ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਬੰਗਲੁਰੂ ਵਿੱਚ 27000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਰੇਲ ਅਤੇ ਰੋਡ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ


ਬੰਗਲੁਰੂ ਵਿਖੇ ਬੰਗਲੁਰੂ ਸਬਅਰਬਨ ਰੇਲ ਪ੍ਰੋਜੈਕਟ ਦਾ ਨੀਂਹ ਪੱਥਰ, ਬੰਗਲੁਰੂ ਕੈਂਟ ਅਤੇ ਯਸ਼ਵੰਤਪੁਰ ਜੰਕਸ਼ਨ ਰੇਲਵੇ ਸਟੇਸ਼ਨ ਦਾ ਪੁਨਰ ਵਿਕਾਸ, ਬੰਗਲੁਰੂ ਰਿੰਗ ਰੋਡ ਪ੍ਰੋਜੈਕਟ ਦੇ ਦੋ ਸੈਕਸ਼ਨਾਂ, ਮਲਟੀਪਲ ਰੋਡ ਅੱਪਗ੍ਰੇਡੇਸ਼ਨ ਪ੍ਰੋਜੈਕਟਾਂ ਅਤੇ ਮਲਟੀਮੋਡਲ ਲੌਜਿਸਟਿਕ ਪਾਰਕ ਦਾ ਨੀਂਹ ਪੱਥਰ ਰੱਖਿਆ



ਪ੍ਰਧਾਨ ਮੰਤਰੀ ਨੇ ਭਾਰਤ ਦੇ ਪਹਿਲੇ ਏਅਰ ਕੰਡੀਸ਼ਨਡ ਰੇਲਵੇ ਸਟੇਸ਼ਨ, ਕੋਂਕਣ ਰੇਲਵੇ ਲਾਈਨ ਦਾ 100 ਪ੍ਰਤੀਸ਼ਤ ਬਿਜਲੀਕਰਣ ਅਤੇ ਹੋਰ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ



"ਬੰਗਲੁਰੂ ਦੇਸ਼ ਦੇ ਲੱਖਾਂ ਨੌਜਵਾਨਾਂ ਦੇ ਸੁਪਨਿਆਂ ਦਾ ਸ਼ਹਿਰ ਹੈ, ਇਹ ਸ਼ਹਿਰ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਦਾ ਪ੍ਰਤੀਬਿੰਬ ਹੈ"



"'ਡਬਲ-ਇੰਜਣ' ਸਰਕਾਰ ਬੰਗਲੁਰੂ ਦੇ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਲਈ ਹਰ ਸੰਭਵ ਉਪਾਵਾਂ 'ਤੇ ਕੰਮ ਕਰ ਰਹੀ ਹੈ"



"ਪਿਛਲੇ 8 ਵਰ੍ਹਿਆਂ ਵਿੱਚ ਸਰਕਾਰ ਨੇ ਰੇਲ ਕਨੈਕਟੀਵਿਟੀ ਦੇ ਮੁਕੰਮਲ ਪਰਿਵਰਤਨ 'ਤੇ ਕੰਮ ਕੀਤਾ ਹੈ"



"ਮੈਂ ਬੰਗਲੁਰੂ ਦੇ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਗਲੇ 40 ਮਹੀਨਿਆਂ ਵਿੱਚ ਸਖ਼ਤ ਮਿਹਨਤ ਕਰਾਂਗਾ ਜੋ ਪਿਛਲੇ 40 ਵਰ੍ਹਿਆਂ ਤੋਂ ਲੰਬਿਤ ਪਏ ਹਨ"



"ਭਾਰਤੀ ਰੇਲਵੇ ਤੇਜ਼, ਸਵੱਛ, ਆਧੁਨਿਕ, ਸੁਰੱਖਿਅਤ ਅਤੇ ਨਾਗਰਿਕਾਂ ਦੇ ਅਨੁਕੂਲ ਬਣ ਰਿਹਾ ਹੈ"



&q

Posted On: 20 JUN 2022 4:51PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੰਗਲੁਰੂ ਵਿੱਚ 27000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਰੇਲ ਅਤੇ ਸੜਕਾਂ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਤੋਂ ਪਹਿਲਾਂਪ੍ਰਧਾਨ ਮੰਤਰੀ ਨੇ ਦਿਮਾਗ ਦੀ ਖੋਜ ਬਾਰੇ ਕੇਂਦਰ ਦਾ ਉਦਘਾਟਨ ਕੀਤਾ ਅਤੇ ਆਈਆਈਐੱਸਸੀ (IISc) ਬੰਗਲੁਰੂ ਵਿਖੇ ਬਾਗਚੀ ਪਾਰਥਾਸਾਰਥੀ ਮਲਟੀਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਡਾ. ਬੀ ਆਰ ਅੰਬੇਡਕਰ ਸਕੂਲ ਆਵ੍ ਇਕਨੌਮਿਕਸ (ਬੀਏਐੱਸਈ) ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਵੀ ਕੀਤਾ ਅਤੇ ਉਨ੍ਹਾਂ ਦੇ ਕੈਂਪਸ ਵਿੱਚ ਭਾਰਤ ਰਤਨ ਡਾ. ਬੀ ਆਰ ਅੰਬੇਡਕਰ ਦੀ ਪ੍ਰਤਿਮਾ ਦਾ ਉਦਘਾਟਨ ਕੀਤਾ। ਉਨ੍ਹਾਂ ਨੇ 150 ਆਈਟੀਆਈ ਦੀ ਟੈਕਨੋਲੋਜੀ ਹੱਬ ਵਜੋਂ ਅੱਪਗ੍ਰੇਡਸ਼ਨ ਨੂੰ ਵੀ ਸਮਰਪਿਤ ਕੀਤਾ।

 

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨਾਟਕ ਦੇ ਰਾਜਪਾਲਸ਼੍ਰੀ ਥਾਵਰਚੰਦ ਗਹਿਲੋਤਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਵੀ ਮੌਜੂਦ ਸਨ।

 

ਸਭਾ ਨੂੰ ਸੰਬੋਧਨ ਕਰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਨਾਟਕ ਵਿੱਚ 5 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ, 7 ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਅੱਜ ਕੋਂਕਣ ਰੇਲਵੇ ਦੇ 100% ਬਿਜਲੀਕਰਣ ਦਾ ਇੱਕ ਮਹੱਤਵਪੂਰਨ ਮੀਲ ਪੱਥਰ ਵੀ ਪੂਰਾ ਹੋਇਆ ਹੈ।  ਇਹ ਸਾਰੇ ਪ੍ਰੋਜੈਕਟ ਕਰਨਾਟਕ ਦੇ ਨੌਜਵਾਨਾਂਮੱਧ ਵਰਗਕਿਸਾਨਾਂਮਜ਼ਦੂਰਾਂ ਅਤੇ ਉੱਦਮੀਆਂ ਨੂੰ ਨਵੀਆਂ ਸੁਵਿਧਾਵਾਂਨਵੇਂ ਮੌਕੇ ਪ੍ਰਦਾਨ ਕਰਨਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਲੁਰੂ ਦੇਸ਼ ਦੇ ਲੱਖਾਂ ਨੌਜਵਾਨਾਂ ਲਈ ਸੁਪਨਿਆਂ ਦਾ ਸ਼ਹਿਰ ਹੈਇਹ ਸ਼ਹਿਰ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਦਾ ਪ੍ਰਤੀਬਿੰਬ ਹੈ।  “ਬੰਗਲੁਰੂ ਦਾ ਵਿਕਾਸ ਲੱਖਾਂ ਸੁਪਨਿਆਂ ਦਾ ਪੋਸ਼ਣ ਕਰ ਰਿਹਾ ਹੈ। ਇਸ ਲਈ ਪਿਛਲੇ 8 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਬੰਗਲੁਰੂ ਦੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।”

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ 'ਡਬਲ ਇੰਜਣਸਰਕਾਰ ਬੰਗਲੁਰੂ ਨੂੰ ਟ੍ਰੈਫਿਕ ਜਾਮ ਤੋਂ ਮੁਕਤ ਕਰਨ ਲਈ ਰੇਲਰੋਡਮੈਟਰੋਅੰਡਰਪਾਸਫਲਾਈਓਵਰ ਜਿਹੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਜਿਹੇ ਹਰ ਸੰਭਵ ਉਪਾਵਾਂ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੰਗਲੁਰੂ ਦੇ ਉਪਨਗਰੀ ਖੇਤਰਾਂ ਨੂੰ ਬਿਹਤਰ ਕਨੈਕਟੀਵਿਟੀ ਨਾਲ ਜੋੜਨ ਲਈ ਪ੍ਰਤੀਬੱਧ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਚਾਰ ਦਹਾਕਿਆਂ ਤੋਂ ਇਨ੍ਹਾਂ ਸਾਰੇ ਉਪਾਵਾਂ ਦੀ ਗੱਲ ਚੱਲ ਰਹੀ ਸੀ ਅਤੇ ਹੁਣ 'ਡਬਲ ਇੰਜਣਵਾਲੀ ਸਰਕਾਰ ਨਾਲ ਲੋਕਾਂ ਨੇ ਮੌਜੂਦਾ ਸਰਕਾਰ ਨੂੰ ਇਨ੍ਹਾਂ ਪ੍ਰਾਜੈਕਟਾਂ ਨੂੰ ਪੂਰਾ ਕਰਨ ਦਾ ਮੌਕਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਪੂਰਾ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਉਹ ਅਗਲੇ 40 ਮਹੀਨਿਆਂ ਵਿੱਚ ਬੰਗਲੁਰੂ ਦੇ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨਗੇ ਜੋ ਪਿਛਲੇ 40 ਵਰ੍ਹਿਆਂ ਤੋਂ ਲੰਬਿਤ ਪਏ ਸਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਲੁਰੂ ਸਬਅਰਬਨ ਰੇਲ ਪ੍ਰੋਜੈਕਟ ਦੁਆਰਾ ਕਨੈਕਟੀਵਿਟੀ ਬੰਗਲੁਰੂ ਸ਼ਹਿਰ ਨੂੰ ਇਸਦੇ ਉਪਨਗਰਾਂ ਅਤੇ ਸੈਟੇਲਾਈਟ ਟਾਊਨਸ਼ਿਪਾਂ ਨਾਲ ਜੋੜ ਦੇਵੇਗੀ ਅਤੇ ਇਸਦਾ ਗੁਣਾਤਮਕ ਪ੍ਰਭਾਵ ਹੋਵੇਗਾ। ਇਸੇ ਤਰ੍ਹਾਂਬੰਗਲੁਰੂ ਰਿੰਗ ਰੋਡ ਪ੍ਰੋਜੈਕਟ ਸ਼ਹਿਰ ਦੀ ਭੀੜ ਨੂੰ ਘਟਾਏਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 8 ਵਰ੍ਹਿਆਂ ਵਿੱਚ ਸਰਕਾਰ ਨੇ ਰੇਲ ਕਨੈਕਟੀਵਿਟੀ ਨੂੰ ਪੂਰੀ ਤਰ੍ਹਾਂ ਬਦਲਣ 'ਤੇ ਕੰਮ ਕੀਤਾ ਹੈ। ਉਨ੍ਹਾਂ ਨੋਟ ਕੀਤਾ ਕਿ ਭਾਰਤੀ ਰੇਲਵੇ ਤੇਜ਼ਸਾਫ਼-ਸੁਥਰੀ ਹੋ ਰਹੀ ਹੈਇਹ ਆਧੁਨਿਕਸੁਰੱਖਿਅਤ ਅਤੇ ਨਾਗਰਿਕਾਂ ਦੇ ਅਨੁਕੂਲ ਬਣ ਰਹੀ ਹੈ। ਉਨ੍ਹਾਂ ਨੇ ਕਿਹਾ “ਅਸੀਂ ਰੇਲ ਨੂੰ ਦੇਸ਼ ਦੇ ਉਨ੍ਹਾਂ ਹਿੱਸਿਆਂ ਵਿੱਚ ਲੈ ਗਏ ਹਾਂ ਜਿੱਥੇ ਇਸ ਬਾਰੇ ਸੋਚਣਾ ਵੀ ਕਠਿਨ ਸੀ। ਭਾਰਤੀ ਰੇਲਵੇ ਹੁਣ ਉਹ ਸੁਵਿਧਾਵਾਂ ਅਤੇ ਮਾਹੌਲ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਪਹਿਲਾਂ ਸਿਰਫ਼ ਹਵਾਈ ਅੱਡਿਆਂ ਅਤੇ ਹਵਾਈ ਯਾਤਰਾ ਵਿੱਚ ਮਿਲਦਾ ਸੀ। ਬੰਗਲੁਰੂ ਵਿੱਚ ਆਧੁਨਿਕ ਰੇਲਵੇ ਸਟੇਸ਼ਨ ਦਾ ਨਾਮ ਭਾਰਤ ਰਤਨ ਸਰ ਐੱਮ ਵਿਸ਼ਵੇਸ਼ਵਰਿਆ ਦੇ ਨਾਮ 'ਤੇ ਰੱਖਿਆ ਜਾਣਾਇਸ ਗੱਲ ਦਾ ਪ੍ਰਤੱਖ ਸਬੂਤ ਹੈ।”

 

ਪ੍ਰਧਾਨ ਮੰਤਰੀ ਨੇ ਇੰਟੀਗ੍ਰੇਟਿਡ ਮਲਟੀਮੋਡਲ ਕਨੈਕਟੀਵਿਟੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਬਹੁ-ਵਿਧੀ ਕਨੈਕਟੀਵਿਟੀ ਨੂੰ ਪ੍ਰਧਾਨ ਮੰਤਰੀ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੁਆਰਾ ਨਵਾਂ ਹੁਲਾਰਾ ਮਿਲ ਰਿਹਾ ਹੈ।  ਉਨ੍ਹਾਂ ਨੇ ਕਿਹਾ ਕਿ ਆਉਣ ਵਾਲਾ ਮਲਟੀਮੋਡਲ ਲੌਜਿਸਟਿਕ ਭਾਗ ਇਸ ਵਿਜ਼ਨ ਦਾ ਹਿੱਸਾ ਹੈ।  ਉਨ੍ਹਾਂ ਨੇ ਕਿਹਾ ਕਿ ਗਤੀ ਸ਼ਕਤੀ ਦੀ ਭਾਵਨਾ ਨਾਲ ਸ਼ੁਰੂ ਕੀਤੇ ਜਾ ਰਹੇ ਅਜਿਹੇ ਪ੍ਰੋਜੈਕਟ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਨਾਲ-ਨਾਲ ਆਤਮਨਿਰਭਰ ਭਾਰਤ ਮੁਹਿੰਮ ਨੂੰ ਵੀ ਮਜ਼ਬੂਤ ਕਰਨਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਲੁਰੂ ਦੀ ਸਫ਼ਲਤਾ ਦੀ ਕਹਾਣੀ 21ਵੀਂ ਸਦੀ ਦੇ ਭਾਰਤ ਨੂੰ ਆਤਮਨਿਰਭਰ ਬਣਨ ਲਈ ਪ੍ਰੇਰਿਤ ਕਰਦੀ ਹੈ।  ਬੰਗਲੁਰੂ ਨੇ ਦਿਖਾਇਆ ਹੈ ਕਿ ਜੇਕਰ ਸਰਕਾਰ ਸੁਵਿਧਾਵਾਂ ਪ੍ਰਦਾਨ ਕਰਦੀ ਹੈ ਅਤੇ ਨਾਗਰਿਕਾਂ ਦੇ ਜੀਵਨ ਵਿੱਚ ਦਖਲ਼ਅੰਦਾਜ਼ੀ ਨੂੰ ਘੱਟ ਕਰਦੀ ਹੈ ਤਾਂ ਭਾਰਤੀ ਨੌਜਵਾਨ ਕੀ ਕਰ ਸਕਦੇ ਹਨ। ਬੰਗਲੁਰੂ ਦੇਸ਼ ਦੇ ਨੌਜਵਾਨਾਂ ਦਾ ਸੁਪਨਿਆਂ ਦਾ ਸ਼ਹਿਰ ਹੈ ਅਤੇ ਇਸਦੇ ਪਿੱਛੇ ਉੱਦਮਤਾਇਨੋਵੇਸ਼ਨ ਦੇ ਨਾਲ ਨਾਲ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਦੀ ਸਹੀ ਉਪਯੋਗਤਾ ਹੈ।  ਉਨ੍ਹਾਂ ਨੇ ਕਿਹਾ ਕਿ ਬੰਗਲੁਰੂ ਉਨ੍ਹਾਂ ਲਈ ਇੱਕ ਸਬਕ ਹੈ ਜੋ ਅਜੇ ਵੀ ਭਾਰਤ ਦੇ ਪ੍ਰਾਈਵੇਟ ਇੰਟਰਪਰਾਈਜ਼ ਦੀ ਭਾਵਨਾ ਦਾ ਨਿਰਾਦਰ ਕਰਦੇ ਹਨ। 21ਵੀਂ ਸਦੀ ਦਾ ਭਾਰਤਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾਦੌਲਤ ਸਿਰਜਣਹਾਰਾਂ (wealth creators), ਨੌਕਰੀਆਂ ਦੇ ਸਿਰਜਣਹਾਰਾਂ (job creators) ਅਤੇ ਇਨੋਵੇਟਰਸ ਦਾ ਭਾਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਦੁਨੀਆ ਦੇ ਸਭ ਤੋਂ ਨੌਜਵਾਨ ਰਾਸ਼ਟਰ ਵਜੋਂ ਇਹ ਭਾਰਤ ਦਾ ਸਰਮਾਇਆ ਅਤੇ ਸ਼ਕਤੀ ਹੈ।

 

ਪ੍ਰਧਾਨ ਮੰਤਰੀ ਨੇ ਸੂਖਮਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਅਤੇ ਕਿਹਾ ਕਿ ਲਘੂ ਅਤੇ ਦਰਮਿਆਨੇ ਉੱਦਮ (ਐੱਸਐੱਮਈ) ਦੀ ਪਰਿਭਾਸ਼ਾ ਵਿੱਚ ਤਬਦੀਲੀ ਨਾਲ ਉਨ੍ਹਾਂ ਦੇ ਵਿਕਾਸ ਦੇ ਨਵੇਂ ਰਾਹ ਖੁੱਲ੍ਹੇ ਹਨ। ਆਤਮਨਿਰਭਰ ਭਾਰਤ ਵਿੱਚ ਵਿਸ਼ਵਾਸ ਦੇ ਚਿੰਨ੍ਹ ਵਜੋਂਭਾਰਤ ਨੇ 200 ਕਰੋੜ ਰੁਪਏ ਤੱਕ ਦੇ ਇਕਰਾਰਨਾਮਿਆਂ ਵਿੱਚ ਵਿਦੇਸ਼ੀ ਭਾਗੀਦਾਰੀ ਨੂੰ ਖ਼ਤਮ ਕਰ ਦਿੱਤਾ ਹੈ।

 

ਕੇਂਦਰ ਸਰਕਾਰ ਦੇ ਵਿਭਾਗਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਐੱਮਐੱਸਐੱਮਈ ਤੋਂ 25 ਫੀਸਦੀ ਤੱਕ ਖਰੀਦ ਕਰਨ। ਉਨ੍ਹਾਂ ਨੇ ਕਿਹਾ ਕਿ ਜੈੱਮ (GeM) ਪੋਰਟਲ ਐੱਮਐੱਸਐੱਮਈ ਸੈਗਮੈਂਟ ਲਈ ਇੱਕ ਵਧੀਆ ਸਮਰਥਕ ਸਾਬਤ ਹੋ ਰਿਹਾ ਹੈ।

 

ਸਟਾਰਟਅੱਪ ਸੈਕਟਰ ਵਿੱਚ ਵੱਡੀ ਤਰੱਕੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਉਂਗਲਾਂ 'ਤੇ ਗਿਣ ਸਕਦਾ ਹੈ ਕਿ ਪਿਛਲੇ ਦਹਾਕਿਆਂ ਵਿੱਚ ਕਿੰਨੇ ਅਰਬ ਡਾਲਰ ਦੀਆਂ ਕੰਪਨੀਆਂ ਬਣਾਈਆਂ ਗਈਆਂ ਸਨ। ਪਰ ਪਿਛਲੇ 8 ਵਰ੍ਹਿਆਂ ਵਿੱਚ, 100 ਤੋਂ ਵੱਧਬਿਲੀਅਨ ਡਾਲਰ ਦੀਆਂ ਕੰਪਨੀਆਂ ਬਣੀਆਂ ਹਨ ਅਤੇ ਹਰ ਮਹੀਨੇ ਨਵੀਆਂ ਕੰਪਨੀਆਂ ਸ਼ਾਮਲ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਦੋਂ ਕਿ 2014 ਤੋਂ ਬਾਅਦ ਪਹਿਲੇ 10000 ਸਟਾਰਟਅੱਪਸ ਨੂੰ 800 ਦਿਨ ਲੱਗ ਗਏ ਸਨ ਪਰ ਹੁਣ ਇਨੇ ਹੀ ਸਟਾਰਟਅੱਪ 200 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਜੋੜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 8 ਵਰ੍ਹਿਆਂ ਵਿੱਚ ਬਣਾਏ ਗਏ ਯੂਨੀਕੌਰਨ ਦੀ ਕੀਮਤ ਲਗਭਗ 12 ਲੱਖ ਕਰੋੜ ਰੁਪਏ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਪੱਸ਼ਟ ਮੰਨਦੇ ਹਨ ਕਿ ਭਾਵੇਂ ਕੋਈ ਉੱਦਮ ਸਰਕਾਰੀ ਹੋਵੇ ਜਾਂ ਪ੍ਰਾਈਵੇਟਦੋਵੇਂ ਦੇਸ਼ ਦੇ ਅਸਾਸੇ ਹਨਇਸ ਲਈ ਹਰ ਕਿਸੇ ਨੂੰ ਬਰਾਬਰ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਨੂੰ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਆਲਮੀ ਪੱਧਰ ਦੀਆਂ ਸੁਵਿਧਾਵਾਂ ਬਾਰੇ ਆਪਣੇ ਵਿਜ਼ਨ ਅਤੇ ਵਿਚਾਰਾਂ ਦੀ ਪਰਖ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਖ਼ਤ ਮਿਹਨਤ ਕਰ ਰਹੇ ਨੌਜਵਾਨਾਂ ਨੂੰ ਪਲੈਟਫਾਰਮ ਮੁਹੱਈਆ ਕਰਵਾ ਰਹੀ ਹੈ। ਅੰਤ ਵਿੱਚ ਉਨ੍ਹਾਂ ਨੇ ਕਿਹਾਇੱਥੋਂ ਤੱਕ ਕਿ ਸਰਕਾਰੀ ਕੰਪਨੀਆਂ ਵੀ ਬਰਾਬਰੀ ਵਾਲੇ ਅਵਸਰ ਦੇ ਅਧਾਰ 'ਤੇ ਮੁਕਾਬਲਾ ਕਰਨਗੀਆਂ।

 

ਪ੍ਰੋਜੈਕਟਾਂ ਦਾ ਵੇਰਵਾ:

 

ਬੰਗਲੁਰੂ ਸਬਅਰਬਨ ਰੇਲ ਪ੍ਰੋਜੈਕਟ (ਬੀਐੱਸਆਰਪੀ) ਬੰਗਲੁਰੂ ਸ਼ਹਿਰ ਨੂੰ ਇਸ ਦੇ ਉਪਨਗਰਾਂ ਅਤੇ ਸੈਟੇਲਾਈਟ ਟਾਊਨਸ਼ਿਪਾਂ ਨਾਲ ਜੋੜੇਗਾ। 15,700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਇਸ ਪ੍ਰੋਜੈਕਟ ਵਿੱਚ 148 ਕਿਲੋਮੀਟਰ ਤੋਂ ਵੱਧ ਰੂਟ ਦੀ ਲੰਬਾਈ ਵਾਲੇ 4 ਕੋਰੀਡੋਰਾਂ ਦੀ ਕਲਪਨਾ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕ੍ਰਮਵਾਰ ਤਕਰੀਬਨ 500 ਕਰੋੜ ਰੁਪਏ ਅਤੇ 375 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੇ ਜਾਣ ਵਾਲੇ ਬੰਗਲੁਰੂ ਕੈਂਟ ਅਤੇ ਯਸ਼ਵੰਤਪੁਰ ਜੰਕਸ਼ਨ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਦਾ ਨੀਂਹ ਪੱਥਰ ਵੀ ਰੱਖਿਆ।

 

ਪ੍ਰੋਗਰਾਮ ਦੌਰਾਨਪ੍ਰਧਾਨ ਮੰਤਰੀ ਨੇ ਭਾਰਤ ਦਾ ਪਹਿਲਾ ਏਅਰ ਕੰਡੀਸ਼ਨਡ ਰੇਲਵੇ ਸਟੇਸ਼ਨ - ਬੈਯੱਪਨਹੱਲੀ ਵਿਖੇ ਸਰ ਐੱਮ ਵਿਸ਼ਵੇਸ਼ਵਰਯਾ ਰੇਲਵੇ ਸਟੇਸ਼ਨਜੋ ਕਿ ਲਗਭਗ 315 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਹਵਾਈ ਅੱਡੇ ਦੀ ਤਰਜ਼ 'ਤੇ ਵਿਕਸਤ ਕੀਤਾ ਗਿਆ ਹੈਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਉਡੁਪੀਮਡਗਾਓਂ ਅਤੇ ਰਤਨਾਗਿਰੀ ਤੋਂ ਇਲੈਕਟ੍ਰਿਕ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰੋਹਾ (ਮਹਾਰਾਸ਼ਟਰ) ਤੋਂ ਠੋਕੁਰ (ਕਰਨਾਟਕ) ਤੱਕ ਕੋਂਕਣ ਰੇਲਵੇ ਲਾਈਨ (ਲਗਭਗ 740 ਕਿਲੋਮੀਟਰ) ਦੇ 100 ਪ੍ਰਤੀਸ਼ਤ ਬਿਜਲੀਕਰਣ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਕੋਂਕਣ ਰੇਲਵੇ ਲਾਈਨ ਦਾ ਬਿਜਲੀਕਰਣ 1280 ਕਰੋੜ ਤੋਂ ਵੱਧ ਦੀ ਲਾਗਤ ਨਾਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਦੋ ਰੇਲਵੇ ਲਾਈਨ ਡਬਲਿੰਗ ਪ੍ਰੋਜੈਕਟਾਂ: ਅਰਸੀਕੇਰੇ ਤੋਂ ਤੁਮਕੁਰੂ (ਲਗਭਗ 96 ਕਿਲੋਮੀਟਰ) ਅਤੇ ਯੇਲਾਹੰਕਾ ਤੋਂ ਪੇਨੁਕੋਂਡਾ (ਲਗਭਗ 120 ਕਿਲੋਮੀਟਰ) ਨੂੰ ਕ੍ਰਮਵਾਰ ਯਾਤਰੀ ਟ੍ਰੇਨਾਂ ਅਤੇ ਮੇਮੂ ਸੇਵਾ ਨੂੰ ਝੰਡੀ ਦਿਖਾ ਕੇ ਰਾਸ਼ਟਰ ਨੂੰ ਸਮਰਪਿਤ ਕੀਤਾ। ਰੇਲਵੇ ਲਾਈਨ ਨੂੰ ਡਬਲ ਕਰਨ ਦੇ ਇਹ ਦੋ ਪ੍ਰੋਜੈਕਟ ਕ੍ਰਮਵਾਰ 750 ਕਰੋੜ ਰੁਪਏ ਅਤੇ 1100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਨ।

 

ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਬੰਗਲੁਰੂ ਰਿੰਗ ਰੋਡ ਪ੍ਰੋਜੈਕਟ ਦੇ ਦੋ ਭਾਗਾਂ ਦਾ ਨੀਂਹ ਪੱਥਰ ਵੀ ਰੱਖਿਆ।  2280 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਕੀਤੇ ਜਾਣ ਵਾਲੇ ਇਸ ਪ੍ਰੋਜੈਕਟ ਨਾਲ ਸ਼ਹਿਰ ਵਿੱਚ ਆਵਾਜਾਈ ਦੀ ਭੀੜ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਕਈ ਹੋਰ ਰੋਡ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ: ਐੱਨਐੱਚ-48 ਦੇ ਨੇਲਮੰਗਲਾ-ਤੁਮਕੁਰ ਸੈਕਸ਼ਨ ਨੂੰ ਛੇ ਮਾਰਗੀ ਬਣਾਉਣਾ;  ਐੱਨਐੱਚ-73 ਦੇ ਪੁੰਜਲਕਾਤੇ-ਚਰਮੜੀ ਸੈਕਸ਼ਨ ਨੂੰ ਚੌੜਾ ਕਰਨਾ;  ਐੱਨਐੱਚ-69 ਦੇ ਇੱਕ ਭਾਗ ਦੀ ਮੁਰੰਮਤ ਅਤੇ ਅੱਪਗ੍ਰੇਡੇਸ਼ਨ। ਇਨ੍ਹਾਂ ਪ੍ਰੋਜੈਕਟਾਂ ਦੀ ਸੰਚਿਤ ਲਾਗਤ ਤਕਰੀਬਨ 3150 ਕਰੋੜ ਰੁਪਏ ਹੈ। ਪ੍ਰਧਾਨ ਮੰਤਰੀ ਨੇ ਮਲਟੀ ਮੋਡਲ ਲੌਜਿਸਟਿਕ ਪਾਰਕ ਦਾ ਨੀਂਹ ਪੱਥਰ ਵੀ ਰੱਖਿਆਜੋ ਲਗਭਗ 1800 ਕਰੋੜ ਰੁਪਏ ਦੀ ਲਾਗਤ ਨਾਲ ਬੰਗਲੁਰੂ ਤੋਂ ਲਗਭਗ 40 ਕਿਲੋਮੀਟਰ ਦੂਰ ਮੁਦਲਿੰਗਨਹੱਲੀ ਵਿਖੇ ਬਣਾਇਆ ਜਾ ਰਿਹਾ ਹੈ।  ਇਹ ਟ੍ਰਾਂਸਪੋਰਟੇਸ਼ਨਹੈਂਡਲਿੰਗ ਅਤੇ ਸੈਕੰਡਰੀ ਫ੍ਰੇਟ ਦੇ ਖਰਚਿਆਂ ਨੂੰ ਘਟਾਉਣ ਵਿੱਚ ਮਦਦ ਕਰੇਗਾ।

 

https://twitter.com/PMOIndia/status/1538827502470463488

https://twitter.com/PMOIndia/status/1538827653264056320

https://twitter.com/PMOIndia/status/1538828508155506688

https://twitter.com/PMOIndia/status/1538829078891233280

https://twitter.com/PMOIndia/status/1538829318650232832

https://twitter.com/PMOIndia/status/1538830448662839296

https://twitter.com/PMOIndia/status/1538831164131397633

https://twitter.com/PMOIndia/status/1538831888810672129

 

https://youtu.be/3AzcRocAxUA

 

 

 

************

 

ਡੀਐੱਸ/ਏਕੇ


(Release ID: 1835713) Visitor Counter : 150