ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 31 ਮਈ ਨੂੰ ਸ਼ਿਮਲਾ ਜਾਣਗੇ ਅਤੇ ‘ਗ਼ਰੀਬ ਕਲਿਆਣ ਸੰਮੇਲਨ’ ਵਿੱਚ ਹਿੱਸਾ ਲੈਣਗੇ
ਮੋਦੀ ਸਰਕਾਰ ਦੇ ਅੱਠ ਸਾਲ ਪੂਰੇ ਹੋਣ ਦੇ ਮੌਕੇ ਉੱਤੇ ਦੇਸ਼ ਭਰ ਵਿੱਚ ਗ਼ਰੀਬ ਕਲਿਆਣ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ
ਇਸ ਵਿੱਚ ਦੇਸ਼ ਭਰ ਦੇ ਚੁਣੇ ਹੋਏ ਜਨਪ੍ਰਤੀਨਿਧੀ ਜਨਤਾ ਦੇ ਨਾਲ ਸਿੱਧੇ ਗੱਲਬਾਤ ਕਰਨਗੇ
ਪ੍ਰਧਾਨ ਮੰਤਰੀ 9 ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੇ ਪ੍ਰੋਗਰਾਮਾਂ ਦੇ ਲਾਭਾਰਥੀਆਂ ਨਾਲ ਗੱਲਬਾਤ ਕਰਨਗੇ
ਪ੍ਰਧਾਨ ਮੰਤਰੀ ਪੀਐੱਮ-ਕਿਸਾਨ ਦੀ 11ਵੀਂ ਕਿਸ਼ਤ ਵੀ ਜਾਰੀ ਕਰਨਗੇ
Posted On:
30 MAY 2022 12:29PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 31 ਮਈ, 2022 ਨੂੰ ਸ਼ਿਮਲਾ, ਹਿਮਾਚਲ ਪ੍ਰਦੇਸ਼ ਦਾ ਦੌਰਾ ਕਰਨਗੇ। ਲਗਭਗ 11 ਵਜੇ, ਪ੍ਰਧਾਨ ਮੰਤਰੀ ‘ਗ਼ਰੀਬ ਕਲਿਆਣ ਸੰਮੇਲਨ’ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਸਰਕਾਰ ਦੇ ਅੱਠ ਸਾਲ ਪੂਰੇ ਹੋਣ ਦੇ ਸਬੰਧ ਵਿੱਚ ਇਹ ਅਨੂਠਾ ਜਨਤਕ ਪ੍ਰੋਗਰਾਮ ਦੇਸ਼ ਭਰ ਵਿੱਚ ਰਾਜਾਂ ਦੀਆਂ ਰਾਜਧਾਨੀਆਂ, ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸੰਮੇਲਨ ਸਰਕਾਰ ਦੁਆਰਾ ਚਲਾਏ ਜਾ ਰਹੇ ਕਈ ਕਲਿਆਣਕਾਰੀ ਪ੍ਰੋਗਰਾਮਾਂ ਬਾਰੇ ਲੋਕਾਂ ਦੀ ਰਾਏ ਪ੍ਰਾਪਤ ਕਰਨ ਦੇ ਯਤਨ ਦੇ ਤਹਿਤ ਦੇਸ਼ ਭਰ ਵਿੱਚ ਚੁਣੇ ਹੋਏ ਜਨਪ੍ਰਤੀਨਿਧੀਆਂ ਨੂੰ ਜਨਤਾ ਦੇ ਨਾਲ ਸਿੱਧੇ ਗੱਲਬਾਤ ਕਰਨ ਦਾ ਅਵਸਰ ਪ੍ਰਦਾਨ ਕਰਦਾ ਹੈ।
‘ਗ਼ਰੀਬ ਕਲਿਆਣ ਸੰਮੇਲਨ’ ਸਵੇਰੇ ਕਰੀਬ 09:45 ਵਜੇ ਸ਼ੁਰੂ ਹੋਵੇਗਾ, ਜਿਸ ਵਿੱਚ ਮੁੱਖ ਮੰਤਰੀ, ਕੇਂਦਰੀ ਮੰਤਰੀ, ਰਾਜ ਮੰਤਰੀ, ਸਾਂਸਦ, ਵਿਧਾਨ ਸਭਾ ਦੇ ਮੈਂਬਰ ਅਤੇ ਹੋਰ ਚੁਣੇ ਹੋਏ ਜਨਪ੍ਰਤੀਨਿਧੀ ਦੇਸ਼ ਭਰ ਵਿੱਚ ਆਪਣੇ-ਆਪਣੇ ਸਥਾਨਾਂ ਉੱਤੇ ਜਨਤਾ ਨਾਲ ਸਿੱਧੇ ਗੱਲਬਾਤ ਕਰਨਗੇ। ਲਗਭਗ 11:00 ਵਜੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਨਾਲ , ਕਈ ਰਾਜ ਅਤੇ ਸਥਾਨਕ ਪੱਧਰ ਦੇ ਪ੍ਰੋਗਰਾਮਾਂ ਨੂੰ ਇਸ ਵਿੱਚ ਸ਼ਾਮਲ ਕਰਕੇ ਸੰਮੇਲਨ ਨੂੰ ਰਾਸ਼ਟਰੀ ਬਣਾ ਦਿੱਤਾ ਜਾਵੇਗਾ। ਸੰਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਭਾਰਤ ਸਰਕਾਰ ਦੇ 9 ਮੰਤਰਾਲਿਆਂ/ਵਿਭਾਗਾਂ ਦੇ ਕਈ ਪ੍ਰੋਗਰਾਮਾਂ ਦੇ ਲਾਭਾਰਥੀਆਂ ਨਾਲ ਸਿੱਧੇ ਸੰਵਾਦ ਕਰਨਗੇ ।
ਦੇਸ਼ ਭਰ ਵਿੱਚ ਆਯੋਜਿਤ ਫ੍ਰੀਵਹੀਲਿੰਗ ਗੱਲਬਾਤ ਦਾ ਉਦੇਸ਼ ਜਨਤਾ ਤੋਂ ਸੁਤੰਤਰ ਅਤੇ ਸਪਸ਼ਟ ਰਾਏ ਪ੍ਰਾਪਤ ਕਰਨਾ , ਲੋਕਾਂ ਦੇ ਜੀਵਨ ਵਿੱਚ ਕਲਿਆਣਕਾਰੀ ਯੋਜਨਾਵਾਂ ਦੇ ਪ੍ਰਭਾਵ ਨੂੰ ਸਮਝਣਾ ਅਤੇ ਕਈ ਸਰਕਾਰੀ ਪ੍ਰੋਗਰਾਮਾਂ ਨੂੰ ਲੈ ਕੇ ਕਨਵਰਜੈਂਸ (ਰਲੇਵੇਂ) ਅਤੇ ਸੈਚੁਰੇਸ਼ਨ ਦਾ ਪਤਾ ਲਗਾਉਣਾ ਹੈ। ਦੇਸ਼ ਦੇ ਨਾਗਰਿਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਲਈ ਸਰਕਾਰੀ ਪ੍ਰੋਗਰਾਮਾਂ ਦੀ ਪਹੁੰਚ ਅਤੇ ਡਿਲਿਵਰੀ ਨੂੰ ਹੋਰ ਅਧਿਕ ਕਾਰਗਰ ਬਣਾਉਣ ਦਾ ਯਤਨ ਹੈ ।
ਪ੍ਰਧਾਨ ਮੰਤਰੀ ਇਸ ਅਵਸਰ ਉੱਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਯੋਜਨਾ ਦੇ ਤਹਿਤ ਵਿੱਤੀ ਲਾਭ ਦੀ 11ਵੀਂ ਕਿਸ਼ਤ ਵੀ ਜਾਰੀ ਕਰਨਗੇ। ਇਸ ਤੋਂ 10 ਕਰੋੜ ਤੋਂ ਅਧਿਕ ਲਾਭਾਰਥੀ ਕਿਸਾਨ ਪਰਿਵਾਰਾਂ ਨੂੰ 21,000 ਕਰੋੜ ਰੁਪਏ ਦੀ ਰਕਮ ਟ੍ਰਾਂਸਫਰ ਹੋ ਸਕੇਗੀ। ਇਸ ਅਵਸਰ ਉੱਤੇ , ਪ੍ਰਧਾਨ ਮੰਤਰੀ ਦੇਸ਼ ਭਰ ਵਿੱਚ (ਪੀਐੱਮ-ਕਿਸਾਨ) ਦੇ ਲਾਭਾਰਥੀਆਂ ਦੇ ਨਾਲ ਵੀ ਗੱਲਬਾਤ ਕਰਨਗੇ ।
************
ਡੀਐੱਸ/ਐੱਸਐੱਚ
(Release ID: 1829529)
Visitor Counter : 137
Read this release in:
Marathi
,
Tamil
,
Assamese
,
English
,
Urdu
,
Hindi
,
Bengali
,
Manipuri
,
Gujarati
,
Odia
,
Telugu
,
Kannada
,
Malayalam