾ "ਇਹ ਯੋਗ ਅਭਿਆਸ ਸਿਹਤ, ਸੰਤੁਲਨ ਅਤੇ ਸਹਿਯੋਗ ਲਈ ਸ਼ਾਨਦਾਰ ਪ੍ਰੇਰਣਾ ਪ੍ਰਦਾਨ ਕਰਦੇ ਹਨ।”
ਸ਼੍ਰੀ ਮੋਦੀ ਨੇ ਕਿਹਾ ਕਿ ਯੋਗ ਸਾਡੇ ਲਈ ਸਿਰਫ਼ ਜੀਵਨ ਦਾ ਇੱਕ ਹਿੱਸਾ ਹੀ ਨਹੀਂ ਹੈ, ਅੱਜ ਇਹ ਜੀਵਨ ਦਾ ਇੱਕ ਤਰੀਕਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਯੋਗ ਨੂੰ ਕਿਸੇ ਖਾਸ ਸਮੇਂ ਅਤੇ ਸਥਾਨ ਤੱਕ ਸੀਮਿਤ ਕਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ, "ਭਾਵੇਂ ਅਸੀਂ ਕਿੰਨੇ ਵੀ ਤਣਾਅਗ੍ਰਸਤ ਹੋਈਏ, ਕੁਝ ਮਿੰਟਾਂ ਦਾ ਧਿਆਨ ਸਾਨੂੰ ਅਰਾਮ ਦਿੰਦਾ ਹੈ ਅਤੇ ਸਾਡੀ ਉਤਪਾਦਕਤਾ ਨੂੰ ਵਧਾਉਂਦਾ ਹੈ। ਇਸ ਲਈ ਸਾਨੂੰ ਯੋਗ ਨੂੰ ਅਤਿਰਿਕਤ ਕਾਰਜ ਵਜੋਂ ਨਹੀਂ ਲੈਣਾ ਚਾਹੀਦਾ। ਸਾਨੂੰ ਯੋਗ ਨੂੰ ਜਾਣਨਾ ਵੀ ਹੈ ਅਤੇ ਯੋਗ ਨੂੰ ਜੀਣਾ ਵੀ ਹੈ। ਅਸੀਂ ਯੋਗ ਦੀ ਪ੍ਰਾਪਤੀ ਵੀ ਕਰਨੀ ਹੈ, ਯੋਗ ਨੂੰ ਅਪਣਾਉਣਾ ਵੀ ਹੈ। ਜਦੋਂ ਅਸੀਂ ਯੋਗ ਜਿਉਣਾ ਸ਼ੁਰੂ ਕਰਦੇ ਹਾਂ, ਤਾਂ ਯੋਗ ਦਿਵਸ ਸਾਡੇ ਲਈ ਯੋਗ ਕਰਨ ਦਾ ਨਹੀਂ, ਬਲਕਿ ਆਪਣੀ ਸਿਹਤ, ਖੁਸ਼ੀ ਅਤੇ ਸ਼ਾਂਤੀ ਦਾ ਜਸ਼ਨ ਮਨਾਉਣ ਦਾ ਮਾਧਿਅਮ ਬਣ ਜਾਵੇਗਾ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਯੋਗ ਨਾਲ ਜੁੜੀਆਂ ਅਨੰਤ ਸੰਭਾਵਨਾਵਾਂ ਨੂੰ ਮਹਿਸੂਸ ਕਰਨ ਦਾ ਸਮਾਂ ਹੈ। ਅੱਜ ਸਾਡੇ ਨੌਜਵਾਨ ਯੋਗ ਦੇ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਨਵੇਂ ਵਿਚਾਰ ਲੈ ਕੇ ਆ ਰਹੇ ਹਨ। ਉਨ੍ਹਾਂ ਆਯੁਸ਼ ਮੰਤਰਾਲੇ ਵੱਲੋਂ ਸਟਾਰਟਅੱਪ ਯੋਗ ਚੈਲੰਜ ਬਾਰੇ ਵੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ 2021 ਦੇ ‘ਯੋਗ ਦੇ ਪ੍ਰਚਾਰ ਅਤੇ ਵਿਕਾਸ ਲਈ ਸ਼ਾਨਦਾਰ ਯੋਗਦਾਨ ਲਈ ਪ੍ਰਧਾਨ ਮੰਤਰੀ ਪੁਰਸਕਾਰਾਂ’ ਦੇ ਜੇਤੂਆਂ ਨੂੰ ਵਧਾਈਆਂ ਦਿੱਤੀਆਂ।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਜਸ਼ਨਾਂ ਨਾਲ ਜੋੜਦੇ ਹੋਏ, ਮੈਸੂਰੂ ਵਿਖੇ ਪ੍ਰਧਾਨ ਮੰਤਰੀ ਦੁਆਰਾ ਯੋਗ ਪ੍ਰਦਰਸ਼ਨ ਦੇ ਨਾਲ-ਨਾਲ, 75 ਕੇਂਦਰੀ ਮੰਤਰੀਆਂ ਦੀ ਅਗਵਾਈ ਵਿੱਚ ਦੇਸ਼ ਭਰ ਵਿੱਚ 75 ਆਈਕੌਨਿਕ ਸਥਾਨਾਂ 'ਤੇ ਵਿਸ਼ਾਲ ਯੋਗ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਵਿਭਿੰਨ ਵਿੱਦਿਅਕ, ਸਮਾਜਿਕ, ਰਾਜਨੀਤਕ, ਸੱਭਿਆਚਾਰਕ, ਧਾਰਮਿਕ, ਕਾਰਪੋਰੇਟ ਅਤੇ ਹੋਰ ਸਿਵਲ ਸੋਸਾਇਟੀ ਸੰਸਥਾਵਾਂ ਦੁਆਰਾ ਯੋਗ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ ਅਤੇ ਦੇਸ਼ ਭਰ ਦੇ ਕਰੋੜਾਂ ਲੋਕ ਇਨ੍ਹਾਂ ਵਿੱਚ ਹਿੱਸਾ ਲੈਣਗੇ।
ਮੈਸੂਰੂ ਵਿਖੇ ਪ੍ਰਧਾਨ ਮੰਤਰੀ ਦਾ ਯੋਗ ਪ੍ਰੋਗਰਾਮ ਇੱਕ ਅਨੂਠੇ ਪ੍ਰੋਗਰਾਮ 'ਗਾਰਡੀਅਨ ਯੋਗ ਰਿੰਗ' ਦਾ ਵੀ ਹਿੱਸਾ ਹੈ ਜੋ ਕਿ ਰਾਸ਼ਟਰੀ ਸੀਮਾਵਾਂ ਨੂੰ ਪਾਰ ਕਰਨ ਵਾਲੀ ਯੋਗ ਦੀ ਏਕਤਾ ਦੀ ਸ਼ਕਤੀ ਨੂੰ ਦਰਸਾਉਣ ਲਈ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਦੇ ਨਾਲ 79 ਦੇਸ਼ਾਂ ਅਤੇ ਸੰਯੁਕਤ ਰਾਸ਼ਟਰ ਸੰਗਠਨਾਂ ਦਰਮਿਆਨ ਇੱਕ ਸਹਿਯੋਗੀ ਕਵਾਇਦ (ਐਕਸਰਸਾਈਜ਼) ਹੈ।
2015 ਤੋਂ, ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਹਰ ਵਰ੍ਹੇ 21 ਜੂਨ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਵਰ੍ਹੇ ਦੇ ਯੋਗ ਦਿਵਸ ਦਾ ਥੀਮ “ਮਾਨਵਤਾ ਲਈ ਯੋਗ” ਹੈ। ਇਹ ਥੀਮ ਇਹ ਦਰਸਾਉਂਦਾ ਹੈ ਕਿ ਕੋਵਿਡ ਮਹਾਮਾਰੀ ਦੌਰਾਨ ਦੁਖਾਂ ਨੂੰ ਦੂਰ ਕਰਨ ਵਿੱਚ ਯੋਗ ਨੇ ਮਾਨਵਤਾ ਦੀ ਸੇਵਾ ਕਿਵੇਂ ਕੀਤੀ।
https://twitter.com/narendramodi/status/1539051709858988032
https://twitter.com/PMOIndia/status/1539056264415973376
https://twitter.com/PMOIndia/status/1539056743992692737
https://twitter.com/PMOIndia/status/1539057078534557696
https://twitter.com/PMOIndia/status/1539057270440759296
https://twitter.com/PMOIndia/status/1539057599064457216
https://twitter.com/PMOIndia/status/1539058133511045120
https://twitter.com/PMOIndia/status/1539058400163934208
https://twitter.com/PMOIndia/status/1539058749566259200
************
ਡੀਐੱਸ
(Release ID: 1835919)
Visitor Counter : 157
Read this release in:
Tamil
,
Telugu
,
Kannada
,
Assamese
,
Manipuri
,
English
,
Urdu
,
Hindi
,
Marathi
,
Bengali
,
Gujarati
,
Odia
,
Malayalam