ਮੰਤਰੀ ਮੰਡਲ

ਕੈਬਨਿਟ ਨੇ ਨੈਸ਼ਨਲ ਇੰਸਟੀਟਿਊਟ ਫਾਰ ਐਨਵਾਇਰਨਮੈਂਟਲ ਸਟੱਡੀਜ਼, ਜਪਾਨ ਅਤੇ ਆਰੀਆਭੱਟ ਰਿਸਰਚ ਇੰਸਟੀਟਿਊਟ ਆਵੑ ਅਬਜ਼ਰਵੇਸ਼ਨਲ ਸਾਇੰਸਿਜ਼ (ਏਆਰਆਈਈਐੱਸ), ਭਾਰਤ, ਹਵਾ ਦੀ ਗੁਣਵੱਤਾ ਅਤੇ ਜਲਵਾਯੂ ਪਰਿਵਰਤਨ 'ਤੇ ਸੰਯੁਕਤ ਖੋਜ ਲਈ ਇੱਕ ਪ੍ਰੋਫੈਸ਼ਨਲ ਬਾਡੀ, ਦਰਮਿਆਨ ਦਸਤਖ਼ਤ ਕੀਤੇ ਗਏ ਸਹਿਮਤੀ ਪੱਤਰ (ਐੱਮਓਯੂ) ਨੂੰ ਪ੍ਰਵਾਨਗੀ ਦਿੱਤੀ

Posted On: 08 JUN 2022 4:49PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੂੰ ਹਵਾ ਦੀ ਗੁਣਵੱਤਾ ਅਤੇ ਜਲਵਾਯੂ ਪਰਿਵਰਤਨ 'ਤੇ ਸੰਯੁਕਤ ਖੋਜ (ਇਸ ਤੋਂ ਬਾਅਦ "ਸੰਯੁਕਤ ਖੋਜ" ਵਜੋਂ ਜਾਏਗਾ) ਨੂੰ ਪੂਰਾ ਕਰਨ ਅਤੇ ਲਾਗੂ ਕਰਨ ਲਈ,  ਨੈਸ਼ਨਲ ਇੰਸਟੀਟਿਊਟ ਫਾਰ ਐਨਵਾਇਰਨਮੈਂਟਲ ਸਟੱਡੀਜ਼, ਜਪਾਨ ਅਤੇ ਆਰੀਆਭੱਟ ਰਿਸਰਚ ਇੰਸਟੀਟਿਊਟ ਆਵੑ ਆਬਜ਼ਰਵੇਸ਼ਨਲ ਸਾਇੰਸਜ਼ (ਏਆਰਆਈਈਐੱਸ), ਭਾਰਤ ਦਰਮਿਆਨ ਸਹਿਯੋਗੀ ਦਿਸ਼ਾ-ਨਿਰਦੇਸ਼ ਕਾਇਮ ਕਰਨ ਲਈ ਸਹਿਮਤੀ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ ਜਾਣ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ, ਅਤੀਤ ਵਿੱਚ ਏਆਰਆਈਈਐੱਸ, ਨੈਨੀਤਾਲ ਦੁਆਰਾ ਕੋਈ ਹੋਰ ਵਿਦੇਸ਼ੀ ਸੰਸਥਾਵਾਂ ਨਾਲ ਖੋਜ ਦੇ ਇਹੋ ਜਿਹੇ ਖੇਤਰਾਂ ਵਿੱਚ ਅਜਿਹੇ ਕਿਸੇ ਐੱਮਓਯੂ’ਸ 'ਤੇ ਹਸਤਾਖਰ ਨਹੀਂ ਕੀਤੇ ਗਏ ਸਨ।

 

 ਨਿਮਨਲਿਖਤ ਕੁਝ ਸੰਭਵ ਗਤੀਵਿਧੀਆਂ ਹਨ: -

 

 ੳ) ਵਿਗਿਆਨਕ ਯੰਤਰਾਂ ਦੀ ਸਾਂਝੀ ਵਰਤੋਂ ਅਤੇ ਸੰਚਾਲਨ

 

 ਅ) ਨਿਰੀਖਣ ਤਰੀਕਿਆਂ ਬਾਰੇ ਵਿਗਿਆਨਕ ਅਤੇ ਟੈਕਨੀਕਲ ਜਾਣਕਾਰੀ ਦਾ ਆਦਾਨ-ਪ੍ਰਦਾਨ

 

 ੲ) ਨਿਰੀਖਣ ਡੇਟਾ ਦਾ ਸੰਯੁਕਤ ਵਿਸ਼ਲੇਸ਼ਣ ਅਤੇ ਵਿਗਿਆਨਕ ਰਿਪੋਰਟਾਂ ਬਣਾਉਣਾ

 

 ਸ) ਵਿੱਦਿਅਕ ਅਤੇ ਖੋਜ ਸਬੰਧੀ ਸੰਯੁਕਤ ਗਤੀਵਿਧੀਆਂ।

 

 ਹ) ਖੋਜ ਕਰਨ ਦੇ ਉਦੇਸ਼ ਲਈ ਪੀਐੱਚਡੀ ਵਿਦਿਆਰਥੀਆਂ ਸਮੇਤ ਵਿਜ਼ਿਟਿੰਗ ਸਕੌਲਰਸ ਦਾ ਆਦਾਨ-ਪ੍ਰਦਾਨ।

 

 ਕ) ਸੰਯੁਕਤ ਵਿਗਿਆਨਕ ਵਰਕਸ਼ਾਪਾਂ ਅਤੇ/ਜਾਂ ਸੈਮੀਨਾਰ

 

 ਏਆਰਆਈਈਐੱਸ (ARIES) ਬਾਰੇ:

 

 ਆਰੀਆਭੱਟ ਰਿਸਰਚ ਇੰਸਟੀਟਿਊਟ ਆਵੑ  ਆਬਜ਼ਰਵੇਸ਼ਨਲ ਸਾਇੰਸਿਜ਼ (ਏਆਰਆਈਈਐੱਸ) ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਅਧੀਨ ਸਥਾਪਿਤ ਇੱਕ ਆਟੋਨੋਮਸ ਰਿਸਰਚ ਇੰਸਟੀਟਿਊਟ ਹੈ। ਏਆਰਆਈਈਐੱਸ ਖਗੋਲ ਵਿਗਿਆਨ ਅਤੇ ਖਗੋਲ ਭੌਤਿਕ ਵਿਗਿਆਨ ਅਤੇ ਵਾਯੂਮੰਡਲ ਵਿਗਿਆਨ ਵਿੱਚ ਖੋਜ ਲਈ ਉੱਤਕ੍ਰਿਸ਼ਟਤਾ ਦਾ ਕੇਂਦਰ ਹੈ। ਇਹ ਪ੍ਰਿਥਵੀ 'ਤੇ ਹਵਾ ਪ੍ਰਦੂਸ਼ਣ ਅਤੇ ਜਲਵਾਯੂ ਤਬਦੀਲੀ, ਸੂਰਜ, ਤਾਰਿਆਂ ਅਤੇ ਗਲੈਕਸੀਆਂ ਦੇ ਗਠਨ ਅਤੇ ਵਿਕਾਸ 'ਤੇ ਖੋਜ ਕਰਦਾ ਹੈ। ਸੰਸਥਾ ਦੇ ਖੋਜ ਸਮੂਹ ਵਿੱਚ ਖੋਜ ਵਿਗਿਆਨੀ, ਪੀਐੱਚਡੀ ਵਿਦਿਆਰਥੀ, ਪੋਸਟਡੌਕਸ ਅਤੇ ਵਿਜ਼ਿਟਿੰਗ ਵਿਦਵਾਨ ਸ਼ਾਮਲ ਹੁੰਦੇ ਹਨ। ਖੋਜਕਰਤਾ ਆਧੁਨਿਕ ਅਤੇ ਉੱਨਤ ਵਿਗਿਆਨਕ ਯੰਤਰਾਂ ਦੇ ਡਿਜ਼ਾਈਨ ਅਤੇ ਵਿਕਾਸ ਵਿੱਚ ਵੀ ਸ਼ਾਮਲ ਹਨ ਅਤੇ ਇਸ ਨੂੰ ਇੰਜੀਨੀਅਰਾਂ ਅਤੇ ਟੈਕਨੀਕਲ ਪਰਸੋਨਲਸ ਦੀ ਇੱਕ ਟੀਮ ਦੁਆਰਾ ਸਮਰਥਿਤ ਕੀਤਾ ਗਿਆ ਹੈ ਜੋ ਦੋਵੇਂ ਕੈਂਪਸ - ਮਨੋਰਾ ਪੀਕ ਅਤੇ ਦੇਵਸਥਲ ਵਿੱਚ ਯੰਤਰਾਂ ਦੇ ਨਿਰਮਾਣ ਅਤੇ ਸੰਚਾਲਨ ਵਿੱਚ ਸ਼ਾਮਲ ਹਨ।

 

 ਐੱਨਆਈਈਐੱਸ ਬਾਰੇ:

 

 ਨੈਸ਼ਨਲ ਇੰਸਟੀਟਿਊਟ ਫਾਰ ਐਨਵਾਇਰਨਮੈਂਟਲ ਸਟੱਡੀਜ਼ (ਐੱਨਆਈਈਐੱਸ) ਜਪਾਨ ਦਾ ਇਕਲੌਤਾ ਖੋਜ ਸੰਸਥਾਨ ਹੈ ਜੋ ਅੰਤਰ-ਅਨੁਸ਼ਾਸਨੀ ਅਤੇ ਵਿਆਪਕ ਢੰਗ ਨਾਲ ਵਾਤਾਵਰਣ ਖੋਜ ਦੀ ਇੱਕ ਵਿਸ਼ਾਲ ਸ਼੍ਰੇਣੀ ਦਾ ਕੰਮ ਕਰਦਾ ਹੈ। ਐੱਨਆਈਈਐੱਸ ਵਾਤਾਵਰਣ ਸੁਰੱਖਿਆ 'ਤੇ ਵਿਗਿਆਨਕ ਖੋਜਾਂ ਸਿਰਜਣ ਸਬੰਧੀ ਕੰਮ ਕਰਦਾ ਹੈ। ਐੱਨਆਈਈਐੱਸ ਖੋਜ ਪ੍ਰੋਜੈਕਟਾਂ 'ਤੇ ਕੰਮ ਕਰ ਰਿਹਾ ਹੈ ਜਿਨ੍ਹਾਂ ਵਿੱਚ ਬੁਨਿਆਦੀ ਖੋਜ, ਡੇਟਾ ਪ੍ਰਾਪਤੀ ਅਤੇ ਵਿਸ਼ਲੇਸ਼ਣ, ਵਾਤਾਵਰਣ ਦੇ ਨਮੂਨਿਆਂ ਦੀ ਸੰਭਾਲ਼ ਅਤੇ ਵਿਵਸਥਾ ਦੁਆਰਾ ਸੰਸਥਾ ਦੇ ਖੋਜ ਫਾਊਂਡੇਸ਼ਨ ਨੂੰ ਮਜ਼ਬੂਤ ​​ਕਰਨਾ ਸ਼ਾਮਲ ਹੈ। ਐੱਨਆਈਈਐੱਸ ਵਾਤਾਵਰਣ ਖੋਜ ਨੂੰ ਅੱਗੇ ਵਧਾਉਣ ਲਈ ਚਾਰ ਕੀਵਰਡਾਂ (ਸਿੰਥੇਸਾਈਜ਼, ਇੰਟੀਗ੍ਰੇਟ, ਈਵੋਲਵ, ਅਤੇ ਨੈੱਟਵਰਕ = ਐੱਨਆਈਈਐੱਸ ਰਣਨੀਤੀਆਂ) 'ਤੇ ਵਿਸ਼ਵਾਸ ਕਰਦਾ ਹੈ, ਜੋ ਕਿ ਵਿਗਿਆਨਕ ਭਾਈਚਾਰੇ ਅਤੇ ਸਮਾਜ ਦਰਮਿਆਨ ਪਾੜੇ ਨੂੰ ਪੂਰਾ ਕਰ ਰਿਹਾ ਹੈ, ਅਤੇ ਨਾਲ ਹੀ ਜਪਾਨ ਅਤੇ ਹੋਰ ਦੇਸ਼ਾਂ ਵਿੱਚ ਵਾਤਾਵਰਣ ਨੀਤੀ ਦੀ ਤਰੱਕੀ ਲਈ ਜਪਾਨ ਦੇ ਸਮੁੱਚੇ ਖੋਜ ਅਤੇ ਵਿਕਾਸ ਦੇ ਨਤੀਜਿਆਂ ਨੂੰ ਵੱਧ ਤੋਂ ਵੱਧ ਪ੍ਰਦਾਨ ਕਰ ਰਿਹਾ ਹੈ।

*****

 

 ਡੀਐੱਸ



(Release ID: 1832424) Visitor Counter : 119