ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਗੁਜਰਾਤ ਦੇ ਗਾਂਧੀਨਗਰ ਵਿੱਚ 'ਸਹਕਾਰ ਸੇ ਸਮ੍ਰਿੱਧੀ' ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 28 MAY 2022 9:57PM by PIB Chandigarh

ਭਾਰਤ ਮਾਤਾ ਕੀ ਜੈਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲਕੇਂਦਰੀ ਮੰਤਰੀ ਮੰਡਲ ਚ ਮੇਰੇ ਸਹਿਯੋਗੀ ਅਮਿਤ ਭਾਈ ਸ਼ਾਹਮਨਸੁਖ ਭਾਈ ਮਾਂਡਵੀਯਾਸੰਸਦ ਵਿੱਚ ਮੇਰੇ ਸਹਿਯੋਗੀ ਸੀ.ਆਰ. ਪਾਟਿਲਗੁਜਰਾਤ ਸਰਕਾਰ ਵਿੱਚ ਮੰਤਰੀ ਜਗਦੀਸ਼ ਭਾਈ ਵਿਸ਼ਵਕਰਮਾਸੰਸਦ ਮੈਂਬਰਵਿਧਾਇਕਗੁਜਰਾਤ ਸਰਕਾਰ ਦੇ ਸਮੂਹ ਮੰਤਰੀ ਸਾਹਿਬਾਨਸਹਿਕਾਰਤਾ ਲਹਿਰ ਨਾਲ ਜੁੜੇ ਸਾਰੇ ਸੀਨੀਅਰ ਪਤਵੰਤੇ ਸੱਜਣੋ! ਇਫਕੋ ਦੇ premises ਵਿੱਚ ਵੀ ਇਸ ਦੇ parallel ਇੱਕ ਵੱਡਾ ਪ੍ਰੋਗਰਾਮ ਚਲ ਰਿਹਾ ਹੈ। ਇੱਥੇ ਮੌਜੂਦ ਇਫਕੋ ਦੇ ਚੇਅਰਮੈਨ ਦਿਲੀਪ ਭਾਈਇਫਕੋ ਦੇ ਸਾਰੇ ਸਹਿਯੋਗੀਅੱਜ ਦੇਸ਼ ਭਰ ਵਿੱਚ ਲੱਖਾਂ ਥਾਵਾਂ 'ਤੇ ਸਾਰੇ ਕਿਸਾਨ ਗੁਜਰਾਤ ਦੇ ਗਾਂਧੀਨਗਰ ਵਿੱਚ ਮਹਾਤਮਾ ਮੰਦਰ ਨਾਲ ਜੁੜੇ ਹੋਏ ਹਨ। ਮੈਂ ਉਨ੍ਹਾਂ ਸਾਰੇ ਕਿਸਾਨਾਂ ਨੂੰ ਵੀ ਨਮਸਕਾਰ ਕਰਦਾ ਹਾਂ। ਅੱਜ ਇੱਥੇ ਅਸੀਂ ਸਹਕਾਰ ਸੇ ਸਮ੍ਰਿੱਧੀ’ ਬਾਰੇ ਚਰਚਾ ਕਰ ਰਹੇ ਹਾਂ। ਪਿੰਡ ਦੀ ਆਤਮਨਿਰਭਰਤਾ ਲਈ ਸਹਿਯੋਗ ਵੀ ਇੱਕ ਮਹਾਨ ਮਾਧਿਅਮ ਹੈਅਤੇ ਇਸ ਵਿੱਚ ਆਤਮਨਿਰਭਰ ਭਾਰਤ ਦੀ ਊਰਜਾ ਹੈ। ਆਤਮਨਿਰਭਰ ਭਾਰਤ ਬਣਾਉਣ ਲਈ ਪਿੰਡ ਦਾ ਆਤਮਨਿਰਭਰ ਹੋਣਾ ਬਹੁਤ ਜ਼ਰੂਰੀ ਹੈ। ਅਤੇ ਇਸੇ ਕਰਕੇ ਪੂਜਨੀਕ ਬਾਪੂ ਅਤੇ ਸਰਦਾਰ ਸਾਹਬ ਦੇ ਦਿਖਾਏ ਮਾਰਗ ਅਨੁਸਾਰ ਅੱਜ ਅਸੀਂ model cooperative village ਦੇ ਰੂਪ ਵਿੱਚ ਉਸ ਦਿਸ਼ਾ ਵਿੱਚ ਅੱਗੇ ਵੱਧ ਰਹੇ ਹਾਂ। ਗੁਜਰਾਤ ਵਿੱਚ ਵੀ ਅਜਿਹੇ ਛੇ ਪਿੰਡਾਂ ਦੀ ਪਹਿਚਾਣ ਕੀਤੀ ਗਈ ਹੈਜਿੱਥੇ ਪੂਰੀ ਤਰ੍ਹਾਂ cooperative ਵਿਵਸਥਾਵਾਂ ਲਾਗੂ ਕੀਤੀਆਂ ਜਾਣਗੀਆਂ।

ਸਾਥੀਓ,

ਅੱਜ ਦੇਸ਼ ਦੇ ਪਹਿਲੇ ਨੈਨੋ ਯੂਰੀਆ ਪਲਾਂਟ ਨੂੰ ਆਤਮਨਿਰਭਰ ਖੇਤੀ ਲਈ ਸਮਰਪਿਤ ਕਰਦੇ ਹੋਏ ਵੀ ਮੈਂ ਦਿਲੋਂ ਆਖਦਾ ਹਾਂ ਕਿ ਮੈਨੂੰ ਇੱਕ ਵਿਸ਼ੇਸ਼ ਖੁਸ਼ੀ ਮਹਿਸੂਸ ਹੋ ਰਹੀ ਹੈ। ਜ਼ਰਾ ਅੱਜ ਕਲਪਨਾ ਕਰੋ ਜਦੋਂ ਕਿਸਾਨ ਯੂਰੀਆ ਇਕੱਠਾ ਕਰਨ ਜਾਂਦਾ ਹੈ। ਬੱਸ ਉਸ ਦ੍ਰਿਸ਼ ਨੂੰ ਆਪਣੇ ਮਨ ਵਿੱਚ ਲਿਆਓ ਅਤੇ ਮੈਂ ਬਿਆਨ ਕਰ ਸਕਦਾ ਹਾਂ ਕਿ ਕੀ ਹੋਣ ਵਾਲਾ ਹੈਬੱਸ ਇਸ ਨੂੰ ਆਪਣੇ ਮਨ ਵਿੱਚ ਲਿਆਓ। ਹੁਣ ਯੂਰੀਆ ਦੀ ਇੱਕ ਬੋਰੀ ਉਸ ਦੀ ਜਿੰਨੀ ਤਾਕਤ ਹੈ। ਭਾਵ ਯੂਰੀਆ ਦੀ ਬੋਰੀ ਦੀ ਸ਼ਕਤੀ ਇੱਕ ਬੋਤਲ ਵਿੱਚ ਸਮਾ ਗਈ ਹੈ। ਭਾਵ ਨੈਨੋ ਯੂਰੀਆ ਦੀ ਅੱਧਾ ਲਿਟਰ ਬੋਤਲ ਕਿਸਾਨ ਦੀ ਇੱਕ ਬੋਰੀ ਯੂਰੀਆ ਦੀ ਜ਼ਰੂਰਤ ਨੂੰ ਪੂਰਾ ਕਰੇਗੀ। ਕਿੰਨਾ ਖਰਚਾ ਘੱਟ ਹੋ ਜਾਵੇਗਾ Transportation ਦਾਬਾਕੀ ਸਭ ਚੀਜ਼ਾਂ ਦਾ। ਅਤੇ ਕਲਪਨਾ ਕਰੋ ਕਿ ਇਹ ਛੋਟੇ ਕਿਸਾਨਾਂ ਲਈ ਕਿੰਨਾ ਵੱਡਾ ਸਮਰਥਨ ਹੈ।

ਸਾਥੀਓ,

ਇਹ ਜੋ ਆਧੁਨਿਕ ਪਲਾਂਟ ਕਲੋਲ ਵਿੱਚ ਲਗਿਆ ਹੈਇਸ ਦੀ ਕੈਪੇਸਿਟੀ ਹਾਲੇ ਡੇਢ ਲੱਖ ਬੋਤਲ ਦੇ ਉਤਪਾਦਨ ਹੈ। ਪਰ ਆਉਣ ਵਾਲੇ ਸਮੇਂ ਵਿੱਚ ਦੇਸ਼ ਵਿੱਚ ਅਜਿਹੇ 8 ਹੋਰ ਪਲਾਂਟ ਲਗਣ ਵਾਲੇ ਹਨ। ਇਸ ਨਾਲ ਯੂਰੀਆ 'ਤੇ ਵਿਦੇਸ਼ੀ ਨਿਰਭਰਤਾ ਘਟੇਗੀਦੇਸ਼ ਦਾ ਪੈਸਾ ਵੀ ਬਚੇਗਾ। ਮੈਨੂੰ ਉਮੀਦ ਹੈ ਕਿ ਇਹ ਇਨੋਵੇਸ਼ਨ ਸਿਰਫ਼ ਨੈਨੋ ਯੂਰੀਆ ਤੱਕ ਸੀਮਤ ਨਹੀਂ ਰਹੇਗੀ। ਮੈਨੂੰ ਯਕੀਨ ਹੈ ਕਿ ਭਵਿੱਖ ਵਿੱਚ ਹੋਰ ਨੈਨੋ ਖਾਦਾਂ ਵੀ ਸਾਡੇ ਕਿਸਾਨਾਂ ਨੂੰ ਉਪਲਬਧ ਹੋ ਸਕਦੀਆਂ ਹਨ। ਸਾਡੇ ਵਿਗਿਆਨੀ ਅੱਜ ਵੀ ਇਸ 'ਤੇ ਕੰਮ ਕਰ ਰਹੇ ਹਨ।

ਸਾਥੀਓ,

ਫਰਟੀਲਾਈਜ਼ਰ ਵਿੱਚ ਇਸ ਨੈਨੋ ਤਕਨਾਲੋਜੀ ਚ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਅਸੀਂ ਜੋ ਕਦਮ ਚੁੱਕਿਆ ਹੈਉਹ ਕਿੰਨਾ ਮਹੱਤਵਪੂਰਨ ਹੈਮੈਂ ਚਾਹਾਂਗਾ ਕਿ ਹਰ ਦੇਸ਼ ਵਾਸੀ ਇਸ ਨੂੰ ਸਮਝੇ। ਭਾਰਤ ਖਾਦਾਂ ਦਾ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਕੰਜ਼ਿਊਮਰ ਹੈ ਪਰ ਉਤਪਾਦਨ ਦੇ ਮਾਮਲੇ ਵਿੱਚ ਅਸੀਂ ਤੀਸਰੇ ਨੰਬਰ 'ਤੇ ਹਾਂ। ਉਪਰੋਂ ਅੱਜ ਤੋਂ 7-8 ਸਾਲ ਪਹਿਲਾਂ ਤੱਕ ਸਾਡੇ ਖੇਤਾਂ ਵਿੱਚ ਜਾਣ ਦੀ ਬਜਾਏ ਜ਼ਿਆਦਾਤਰ ਯੂਰੀਆ ਕਾਲਾਬਜ਼ਾਰੀ ਦਾ ਸ਼ਿਕਾਰ ਹੋ ਜਾਂਦਾ ਸੀ ਅਤੇ ਕਿਸਾਨ ਆਪਣੀਆਂ ਜ਼ਰੂਰਤਾਂ ਲਈ ਡਾਂਗਾਂ ਖਾਣ ਲਈ ਮਜਬੂਰ ਹੋ ਜਾਂਦਾ ਸੀ। ਸਾਡੇ ਇੱਥੇ ਜੋ ਵੱਡੀਆਂ ਯੂਰੀਆ ਫੈਕਟਰੀਆਂ ਸਨਉਹ ਵੀ ਨਵੀਂ ਟੈਕਨੋਲੋਜੀ ਦੀ ਘਾਟ ਕਾਰਨ ਬੰਦ ਹੋ ਗਈਆਂ ਸਨ ਅਤੇ ਇਸ ਲਈ 2014 ਵਿੱਚ ਸਰਕਾਰ ਬਣਨ ਤੋਂ ਬਾਅਦਅਸੀਂ ਯੂਰੀਆ ਦੀ 100% ਨਿੰਮ ਕੋਟਿੰਗ ਦਾ ਬੀੜਾ ਚੁੱਕਿਆ। ਇਸ ਨਾਲ ਦੇਸ਼ ਦੇ ਕਿਸਾਨਾਂ ਨੂੰ ਕਾਫੀ ਯੂਰੀਆ ਮਿਲਣਾ ਯਕੀਨੀ ਹੋ ਗਿਆ। ਇਸ ਦੇ ਨਾਲ ਹੀ ਅਸੀਂ ਉੱਤਰ ਪ੍ਰਦੇਸ਼ਬਿਹਾਰਝਾਰਖੰਡਓਡੀਸ਼ਾ ਅਤੇ ਤੇਲੰਗਾਨਾ ਵਿੱਚ ਉਨ੍ਹਾਂ ਬੰਦ ਪਈਆਂ ਖਾਦ ਫੈਕਟਰੀਆਂ ਨੂੰ ਮੁੜ ਚਾਲੂ ਕਰਨ ਦਾ ਕੰਮ ਸ਼ੁਰੂ ਕੀਤਾਜੋ ਕਿ 5 ਬੰਦ ਖਾਦ ਫੈਕਟਰੀਆਂ ਸਨ। ਅਤੇ ਉਨ੍ਹਾਂ ਵਿੱਚ ਯੂਪੀ ਅਤੇ ਤੇਲੰਗਾਨਾ ਦੀਆਂ ਫੈਕਟਰੀਆਂ ਸ਼ੁਰੂ ਹੋ ਗਈਆਂ ਹਨਉਤਪਾਦਨ ਹੋ ਰਿਹਾ ਹੈ। ਅਤੇ ਬਾਕੀ ਚੀਜ਼ਾਂ ਵੀ ਬਹੁਤ ਛੇਤੀ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ।

ਸਾਥੀਓ,

ਭਾਰਤ ਦਹਾਕਿਆਂ ਤੋਂ ਆਪਣੀ ਫਰਟੀਲਾਈਜ਼ ਦੀ ਲੋੜ ਨੂੰ ਪੂਰਾ ਕਰਨ ਲਈ ਵਿਦੇਸ਼ਾਂ 'ਤੇ ਬਹੁਤ ਜ਼ਿਆਦਾ dependent ਹੈਅਸੀਂ ਇੰਪੋਰਟ ਕਰਦੇ ਹਾਂਅਸੀਂ ਦਰਾਮਦ ਕਰਦੇ ਹਾਂ। ਅਸੀਂ ਆਪਣੀ ਲੋੜ ਦਾ ਲਗਭਗ ਇੱਕ ਚੌਥਾਈ ਹਿੱਸਾ ਇੰਪੋਰਟ ਕਰਦੇ ਹਾਂਪਰ ਪੋਟਾਸ਼ ਅਤੇ ਫਾਸਫੇਟ ਦੇ ਮਾਮਲੇ ਵਿੱਚ ਸਾਨੂੰ ਲਗਭਗ 100% ਵਿਦੇਸ਼ਾਂ ਤੋਂ ਲਿਆਉਣਾ ਪੈਂਦਾ ਹੈ। ਪਿਛਲੇ 2 ਸਾਲਾਂ 'ਚ ਕੋਰੋਨਾ ਲੌਕਡਾਊਨ ਕਾਰਨ ਅੰਤਰਰਾਸ਼ਟਰੀ ਬਜ਼ਾਰ 'ਚ ਫਰਟੀਲਾਈਜ਼ਰ ਦੀਆਂ ਕੀਮਤਾਂ ਕਾਫੀ ਵਧ ਗਈਆਂ ਹਨ। ਉਹ ਸ਼ਾਇਦ ਘੱਟ ਸੀਤਾਂ ਜੰਗ ਆ ਧਮਕੀ। ਜੰਗ ਦੇ ਹਾਲਾਤ ਨੇ ਵੀ ਵਿਸ਼ਵ ਮੰਡੀ ਵਿੱਚ ਖਾਦ ਦੀ ਉਪਲਬਧਤਾ ਨੂੰ ਸੀਮਤ ਕਰ ਦਿੱਤਾ ਅਤੇ ਕੀਮਤਾਂ ਵਿੱਚ ਕਈ ਗੁਣਾ ਵਾਧਾ ਕੀਤਾ।

ਸਾਥੀਓ,

ਕਿਸਾਨਾਂ ਪ੍ਰਤੀ ਸੰਵੇਦਨਸ਼ੀਲ ਸਾਡੀ ਸਰਕਾਰ ਨੇ ਇਹ ਫੈਸਲਾ ਲਿਆ ਕਿ ਅੰਤਰਰਾਸ਼ਟਰੀ ਸਥਿਤੀਆਂ ਚਿੰਤਾਜਨਕ ਹਨ। ਕੀਮਤਾਂ ਵਧ ਰਹੀਆਂ ਹਨਫਰਟੀਲਾਈਜ਼ਰ ਲੈਣ ਲਈ ਦੁਨੀਆ ਭਰ ਵਿੱਚ ਭੱਜਣਾ ਪੈ ਰਿਹਾ ਹੈ। ਔਕੜਾਂ ਹਨਮੁਸੀਬਤਾਂ ਹਨ। ਪਰ ਅਸੀਂ ਕੋਸ਼ਿਸ਼ ਕੀਤੀ ਹੈ। ਕਿ ਅਸੀਂ ਇਹ ਸਾਰੀਆਂ ਮੁਸੀਬਤਾਂ ਝੱਲਦੇ ਰਹਾਂਗੇ। ਪਰ ਇਸ ਦਾ ਕਿਸਾਨ 'ਤੇ ਕੋਈ ਅਸਰ ਨਹੀਂ ਪਵੇਗਾ। ਅਤੇ ਇਹੋ ਕਾਰਨ ਹੈ ਕਿ ਅਸੀਂ ਹਰ ਮੁਸ਼ਕਿਲ ਦੇ ਬਾਵਜੂਦ ਦੇਸ਼ ਵਿੱਚ ਖਾਦ ਦਾ ਕੋਈ ਵੱਡਾ ਸੰਕਟ ਨਹੀਂ ਆਉਣ ਦਿੱਤਾ।

ਸਾਥੀਓ,

ਭਾਰਤ ਵਿਦੇਸ਼ਾਂ ਤੋਂ ਯੂਰੀਆ ਦਰਾਮਦ ਮੰਗਵਾਉਂਦਾ ਹੈਜਿਸ ਵਿੱਚ ਯੂਰੀਆ ਦੇ 50 ਕਿਲੋ ਦੇ ਥੈਲੇ ਦੀ ਕੀਮਤ 3500 ਰੁਪਏ ਹੈ। ਤਿੰਨ ਹਜ਼ਾਰ ਪੰਜ ਸੌ ਰੁਪਏ ਦਾ ਬੈਗਯਾਦ ਰੱਖੋ। ਪਰ ਦੇਸ਼ ਦੇ ਪਿੰਡਾਂ ਵਿੱਚ ਉਹੀ ਯੂਰੀਆ ਦਾ ਥੈਲਾ ਕਿਸਾਨ ਤੋਂ 3500 ਵਿੱਚ ਖਰੀਦ ਕੇ ਸਿਰਫ਼ 300 ਰੁਪਏ ਵਿੱਚ ਦਿੱਤਾ ਜਾਂਦਾ ਹੈ। ਭਾਵ ਯੂਰੀਆ ਦੀ ਇੱਕ ਬੋਰੀ 'ਤੇ ਸਾਡੀ ਸਰਕਾਰ 3200 ਰੁਪਏ ਤੋਂ ਵੱਧ ਦਾ ਬੋਝ ਝੱਲ ਰਹੀ ਹੈ। ਇਸੇ ਤਰ੍ਹਾਂ ਡੀ.ਏ.ਪੀ ਦੇ 50 ਕਿਲੋ ਦੇ ਥੈਲੇ 'ਤੇ ਜੋ ਪਿਛਲੀਆਂ ਸਰਕਾਰਾਂ ਸਨ। ਉਨ੍ਹਾਂ ਨੂੰ ਇਕ ਬੈਗ 'ਤੇ 500 ਰੁਪਏ ਝੱਲਣੇ ਪੈਂਦੇ ਸਨ। ਅੰਤਰਰਾਸ਼ਟਰੀ ਬਜ਼ਾਰ ਵਿੱਚ DAP ਦੀਆਂ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ ਸਾਡੀ ਸਰਕਾਰ ਕਿਸਾਨਾਂ ਉੱਤੇ ਬੋਝ ਨੂੰ ਘੱਟ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਹੁਣ ਸਾਡੀ ਸਰਕਾਰ DAP ਦੇ 50 ਕਿਲੋ ਦੇ ਥੈਲੇ 'ਤੇ 2500 ਰੁਪਏ ਖਰਚ ਕਰ ਰਹੀ ਹੈ। ਭਾਵ 12 ਮਹੀਨਿਆਂ ਦੇ ਅੰਦਰ ਕੇਂਦਰ ਸਰਕਾਰ ਨੇ ਹਰ ਬੈਗ DAP 'ਤੇ 5 ਗੁਣਾ ਭਾਰ ਆਪਣੇ ਉੱਤੇ ਲਿਆ ਹੈ। ਪਿਛਲੇ ਸਾਲ ਕੇਂਦਰ ਸਰਕਾਰ ਨੇ ਖਾਦਾਂ 'ਤੇ 1 ਲੱਖ 60 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੈ ਤਾਂ ਜੋ ਭਾਰਤ ਦੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇਇਸ ਲਈ ਪਿਛਲੇ ਵਰ੍ਹੇ 1 ਲੱਖ 60 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਫਰਟੀਲਾਈਜ਼ਰ ਵਿੱਚ ਕੇਂਦਰ ਸਰਕਾਰ ਨੇ ਦਿੱਤੀ ਹੈ। ਕਿਸਾਨਾਂ ਲਈ ਇਹ ਰਾਹਤ ਇਸ ਸਾਲ 2 ਲੱਖ ਕਰੋੜ ਰੁਪਏ ਤੋਂ ਵੱਧ ਹੋਣ ਵਾਲੀ ਹੈ।

ਸਾਥੀਓ,

ਦੇਸ਼ ਦੇ ਕਿਸਾਨ ਦੇ ਹਿਤ ਵਿੱਚ ਜੋ ਵੀ ਜ਼ਰੂਰੀ ਹੈਅਸੀਂ ਉਹ ਕਰਾਂਗੇ ਅਤੇ ਦੇਸ਼ ਦੇ ਕਿਸਾਨ ਦੀ ਸ਼ਕਤੀ ਵਿੱਚ ਵਾਧਾ ਕਰਦੇ ਰਹਾਂਗੇ। ਪਰ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਕੀ ਅਸੀਂ 21ਵੀਂ ਸਦੀ ਵਿੱਚ ਆਪਣੇ ਕਿਸਾਨਾਂ ਨੂੰ ਸਿਰਫ਼ ਵਿਦੇਸ਼ੀ ਹਾਲਾਤ 'ਤੇ ਨਿਰਭਰ ਬਣਾ ਸਕਦੇ ਹਾਂਜੋ ਲੱਖਾਂ ਕਰੋੜਾਂ ਰੁਪਏ ਕੇਂਦਰ ਸਰਕਾਰ ਹਰ ਸਾਲ ਖਰਚ ਕਰ ਰਹੀ ਹੈਉਹ ਵਿਦੇਸ਼ ਕਿਉਂ ਜਾਣਕੀ ਇਹ ਭਾਰਤ ਦੇ ਕਿਸਾਨਾਂ ਦੇ ਕੰਮ ਨਹੀਂ ਆਉਣਾ ਚਾਹੀਦਾਕੀ ਸਾਨੂੰ ਮਹਿੰਗੀਆਂ ਖਾਦਾਂ ਨਾਲ ਕਿਸਾਨਾਂ ਦੀਆਂ ਵਧ ਰਹੀਆਂ ਕੀਮਤਾਂ ਨੂੰ ਘਟਾਉਣ ਲਈ ਕੋਈ ਸਥਾਈ ਹੱਲ ਨਹੀਂ ਲੱਭਣਾ ਚਾਹੀਦਾ?

ਸਾਥੀਓ,

ਇਹ ਉਹ ਸਵਾਲ ਹਨ ਜੋ ਪਿਛਲੀਆਂ ਹਰ ਸਰਕਾਰਾਂ ਦੇ ਸਾਹਮਣੇ ਪਹਿਲਾਂ ਰਹੇ ਹਨ। ਅਜਿਹਾ ਨਹੀਂ ਹੈ ਕਿ ਸਾਰੇ ਮਾਮਲੇ ਮੇਰੇ ਸਾਹਮਣੇ ਹੀ ਆਏ ਹਨ। ਪਰ ਪਹਿਲਾਂ ਸਿਰਫ਼ ਫੌਰੀ ਸਮੱਸਿਆ ਦਾ ਹੱਲ ਲੱਭਿਆ ਜਾਂਦਾ ਸੀਭਵਿੱਖ ਵਿੱਚ ਉਨ੍ਹਾਂ ਸਥਿਤੀਆਂ ਨੂੰ ਆਉਣ ਤੋਂ ਰੋਕਣ ਲਈ ਬਹੁਤ ਹੀ ਸੀਮਤ ਯਤਨ ਕੀਤੇ ਗਏ ਸਨ। ਪਿਛਲੇ 8 ਸਾਲਾਂ ਵਿੱਚਅਸੀਂ ਤੁਰੰਤ ਉਪਾਅ ਕੀਤੇ ਹਨ ਅਤੇ ਸਮੱਸਿਆਵਾਂ ਦੇ ਸਥਾਈ ਹੱਲ ਲੱਭੇ ਹਨ। ਹੈਲਥ ਇਨਫ੍ਰਾਸਟ੍ਰਕਚਰ 'ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਭਵਿੱਖ 'ਚ ਕੋਰੋਨਾ ਮਹਾਮਾਰੀ ਵਰਗੀਆਂ ਸਥਿਤੀਆਂ ਨਾ ਪੈਦਾ ਹੋਣ। ਖਾਣ ਵਾਲੇ ਤੇਲ ਦੀ ਸਮੱਸਿਆ ਨੂੰ ਘੱਟ ਕਰਨ ਲਈ ਮਿਸ਼ਨ ਆਇਲ ਪਾਮ 'ਤੇ ਕੰਮ ਚਲ ਰਿਹਾ ਹੈ। ਕੱਚੇ ਤੇਲ 'ਤੇ ਵਿਦੇਸ਼ੀ ਨਿਰਭਰਤਾ ਨੂੰ ਘੱਟ ਕਰਨੀ ਹੈਇਸ ਲਈ ਬਾਇਓਫਿਊਲਗ੍ਰੀਨ ਹਾਈਡ੍ਰੋਜਨ ਅਤੇ ਹੋਰ ਉਪਾਵਾਂ 'ਤੇ ਅੱਜ ਵੱਡੇ ਪੱਧਰ 'ਤੇ ਕੋਸ਼ਿਸ਼ਾਂ ਚਲ ਰਹੀਆਂ ਹਨ। ਨੈਨੋ ਟੈਕਨਾਲੋਜੀ ਵਿੱਚ ਭਾਰੀ ਨਿਵੇਸ਼ ਵੀ ਇਸੇ ਪਹੁੰਚ ਦਾ ਨਤੀਜਾ ਹੈ। ਇਸੇ ਤਰ੍ਹਾਂ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਉਤਸ਼ਾਹਿਤ ਕਰਨ ਲਈ ਦੇਸ਼ ਭਰ ਵਿੱਚ ਜੋ ਮੁਹਿੰਮ ਚਲ ਰਹੀ ਹੈਉਹ ਵੀ ਸਥਾਈ ਹੱਲ ਦਾ ਹਿੱਸਾ ਹੈ। ਅਤੇ ਮੈਂ ਵਿਸ਼ੇਸ਼ ਤੌਰ 'ਤੇ ਗੁਜਰਾਤ ਦੇ ਕਿਸਾਨਾਂ ਨੂੰ ਵਧਾਈ ਦਿੰਦਾ ਹਾਂ। ਗੁਜਰਾਤ ਦਾ ਕਿਸਾਨ ਅਗਾਂਹਵਧੂ ਹੈਭਾਵੇਂ ਉਹ ਛੋਟਾ ਕਿਸਾਨ ਹੈਉਸ ਵਿੱਚ ਹਿੰਮਤ ਦਾ ਸੁਭਾਅ ਹੈ ਅਤੇ ਜਿਸ ਤਰ੍ਹਾਂ ਮੈਂ ਗੁਜਰਾਤ ਤੋਂ ਖ਼ਬਰਾਂ ਲੈ ਰਿਹਾ ਹਾਂ। ਕਿ ਗੁਜਰਾਤ ਦਾ ਛੋਟਾ ਕਿਸਾਨ ਵੀ ਕੁਦਰਤੀ ਖੇਤੀ ਵੱਲ ਮੁੜਨ ਲੱਗਾ ਹੈ। ਗੁਜਰਾਤ ਦੇ ਲੱਖਾਂ ਕਿਸਾਨ ਕੁਦਰਤੀ ਖੇਤੀ ਦੇ ਰਾਹ 'ਤੇ ਤੁਰ ਪਏ ਹਨ। ਮੈਂ ਇਨ੍ਹਾਂ ਸਾਰੇ ਕਿਸਾਨਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ ਅਤੇ ਉਹਨਾਂ ਨੂੰ ਇਸ ਉਪਰਾਲੇ ਲਈ ਸਲਾਮ ਕਰਦਾ ਹਾਂ।

ਸਾਥੀਓ,

ਆਤਮਨਿਰਭਰਤਾ ਵਿੱਚ ਭਾਰਤ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੈ। ਅਤੇ ਆਤਮਨਿਰਭਰਤਾ ਦਾ ਇੱਕ ਮਹਾਨ ਮਾਡਲਇੱਕ ਸਹਿਕਾਰ ਵੀ ਹੈ. ਅਸੀਂ ਗੁਜਰਾਤ ਵਿੱਚ ਇਸ ਨੂੰ ਬਹੁਤ ਸਫ਼ਲਤਾ ਨਾਲ ਅਨੁਭਵ ਕੀਤਾ ਹੈ ਅਤੇ ਤੁਸੀਂ ਸਾਰੇ ਦੋਸਤ ਇਸ ਸਫ਼ਲਤਾ ਦੇ ਘੁਲਾਟੀਏ ਹੋ। ਗੁਜਰਾਤ ਦੇ Cooperative ਸੈਕਟਰ ਨਾਲ ਜੁੜੇ ਸਾਰੇ ਮਹਾਰਥੀ ਬੈਠੇ ਹਨ। ਮੈਂ ਹਰੇਕ ਦਾ ਚਿਹਰੇ ਬੈਠੇਬੈਠੇ ਦੇਖ ਰਿਹਾ ਸਾਂ। ਸਾਰੇ ਪੁਰਾਣੇ ਦੋਸਤ ਜੋ ਅੱਜ ਸਹਿਕਾਰੀ ਖੇਤਰ ਵਿੱਚ ਗੁਜਰਾਤ ਦੀ ਵਿਕਾਸ ਯਾਤਰਾ ਨੂੰ ਅੱਗੇ ਵਧਾ ਰਹੇ ਹਨ। ਮੇਰੇ ਸਾਹਮਣੇ ਅਜਿਹੇ ਇੱਕ ਤੋਂ ਵੱਧ ਇੱਕ ਵਧ ਕੇ ਪਤਵੰਤੇ ਬੈਠੇ ਹਨ। ਇਹ ਖੁਸ਼ੀ ਦੀ ਗੱਲ ਹੈਜਿਸ ਤਪੱਸਿਆ ਨਾਲ ਤੁਸੀਂ ਇਸ ਕੰਮ ਨੂੰ ਅੱਗੇ ਵਧਾ ਰਹੇ ਹੋ। ਅਤੇ ਸਹਿਕਾਰ ਸਪਿਰਿਟ ਨੂੰ ਅੱਗੇ ਲੈ ਕੇ ਜਾ ਰਹੇ ਹਨ।

ਸਾਥੀਓ,

ਗੁਜਰਾਤ ਵੀ ਭਾਗਾਂ ਵਾਲਾ ਰਿਹਾ ਹੈ ਕਿਉਂਕਿ ਸਾਨੂੰ ਇੱਥੇ ਪੂਜਨੀਕ ਬਾਪੂ ਅਤੇ ਸਰਦਾਰ ਸਾਹਬ ਦੀ ਅਗਵਾਈ ਮਿਲੀ ਹੈ। ਸਤਿਕਾਰਯੋਗ ਬਾਪੂ ਜੀ ਦੇ ਦਰਸਾਏ ਸਵੈ-ਸਹਾਇਤਾ ਦੇ ਰਾਹ ਨੂੰ ਅੱਗੇ ਤੋਰਨ ਦਾ ਕੰਮ ਸਰਦਾਰ ਸਾਹਬ ਨੇ ਜ਼ਮੀਨ ਉੱਤੇ ਉਤਾਰਨ ਦਾ ਕੰਮ ਕੀਤਾ। ਅਤੇ ਜਦੋਂ ਸਹਿਕਾਰ ਦੀ ਗੱਲ ਆਉਂਦੀ ਹੈਜਿਵੇਂ ਅਮਿਤ ਭਾਈ ਨੇ ਜ਼ਿਕਰ ਕੀਤਾਵੈਂਕਟ ਭਾਈ ਮਹਿਤਾ ਦੀ ਯਾਦ ਆਉਣੀ ਸੁਭਾਵਿਕ ਹੈ ਅਤੇ ਅੱਜ ਵੀ ਭਾਰਤ ਸਰਕਾਰ ਉਨ੍ਹਾਂ ਦੇ ਨਾਮ 'ਤੇ ਇੱਕ ਵਿਸ਼ਾਲ ਸੰਸਥਾ ਚਲਾਉਂਦੀ ਹੈ। ਪਰ ਉਹ ਵੀ ਹੌਲ਼ੀ-ਹੌਲ਼ੀ ਭੁਲਾ ਦਿੱਤਾ ਗਿਆ। ਇਸ ਵਾਰ ਅਸੀਂ ਬਜਟ ਵਿੱਚ 25 ਕਰੋੜ ਦੀ ਵਿਵਸਥਾ ਕਰਕੇ ਇਸ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਇੰਨਾ ਹੀ ਨਹੀਂਸਾਡੇ ਇੱਥੇ ਤਾਂ housing ਲਈ society, cooperative society, ਇਸ ਦਾ ਪਹਿਲਾ ਪ੍ਰਯੋਗ ਸਾਡੇ ਇੱਥੇ ਹੋਇਆ ਹੈ। ਇਹ ਜੋ ਸਾਡੇ ਪਾਲਰੇਡੀ ਵਿੱਚ ਪ੍ਰੀਤਮਨਗਰ ਹੈਉਹ ਪ੍ਰੀਤਮਨਗਰ ਇਸ ਦੀ ਮਿਸਾਲ ਹੈ। ਉਹ ਦੇਸ਼ ਦੀ ਪਹਿਲੀ ਸਹਿਕਾਰੀ ਆਵਾਸ ਯੋਜਨਾ ਦੀ ਜਿਉਂਦੀ ਜਾਗਦੀ ਮਿਸਾਲ ਹੈ।

ਸਾਥੀਓ,

ਅਮੂਲ ਨੇ ਸਹਿਕਾਰੀ ਖੇਤਰ ਵਿੱਚ ਆਪਣੀ ਪਹਿਚਾਣ ਬਣਾਈ ਹੈ। ਅਮੂਲ ਜਿਹੇ brand ਨੇ ਗੁਜਰਾਤ ਦੀ Cooperative Movement ਦੀ ਇੱਕ ਤਾਕਤ ਨੂੰ ਪੂਰੀ ਦੁਨੀਆ ਵਿੱਚ ਪੇਸ਼ ਕੀਤਾ ਹੈਪਹਿਚਾਣ ਬਣਾਈ ਹੈ। ਗੁਜਰਾਤ ਵਿੱਚ ਡੇਅਰੀਖੰਡ ਅਤੇ ਬੈਂਕਿੰਗ ਸਹਿਕਾਰੀ ਅੰਦੋਲਨ ਸਫ਼ਲਤਾ ਦੀ ਇੱਕ ਉਦਾਹਰਣ ਹੈ। ਪਿਛਲੇ ਸਾਲਾਂ ਵਿੱਚ ਫਲਾਂ ਅਤੇ ਸਬਜ਼ੀਆਂ ਸਮੇਤ ਹੋਰ ਖੇਤਰਾਂ ਵਿੱਚ ਸਹਿਯੋਗ ਦਾ ਘੇਰਾ ਵਧਿਆ ਹੈ।

ਭਰਾਵੋ ਅਤੇ ਭੈਣੋ,

ਸਹਿਕਾਰਤਾ ਦੇ ਸਫ਼ਲ ਪ੍ਰਯੋਗਾਂ ਵਿੱਚ ਦੇਸ਼ ਦੀ ਗ੍ਰਾਮੀਣ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਇੱਕ ਬਹੁਤ ਵੱਡਾ ਮਾਡਲ ਸਾਡੇ ਸਾਹਮਣੇ ਹੈ। ਡੇਅਰੀ ਸੈਕਟਰ ਦੇ Cooperative Model ਦੀ ਮਿਸਾਲ ਸਾਡੇ ਸਾਹਮਣੇ ਹੈ। ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ ਜਿਸ ਵਿੱਚ ਗੁਜਰਾਤ ਦਾ ਵੱਡਾ ਹਿੱਸਾ ਹੈ। ਪਿਛਲੇ ਸਾਲਾਂ ਵਿੱਚਡੇਅਰੀ ਸੈਕਟਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਗ੍ਰਾਮੀਣ ਅਰਥਵਿਵਸਥਾ ਵਿੱਚ ਵੀ ਵੱਧ ਕੰਟ੍ਰੀਬਿਊਟ ਵੀ ਕਰ ਰਿਹਾ ਹੈ। ਅੱਜ ਭਾਰਤ ਇੱਕ ਸਾਲ ਵਿੱਚ ਲਗਭਗ 8 ਲੱਖ ਕਰੋੜ ਰੁਪਏ ਦਾ ਦੁੱਧ ਪੈਦਾ ਕਰਦਾ ਹੈ। ਦੁੱਧ ਦੀ ਕੀਮਤ 8 ਲੱਖ ਕਰੋੜ ਰੁਪਏ ਹੈ ਅਤੇ ਮੁੱਖ ਤੌਰ 'ਤੇ ਇਹ ਕਾਰੋਬਾਰ ਜ਼ਿਆਦਾਤਰ ਸਾਡੀਆਂ ਮਾਵਾਂ ਅਤੇ ਭੈਣਾਂ ਦੁਆਰਾ ਸੰਭਾਲਿਆ ਜਾਂਦਾ ਹੈ। ਇਸ ਦਾ ਦੂਸਰਾ ਪੱਖ ਦੇਖੋਜੇ ਕਣਕ ਅਤੇ ਝੋਨੇ ਦੀ ਮੰਡੀ ਨੂੰ ਇਕੱਠਿਆਂ ਦੇਖੀਏ ਤਾਂ ਇਹ ਦੁੱਧ ਦੀ ਪੈਦਾਵਾਰ ਨਾਲੋਂ ਘੱਟ ਹੈ। ਯਾਨੀ ਜੇਕਰ ਦੁੱਧ ਦੀ ਕੀਮਤ 8 ਲੱਖ ਕਰੋੜ ਹੈ ਤਾਂ ਕਣਕ-ਝੋਨੇ ਦੀ ਕੁੱਲ ਕੀਮਤ ਉਸ ਤੋਂ ਘੱਟ ਹੈ। ਤੁਸੀਂ ਦੇਖਦੇ ਹੋ ਕਿ ਸਾਡੇ ਦੇਸ਼ ਨੇ ਦੁੱਧ ਉਤਪਾਦਨ ਵਿੱਚ ਕਿੰਨੀ ਸ਼ਕਤੀ ਪੈਦਾ ਕੀਤੀ ਹੈ। ਇਸੇ ਤਰ੍ਹਾਂ ਜੇ ਅਸੀਂ ਪਸ਼ੂ ਪਾਲਣ ਦੇ ਸਮੁੱਚੇ ਖੇਤਰ 'ਤੇ ਨਜ਼ਰ ਮਾਰੀਏ ਤਾਂ ਇਹ ਸਾਢੇ 9 ਲੱਖ ਕਰੋੜ ਰੁਪਏ ਤੋਂ ਵੱਧ ਦਾ ਹੈ। ਇਹ ਭਾਰਤ ਦੇ ਛੋਟੇ ਕਿਸਾਨਾਂਬੇਜ਼ਮੀਨੇਮਜ਼ਦੂਰਾਂ ਲਈ ਬਹੁਤ ਵੱਡਾ ਸਹਾਰਾ ਹੈ।

ਸਾਥੀਓ,

ਜੇ ਗੁਜਰਾਤ ਦੇ ਪਿੰਡਾਂ ਵਿੱਚ ਪਿਛਲੇ ਦਹਾਕਿਆਂ ਵਿੱਚ ਵਧੇਰੇ ਖੁਸ਼ਹਾਲੀ ਦੇਖਣ ਨੂੰ ਮਿਲੀ ਹੈ ਤਾਂ ਇਸ ਦਾ ਇੱਕ ਵੱਡਾ ਕਾਰਨ ਡੇਅਰੀ ਖੇਤਰ ਨਾਲ ਜੁੜੇ cooperatives ਰਹੇ ਹਨ। ਅਤੇ ਤੁਸੀਂ ਹੈਰਾਨ ਹੋਵੋਗੇ ਕਿ ਅਸੀਂ ਜੇ ਕੋਈ ਵੀ ਚੀਜ਼ ਯਾਦ ਕਰਵਾਉਂਦੇ ਹਾਂਤਾਂ ਕਿਸੇ ਨੂੰ ਲੱਗਦਾ ਹੈ ਕਿ ਅਸੀਂ ਕਿਸੇ ਦੀ ਆਲੋਚਨਾ ਕਰਦੇ ਹਾਂ। ਆਲੋਚਨਾ ਨਹੀਂ ਕਰਦੇ ਹਾਂ। ਪਰ ਕਈ ਵਾਰ ਕੁਝ ਯਾਦ ਕਰਨਾ ਪੈਂਦਾ ਹੈ ਕਿ ਪਹਿਲਾਂ ਕੀ ਹੁੰਦਾ ਸੀ। ਸਾਡੇ ਦੇਸ਼ ਵਿੱਚਸਾਡੇ ਗੁਜਰਾਤ ਵਿੱਚਕੱਛਸੌਰਾਸ਼ਟਰ ਵਿੱਚ ਡੇਅਰੀ ਕਰਨ ਲਈਡੇਅਰੀ ਨਿਰਮਾਣ 'ਤੇ ਪਾਬੰਦੀ ਲਗਾਉਣ ਲਈ ਪ੍ਰਬੰਧ ਕੀਤੇ ਗਏ ਸਨ। ਭਾਵ ਇੱਕ ਤਰ੍ਹਾਂ ਨਾਲ ਇਸ ਨੂੰ illegal activity ਵਿੱਚ ਪਾ ਦਿੱਤਾ ਗਿਆ ਸੀ। ਜਦੋਂ ਮੈਂ ਇੱਥੇ ਸੀ ਤਾਂ ਅਸੀਂ ਕਿਹਾ ਸੀ ਕਿ ਜੇ ਇਹ ਅਮੂਲ ਵਧ ਰਿਹਾ ਹੈ ਤਾਂ ਕੱਛ ਦੀ ਡੇਅਰੀ ਵੀ ਵਧ ਸਕਦੀ ਹੈ। ਅਮਰੇਲੀ ਦੀ ਡੇਅਰੀ ਵੀ ਵਧ ਸਕਦੀ ਹੈ। ਅਸੀਂ ਚੁੱਪ ਕਿਉਂ ਬੈਠੇ ਹਾਂਅਤੇ ਅੱਜ ਗੁਜਰਾਤ ਵਿੱਚ ਡੇਅਰੀ ਸੈਕਟਰ ਚਾਰੇ ਦਿਸ਼ਾਵਾਂ ਵਿੱਚ ਬਹੁਤ ਮਜ਼ਬੂਤੀ ਨਾਲ ਖੜ੍ਹਾ ਹੈ। ਗੁਜਰਾਤ ਵਿੱਚ ਵੀ ਦੁੱਧ ਅਧਾਰਿਤ ਉਦਯੋਗਾਂ ਦਾ ਵੱਡੇ ਪੱਧਰ 'ਤੇ ਪ੍ਰਸਾਰ ਸੀ ਕਿਉਂਕਿ ਇਸ ਵਿੱਚ ਸਰਕਾਰ ਦੀਆਂ ਪਾਬੰਦੀਆਂ ਘੱਟ ਸਨ। ਸਰਕਾਰ ਨੇ ਜਿੰਨੇ ਹੋ ਸਕੇ ਬਚਣ ਦੀ ਕੋਸ਼ਿਸ਼ ਕੀਤੀ ਅਤੇ ਸਹਿਕਾਰੀ ਖੇਤਰਾਂ ਨੂੰ ਵਧਣ-ਫੁੱਲਣ ਦੀ ਪੂਰੀ ਆਜ਼ਾਦੀ ਦਿੱਤੀ। ਸਰਕਾਰ ਇੱਥੇ ਸਿਰਫ਼ ਇੱਕ facilitator ਦੀ ਭੂਮਿਕਾ ਨਿਭਾਉਂਦੀ ਹੈਬਾਕੀ ਕੰਮ ਜਾਂ ਤਾਂ ਤੁਹਾਡੇ ਜਿਹੇ ਸਾਡੇ ਸਹਿਕਾਰੀ ਖੇਤਰ ਨੂੰ ਸਮਰਪਿਤ ਸਾਡੇ ਸਾਰੇ ਸਾਥੀ ਜਾਂ ਸਾਡੇ ਕਿਸਾਨ ਭਰਾਵਾਂ ਅਤੇ ਭੈਣਾਂ ਵੱਲੋਂ ਕੀਤੇ ਜਾ ਰਹੇ ਹਨ। ਦੁੱਧ ਉਤਪਾਦਕ ਅਤੇ ਦੁੱਧ ਦੇ ਕਾਰੋਬਾਰ ਵਿੱਚ ਲਗੇ ਨਿਜੀ ਅਤੇ ਸਹਿਕਾਰੀ ਖੇਤਰ ਦੋਵੇਂ ਆਪਸ ਵਿੱਚ ਜੁੜੇ ਹੋਏ ਹਨ ਅਤੇ ਇੱਕ ਸ਼ਾਨਦਾਰ ਸਪਲਾਈ ਅਤੇ ਵੈਲਿਊ ਚੇਨ ਖੜ੍ਹੀ ਕੀਤੀ ਹੈ।

ਸਾਥੀਓ,

ਸਭ ਤੋਂ ਵੱਡੀ ਗੱਲ ਇਹ ਹੈ ਕਿ ਡੇਅਰੀ ਖੇਤਰ ਵਿੱਚ ਸਾਡੇ ਜ਼ਿਆਦਾਤਰ ਛੋਟੇ ਕਿਸਾਨ ਹਨਅਤੇ ਜਿਵੇਂ ਮੈਂ ਪਹਿਲਾਂ ਕਿਹਾ ਸੀਸਾਡੀਆਂ ਮਾਵਾਂ ਅਤੇ ਭੈਣਾਂ ਇਸ ਕੰਮ ਨੂੰ ਸੰਭਾਲ਼ਦੀਆਂ ਹਨ। ਅੱਜ ਗੁਜਰਾਤ ਵਿੱਚ ਲਗਭਗ 70 ਲੱਖ ਭੈਣਾਂ ਇਸ ਮੂਵਮੈਂਟ ਦਾ ਹਿੱਸਾ ਹਨ। 70 ਲੱਖ ਭੈਣਾਂ, 50 ਲੱਖ ਤੋਂ ਵੱਧ ਪਰਿਵਾਰ ਹੋਣਗੇ ਹੀ ਹੋਣਗੇ ਜੀ। ਅੱਜ ਸਾਡੀਆਂ ਮਾਵਾਂ-ਭੈਣਾਂ ਗੁਜਰਾਤ ਵਿੱਚ ਸਾਢੇ 5 ਹਜ਼ਾਰ ਤੋਂ ਵੱਧ Milk Cooperative Societies ਚਲਾ ਰਹੀਆਂ ਹਨ। ਅਮੂਲ ਵਰਗਾ ਅੰਤਰਰਾਸ਼ਟਰੀ ਬ੍ਰਾਂਡ ਬਣਾਉਣ ਵਿੱਚ ਗੁਜਰਾਤ ਦੀਆਂ ਸਾਡੀਆਂ ਭੈਣਾਂ ਦੀ ਵੀ ਵੱਡੀ ਭੂਮਿਕਾ ਹੈ। ਇੱਕ ਤਰ੍ਹਾਂ ਨਾਲ ਸਹਿਕਾਰੀ ਸਭਾਵਾਂ ਨੇ ਗੁਜਰਾਤ ਵਿੱਚ ਮਹਿਲਾ ਉੱਦਮਤਾ ਨੂੰ ਨਵੇਂ ਆਯਾਮ ਦਿੱਤੇ ਹਨ। ਲਿੱਜਤ ਪਾਪੜ ਨੂੰ ਅਸੀਂ ਸਾਰੇ ਜਾਣਦੇ ਹਾਂਕਬਾਇਲੀ ਖੇਤਰ ਦੀਆਂ ਗ਼ਰੀਬ ਮਾਵਾਂ-ਭੈਣਾਂ ਨਾਲ ਸ਼ੁਰੂ ਕੀਤਾ ਕੰਮ ਅੱਜ multinational brand ਬਣ ਗਿਆ ਹੈ। ਜੇ ਭਾਰਤੀ ਪੂਰੀ ਦੁਨੀਆ ਵਿੱਚ ਪਹੁੰਚੇ ਹੋਣਗੇ ਤਾਂ ਲਿੱਜਤ ਪਾਪੜ ਵੀ ਪਹੁੰਚਿਆ ਹੋਵੇਗਾ। ਅਤੇ ਪਹਿਲੀ ਵਾਰ ਮੈਨੂੰ ਮਾਣ ਹੈ ਕਿ ਇੰਨੇ ਸਾਲਾਂ ਤੋਂ ਲਿੱਜਤ ਪਾਪੜ ਦਾ ਕੰਮ ਵਧ ਰਿਹਾ ਹੈਇਹ ਇੰਨਾ ਵਧ ਗਿਆ ਹੈਪਰ ਕਿਸੇ ਨੇ ਇਸ ਦੀ ਸਾਰ ਨਹੀਂ ਲਈ। ਅਸੀਂ ਪਿਛਲੀ ਵਾਰ ਪਦਮਸ਼੍ਰੀ ਪੁਰਸਕਾਰ ਉਨ੍ਹਾਂ ਨੂੰ ਦਿੱਤਾ ਸੀ ਜਿਨ੍ਹਾਂ ਨੇ ਇਹ ਲਿੱਜਤ ਪਾਪੜ ਦਿੱਤਾ ਸੀਹੁਣ ਉਨ੍ਹਾਂ ਦੀ ਉਮਰ 90 ਤੋਂ ਉੱਪਰ ਹੋ ਗਈ ਹੈ। ਮੂਲ ਗੁਜਰਾਤੀ ਹੈਮੁੰਬਈ ਵਿੱਚ ਰਹਿੰਦੇ ਹਨ। ਪਰ ਉਸ ਮਾਤਾਵਾਂ ਨੇ ਆ ਕੇ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ। ਭਾਵ ਜੇਕਰ ਸਾਡੀ ਸਹਿਕਾਰਤਾ ਦੀ ਸਪਿਰਿਟ ਅਤੇ ਸਾਡੀਆਂ ਮਾਵਾਂ-ਭੈਣਾਂ ਦਾ ਇਹ ਹੁਨਰ ਅਮੂਲ ਦਾ ਬ੍ਰਾਂਡ ਬਣ ਜਾਂਦਾ ਹੈ ਤਾਂ ਲਿੱਜਤ ਵੀ ਤਾਂ ਇੱਕ ਬ੍ਰਾਂਡ ਬਣ ਗਿਆ ਹੈ। ਜੇ ਅਸੀਂ ਆਪਣੀਆਂ ਭੈਣਾਂ ਅਤੇ ਧੀਆਂ ਦੇ ਪ੍ਰਬੰਧ ਦੇ ਹੁਨਰ ਨੂੰ ਵੇਖਣਾ ਚਾਹੁੰਦੇ ਹਾਂਤਾਂ ਅਸੀਂ cooperatives ਵਿੱਚ ਸਪੱਸ਼ਟ ਤੌਰ 'ਤੇ ਦੇਖ ਸਕਦੇ ਹਾਂ।

ਸਾਥੀਓ,

ਅਸੀਂ ਸਬਕਾ ਸਾਥਸਬਕਾ ਵਿਕਾਸਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ’ ਦੇ ਮੰਤਰ ਦੀ ਪਾਲਣਾ ਕਰ ਰਹੇ ਹਾਂ। ਇਹ ਮੰਤਰ ਹੀ ਸਹਿਕਾਰ ਦੀ ਆਤਮਾ ਹੈ। ਇਹ ਮੰਤਰ ਸਹਿਕਾਰ ਦੀਆਂ ਸੀਮਾਵਾਂ ਦੇ ਅੰਦਰ ਹੈ। ਇਸ ਲਈ ਅਸੀਂ ਸਹਿਕਾਰ ਦੀ ਭਾਵਨਾ ਨੂੰ ਆਜ਼ਾਦੀ ਦੇ ਅੰਮ੍ਰਿਤਕਾਲ ਦੀ ਸਪਿਰਿਟ ਨਾਲ ਜੋੜਨ ਲਈ ਨਿਰੰਤਰ ਅੱਗੇ ਵਧ ਰਹੇ ਹਾਂ। ਇਸ ਉਦੇਸ਼ ਨਾਲ ਕੇਂਦਰ ਵਿੱਚ ਸਹਿਕਾਰਤਾ ਲਈ ਇੱਕ ਵੱਖਰਾ ਮੰਤਰਾਲਾ ਬਣਾਇਆ ਗਿਆ। ਅਤੇ ਦੇਸ਼ ਵਿੱਚ ਸਹਿਕਾਰੀ ਅਧਾਰਿਤ ਆਰਥਿਕ ਮਾਡਲ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਹੈ। ਇਸ ਦੇ ਲਈ ਇਕ ਤੋਂ ਬਾਅਦ ਇਕ ਨਵੇਂ ਕਦਮ ਉਠਾਏ ਜਾ ਰਹੇ ਹਨ। ਇਹ ਸਾਡੀ ਕੋਸ਼ਿਸ਼ ਹੈ ਕਿ ਸਹਿਕਾਰੀ ਸਭਾਵਾਂਸੰਸਥਾਵਾਂ ਨੂੰ ਮਾਰਕਿਟ ਵਿੱਚ competitive ਬਣਾਇਆ ਜਾਵੇਉਹਨਾਂ ਨੂੰ ਮਾਰਕਿਟ ਦੇ ਹੋਰ ਖਿਡਾਰੀਆਂ ਨੂੰ ਲੈਵਲ ਪਲੇਇੰਗ ਫੀਲਡ ਉਪਲਬਧ ਕੀਤਾ ਜਾਵੇ। ਪਿਛਲੇ ਸਾਲਾਂ ਵਿੱਚ ਅਸੀਂ ਟੈਕਸ ਘਟਾ ਕੇ Cooperative Societies ਨੂੰ ਰਾਹਤ ਦਿੱਤੀ ਹੈ। ਅਮਿਤ ਭਾਈ ਨੇ ਇਸ ਨੂੰ ਥੋੜ੍ਹੇ ਸ਼ਬਦਾਂ ਵਿੱਚ ਬਿਆਨ ਕੀਤਾ ਪਰ ਅਸੀਂ ਕਈ ਕਦਮ ਚੁੱਕੇ ਹਨ। ਉਨ੍ਹਾਂ Surcharge ਦੀ ਗੱਲ ਕੀਤੀ ਅਤੇ ਪਹਿਲਾਂ ਤਾਂ ਸ਼ਿਕਾਇਤ ਰਹਿੰਦੀ ਸੀ। ਇਸ ਵਿੱਚ ਵੀ ਸੁਧਾਰ ਕਰਦਿਆਂ ਅਸੀਂ ਸਹਿਕਾਰੀ ਸਭਾਵਾਂ ਨੂੰ ਕਿਸਾਨ ਉਤਪਾਦਕ ਯੂਨੀਅਨਾਂ ਦੇ ਬਰਾਬਰ ਕਰ ਦਿੱਤਾ ਹੈ। ਇਸ ਨਾਲ ਸਹਿਕਾਰੀ ਸਭਾਵਾਂ ਨੂੰ ਗ੍ਰੋਅ ਕਰਨ ਵਿੱਚ ਬਹੁਤ ਮਦਦ ਮਿਲੇਗੀ।

ਸਾਥੀਓ,

ਇਹੋ ਨਹੀਂਸਹਿਕਾਰੀ ਸਭਾਵਾਂਸਹਿਕਾਰੀ ਬੈਂਕਾਂ ਨੂੰ ਆਧੁਨਿਕ ਡਿਜੀਟਲ ਤਕਨੀਕ ਨਾਲ ਜੋੜਨ ਦਾ ਵੀ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਗੁਜਰਾਤ ਵਿੱਚ ਇਸ ਸਬੰਧੀ ਬਹੁਤ ਸ਼ਲਾਘਾਯੋਗ ਕੰਮ ਸ਼ੁਰੂ ਹੋ ਰਿਹਾ ਹੈ। ਇੰਨਾ ਹੀ ਨਹੀਂਜਦੋਂ ਮੈਂ ਮੁੱਖ ਮੰਤਰੀ ਸਾਂ ਤਾਂ ਸਹਿਕਾਰੀ ਖੇਤਰ ਵਿੱਚਜਿਸ ਨੂੰ ਅਮਿਤ ਭਾਈ ਨੇ ਥੋੜਾ ਜਿਹਾ ਦੱਸਿਆਇਨਕਮ ਟੈਕਸ ਲੱਗਦਾ ਸੀਮੈਂ ਭਾਰਤ ਸਰਕਾਰ ਨੂੰ ਚਿੱਠੀਆਂ ਲਿਖਦਾ ਰਹਿੰਦਾ ਸੀਅਤੇ ਭਾਰਤ ਸਰਕਾਰ ਵਿੱਚ ਵੀ ਇਹ ਡਿਪਾਰਟਮੈਂ ਉਹ ਲੋਕ ਸੰਭਾਲ਼ਦੇ ਸਨ ਜੋ ਆਪ ਸਹਿਕਾਰੀ ਅੰਦੋਲਨ ਨਾਲ ਜੁੜੇ ਹੋਏ ਸਨ। ਪਰ ਉਨ੍ਹਾਂ ਨੇ ਗੁਜਰਾਤ ਦੀ ਗੱਲ ਨਹੀਂ ਸੁਣੀਦੇਸ਼ ਦੇ ਸਹਿਕਾਰੀ ਖੇਤਰ ਦੇ ਲੋਕਾਂ ਦੀ ਗੱਲ ਨਹੀਂ ਸੁਣੀ। ਅਸੀਂ ਜਾ ਕੇ ਉਸ ਸਮੱਸਿਆ ਦਾ ਹੱਲ ਵੀ ਕੀਤਾ।

ਸਾਥੀਓ,

ਮੈਨੂੰ ਦੱਸਿਆ ਗਿਆ ਹੈ ਕਿ ਜ਼ਿਲ੍ਹਾ ਸਹਿਕਾਰੀ ਬੈਂਕਾਂ ਨੇ ਲਗਭਗ 8 ਲੱਖ ਕਿਸਾਨਾਂ ਨੂੰ ਰੁਪੇ ਕਿਸਾਨ ਕਾਰਡ ਜਾਰੀ ਕੀਤੇ ਹਨ। ਹੋਰਨਾਂ ਬੈਂਕਾਂ ਵਾਂਗ ਅੱਜ ਕਿਸਾਨਾਂ ਨੂੰ ਔਨਲਾਈਨ ਬੈਂਕਿੰਗ ਦੀ ਸੁਵਿਧਾ ਵੀ ਉਪਲਬਧ ਹਨ। ਜਦੋਂ ਦੇਸ਼ ਦੀਆਂ ਸਾਰੀਆਂ 63 ਹਜ਼ਾਰ Primary Agricultural Credit Society - PACS ਜਿਵੇਂ ਕਿ ਅਮਿਤ ਭਾਈ ਨੇ ਦੱਸਿਆ ਹੈਦਾ ਕੰਪਿਊਟਰੀਕਰਨ ਹੋ ਜਾਵੇਗਾ, Computerisation ਹੋ ਜਾਵੇਗਾਉਦੋਂ ਸਾਡੀਆਂ ਸਹਿਕਾਰੀ ਸਭਾਵਾਂ ਦੀ ਤਸਵੀਰ ਪੂਰੀ ਤਰ੍ਹਾਂ ਬਦਲਣ ਵਾਲੀ ਹੈ। ਇਸ ਨਾਲ ਸਾਡੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਇਨ੍ਹਾਂ ਸਭਾਵਾਂ ਦੇ ਜ਼ਿਆਦਾਤਰ ਮੈਂਬਰ ਕਿਸਾਨ ਹਨ। ਮੈਨੂੰ ਇੱਕ ਹੋਰ ਖੁਸ਼ੀ ਹੋਈਮੈਨੂੰ ਅੱਧ ਵਿਚਕਾਰ ਪਤਾ ਲੱਗਾ ਕਿ ਹੁਣ ਸਹਿਕਾਰੀ ਖੇਤਰ ਨਾਲ ਜੁੜੇ ਬਹੁਤ ਸਾਰੇ ਲੋਕਭਾਰਤ ਸਰਕਾਰ ਦਾ ਜੋ ਜੈਮ ਪੋਰਟਲ ਹੈਕੁਝ ਵੀ ਖਰੀਦ ਕਰਨੀ ਹੈਤਾਂ ਉਹ ਜੈਮ ਪੋਰਟਲ ਰਾਹੀਂ ਕਰਦੇ ਹਨ। ਇਸ ਕਾਰਨ transparency ਆਈ ਹੈਰਫ਼ਤਾਰ ਵਧੀ ਹੈ ਅਤੇ ਜ਼ਰੂਰਤ ਘੱਟ ਖਰਚੇ ਵਿੱਚ ਪੂਰੀ ਹੋ ਰਹੀ ਹੈ। ਸਹਿਕਾਰੀ ਖੇਤਰ ਦੇ ਲੋਕਾਂ ਨੇ ਭਾਰਤ ਸਰਕਾਰ ਦੇ ਜੈੱਮ ਪੋਰਟਲ ਨੂੰ ਸਵੀਕਾਰ ਕਰ ਲਿਆ ਹੈ। ਇਸ ਲਈ ਮੈਂ ਸਹਿਕਾਰੀ ਖੇਤਰ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਸਾਥੀਓ,

ਸਹਿਕਾਰ ਦੀ ਸਭ ਤੋਂ ਵੱਡੀ ਤਾਕਤ ਵਿਸ਼ਵਾਸਸਹਿਯੋਗਸਭ ਦੇ ਸਹਿਯੋਗ ਨਾਲ ਸੰਸਥਾ ਦੀ ਸਮਰੱਥਾ ਨੂੰ ਵਧਾਉਣ ਦੀ ਹੈ। ਇਹ ਆਜ਼ਾਦੀ ਦੇ ਅੰਮ੍ਰਿਤ ਵਿੱਚ ਭਾਰਤ ਦੀ ਸਫ਼ਲਤਾ ਦੀ ਗਾਰੰਟੀ ਹੈ। ਜਿਸ ਨੂੰ ਅਸੀਂ ਅੰਮ੍ਰਿਤ ਕਾਲ ਵਿੱਚ ਆਪਣੀ ਥਾਂ 'ਤੇ ਛੋਟਾ ਅਤੇ ਘਟੀਆ ਸਮਝਿਆ ਜਾਂਦਾ ਸੀਉਸ ਨੂੰ ਵੱਡਾ ਬਣਾਉਣ ਦਾ ਕੰਮ ਕਰ ਰਹੇ ਹਾਂ। ਅੱਜ ਛੋਟੇ ਕਿਸਾਨਾਂ ਨੂੰ ਹਰ ਪੱਖੋਂ ਤਾਕਤਵਰ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂਛੋਟੇ ਪੱਧਰ ਦੇ ਉਦਯੋਗਾਂ- MSMEs ਨੂੰ ਭਾਰਤ ਦੀ ਆਤਮਨਿਰਭਰ ਸਪਲਾਈ ਲੜੀ ਦਾ ਇੱਕ ਮਜ਼ਬੂਤ ਹਿੱਸਾ ਬਣਾਇਆ ਜਾ ਰਿਹਾ ਹੈ। ਇੱਕ ਡਿਜੀਟਲ ਟੈਕਨਾਲੋਜੀ ਪਲੇਟਫਾਰਮ, ONDC- Open Network for Digital Commerce ਉਨ੍ਹਾਂ ਲਈ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ ਜੋ ਸਾਡੇ ਛੋਟੇ ਦੁਕਾਨਦਾਰਵਪਾਰੀ ਹਨ। ਇਹ ਦੇਸ਼ ਦੇ ਛੋਟੇ ਵਪਾਰੀਆਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਦੇ ਹੋਏ ਡਿਜੀਟਲ ਖੇਤਰ ਵਿੱਚ ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਿਤ ਕਰੇਗਾ। ਇਹ ਭਾਰਤ ਦੇ e-commerce Market ਦੀ ਸੰਭਾਵਨਾ ਨੂੰ ਮਜ਼ਬੂਤ ਕਰੇਗਾਜਿਸ ਨਾਲ ਨਿਸ਼ਚਿਤ ਤੌਰ 'ਤੇ ਗੁਜਰਾਤ ਦੇ ਛੋਟੇ ਵਪਾਰੀਆਂ ਨੂੰ ਫਾਇਦਾ ਹੋਵੇਗਾ।

ਸਾਥੀਓ,

ਗੁਜਰਾਤ ਵਪਾਰ ਅਤੇ ਵਪਾਰ ਦੀ ਪਰੰਪਰਾ ਨਾਲ ਜੁੜਿਆ ਰਾਜ ਰਿਹਾ ਹੈ। ਇੱਕ ਚੰਗੇ ਕਾਰੋਬਾਰੀ ਦੀ ਪਰਖ ਹੁੰਦੀ ਹੈ ਕਿ ਉਹ ਔਖੇ ਹਾਲਾਤ ਵਿੱਚ ਵੀ ਕਾਰੋਬਾਰ ਨੂੰ ਕਿੰਨੀ ਚੰਗੀ ਤਰ੍ਹਾਂ ਸੰਭਾਲ਼ਦਾ ਹੈ। ਸਰਕਾਰ ਦਾ ਇਹੀ ਮਾਪਦੰਡ ਹੈ ਕਿ ਉਹ ਚੁਣੌਤੀਆਂ ਦੇ ਵਿਚਕਾਰ ਹੱਲ ਲੱਭਣ ਲਈ ਨਵੇਂ ਤਰੀਕੇ ਕਿਵੇਂ ਲੱਭਦੀ ਹੈ। ਇਹ ਸਾਰੀਆਂ ਵਿਵਸਥਾਵਾਂਸਾਰੇ ਸੁਧਾਰ ਜੋ ਅਸੀਂ ਪਿਛਲੇ ਸਾਲਾਂ ਤੋਂ ਦੇਖ ਰਹੇ ਹਾਂਇਹ ਤਬਾਹੀ ਨੂੰ ਇੱਕ ਮੌਕੇ ਵਿੱਚ ਬਦਲਣ ਦੀ ਸਾਡੀ ਕੋਸ਼ਿਸ਼ ਹੈ। ਮੈਨੂੰ ਯਕੀਨ ਹੈ ਕਿ ਸਾਡੀ ਸਹਿਕਾਰ ਦੀ ਸਪਿਰਿਟ ਸਾਡੇ ਸੰਕਲਪਾਂ ਨੂੰ ਪੂਰਾ ਕਰਨ ਵਿੱਚ ਸਾਡੀ ਮਦਦ ਕਰੇਗੀ। ਅਤੇ ਹੁਣੇ ਹੁਣੇ ਇੱਕ ਬਹੁਤ ਵਧੀਆ ਵਾਕ ਭੁਪਿੰਦਰ ਭਾਈ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਹ ਆਜ਼ਾਦੀ ਦਾ ਪਹਿਲਾਂ ਇੱਕ ਸ਼ਾਸਤਰ ਸੀ ਅਸਹਿਕਾਰ। ਆਜ਼ਾਦੀ ਤੋਂ ਬਾਅਦ ਸਮ੍ਰਿੱਧੀ ਦਾ ਇੱਕ ਸ਼ਸਤਰ ਹੈ ਸਹਿਕਾਰ। ਅਸਹਿਕਾਰ ਤੋਂ ਸਹਿਕਾਰ ਤੱਕ ਦੀ ਇਹ ਯਾਤਰਾ ਸਮ੍ਰਿੱਧੀ ਦੀਆਂ ਉਚਾਈਆ ਨੂੰ ਹਾਸਲ ਕਰਨ ਵਾਲੀਸਬਕਾ ਸਾਥਸਬਕਾ ਵਿਕਾਸ ਦੇ ਮੰਤਰ ਨੂੰ ਸਾਕਾਰ ਕਰਨ ਵਾਲਾ ਸਾਡਾ ਰਾਹ ਹੈ। ਆਉ ਅਸੀਂ ਇਸ ਮਾਰਗ 'ਤੇ ਆਤਮ ਵਿਸ਼ਵਾਸ ਨਾਲ ਚੱਲੀਏਦੇਸ਼ ਦੇ ਲੋਕਾਂ ਨੂੰ ਵੀ ਇਸ ਪਵਿੱਤਰ ਕਾਰਜ ਨਾਲ ਜੋੜੀਏਭਾਰਤ ਦੇ ਹੋਰ ਖੇਤਰਾਂ ਵਿੱਚ ਗੁਜਰਾਤ ਦੀ Cooperative Movement ਦਾ ਪਸਾਰ ਉਸ ਖੇਤਰ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰੇਗਾ। ਮੈਂ ਗੁਜਰਾਤ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਕਿ ਅੱਜ ਮੈਨੂੰ ਸਹਿਕਾਰੀ ਖੇਤਰ ਦੇ ਇਨ੍ਹਾਂ ਦਿੱਗਜਾਂ ਨਾਲ ਮਿਲਣ ਦਾ ਮੌਕਾ ਮਿਲਿਆ ਕਿਉਂਕਿ ਜਦੋਂ ਮੈਂ ਗੁਜਰਾਤ ਵਿੱਚ ਸੀ ਤਾਂ ਉਨ੍ਹਾਂ ਨੂੰ ਹਮੇਸ਼ਾ ਆਪਣੀਆਂ ਸ਼ਿਕਾਇਤਾਂ ਲੈ ਕੇ ਆਉਣਾ ਪੈਂਦਾ ਸੀ। ਪਰ ਅੱਜ ਉਹ ਆਪਣਾ ਰਿਪੋਰਟ ਕਾਰਡ ਲੈ ਕੇ ਆਉਂਦੇ ਹਨ। ਇਸ ਲਈ ਅਸੀਂ ਇੰਨੇ ਘੱਟ ਸਮੇਂ ਵਿੱਚ ਇੱਥੇ ਪਹੁੰਚ ਗਏ ਹਾਂਅਸੀਂ ਆਪਣੇ ਸਮਾਜ ਨੂੰ ਇੱਥੇ ਲੈ ਗਏ ਹਾਂਅਸੀਂ ਆਪਣੀ ਸੁਸਾਇਟੀ ਨੂੰ ਇੱਥੇ ਲੈ ਗਏ ਹਾਂ। ਪਹਿਲਾਂ ਸਾਡੀ ਟਰਨ ਓਵਰ ਇੰਨੀ ਹੋ ਗਈ ਹੈ। ਬਹੁਤ ਮਾਣ ਨਾਲ ਛੋਟੀਆਂਛੋਟੀਆਂ ਸੁਸਾਇਟੀਆਂ ਦੇ ਲੋਕ ਮਿਲਦੇ ਹਨ ਅਤੇ ਕਹਿੰਦੇ ਹਨ - ਅਸੀਂ ਸਾਰੇ ਕੰਪਿਊਟਰ 'ਤੇ ਚਲਾਉਂਦੇ ਹਾਂਸਾਹਿਬ ਸਾਡੇ ਇੱਥੇ ਔਨਲਾਈਨ ਹੋਣ ਲਗਿਆ ਹੈ। ਗੁਜਰਾਤ ਦੇ ਸਹਿਕਾਰੀ ਖੇਤਰ ਵਿੱਚ ਇਹ ਜੋ ਤਬਦੀਲੀ ਦੇਖਣ ਨੂੰ ਮਿਲ ਰਹੀ ਹੈਉਹ ਮਾਣ ਵਾਲੀ ਗੱਲ ਹੈ। ਅੱਜ ਮੈਂ ਤੁਹਾਡੀ ਤਪੱਸਿਆ ਨੂੰ ਪ੍ਰਣਾਮ ਕਰਦਾ ਹਾਂਇਸ ਮਹਾਨ ਪਰੰਪਰਾ ਨੂੰ ਪ੍ਰਣਾਮ ਕਰਦਾ ਹਾਂ ਅਤੇ ਜਦੋਂ ਅਸੀਂ ਆਜ਼ਾਦੀ ਦੇ ਇੰਨੇ 75 ਸਾਲਾ ਜਸ਼ਨ ਮਨਾ ਰਹੇ ਹਾਂਤਦ ਜਿਸ ਦੇ ਬੀਜ ਪਹਿਲਾਂ ਬੀਜੇ ਗਏ ਸਨਅੱਜ ਉਹ ਬੋਹੜ ਦਾ ਰੁੱਖ ਬਣ ਕੇ ਗੁਜਰਾਤ ਦੇ ਜਨਤਕ ਜੀਵਨ ਦੇ ਸਿਰਜਣਾਤਮਕ ਦਬਦਬੇ ਵਿੱਚ ਆਰਥਿਕ ਵਿਵਸਥਾ ਦਾ ਅਧਾਰ ਸਹਿਕਾਰੀ ਦਬਦਬੇ ਦੇ ਰੂਪ ਵਿੱਚ ਵਧ ਰਿਹਾ ਹੈ। ਉਹ ਆਪਣੇ ਆਪ ਵਿੱਚ ਇੱਕ ਪ੍ਰਸੰਨਤਾ ਦੇ ਆਨੰਦ ਦੇ ਵਿਸ਼ੇ ਵਿੱਚ ਸਭ ਨੂੰ ਪ੍ਰਣਾਮ ਕਰਦੇ ਹੋਏ ਦਿਲੋਂ ਤੁਹਾਡਾ ਧੰਨਵਾਦ ਕਰਦੇ ਹੋਏ ਆਪਣਾ ਭਾਸ਼ਣ ਖ਼ਤਮ ਕਰਦਾ ਹਾਂ। ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋਭਾਰਤ ਮਾਤਾ ਕੀ – ਜੈਭਾਰਤ ਮਾਤਾ ਕੀ ਜੈਭਾਰਤ ਮਾਤਾ ਕੀ – ਜੈਧੰਨਵਾਦ।

 

 

 ************

ਡੀਐੱਸ/ਐੱਲਪੀ/ਏਕੇ/ਡੀਕੇ

 


(Release ID: 1829333) Visitor Counter : 164