ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮੁੰਬਈ ਸਮਾਚਾਰ ਦੇ ਦ੍ਵਿਸ਼ਤਾਬਦੀ ਮਹੋਤਸਵ ਵਿੱਚ ਹਿੱਸਾ ਲਿਆ-ਇੱਕ ਸਮਾਚਾਰ ਪੱਤਰ ਜੋ 200 ਸਾਲਾਂ ਤੋਂ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੈ


“ਮੁੰਬਈ ਸਮਾਚਾਰ ਭਾਰਤ ਦਾ ਦਰਸ਼ਨ ਅਤੇ ਦੇਸ਼ ਦੀ ਅਭਿਵਿਅਕਤੀ ਹੈ”

“ਸੁਤੰਤਰਤਾ ਅੰਦੋਲਨ ਤੋਂ ਲੈ ਕੇ ਭਾਰਤ ਦੇ ਨਵਨਿਰਮਾਣ ਤੱਕ, ਪਾਰਸੀ ਭੈਣਾਂ ਅਤੇ ਭਾਈਆਂ ਦਾ ਯੋਗਦਾਨ ਬਹੁਤ ਵੱਡਾ ਹੈ”
“ਮੀਡੀਆ ਦੀ ਜਿੰਨੀ ਆਲੋਚਨਾ ਕਰਨ ਦਾ ਅਧਿਕਾਰ ਹੈ, ਉੰਨਾਂ ਹੀ ਮਹੱਤਵਪੂਰਨ ਫਰਜ਼ ਸਕਾਰਾਤਮਕ ਖ਼ਬਰਾਂ ਨੂੰ ਸਾਹਮਣੇ ਲਿਆਉਣ ਦਾ ਵੀ ਹੈ”

“ਭਾਰਤੀ ਮੀਡੀਆ ਦੇ ਸਕਾਰਾਤਮਕ ਯੋਗਦਾਨ ਨੇ ਮਹਾਮਾਰੀ ਨਾਲ ਨਿਪਟਣ ਵਿੱਚ ਦੇਸ਼ ਦੀ ਬਹੁਤ ਮਦਦ ਕੀਤੀ”

Posted On: 14 JUN 2022 7:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਵਿੱਚ ਮੁੰਬਈ ਸਮਾਚਾਰ ਦੇ ਦ੍ਵਿਸ਼ਤਾਬਦੀ ਮਹੋਤਸਵ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਇਸ ਅਵਸਰ ’ਤੇ ਇੱਕ ਡਾਕ ਟਿਕਟ ਵੀ ਜਾਰੀ ਕੀਤੀ।

ਪ੍ਰਧਾਨ ਮੰਤਰੀ ਨੇ ਇਸ ਇਤਿਹਾਸਿਕ ਸਮਾਚਾਰ ਪੱਤਰ ਦੀ 200ਵੀਂ ਵਰ੍ਹੇਗੰਢ ’ਤੇ ਮੁੰਬਈ ਸਮਾਚਾਰ ਦੇ ਸਭ ਪਾਠਕਾਂ, ਪੱਤਰਕਾਰਾਂ ਅਤੇ ਕਰਮਚਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਸ ਗੱਲ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਸ ਗੱਲ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੋ ਸ਼ਤਾਬਦੀਆਂ ਵਿੱਚ ਕਈ ਪੀੜ੍ਹੀਆਂ ਦੇ ਜੀਵਨ ਅਤੇ ਉਨ੍ਹਾਂ ਦੇ ਸਰੋਕਾਰਾਂ ਨੂੰ ਮੁੰਬਈ ਸਮਾਚਾਰ ਨੇ ਆਵਾਜ਼ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮੁੰਬਈ ਸਮਾਚਾਰ ਨੇ ਆਜ਼ਾਦੀ ਦੇ ਅੰਦੋਲਨ ਨੂੰ ਵੀ ਆਵਾਜ਼ ਦਿੱਤੀ ਅਤੇ ਫਿਰ ਆਵਾਜ਼ ਭਾਰਤ ਦੇ 75 ਸਾਲਾਂ ਨੂੰ ਵੀ ਹਰ ਉਮਰ ਦੇ ਪਾਠਕਾਂ ਤੱਕ ਪਹੁੰਚਾਇਆ। ਭਾਸ਼ਾ ਦਾ ਮਾਧਿਅਮ ਜ਼ਰੂਰ ਗੁਜਰਾਤੀ ਰਿਹਾ, ਲੇਕਿਨ ਸਰੋਕਾਰ ਰਾਸ਼ਟਰੀ ਸੀ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਵੀ ਮੁੰਬਈ ਸਮਾਚਾਰ ਦਾ ਹਵਾਲਾ ਦਿੰਦੇ ਸੀ। ਉਨ੍ਹਾਂ ਨੇ ਆਜ਼ਾਦੀ ਦੇ 75 ਸਾਲ ਵਿੱਚ ਇਸ ਵਰ੍ਹੇਗੰਢ ਦੇ ਸੁਖਦ ਸੰਯੋਗ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਲਈ ਅੱਜ ਦੇ ਇਸ ਅਵਸਰ ’ਤੇ ਅਸੀਂ ਨਾ ਕੇਵਲ ਭਾਰਤ ਦੀ ਪੱਤਰਕਾਰਿਤਾ ਅਤੇ ਦੇਸ਼ਭਗਤੀ ਨਾਲ ਜੁੜੀ ਪੱਤਰਕਾਰਿਤਾ ਦੇ ਉੱਚ ਮਾਪਦੰਡਾਂ ਦੀ ਖੁਸ਼ੀ ਮਨਾ ਰਹੇ ਹਾਂ, ਬਲਕਿ ਇਹ ਆਯੋਜਨ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਵੀ ਜੋੜ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਸੁਤੰਤਰਤਾ ਸੰਗ੍ਰਾਮ ਅਤੇ ਐਂਮਰਜੈਂਸੀ ਦੇ ਬਾਅਦ ਲੋਕਤੰਤਰ ਦੀ ਫਿਰ ਸਥਾਪਨਾ ਵਿੱਚ ਪੱਤਰਕਾਰਿਤਾ ਦੇ ਗੌਰਵਸ਼ਾਲੀ ਯੋਗਦਾਨ ਨੂੰ ਵੀ ਯਾਦ ਕੀਤਾ।         

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਜਦੋਂ ਵਿਦੇਸ਼ੀਆਂ ਦੇ ਪ੍ਰਭਾਵ ਵਿੱਚ ਸ਼ਹਿਰ ਬੰਬਈ ਬਣ ਗਿਆ, ਉਦੋਂ ਵੀ ਮੁੰਬਈ ਸਮਾਚਾਰ ਨੇ ਸਥਾਨਿਕਤਾ ਅਤੇ ਅਪਣੀਆਂ ਜੜ੍ਹਾਂ ਨਾਲ ਸਬੰਧ ਦਾ ਤਿਆਗ ਨਹੀਂ ਕੀਤਾ। ਇਹ ਉਦੋਂ ਵੀ ਇੱਕ ਆਮ ਮੁੰਬਈਕਰ ਦਾ ਅਖ਼ਬਾਰ ਸੀ ਅਤੇ ਅੱਜ ਵੀ ਅਜਿਹਾ ਹੀ ਹੈ-ਮੁੰਬਈ ਸਮਾਚਾਰ। ਉਨ੍ਹਾਂ ਨੇ ਕਿਹਾ ਕਿ ਮੁੰਬਈ ਸਮਾਚਾਰ ਸਿਰਫ ਇੱਕ ਸਮਾਚਾਰ ਮਧਿਆਮ ਨਹੀਂ ਹੈ, ਬਲਕਿ ਇੱਕ ਵਿਰਾਸਤ ਹੈ। ਮੁੰਬਈ ਸਮਾਚਾਰ ਭਾਰਤ ਦਾ ਦਰਸ਼ਨ ਅਤੇ ਦੇਸ਼ ਦੀ ਅਭਿਵਿਅਕਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਕਿਵੇਂ ਹਰ ਝੰਝਾਵਾਤ ਦੇ ਬਾਵਜੂਦ, ਅਟਲ ਰਿਹਾ ਹੈ, ਉਸ ਦੀ ਝਲਕ ਸਾਨੂੰ ਮੁੰਬਈ ਸਮਾਚਾਰ ਵਿੱਚ ਵੀ ਮਿਲਦੀ ਹੈ।

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਜਦੋਂ ਮੁੰਬਈ  ਸਮਾਚਾਰ ਸ਼ੁਰੂ ਹੋਇਆ ਤਾਂ ਗੁਲਾਮੀ ਦਾ ਹਨੇਰਾ ਅਤੇ ਗਹਿਰਾ ਹੁੰਦਾ ਜਾ ਰਿਹਾ ਸੀ। ਉਸ ਦੌਰ ਵਿੱਚ ਗੁਜਰਾਤੀ ਜਿਵੇਂ ਭਾਰਤੀ ਭਾਸ਼ਾ ਵਿੱਚ ਅਖ਼ਬਾਰ ਮਿਲਣਾ ਇੰਨ੍ਹਾ ਅਸਾਨ ਨਹੀਂ ਸੀ। ਮੁੰਬਈ ਸਮਾਚਾਰ ਨੇ ਉਸ ਯੁੱਗ ਵਿੱਚ ਭਾਸ਼ਾਈ ਪੱਤਰਕਾਰਿਤਾ ਦਾ ਵਿਸਤਾਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹਜ਼ਾਰਾਂ ਸਾਲ ਦਾ ਇਤਿਹਾਸ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ। ਇਸ  ਭੂਮੀ ਦਾ ਸੁਆਗਤ ਕਰਨ ਵਾਲੀ ਪ੍ਰਕਿਰਤੀ ’ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ  ਨੇ ਕਿਹਾ ਕਿ ਜੋ ਵੀ ਇੱਥੇ ਆਇਆ, ਮਾਂ ਭਾਰਤੀ ਨੇ ਸਭ ਨੂੰ ਆਪਣੀ ਗੋਦ ਵਿੱਚ ਫੁਲਣ-ਫੁੱਲਣ ਦਾ ਭਰਪੂਰ ਅਵਸਰ ਦਿੱਤਾ। ਉਨ੍ਹਾਂ ਨੇ ਕਿਹਾ, “ਇਸ ਦੀ ਪਾਰਸੀ ਸਮੁਦਾਇ ਤੋਂ ਬਿਹਤਰ ਉਦਹਾਰਨ ਅਤੇ ਕੀ ਹੋ ਸਕਦੀ ਹੈ?” ਸੁਤੰਤਰਤਾ ਅੰਦੋਲਨ ਤੋਂ ਲੈ ਕੇ ਭਾਰਤ ਦੇ ਨਵਨਿਰਮਾਣ ਤੱਕ ਪਾਰਸੀ ਭੈਣਾਂ ਅਤੇ ਭਾਈਆਂ ਦਾ ਯੋਗਦਾਨ ਬਹੁਤ ਵੱਡਾ ਹੈ। ਉਨ੍ਹਾਂ ਨੇ ਕਿਹਾ, “ਇਸ ਦਾ ਪਾਰਸੀ ਸਮੁਦਾਇ  ਸੰਖਿਆ  ਦੇ ਮਾਮਲੇ ਵਿੱਚ ਦੇਸ਼ ਵਿੱਚ ਸਭ ਤੋਂ ਛੋਟੇ ਭਾਈਚਾਰਿਆਂ ਵਿੱਚ ਇੱਕ ਹੈ, ਇੱਕ ਤਰ੍ਹਾਂ ਨਾਲ ਸੂਖ਼ਮ ਘੱਟ-ਗਿਣਤੀ (ਮਾਈਕ੍ਰੋ-ਮਾਈਨਾਰਿਟੀ ) ਹੈ, ਲੇਕਿਨ ਸਮਰੱਥਾ ਅਤੇ ਸੇਵਾ ਦੇ ਮਾਮਲੇ ਵਿੱਚ ਬਹੁਤ ਵੱਡਾ ਹੈ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਮਾਚਾਰ ਪੱਤਰਾਂ ਅਤੇ ਮੀਡੀਆ ਦਾ ਕੰਮ ਸਮਾਚਾਰ ਦੇਣਾ ਅਤੇ ਜਨਤਾ ਨੂੰ ਸਿੱਖਿਅਤ ਕਰਨਾ ਹੈ ਅਤੇ ਜੇ ਸਮਾਜ ਅਤੇ ਸਰਕਾਰ ਵਿੱਚ ਕੁਝ ਕਮੀਆਂ ਹਨ, ਤਾਂ ਉਨ੍ਹਾਂ ਨੇ ਸਾਹਮਣੇ ਲਿਆਉਣਾ ਵੀ ਉਨ੍ਹਾਂ ਦੀ ਜ਼ਿੰਮੇਦਾਰੀ ਹੈ। ਮੀਡੀਆ ਨੂੰ ਜਿੰਨਾ ਆਲੋਚਨਾ ਕਰਨ ਦਾ ਅਧਿਕਾਰ ਹੈ, ਉਤਨੀ ਹੀ ਮਹੱਤਵਪੂਰਨ ਜ਼ਿੰਮੇਦਾਰੀ ਸਕਾਰਾਤਮਕ ਖਬਰਾਂ ਨੂੰ ਸਾਹਮਣੇ ਲਿਆਉਣ ਦੀ ਵੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਦੇ ਕੋਰੋਨਾ ਕਾਲ ਵਿੱਚ ਪੱਤਰਕਾਰਾਂ ਨੇ ਜਿਸ ਤਰ੍ਹਾਂ ਨਾਲ ਦੇਸ਼ ਹਿਤ ਵਿੱਚ ਕਰਮਯੋਗੀਆਂ ਦੀ ਤਰ੍ਹਾਂ ਕੰਮ ਕੀਤਾ, ਉਹ ਹਮੇਸ਼ਾਂ ਯਾਦ ਰਹੇਗਾ। ਭਾਰਤ ਦੇ ਮੀਡੀਆ ਦੇ ਸਕਾਰਾਤਮਕ ਯੋਗਦਾਨ ਨੇ 100 ਸਾਲ ਦੇ ਇਸ ਸਭ ਤੋਂ ਵੱਡੇ ਸੰਕਟ ਨਾਲ ਨਿਪਟਣ ਵਿੱਚ ਭਾਰਤ ਦੀ ਬਹੁਤ ਮਦਦ ਕੀਤੀ। ਉਨ੍ਹਾਂ ਨੇ ਡਿਜੀਟਲ ਭੁਗਤਾਨ ਅਤੇ ਸਵਸਥ ਭਾਰਤ ਅਭਿਯਾਨ ਵਰਗੀਆਂ ਪਹਿਲਾਂ ਨੂੰ ਹੁਲਾਰਾ ਦੇਣ ਵਿੱਚ ਮੀਡੀਆ ਦੀ ਭੂਮਿਕਾ ਦੀ ਵੀ ਸਰਾਹਨਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਇੱਕ ਸਮ੍ਰਿੱਧ ਪਰੰਪਰਾ ਦਾ ਦੇਸ਼ ਹੈ, ਜਿਸ ਨੂੰ ਬਹਿਸ ਅਤੇ ਚਰਚਾ ਰਾਹੀਂ ਅੱਗੇ ਵਧਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ, “ਹਜ਼ਾਰਾਂ ਸਾਲਾਂ ਤੋਂ ਅਸੀਂ ਸਮਾਜਿਕ ਵਿਵਸਥਾ ਦੇ ਇੱਕ ਹਿੱਸੇ ਦੇ ਰੂਪ ਵਿੱਚ ਸਵਸਥ  ਬਹਿਸ, ਸਵਸਥ ਆਲੋਚਨਾ ਅਤੇ ਸਹੀ ਤਰਕ ਦੀ ਪਰੰਪਰਾ ਦਾ ਸੰਚਾਲਨ ਕੀਤਾ ਹੈ। ਬਹੁਤ ਕਠਿਨ ਸਮਾਜਿਕ ਵਿਸ਼ਿਆਂ ’ਤੇ ਸਾਡੀ ਖੁੱਲ੍ਹੀ ਅਤੇ ਵਧੀਆ ਚਰਚਾ ਹੁੰਦੀ ਹੈ। ਇਹ ਭਾਰਤ ਦੀ ਪ੍ਰਥਾ ਰਹੀ ਹੈ, ਜਿਸ ਨੂੰ ਅਸੀਂ ਮਜ਼ਬੂਤ ਕਰਨਾ ਹੈ।”

ਸਪਾਤਹਿਕ ਦੇ ਰੂਪ ਵਿੱਚ ਮੁੰਬਈ  ਸਮਾਚਾਰ ਦਾ ਪ੍ਰਕਾਸ਼ਨ 01 ਜੁਲਾਈ, 1822 ਨੂੰ ਸ਼੍ਰੀ ਫਰਦੂਨਜੀ ਮਰਜ਼ਬਨਜੀ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ 1832 ਵਿੱਚ ਦੈਨਿਕ ਬਣ ਗਿਆ। ਅਖ਼ਬਾਰ 200 ਸਾਲਾਂ ਤੋਂ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੈ।

 

 

***

ਡੀਐੱਸ/ਏਕੇ



(Release ID: 1834437) Visitor Counter : 129